ਜਦੋਂ ਤੋਂ ਜੀਵ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਸੱਚੇ ਰੂਹਾਨੀ ਫਕੀਰ, ਸੰਤ-ਮਹਾਂਪੁਰਸ਼ ਵੀ ਉਦੋਂ ਤੋਂ ਆਪਣੀਆਂ ਰੂਹਾਂ ਦੇ ਉੱਧਾਰ, ਜਗਤ ਕਲਿਆਣ ਲਈ ਜੀਵ-ਸ੍ਰਿਸ਼ਟੀ ’ਤੇ ਹਰ ਸਮੇਂ ਤੇ ਹਰ ਯੁੱਗ ’ਚ ਅਵਤਾਰ ਧਾਰਨ ਕਰਦੇ ਆਏ ਹਨ ਪੂਰਨ ਸੰਤ ਸ੍ਰਿਸ਼ਟੀ ’ਤੇ ਜਗਤ ਉੱਧਾਰ ਦਾ ਉਦੇਸ਼ ਲੈ ਕੇ ਹੀ ਆਉਂਦੇ ਹਨ ਅਤੇ ਆਪਣਾ ਪੂਰਾ ਜੀਵਨ ਮਾਨਵਤਾ-ਸ੍ਰਿਸ਼ਟੀ ਦੀ ਸੇਵਾ ’ਚ ਲਗਾ ਦਿੰਦੇ ਹਨ ਬੇਸ਼ੱਕ ਉਹ ਇੱਥੇ ਆਮ ਇਨਸਾਨ ਦੀ ਤਰ੍ਹਾਂ ਖਾਂਦੇ, ਪੀਂਦੇ, ਉੱਠਦੇ-ਬੈਠਦੇ ਅਤੇ ਸਭ ਕਾਰ-ਵਿਵਹਾਰ ਕਰਦੇ ਹਨ ਪਰ ਉਨ੍ਹਾਂ ਦਾ ਪਵਿੱਤਰ ਜੀਵਨ ਦੁਨਿਆਵੀ ਇੱਛਾਵਾਂ ਅਤੇ ਵਿਸ਼ੇ-ਵਾਸਨਾਵਾਂ ਤੋਂ ਰਹਿਤ ਰੂਹਾਨੀਅਤ ਭਰਪੂਰ ਹੁੰਦਾ ਹੈ।

ਉਨ੍ਹਾਂ ’ਤੇ ਆਮ ਲੋਕਾਂ ’ਚ ਇਹ ਫਰਕ ਹੈ ਕਿ ਉਹ ਇਸ ਮ੍ਰਿਤਲੋਕ ’ਚ ਜਨ-ਸਧਾਰਨ ਦੀ ਤਰ੍ਹਾਂ ਜੂਨੀਆਂ ’ਚ ਨਹੀਂ ਆਉਂਦੇ ਸਗੋਂ ਉਹ ਧੁਰਧਾਮ ਦੇ ਵਾਸੀ ਪਰਮਪਿਤਾ ਪ੍ਰਮਾਤਮਾ ਦਾ ਇਲਾਹੀ ਸਵਰੂਪ ਹੁੰਦੇ ਹਨ ਅਤੇ ਰੂਹਾਂ ਦੇ ਉੱਧਾਰ ਲਈ ਇਸ ਧਰਤੀ ’ਤੇ ਅਵਤਾਰ ਧਾਰਨ ਕਰਦੇ ਹਨ ਸੰਤ-ਜਨ ਲੋਕਾਂ ਨੂੰ ਆਜੀਵਨ ਧਰਮਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਭਲੇ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੇ ਰਹਿੰਦੇ ਹਨ ਉਹ ਸਮਾਜ ’ਚ ਫੈਲੇ ਨਸ਼ੇ, ਸਮਾਜਿਕ ਬੁਰਾਈਆਂ, ਪਾਖੰਡਾਂ ਅਤੇ ਕੁਰੀਤੀਆਂ ਵਿੱਚੋਂ ਜੀਵ ਨੂੰ ਕੱਢਣ ’ਚ ਆਪਣਾ ਬਹੁਮੁੱਲਾ ਯੋਗਦਾਨ ਦਿੰਦੇ ਹਨ ਅਸਲ ’ਚ ਉਹ ਜਿਉਂਦੇ ਹੀ ਪਰਮਾਰਥ ਲਈ ਹੀ ਹਨ ਅਤੇ ਅਜਿਹਾ ਹੀ ਪਾਕ-ਪਵਿੱਤਰ ਜੀਵਨ ਸੱਚੇ ਪੀਰੋ-ਮੁਰਸ਼ਿਦ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਹੈ ਆਪਜੀ ਦਾ ਪਰਉਪਕਾਰੀ ਜੀਵਨ ਦੁਨੀਆਂ ਲਈ ਪ੍ਰੇਰਣਾ ਦਾ ਸਰੋਤ ਹੈ।

ਜਨਮ ਅਤੇ ਮੁੱਢਲਾ ਜੀਵਨ : ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਖੁਦ ਕਰਨ-ਕਰਾਵਨਹਾਰ, ਪਰਮ ਪਿਤਾ ਪ੍ਰਮਾਤਮਾ ਸਵਰੂਪ ਨੇ ਧੁਰਧਾਮ ਤੋਂ ਸ੍ਰਿਸ਼ਟੀ ’ਤੇ ਅਵਤਾਰ ਧਾਰਿਆ ਹੋਏ ਆਪਜੀ ਦੇ ਆਦਰਯੋਗ ਪਿਤਾ ਜੀ ਦਾ ਨਾਂਅ ਸਰਦਾਰ ਵਰਿਆਮ ਸਿੰਘ ਜੀ ਅਤੇ ਪੂਜਨੀਕ ਮਾਤਾ ਜੀ ਦਾ ਨਾਂਅ ਪੂਜਨੀਕ ਮਾਤਾ ਆਸਕੌਰ ਜੀ ਸੀ ਆਪ ਜੀ ਪਿੰਡ ਸ੍ਰੀ ਜਲਾਲਆਣਾ ਸਾਹਿਬ, ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ (ਹਰਿਆਣਾ) ਦੇ ਰਹਿਣ ਵਾਲੇ ਸਨ।

ਆਪਜੀ ਦੇ ਪੂਜਨੀਕ ਪਿਤਾ ਜੀ ਪਿੰਡ ਦੇ ਬਹੁਤ ਵੱਡੇ ਜ਼ਮੀਨ-ਜਾਇਦਾਦ ਦੇ ਮਾਲਕ ਅਤੇ ਪੂਜਨੀਕ ਦਾਦਾ ਸਰਦਾਰ ਹੀਰਾ ਸਿੰਘ ਜੀ ਪਿੰਡ ਦੇ ਜੈਲਦਾਰ ਸਾਹਿਬ ਸਨ ਆਪਜੀ ਸਿੱਧੂ ਵੰਸ਼ ਨਾਲ ਸਬੰਧ ਰੱਖਦੇ ਸਨ ਆਪਜੀ ਦਾ ਪਹਿਲਾ ਸ਼ੁੱਭ ਨਾਂਅ ਸਰਦਾਰ ਹਰਬੰਸ ਸਿੰਘ ਜੀ ਸੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਰਹਿਮੋ-ਕਰਮ ਨਾਲ ਆਪ ਜੀ ਨੂੰ ‘ਸਤਿਨਾਮ’ ਬਣਾ ਦਿੱਤਾ ਅਤੇ ਆਪ ਜੀ ਦਾ ਨਾਂਅ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ ਆਪ ਜੀ ਦੇ ਪੂਜਨੀਕ ਮਾਤਾ-ਪਿਤਾ ਜੀ ਸਾਧੂ-ਸੰਤਾਂ ਦੀ ਬਹੁਤ ਸੇਵਾ ਕਰਿਆ ਕਰਦੇ ਸਨ ਅਤੇ ਮਾਲਕ ਦੀ ਭਗਤੀ ’ਚ ਲੀਨ ਰਹਿੰਦੇ ਸਨ।

ਪੂਜਨੀਕ ਪਿਤਾ ਜੀ ਦੇ ਘਰ ਦੁਨਿਆਵੀ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ, ਪਰ ਸੰਤਾਨ ਪ੍ਰਾਪਤੀ ਦੀ ਕਾਮਨਾ ਪੂਜਨੀਕ ਮਾਤਾ-ਪਿਤਾ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਸੀ ਪਿੰਡ ’ਚ ਇੱਕ ਮਸਤ ਰੱਬੀ ਫਕੀਰ ਦਾ ਆਗਮਨ ਹੋਇਆ ਜਿੰਨੇ ਦਿਨ ਉਹ ਫਕੀਰ ਬਾਬਾ ਸ੍ਰੀ ਜਲਾਲਆਣਾ ਸਾਹਿਬ ’ਚ ਰਿਹਾ ਭੋਜਨ-ਪਾਣੀ ਸਰਦਾਰ ਵਰਿਆਮ ਸਿੰਘ ਜੀ ਦੇ ਘਰ ’ਤੇ ਹੀ ਆ ਕੇ ਕਰਿਆ ਕਰਦਾ ਸੀ ਇੱਕ ਦਿਨ ਉਸ ਫਕੀਰ ਨੇ ਖੁਸ਼ ਹੋ ਕੇ ਕਿਹਾ, ‘ਭਾਈ ਭਗਤੋ! ਤੁਹਾਡੀ ਸੇਵਾ ਤੋਂ ਅਸੀਂ ਬਹੁਤ ਖੁਸ਼ ਹਾਂ ਤੁਹਾਡੀ ਸੇਵਾ ਭਗਵਾਨ ਨੂੰ ਮਨਜ਼ੂਰ ਹੈ ਉਹ ਤੁਹਾਡੀ ਸੱਚੀ ਮਨੋਕਾਮਨਾ ਨੂੰ ਜ਼ਰੂਰ ਪੂਰੀ ਕਰੇਗਾ ਤੁਹਾਡੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ’।

ਇਸ ਤਰ੍ਹਾਂ ਈਸ਼ਵਰ ਦੀ ਕ੍ਰਿਪਾ ਅਤੇ ਉਸ ਸੱਚੇ ਫਕੀਰ ਦੀ ਸੱਚੀ ਦੁਆ ਨਾਲ ਮਾਲਕ ਸਵਰੂਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਅਵਤਾਰ ਧਾਰਨ ਕੀਤਾ ਪੂਜਨੀਕ ਮਾਤਾ-ਪਿਤਾ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਿਨ੍ਹਾਂ ਦੀ ਕਰੀਬ 18 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪੁੱਤਰ ਰਤਨ ਦੇ ਰੂਪ ’ਚ ਐਨੇ ਵੱਡੇ ਖਾਨਦਾਨ ਦੇ ਵਾਰਿਸ, ਸੰਤਾਨ ਪ੍ਰਾਪਤੀ ਦੀ ਪ੍ਰਬਲ ਇੱਛਾ ਪੂਰੀ ਹੋਈ ਪੂਰੇ ਪਿੰਡ ’ਚ ਘਰ-ਘਰ ’ਚ ਥਾਲ ਭਰ-ਭਰ ਕੇ ਸਮੇਂ ਤੇ ਰੀਤੀ-ਰਿਵਾਜ਼ ਅਨੁਸਾਰ ਗੁੜ-ਸ਼ੱਕਰ, ਮਿਠਾਈਆਂ (ਪਤਾਸੇ) ਵੰਡੀਆਂ ਗਈਆਂ ਅਤੇ ਗਰੀਬ, ਜ਼ਰੂਰਤਮੰਦ ਜੋ ਵੀ ਦਰਵਾਜ਼ੇ ’ਤੇ ਆਇਆ ਸਭ ਦੀਆਂ ਝੋਲੀਆਂ ਅਨਾਜ।

ਗੁੜ ਆਦਿ ਮਿਠਾਈਆਂ ਨਾਲ ਭਰ ਦਿੱਤੀਆਂ ਗਈਆਂ ਸਾਰੀ ਕੁਦਰਤ ਖੁਸ਼ੀ ’ਚ ਝੂਮ ਉੱਠੀ ਸੱਚੇ ਦਾਤਾਰ ਦੇ ਸ਼ੁੱਭ ਆਗਮਨ, ਅਵਤਾਰ ਧਾਰਨ ਕਰਨ ’ਤੇ ਉਹ ਫਕੀਰ ਵੀ ਲੰਬੀ ਯਾਤਰਾ ਕਰਕੇ ਪੂਜਨੀਕ ਮਾਤਾ-ਪਿਤਾ ਜੀ ਨੂੰ ਵਧਾਈ ਦੇਣ ਸ੍ਰੀ ਜਲਾਲਆਣਾ ਸਾਹਿਬ ’ਚ ਪਹੁੰਚਿਆ ਉਸ ਫਕੀਰ ਬਾਬਾ ਨੇ ਪੂਜਨੀਕ ਮਾਤਾ-ਪਿਤਾ ਜੀ ਨੂੰ ਢੇਰ ਸਾਰੀ ਵਧਾਈ ਦਿੱਤੀ ਅਤੇ ਇਹ ਵੀ ਕਿਹਾ ਕਿ ‘ਭਾਈ ਭਗਤੋ! ਤੁਹਾਡੇ ਘਰ ’ਚ ਖੁਦ ‘ਰੱਬੀ ਜੋਤ’ ਪ੍ਰਗਟ ਹੋਈ ਹੈ ਇਨ੍ਹਾਂ ਨੂੰ ਪੂਰੇ ਸਨੇਹ ਨਾਲ ਰੱਖਣਾ ਹੈ ਇਹ ਤੁਹਾਡੇ ਕੋਲ ਜ਼ਿਆਦਾ ਸਮੇਂ ਤੱਕ ਨਹੀਂ ਰਹਿਣਗੇ ਇਹ ਚਾਲ੍ਹੀ ਸਾਲਾਂ ਤੋਂ ਬਾਅਦ ਉਸ ਮਾਲਕ ਕੋਲ ਆਪਣੇ ਉਦੇਸ਼ ਜੀਵ-ਸ੍ਰਿਸ਼ਟੀ ਦੇ ਉੱਧਾਰ ਲਈ ਚਲੇ ਜਾਣਗੇ, ਜਿਸਦੇ ਲਈ ਇਹ ਆਏ ਹਨ।

ਨੂਰਾਨੀ ਬਚਪਨ ਦੇ ਨੂਰਾਨੀ ਖੇਡ : ਬਚਪਨ ਤੋਂ ਹੀ ਆਪ ਜੀ ਦਾ ਅਲੌਕਿਕ ਨੂਰਾਨੀ ਸਵਰੂਪ ਐਨਾ ਸੁੰਦਰ ਸੀ, ਜੋ ਵੀ ਦੇਖਦਾ ਬਸ ਦੇਖਦਾ ਹੀ ਰਹਿ ਜਾਂਦਾ ਪਰਮਪਿਤਾ ਪ੍ਰਮਾਤਮਾ ਦਾ ਇਲਾਹੀ ਨੂਰ ਆਪਜੀ ਦੇ ਨੂਰਾਨੀ ਮੁਖੜੇ ਤੋਂ ਇੰਝ ਝਲਕਦਾ ਜਿਵੇਂ ਸੂਰਜ ਦਾ ਸੁਨਿਹਰੀ ਪ੍ਰਕਾਸ਼ ਹੋਵੇ ਪਿੰਡ ਦਾ ਇੱਕ ਝਿਉਰ ਭਾਈ ਘਰ ’ਚ ਪੀਣ ਦਾ ਪਾਣੀ ਭਰਨ ਆਇਆ ਕਰਦਾ ਸੀ ਇੱਕ ਦਿਨ ਪੂਜਨੀਕ ਮਾਤਾ ਜੀ ਨੇ ਉਸਨੂੰ ਆਪਣੇ ਲਾਲ ਦੇ ਪਾਲਣੇ ਕੋਲ ਟਕਟਕੀ ਲਗਾਏ ਆਪਜੀ ਨੂੰ ਨਿਹਾਰਦੇ ਹੋਏ ਦੇਖ ਲਿਆ ਮਾਤਾ ਦਾ ਦਿਲ ਬਹੁਤ ਕੋਮਲ ਹੁੰਦਾ ਹੈ ਪੂਜਨੀਕ ਮਾਤਾ ਜੀ ਨੇ ਉਸ ਭਾਈ ਨੂੰ ਕਿਹਾ ਕਿ ਤੂੰ ਇੱਥੇ ਖੜ੍ਹਾ ਐਨੀ ਦੇਰ ਤੋਂ ਕੀ ਦੇਖ ਰਿਹਾ ਹੈਂ।

ਆਪਣਾ ਕੰਮ ਕਰ ਲੈ ਪੂਜਨੀਕ ਮਾਤਾ ਜੀ ਦੇ ਮਨ ’ਚ ਆਇਆ ਕਿ ਕਿਤੇ ਮੇਰੇ ਲਾਲ ਨੂੰ ਕੋਈ ਬੁਰੀ ਨਜ਼ਰ ਹੀ ਨਾ ਲੱਗ ਜਾਵੇ ਪੂਜਨੀਕ ਮਾਤਾ ਜੀ ਨੇ ਸਮਾਜ ’ਚ ਪ੍ਰਚੱਲਿਤ ਕਾਲਾ ਟਿੱਕਾ ਆਪਣੇ ਲਾਲ ਦੇ ਚਿਹਰੇ ’ਤੇ ਇੱਕ ਸਾਈਡ ’ਚ ਲਗਾ ਦਿੱਤਾ ਉਸ ਭਾਈ ਨੇ ਪੂਜਨੀਕ ਮਾਤਾ ਜੀ ਨੂੰ ਨਿਮਰਤਾ ਭਾਵ ਨਾਲ ਕਿਹਾ, ਮਾਤਾ ਜੀ, ਮੇਰੇ ਅੰਦਰ ਕੋਈ ਅਜਿਹੀ ਬੁਰੀ ਭਾਵਨਾ ਜਾਂ ਬੁਰੀ ਨਜ਼ਰ ਦੇ ਖਿਆਲ ਨਹੀਂ ਹਨ ਤੁਹਾਡੇ ਲਾਲ ’ਚ ਮੈਨੂੰ ਸਾਡੇ ਪੂਜਨੀਕ ਮਹਾਂਪੁਰਸ਼ਾਂ ਦੇ ਦਰਸ਼ਨ ਹੁੰਦੇ ਹਨ ਇਸ ਲਈ ਮੇਰਾ ਨਜ਼ਰ ਹਟਾਉਣ ਨੂੰ ਦਿਲ ਨਹੀਂ ਕਰਦਾ ਪੂਜਨੀਕ ਮਾਤਾ ਜੀ ਨੇ ਆਪਣੇ ਲਾਲ ਨੂੰ ਤੁਰੰਤ ਆਪਣੀ ਗੋਦ ’ਚ ਛੁਪਾ ਲਿਆ।

ਆਪ ਜੀ ਹਾਲੇ ਚਾਰ-ਪੰਜ ਸਾਲ ਦੇ ਸਨ, ਜਦੋਂ ਆਪਜੀ ਦੇ ਪੂਜਨੀਕ ਪਿਤਾ ਜੀ ਮਾਲਕ ਦੀ ਗੋਦ ’ਚ ਸੱਚਖੰਡ ਜਾ ਸਮਾਏ ਆਪਜੀ ਦਾ ਪਾਲਣ-ਪੋਸ਼ਣ ਆਪ ਜੀ ਦੀ ਪੂਜਨੀਕ ਮਾਤਾ ਅਤੇ ਆਪਜੀ ਦੇ ਪੂਜਨੀਕ ਮਾਮਾ ਸਰਦਾਰ ਵੀਰ ਸਿੰਘ ਜੀ ਦੇ ਉਤਮ ਆਦਰਸ਼ਾਂ ਦੇ ਆਧਾਰ ’ਤੇ ਹੋਇਆ ਪੂਜਨੀਕ ਮਾਤਾ ਜੀ ਦੇ ਭਗਤੀ ਭਾਵ, ਪਰਉਪਕਾਰੀ ਸੰਸਕਾਰ ਬਚਪਨ ਤੋਂ ਹੀ ਆਪਜੀ ਦੇ ਅੰਦਰ ਭਰਪੂਰ ਸਨ ਆਪਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਸਨ।

ਆਪਜੀ ਦੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਤੋਂ ਪੂਰੀ ਹੋਈ ਉਸ ਤੋਂ ਬਾਅਦ ਦੀ ਸਿੱਖਿਆ ਆਪਜੀ ਨੇ ਮੰਡੀ ਕਾਲਾਂਵਾਲੀ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਆਪਜੀ ਆਪਣੇ ਸਹਿਪਾਠੀਆਂ ਪ੍ਰਤੀ ਹਮੇਸ਼ਾ ਨਿਮਰਤਾ ਅਤੇ ਹਮਦਰਦੀ ਦੇ ਭਾਵ ਰੱਖਦੇ ਅਤੇ ਗਰੀਬ ਬੱਚਿਆਂ ਦੀ ਹਰ ਸੰਭਵ ਮੱਦਦ ਕਰਦੇ ਇੱਕ ਵਾਰ ਸਕੂਲ ’ਚ ਆਪਜੀ ਦੇ ਇੱਕ ਸਹਿਪਾਠੀ ਨੂੰ ਬੁਖਾਰ ਹੋ ਗਿਆ ਆਪਜੀ ਨੇ ਉਸਨੂੰ ਡਾਕਟਰ ਤੋਂ ਦਵਾਈ ਆਦਿ ਦਿਵਾਈ ਅਤੇ ਆਪਣੇ ਸਾਈਕਲ ’ਤੇ ਬਿਠਾਕੇ ਉਸਨੂੰ ਉਸਦੇ ਘਰ ਛੱਡ ਕੇ ਆਏ ਆਪ ਜੀ ਦੀ ਦੂਜਿਆਂ ਪ੍ਰਤੀ ਹਮਦਰਦੀ ਦੀ ਭਾਵਨਾ ਤੋਂ ਹਰ ਕੋਈ ਜਾਣੂੰ ਸੀ।

ਲੜਕੀ ਦੀ ਸ਼ਾਦੀ ’ਚ ਮੱਦਦ:- ਇੱਕ ਵਾਰ ਇੱਕ ਗਰੀਬ ਪਰਿਵਾਰ ਪੂਜਨੀਕ ਮਾਤਾ ਜੀ ਕੋਲ ਕੁਝ ਰੁਪਇਆਂ ਦੀ ਮੱਦਦ ਲਈ ਆਇਆ ਉਨ੍ਹਾਂ ਦੀ ਲੜਕੀ ਦੀ ਸ਼ਾਦੀ ਸੀ ਕਿਤੋਂ ਵੀ ਹੋਰ ਪ੍ਰਬੰਧ ਨਹੀਂ ਹੋ ਸਕਿਆ ਸੀ ਸ਼ਾਦੀ ਦਾ ਦਿਨ ਨਜ਼ਦੀਕ ਸੀ ਉਹ ਲੋਕ ਭਾਰੀ ਮੁਸ਼ਕਿਲ ’ਚ ਸਨ ਜਦੋਂ ਉਹ ਮੱਦਦ ਦੀ ਫਰਿਆਦ ਲੈ ਕੇ ਆਏ ਆਪਜੀ ਵੀ ਉਸ ਸਮੇਂ ਆਪਣੀ ਪੂਜਨੀਕ ਮਾਤਾ ਜੀ ਕੋਲ ਬੈਠੇ ਹੋਏ ਸਨ ਆਪਜੀ ਨੇ ਆਪਣੀ ਪੂਜਨੀਕ ਮਾਤਾ ਜੀ ਨੂੰ ਕਿਹਾ, ਮਾਤਾ ਜੀ, ਇਨ੍ਹਾਂ ਨੂੰ ਜੇਕਰ ਸੌ ਰੁਪਏ ਦੀ ਜ਼ਰੂਰਤ ਹੈ ਤਾਂ ਦੋ ਸੌ ਦੇ ਦੇਣਾ ਅਤੇ ਇਨ੍ਹਾਂ ਤੋਂ ਵਾਪਸ ਵੀ ਨਹੀਂ ਲੈਣਾ ਇਹ ਸਮਝ ਲੈਣਾ ਕਿ ਇਹ ਮੇਰੀ ਆਪਣੀ ਭੈਣ ਦੀ ਸ਼ਾਦੀ ਹੈ ਆਪਜੀ ਦੇ ਬਾਲਮੁੱਖ ਤੋਂ ਅਜਿਹੀ ਪਰਉਪਕਾਰੀ ਭਾਵਨਾ ਨੂੰ ਸੁਣ ਕੇ ਪੂਜਨੀਕ ਮਾਤਾ ਜੀ ਦਾ ਦਿਲ ਭਾਵ-ਵਿਭੋਰ ਹੋ ਗਿਆ ਆਪਜੀ ਦੇ ਦਰ ’ਤੇ ਆਇਆ ਕੋਈ ਵੀ ਸਵਾਲੀ ਕਦੇ ਖਾਲ੍ਹੀ ਨਹੀਂ ਗਿਆ ਜ਼ਰੂਰਤ ਤੋਂ ਜ਼ਿਆਦਾ ਮੱਦਦ ਪਾ ਕੇ ਹਰ ਕੋਈ ਆਪਜੀ ਨੂੰ ਧੰਨ-ਧੰਨ ਕਹਿੰਦਾ ਜਾਂਦਾ।

ਜੀਵ-ਜੰਤੂਆਂ ਪ੍ਰਤੀ ਹਮਦਰਦੀ:- ਪੜ੍ਹਾਈ ਤੋਂ ਬਾਅਦ ਆਪ ਜੀ ਖੇਤੀ ਕੰਮਾਂ ’ਚ ਰੁਚੀ ਲੈਣ ਲੱਗੇ ਆਪਜੀ ਨੇ ਸਿਰਫ ਇਨਸਾਨਾਂ ’ਤੇ ਹੀ ਨਹੀਂ, ਜੀਵ-ਜੰਤੂਆਂ ’ਤੇ ਵੀ ਆਪਣਾ ਰਹਿਮੋ-ਕਰਮ ਵਰਸਾਇਆ ਆਪਜੀ ਨੇ ਕਦੇ ਕਿਸੇ ਪਸ਼ੂ ਨੂੰ ਵੀ ਆਪਣੇ ਖੇਤ ’ਚ ਫਸਲ ਚਰਦੇ ਨੂੰ ਬਾਹਰ ਨਹੀਂ ਕੱਢਿਆ ਸੀ ਪਸ਼ੂ ਹੈ, ਪੇਟ ਤਾਂ ਇਸਨੇ ਭਰਨਾ ਹੀ ਹੈ, ਆਪਣੀ ਕਿਸਮਤ ਦਾ ਖਾ ਰਿਹਾ ਹੈ ਇੱਕ ਝੋਟਾ ਆਪਜੀ ਦੀ ਮੌਜ਼ੂਦਗੀ ’ਚ ਵੀ ਨਿਡਰ ਹੋ ਕੇ ਖੇਤ ’ਚ ਫਸਲ ਚਰਦਾ ਰਹਿੰਦਾ।

ਪਰ ਆਪਜੀ ਉਸਨੂੰ ਨਾ ਹਟਾਉਂਦੇ ਉਨ੍ਹੀ ਦਿਨੀਂ ਖੇਤ ’ਚ ਛੋਲਿਆਂ ਦੀ ਫਸਲ ਲਹਿਲਹਾ ਰਹੀ ਸੀ ਕਿਸੇ ਨੇ ਪੂਜਨੀਕ ਮਾਤਾ ਜੀ ਨੂੰ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਹਰਬੰਸ ਸਿੰਘ ਜੀ ਫਸਲ ਦੀ ਰੱਖਵਾਲੀ ਕੀ ਕਰਦੇ ਹਨ, ਝੋਟਾ ਉਨ੍ਹਾਂ ਦੇ ਸਾਹਮਣੇ ਫਸਲ ਚਰ ਰਿਹਾ ਹੈ ਅਤੇ ਉਹ ਉਸਨੂੰ ਬਾਹਰ ਨਹੀਂ ਕੱਢਦੇ ਅਗਲੇ ਦਿਨ ਜਦੋਂ ਉਹ ਝੋਟਾ ਫਸਲ ਚਰ ਰਿਹਾ ਸੀ ਤਾਂ ਆਪਜੀ ਨੇ ਉਸਦੀ ਪਿੱਠ ਨੂੰ ਥੱਪ-ਥਪਾਉਂਦੇ ਹੋਏ ਕਿਹਾ, ਭਗਤਾ, ਹੁਣ ਤਾਂ ਆਪਣੀ ਸ਼ਿਕਾਇਤ ਹੋ ਗਈ ਹੈ, ਹੁਣ ਤੂੰ ਹਿੱਸੇ ਆਉਂਦਾ ਚਰ ਲਿਆ ਕਰ।

ਉਸ ਪ੍ਰਾਣੀ ਨੇ ਆਪਜੀ (ਪੂਜਨੀਕ ਸਤਿਗੁਰੂ ਜੀ) ਦੇ ਬਚਨ ਨੂੰ ਸਿਰ-ਮੱਥੇ ਸਤਿਬਚਨ ਕਹਿ ਕੇ ਮੰਨਿਆ ਅਤੇ ਉਸ ਦਿਨ ਤੋਂ ਬਾਅਦ, ਪਿੰਡ ਵਾਲੇ ਇਸ ਹਕੀਕਤ ਦੇ ਗਵਾਹ ਹਨ ਕਿ ਜਦੋਂ ਤੱਕ ਉਹ ਜਿਉਂਦਾ ਰਿਹਾ ਕਦੇ ਕਿਸੇ ਦੇ ਖੇਤ ’ਚ ਇੱਕ ਜਗ੍ਹਾ ਖੜ੍ਹੇ ਹੋ ਕੇ ਫਸਲ ਨਹੀਂ ਚਰਦਾ ਸੀ, ਚੱਲਦੇ-ਚੱਲਦੇ ਹੀ ਚਰ ਲਿਆ ਕਰਦਾ ਸੀ।

ਲੋਕ ਭਲਾਈ ਦੇ ਕੰਮਾਂ ’ਚ ਰੁਚੀ:- ਜਿਵੇਂ-ਜਿਵੇਂ ਆਪ ਜੀ ਵੱਡੇ ਹੋਏ, ਆਪਜੀ ਦੀ ਦਇਆ-ਮਿਹਰ, ਸੁਭਾਅ ਦੀ ਦਿਆਲਤਾ ਦਾ ਦਾਇਰਾ ਹੋਰ ਵਿਸ਼ਾਲ ਹੋ ਗਿਆ ਆਪਜੀ ਪਿੰਡ ਦੇ ਸਰਵ-ਸਾਂਝੇ ਅਤੇ ਸਮਾਜ ਦੇ ਭਲਾਈ ਦੇ ਕੰਮਾਂ ’ਚ ਰੁਚੀ ਲੈਣ ਲੱਗੇ ਆਪਜੀ ਦੀਆਂ ਪਾਵਨ ਕੋਸ਼ਿਸ਼ਾਂ ਦੀ ਬਦੌਲਤ ਹੀ ਪਿੰਡ ’ਚ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਆਪਜੀ ਨੇ ਉਸ ਪਵਿੱਤਰ ਕੰਮ ’ਚ ਆਪਣਾ ਵਧ-ਚੜ੍ਹ ਕੇ ਸਹਿਯੋਗ ਕੀਤਾ ਅੱਜ ਉਹੀ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚੋਂ-ਵਿੱਚ ਹੈ ਅਤੇ ਪੂਰੇ ਪਿੰਡ ਦੇ ਮਸਤਕ ’ਤੇ ਚੰਨ ਦੀ ਭਾਂਤੀ ਅਨੋਖੀ ਸ਼ਾਨ ਹੈ ਇਸੇ ਤਰ੍ਹਾਂ ਪਿੰਡ ਦੇ ਹਰ ਸਾਂਝੇ ਅਤੇ ਲੋਕ ਭਲਾਈ ਕੰਮਾਂ ’ਚ ਆਪਜੀ ਮੁੱਖ ਭੂਮਿਕਾ ਨਿਭਾਉਂਦੇ।

ਸੱਚ ਦੀ ਤਲਾਸ਼:- ਆਪਜੀ ਦੇ ਭਗਤਮਈ ਮਨ ’ਚ ਕੁੱਲ ਮਾਲਕ ਪਰਮਪਿਤਾ ਪ੍ਰਮਾਤਮਾ, ਉਸ ਸੱਚ ਨਾਲ ਮਿਲਾਪ ਦੀ ਪ੍ਰਬਲ ਤੜਫ ਸੀ ਆਪ ਜੀ ਨਿਤਨੇਮ ਅਤੇ ਸਵੇਰੇ-ਸ਼ਾਮ ਪੰਜ ਬਾਣੀਆਂ ਦਾ ਪਾਠ ਕਰਦੇ ਆਪਜੀ ਬਾਣੀ ਦੀ ਇਸ ਪਵਿੱਤਰ ਲਾਈਨ ’ਤੇ ਡੂੰਘਾਈ ਨਾਲ ਵਿਚਾਰ ਕਰਦੇ ਕਿ ਉਹ ਧੁਰ ਦੀ ਬਾਣੀ ਕਿਹੜੀ ਹੈ, ਜੋ ਸਭ ਚਿੰਤਾਵਾਂ ਤੋਂ ਮੁਕਤ ਕਰਦੀ ਹੈ ਆਪਜੀ ਨੇ ਕਈ ਸਾਧੂ-ਮਹਾਤਮਾਵਾਂ ਨਾਲ ਮਿਲਾਪ ਕੀਤਾ, ਉਨ੍ਹਾਂ ਦੇ ਵਿਚਾਰ ਜਾਣੇ, ਉਨ੍ਹਾਂ ਦੇ ਆਚਾਰ-ਵਿਹਾਰ ਨੂੰ ਪਰਖਿਆ ਪਰ ਕਿਤੋਂ ਵੀ ਤਸੱਲੀ ਨਾ ਹੋਈ ਆਪਜੀ ਦੀ ਖੋਜ ਬਰਾਬਰ ਜਾਰੀ ਰਹੀ।

ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦਾ ਮਿਲਾਪ:- ਇਸ ਦੌਰਾਨ ਆਪਜੀ ਦਾ ਮਿਲਾਪ ਡੇਰਾ ਸੱਚਾ ਸੌਦਾ ਦੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨਾਲ ਹੋਇਆ ਆਪਜੀ ਨੇ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਬਾਰੇ ਜੋ ਸੁਣ ਰੱਖਿਆ ਸੀ, ਪੂਜਨੀਕ ਸਾਈਂ ਜੀ ਦੇ ਰੂਹਾਨੀ ਸਤਿਸੰਗ ਨੂੰ ਸੁਣ ਕੇ ਅਤੇ ਹਰ ਸੱਚਾਈ ਨੂੰ ਪਰਖ ਕੇ ਆਪਜੀ ਉਸੇ ਪਲ ਪੂਜਨੀਕ ਸਾਈਂ ਜੀ ਨੂੰ ਆਪਣਾ ਤਨ-ਮਨ ਅਰਪਿਤ ਕਰਕੇ ਉਨ੍ਹਾਂ ਦੇ ਮੁਰੀਦ ਹੋ ਗਏ ਜਿਸ ਸੱਚਾਈ ਦੀ ਆਪਨੂੰ ਤਲਾਸ਼ ਸੀ, ਸਭ ਕੁਝ ਆਪਜੀ ਦੇ ਰੂਬਰੂ ਸੀ ਅੰਦਰ-ਬਾਹਰ ਤੋਂ ਆਪਜੀ ਦੀ ਪੂਰੀ ਤਸੱਲੀ ਹੋ ਗਈ ਸੀ।

ਆਪਜੀ ਤਿੰਨ ਸਾਲ ਤੱਕ ਲਗਾਤਾਰ ਪੂਜਨੀਕ ਸਾਈਂ ਜੀ ਦਾ ਸਤਿਸੰਗ ਸੁਣਦੇ ਰਹੇ ਹਾਲਾਂਕਿ ਆਪਜੀ ਨੇ ਇਸ ਦੌਰਾਨ ਨਾਮ-ਸ਼ਬਦ ਲੈਣ ਦੀ ਵੀ ਬਹੁਤ ਵਾਰ ਕੋਸ਼ਿਸ਼ ਕੀਤੀ, ਪਰ ਬੇਪਰਵਾਹ ਸਾਈਂ ਜੀ ਹਰ ਵਾਰ ਇਹ ਕਹਿ ਕੇ ਆਪਜੀ ਨੂੰ ਨਾਮ-ਸ਼ਬਦ ਲੈਣ ਵਾਲਿਆਂ ’ਚੋਂ ਉਠਾ ਦਿਆ ਕਰਦੇ ਕਿ ਹਾਲੇ ਤੁਹਾਨੂੰ ਨਾਮ ਲੈਣ ਦਾ ਹੁਕਮ ਨਹੀਂ ਹੈ, ਜਦੋਂ ਸਮਾਂ ਆਇਆ ਖੁਦ ਬੁਲਾ ਕੇ, ਆਵਾਜ਼ ਦੇ ਕੇ ਨਾਮ ਦੇਵਾਂਗੇ, ਉਦੋਂ ਤੱਕ ਤੁਸੀਂ ਸਤਿਸੰਗ ਕਰਦੇ ਰਹੋ, ਸੰਗਤ ’ਚ ਆਉਂਦੇ ਰਹੋ ਤੁਹਾਨੂੰ ਕਾਲ ਨਹੀਂ ਬੁਲਾਏਗਾ ਅਸੀਂ ਤੁਹਾਡੇ ਖੁਦ ਜ਼ਿੰਮੇਵਾਰ ਹਾਂ।

ਖੁਦਾਈ ਨਿਸ਼ਾਨੀਆਂ-ਯੇ ਰੱਬ ਕੀ ਪੈੜ ਹੈ:- ਇੱਕ ਵਾਰ ਸਾਈਂ ਮਸਤਾਨਾ ਜੀ ਮਹਾਰਾਜ ਨੇ ਇੱਕ ਪੈੜ (ਪੈਰ ਦੇ ਨਿਸ਼ਾਨ) ਨੂੰ ਆਪਣੀ ਡੰਗੋਰੀ ਨਾਲ ਘੇਰਾ ਬਣਾ ਕੇ ਆਪਣੇ ਨਾਲ ਚੱਲ ਰਹੇ ਸੇਵਾਦਾਰਾਂ ਨੂੰ ਕਿਹਾ, ਆਓ ਭਈ ਤੁਮਹੇਂ ਰੱਬ ਕੀ ਪੈੜ ਦਿਖਾਏਂ ਉਨ੍ਹੀ ਦਿਨੀਂ ਸਾਈਂ ਜੀ ਸਤਿਸੰਗ ਲਈ ਗਦਰਾਣਾ ’ਚ ਪਧਾਰੇ ਹੋਏ ਸਨ ਉਨ੍ਹਾਂ ’ਚ ਗਦਰਾਣਾ ਨਿਵਾਸੀ ਇੱਕ ਸੇਵਾਦਾਰ ਭਾਈ ਨੇ ਕਿਹਾ, (ਉਹ ਜਾਣਦਾ ਸੀ ਕਿ ਪੈਰ ਦਾ ਇਹ ਨਿਸ਼ਾਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਹੈ) ਇਹ ਪੈੜ ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮਪਿਤਾ ਜੀ ਦਾ ਬਚਪਨ ਦਾ ਨਾਂਅ) ਦੀ ਹੈ ਇਸ ’ਤੇ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੰਗੋਰੀ ਨੂੰ ਜ਼ਮੀਨ ’ਤੇ ਠੋਕ ਕੇ ਕਿਹਾ ਕਿ ‘ਅਸੀਂ ਕਿਸੀ ਜੈਲਦਾਰ ਕੋ ਨਹੀਂ ਜਾਨਤੇ ਅਸੀਂ ਤੋ ਯੇ ਜਾਨਤੇ ਹੈਂ ਕਿ ਯੇ ਪੈੜ ਰੱਬ ਕੀ ਹੈ’।

ਜਿੰਦਾਰਾਮ (ਰੂਹਾਨੀਅਤ) ਦਾ ਲੀਡਰ:- ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਘੂਕਾਂਵਾਲੀ ਦਰਬਾਰ ’ਚ ਸਤਿਸੰਗ ਫਰਮਾਇਆ ਸਤਿਸੰਗ ਤੋਂ ਬਾਅਦ ਪੂਜਨੀਕ ਸਾਈਂ ਜੀ ਨੇ ਆਪਜੀ ਨੂੰ ਆਵਾਜ਼ ਲਗਾਈ, ਬੁਲਾ ਕੇ ਫਰਮਾਇਆ ਕਿ ‘ਆਜ ਆਪਜੀ ਕੋ ਨਾਮ-ਸ਼ਬਦ ਲੈਨੇ ਕਾ ਹੁਕਮ ਹੂਆ ਹੈ ਆਪ ਅੰਦਰ ਚਲ ਕਰ ਹਮਾਰੇ ਮੂੜ੍ਹੇ ਕੇ ਪਾਸ ਬੈਠੋ, ਹਮ ਭੀ ਅਭੀ ਆ ਰਹੇ ਹੈਂ’
ਆਪਜੀ ਨੇ ਅੰਦਰ ਜਾ ਕੇ ਦੇਖਿਆ, ਨਾਮ ਲੈਣ ਵਾਲੇ ਕਾਫੀ ਜੀਵ ਸਨ ਅਤੇ ਮੂੜ੍ਹੇ ਕੋਲ ਵੀ ਜਗ੍ਹਾ ਨਹੀਂ ਸੀ, ਆਪਜੀ ਨਾਮ-ਸ਼ਬਦ ਲੈਣ ਵਾਲਿਆਂ ’ਚ ਪਿੱਛੇ ਹੀ ਬੈਠ ਗਏ ਪੂਜਨੀਕ ਸਾਈਂ ਜੀ।

ਜਦੋਂ ਅੰਦਰ ਆਏ ਅਤੇ ਆਪਜੀ ਨੂੰ ਬੁਲਾ ਕੇ ਆਪਣੇ ਕੋਲ ਬਿਠਾਇਆ ਪੂਜਨੀਕ ਸਾਈਂ ਜੀ ਨੇ ਫਰਮਾਇਆ ਕਿ ‘ਆਪ ਜੀ ਕੋ ਇਸ ਲੀਏ ਪਾਸ ਬੈਠਾਕਰ ਨਾਮ ਦੇਤੇੇ ਹੈਂ ਕਿ ਆਪ ਸੇ ਕੋਈ ਕਾਮ ਲੇਨਾ ਹੈ ਆਪਕੋ ਜਿੰਦਾਰਾਮ (ਰੂਹਾਨੀਅਤ) ਕਾ ਲੀਡਰ ਬਨਾਏਂਗੇ ਜੋ ਦੂਨੀਆਂ ਕੋ ਨਾਮ ਜਪਾਏਗਾ’ ਪੂਜਨੀਕ ਸਾਈਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਘੂਕਾਂਵਾਲੀ ’ਚ ਨਾਮ-ਸ਼ਬਦ ਦੇ ਬਹਾਨੇ ਮਾਲਕ ਦੀ ਅਸਲ ਸੱਚਾਈ ਨੂੰ ਜ਼ਾਹਿਰ ਕੀਤਾ ਕਿ ਆਪਜੀ (ਪੂਜਨੀਕ ਪਰਮ ਪਿਤਾ ਜੀ) ਖੁਦ ਕੁਲ ਮਾਲਕ, ਖੁਦ-ਖੁਦਾ ਦੇ ਰੂਪ ’ਚ ਜੀਵ-ਸ੍ਰਿਸ਼ਟੀ ਦੇ ਉੱਧਾਰ ਲਈ ਮਾਨਵਤਾ ਦਾ ਸਹਾਰਾ ਬਣ ਕੇ ਧਰਤੀ ’ਤੇ ਆਏ ਹਨ।

ਪ੍ਰੀਖਿਆ, ਔਖੀ ਤੋਂ ਔਖੀ ਪ੍ਰੀਖਿਆ:- ਪੂਜਨੀਕ ਪਰਮਪਿਤਾ ਜੀ ਜਦੋਂ ਤੋਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੀ ਪਾਵਨ ਦ੍ਰਿਸ਼ਟੀ ’ਚ ਆਏ, ਉਸ ਦਿਨ ਤੋਂ ਹੀ ਬੇਪਰਵਾਹ ਸਾਈਂ ਜੀ ਆਪਜੀ ਦੀ ਪ੍ਰੀਖਿਆ ’ਤੇ ਪ੍ਰੀਖਿਆ ਵੀ ਨਾਲ-ਨਾਲ ਲੈਂਦੇ ਰਹੇ ਇਨ੍ਹਾਂ ਰੂਹਾਨੀ ਪ੍ਰੀਖਿਆਵਾਂ ਦੇ ਚੱਲਦਿਆਂ ਇੱਕ ਵਾਰ ਪੂਜਨੀਕ ਸਾਈਂ ਜੀ ਲਗਾਤਾਰ 18 ਦਿਨ ਤੱਕ ਸ੍ਰੀ ਜਲਾਲਆਣਾ ਸਾਹਿਬ ਦਰਬਾਰ ’ਚ ਰਹੇ ਇਸ ਦੌਰਾਨ ਕਦੇ ਗਦਰਾਣਾ ਦਾ ਡੇਰਾ ਗਿਰਵਾ ਦਿੱਤਾ ਅਤੇ ਕਦੇ ਚੋਰਮਾਰ ਦਾ ਡੇਰਾ ਗਿਰਵਾ ਕੇ ਉਸਦਾ ਮਲਬਾ ਲੱਕੜਬਾਲਾ, ਸ਼ਤੀਰ, ਲੋਹੇ ਦੇ ਗਾਡਰ, ਜੰਗਲੇ, ਦਰਵਾਜੇ ਆਦਿ ਸਮਾਨ ਸ੍ਰੀ ਜਲਾਲਆਣਾ ਸਾਹਿਬ ਡੇਰੇ ’ਚ ਇਕੱਠਾ ਕਰਨ ਦਾ ਹੁਕਮ ਫਰਮਾਇਆ।

ਪੂਜਨੀਕ ਸਾਈਂ ਜੀ ਨੇ ਆਪਜੀ ਦੀ ਡਿਊਟੀ ਗਦਰਾਣਾ ਡੇਰੇ ਦਾ ਮਲਬਾ ਢੋਣ ਦੀ ਲਗਾਈ ਸੀ ਇੱਧਰ ਗਿਰਾਏ ਗਏ ਡੇਰਿਆਂ ਦਾ ਮਲਬਾ ਢੋਇਆ ਜਾ ਰਿਹਾ ਸੀ, ਤਾਂ ਇੱਧਰ ਇਕੱਠਾ ਕੀਤਾ ਗਿਆ ਸਮਾਨ ਘੂਕਾਂਵਾਲੀ ਦੇ ਸੇਵਾਦਾਰਾਂ ਦੁਆਰਾ ਘੂਕਾਂਵਾਲੀ ਡੇਰੇ ’ਚ ਭਿਜਵਾ ਦਿੱਤਾ ਆਪ ਜੀ ਹਾਲੇ ਗਦਰਾਣਾ ਡੇਰੇ ਦਾ ਮਲਬਾ ਢੋਣ ’ਚ ਲੱਗੇ ਹੋਏ ਸਨ ਕਿ ਇਸ ਦੌਰਾਨ ਸਾਈਂ ਜੀ ਨੇ ਗਦਰਾਣਾ ਦਾ ਡੇਰਾ ਫਿਰ ਤੋਂ ਬਣਾਉਣ ਦੀ ਉੱਥੋਂ ਦੇ ਸੇਵਾਦਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਕੁੱਲ ਮਾਲਕ ਦੀ ਇਹ ਅਜ਼ਬ-ਗਜ਼ਬ ਖੇਡ ਆਮ ਇਨਸਾਨ ਦੀ ਸਮਝ ਤੋਂ ਬਾਹਰ ਦੀ ਗੱਲ ਸੀ ਕੁਲ ਮਾਲਕ ਦੀ ਇਹ ਅਲੌਕਿਕ ਖੇਡ ਅਸਲ ’ਚ ਆਪ ਜੀ ਦੀਆਂ ਪ੍ਰੀਖਿਆਵਾਂ ’ਚ ਸ਼ੁਮਾਰ ਸੀ।

ਆਪ ਜੀ ਦੀ ਹੀ ਪ੍ਰੀਖਿਆ ਸੀ ਪਰ ਆਪਜੀ ਤਾਂ ਪਹਿਲੇ ਦਿਨ ਤੋਂ ਹੀ ਆਪਣੇ-ਆਪ ਨੂੰ ਪੂਰਨ ਤੌਰ ’ਤੇ ਆਪਣੇ ਪੀਰੋ-ਮੁਰਸ਼ਿਦ ਦੇ ਅਰਪਣ ਕਰ ਚੁੱਕੇ ਸਨ ਆਪ ਜੀ ਨੇ ਆਪਣੇ ਪਿਆਰੇ ਖੁਦਾ ਦੇ ਹਰ ਹੁਕਮ ਨੂੰ ਸਤਿਬਚਨ ਕਹਿ ਕੇ ਮੰਨਿਆ। ਇਸ ਤਰ੍ਹਾਂ ਇਨ੍ਹਾਂ ਪ੍ਰੀਖਿਆਵਾਂ ਦੀ ਲੜੀ ਰਾਹੀਂ ਪੂਜਨੀਕ ਸਾਈਂ ਜੀ ਨੇ ਆਪਜੀ ਨੂੰ ਹਰ ਤਰ੍ਹਾਂ ਨਾਲ ਯੋਗ ਪਾ ਕੇ ਇੱਕ ਦਿਨ ਵਾਸਤਵਿਕਤਾ ਨੂੰ ਸੇਵਾਦਾਰਾਂ ’ਚ ਪ੍ਰਗਟ ਕਰਦੇ ਹੋਏ ਫਰਮਾਇਆ ਕਿ ਅਸੀਂ ਸਰਦਾਰ ਹਰਬੰਸ ਸਿੰਘ ਜੀ ਦਾ ਇਮਤਿਹਾਨ ਲਿਆ ਪਰ ਉਨ੍ਹਾਂ ਨੂੰ ਪਤਾ ਤੱਕ ਨਹੀਂ ਚੱਲਣ ਦਿੱਤਾ।

ਹੋਰ ਸਖ਼ਤ ਪ੍ਰੀਖਿਆ:

ਹਵੇਲੀ ਨੂੰ ਗਿਰਾਉਣ ਦਾ ਹੁਕਮ:- ਅਤੇ ਫਿਰ ਇੱਕ ਦਿਨ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪ ਜੀ ਲਈ ਆਪਣੀ ਹਵੇਲੀ ਨੁਮਾ ਮਕਾਨ ਨੂੰ ਤੋੜਨ ਅਤੇ ਘਰ ਦਾ ਸਾਰਾ ਸਮਾਨ ਛੋਟੀ ਜਿਹੀ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੱਕ ਦਰਬਾਰ ’ਚ ਲਿਆਉਣ ਦਾ ਆਦੇਸ਼ ਫਰਮਾਇਆ ਬਾਹਰੀ ਨਿਗਾਹ, ਦੁਨੀਆਂਦਾਰੀ ਦੇ ਹਿਸਾਬ ਨਾਲ ਬੇਸ਼ੱਕ ਇਹ ਬਹੁਤ ਸਖ਼ਤ ਆਦੇਸ਼, ਸਖ਼ਤ ਇਮਤਿਹਾਨ, ਸਖ਼ਤ ਤੋਂ ਸਖ਼ਤ ਪ੍ਰੀਖਿਆ ਸੀ, ਪਰ ਆਪਜੀ ਨੇ ਆਪਣੇ ਰਹਿਬਰ, ਖੁਦ-ਖੁਦਾ ਸਾਈਂ ਮਸਤਾਨਾ ਜੀ ਮਹਾਰਾਜ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਆਪਣੀ ਹਵੇਲੀ ਨੂੰ ਖੁਦ ਆਪਣੇ ਹੱਥਾਂ ਨਾਲ ਤੋੜ ਦਿੱਤਾ।

ਇੱਟ-ਇੱਟ ਕਰ ਦਿੱਤਾ ਅਤੇ ਬੇਪਰਵਾਹੀ ਹੁਕਮ ਅਨੁਸਾਰ ਹਵੇਲੀ ਦਾ ਸਾਰਾ ਮਲਬਾ ਇੱਟਾਂ, ਇੱਕ-ਇੱਕ ਕੰਕਰ, ਗਾਰਡਰ, ਸ਼ਤੀਰ, ਲੱਕੜਬਾਲਾ, ਹਵੇਲੀ ਦੇ ਦਰਵਾਜ਼ੇ ਆਦਿ ਸਭ ਕੁਝ ਅਤੇ ਘਰ ਦਾ ਸਮਾਨ ਟਰੱਕਾਂ, ਟ੍ਰੈਕਟਰ-ਟਰਾਲੀਆਂ ’ਚ ਭਰ ਕੇ ਆਪਣੇ ਪਿਆਰੇ ਖੁਦਾ ਦੀ ਪਾਵਨ ਹਜ਼ੂਰੀ ’ਚ ਡੇਰਾ ਸੱਚਾ ਸੌਦਾ ਸਰਸਾ ’ਚ ਲਿਆ ਕੇ ਰੱਖ ਦਿੱਤਾ ਦਰਬਾਰ ’ਚ ਮਹੀਨਾਵਾਰੀ ਸਤਿਸੰਗ ਦਾ ਦਿਨ ਸੀ ਸ਼ਨਿੱਚਰਵਾਰ ਅੱਧੀ ਰਾਤ ਨੂੰ ਪੂਜਨੀਕ ਸਾਈਂ ਜੀ ਬਾਹਰ ਆਏ, ਸਮਾਨ ਦਾ ਬਹੁਤ ਵੱਡਾ ਢੇਰ ਦਰਬਾਰ ’ਚ ਦੇਖ ਕੇ ਹੁਕਮ ਫਰਮਾਇਆ, ‘ਯੇ ਸਮਾਨ ਕਿਸਕਾ ਹੈ? ਅਭੀ ਬਾਹਰ ਨਿਕਾਲੋ ਕੋਈ ਹਮਸੇ ਆਕਰ ਪੂਛੇ ਤੋ ਅਸੀਂ ਕਿਆ ਜਵਾਬ ਦੇਂਗੇ? ਜਿਸਕਾ ਭੀ ਯੇ ਸਮਾਨ ਹੈ, ਆਪਣੇ ਸਮਾਨ ਕੀ ਆਪ ਹੀ ਰਖਵਾਲੀ ਕਰੇ!’।

ਸਖ਼ਤ ਸਰਦੀ ਦਾ ਮੌਸਮ ਸੀ, ਉੱਪਰ ਤੋਂ ਬੂੰਦਾ-ਬਾਂਦੀ ਅਤੇ ਠੰਡੀ ਸ਼ੀਤ ਲਹਿਰ ਵੀ ਚੱਲ ਰਹੀ ਸੀ ਐਨੀ ਜ਼ਬਰਦਸਤ ਠੰਡ ਸੀ ਕਿ ਸਰੀਰ, ਹੱਥ-ਪੈਰ ਸੁੰਨ ਹੋ ਰਹੇ ਸਨ ਆਪਜੀ ਆਪਣੇ ਪਿਆਰੇ ਸਤਿਗੁਰੂ ਖੁਦਾ ਦੇ ਹੁਕਮ ’ਚ ਪੂਰੀ ਰਾਤ-ਭਰ ਖੁੱਲ੍ਹੇ ਅਸਮਾਨ ਦੇ ਹੇਠਾਂ ਆਪਣੇ ਸਮਾਨ ਕੋਲ ਬੈਠ ਕੇ ਬੇਪਰਵਾਹੀ ਅਲੌਕਿਕ ਖੇਡ ਦਾ ਲੁਤਫ ਲੈਂਦੇ ਰਹੇ ਸਵੇਰ ਹੁੰਦੇ ਹੀ ਸਾਰਾ ਸਮਾਨ ਇੱਕ-ਇੱਕ ਕਰਕੇ ਆਈ ਹੋਈ ਸੰਗਤ ’ਚ ਆਪਣੇ ਹੱਥਾਂ ਨਾਲ ਵੰਡ ਦਿੱਤਾ ਅਤੇ ਆਪਣੇ ਮੁੁਰਸ਼ਿਦ ਪਿਆਰੇ ਦੀ ਪਾਵਨ ਹਜ਼ੂਰੀ ’ਚ ਆ ਕੇ ਬੈਠ ਗਏ ਅਤੇ ਸ਼ਹਿਨਸ਼ਾਹੀ ਖੁਸ਼ੀਆਂ ਨੂੰ ਹਾਸਲ ਕੀਤਾ।

ਗੁਰਗੱਦੀ ਬਖਸ਼ਿਸ਼:- ਸਤਿਨਾਮ ਕੁੱਲ ਮਾਲਕ ਬਣਾਇਆ:- ਮਿਤੀ 28 ਫਰਵਰੀ 1960 ਨੂੰ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਆਪਜੀ ਨੂੰ ਸਿਰ ਤੋਂ ਪੈਰਾਂ ਤੱਕ ਨਵੇਂ-ਨਵੇਂ ਨੋਟਾਂ ਦੇ ਲੰਬੇ-ਲੰਬੇ ਹਾਰ ਪਹਿਨਾਏ ਗਏ ਆਪਜੀ ਨੂੰ ਇੱਕ ਬਹੁਤ ਹੀ ਸੁੰਦਰ ਸਜੀ ਜੀਪ ’ਚ ਸਵਾਰ ਕਰਕੇ ਪੂਰੇ ਸਰਸਾ ਸ਼ਹਿਰ ’ਚ ਸ਼ਹਿਨਸ਼ਾਹੀ ਜਲੂਸ ਕੱਢਿਆ ਗਿਆ ਜਿਸ ’ਚ ਆਸ਼ਰਮ ਦਾ ਬੱਚਾ-ਬੱਚਾ ਸ਼ਾਮਲ ਸੀ ਤਾਂ ਕਿ ਦੁਨੀਆਂ ਨੂੰ ਵੀ ਪਤਾ ਚੱਲੇ ਕਿ ਪੂਜਨੀਕ ਸਾਈਂ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨੂੰ ਆਪਣਾ ਉੱਤਰਾਧਿਕਾਰੀ ਬਣਾ ਲਿਆ ਹੈ।

ਸ਼ਾਹੀ ਜਲੂਸ ਸ਼ਾਮ ਨੂੰ ਵਾਪਸ ਹਾਲੇ ਆਸ਼ਰਮ ਦੇ ਮੁਖ ਗੇਟ ’ਤੇ ਹੀ ਪਹੁੰਚਿਆਂ ਸੀ ਕਿ ਪੂਜਨੀਕ ਸਾਈਂ ਜੀ ਨੇ ਖੁਦ ਆਪ ਜੀ ਦਾ ਸਵਾਗਤ ਕੀਤਾ ਪੂਜਨੀਕ ਬੇਪਰਵਾਹ ਜੀ ਨੇ ਸ਼ਰੇਆਮ ਸਾਧ-ਸੰਗਤ ’ਚ ਬਚਨ ਫਰਮਾਇਆ, ‘ਆਜ ਸੇ ਸਰਦਾਰ ਹਰਬੰਸ ਸਿੰਘ ਜੀ ਕੋ ਸਤਿਨਾਮ-ਕੁੱਲ ਮਾਲਕ, ਆਤਮਾ ਸੇ ਪ੍ਰਮਾਤਮਾ ਕਰ ਦੀਆ ਹੈ ਯੇ ਵੋਹੀ ਸਤਿਨਾਮ ਹੈ ਜਿਸਕੇ ਸਹਾਰੇ ਸਾਰੇ ਖੰਡ-ਬ੍ਰਹਿਮੰਡ ਖੜ੍ਹੇ ਹੈਂ’ ਪੂਜਨੀਕ ਸਾਈਂ ਜੀ ਨੇ ਆਪਜੀ ਨੂੰ ਖੁਦ ਆਪਣੇ ਹੱਥਾਂ ਨਾਲ ਅਨਾਮੀ ਗੁਫ਼ਾ ਤੇਰਾਵਾਸ ’ਚ ਬਿਰਾਜਮਾਨ ਕੀਤਾ ਜੋ ਕਿ ਵਿਸ਼ੇਸ਼ ਤੌਰ ’ਤੇ ਆਪਜੀ ਦੀ ਹਵੇਲੀ ਦੇ ਸਮਾਨ (ਲੱਕੜ-ਬਾਲਾ, ਸ਼ਤੀਰ, ਗਾਰਡਰ, ਇੱਟਾਂ ਆਦਿ) ਨਾਲ ਤਿਆਰ ਕੀਤੀ ਗਈ ਸੀ।

ਇੱੱਧਰ ਸ਼ਾਹੀ ਸਟੇਜ਼ ਸਜਾਈ ਗਈ ਸੀ ਆਪਜੀ ਨੂੰ ਅਨਾਮੀ ਗੁਫ਼ਾ ਤੋਂ ਆਪਣੇ ਦਸ ਸੇਵਾਦਾਰਾਂ ਦੁਆਰਾ ਬੁਲਵਾ ਕੇ ਆਪਣੇ ਨਾਲ ਸ਼ਾਹੀ ਸਟੇਜ਼ ’ਤੇ ਬਿਰਾਜਮਾਨ ਕੀਤਾ ਅਤੇ ਸੰਗਤ ’ਚ ਆਪਣੇ ਪਵਿੱਤਰ ਮੁੱਖ ਤੋਂ ਬਚਨ ਫਰਮਾਇਆ, ‘ਆਜ ਸੇ ਅਸੀਂ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਕੋ ਅਪਨਾ ਸਵਰੂਪ ਬਨਾ ਲੀਆ ਹੈ ਯੇ ਵੋਹੀ ਸਤਿਨਾਮ ਹੈ ਜਿਸੇ ਦੁਨੀਆਂ ਜਪਦੀ-ਜਪਦੀ ਮਰ ਗਈ ਅਸੀਂ ਇਨਹੇਂ ਦਾਤਾ ਸਾਵਣ ਸ਼ਾਹ ਸਾਈਂ ਕੇ ਹੁਕਮ ਸੇ ਅਰਸ਼ੋਂ ਸੇ ਲਾਕਰ ਤੁਮਹਾਰੇ ਸਾਮ੍ਹਣੇ ਬਿਠਾ ਦੀਆ ਹੈ ਜੋ ਇਨਕੇ ਪੀਠ ਪੀਛੇ ਸੇ ਭੀ ਦਰਸ਼ਨ ਕਰ ਲੇਗਾ ਵੋ ਨਰਕੋਂ ਮੇਂ ਨਹੀਂ ਜਾਏਗਾ ਉਸਕਾ ਭੀ ਉੱਧਾਰ ਯੇ ਅਪਨੀ ਰਹਿਮਤ ਸੇ ਕਰੇਂਗੇ’।

ਡੇਰਾ ਸੱਚਾ ਸੌਦਾ ’ਚ ਬਤੌਰ ਦੂਜੀ ਪਾਤਸ਼ਾਹੀ:- ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੀ ਪਾਤਸ਼ਾਹੀ 28 ਫਰਵਰੀ 1960 ਨੂੰ ਬਿਰਾਜਮਾਨ ਹੋਏ ਆਪਜੀ ਨੇ 30-31 ਸਾਲਾਂ ਤੱਕ ਡੇਰਾ ਸੱਚਾ ਸੌਦਾ ਰੂਪੀ ਫੁਲਵਾੜੀ ਨੂੰ ਆਪਣੇ ਅੰਤਰ-ਹਿਰਦੇ ਦਾ ਬੇਇੰਤਹਾ ਪਿਆਰ ਬਖਸ਼ਿਆ ਆਪਜੀ ਦੇ ਅਪਾਰ ਰਹਿਮੋ-ਕਰਮ ਸਦਕਾ ਸਾਧ-ਸੰਗਤ ਤਨ-ਮਨ-ਧਨ ਤੋਂ ਡੇਰਾ ਸੱਚਾ ਸੌਦਾ ਦੀਆਂ ਪਾਵਨ ਸਿੱਖਿਆਵਾਂ ਨੂੰ ਸਮਰਪਿੱਤ ਹੈ ਜੋ ਸਾਧ-ਸੰਗਤ ਪਹਿਲਾਂ ਸੈਂਕੜਿਆਂ ’ਚ ਸੀ, ਆਪਜੀ ਦੇ ਅਪਾਰ ਪਿਆਰ ਨੂੰ ਪਾ ਕੇ ਵਧ ਕੇ ਹਜ਼ਾਰਾਂ ਅਤੇ ਹਜ਼ਾਰਾਂ ਤੋਂ ਵਧ ਕੇ ਲੱਖਾਂ ’ਚ ਡੇਰਾ ਸੱਚਾ ਸੌਦਾ ’ਚ ਆਉਣ ਲੱਗੀ।

ਆਪਜੀ ਨੇ ਆਪਣਾ ਅਪਾਰ ਰਹਿਮੋ-ਕਰਮ ਬਖ਼ਸ਼ਦੇ ਹੋਏ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਆਦਿ ਸੂਬਿਆਂ ’ਚ ਦਿਨ-ਰਾਤ ਇੱਕ ਕਰਦੇ ਹੋਏ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਕਸਬਿਆਂ ’ਚ ਹਜ਼ਾਰਾਂ ਸਤਿਸੰਗਾਂ ਲਗਾਈਆਂ ਆਪ ਜੀ ਦੀ ਰਹਿਮਤ ਨਾਲ ਰਾਮ-ਨਾਮ ਦਾ ਜ਼ਿਕਰ ਘਰ-ਘਰ ’ਚ ਹੋਣ ਲੱਗਿਆ ਆਪਜੀ ਨੇ 11 ਲੱਖ ਤੋਂ ਜ਼ਿਆਦਾ ਜੀਵਾਂ ਨੂੰ ਰਾਮ-ਨਾਮ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਤੋਂ ਮੁਕਤ ਕਰ ਮਾਲਕ ਦੇ ਦਰਸ਼-ਦੀਦਾਰ ਦੇ ਕਾਬਿਲ ਬਣਾਇਆ ਆਪਜੀ ਨੇ ਅਤਿ ਸਰਲ ਭਾਸ਼ਾ ’ਚ ਸੈਂਕੜੇ ਭਜਨ-ਸਬਦਾਂ ਅਤੇ ਕਈ ਗ੍ਰੰਥਾਂ ਦੀ ਰਚਨਾ ਕੀਤੀ, ਜੋ ਅੱਜ ਵੀ ਸਾਧ-ਸੰਗਤ ਨੂੰ ਆਪਜੀ ਦੀਆਂ ਪਾਵਨ ਸਿੱਖਿਆਵਾਂ ਨਾਲ ਜੋੜਿਆ ਹੋਇਆ ਹੈ।

ਅਪਾਰ ਰਹਿਮੋ ਕਰਮ ਵਰਸਾਇਆ:- ਪੂਜਨੀਕ ਪਰਮਪਿਤਾ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜ਼ੂਦਾ ਹਜ਼ੂਰ ਪਿਤਾ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਆਪਜੀ ਦਾ ਇਹ ਅਪਾਰ ਰਹਿਮੋ-ਕਰਮ ਸਾਧ-ਸੰਗਤ ਕਦੇ ਭੁਲਾ ਨਹੀਂ ਸਕਦੀ ਆਪਜੀ ਦੀਆਂ ਪਾਵਨ ਸਿੱਖਿਆਵਾਂ ਦਾ ਪ੍ਰਸਾਰ ਕਰਦੇ ਹੋਏ ਪੂਜਨੀਕ ਹਜ਼ੂਰ ਪਿਤਾ ਜੀ ਨੇ ਰੂਹਾਨੀਅਤ ਦੇ ਨਾਲ-ਨਾਲ ਸਮਾਜ ਤੇ ਮਾਨਵਤਾ ਭਲਾਈ ਦੇ ਕੰਮਾਂ ਨਾਲ ਡੇਰਾ ਸੱਚਾ ਸੌਦਾ ਨੂੰ ਬੁਲੰਦੀਆਂ ’ਤੇ ਪਹੁੰਚਾਇਆ।

ਪੂਜਨੀਕ ਗੁਰੂ ਜੀ ਦੀਆਂ ਪਾਵਨ ਪਰਮਾਰਥੀ ਸਿੱਖਿਆਵਾਂ ਨੂੰ ਅੱਜ ਦੇਸ਼ ਅਤੇ ਦੁਨੀਆਂ ਦੇ ਕਰੋੜਾਂ (ਛੇ ਕਰੋੜ ਤੋਂ ਜ਼ਿਆਦਾ) ਸ਼ਰਧਾਲੂ ਆਪਣਾ ਉੱਚ ਉਦੇਸ਼ ਮੰਨਦੇ ਹਨ ਆਪਜੀ ਨੇ ਡੇਰਾ ਸੱਚਾ ਸੌਦਾ ’ਚ ਮਾਨਵਤਾ ਅਤੇ ਸਮਾਜ ਭਲਾਈ ਦੇ 147 ਕੰਮ ਚਲਾਏ ਹੋਏ ਹਨ ਆਪਜੀ ਵੱਲੋਂ ਸਥਾਪਿਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਦੇ ਸਹਿਯੋਗ ਨਾਲ ਤਨ-ਮਨ-ਧਨ ਨਾਲ ਸਮਰਪਿੱਤ ਹਨ ਸਾਧ-ਸੰਗਤ ਅਤੇ ਇਹ ਸੇਵਾਦਾਰ ਇਨ੍ਹਾਂ ਪਵਿੱਤਰ ਕੰਮਾਂ ਜ਼ਰੀਏ ਦੀਨ-ਦੁਖੀਆਂ ਦੀ ਮੱਦਦ ਕਰਨ ’ਚ ਲੱਗੇ ਹੋਏ ਹਨ ਪੂਜਨੀਕ ਗੁਰੂ ਜੀ ਦੀਆਂ ਪਾਵਨ ਪ੍ਰੇਰਨਾਵਾਂ ਨਾਲ ਡੇਰਾ ਸੱਚਾ ਸੌਦਾ ਦਾ ਨਾਂਅ ਅੱਜ ਪੂਰੇ ਵਿਸ਼ਵ ਭਰ ’ਚ ਜਾਣਿਆ ਜਾਂਦਾ ਹੈ। 104ਵੇਂ ਪਾਵਨ ਅਵਤਾਰ ਦਿਵਸ 25 ਜਨਵਰੀ ਦੀ ਲੱਖ-ਲੱਖ ਵਧਾਈ ਹੋਵੇ ਜੀ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!