Saree

ਸਾੜ੍ਹੀ ਸੰਸਾਰ ਦੇ ਪੁਰਾਤਨ ਔਰਤਾਂ ਦੇ ਕੱਪੜਿਆਂ ’ਚ ਮੰਨੀ ਜਾਂਦੀ ਹੈ ਭਾਰਤ ’ਚ ਪਹਿਰਾਵੇ ਦੇ ਵਿਕਾਸ ਕ੍ਰਮ ’ਤੇ ਨਜ਼ਰ ਮਾਰੀਏ ਤਾਂ ਪੁਰਾਤਨ ਕਾਲ ਤੋਂ ਹੀ ਸਾੜ੍ਹੀ ਸਾਡੀਆਂ ਭਾਰਤੀ ਔਰਤਾਂ ਦੇ ਪਹਿਰਾਵੇ ਦੇ ਰੂਪ ’ਚ ਹਰਮਨਪਿਆਰੀ ਦਿਖਾਈ ਦਿੰਦੀ ਹੈ ਦੇਸ਼ ਦੇ ਹਰ ਸੂਬੇ ’ਚ ਕਿਸੇ ਨਾ ਕਿਸੇ ਰੂਪ ’ਚ ਸਾੜ੍ਹੀ ਪਹਿਨਣ ਦਾ ਰਿਵਾਜ਼ ਰਿਹਾ ਹੈ ਖੁੰਬਾਂ ਵਾਂਗ ਸੈਂਕੜੇ ਫੈਸ਼ਨਾਂ ਨੇ ਜਨਮ ਲਿਆ ਅਤੇ ਕੁਝ ਦਿਨ ਅਠਖੇਲੀਆਂ ਕਰਕੇ ਦਮ ਵੀ ਤੋੜ ਦਿੱਤਾ ਪਰ ਸਾੜ੍ਹੀ ਸਦਾਬਹਾਰ ਮੌਸਮ ਵਾਂਗ ਜਿਉਂ ਦੀ ਤਿਉਂ ਚੱਲਦੀ ਲੋਕਪ੍ਰਿਅਤਾ ਪ੍ਰਾਪਤ ਕਰਦੀ ਰਹੀ। (Saree Enhances Personality)

ਆਪਣੀ ਸਰਲ ਬਨਾਵਟ ਕਾਰਨ ਹੀ ਸਾੜ੍ਹੀ ਔਰਤਾਂ ਲਈ ਪਿਆਰੀ ਬਣੀ ਹੋਈ ਹੈ ਇਸ ਨੂੰ ਤਿਆਰ ਕਰਨ ’ਚ ਨਾ ਤਾਂ ਕੋਈ ਸਿਲਾਈ-ਕੱਟਾਈ ਦੀ ਹੀ ਜ਼ਰੂਰਤ ਹੁੰਦੀ ਹੈ ਅਤੇ ਨਾ ਹੀ ਕਿਸੇ ਖਾਸ ਡਿਜ਼ਾਇਨ ਦੀ ‘ਖਰੀਦੋ ਅਤੇ ਪਹਿਨੋ’ ਦੀ ਸਰਲਤਾ ਨੇ ਹੀ ਸਾੜ੍ਹੀ ਨੂੰ ਇੱਕ ਯੁੱਗ ਤੋਂ ਦੂਜੇ ਯੁੱਗ ਤੱਕ ਦੇ ਲਾਂਘੇ ਨੂੰ ਪਾਰ ਕਰਵਾਇਆ ਹੈ ਸਾੜ੍ਹੀ ਦੀਆਂ ਐਨੀਆਂ ਕਿਸਮਾਂ ਹੁੰਦੀਆਂ ਹਨ ਕਿ ਗਿਣਦੇ-ਗਿਣਦੇ ਥੱਕ ਜਾਓਗੇ ਪਰ ਪੂਰੀ ਗਿਣਤੀ ਨਹੀਂ ਹੋ ਸਕਦੀ। ਬਨਾਰਸ ਦੀ ਜਾਮਦਾਨੀ, ਬ੍ਰੋਕੇਡ, ਪਾਨੋਤਰ, ਬਾਂਧਨੀ, ਟਿਸ਼ੂ ਸਿਲਕ, ਓਰਗੇਂਜਾ, ਕੋਬਰਾ ਸਿਲਕ ਸਾੜ੍ਹੀਆਂ ਨੇ ਜਿੱਥੇ ਔਰਤਾਂ ਦੇ ਮਨ ਨੂੰ ਮੋਹ ਰੱਖਿਆ ਹੈ, ਉੱਥੇ ਦੂਜੇ ਪਾਸੇ ਦੱਖਣੀ ਭਾਰਤ ਦੀਆਂ ਰਿਵਾਇਤੀ ਚੰਦੇਰੀ, ਪਟੋਲਾ, ਕਰੇਪ ਸਿਲਕ, ਬਟਰਸਿਲਕ ਅਤੇ ਟਸਰਸਿਲਕ ਸਾੜ੍ਹੀਆਂ ਨੇ ਵੀ ਔਰਤਾਂ ਦੇ ਤਨ ਦੀ ਸੋਭਾ ਨੂੰ ਵਧਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। (Saree Enhances Personality)

ਸਾੜ੍ਹੀਆਂ ਦੀ ਭਿੰਨਤਾ ’ਚ ਕਾਟਨ ਅਤੇ ਸਿੰਥੈਟਿਕ ਸਾੜ੍ਹੀਆਂ ਦੇ ਵਿਸ਼ੇ ’ਚ ਚਰਚਾ ਕਰਨਾ ਜ਼ਰੂਰੀ ਹੋਵੇਗਾ ਕਿਉਂਕਿ ਇਨ੍ਹਾਂ ਦੋਵਾਂ ਭੈਣਾਂ ਨੇ ਪਤਾ ਨਹੀਂ ਕਿੰਨੀਆਂ ਹੀ ਔਰਤਾਂ ਦੇ ਤਨ-ਮਨ ’ਤੇ ਆਪਣਾ ਅਧਿਕਾਰ ਜਮਾ ਰੱਖਿਆ ਹੈ ਕਾਟਨ ਦੇ ਕੱਪੜਿਆਂ ਨੂੰ ਲੈ ਕੇ ਅਜਿਹੀ ਧਾਰਨਾ ਆਮ ਤੌਰ ’ਤੇ ਲੋਕ ਬਣਾ ਲੈਂਦੇ ਹਨ ਕਿ ਇਹ ਤਾਂ ਸਿਰਫ ਗਰਮੀਆਂ ਦੇ ਮੌਸਮ ਲਈ ਹੀ ਠੀਕ ਹੈ ਜਾਂ ਸਿਰਫ ਸ਼ਾਮ ਨੂੰ ਘੁੰਮਣ ਲਈ ਹੀ ਠੀਕ ਹੈ ਜਾਂ ਫਿਰ ਘਰੇਲੂ ਵਰਤੋਂ ’ਚ ਹੀ ਇਸ ਨੂੰ ਲਿਆਂਦਾ ਜਾ ਸਕਦਾ ਹੈ ਪਰ ਇਹ ਧਾਰਨਾ ਗਲਤ ਹੈ ਕਾਟਨ ਦੀਆਂ ਸਾੜ੍ਹੀਆਂ ਜਿੱਥੇ ਸਿਹਤ ਦੇ ਨਜ਼ਰੀਏ ਤੋਂ ਅਤੀ ਉੱਤਮ ਹੁੰਦੀਆਂ ਹਨ, ਉੱਥੇ ਇਨ੍ਹਾਂ ਨੂੰ ਹਰ ਮੌਸਮ ਅਤੇ ਹਰ ਮੌਕੇ ’ਤੇ ਪਹਿਨ ਕੇ ਜਾਇਆ ਜਾ ਸਕਦਾ ਹੈ ਰਸੋਈ ਘਰ ’ਚ ਤਾਂ ਇਹ ਸਾੜ੍ਹੀ ਔਰਤਾਂ ਦੀ ਹਰ ਤਰ੍ਹਾਂ ਰੱਖਿਆ ਕਰਦੀ ਹੈ। (Saree Enhances Personality)

ਮੌਸਮ ਦੇ ਅਨੁਕੂਲ ਸਾੜ੍ਹੀਆਂ ਦੇ ਰੰਗਾਂ ਦੀ ਚੋਣ ਕਰਨਾ ਵੀ ਸਿਹਤ ਲਈ ਅਨੁਕੂਲ ਹੁੰਦਾ ਹੈ ਗਰਮੀਆਂ ਦੇ ਮੌਸਮ ’ਚ ਸਫੈਦ, ਲੈਮਨ ਯੈਲੋ, ਸਕਾਈ ਬਲੂ, ਕਰੀਮ ਕਲਰ, ਆਫ ਵਾਈਟ, ਗੋਲਡਨ ਅਤੇ ਕਾਪਰ ਸ਼ੇਡਜ ਵਧੀਆ ਲੱਗਦੇ ਹਨ ਜਦਕਿ ਸਰਦੀਆਂ ਦੇ ਮੌਸਮ ’ਚ ਗੂੜ੍ਹੇ ਰੰਗ ਅਤੇ ਵੱਡੇ ਪ੍ਰਿੰਟਾਂ ਦੀਆਂ ਸਾੜ੍ਹੀਆਂ ਦੀ ਚੋਣ ਠੀਕ ਰਹਿੰਦੀ ਹੈ ਬਰਸਾਤ ਦੇ ਮੌਸਮ ’ਚ ਧਿਆਨ ਰੱਖਣਾ ਚਾਹੀਦੈ ਕਿ ਬੱਦਲ ਖੁੱਲ੍ਹੇ ਹੋਣ ਤਾਂ ਹਲਕੇ ਰੰਗ ਦੇ ਕੱਪੜੇ ਹੀ ਪਹਿਨੋ ਨਹੀਂ ਤਾਂ ਮੀਂਹ ਦੇ ਛਿੱਟਿਆਂ ਨਾਲ ਉਨ੍ਹਾਂ ’ਤੇ ਦਾਗ ਪੈ ਸਕਦੇ ਹਨ। (Saree Enhances Personality)

ਸਾੜ੍ਹੀ ਦੇ ਰੰਗ ਦੀ ਚੋਣ ਕਰਦੇ ਸਮੇਂ ਆਪਣੀ ਚਮੜੀ ਦੇ ਰੰਗਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਸਾਂਵਲੇ ਹੋ ਤਾਂ ਛੋਟੇ ਪ੍ਰਿੰਟ ਦੇ ਹਲਕੇ ਰੰਗ ਦੇ ਕੱਪੜਿਆਂ ਦੀ ਹੀ ਚੋਣ ਕਰੋ ਪਰ ਜੇਕਰ ਤੁਸੀਂ ਗੋਰੇ ਹੋ ਤਾਂ ਤੁਹਾਨੂੰ ਗੂੜ੍ਹੇ ਅਤੇ ਹਲਕੇ ਦੋਵੇਂ ਰੰਗ ਹੀ ਫੱਬਣਗੇ ਜੇਕਰ ਤੁਸੀਂ ਛੋਟੇ ਕੱਦ ਦੇ ਹੋ ਤਾਂ ਤੁਹਾਡੇ ਨਿਸ਼ਚਿਤ ਰੂਪ ਨਾਲ ਲੈਮਨ ਯੈੱਲੋ ਕਲਰ ਦੀਆਂ ਛੋਟਾ ਪ੍ਰਿੰਟ ਸਾੜ੍ਹੀਆਂ ਦਾ ਹੀ ਇਸਤੇਮਾਲ ਕਰੋ ਇਸ ਨਾਲ ਤੁਹਾਡੀ ਲੰਬਾਈ ਵਧੀ ਹੋਈ ਅਤੇ ਵਿਅਕਤੀਤੱਵ ਆਕਰਸ਼ਿਕ ਲੱਗੇਗਾ ਮੋਟੀਆਂ ਔਰਤਾਂ ਲਈ ਕਰੀਮ ਕਲਰ, ਆਫ ਵਾਈਟ ਅਤੇ ਗੋਲਡਨ ਸ਼ੇਡਜ ਵਾਲੀਆਂ ਮੋਟੇ ਪ੍ਰਿੰਟ ਦੀਆਂ ਸਾੜ੍ਹੀਆਂ ਦਾ ਇਸਤੇਮਾਲ ਮੋਹਕ ਅਤੇ ਆਕਰਸ਼ਿਕ ਹੁੰਦਾ ਹੈ ਪਤਲੀਆਂ ਔਰਤਾਂ ਲਈ ਸਕਾਈ ਬਲੂ ਕਲਰ ਦੀਆਂ ਸਾੜ੍ਹੀਆਂ ਛੋਟੇ ਪਿ੍ਰੰਟ ’ਚ ਵਧੀਆ ਹੁੰਦੀਆਂ ਹਨ। (Saree Enhances Personality)

ਕੰਮਕਾਜੀ ਔਰਤਾਂ ’ਚ ਜਿਨ੍ਹਾਂ ਦਾ ਕੱਦ ਲੰਮਾ ਅਤੇ ਸਰੀਰ ਪਤਲਾ ਹੋਵੇ, ਉਨ੍ਹਾਂ ’ਤੇ ਪਲੇਨ ਸਾੜ੍ਹੀ ਅਤੇ ਉਸ ਨਾਲ ਮੈਚ ਖਾਂਦਾ ਬਲਾਊਜ਼ ਖੂਬ ਖਿੜਦਾ ਹੈ ਸਾੜ੍ਹੀ ਲਾਈਟ ਕਲਰ, ਹਲਕੇ ਫਲਾਵਰ ਟਾਈਪ ਪ੍ਰਿੰਟ ਜਾਂ ਮੀਡੀਅਮ ਲਾਈਟ ਕਲਰ ’ਚ ਵਧੀਆ ਰਹੇਗੀ ਜੇਕਰ ਕੰਮਕਾਜੀ ਔਰਤਾਂ ਛੋਟੇ ਕੱਦ ਦੀਆਂ ਹੋਣ ਤਾਂ ਉਨ੍ਹਾਂ ’ਤੇ ਪਲੇਨ ’ਚ ਮੀਡੀਅਮ ਕਲਰ ਅਤੇ ਮੀਡੀਅਮ ਡਾਰਕ ਕਲਰ ਅਤੇ ਟਸਰ ਕਲਰ ’ਤੇ ਬਲੈਕ ਪ੍ਰਿੰਟ ਅਤੇ ਬਲੈਕ ਪੱਲੂ ਦੀ ਸਾੜੀ ਜ਼ਿਆਦਾ ਖਿੜਦੀ ਹੈ। (Saree Enhances Personality)

ਸਾੜ੍ਹੀ ਦੀ ਇਸ ਵਿਭਿੰਨਤਾ ਦਾ ਸਿੱਟਾ ਹੈ ਕਿ ਇਹ ਹੁਣ ਸਿਰਫ ਭਾਰਤੀ ਹੀ ਨਹੀਂ ਸਗੋਂ ਪੱਛਮੀ ਦੇਸ਼ਾਂ ਦੀਆਂ ਔਰਤਾਂ ’ਚ ਵੀ ਹਰਮਨਪਿਆਰੀ ਹੁੰਦੀ ਜਾ ਰਹੀ ਹੈ ਵਿਦੇਸ਼ਾਂ ’ਚ ਤਾਂ ਅੱਜ ਸਾੜ੍ਹੀਆਂ ’ਤੇ ਫੈਸ਼ਨ ਦੇ ਨਾਂਅ ’ਤੇ ਕਈ ਪ੍ਰਯੋਗ ਵੀ ਕੀਤੇ ਜਾ ਰਹੇ ਹਨ ਪਰ ਇਹ ਸਪਾਟ ਸਵਰੂਪ ਵਾਲਾ ਕੱਪੜਾ ਜਿੰਨਾ ਹਰਮਨਪਿਆਰਾ ਹੋਇਆ ਹੈ ਓਨਾ ਪ੍ਰਯੋਗਾਤਮਕ ਸਵਰੂਪ ਨਹੀਂ ਹੋਏ ਇਹੀ ਕਾਰਨ ਹੈ ਕਿ ਕਾਲ ਚੱਕਰ ਦੇ ਕਈ ਤੂਫਾਨ ਆਉਣ ’ਤੇ ਵੀ ਨਾ ਤਾਂ ਸਾੜ੍ਹੀ ਦੇ ਸਵਰੂਪ ’ਚ ਹੀ ਕੋਈ ਬਦਲਾਅ ਹੋਇਆ ਅਤੇ ਨਾ ਹੀ ਇਸ ਦੀ ਲੋਕਪ੍ਰਿਯਤਾ ’ਚ ਕੋਈ ਕਮੀ ਆ ਸਕੀ ਹੈ। (Saree Enhances Personality)

ਪੂਨਮ ਦਿਨਕਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!