ਸਾਰਥਕ ਗੱਲਬਾਤ ਦੇ ਉਪਯੋਗੀ ਟਿਪਸ Meaningful Conversations
ਕਦੇ-ਕਦੇ ਤੁਹਾਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਸੇ ਖਾਸ ਵਿਅਕਤੀ ਨਾਲ ਪਹਿਲੀ ਵਾਰ ਕਿਵੇਂ ਗੱਲਬਾਤ ਕਰੀਏ ਜਾਂ ਕੀ ਕਹੀਏ ਅਤੇ ਬਾਅਦ ’ਚ ਇਹ ਸੋਚ ਕੇ ਘਬਰਾਹਟ ਹੋਣ ਲੱਗਦੀ ਹੈ ਕਿ ਮੇਰੀ ਚੁੱਪ ਹੀ ਸਹੀ ਸੀ ਮੈਂ ਜੇਕਰ ਇਹ ਗੱਲ ਕਹਿ ਦਿੰਦਾ ਤਾਂ ਸ਼ਾਇਦ ਚੰਗਾ ਰਹਿੰਦਾ ਗੱਲਬਾਤ ਦੇ ਅਜਿਹੇ ਦੌਰ ਨੂੰ ਲੈ ਕੇ ਟੈਨਸ਼ਨ ਨਾ ਲਓ, ਅਕਸਰ ਸਭ ਲੋਕ ਕਦੇ ਨਾ ਕਦੇ ਇਸ ਸਥਿਤੀ ’ਚੋਂ ਲੰਘੇ ਹੁੰਦੇ ਹਨ ਪਰ ਥੋੜ੍ਹੀ ਜਿਹੀ ਤਿਆਰੀ ਨਾਲ ਤੁਸੀਂ ਕਿਸੇ ਨਾਲ ਵੀ ਗੱਲਬਾਤ ਸ਼ੁਰੂ ਕਰਨ ’ਚ ਸਹਿਜ਼ ਅਤੇ ਆਤਮ-ਵਿਸ਼ਵਾਸ਼ੀ ਬਣ ਸਕਦੇ ਹੋ
ਅਕਸਰ ਗੱਲਬਾਤ ਸ਼ੁਰੂ ਕਰਨਾ ਐਨਾ ਮੁਸ਼ਕਿਲ ਨਹੀਂ ਹੁੰਦਾ ਜਿੰਨਾ ਕੁਝ ਲੋਕ ਮਹਿਸੂਸ ਕਰਦੇ ਹਨ ਸੰਭਵ ਹੈ ਕਿ ਤੁਸੀਂ ਸੁਭਾਅ ਦੇ ਰੁੱਖੇ ਜਾਂ ਲੋੜ ਤੋਂ ਵੱਧ ਉਤਸੁਕਤਾ ਦਿਖਾਉਣ ਨੂੰ ਲੈ ਕੇ ਥੋੜ੍ਹੀ ਘਬਰਾਹਟ ਮਹਿਸੂਸ ਕਰ ਰਹੇ ਹੋ ਪਰ ਕੁਝ ਉਪਯੋਗੀ ਰਣਨੀਤੀਆਂ ਨੂੰ ਸਿੱਖ ਕੇ ਤੁਸੀਂ ਚੰਗੀ ਪਹਿਲੀ ਛਾਪ ਛੱਡ ਸਕਦੇ ਹੋ ਅਤੇ ਗੱਲਬਾਤ ਨੂੰ ਸਹਿਜ਼ਤਾ ਨਾਲ ਅੱਗੇ ਵਧਾ ਸਕਦੇ ਹੋ ਕਹਿੰਦੇ ਹਨ ਕਿ ਫਰਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪੈ੍ਰਸ਼ਨ ਭਾਵ ਕਿਸੇ ਨਾਲ ਪਹਿਲੀ ਮੁਲਾਕਾਤ ’ਚ ਬਣਿਆ ਪ੍ਰਭਾਵ ਲੰਮੇ ਸਮੇਂ ਤੱਕ ਕਾਇਮ ਰਹਿੰਦਾ ਹੈ
Table of Contents
ਮੁਸਕੁਰਾ ਕੇ ਕਰੋ ਸ਼ੁਰੂਆਤ
ਜੇਕਰ ਤੁਸੀਂ ਹਲਕੀ ਜਿਹੀ ਮੁਸਕੁਰਾਹਟ ਨਾਲ ਗੱਲਬਾਤ ਸ਼ੁਰੂ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਆਤਮ-ਵਿਸ਼ਵਾਸ ਝਲਕਦਾ ਹੈ ਤੁਸੀਂ ਇੱਕ ਮਿਲਣਸਾਰ ਅਤੇ ਅਸਾਨੀ ਨਾਲ ਘੁਲ-ਮਿਲ ਜਾਣ ਵਾਲੇ ਵਿਅਕਤੀ ਦੇ ਰੂਪ ’ਚ ਦਿਖਾਈ ਦੇਵੋਗੇ
ਖੁੱਲ੍ਹੇ ਸਵਾਲਾਂ ਦੀ ਵਰਤੋਂ ਕਰੋ
ਬਿਹਤਰ ਹੋਵੇਗਾ ਕਿ ਸਿਰਫ ਹਾਂ ਜਾਂ ਨਾ ’ਚ ਜਵਾਬ ਦੇਣ ਵਾਲੀ ਗੱਲਬਾਤ ਦੀ ਬਜਾਏ ਜ਼ਿਆਦਾ ਸਾਰਥਿਕ ਗੱਲਬਾਤ ਨੂੰ ਹੱਲਾਸ਼ੇਰੀ ਦਿਓ
ਆਮ ਸਹਿਮਤੀ ਬਣਾਓ
ਗੱਲਬਾਤ ਦੌਰਾਨ ਅਜਿਹੇ ਵਿਸ਼ਿਆਂ ਦੀ ਤਲਾਸ਼ ਕਰੋ ਜਿਨ੍ਹਾਂ ’ਤੇ ਤੁਹਾਨੂੰ ਦੋਵਾਂ ਨੂੰ ਚਰਚਾ ਕਰਨ ’ਚ ਮਜ਼ਾ ਆਵੇ, ਜਿਵੇਂ ਕਿ ਸ਼ੌਂਕ, ਪਸੰਦੀਦਾ ਕਿਤਾਬਾਂ ਜਾਂ ਆਪਸੀ ਜਾਣਕਾਰੀ ਇਸ ਨਾਲ ਆਪਸੀ ਜੁੜਾਅ ਬਣਾਉਣ ’ਚ ਮੱਦਦ ਮਿਲੇਗੀ ਅਤੇ ਗੱਲਬਾਤ ਸਹਿਜ਼ ਅਤੇ ਮਨੋਰੰਜਕ ਬਣੇਗੀ
ਆਸ-ਪਾਸ ਦੀ ਕਿਸੇ ਚੀਜ਼ ਦੇ ਜ਼ਿਕਰ ਨਾਲ ਵੀ ਕਰ ਸਕਦੇ ਹੋ ਸ਼ੁਰੂਆਤ
ਆਪਣੇ ਆਸ-ਪਾਸ ਦੇ ਮਾਹੌਲ ਜਾਂ ਜਿਸ ਪ੍ਰੋਗਰਾਮ ’ਚ ਤੁਸੀਂ ਸ਼ਾਮਲ ਹੋ ਰਹੇ ਹੋ, ਉਸ ਬਾਰੇ ਗੱਲ ਕਰਨਾ ਗੱਲਬਾਤ ਸ਼ੁਰੂ ਕਰਨ ਦਾ ਇੱਕ ਸੁਭਾਵਿਕ ਤਰੀਕਾ ਹੈ ਇਸ ਨਾਲ ਗੱਲਬਾਤ ਸ਼ੁਰੂ ਕਰਨ ’ਚ ਅਸਾਨੀ ਹੋਵੇਗੀ
ਧਿਆਨ ਨਾਲ ਗੱਲਾਂ ਸੁਣੋ
ਦੂਜੇ ਵਿਅਕਤੀ ਦੀਆਂ ਪ੍ਰਤੀਕਿਰਿਆਵਾਂ ’ਚ ਸੱਚੀ ਦਿਲਚਸਪੀ ਦਿਖਾਓ ਸਿਰ ਹਿਲਾਓ, ਅੱਖਾਂ ਦਾ ਸੰਪਰਕ ਬਣਾਓ ਅਤੇ ਉਨ੍ਹਾਂ ਦੀਆਂ ਗੱਲਾਂ ਦੇ ਆਧਾਰ ’ਤੇ ਅੱਗੇ ਦੇ ਸਵਾਲ ਪੁੱਛੋ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਦੇ ਵਿਚਾਰਾਂ ਅਤੇ ਰਾਏ ਦੀ ਪਰਵਾਹ ਕਰਦੇ ਹੋ ਅਤੇ ਨਾਲ ਹੀ ਗੱਲਬਾਤ ਨੂੰ ਰੌਚਕ ਬਣਾਈ ਰੱਖੋ
ਸਕਾਰਾਤਮਕ ਅਤੇ ਖੁਸ਼ਮਿਜਾਜ਼ ਰਹੋ
ਗੱਲਬਾਤ ਸ਼ੁਰੂ ਕਰਦੇ ਸਮੇਂ ਲਹਿਜਾ ਹਲਕਾ ਰੱਖੋ ਜਦੋਂ ਤੱਕ ਤੁਸੀਂ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣ ਨਾ ਲਓ, ਉਦੋਂ ਤੱਕ ਵਿਵਾਦਪੂਰਨ ਜਾਂ ਨਕਾਰਾਤਮਕ ਵਿਸ਼ਿਆਂ ਤੋਂ ਬਚੋ
ਸ਼ਲਾਘਾ ਕਰੋ
ਸਾਹਮਣੇ ਵਾਲੇ ਵਿਅਕਤੀ ਦੀ ਕਿਸੇ ਖਾਸ ਗੱਲ ਦੀ ਤਾਰੀਫ ਕਰੋ, ਜਿਵੇਂ ਕਿ ਉਸ ਦਾ ਪਹਿਰਾਵਾ, ਉਸ ਦੀ ਕਹੀ ਕੋਈ ਗੱਲ ਜਾਂ ਉਸ ਵੱਲੋਂ ਚੁਣੀ ਗਈ ਜਗ੍ਹਾ ਇਹ ਗੱਲਬਾਤ ਸ਼ੁਰੂ ਕਰਨ ਦਾ ਇੱਕ ਬਿਹਤਰੀਨ ਤਰੀਕਾ ਹੋ ਸਕਦਾ ਹੈ ਸੱਚੀਆਂ ਤਰੀਫਾਂ ਲੋਕਾਂ ਨੂੰ ਚੰਗਾ ਮਹਿਸੂਸ ਕਰਵਾਉਂਦੀਆਂ ਹਨ ਅਤੇ ਗੱਲਬਾਤ ਸ਼ੁਰੂ ਕਰਨ ’ਚ ਮੱਦਦ ਕਰਦੀਆਂ ਹਨ



































































