ਐਕਸਪਾਇਰ ਪਰਫਿਊਮ ਦਾ ਵੀ ਕਰ ਸਕਦੇ ਹੋ ਇਸਤੇਮਾਲ
ਗਰਮੀਆਂ ਦੇ ਇਨ੍ਹਾਂ ਦਿਨਾਂ ’ਚ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਪਰਫਿਊਮ ਨੂੰ ਬੈਸਟ ਆੱਪਸ਼ਨ ’ਚੋਂ ਇੱਕ ਮੰਨਿਆ ਜਾਂਦਾ ਹੈ ਮਹਿਲਾ ਹੋਵੇ ਜਾਂ ਪੁਰਸ਼ ਸਭ ਇਸ ਦਾ ਇਸਤੇਮਾਲ ਕਰਦੇ ਹਨ ਪਰਫਿਊਮ ਹੁਣ ਸਾਡੇ ਲਈ ਸਿਰਫ਼ ਫੈਸ਼ਨ ਅਤੇ ਸਟੇਟਸ ਸਿੰਬਲ ਹੀ ਨਹੀਂ ਸਗੋਂ ਜ਼ਰੂਰਤ ਬਣ ਗਿਆ ਹੈ ਪਰ ਇਸ ਦੇ ਇਸਤੇਮਾਲ ਦੌਰਾਨ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ
ਜਦੋਂ ਇਹ ਐਕਸਪਾਇਰ ਹੋ ਜਾਂਦਾ ਹੈ ਅਤੇ ਇਸ ਨੂੰ ਸੁੱਟਣ ਦੀ ਨੌਬਤ ਆ ਜਾਂਦੀ ਹੈ ਕਿਉਂਕਿ ਐਕਸਪਾਇਰਡ ਪਰਫਿਊਮ ਦੇ ਇਸਤੇਮਾਲ ਨਾਲ ਚਮੜੀ ’ਤੇ ਖੁਜ਼ਲੀ, ਜਲਨ ਅਤੇ ਸਕਿੱਨ ਇੰਫੈਕਸ਼ਨ ਵਰਗੇ ਸਾਈਡ ਇਫੈਕਟ ਦੇਖਣ ਨੂੰ ਮਿਲ ਸਕਦੇ ਹਨ ਮਹਿੰਗੇ ਪਰਫਿਊਮ ਨੂੰ ਉਂਜ ਹੀ ਸੁੱਟਣਾ ਆਸਾਨ ਤਾਂ ਨਹੀਂ ਹੁੰਦਾ ਹੈ ਅਜਿਹੇ ’ਚ ਅੱਜ ਇਸ ਕੜੀ ’ਚ ਅਸੀਂ ਤੁਹਾਨੂੰ ਕੁਝ ਅਜਿਹੇ ਕੰਮ ਦੱਸਣ ਜਾ ਰਹੇ ਹਾਂ ਜਿਸ ’ਚ ਐਕਸਪਾਇਰ ਪਰਫਿਊਮ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸੁੱਟਣ ਦੀ ਜ਼ਰੂਰਤ ਨਹੀਂ ਪਏਗੀ
Also Read :-
Table of Contents
ਤਾਂ ਆਓ ਜਾਣਦੇ ਹਾਂ ਇਸ ਬਾਰੇ….
ਰੂਮ ਫਰੈਸ਼ਨਰ ਅਤੇ ਕਾਰ ਫਰੈਸ਼ਨਰ:
ਜੇਕਰ ਤੁਹਾਡਾ ਪਰਫਿਊਮ ਐਕਸਪਾਇਰ ਹੋ ਗਿਆ ਹੈ ਅਤੇ ਤੁਹਾਨੂੰ ਉਸ ਦੀ ਖੁਸ਼ਬੂ ਬੇਹੱਦ ਪਸੰਦ ਹੈ ਤਾਂ ਤੁਸੀਂ ਇਸ ਨੂੰ ਸੁੱਟਣ ਦੀ ਜਗ੍ਹਾ ਰੂਮ ਫਰੈਸ਼ਨਰ ਦੇ ਰੂਪ ’ਚ ਵੀ ਇਸਤੇਮਾਲ ਕਰ ਸਕਦੇ ਹੋ ਕਮਰੇ ’ਚ ਖੁਸ਼ਬੂ ਫੈਲਾਉਣ ਲਈ ਤੁਸੀਂ ਇਸ ਨੂੰ ਰੂਮ ’ਚ ਸਪਰੇਅ ਵੀ ਕਰ ਸਕਦੇ ਹੋ ਅਤੇ ਇਸ ਨੂੰ ਸੀÇਲੰਗ ਫੈਨ ’ਤੇ ਵੀ ਲਗਾ ਸਕਦੇ ਹੋ ਦੂਜੇ ਪਾਸੇ ਕਮਰੇ ਜਾਂ ਸੀਲਨ ਦੀ ਬਦਬੂ ਨੂੰ ਦੂਰ ਭਜਾਉਣ ’ਚ ਐਕਸਪਾਇਰਡ ਪਰਫਿਊਮ ਦੀ ਮੱਦਦ ਲਈ ਜਾ ਸਕਦੀ ਹੈ ਇਸ ਤੋਂ ਇਲਾਵਾ ਤੁਸੀਂ ਆਪਣੀ ਕਾਰ ’ਚ ਵੀ ਇਸ ਨੂੰ ਸਪਰੇਅ ਕਰਕੇ ਖੁਸ਼ਨੁੰਮਾ ਮਾਹੌਲ ਦਾ ਅਹਿਸਾਸ ਕਰ ਸਕਦੇ ਹੋ
ਪੈਰਾਂ ਦੀ ਬਦਬੂ ਨੂੰ ਕਰੋ ਦੂਰ:
ਜੇਕਰ ਤੁਸੀਂ ਆਪਣੇ ਪੈਰਾਂ ਦੀ ਬਦਬੂ ਦੇ ਕਾਰਨ ਪ੍ਰੇਸ਼ਾਨ ਰਹਿੰਦੇ ਹੋ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ’ਚ ਪਰਫਿਊਮ ਤੁਹਾਡੀ ਕਾਫ਼ੀ ਮੱਦਦ ਕਰ ਸਕਦਾ ਹੈ ਐਕਸਪਾਇਰ ਪਰਫਿਊਮ ਨਾਲ ਵੀ ਤੁਸੀਂ ਆਪਣੇ ਪੈਰਾਂ ਦੀ ਬਦਬੂ ਨੂੰ ਦੂਰ ਕਰ ਸਕਦੇ ਹੋ ਇਸ ਦੇ ਲਈ ਪਹਿਲਾਂ ਆਪਣੇ ਪੈਰਾਂ ਨੂੰ ਧੋਣ ਤੋਂ ਬਾਅਦ ਪਰਫਿਊਮ ਨੂੰ ਉਨ੍ਹਾਂ ’ਤੇ ਚੰਗੀ ਤਰ੍ਹਾਂ ਛਿੜਕੋ ਅਤੇ ਜ਼ੁਰਾਬਾਂ ਜਾਂ ਬੂਟ ਪਹਿਨਣ ਤੋਂ ਪਹਿਲਾਂ ਪਰਫਿਊਮ ਨੂੰ ਸੁੱਕਣ ਦਿਓ
ਕੱਪੜੇ ਅਤੇ ਚਾਦਰ ਮਹਿਕਾਓ:
ਘਰ ਦੀ ਚਾਦਰ ਨੂੰ ਸਾਫ ਕਰਨ ਤੋਂ ਬਾਅਦ ਇਸ ਨੂੰ ਖੁਸਬੂਦਾਰ ਬਣਾਉਣ ਲਈ ਤੁਸੀਂ ਐਕਸਪਾਇਰਡ ਪਰਫਿਊਮ ਦਾ ਇਸਤੇਮਾਲ ਕਰ ਸਕਦੇ ਹੋ ਇਸ ਦੇ ਲਈ ਵੈਕਿਊਮ ਕਰਦੇ ਸਮੇਂ ਥੋੜ੍ਹੀ ਜਿਹੀ ਰੂੰ ਨੂੰ ਐਕਸਪਾਇਰਡ ਪਰਫਿਊਮ ਨਾਲ ਭਿਓਂ ਕੇ ਵੈਕਿਊਮ ਕਲੀਨਰ ’ਚ ਪਾ ਦਿਓ ਜੇਕਰ ਤੁਸੀਂ ਚਾਹੋ ਤਾਂ ਚਾਦਰ ’ਤੇ ਡਾਇਰੈਕਟ ਪਰਫਿਊਮ ਸਪਰੇਅ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਕੱਪੜਿਆਂ ਦੀ ਦਰਾਜ਼ ਤੋਂ ਆਉਣ ਵਾਲੀ ਸਮੈਲ ਨੂੰ ਦੂਰ ਕਰਨ ਲਈ ਰੂੰ ਨੂੰ ਪਰਫਿਊਮ ’ਚ ਡੁਬੋ ਕੇ
ਕੱਪੜਿਆਂ ’ਚ ਰੱਖ ਦਿਓ ਇਸ ਨਾਲ ਤੁਹਾਡੀ ਦਰਾਜ ਅਤੇ ਕੱਪੜੇ ਦੋਵੇਂ ਮਹਿਕਣ ਲੱਗਣਗੇ
ਬਾਥਰੂਮ ਅਤੇ ਗੱਦਿਆਂ ’ਤੇ ਕਰੋ ਸਪਰੇਅ: ਤੁਸੀਂ ਘਰ ਦੇ ਗੱਦਿਆਂ ਅਤੇ ਬਾਥਰੂਮ ਤੋਂ ਆਉਣ ਵਾਲੀ ਸਮੈਲ ਨੂੰ ਦੂਰ ਕਰਨ ਲਈ ਐਕਸਪਾਇਰਡ ਪਰਫਿਊਮ ਦੀ ਵਰਤੋਂ ਕਰ ਸਕਦੇ ਹੋ ਜਿੱਥੇ ਗੱਦਿਆਂ ਦੇੇ ਚਾਰੋਂ ਪਾਸੇ ਪਰਫਿਊਮ ਸਪਰੇਅ ਕਰਨ ਨਾਲ ਉਨ੍ਹਾਂ ਦੀ ਬਦਬੂ ਚਲੀ ਜਾਂਦੀ ਹੈ ਉੱਥੇ ਬਾਥਰੂਮ ਨੂੰ ਮਹਿਕਾਉਣ ਲਈ ਨਹਾਉਣ ਤੋਂ ਥੋੜ੍ਹੀ ਦੇਰ ਪਹਿਲਾਂ ਬਾਥਰੂਮ ’ਚ ਪਰਫਿਊਮ ਸਪੇਰਅ ਕਰ ਦਿਓ, ਇਸ ਨਾਲ ਬਾਥਰੂਮ ਮਹਿਕ ਉੱਠੇਗਾ
ਖੁਸ਼ਬੂਦਾਰ ਮੋਮਬੱਤੀਆਂ ਬਣਾਓ:
ਤੁਸੀਂ ਚਾਹੋ ਤਾਂ ਆਪਣੇ ਐਕਸਪਾਇਰ ਪਰਫਿਊਮ ਨਾਲ ਖੁਸ਼ਬੂਦਾਰ ਮੋਮਬੱਤੀਆਂ ਬਣਾ ਕੇ ਆਪਣੇ ਘਰ ਨੂੰ ਮਹਿਕਾ ਸਕਦੇ ਹੋ ਬਸ ਜਦੋਂ ਵੀ ਤੁਸੀਂ ਮੋਮਬੱਤੀ ਬਣਾਉਣ ਲਈ ਮੋਮ ਨੂੰ ਪਿਘਲਾਓ ਤਾਂ ਉਸ ’ਚ ਪਰਫਿਊਮ ਦੀਆਂ ਪੰਜ ਜਾਂ ਛੇ ਬੂੰਦਾਂ ਚੰਗੀ ਤਰ੍ਹਾਂ ਮਿਲਾਓ ਅਤੇ ਜਦੋਂ ਮੋਮ ਚੰਗੀ ਤਰ੍ਹਾਂ ਜੰਮ ਜਾਏ ਤਾਂ ਮੋਮਬੱਤੀਆਂ ਦਾ ਇਸਤੇਮਾਲ ਕਰੋ ਇਹ ਖੁਸ਼ਬੂਦਾਰ ਮੋਮਬੱਤੀਆਂ ਜਲਣ ਤੋਂ ਬਾਅਦ ਤੁਹਾਡੇ ਮੂਡ ਅਤੇ ਕਮਰੇ ਦੇ ਮਾਹੌਲ ਨੂੰ ਇੱਕਦਮ ਵਧੀਆ ਅਤੇ ਖੁਸ਼ਬੂਦਾਰ ਬਣਾ ਦੇਣਗੀਆਂ
ਗੱਦਿਆਂ ਦੀ ਬਦਬੂ ਦੂਰ ਕਰੋ:
ਤੁਹਾਡੇ ਬੈੱਡ ’ਚ ਖਾਸ ਤੌਰ ’ਤੇ ਗੱਦਿਆਂ ’ਚ ਇੱਕ ਅਜੀਬ ਜਿਹੀ ਸਮੈੱਲ ਆਉਣ ਲਗਦੀ ਹੈ ਇਹ ਕਿਸੇ ਵੀ ਕਾਰਨ ਨਾਲ ਹੋ ਸਕਦੀ ਹੈ ਕਿਉਂਕਿ ਅਕਸਰ ਤੁਸੀਂ ਆਪਣੀ ਬੈੱਡਸ਼ੀਟ ਤਾਂ ਸਾਫ਼ ਕਰ ਲੈਂਦੇ ਹੋ ਪਰ ਗੱਦੇ ਸਾਫ਼ ਨਹੀਂ ਕਰ ਪਾਉਂਦੇ ਹੋ ਇਸ ਲਈ ਗੱਦਿਆਂ (ਗੱਦਿਆਂ ਤੋਂ ਖਟਮਲ ਹਟਾਉਣ ਦੇ ਟਿਪਸ) ਦੀ ਬਦਬੂ ਦੂਰ ਕਰਨ ਲਈ ਉਨ੍ਹਾਂ ਦੇ ਚਾਰੇ ਪਾਸੇ ਐਕਸਪਾਇਰਡ ਪਰਫਿਊਮ ਸਪਰੇਅ ਕਰੋ ਇਸ ਨਾਲ ਮਿੰਟਾਂ ’ਚ ਸਮੈੱਲ ਦੂਰ ਹੋ ਜਾਏਗੀ ਅਤੇ ਇੱਕ ਸਾਫ਼ ਅਤੇ ਖੁਸ਼ਬੂਦਾਰ ਬੈੱਡ ਪਾਉਣ ’ਚ ਵੀ ਮੱਦਦ ਮਿਲੇਗੀ
ਡਸਟਬਿਨ ਦੀ ਬਦਬੂ ਭਜਾਓ:
ਡਸਟਬਿਨ ਤੋਂ ਆਉਣ ਵਾਲੀ ਸਮੈੱਲ ਅਕਸਰ ਪੂਰੇ ਘਰ ਨੂੰ ਬਦਬੂਦਾਰ ਬਣਾ ਦਿੰਦੀ ਹੈ ਅਜਿਹੇ ’ਚ ਹਰ ਰੋਜ਼ ਡਸਟਬਿਨ ਖਾਲੀ ਕਰਨ ਤੋਂ ਬਾਅਦ ਤੁਸੀਂ ਇਸ ’ਚ ਐਕਸਪਾਇਰਡ ਪਰਫਿਊਮ ਛਿੜਕ ਸਕਦੇ ਹੋ ਇਸ ਨਾਲ ਡਸਟਬਿਨ ਅਤੇ ਉਸ ’ਚ ਪਈਆਂ ਚੀਜ਼ਾਂ ਦੀ ਬਦਬੂ ਦੂਰ ਹੋ ਜਾਏਗੀ ਅਤੇ ਆਸ-ਪਾਸ ਦੀ ਜਗ੍ਹਾ ਵੀ ਮਹਿਕਣ ਲੱਗੇਗੀ
ਵਾਲਾਂ ਨੂੰ ਮਹਿਕਾਓ:
ਜੇਕਰ ਤੁਸੀਂ ਆਪਣੇ ਵਾਲਾਂ ਨੂੰ ਧੋਣਾ ਭੁੱਲ ਜਾਂਦੇ ਹੋ ਅਤੇ ਅਚਾਨਕ ਤੋਂ ਤੁਹਾਨੂੰ ਕਿਸੇ ਜ਼ਰੂਰੀ ਮੀਟਿੰਗ ’ਚ ਜਾਣਾ ਪੈਂਦਾ ਹੈ ਤਾਂ ਅਜਿਹੀ ਸਥਿਤੀ ’ਚ ਵਾਲਾਂ ਤੋਂ ਆਉਣ ਵਾਲੀ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਤੁਸੀਂ ਐਕਸਪਾਇਰ ਪਰਫਿਊਮ ਦਾ ਇਸਤੇਮਾਲ ਕਰ ਸਕਦੇ ਹੋ ਇਸ ਦੇ ਲਈ ਪਹਿਲਾਂ ਆਪਣੀ ਕੰਘੀ ਦੇ ਦੰਦਾਂ ’ਤੇ ਪਰਫਿਊਮ ਨੂੰ ਚੰਗੀ ਤਰ੍ਹਾਂ ਸਪਰੇਅ ਕਰੋ ਅਤੇ ਫਿਰ ਇਸ ਨਾਲ ਆਪਣੇ ਵਾਲਾਂ ਨੂੰ ਸੰਵਾਰੋ ਅਜਿਹਾ ਕਰਨ ਨਾਲ ਤੁਹਾਡੇ ਵਾਲਾਂ ਤੋਂ ਖੁਸ਼ਬੂ ਆਉਣ ਲੱਗੇਗੀ