Christmas Par Nibandh:

ਖੁਸ਼ੀਆਂ ਨਾਲ ਲਬਰੇਜ਼ ਰੱਖੇ ‘ਕ੍ਰਿਸਮਸ’ ਹਾਰਡ ਵਰਕ ਦਿਮਾਗੀ ਮਿਹਨਤ, ਸਰੀਰਕ ਮਿਹਨਤ, ਭਾਵ ਮਿਹਨਤ, ਹੱਕ-ਹਲਾਲ ਦੀ ਕਮਾਈ ਕਰੋ ਤੇ ਪ੍ਰਭੂ ਦਾ ਨਾਮ ਜਪੋ ਅਤੇ ਇਨਸਾਨੀਅਤ ਦਾ ਭਲ਼ਾ ਕਰੋ

ਪ੍ਰੇਮ ਕਰੋ, ਆਪਸ ‘ਚ ਪ੍ਰੇਮ ਕਰੋ ਅਤੇ ਸਭ ਨਾਲ ਪ੍ਰੇਮ ਕਰੋ ਹੋਰ ਸਾਰੀਆਂ ਬਰਕਤਾਂ ਆਪਣੇ-ਆਪ ਆ ਜਾਣਗੀਆਂ ਪ੍ਰੇਮ ਈਸ਼ਵਰ ਦਾ ਹੀ ਸਰੂਪ ਹੈ ਜਿੱਥੇ ਪ੍ਰੇਮ ਹੈ, ਉੱਥੇ ਈਸ਼ਵਰ-ਪ੍ਰਭੂ ਖੁਦ ਮੌਜ਼ੂਦ ਹੈ ਅਤੇ ਜਿੱਥੇ ਪ੍ਰੇਮ ਨਹੀਂ, ਪਰਮੇਸ਼ਵਰ ਉੱਥੋਂ ਕਰੋੜਾਂ ਕੋਹਾਂ ਦੂਰ ਹੈ ‘ਲਵ ਇਜ ਗੌਡ, ਗੌਡ ਇਜ ਲਵ’

Christmas Par Nibandh: 

25 ਦਸੰਬਰ ਦਾ ਦਿਨ ਮਸੀਹੀ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਦਿਨ ਉਨ੍ਹਾਂ ਦੇ ਪੂਜਣਯੋਗ-ਇਸ਼ਟ ਪ੍ਰਭੂ ਈਸਾ ਮਸੀਹ ਦਾ ਜਨਮ ਹੋਇਆ ਸੀ ਇਸ ਦਿਨ ਨੂੰ ‘ਈਸਾ ਮਸੀਹ ਜੈਯੰਤੀ’ ਦੇ ਰੂਪ ‘ਚ ਮਨਾਇਆ ਜਾਂਦਾ ਹੈ ਇਸ ਜਨਮ-ਉਤਸਵ ਦੇ ਦਿਨ ਨੂੰ ਮਸੀਹ ਭਾਈਚਾਰਾ ਪੂਰੀ ਦੁਨੀਆ ‘ਚ ਧੂਮਧਾਮ ਨਾਲ ਮਨਾਉਂਦਾ ਹੈ ਇਸ ਨੂੰ ਵੱਡਾ ਦਿਨ ਅਤੇ ਕ੍ਰਿਸਮਸ ਡੇ ਵੀ ਕਿਹਾ ਜਾਂਦਾ ਹੈ

ਜਨਮ:

ਯਿਸ਼ੂ ਦਾ ਜਨਮ ਬੇਤਲਹਮ ‘ਚ ਹੋਇਆ ਸੀ ਇਹ ਸਥਾਨ ਇਜ਼ਰਾਈਲ ‘ਚ ਹੈ ਈਸਾ ਮਸੀਹ ਸਾਢੇ ਸੈਂਤੀ ਸਾਲ ਜਿੰਦਾ ਰਹੇ ਪਰ ਉਹ ਆਪਣੇ ਘੱਟ ਜੀਵਨ ਕਾਲ ‘ਚ ਪ੍ਰੇਮ ਤੇ ਭਾਈਚਾਰੇ ਦਾ ਪ੍ਰਕਾਸ਼ ਫੈਲਾਉਂਦੇ ਰਹੇ ਈਸਾ ਮਸੀਹ ਦੇ ਜਨਮ ਦੇ ਸਮੇਂ ਰੋਮਨ ਸਾਮਰਾਜ ਦਾ ਸ਼ਾਸਕ ਕੰਸਟਿਨਟੈਨ ਨਾਵੇਲ ਸੀ ਉਸ ਦੇ ਸ਼ਾਸਨ-ਕਾਲ ‘ਚ ਹੀ ਕ੍ਰਿਸਮਸ ਤਿਉਹਾਰ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ ਸੀ ਵਿਸ਼ਵ ‘ਚ ਲਗਭਗ 150 ਕਰੋੜ ਲੋਕ ਈਸਾਈ ਧਰਮ ਦੇ ਸ਼ਰਧਾਲੂ ਹਨ, ਭਾਵ ਭਾਰਤ ਦੀ ਕੁਲ ਅਬਾਦੀ ‘ਚੋਂ 2.5 ਫੀਸਦੀ ਈਸਾਈ ਹਨ

ਸ਼ਾਂਤਾ ਕਲਾਜ:

ਪ੍ਰਾਚੀਨ ਕਾਲ ‘ਚ ਸ਼ਾਂਤਾ ਕਲਾਜ ਨਾਂਅ ਦਾ ਇੱਕ ਮਸੀਹੀ ਸੰਤ ਸੀ ਇਹ ਈਸਾ ਦੇ ਜਨਮ ਦੇ ਦਿਨ ਗਰੀਬ, ਅਨਾਥਾਂ ਤੇ ਲੋੜਵੰਦ ਬੱਚਿਆਂ ਨੂੰ ਤੋਹਫ਼ੇ ਵੰਡਦਾ ਸੀ ਇਹ ਹੁਣ ਬੱਚਿਆਂ ਵਿਚਕਾਰ ਬੜਾ ਹਰਮਨ ਪਿਆਰਾ ਪਾਤਰ ਬਣ ਚੁੱਕਿਆ ਹੈ ਇਹ ਬੱਚਿਆਂ ਦੀ ਇੱਛਾ ਅਤੇ ਸੁਫ਼ਨੇ ਨੂੰ ਪੂਰਾ ਕਰਨ ਵਾਲੇ ਦੇ ਰੂਪ ‘ਚ ਮੰਨਿਆ ਜਾਂਦਾ ਹੈ ਬਰਫ਼ੀਲੇ ਦੇਸ਼ ਦਾ ਸ਼ਾਂਤਾ ਕਲਾਜ ਜੋ ਲੰਮੀ ਸਫ਼ੈਦ ਦਾੜ੍ਹੀ ਰੱਖਦਾ ਅਤੇ ਚੋਗੇਦਾਰ ਲਾਲ ਪੋਸ਼ਾਕ ਪਹਿਨਦਾ ਜਾਂ ਹੁਣ ਜੈਸਾ ਦੇਸ਼ ਵੈਸਾ ਭੇਸ ਨੂੰ ਧਾਰਨ ਕਰਕੇ ਵੱਖਰਾ ਰੂਪਧਾਰੀ ਬਣ ਗਿਆ ਹੈ

ਤੋਹਫ਼ਿਆਂ ਦਾ ਤਿਉਹਾਰ ਹੈ ਕ੍ਰਿਸਮਸ:

ਕ੍ਰਿਸਮਸ ਦਾ ਤਿਉਹਾਰ ਈਸਾਈਆਂ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਹੈ ਇਹ ਤਿਉਹਾਰ ਸਾਰੀਆਂ ਥਾਵਾਂ ‘ਤੇ ਆਪਣੀ ਸੁਵਿਧਾ ਅਨੁਸਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੇ ਲੋਕਾਂ ਨੂੰ ਦਸੰਬਰ ਮਹੀਨੇ ਦੀ ਉਡੀਕ ਰਹਿੰਦੀ ਹੈ ਦਸੰਬਰ ਮਹੀਨੇ ਦੇ ਆਉਂਦੇ ਹੀ ਕ੍ਰਿਸਮਸ ਦੀ ਤਿਆਰੀ ‘ਚ ਜਿਵੇਂ ਇੱਕ-ਦੂਜੇ ਨੂੰ ਪਿੱਛੇ ਛੱਡਣ ਦੀ ਹੋੜ ਜਿਹੀ ਲੱਗ ਜਾਂਦੀ ਹੈ ਘਰ ਅਤੇ ਦੁਕਾਨ ਇਸ ਤਰ੍ਹਾਂ ਸਜਾਏ ਜਾਂਦੇ ਹਨ ਜਿਵੇਂ ਕ੍ਰਿਸਮਸ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਇੱਥੇ ਹੋਣ ਵਾਲਾ ਹੋਵੇ ਇੱਕ ਆਮ ਤਰਖਾਣ ਦੇ ਘਰ ਪਲ਼ੇ ਤੇ ਵੱਡੇ ਹੋਏ ਪ੍ਰਭੂ ਯਿਸ਼ੂ ਨੇ ਤੀਹ ਸਾਲ ਦੀ ਉਮਰ ਤੋਂ ਲੋਕਾਂ ਨੂੰ ਪਰਮ ਪਿਤਾ ਪਰਮੇਸ਼ਵਰ ਦੇ ਇਲਾਹੀ ਬਚਨਾਂ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਨੇ ਭਗਤਾਂ ਨੂੰ ਕਿਹਾ, ‘ਮੈਂ ਇਸ ਲਈ ਆਇਆ ਕਿ ਤੁਹਾਨੂੰ ਜ਼ਿੰਦਗੀ ਮਿਲੇ ਅਤੇ ਬਹੁਤਾਤ ਨਾਲ ਮਿਲੇ’ ਯਿਸ਼ੂ ਗਰੀਬਾਂ ਅਤੇ ਬੇਸਹਾਰਿਆਂ ਦੇ ਮਸੀਹਾ ਸਨ ਉਨ੍ਹਾਂ ਨੇ ਮੂਰਤੀ ਪੂਜਾ ਦੀ ਜਗ੍ਹਾ ਲੋਕਾਂ ਨੂੰ ਨਿਰੰਕਾਰ ਪਰਮੇਸ਼ਵਰ ਦੀ ਪੂਜਾ ਦਾ ਮਾਰਗ ਦੱਸਿਆ

ਉਹ ਲੋਕਾਂ ਨੂੰ ਸੰਸਾਰਕ ਜ਼ਿੰਦਗੀ ਗੁਜ਼ਾਰਦੇ ਹੋਏ ਵੀ ਪਰਮੇਸ਼ਵਰ ਨਾਲ ਨੇੜਤਾ ਬਣਾਈ ਰੱਖਣ ਲਈ ਪ੍ਰੇਰਿਤ ਕਰਦੇ ਸਨ ਉਨ੍ਹਾਂ ਦਾ ਮੱਧ ਮਾਰਗ ਦਾ ਸਿਧਾਂਤ ਤਾਂ ਅੱਜ ਵੀ ਪ੍ਰਸੰਗਿਕ ਹੈ ਜਿਸ ਦੇ ਅਨੁਸਾਰ ਇਨਸਾਨ ਆਪਣੀਆਂ ਇੱਛਾਵਾਂ ਨੂੰ ਕਾਬੂ ‘ਚ ਰੱਖ ਕੇ ਹੀ ਮੋਕਸ਼-ਮੁਕਤੀ ਪ੍ਰਾਪਤ ਕਰ ਸਕਦਾ ਹੈ ਪਰਮਾਤਮਾ ਦੀ ਪ੍ਰਾਪਤੀ ਪ੍ਰੇਮ ਨਾਲ ਹੀ ਹੁੰਦੀ ਹੈ ਦਸੰਬਰ ਮਹੀਨੇ ਦੀ ਸਿਰਫ਼ ਯਾਦ ਨਾਲ ਦਿਲ ਉਤਸ਼ਾਹਿਤ ਹੋ ਜਾਂਦਾ ਹੈ ਵਾਹ! ਕ੍ਰਿਸਮਸ ਦੀਆਂ ਛੁੱਟੀਆ ਅਤੇ ਉਲਾਸ ਅਤੇ ਨਾਲ ਢੇਰ ਸਾਰੇ ਤੋਹਫ਼ੇ ਇਹ ਉਲਾਸ ਹੈ ਉਸ ਪੈਗੰਬਰ, ਸੰਤ, ਪਰਮਾਤਮਾ ਦੀ ਨੁਮਾਇੰਦਗੀ ਕਰਨ ਵਾਲੇ ਸਰਵ-ਸ਼ਕਤੀਮਾਨ ਦੇ ਅੰਸ਼ ਸਰੂਪ, ਧਰਮ ਦੀ ਮਰਿਆਦਾ ਸਮਝਣ ਵਾਲੇ ਪ੍ਰਾਣੀਆਂ ਦੇ ਮਸੀਹਾ-‘ਪ੍ਰਭੂ ਯਿਸ਼ੂ’ ਦਾ

ਪ੍ਰੇਰਨਾਦਾਇਕ

ਇੱਕ ਵਾਰ, ਇੱਕ ਪਿੰਡ ‘ਚ ਪ੍ਰਭੂ ਯਿਸ਼ੂ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਦੱਸਿਆ ਕਿ ਇੱਕ ਚਿੜੀ ਅੰਨ ਦੇ ਕੁਝ ਦਾਣੇ ਲਿਜਾ ਰਹੀ ਸੀ ਲਿਜਾਂਦੇ ਸਮੇਂ ਉਨ੍ਹਾਂ ਵਿੱਚੋਂ ਕੁਝ ਦਾਣੇ ਕਾਲੀ ਮਿੱਟੀ ‘ਤੇ, ਕੁਝ ਵੱਟ ‘ਤੇ ਅਤੇ ਕੁਝ ਬਨੇਰੇ ‘ਤੇ ਡਿੱਗ ਪਏ ਜੋ ਦਾਣੇ ਬਨੇਰੇ ‘ਤੇ ਡਿੱਗੇ, ਉਹ ਉੱਗੇ ਨਹੀਂ, ਜੋ ਵੱਟ ‘ਤੇ ਡਿੱਗ, ਉਹ ਉੱਗੇ ਪਰ ਨਦੀਨਾਂ ਕਾਰਨ ਖਤਮ ਹੋ ਗਏ ਅਤੇ ਜੋ ਕਾਲੀ ਮਿੱਟੀ ‘ਚ ਡਿੱਗੇ, ਉਹ ਉੱਗ ਕੇ ਤੇ ਵੱਡੇ ਹੋ ਕੇ, ਉੱਤਮ ਫ਼ਲ ਦੇਣ ਵਾਲੇ ਬਣੇ ਇਸ ਦ੍ਰਿਸ਼ਟਾਂਤ ਦਾ ਅਰਥ ਸਮਝਾਉਂਦੇ ਹੋਏ ਪ੍ਰਭੂ ਯਿਸ਼ੂ ਨੇ ਕਿਹਾ ਕਿ ‘ਜੋ ਦਾਣੇ ਬਨੇਰੇ ‘ਤੇ ਡਿੱਗੇ ਅਤੇ ਖਤਮ ਹੋ ਗਏ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਪਰਮਾਤਮਾ ਦੀਆਂ ਗੱਲਾਂ ਸੁਣਦੇ ਹਨ

ਪਰ ਅਮਲ ਨਹੀਂ ਕਰਦੇ ਵੱਟ ‘ਤੇ ਡਿੱਗੇ ਹੋਏ ਦਾਣੇ ਉਨ੍ਹਾਂ ਲੋਕਾਂ ਵਾਂਗ ਹਨ, ਜੋ ਪਰਮਾਤਮਾ ਦੀਆਂ ਗੱਲਾਂ ਸੁਣਦੇ ਹਨ ਤੇ ਅਮਲ ‘ਚ ਵੀ ਲਿਆਉਂਦੇ ਹਨ ਪਰ ਉਹ ਜਲਦੀ ਹੀ ਸ਼ੈਤਾਨ ਦੇ ਭਰਮ ‘ਚ ਆ ਕੇ ਸੱਚ ਦੇ ਰਾਹ ਤੋਂ ਹਟ ਜਾਂਦੇ ਹਨ ਕਾਲੀ ਮਿੱਟੀ ‘ਤੇ ਡਿੱਗੇ ਅੰਨ ਦੇ ਦਾਣੇ ਉਨ੍ਹਾਂ ਲੋਕਾਂ ਵਾਂਗ ਹਨ ਜੋ ਪਰਮਾਤਮਾ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਦੇ ਹਨ ਅਤੇ ਪੂਰੀ ਤਰ੍ਹਾਂ ਅਮਲ ‘ਚ ਲਿਆਉਂਦੇ ਹਨ ਅਜਿਹੇ ਲੋਕਾਂ ਨੂੰ ਸਮਾਂ ਆਉਣ ‘ਤੇ ਉਮੀਦ ਤੋਂ ਜ਼ਿਆਦਾ ਫਲ਼ ਦੀ ਪ੍ਰਾਪਤੀ ਹੁੰਦੀ ਹੈ’

ਸਾਰੇ ਉਪਦੇਸ਼ਾਂ ਦਾ ਸਾਰ ਯਿਸ਼ੂ ਮਸੀਹ ਨੇ ‘ਪ੍ਰੇਮ’ ਕਿਹਾ ਹੈ ਉਨ੍ਹਾਂ ਨੇ ਸਿਰਫ਼ ਮਨੁੱਖ ਨਾਲ ਪ੍ਰੇਮ ਕਰਨ ਨੂੰ ਕਿਹਾ, ਹਰ ਇੱਕ ਦੇ ਪ੍ਰਤੀ ਬਰਾਬਰ ਪ੍ਰੇਮ ਭਾਵਨਾ ਨਾਲ ਰਹਿਣ ਨੂੰ ਕਿਹਾ ਉਨ੍ਹਾਂ ਕਿਹਾ ਕਿ ਸੇਵਾ ਭਾਵਨਾ ਨਾਲ ਲਬਰੇਜ਼ ਹੋਵੋ ਅਤੇ ਕਰਮ ਕਰੋ ਇਹੀ ਉਨ੍ਹਾਂ ਦੇ ਉਪਦੇਸ਼ਾਂ ਦਾ ਸਾਰ ਹੈ ਬ੍ਰਹਮ ਗਿਆਨ ਦਾ ਵੀ ਇਹੀ ਸਾਰ ਹੈ ਕਿ ਪ੍ਰਾਣੀ ਕਿੰਨਾ ਵੀ ਗਿਆਨੀ ਹੋ ਜਾਵੇ, ‘ਪਰਮਾਤਮਾ’ ਦੀ ਪ੍ਰਾਪਤੀ ‘ਪ੍ਰੇਮ’ ਨਾਲ ਹੀ ਹੁੰਦੀ ਹੈ ਗਿਆਨ ਉਹ ਸ਼ਾਸਤਰ ਹੈ, ਜਿਸ ਨਾਲ ਮਾਇਆ ਰੂਪੀ ਪਰਦੇ ਨੂੰ ਕੱਟਿਆ ਜਾਂਦਾ ਹੈ ਅਤੇ ਪ੍ਰੇਮ ਉਹ ਸ਼ਕਤੀ ਹੈ, ਜਿਸ ਨਾਲ ਪਰਮਾਤਮਾ, ਭਗਤ ਦੇ ਪਿਆਰ ‘ਚ ਬੰਦੀ ਬਣ ਕੇ ਆ ਜਾਂਦੇ ਹਨ
-ਕ੍ਰਿਸ਼ਨਾ ਦੂਬੇ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!