online gurukul -sachi shiksha punjabi

ਹਰ ਸ਼ੈਅ ’ਚ ਨੂਰ ਆ ਗਿਆ

ਸਤਿਗੁਰ ਦਾ ਅਲੌਕਿਕ ਨੂਰ ਜਦੋਂ ਰੂਹਾਂ ’ਤੇ ਵਰਸਦਾ ਹੈ ਤਾਂ ਉਨ੍ਹਾਂ ’ਤੇ ਸਰੂਰ ਛਾ ਜਾਂਦਾ ਹੈ ਰੂਹਾਂ ਫਿਰ ਝੂਮਦੀਆਂ ਹਨ ਨੱਚਦੀਆਂ ਹਨ, ਗਾਉਂਦੀਆਂ ਹਨ ਉਨ੍ਹਾਂ ਦੀ ਖੁਸ਼ੀ ਸੰਭਾਲੇ ਨਹੀਂ ਸੰਭਲਦੀ ਅਜਿਹੀ ਨੂਰਾਨੀ ਝਲਕ ਨਾਲ ਰੂਹ ਦਾ ਰੋਮ-ਰੋਮ ਖੁਸ਼ੀ ਨਾਲ ਭਰ ਜਾਂਦਾ ਹੈ ਉਹ ਨੂਰ, ਉਹ ਅੰਮ੍ਰਿਤ ਦਾ ਝਰਨਾ ਜਦੋਂ ਮਿਲ ਜਾਂਦਾ ਹੈ ਤਾਂ ਰੂਹ ਉਸ ’ਤੇ ਕੁਰਬਾਨ ਹੋ ਜਾਂਦੀ ਹੈ ਇੱਕ ਜਾਨ ਤਾਂ ਕੀ ਸੌ ਜਾਨਾਂ ਵੀ ਕੁਰਬਾਨ ਹੋ ਜਾਂਦੀਆਂ ਹਨ ਉਸ ਅਲੌਕਿਕ ਨੂਰ ਦੇ ਨਜ਼ਾਰੇ ’ਤੇ ਅਜਿਹਾ ਪਿਆਰ, ਅਜਿਹੀ ਕਸ਼ਿਸ਼ ਹੁੰਦੀ ਹੈ ਕਿ ਉਸਦੇ ਸਾਹਮਣੇ ਸਭ ਕੁਝ ਫਿੱਕਾ ਪੈ ਜਾਂਦਾ ਹੈ ਸਤਿਗੁਰੂ ਦੇ ਨੂਰ-ਨੂਰਾਨੀ ਦਰਸ਼-ਦੀਦਾਰ ਨਾਲ ਰੂਹ ਨਸ਼ਿਆ ਜਾਂਦੀ ਹੈ

ਉਸਦੀ ਖੁਮਾਰੀ ਅਜਿਹੀ ਪਰਵਾਨ ਚੜ੍ਹਦੀ ਹੈ ਉਸਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹਿੰਦੀ ਉਸਦੇ ਲਈ ਸਿਰਫ਼ ਅਤੇ ਸਿਰਫ਼ ਸਤਿਗੁਰ ਹੀ ਸਭ ਕੁਝ ਹੁੰਦਾ ਹੈ ਸਤਿਗੁਰ ਦਾ ਪਿਆਰ ਹੀ ਉਸਦੇ ਸਿਰ ਚੜ੍ਹ ਕੇ ਬੋਲਦਾ ਹੈ ਉਸਦੇ ਲਈ ਫਿਰ ਪੂਰੀ ਦੁਨੀਆਂ ਹੀ ਇੱਕ ਪਾਸੇ ਅਤੇ ਉਸਦਾ ਸਤਿਗੁਰ ਇੱਕ ਪਾਸੇ ਅਜਿਹੇ ਹੀ ਅਲੌਕਿਕ ਪਿਆਰ ਦੀ ਵੰਨਗੀ ਪਿਛਲੇ ਦਿਨੀਂ ਦੇਖਣ ਨੂੰ ਮਿਲੀ ਜਦੋਂ ਪੂਜਨੀਕ ਗੁਰੂ ਸੰਤ ਡਾ. ਐੱਮ.ਐੱਸ ਜੀ ਬਰਨਾਵਾ ਆਸ਼ਰਮ ’ਚ ਪਧਾਰੇ ਪੂਜਨੀਕ ਗੁਰੂ ਜੀ ਦੇ ਦਰਸ਼-ਦੀਦਾਰ ਨਾਲ ਖੁਸ਼ੀਆਂ ਭਰਿਆ ਸਾਧ-ਸੰਗਤ ਦਾ ਸੈਲਾਬ ਉੱਮੜ-ਉੱਮੜ ਕੇ ਆਇਆ ਸਾਧ-ਸੰਗਤ ਦਾ ਇਹ ਸੈਲਾਬ ਦੇਸ਼ ਹੀ ਨਹੀਂ ਪੂਰੀ ਦੁਨੀਆ ਲਈ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ ਆਪਣੇ ਸਤਿਗੁਰ ਪ੍ਰਤੀ ਅਜਿਹਾ ਪਿਆਰ, ਜਜ਼ਬਾ, ਹੌਂਸਲਾ ਦਿਲ ਨੂੰ ਛੂਹ ਜਾਣ ਵਾਲਾ ਹੈ ਰੂਹਾਨੀ ਪਿਆਰ ਨਾਲ ਭਰੇ ਅਜਿਹੇ ਨਜ਼ਾਰੇ ਦੇਖਣ ਨੂੰ ਮਿਲੇ ਜੋ ਇੱਕ ਦਿਲਕਸ਼ ਯਾਦਗਾਰ ਬਣ ਗਏ

ਸੰਸਕ੍ਰਿਤੀਆਂ ਜੀਵਿਤ ਹੋ ਉੱਠੀਆਂ:-

ਹਰ ਸਮਾਜ ਦੀ, ਦੇਸ਼ ਦੀ ਆਪਣੀ ਇੱਕ ਸੰਸਕ੍ਰਿਤੀ ਹੁੰਦੀ ਹੈ ਜੋ ਉਸਦੀ ਅਨੋਖੀ ਪਹਿਚਾਣ ਨੂੰ ਸੰਜੋ ਕੇ ਰੱਖਦੀ ਹੈ ਆਪਣੀ ਸੰਸਕ੍ਰਿਤੀ ’ਤੇ ਹਰ ਕਿਸੇ ਨੂੰ ਮਾਣ ਹੁੰਦਾ ਹੈ ਇਹੀ ਕਾਰਨ ਹੈ ਕਿ ਸੰਸਕ੍ਰਿਤੀ ਦੇ ਵਜੂਦ ਨੂੰ ਕਦੇ ਮਿੱਟਣ ਨਹੀਂ ਦਿੱਤਾ ਜਾਂਦਾ ਪੂਜਨੀਕ ਗੁਰੂ ਜੀ ਨੂੰ ਦੇਸ਼ ਦੀ ਗੌਰਵਸ਼ਾਲੀ ਸੰਸਕ੍ਰਿਤੀਆਂ ਦਾ ਇੱਕ ਮਹਾਨ ਸੁਰੱਖਿਅਕ ਦਾ ਦਰਜਾ ਹਾਸਲ ਹੈ ਕਿਉਂਕਿ ਸਮੇਂ-ਸਮੇਂ ’ਤੇ ਪੂਜਨੀਕ ਗੁਰੂ ਜੀ ਆਪਣੇ ਰਹਿਮੋ-ਕਰਮ ਨਾਲ ਸੰਸਕ੍ਰਿਤੀ ਨੂੰ ਸੰਭਾਲਣ ’ਚ ਯਤਨਸ਼ੀਲ ਰਹਿੰਦੇ ਹਨ ਇਸ ਵਾਰ ਵੀ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਾਜ਼ਰੀ ’ਚ ਦੇਸ਼ ਦੀ ਲਗਭਗ ਹਰ ਸੰਸਕ੍ਰਿਤੀ ਨੂੰ ਰੂਹਾਨੀ ਪਿਆਰ ਦਾ ਬਲ ਮਿਲਿਆ ਜਿਸ ਨਾਲ ਉਨ੍ਹਾਂ ’ਚ ਨਿਖਾਰ ਆ ਗਿਆ ਕਿਉਂਕਿ ਪੂਜਨੀਕ ਗੁਰੂ ਜੀ ਆਨਲਾਈਨ ਜਰੀਏ ਹਰ ਸੂਬੇ ’ਚ ਸਾਧ-ਸੰਗਤ ਅਤੇ ਬੁੱਧੀਜੀਵੀਆਂ ਨਾਲ ਰੂਬਰੂ ਹੋਏ ਅਤੇ ਉਨ੍ਹਾਂ ਨੂੰ ਆਪਣੇ ਪਾਵਨ ਦਰਸ਼ਨਾਂ ਅਤੇ ਬਚਨਾਂ ਨਾਲ ਮਾਲਾਮਾਲ ਕੀਤਾ ਪੂਜਨੀਕ ਗੁਰੂ ਜੀ ਦਾ ਜਿੱਥੇ ਵੀ ਵਰਚੂਅਲ ਆਗਮਨ ਸੀ,

ਸਥਾਨਕ ਸਾਧ-ਸੰਗਤ ਅਤੇ ਲੋਕ ਕਲਾਕਾਰਾਂ ਰਾਹੀਂ ਉੱਥੋਂ ਦੀ ਸੰਸਕ੍ਰਿਤਕ ਝਲਕ ਪੇਸ਼ ਕੀਤੀ ਗਈ ਜਿਸ ਨਾਲ ਲੋਕ ਸੰਸਕ੍ਰਿਤੀ ’ਚ ਇੱਕ ਨਵੀਂ ਜਾਨ ਆ ਗਈ ਅਲੌਕਿਕ ਨੂਰ ਪਾ ਕੇ ਹਰ ਸੰਸਕ੍ਰਿਤੀ ਚਮਕ ਉੱਠੀ ਲੱਖਾਂ ਲੋਕਾਂ ਨੇ ਹਰ ਰੋਜ਼ ਇਨ੍ਹਾਂ ਵੱਖ-ਵੱਖ ਸੰਸਕ੍ਰਿਤੀਆਂ ਦੇ ਨਜ਼ਾਰਿਆਂ ਨੂੰ ਦੇਖਿਆ ਅਨੇਕਤਾ ’ਚ ਏਕਤਾ ਦਾ ਭਾਵ ਦਿਖਾਉਂਦੀਆਂ ਇਨ੍ਹਾਂ ਰੰਗ-ਰੰਗੀਲੀਆਂ ਸੰਸਕ੍ਰਿਤੀਆਂ ਦੀ ਰੋਚਕਤਾ ਨੇ ਹਰ ਕਿਸੇ ਦਾ ਮਨ ਮੋਹ ਲਿਆ ਪੂਜਨੀਕ ਗੁਰੂ ਜੀ ਦੇ ਵਰਚੂਅਲ ਪ੍ਰੋਗਰਾਮ ’ਤੇ ਹਰ ਥਾਂ ਵਧੀਆ ਪ੍ਰਬੰਧ ਕੀਤਾ ਗਿਆ ਸਥਾਨਕ ਸਾਧ-ਸੰਗਤ ਦਾ ਉਤਸਾਹ ਦੇਖਦੇ ਹੀ ਬਣ ਰਿਹਾ ਸੀ ਆਪਣੇ-ਆਪਣੇ ਅੰਦਾਜ਼ ’ਚ ਹਰ ਕੋਈ ਸਵਾਗਤ ’ਚ ਮਗਬੂਲ ਸੀ ਹਰ ਸੰਸਕ੍ਰਿਤੀ ਲਈ ਇਹ ਸਵਾਗਤ ਬਹੁਤ ਵੱਡੇ ਉਤਸ਼ਾਹ ਦਾ ਰੂਪ ਲੈ ਰਿਹਾ ਸੀ

ਅਜਿਹਾ ਉਤਸਵ ਜਿਸ ’ਚ ਵਿਚਰ ਰਹੀ ਹਰ ਸੰਸਕ੍ਰਿਤੀ ਦਾ ਜੋਸ਼ ਹਿਲੋਰੇ ਖਾ ਰਿਹਾ ਸੀ ਇਨ੍ਹਾਂ ਦੀ ਰੰਗੀਲੀ ਝਲਕ ਨੂੰ ਦੇਖਕੇ ਹਰ ਦਰਸ਼ਕ ਮਤਵਾਲਾ ਹੋ ਗਿਆ ਘਰ ਬੈਠੇ ਦਰਸ਼ਕ ਇਨ੍ਹਾਂ ਨਜਾਰਿਆਂ ਤੋਂ ਭਾਵੁਕ ਹੋ ਰਹੇ ਸਨ ਕਿਤੇ ਪੰਜਾਬ ਦੀ ਸੰਸਕ੍ਰਿਤੀ ਆਪਣੀ ਛਾਪ ਛੱਡ ਰਹੀ ਸੀ ਜਿਸ ’ਚ ਮੁੱਖ ਰੂਪ ਨਾਲ ਗਿੱਧਾ-ਭੰਗੜਾ ਪਾਉਂਦੇ ਕਲਾਕਾਰਾਂ ਦੀਆਂ ਟੋਲੀਆਂ ਅਤੇ ਢੋਲ ’ਤੇ ਨੱਚਦੇ ਕੀ ਨੌਜਵਾਨ, ਕੀ ਬਜ਼ੁਰਗ ਮਸਤ ਲੱਗ ਰਹੇ ਸਨ ਚਰਖਾ ਚਲਾਉਂਦੀਆਂ ਮਾਤਾਵਾਂ ਹੱੱਥਾਂ ਨਾਲ ਪੱਖਾ ਝੁਲਾਉਂਦੀਆਂ ਅਤੇ ਚਾਦਰਾਂ ’ਤੇ ਨੱਕਾਸ਼ੀ ਕਰਦੀਆਂ ਮਾਤਾ-ਭੈਣਾਂ ਦੀਆਂ ਟੋਲੀਆਂ ਅਦਭੁੱਤ ਪੰਜਾਬੀ ਸੰਸਕ੍ਰਿਤੀ ਨੂੰ ਪੇਸ਼ ਕਰ ਰਹੀਆਂ ਸਨ ਕੀ ਪੰਜਾਬੀ, ਕੀ ਹਰਿਆਣਵੀਂ, ਕੀ ਰਾਜਸਥਾਨੀ, ਗੁਜਰਾਤੀ, ਮਰਾਠੀ ਅਨੇਕਾਂ ਸੰਸਕ੍ਰਿਤੀਆਂ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਸੀ ਹਰ ਸੰਸਕ੍ਰਿਤੀ ਇੱਕ ਤੋਂ ਵਧ ਕੇ ਇੱਕ ਨਜ਼ਾਰਾ ਪੇਸ਼ ਕਰ ਰਹੀ ਸੀ

ਮੰਤਰਮੁਗਧ ਕਰ ਦੇਣ ਵਾਲੀਆਂ ਇਨ੍ਹਾਂ ਝਲਕੀਆਂ ’ਤੇ ਪੂਜਨੀਕ ਗੁਰੂ ਜੀ ਆਪਣਾ ਬੇਸ਼ੁਮਾਰ ਪਿਆਰ ਲੁਟਾਉਂਦੇ ਨਜ਼ਰ ਆਏ ਪੂਜਨੀਕ ਗੁਰੂ ਜੀ ਇੱਕ-ਇੱਕ ਸੰਸਕ੍ਰਿਤਕ ਝਲਕ ਨੂੰ ਨਿਹਾਰਦੇ ਅਤੇ ਉਨ੍ਹਾਂ ’ਤੇ ਆਪਣੇ ਬਚਨ ਫਰਮਾਉਂਦੇ ਕੋਈ ਪੁਰਾਤਨ ਝਲਕੀ ਜੇਕਰ ਕੈਮਰੇ ਦੀ ਨਜ਼ਰ ਤੋਂ ਨਿਕਲ ਵੀ ਜਾਂਦੀ ਤਾਂ ਪੂਜਨੀਕ ਗੁਰੂ ਜੀ ਉੱਥੇ ਹੀ ਕੈਮਰੇ ਨੂੰ ਰੁਕਵਾ ਲੈਂਦੇ ਕੋਈ ਮਾਤਾ-ਭੈਣ ਚਰਖਾ ਕਿਵੇਂ ਕੱਤ ਰਹੀ ਹੈ ਉਸਦਾ ਤੰਦ ਮੋਟਾ ਹੈ ਜਾਂ ਪਤਲਾ ਰੱਖਿਆ ਜਾ ਰਿਹਾ ਹੈ ਇਸਦਾ ਵੀ ਬਖੂਬੀ ਧਿਆਨ ਰੱਖਿਆ ਜਾ ਰਿਹਾ ਸੀ ਸਰਸਾ ਸਾਈਡ ਇੱਕ ਪ੍ਰੋਗਰਾਮ ਸੀ ਜਿਸ ’ਚ ਮਾਤਾ-ਭੈਣਾਂ ਚਾਰਪਾਈ ਬੁਣ ਰਹੀਆਂ ਸਨ, ਸਵੈਟਰ ਬਣਾ ਰਹੀਆਂ ਸਨ ਅਤੇ ਚਾਦਰਾਂ ’ਤੇ ਕਸੀਦਾਕਾਰੀ ਕੀਤੀ ਜਾ ਰਹੀ ਸੀ ਪੂਜਨੀਕ ਗੁਰੂ ਜੀ ਨੇ ਬੜੇ ਧਿਆਨ ਨਾਲ ਹਰ ਚੀਜ਼ ਨੂੰ ਦੇਖਿਆ ਅਤੇ ਚਾਰਪਾਈ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਅੱਜਕੱਲ੍ਹ ਕਿੱਥੇ ਇਹ ਆਉਂਦਾ ਹੈ ਚਾਰਪਾਈ ਬੁਣਨਾ ਵੀ ਆਪਣੇ-ਆਪ ’ਚ ਇੱਕ ਕਲਾ ਹੈ

ਸਾਡੇ ਜਮਾਨੇ ’ਚ ਅਸੀਂ ਇਸਨੂੰ ਸਿਰਫ਼ ਬੁਣਦੇ ਹੀ ਨਹੀਂ ਸੀ, ਸਗੋਂ ਇਸਨੂੰ ਠੋਕਿਆ ਵੀ ਜਾਂਦਾ ਹੈ ਇਸਨੂੰ ਇੱਕ ਸੁੰਦਰ ਡਿਜ਼ਾਇਨ ਦਿੱਤਾ ਜਾਂਦਾ ਸੀ ਕੋਈ ਕਿਲ੍ਹਾ ਬਣਾਉਂਦਾ ਅਤੇ ਕੋਈ ਮਹਿਲ ਨੁੰਮਾ ਡਿਜ਼ਾਇਨ ਬਣਾ ਕੇ ਆਪਣੀ ਕਲਾ ਦਿਖਾਉਂਦਾ ਇੱਕ ਚਾਦਰ ’ਤੇ ਫੁੱਲ-ਬੂਟੀਆਂ ਬਣਾਉਂਦੀਆਂ ਭੈਣਾਂ ਨੂੰ ਸੰਬੋਧਿਤ ਕਰਦੇ ਫਰਮਾਇਆ ਕਿ ਇਹ ਵੀ ਆਪਣੀ ਪੁਰਾਤਨ ਸੰਸਕ੍ਰਿਤੀ ਹੈ ਪੁਰਾਣੇ ਸਮੇਂ ’ਚ ਮਾਤਾ-ਭੈਣਾਂ ਫੁਲਕਾਰੀਆਂ ’ਤੇ ਕਸੀਦਾਕਾਰੀ ਕਰਦੀਆਂ ਜਿਸਨੂੰ ਬਾਗ ਬਣਾਉਣਾ ਵੀ ਕਿਹਾ ਜਾਂਦਾ ਹੈ ਸਾਡੀਆਂ ਬੇਟੀਆਂ ਬਾਗ ਬਣਾ ਰਹੀਆਂ ਹਨ ਫਲਕਾਰੀ ’ਤੇ ਕਢਾਈ ਕਰ ਰਹੀਆਂ ਹਨ

ਕੋਈ ਸਵੈਟਰ ਬੁਣ ਰਹੀ ਹੈ ਪੂਜਨੀਕ ਗੁਰੂ ਜੀ ਨੇ ਇੱਕ ਗੱਲ ਸੁਣਾਕੇ ਸਭ ਨੂੰ ਹਸਾਇਆ ਕਿ ਇੱਕ ਵਾਰ ਇੱਕ ਮਾਤਾ-ਭੈਣ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਚਲੋ ਮੈਚ ਦੇਖ ਕੇ ਆਉਂਦੇ ਹਾਂ ਪਤੀ ਟਾਲ-ਮਟੋਲ ਕਰਨ ਲੱਗਿਆ ਕਿ ਕਿਉਂ ਫਾਲਤੂ ਦਾ ਟਾਈਮ ਖਰਾਬ ਕਰਨਾ ਹੈ ਇਸ ’ਤੇ ਉਸਦੀ ਪਤਨੀ ਕਹਿਣ ਲੱਗੀ ਕਿ ਟਾਈਮ ਵੇਸਟ ਕਿਉਂ, ਜਦੋਂ ਅਸੀਂ ਪਿਛਲੀ ਵਾਰ ਮੈਚ ਦੇਖਣ ਗਏ ਸੀ ਤਾਂ ਮੈਂ ਤੁਹਾਡਾ ਗਲਾ ਲੈ ਕੇ ਆਈ ਸੀ ਭਾਵ ਆਪਣੇ ਪਤੀ ਦਾ ਗਲਾ ਬੁਣ ਕੇ ਆਈ ਸੀ ਪੂਜਨੀਕ ਪਿਤਾ ਜੀ ਦੇ ਅਜਿਹੇ ਹਸੀਨ ਬਚਨਾਂ ਨਾਲ ਮਾਹੌਲ ਹੋਰ ਵੀ ਰੰਗੀਨ ਹੋ ਗਿਆ

ਉਹ ਅਟੇਰਨਾ ਹੀ ਸੀ:-

ਸ਼ੁੱਭ ਆਗਮਨ ’ਤੇ ਹਰ ਸੰਸਕ੍ਰਿਤੀ ਦੀ ਪ੍ਰਸਤੂਤੀ ਮਨਮੋਹਕ ਸੀ, ਨੂਰੋ-ਨੂਰ ਸੀ ਪੰਜਾਬ ’ਚ 30 ਅਕਤੂਬਰ ਨੂੰ ਰਾਜਗੜ੍ਹ-ਸਲਾਬਤਪੁਰਾ ਆਸ਼ਰਮ ’ਚ ਪੰਜਾਬੀ ਵਿਰਾਸਤ ਦਾ ਪੇਸਕਾਰੀ ਸੀ ਇਸ ’ਚ ਪੁਰਾਤਨ ਕਲਾ ਦੀ ਇੱਕ ਪੇਸ਼ਕਸ਼ ਬੇਹੱਦ ਖਾਸ ਸੀ ਜਿਸਨੂੰ ਪੂਜਨੀਕ ਗੁਰੂ ਜੀ ਨੇ ਬੜੇ ਧਿਆਨ ਨਾਲ ਨਿਹਾਰਿਆ ਇਸ ਖਾਸ ਪੇਸ਼ਕਸ਼ ਦਾ ਨਾਂਅ ਸੀ ਅਟੇਰਨਾ ਜੋ ਇੱਕ ਹਸਤ ਕਲਾ ਦਾ ਸੁੰਦਰ ਨਮੂਨਾ ਸੀ ਇਸਦੀ ਥੋੜ੍ਹੀ ਜਿਹੀ ਝਲਕ ਜਦੋਂ ਕੈਮਰੇ ’ਚ ਦਿਖੀ ਤਾਂ ਪੂਜਨੀਕ ਗੁਰੂ ਜੀ ਦਾ ਧਿਆਨ ਤੁਰੰਤ ਇਸ ਕਲਾ ਵੱਲ ਗਿਆ ਕੈਮਰਾਮੈਨ ਨੂੰ ਫਿਰ ਤੋਂ ਇਸਨੂੰ ਦਿਖਾਉਣ ਨੂੰ ਕਿਹਾ ਗਿਆ ਦੇਖਿਆ ਤਾਂ ਜਾਣਿਆ ਵਾਕਈ ਇਹ ਬੜਾ ਦਿਲਕਸ਼ ਸੀ ਦੋ ਬਜ਼ੁਰਗ ਮਾਤਾ ਮਹੀਨ ਸੂਤਲੀ ਨੂੰ ਹੱਥਾਂ ਨਾਲ ਇੱਕ ਲੱਕੜੀ ਦੇ ਬਣੇ ਯੰਤਰ ਨਾਲ ਮਜ਼ਬੂਤੀ ਦੇ ਰਹੀਆਂ ਸਨ

ਉਹ ਬੜੀ ਮਸਤੀ ’ਚ ਇਸ ਕਲਾ ਨੂੰ ਦਰਸਾ ਰਹੀਆਂ ਸਨ ਪੂਜਨੀਕ ਗੁਰੂ ਜੀ ਨੇ ਬੜੀ ਖੁਸ਼ੀ ਜ਼ਾਹਿਰ ਕੀਤੀ ਅਤੇ ਫਰਮਾਇਆ ਕਿ ਇਹ ਸਾਡੀ ਪੁਰਾਤਨ ਕਲਾ ਹੈ ਅੱਜ ਕੱਲ੍ਹ ਕਿੱਥੇ ਮਿਲਦੀ ਹੈ ਅਤੇ ਨਾ ਹੀ ਕੋਈ ਜਾਣਦਾ ਹੈ ਅਜਿਹੀਆਂ ਚੀਜ਼ਾਂ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਫਿਰ ਪਿਤਾ ਜੀ ਨੇ ਦੱਸਿਆ ਕਿ ਇਸਨੂੰ ਅਟੇਰਨਾ ਕਹਿੰਦੇ ਹਨ ਵੱਖ-ਵੱਖ ਥਾਵਾਂ ਅਤੇ ਭਾਸ਼ਾ ਅਨੁਸਾਰ ਹੋਰ ਵੀ ਨਾਂਅ ਹੋ ਸਕਦੇ ਹਨ ਪਰ ਜ਼ਿਆਦਾਤਰ ਇਸਨੂੰ ਅਟੇਰਨਾ ਕਿਹਾ ਜਾਂਦਾ ਹੈ ਅਜਿਹੇ ਹੀ ਰਾਜਸਥਾਨ ’ਚ ਇੱਕ ਪ੍ਰੋਗਰਾਮ ਦੌਰਾਨ ਇੱਕ ਬਜ਼ੁਰਗ ਭਾਈ ਸੂਤਲੀ ਨੂੰ ਅਟੇਰਨ ’ਤੇ ਲਪੇਟ ਰਿਹਾ ਸੀ ਪੂਜਨੀਕ ਗੁਰੂ ਜੀ ਨੇ ਉਸਨੂੰ ਵੀ ਖੂਬ ਸਲਾਹਿਆ ਇਸੇ ਤਰ੍ਹਾਂ ਅਜਿਹੀਆਂ ਪੁਰਾਤਨ ਕਲਾਵਾਂ ’ਤੇ ਪੂਜਨੀਕ ਗੁਰੂ ਜੀ ਨੇ ਬੜਾ ਧਿਆਨ ਦਿੱਤਾ ਅਤੇ ਉਨ੍ਹਾਂ ਨੂੰ ਸਹੇਜ ਕੇ ਰੱਖਣ ਦੇ ਬਚਨ ਵੀ ਫਰਮਾਏ

ਕੁਝ ਖਾਸ ਸੀ ਫਿਜ਼ਾ ’ਚ ਉਨ੍ਹਾਂ ਦੀ:-

ਇਨ੍ਹਾਂ ਦਿਨਾਂ ਵਿੱਚ ਫਿਜ਼ਾਵਾਂ ’ਚ ਪੂਰਾ ਰੰਗ ਘੁਲਿਆ ਹੋਇਆ ਸੀ ਕੀ ਕਰੀਬ ਅਤੇ ਕੀ ਹਜ਼ਾਰਾਂ ਮੀਲਾਂ ਦੀ ਦੂਰੀ ’ਚ ਵੀ ਫਿਜ਼ਾਵਾਂ ਨੂਰਾਨੀ ਰੰਗ-ਓ-ਬਹਾਰ ਦੀ ਮੱਦ ’ਚ ਸਨ ਹਰੇਕ ਸੂਬੇ ਦੇ ਜਿਸ ਵੀ ਕਸਬੇ ਜਾਂ ਸ਼ਹਿਰ ਦਾ ਪ੍ਰੋਗਰਾਮ ਹੁੰਦਾ ਉਨ੍ਹਾਂ ਦੀ ਧਰੋਹਰ ਵੀ ਆਪਣੀ ਛਟਾ ਨਾਲ ਮਸਤ ਬਣਾ ਰਹੀ ਸੀ ਉੱਥੋਂ ਦੇ ਕਿਲ੍ਹੇ, ਮਹਿਲ, ਮਕਬਰੇ, ਤੀਰਥ-ਸਥਾਨ ਜਾਂ ਕੋਈ ਪਕਵਾਨ, ਜਿਸਦੇ ਲਈ ਉਹ ਪ੍ਰਸਿੱਧ ਹੋਣ ਉਸਨੂੰ ਦਿਖਾਕੇ ਉਸਦਾ ਇਤਿਹਾਸ ਵੀ ਜਿਉਂਦਾ ਹੋ ਰਿਹਾ ਸੀ ਇਸਦੇ ਨਾਲ ਹੀ ਕਦੇ ਉਸ ਧਰਤੀ ’ਤੇ ਪੂਜਨੀਕ ਗੁਰੂ ਜੀ ਆਪਣੇ ਜੀਵਾਂ ਦੇ ਉੱਧਾਰ ਰੂਹਾਨੀ ਯਾਤਰਾ ਦੌਰਾਨ ਗਏ ਹੋਣ, ਉਹ ਚਿਰ-ਸਥਾਈ ਯਾਦਾਂ ਵੀ ਜਿਉਂਦੀਆਂ ਹੋ ਉੱਠਦੀਆਂ ਜਿਸ ਨਾਲ ਪੂਰੀ ਫਿਜ਼ਾ ਰੂਹਾਨੀ ਆਨੰਦ ਨਾਲ ਤਾਜ਼ਾਤਰੀਨ ਹੋ ਉੱਠਦੀ ਉਨ੍ਹਾਂ ਅਭੁੱਲਯੋਗ ਰੂਹਾਨੀ ਪਲਾਂ ਨੂੰ ਯਾਦ ਕਰਕੇ ਖੁਦ ਪੂਜਨੀਕ ਗੁਰੂ ਜੀ ਵੀ ਖੁਸ਼ ਹੋ ਜਾਂਦੇ

ਅਤੇ ਦ੍ਰਿਸ਼ਟਾਂਤ ਨੂੰ ਸੁਣਾ ਕੇ ਹਰ ਕਿਸੇ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਜਿਵੇਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਗੰਗੋਹ ਕਸਬੇ ’ਚ ਪੂਜਨੀਕ ਗੁਰੂ ਜੀ ਨੇ ਕੁਝ ਸਾਲ ਪਹਿਲਾਂ ਆਪਣਾ ਸਤਿਸੰਗ ਕੀਤਾ ਸੀ ਹੁਣ ਆਨਲਾਈਨ ਜਰੀਏ ਜਦੋਂ ਉੱਥੋਂ ਦੀ ਸੰਗਤ ਨਾਲ ਜੁੜੇ ਤਾਂ ਇੱਕ ਮੁਸਲਮਾਨ ਨੌਜਵਾਨ ਨੇ ਉਨ੍ਹਾਂ ਪਲਾਂ ਨੂੰ ਪੂਜਨੀਕ ਗੁਰੂ ਜੀ ਨਾਲ ਖੂਬ ਸਾਂਝਾ ਕੀਤਾ ਕਈ ਸਾਲ ਪਹਿਲਾਂ ਦੀਆਂ ਯਾਦਾਂ ਤਾਜ਼ਾ ਕਰਕੇ ਪੂਜਨੀਕ ਗੁਰੂ ਜੀ ਨੇ ਵੀ ਉਨ੍ਹਾਂ ’ਤੇ ਆਪਣਾ ਭਰਪੂਰ ਪਿਆਰ ਲੁਟਾਇਆ ਇਸੇ ਤਰ੍ਹਾਂ ਪੰਜਾਬ ਦੇ ਜਲਾਲਾਬਾਦ ਵਾਲਿਆਂ ਦੀ ਤਾਂ ਬੱਲੇ-ਬੱਲੇ ਹੋ ਗਈ ਕਿਉਂਕਿ ਅਕਤੂਬਰ 2002 ’ਚ ਪੂਜਨੀਕ ਗੁਰੂ ਜੀ ਨੇ ਉੱਥੇ ਸਤਿਸੰਗ ਫਰਮਾਇਆ ਅਤੇ ਹਾਥੀ ’ਤੇ ਸਵਾਰੀ ਕਰਕੇ ਉਨ੍ਹਾਂ ਪਲਾਂ ਨੂੰ ਇਤਿਹਾਸਕ ਬਣਾ ਦਿੱਤਾ ਸੀ ਅੱਜ ਫਿਰ 21 ਅਕਤੂਬਰ 2022 ਨੂੰ ਉੱਥੇ ਸਤਿਸੰਗ ਦਾ ਪ੍ਰੋਗਰਾਮ ਰੱਖਿਆ ਗਿਆ ਸੀ

ਉਹ ਵੀਹ ਸਾਲ ਪਹਿਲਾਂ ਦੀਆਂ ਇਤਿਹਾਸਕ ਯਾਦਾਂ ਅੱਜ ਸੁਨਿਹਰੀ ਚਮਕ ਬਿਖੇਰ ਰਹੀਆਂ ਸਨ ਪੂਜਨੀਕ ਗੁਰੂ ਜੀ ਨਾਲ ਸੁਨਿਹਰੀ ਯਾਦਾਂ ਤਾਜ਼ਾ ਕਰਕੇ ਸੰਗਤ ਝੂਮ ਉੱਠੀ ਠੀਕ 20 ਸਾਲ ਬਾਅਦ ਪੂਜਨੀਕ ਗੁਰੂ ਜੀ ਨੂੰ ਆਪਣੇ ਦਰਮਿਆਨ ਪਾ ਕੇ ਨਜ਼ਾਰਿਆਂ ਨਾਲ ਭਰ ਗਏ ਉਹ ਧਰਤੀ, ਉਹ ਫਿਜਾ, ਹਰ ਤਨ-ਮਨ ਨੂਰੋ-ਨੂਰ ਹੋ ਗਿਆ ਇੱਕ ਹੋਰ ਕਿੱਸਾ ਜੋੜਦੇ ਹੋਏ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਅੱਜ ਜਿਸ ਸਟੇਜ਼ ’ਤੇ ਅਸੀਂ ਬੈਠੇ ਹਾਂ ਇਹ ਵੀ ਉਹ ਹਾਥੀ ਵਾਲੀ ਹੀ ਹੈ ਅਤੇ ਅੱਜ ਹੀ ਸਰਸਾ ਤੋਂ ਆਈ ਹੈ ਕਿਉਂਕਿ ਇਹ ਚੱਲਣ-ਫਿਰਨ ਵਾਲੀ ਸਟੇਜ਼ ਹੈ ਅਤੇ ਸਰਸਾ ’ਚ ਅਕਸਰ ਇਸੇ ’ਤੇ ਬਿਰਾਜਮਾਨ ਹੋ ਕੇ ਪੂਜਨੀਕ ਗੁਰੂ ਜੀ ਸੰਗਤ ਨੂੰ ਕਰੀਬ ਤੋਂ ਦਰਸ਼-ਦੀਦਾਰ ਦਿਆ ਕਰਦੇ ਹਨ ਇਸ ਗੱਲ ਨੂੰ ਸੁਣ ਕੇ ਇੱਕ ਨਵੀਂ ਖੁਸ਼ੀ ਹੋਈ ਜਲਾਲਾਬਾਦ ਦੇ ਉਹ ਇਤਿਹਾਸਕ ਜਲਵੇ ਮਸ਼ਾਲ ਦੀ ਤਰ੍ਹਾਂ ਜਗਮਗ ਹੋ ਉੱਠੇ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸਾਈਡ ਵੀ ਦੇਖਣ ਨੂੰ ਮਿਲਿਆ ਉੱਧਰ ਅਸਫਾਬਾਦ ’ਚ ਲਾਈਵ ਪ੍ਰੋਗਰਾਮ ਸੀ ਉੱਥੇ ਸਵਾਗਤ ’ਚ ਸਾਧ-ਸੰਗਤ ਨੇ ਪੂਰੇ ਰੰਗ ਬੰਨ੍ਹ ਰੱਖੇ ਸਨ ਉੱਥੋਂ ਦੀ ਸੰਸਕ੍ਰਿਤੀ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ

ਖਾਣਪੀਣ ਤੋਂ ਲੈ ਕੇ ਪੁਰਾਤਨ ਚੀਜ਼ਾਂ ਨੂੰ ਬੜੇ ਸਲੀਕੇ ਨਾਲ ਦਿਖਾਇਆ ਗਿਆ ਇੱਕ-ਇੱਕ ਕਰਕੇ ਉੱਥੋਂ ਦੀਆਂ ਇਤਿਹਾਸਕ ਇਮਾਰਤਾਂ, ਧਰੋਹਰਾਂ, ਬਜ਼ਾਰਾਂ ਦੀਆਂ ਰੋਣਕ ਅਤੇ ਸਾਧ-ਸੰਗਤ ਦੇ ਉੱਮੜਦੇ ਹੋਏ ਜਨਤਾ ਦੇ ਇਕੱਠ ਨੂੰ ਦਿਖਾਇਆ ਜਾ ਰਿਹਾ ਸੀ ਦੂਜੇ ਪਾਸੇ ਹਸਤਕਲਾ ਦਾ ਇੱਕ ਸੁੰਦਰ ਨਮੂਨਾ ਵੀ ਪੇਸ਼ ਕੀਤਾ ਗਿਆ ਇਸਦੇ ਜਰੀਏ ਲੱਕੜੀ ਦੇ ਸਟਰੱਕਚਰ ’ਤੇ ਜਿਵੇਂ ਖੇਸ-ਦਰੀਆਂ ਨੂੰ ਬੁਣਨ ਲਈ ਇਸਤੇਮਾਲ ਹੋਣ ਵਾਲੇ ਸੂਤਲੀ-ਧਾਗੇ ਨੂੰ ਬਣਦਾ ਹੋਇਆ ਦਿਖਾਇਆ ਜਾ ਰਿਹਾ ਸੀ ਸ਼ਾਇਦ ਇਹ ਉੱਧਰ ਦੀ ਦਸਤਕਾਰੀ-ਕਾਰੀਗਰੀ ਹੋਵੇਗੀ ਜਿਸਨੂੰ ਮੈਨੂਅਲ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਇਹ ਇੱਕ ਸੁੰਦਰ ਨਜ਼ਾਰਾ ਸੀ ਜਿਸਨੂੰ ਦੇਖ ਪੂਜਨੀਕ ਗੁਰੂ ਜੀ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਸਭ ਦੀ ਬਹੁਤ ਸ਼ਲਾਘਾ ਕੀਤੀ ਇਸਦੇ ਨਾਲ ਫਿਜ਼ਾਵਾਂ ’ਚ ਰੰਗ ਘੋਲਦੀ ਇੱਕ ਪੁਰਾਣੀ ਯਾਦ ਵੀ, ਜਿਸਨੂੰ ਸਾਂਝਾ ਕਰਕੇ ਮਾਹੌਲ ਨੂੰ ਹੋਰ ਖੁਸ਼ਨੁੰਮਾ ਬਣਾ ਦਿੱਤਾ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉੱਧਰ ਸਤਿਸੰਗ ਫਰਮਾਉਣ ਗਏ ਸਨ ਉੱਥੇ ਠਹਿਰਣ ਆਦਿ ਦਾ ਵੀ ਪ੍ਰਬੰਧ ਸੀ ਇਸ ਦੌਰਾਨ ਉੱਥੇ ਇੱਕ ਖੇਤ ’ਚ ਬਣੀ ਕੱਚੀ ਝੌਂਪੜੀ ਬੜੀ ਆਕਰਸ਼ਕ ਲੱਗ ਰਹੀ ਸੀ

ਪੂਜਨੀਕ ਗੁਰੂ ਜੀ ਸਿੱਧਾ ਉਸ ਵੱਲ ਚਲੇ ਗਏ ਝੌਂਪੜੀ ’ਚ ਇੱਕ ਦੰਪਤੀ ਸੀ ਜੋ ਆਪਣੀ ਮਿਹਨਤ ਮਜ਼ਦੂਰੀ ਕਰਕੇ ਜੀਵਨ-ਯਾਪਣ ਕਰ ਰਹੀ ਸੀ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬੇਸ਼ੱਕ ਉਹ ਹੋਰਾਂ ਦੀ ਨਜ਼ਰਾਂ ’ਚ ਗਰੀਬ ਹੋਣਗੇ ਪਰ ਸਾਡੀ ਨਜ਼ਰ ’ਚ ਉਹ ਪ੍ਰਮਾਤਮਾ ਦੇ ਭਗਤ ਸਨ ਅਤੇ ਆਪਣੀ ਹੱਕ-ਹਲਾਲ ਦੀ ਕਮਾਈ ਕਰਕੇ ਖਾਣ ਵਾਲੇ ਸਨ ਗੁਰੂ ਜੀ ਉਨ੍ਹਾਂ ਕੋਲ ਗਏ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਝੌਂਪੜੀ ਬਾਰੇ ਵੀ ਜਾਣਕਾਰੀ ਲਈ ਜੋ ਬੜੇ ਵਧੀਆ ਢੰਗ ਨਾਲ ਬਣਾਈ ਗਈ ਸੀ ਪੂਜਨੀਕ ਗੁਰੂ ਜੀ ਦੀ ਇੱਛਾ ਸੀ ਕਿ ਅਜਿਹੀ ਸੁੰਦਰ ਝੌਂਪੜੀ ਸਰਸਾ ’ਚ ਵੀ ਬਣਾਈ ਜਾਵੇ ਅਤੇ ਇਸੇ ਵਿਅਕਤੀ ਤੋਂ ਬਣਵਾਈ ਜਾਵੇ, ਕਿਉਂਕਿ ਉਸਦੀ ਆਪਣੀ ਹੀ ਕਾਰੀਗਰੀ ਦਾ ਕਮਾਲ ਸੀ ਪੂਜਨੀਕ ਗੁਰੂ ਜੀ ਨੇ ਉਸ ਨਾਲ ਚਰਚਾ ਕੀਤੀ ਅਤੇ ਸਰਸਾ ਦਰਬਾਰ ’ਚ ਵੀ ਅਜਿਹੀ ਝੌਂਪੜੀ ਬਣਾਉਣ ਨੂੰ ਉਸਨੂੰ ਬੋਲਿਆ ਗਿਆ ਤਾਂ ਉਹ ਭਾਈ ਖੁਸ਼ੀ ਨਾਲ ਤਿਆਰ ਹੋ ਗਿਆ ਫਿਰ ਉਸਨੂੰ ਸਰਸਾ ਲੈ ਕੇ ਆਏ ਅਤੇ ਪਹਿਲਾਂ ਵਾਲੇ ਤੇਰਾਵਾਸ ਦੇ ਬਾਹਰ ਉਸ ਤੋਂ ਉਸੇ ਡਿਜ਼ਾਇਨ ਦੀ ਸੁੰਦਰ ਝੌਂਪੜੀ ਬਣਵਾਈ ਸੀ

ਪਿਤਾ ਜੀ ਨੇ ਦੱਸਿਆ ਕਿ ਉਨ੍ਹਾਂ ਨਾਲ ਮਿਲ ਕੇ ਸਾਨੂੰ ਬੜੀ ਖੁਸ਼ੀ ਹੋਈ ਸੀ ਅਤੇ ਜਦੋਂ ਸਤਿਗੁਰ ਕਿਸੇ ਬੰਦੇ ਲਈ ਐਨੀ ਵੱਡੀ ਗੱਲ ਕਹਿ ਦੇਵੇ ਤਾਂ ਉਸ ਵਰਗਾ ਨਸੀਬਾਂ ਵਾਲਾ ਹੋਣਾ ਬਹੁਤ ਦੁਰਲੱਭ ਹੈ ਪੂਜਨੀਕ ਗੁਰੂ ਜੀ ਨੇ ਜਿੰਮੇਵਾਰਾਂ ਤੋਂ ਉਨ੍ਹਾਂ ਬਾਰੇ ਵੀ ਪੁੱਛਿਆ ਕਿ ਅੱਜਕੱਲ੍ਹ ਉਹ ਕਿਵੇਂ ਹਨ ਅਤੇ ਉਨ੍ਹਾਂ ਦੇ ਪੂਰੇ ਪਤੇ ਬਾਰੇ ਵੀ ਪੁੱਛਿਆ ਕਿ ਉਹ ਕਿਹੜੇ ਪਿੰਡ ਤੋਂ ਸਨ ਇਸਦੇ ਨਾਲ ਪੂਜਨੀਕ ਗੁਰੂ ਜੀ ਨੇ ਇੱਕ ਨਿਸ਼ਾਨੀ ਹੋਰ ਵੀ ਦੱਸੀ, ਉੱਧਰ ਸਤਿਸੰਗ ’ਚ ਜ਼ੋਰਦਾਰ ਹਨ੍ਹੇਰੀ ਵੀ ਆਈ ਸੀ, ਜਿਸ ਨਾਲ ਸਾਰੇ ਛਾਇਆਵਾਨ ਇੱਕ ਜਗ੍ਹਾ ਇਕੱਠੇ ਹੋ ਗਏ ਸਨ ਇਸ ’ਤੇ ਇੱਕ ਭਾਈ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਸਰਸਾਗੰਜ ਦੇ ਨਜ਼ਦੀਕ ਕੰਚਨਪੁਰਾ ਨਾਮਕ ਪਿੰਡ ਦੇ ਸਨ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਆਸ਼ੀਰਵਾਦ ਨਾਲ ਨਵਾਜਿਆ ਅਤੇ ਉਹ ਪੂਰਾ ਦ੍ਰਿਸ਼ਟਾਂਤ ਦੋਹਰਾ ਕੇ ਉਨ੍ਹਾਂ ਰੂਹਾਂ ਨੂੰ ਆਪਣੇ ਰੂਹਾਨੀ ਪਿਆਰ ਨਾਲ ਮਾਲਾਮਾਲ ਕਰ ਦਿੱਤਾ ਬੇਸ਼ੱਕ ਉਹ ਹੁਣ ਸਾਹਮਣੇ ਨਹੀਂ ਸਨ, ਪਰ ਸਤਿਗੁਰ ਜਿਸਨੂੰ ਯਾਦ ਕਰ ਲਵੇ ਅਤੇ ਉਨ੍ਹਾਂ ਦੀ ਨੇਕਦਿਲੀ ਨੂੰ ਆਪਣੀ ਤਵੱਜੋ ਨਾਲ ਨਵਾਜ਼ੇ ਤਾਂ ਉਹ ਬੜੇ ਕਿਸਮਤ ਦੇ ਧਨੀ ਹੋ ਜਾਂਦੇ ਹਨ

ਰਿਝਾਉਣ ਲਈ ਤੈਨੂੰ ਹਨ ਇਹ ਬਹਾਨੇ ਆਪਣੇ:-

ਇਸ ਜਸ਼ਨ ਦੇ ਟਸ਼ਨ ’ਚ ਇੱਕ ਗੱਲ ਬੜੀ ਸਪੱਸ਼ਟ ਸੀ ਕਿ ਆਪਣੇ ਸਤਿਗੁਰੂ ਨੂੰ ਰਿਝਾਉਣ ਲਈ ਹਰ ਕੋਈ ਬੜੇ ਚਾਅ ’ਚ ਸੀ ਪੂਰੇ ਸ਼ਗਲ ਅਤੇ ਦਮਖਮ ਨਾਲ ਸਭ ਲੱਗੇ ਹੋਏ ਸਨ ਕੋਈ ਨਹੀਂ ਚਾਹੁੰਦਾ ਸੀ ਕਿ ਮੈਂ ਕਿਤੇ ਉਨੀ ਨਾ ਰਹਿ ਜਾਵਾਂ ਹਰ ਕੋਈ ਆਪਣੇ ਸਤਿਗੁਰੂ ਨੂੰ ਖੁਸ਼ ਕਰਨ ’ਚ ਸੀ ਅਤੇ ਹੋਇਆ ਵੀ ਅਜਿਹਾ ਹੀ, ਕਿਉਂਕਿ ਹਰ ਕੋਈ ਇਸ ’ਚ ਬੜੀ ਕਾਮਯਾਬੀ ਹਾਸਲ ਕਰਦਾ ਦਿੱਖ ਰਿਹਾ ਸੀ ਇਸ ਕਾਮਯਾਬੀ ’ਚ ਪਾਕ ਕਲਾ ਦੀ ਵੀ ਬੜੀ ਅਹਿਮਅਤ ਸੀ ਆਪਣੀ ਪਾਕ-ਕਲਾ ਦੇ ਦਮ ’ਤੇ ਵੀ ਕਈਆਂ ਨੇ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ

ਕਿਉਂਕਿ ਇਸ ਪੂਰੇ ਸੀਜ਼ਨ ਦੌਰਾਨ ਖਾਣਪੀਣ ਅਤੇ ਪਕਵਾਨਾਂ ਦੀ ਮਹਿਕ ਨੇ ਵੀ ਕੋਈ ਕਸਰ ਨਹੀਂ ਛੱਡੀ ਕਿਤੇ ਫਰੂਟ, ਕਿਤੇ ਕੇਕ ਅਤੇ ਬੂੰਦੀ-ਗੁਲਦਾਨੇ ਦੀ ਮਹਿਕ ਨੇ ਮਸਤੋ-ਮਸਤ ਕਰ ਰੱਖਿਆ ਸੀ ਲੱਡੂਆਂ ਅਤੇ ਹਲਵੇ ਦਾ ਤਾਂ ਕਹਿਣਾ ਹੀ ਕੀ ਇਹ ਸਭ ਤੋਂ ਪਹਿਲਾਂ ਹਾਜ਼ਰੀ ਲਗਵਾਉਣ ਵਾਲੇ ਰਹੇ ਲੱਡੂਆਂ ਦੇ ਥਾਲਾਂ ਦੇ ਥਾਲ ਇੰਝ ਸਜੇ-ਸਜਾਏ ਹੁੰਦੇ ਜਿਵੇਂ ਕੇਸਰੀ ਰੰਗ ਲਏ ਵਾਦੀਆਂ ਦੀ ਆਭਾ ਚਮਕ-ਦਮਕ ਰਹੀ ਹੋਵੇ ਇਹ ਵੀ ਇੱਕ ਸਿਹਤਭਰੀ ਅਤੇ ਤਾਜ਼ਗੀਭਰੀ ਸੰਸਕ੍ਰਿਤੀਆਂ ਦੀ ਅਨੁਪਮ ਚਮਕ ਸੀ ਹਰ ਕਿਸੇ ਦਾ ਆਪਣਾ ਤੌਰ-ਤਰੀਕਾ ਸੀ ਕੋਈ ਮਿਠਾਈਆਂ ਅਤੇ ਫਲ-ਫਰੂਟ ਨਾਲ ਆਪਣੇ ਸਤਿਗੁਰ ਨੂੰ ਰਿਝਾ ਰਿਹਾ ਸੀ ਦੂਜੇ ਪਾਸੇ ਕੋਈ ਸਿਰਫ਼ ਚੱਟਨੀ ਦੀ ਪੇਸ਼ਕਸ਼ ਕਰਕੇ ਇਨ੍ਹਾਂ ਖੁਸ਼ੀਆਂ ’ਚ ਸ਼ਾਮਲ ਹੋ ਰਿਹਾ ਸੀ ਵਾਕਈ ਇਹ ਸਭ ਬੜਾ ਗਜ਼ਬ ਸੀ, ਸੁੰਦਰਤਾ ਨਾਲ ਭਰਪੂਰ ਨਜ਼ਾਰਾ ਸੀ ਇਸ ’ਚ ਕੁਝ ਸਪੈਸ਼ਲ ਵੀ ਰਿਹਾ ਜਿਵੇਂ:-

ਮਰਾਠੀ ਡਿਸ਼:-

ਮਹਾਂਰਾਸ਼ਟਰ ’ਚ ਧਨੌਰਾ-ਗੜ੍ਹਚਿਰੋਲੀ ਦਾ ਪ੍ਰੋਗਰਾਮ ਸੀ ਜਿਸ ’ਚ ਉੱਥੋਂ ਦੇ ਸਥਾਨਕ ਖਾਣਿਆਂ ਦਾ ਵਰਚੂਅਲ ਸਵਾਦ ਵੀ ਬੜਾ ਮਜ਼ੇਦਾਰ ਰਿਹਾ ਉੱਥੋਂ ਦੀ ਸੰਗਤ ਨੇ ਪੂਜਨੀਕ ਗੁਰੂ ਜੀ ਨੂੰ ਪੂਰਨ ਪੂੜੀ ਦੀ ਪੇਸ਼ਕਸ਼ ਕੀਤੀ ਤਾਂ ਪੂਜਨੀਕ ਗੁਰੂ ਜੀ ਪਿਆਰ ਬਖ਼ਸ਼ਦੇ ਹੋਏ ਉਨ੍ਹਾਂ ਦੀ ਇਸ ਡਿਸ਼ ਨੂੰ ਸਵੀਕਾਰ ਕੀਤਾ ਹੁਣ ਉੱਥੋਂ ਆ ਤਾਂ ਨਹੀਂ ਸਕਦੀਆਂ ਸਨ ਪਰ ਇਸਦਾ ਹੱਲ ਕੱਢਦੇ ਹੋਏ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਮਹਾਂਰਾਸ਼ਟਰ ਤੋਂ ਕੁਝ ਲੋਕ ਆਏ ਹੋਏ ਹਨ ਅਤੇ ਅੱਜ ਹੀ ਉਨ੍ਹਾਂ ਤੋਂ ਉਹੋ ਕੁਝ ਬਣਾਉਣ ਨੂੰ ਕਹਾਂਗੇ ਜੋ ਤੁਸੀ ਬੋਲ ਰਹੇ ਹੋ ਆਪਣੀ ਫਰਮਾਇਸ਼ ਨੂੰ ਪੂਰਾ ਹੁੰਦੇ ਦੇਖ ਸੰਗਤ ਖੁਸ਼ੀ ਨਾਲ ਨੱਚ ਉੱਠੀ ਉਨ੍ਹਾਂ ਦੀ ਮਨ ਦੀ ਮੁਰਾਦ ਪੂਰੀ ਹੋ ਗਈ ਸੀ ਪਰ ਹਾਲੇ ਸ਼ਾਇਦ ਇਸ ਤੋਂ ਵੀ ਵੱਡਾ ਕੁਝ ਜਿਵੇਂ ਰਹਿ ਗਿਆ ਸੀ ਉਨ੍ਹਾਂ ਨੇ ਆਪਣੇ ਅੰਦਾਜ਼ ’ਚ ਇੱਕ ਮਰਾਠੀ ਗਾਣਾ ਗਾਇਆ

ਜਿਸਦੀ ਅੰਤਰ-ਆਤਮਾ ’ਚ ਪੂਜਨੀਕ ਗੁਰੂ ਜੀ ਨੂੰ ਖਾਣੇ ਦਾ ਬੁਲਾਵਾ ਸ਼ਾਮਲ ਸੀ ਅਤੇ ਪੂਜਨੀਕ ਗੁਰੂ ਜੀ ਨੇ ਵੀ ਮਰਾਠੀ ਸ਼ਬਦਾਂ ਦੇ ਗਹਿਰੇ ਅਰਥ ਨੂੰ ਸਮਝਦੇ ਦੇਰ ਨਾ ਲਗਾਈ ਅਤੇ ਫਰਮਾਇਆ ਕਿ ਅੱਛਾ ਤੁਸੀਂ ਸਾਨੂੰ ਬੁਲਾ ਰਹੇ ਹੋ ਕਿ ਆਪਣੇ ਕੱਪੜੇ ਆਦਿ ਗੱਠੜੀ ਬਣਾ ਕੇ ਸਾਡੇ ਕੋਲ ਆ ਜਾਓ ਐਨਾ ਸੁਣਦੇ ਹੀ ਉਨ੍ਹਾਂ ਦੇ ਮਨ ਖੁਸ਼ੀ ਨਾਲ ਉੱਛਲ ਪਏ ਚਿਹਰੇ ਚਮਕ ਨਾਲ ਖਿੱਲ ਉੱਠੇ ਉਨ੍ਹਾਂ ਦੱਸਿਆ ਕਿ ਹਾਂ, ਜੀ ਅਸੀਂ ਇਹੀ ਕਹਿ ਰਹੇ ਹਾਂ ਤੁਸੀਂ ਇੱਧਰ ਆਉਣਾ, ਅਸੀਂ ਤੁਹਾਨੂੰ ਪੂਰਨ ਪੂੜੀ, ਮਿਰਚ ਦਾ ਢੇਂਚਾ, ਭਾਖਰੀ ਅਤੇ ਹੋਰ ਵੀ ਬਹੁਤ ਕੁਝ ਖੁਵਾਵਾਂਗੇ ਅਤੇ ਦੇਖੋ, ਅਸੀਂ ਸਭ ਲੱਗੇ ਵੀ ਹੋਏ ਹਾਂ ਅਤੇ ਇਹ ਤਾਂ ਇੱਕ ਬਸ ਟ੍ਰੇਲਰ ਹੈ ਪੂਰੀ ਫਿਲਮ ਤੁਹਾਨੂੰ ਆਉਣ ਤੋਂ ਬਾਅਦ ਹੀ ਦਿਖਾਵਾਂਗੇ ਅਤੇ ਖੁਵਾਵਾਂਗੇ ਉਨ੍ਹਾਂ ਦੀ ਸੱਚੇ ਮਨ ਦੀ ਪੁਕਾਰ ਤੁਰੰਤ ਹੀ ਪਰਵਾਨ ਹੋਈ ਅਤੇ ਪੂਜਨੀਕ ਗੁਰੂ ਜੀ ਨੇ ਬੜਾ ਮਾਨ ਬਖ਼ਸਦੇ ਹੋਏ ਫਰਮਾਇਆ, ਪੱਕਾ ਆਵਾਂਗੇ ਯਾਦ ਰੱਖਣਾ ਭੁੱਲਣਾ ਨਹੀਂ ਅਸੀਂ ਜ਼ਰੂਰ ਆਵਾਂਗੇ ਅਤੇ ਤੁਹਾਡਾ ਇਹ ਟ੍ਰੇਲਰ ਦੇਖਾਂਗੇ ਅਤੇ ਖਾਵਾਂਗੇ ਵੀ

ਰਾਜਸਥਾਨ ਰੋ ਤੜਕੀਓ:-

ਰਾਜਸਥਾਨ ਦਾ ਰੰਗੀਲਾ ਕਲਚਰ ਵੀ ਆਸਮਾਨਾਂ ਨੂੰ ਛੂਹ ਰਿਹਾ ਸੀ ਰਾਜਸਥਾਨੀ ਕਲਾਕਾਰਾਂ ਦੀ ਤਾਂ ਗੱਲ ਹੀ ਨਿਰਾਲੀ ਰਹੀ ਜਿਸਨੂੰ ਪੂਜਨੀਕ ਗੁਰੂ ਜੀ ਨੇ ਵੀ ਕਈ ਵਾਰ ਸਲਾਹਿਆ ਅਤੇ ਕਲਾਕਾਰਾਂ ਦੀ ਪੂਰੀ ਪ੍ਰਸ਼ੰਸ਼ਾ ਕੀਤੀ ਇਸ ਪ੍ਰੋਗਰਾਮ ਦੌਰਾਨ ਜਨਮਾਨਸ ਨਾਲ ਰਾਜਸਥਾਨ ਦੀ ਪਹਿਚਾਣ ‘ਊਠ’ ਵੀ ਸੱਜ-ਧੱਜ ਕੇ ਆਪਣੀ ਗੌਰਵਮਈ ਸੰਸਕ੍ਰਿਤੀ ਨੂੰ ਪੇਸ਼ ਕਰ ਰਹੇ ਸਨ ਜਿਸਨੂੰ ਖੂਬ ਸਲਾਹਿਆ ਗਿਆ ਇਹ ਵੀ ਆਪਣੇ-ਆਪ ’ਚ ਬੜਾ ਦਿਲਚਸਪ ਸੀ ਜੋ ਸ਼ਾਇਦ ਹੀ ਕਿਸੇ ਹੋਰ ਪ੍ਰੋਗਰਾਮ ’ਚ ਦੇਖਿਆ ਗਿਆ ਹੋਵੇ ਦੂਜੇ ਪਾਸੇ ਜਦੋਂ ਖਾਣਪੀਣ ਦੀ ਗੱਲ ਆਈ ਤਾਂ ਰਾਜਸਥਾਨੀ ਪਕਵਾਨ ਵੀ ਬੇਮਿਸਾਲ ਰਹੇ ਇੱਕ ਜਗ੍ਹਾ ਪ੍ਰੋਗਰਾਮ ਸੀ ਜਿਸ ’ਚ ਮਾਤਾ-ਭੈਣਾਂ ਆਪਣੀ ਮਨੁਹਾਰ ਨਾਲ ਸਤਿਗੁਰ ਨੂੰ ਰਿਝਾ ਰਹੀਆਂ ਸਨ ਉਨ੍ਹਾਂ ਨੇ ਗੁਹਾਰ ਲਗਾਈ, ਪਿਤਾ ਜੀ ਰਾਜਸਥਾਨ ਰੋ ਭੋਜਨ ਛਕੋ ਜੀ ਆਪ ਜੀ ਲਈ ਮੋਠ ਬਾਜਰੇ ਦੀ ਖਿੱਚੜੀ, ਘਿਓ ਦੀ ਕਟੋਰੀ, ਕੈਰ-ਸਾਂਗਰੀ, ਖੀਰ ਦਾ ਚੂਰਮੋ, ਬਾਜਰੋ ਰੋ ਚੂਰਮੋ, ਤੜਕਿਓ ਅਤੇ ਚੱਟਨੀ ਲਾਏ ਸਾਂ ਦੂਜੇ ਪਾਸੇ ਭਾਈਆਂ ਵੱਲੋਂ ਵੀ ਰਾਜਸਥਾਨੀ ਫਰੂਟ ਪੇਸ਼ ਕੀਤਾ ਗਿਆ ਜਿਸਨੂੰ ਮਤੀਰਿਓ ਕਿਹਾ ਜਾਂਦਾ ਹੈ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਨੂੰ ਮਤੀਰਿਓ ਭੇਂਟ ਕੀਤਾ ਪੂਜਨੀਕ ਗੁਰੂ ਜੀ ਉਨ੍ਹਾਂ ਦੀ ਇਸ ਭੇਂਟ ’ਤੇ ਬਹੁਤ ਖੁਸ਼ ਨਜਰ ਆਏ ਅਤੇ ਆਪਣਾ ਪਿਆਰ ਲੁਟਾਇਆ

ਗੁਜਰਾਤੀ ਰੋਟਲਾ:-

ਗੁਜਰਾਤ ਦੀ ਧਰਤੀ ਨੇ ਵੀ ਖੂਬ ਪਿਆਰ ਬਟੋਰਿਆ ਸੰਗਤ ਨੇ ਉੱਥੋਂ ਦੀ ਖੁਸ਼ਹਾਲ ਸੰਸਕ੍ਰਿਤੀ ਨੂੰ ਪੂਜਨੀਕ ਗੁਰੂ ਜੀ ਦੇ ਸਵਾਗਤ ’ਚ ਪੇਸ਼ ਕਰਕੇ ਇੱਕ ਨਜੀਰ ਪੇਸ਼ ਕੀਤੀ ਗੁਜਰਾਤ ਦੇ ਜਿਸ ਵੀ ਸ਼ਹਿਰ ’ਚ ਪ੍ਰੋਗਰਾਮ ਹੋਏ ਉੱਥੇ ਜ਼ਬਰਦਸਤ ਪਿਆਰ ਉੱਮੜ ਕੇ ਆਇਆ ਇਹ ਗੱਲ ਹੈ ਗੁਜਰਾਤ ਦੇ ਕੱਛ ਦੀ ਇਹ ਉਹ ਖੇਤਰ ਹੈ ਜਿੱਥੇ ਸੰਨ 2001 ’ਚ ਭੂਚਾਲ ਆਇਆ ਸੀ ਅਤੇ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਗਈ ਸੀ ਪੂਜਨੀਕ ਗੁਰੂ ਜੀ ਖੁਦ ਕਈ ਦਿਨ ਉੱਥੇ ਆਪਣੇ 4-5 ਹਜ਼ਾਰ ਸੇਵਾਦਾਰਾਂ ਨਾਲ ਰਹੇ ਅਤੇ ਇੱਕ ਪਿੰਡ ਗੋਦ ਲੈੈ ਕੇ ਵਸਾਇਆ ਗਿਆ ਜਿਸਨੂੰ ਪ੍ਰਤਾਪਗੜ੍ਹ ਦਾ ਨਾਂਅ ਦਿੱਤਾ ਗਿਆ ਸੀ ਇਸ ਪ੍ਰੋਗਰਾਮ ਦੌਰਾਨ ਉਹ ਪੁਰਾਣਾ ਕਿੱਸਾ ਜਗਜ਼ਾਹਿਰ ਹੋਇਆ ਜੋ ਪਾਕ ਕਲਾ ਨਾਲ ਸਬੰਧਿਤ ਅਤੇ ਪੂਜਨੀਕ ਗੁਰੂ ਜੀ ਨਾਲ ਜੁੜਿਆ ਹੋਇਆ ਸੀ ਉਹ ਸਥਾਨਕ ਡਿਸ਼ ਸੀ ‘ਰੋਟਲਾ’ ਜੋ ਉੱਥੇ ਬਣਾਇਆ ਅਤੇ ਪਰੋਸਿਆ ਜਾਂਦਾ ਹੈ ਭੂਚਾਲ ਦੌਰਾਨ ਪੂਜਨੀਕ ਗੁਰੂ ਜੀ ਲੋਕਾਂ ਨੂੰ ਘਰ-ਘਰ ਜਾ ਕੇ ਹੌਂਸਲਾ ਦੇ ਰਹੇ ਸਨ,

ਕਿਉਂਕਿ ਬੜਾ ਖੌਫਨਾਕ ਮੰਜਰ ਸੀ ਅਤੇ ਲੋਕਾਂ ’ਚ ਭਿਆਨਕ ਡਰ ਬੈਠ ਗਿਆ ਸੀ ਉਸ ਦੌਰਾਨ ਜਦੋਂ ਇੱਕ ਘਰ ’ਚ ਪੂਜਨੀਕ ਗੁਰੂ ਜੀ ਗਏ ਤਾਂ ਇੱਕ ਮਹਿਲਾ ਸੀ ਜਿਸਦਾ ਘਰ ਤਬਾਹ ਹੋ ਗਿਆ ਸੀ ਅਤੇ ਦੋ ਜਵਾਨ ਬੇਟੇ ਵੀ ਦਫ਼ਨ ਹੋ ਗਏ ਸਨ ਉਹ ਬਹੁਤ ਡਰੀ ਹੋਈ ਸੀ ਪੂਜਨੀਕ ਗੁਰੂ ਜੀ ਉਸਦੇ ਕੋਲ ਗਏ ਉਸਨੂੰ ਪੂਰਾ ਦਿਲਾਸਾ ਦਿੱਤਾ ਅਤੇ ਸਮਝਾਇਆ ਕਿ ਅਸੀਂ ਤੁਹਾਡੀ ਮੱਦਦ ਲਈ ਆਏ ਹਾਂ ਪੂਜਨੀਕ ਗੁਰੂ ਜੀ ਦੀਆਂ ਗੱਲਾਂ ਨਾਲ ਉਸਦਾ ਡਰ ਨਿਕਲਿਆ ਉਸ ’ਚ ਇੱਕ ਨਵਾਂ ਹੌਂਸਲਾ ਆਇਆ ਫਿਰ ਉਸਨੇ ਪੂਜਨੀਕ ਗੁਰੂ ਜੀ ਨੂੰ ਆਪਣੇ ਕੋਲ ਬਿਠਾਇਆ ਅਤੇ ਸੇਵਾ ’ਚ ਰੋਟਲਾ ਬਣਾ ਕੇ ਪਰੋਸਿਆ ਪੂਜਨੀਕ ਗੁਰੂ ਜੀ ਨੇ ਵੀ ਉਸ ਮਾਤਾ ਦੇ ਹੱਥਾਂ ਨਾਲ ਬਣੇ ਰੋਟਲੇ ਖਾ ਕੇ ਉਸਦੀ ਆਓ ਭਗਤ ਨੂੰ ਕਬੂਲ ਕੀਤਾ ਹੁਣ 12 ਨਵੰਬਰ ਨੂੰ ਹੋਏ ਪ੍ਰੋਗਰਾਮ ਦੌਰਾਨ ਉਹ ਮਾਤਾ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚੀ ਹੋਈ ਸੀ ਪੂਜਨੀਕ ਗੁਰੂ ਜੀ ਨੇ ਉਹ ਪੂਰਾ ਦ੍ਰਿਸ਼ਟਾਂਤ ਦੋਹਰਾਉਂਦੇ ਹੋਏ ਉਸ ਮਾਤਾ ਨੂੰ ਆਪਣਾ ਭਰਪੂਰ ਰੂਹਾਨੀ ਪਿਆਰ ਦਿੱਤਾ ਫਿਰ ਉਸਨੇ ਦੱਸਿਆ ਕਿ ਜੋ ਦੋ ਬੇਟੇ ਭੂਚਾਲ ’ਚ ਖ਼ਤਮ ਹੋ ਗਏ ਸਨ ਆਪਜੀ ਦੇ ਬਚਨਾਂ ਨਾਲ ਹੁਣ ਦੋ ਪੋਤਿਆਂ ਦੇ ਰੂਪ ’ਚ ਫਿਰ ਮੇਰੇ ਘਰ ਆ ਗਏ ਹਨ ਕਿਉਂਕਿ ਇੱਕ ਬੇਟਾ ਜੋ ਸਹੀ ਸਲਾਮਤ ਸੀ ਉਸਦੇ ਘਰ ਉਹ ਪੈਦਾ ਹੋਏ ਸਨ ਉਹ ਪੂਰਾ ਪਰਿਵਾਰ ਪੂਜਨੀਕ ਗੁਰੂ ਜੀ ਸਾਹਮਣੇ ਸਕਰੀਨ ’ਤੇ ਦਿੱਖ ਰਿਹਾ ਸੀ ਅਤੇ ਇਸ ਕਰਿਸ਼ਮੇ ਭਰੇ ਕੌਤੁਕ ਦਾ ਹਰ ਕੋਈ ਗਵਾਹ ਬਣ ਰਿਹਾ ਸੀ ਫਿਰ ਉੱਥੇ ਇੱਕ ਜਿੰਮੇਵਾਰ ਨੇ ਦੱਸਿਆ ਕਿ ਪਿਤਾ ਜੀ ਜੋ ਪ੍ਰਤਾਪਗੜ੍ਹ ਉਸ ਸਮੇਂ ਗਰੀਬ ਸੀ ਅਤੇ ਆਟਾ ਵੀ ਲੱਭਣ ਨੂੰ ਨਹੀਂ ਮਿਲਦਾ ਸੀ ਅੱਜ ਆਪ ਜੀ ਦੀ ਕ੍ਰਿਪਾ ਨਾਲ ਖੁਸ਼ਹਾਲ ਹੈ ਹਰ ਘਰ ਮਾਲਾਮਾਲ ਹੈ

ਮਝੌਲੀ ਦੇ ਉਹ ਰਸਗੁੱਲੇ:-

ਹਰ ਮਿਠਾਈ ਦਾ ਆਪਣਾ ਨਾਂਅ ਹੈ, ਪਹਿਚਾਣ ਹੈ ਅਤੇ ਜਾਇਕਾ ਹੈ ਇਨ੍ਹਾਂ ’ਚੋਂ ਰਸਗੁੱਲੇ ਵੀ ਇੱਕ ਵੱਡਾ ਨਾਂਅ ਰੱਖਦੇ ਹਨ ਸ਼ਾਇਦ ਹੀ ਕੋਈ ਅਜਿਹਾ ਫੰਕਸ਼ਨ ਜਾਂ ਪਾਰਟੀ ਹੋਵੇ ਜਿੱਥੇ ਇਨ੍ਹਾਂ ਦੀ ਮੌਜ਼ੂਦਗੀ ਨਾ ਮਿਲੇ ਰਸਗੁੱਲੇ ਤਾਂ ਸਭ ਨੇ ਬਹੁਤ ਦੇਖੇ-ਜਾਣੇ ਹਨ ਪਰ ਜਿਨ੍ਹਾਂ ਰਸਗੁੱਲਿਆਂ ਦਾ ਇੱਥੇ ਜ਼ਿਕਰ ਹੋ ਰਿਹਾ ਹੈ, ਉਨ੍ਹਾਂ ਦਾ ਰਿਕਾਰਡ ਹੀ ਬਣ ਗਿਆ ਇਹ ਹੈ ਮੱਧ ਪ੍ਰਦੇਸ ਦੇ ਮਝੌਲੀ ਖੇਤਰ ਦੇ ਰਸਗੁੱਲੇ ਮਝੌਲੀ ਦਾ 6 ਨਵੰਬਰ ਨੂੰ ਜੋ ਪ੍ਰੋਗਰਾਮ ਸੀ ਉਸ ’ਚ ਸਾਧ-ਸੰਗਤ ਵੱਲੋਂ ਬਹੁਤ ਆਕਰਸ਼ਕ ਢੰਗ ਨਾਲ ਸਵਾਗਤ ਕੀਤਾ ਗਿਆ ਅਤੇ ਜਦੋਂ ਖਾਣਪੀਣ ਦੀਆਂ ਆਈਟਮਾਂ ਪੇਸ਼ ਕੀਤੀਆਂ ਜਾ ਰਹੀਆਂ ਸਨ ਤਾਂ ਸੇਵਾਦਾਰਾਂ ਨੇ ਦੱਸਿਆ ਕਿ ਇਹ ਪੰਜ ਰਸਗੁੱਲੇ ਹਨ

ਅਤੇ ਇੱਕ ਰਸਗੁੱਲਾ ਇੱਕ ਕਿਲੋਗ੍ਰਾਮ ਦਾ ਹੈ, ਤਾਂ ਬੜੀ ਹੈਰਾਨੀ ਹੋਈ ਇਹ ਸੁਣਦੇ ਹੀ ਪੂਜਨੀਕ ਗੁਰੂ ਜੀ ਨੇ ਵੀ ਬੜੀ ਹੈਰਾਨੀ ਨਾਲ ਪੁੱਛਿਆ ਕਿ ਕੀ ਇਹ ਇੱਕ-ਇੱਕ ਕਿਲੋਗ੍ਰਾਮ ਦੇ ਹਨ ਸੇਵਾਦਾਰਾਂ ਨੇ ਦੱਸਿਆ ਕਿ ਹਾਂ ਜੀ ਪਿਤਾ ਜੀ, ਇਹ ਇੱਧਰ ਬਹੁਤ ਮਸ਼ਹੂਰ ਹਨ ਮਝੌਲੀ ਕੋਲ ਹੀ ਕੰਟਗੀ ਹੈ ਅਤੇ ਕੰਟਗੀ ਦੇ ਮਸਹੂਰ ਰਸਗੁੱਲੇ ਹਨ ਪੂਜਨੀਕ ਗੁਰੂ ਜੀ ਨੇ ਖੁਸ਼ੀਆਂ ਲੁਟਾਉਣ ਦੇ ਬਹਾਨੇ ਗੱਲ ਨੂੰ ਅੱਗੇ ਵਧਾਇਆ ਕਿ ਸਾਨੂੰ ਪਹਿਲਾਂ ਤਾਂ ਕਦੇ ਤੁਸੀਂ ਦੱਸਿਆ ਨਹੀਂ ਅਸੀਂ ਇੱਧਰ ਕਈ ਵਾਰ ਆਏ ਹਾਂ ਇੱਧਰ ਵਾਲਿਆਂ ਨੇ ਐਨੇ ਵੱਡੇ ਰਸਗੁੱਲੇ ਦੇਖੇ ਨਹੀਂ ਕਿਸੇ ਨੂੰ ਕੀ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ ਇਹ ਰਸਗੁੱਲੇ ਕਿੱਥੋਂ ਤੱਕ ਜਾਣ ਵਾਲੇ ਹਨ ਕਿਉਂਕਿ ਪੂਜਨੀਕ ਗੁਰੂ ਜੀ ਨੇ ਅਗਲੇ ਹੀ ਪਲ ਫਰਮਾਇਆ ਕਿ-ਚਲੋ ਤੁਹਾਡੇ ’ਚੋਂ ਕੋਈ ਸੇਵਾਦਾਰ ਇੱਧਰ ਆਵੇ ਤਾਂ ਲੈਂਦੇ ਆਉਣਾ ਪਹਿਲਾਂ ਕਦੇ ਨਹੀਂ ਦੱਸਿਆ,

ਚਲੋ ਦੇਰ ਆਏ, ਦੁਰੱਸਤ ਆਏ ਐਨਾ ਸੁਣਦੇ ਹੀ ਸਾਧ-ਸੰਗਤ ਦੇ ਵਾਰੇ-ਨਿਆਰੇ ਹੋ ਗਏ ਉਨ੍ਹਾਂ ਦਾ ਇਹ ਪ੍ਰੋਗਰਾਮ ਉਨ੍ਹਾਂ ਰਸਗੁੱਲਿਆਂ ਦੀ ਵਜ੍ਹਾ ਨਾਲ ਇਤਿਹਾਸਕ ਹੋ ਗਿਆ ਪੂਜਨੀਕ ਗੁਰੂ ਜੀ ਦਾ ਅਜਿਹਾ ਪਿਆਰ ਵਰਸਾਉਣਾ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਬਹੁਤ ਵੱਡੇ ਸੁਫਨੇ ਦਾ ਸੱਚ ਹੋਣਾ ਹੈ ਉਹ ਸਾਧਾਰਣ ਜਿਹੇ ਰਸਗੁੱਲੇ ਅੱਜ ਕਿੰਨੀ ਉੱਚਾਈ ਤੱਕ ਪਹੁੰਚ ਗਏ ਅਤੇ ਉਹ ਸੇਵਾਦਾਰ ਸਬਬ ਵਾਲੇ ਬਣ ਗਏ ਇਹ ਇੱਕ ਹੀ ਅਜਿਹਾ ਪ੍ਰੋਗਰਾਮ ਸੀ ਜਿਸ ’ਚ ਭੇਂਟ ’ਚ ਰੱਖੇ ਰਸਗੁੱਲੇ ਖੁਦ ਮੁਰਸ਼ਿਦ ਨੇ ਮੰਗਵਾਏ ਹੋਣ ਇਹ ਪਲ ਅਭੁੱਲਯੋਗ ਹੋ ਗਏ, ਲਾਜ਼ਵਾਬ ਹੋ ਗਏ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!