Necessity of Cleanliness

ਪਹਿਲੀ ਜ਼ਰੂਰਤ ਹੈ ਸਫ਼ਾਈ Necessity of Cleanliness

ਸਫ਼ਾਈ ਸਿਹਤਮੰਦ ਰਹਿਣ ਲਈ ਅਹਿਮ ਹੈ ਜੇਕਰ ਤੁਹਾਡੇ ਆਸ-ਪਾਸ ਦਾ ਵਾਤਾਵਰਨ ਸਾਫ ਰਹੇਗਾ ਤਾਂ ਤੁਸੀਂ ਖੁਦ ਵੀ ਸਿਹਤਮੰਦ ਰਹੋਗੇ ਇਸ ਲਈ ਸਿਰਫ ਪੰਜ ਸੌਖੇ ਅਸਰਦਾਰ ਤਰੀਕੇ ਹਨ ਜੋ ਤੁਹਾਡੇ ਘਰ ਅਤੇ ਦਫ਼ਤਰ ਨੂੰ ਸਾਫ਼-ਸੁਥਰਾ ਰੱਖਣ ’ਚ ਮੱਦਦਗਾਰ ਸਾਬਤ ਹੋਣਗੇ ਅਰਥਾਤ ਤੁਸੀਂ ਅਤੇ ਤੁਹਾਡੇ ਪਰਿਵਾਰਕ ਮੈਂਬਰ ਸਿਹਤਮੰਦ ਰਹਿਣਗੇ

ਗੰਦੇ ਭਾਂਡਿਆਂ ’ਚ ਹੁੰਦੇ ਹਨ ਨੁਕਸਾਨਦੇਹ ਜੀਵਾਣੂ:

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਤ ਨੂੰ ਗੰਦੇ ਭਾਂਡਿਆਂ ਨੂੰ ਸਾਫ਼ ਕਰਨ ਤੋਂ ਬਾਅਦ ਵੀ ਸਿੰਕ ’ਚ ਜੀਵਾਣੂ ਰਹਿ ਜਾਂਦੇ ਹਨ ਇਹ ਜੀਵਾਣੂ ਤੁਹਾਡੇ ਸਿੰਕ ’ਚ ਹੀ ਪੈਦਾ ਹੁੰਦੇ ਹਨ ਅਤੇ ਤੁਹਾਡੇ ਹੱਥਾਂ ਨਾਲ, ਸਪੰਜ, ਸਕਰਬ ਨਾਲ ਭੋਜਨ ਦੇ ਸੰਪਰਕ ’ਚ ਆ ਜਾਂਦੇ ਹਨ ਇਸ ਲਈ ਇਨ੍ਹਾਂ ਜੀਵਾਣੂਆਂ ਦਾ ਅੰਤ ਕਰਨ ਲਈ ਦਿਨ ’ਚ ਇੱਕ ਵਾਰ ਸਿੰਕ ਨੂੰ ਵਾਸ਼ਿੰਗ ਪਾਊਡਰ ਅਤੇ ਸਾਫ਼ ਪਾਣੀ ’ਚ ਸਾਫ਼ ਕਰੋ

ਟੂਥਬਰੱਸ਼ ਵਰਤਣ ਤੋਂ ਬਾਅਦ ਉੱਚਾਈ ਵਾਲੀ ਥਾਂ ’ਤੇ ਰੱਖੋ:

ਬੁਰੱਸ਼ ਕਰਨ ਤੋਂ ਬਾਅਦ ਆਪਣੇ ਟੂਥਬਰੱਸ਼ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ ਥੋੜ੍ਹਾ ਜਿਹਾ ਵੀ ਪੇਸਟ ਲੱਗੇ ਰਹਿਣ ਨਾਲ ਉਸ ’ਚ ਜੀਵਾਣੂ ਪੈਦਾ ਹੋ ਸਕਦੇ ਹਨ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਟੂਥਬਰੱਸ਼ ਦੇ ਚੰਗੀ ਤਰ੍ਹਾਂ ਸੁੱਕ ਜਾਣ ’ਤੇ ਕੈਪ ਲਾ ਕੇ ਕਿਸੇ ਉੱਚਾਈ ਵਾਲੀ ਥਾਂ ’ਤੇ ਰੱਖੋ ਉਂਜ ਅਲਮਾਰੀ ’ਚ ਰੱਖਣਾ ਸਭ ਤੋਂ ਸਹੀ ਹੈ

SAFAI SE PAHLE1 copy
ਸਫਾਈ ਤੋਂ ਪਹਿਲਾਂ

ਵਾਸ਼ਰੂਮ ਨੂੰ ਰੱਖੋ ਸਾਫ:

ਹਰ ਰੋਜ਼ ਇਸਤੇਮਾਲ ਕਰਨ ਵਾਲੇ ਵਾਸ਼ਰੂਮ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਟਾੱਇਲਟ ਨੂੰ ਫਲੱਸ਼ ਕਰਦੇ ਹਾਂ ਤਾਂ ਉਸ ਤੋਂ ਦੋ ਘੰਟੇ ਬਾਅਦ ਤੱਕ ਪੂਰੇ ਵਾਸ਼ਰੂਮ ’ਚ ਜੀਵਾਣੂ ਤੈਰਦੇ ਹਨ ਅਤੇ ਬਿਮਾਰੀਆਂ ਪੈਦਾ ਕਰਦੇ ਹਨ

Also Read:  ਸਤਿਗੁਰੂ ਸੰਗ ਸੱਜੇ ਦੀਵਾਲੀ ਦੇ ਰੰਗ | ਮੁਰਸ਼ਿਦ ਦਾ ਦੀਦਾਰ ਪਾ ਕੇ ਦੀਵਾਲੀ ਦੀ ਰੌਣਕ ਨੂੰ ਲੱਗੇ ਚਾਰ ਚੰਨ

ਹੱਥਾਂ ਦੀ ਸਫਾਈ ਦਾ ਵੀ ਰੱਖੋ ਧਿਆਨ:

ਸਾਡੇ ’ਚੋਂ ਕੁਝ ਲੋਕ ਥੋੜ੍ਹੀ-ਥੋੜ੍ਹੀ ਦੇਰ ਬਾਅਦ ਆਪਣੇ ਹੱਥ ਧੋਂਦੇ ਰਹਿੰਦੇ ਹਨ ਇਹ ਇੱਕ ਚੰਗੀ ਆਦਤ ਹੈ ਪਰ ਸਾਬਣ ਜਾਂ ਲਿਕਵਿਡ ਸੋਪ ਨਾਲ ਹੱਥ ਧੋਣਾ ਹੀ ਕਾਫੀ ਨਹੀਂ ਹੈ ਸਾਬਣ ਦੀ ਝੱਗ ਨੂੰ ਘੱਟੋ-ਘੱਟ 20 ਸੈਕਿੰਡਾਂ ਤੱਕ ਮਲ਼ੋ ਫਿਰ ਚੰਗੀ ਤਰ੍ਹਾਂ ਪਾਣੀ ਨਾਲ ਹੱਥ ਧੋਵੋ, ਫਿਰ ਤੁਹਾਡੇ ਹੱਥ ਸਾਫ਼ ਰਹਿਣਗੇ ਅਤੇ ਤੁਸੀਂ ਸਿਹਤਮੰਦ

ਰੁਕਿਆ ਹੋਇਆ ਪਾਣੀ ਬਦਲਦੇ ਰਹੋ:

ਅਸੀਂ ਸਾਰੇ ਮੱਛਰ ਭਜਾਉਣ ਲਈ ਮੱਛਰ ਵਾਲੀ ਸਪਰੇਅ, ਕ੍ਰੀਮ, ਮੱਛਰਦਾਨੀ ਦੀ ਵਰਤੋਂ ਕਰਦੇ ਹਾਂ ਕਿਉਂਕਿ ਇਨ੍ਹਾਂ ਮੱਛਰਾਂ ਦੇ ਡੰਗ ਨਾਲ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਰੁਕੇ ਪਾਣੀ ’ਚ ਮੱਛਰਾਂ ਦੀ ਗਿਣਤੀ ਕਈ ਗੁਣਾ ਹੁੰਦੀ ਹੈ, ਇਸ ਲਈ ਘਰਾਂ, ਆਫਿਸ ’ਚ ਰੱਖੇ ਫੁੱਲਦਾਨਾਂ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ਦੇ ਪਾਣੀ ਨੂੰ ਹਫਤੇ ’ਚ ਇੱਕ ਵਾਰ ਜ਼ਰੂਰ ਬਦਲਣਾ ਚਾਹੀਦਾ ਹੈ ਜਿਸ ਨਾਲ ਮੱਛਰ ਆ ਨਾ ਸਕਣ

ਇਨ੍ਹਾਂ ਨੂੰ ਵੀ ਸਾਫ ਰੱਖੋ:

ਅਸੀਂ ਪੂਰਾ ਦਿਨ ਆਫਿਸ ਅਤੇ ਘਰ ’ਚ ਕਈ ਚੀਜ਼ਾਂ ਨੂੰ ਛੂੰਹਦੇ ਰਹਿੰਦੇ ਹਾਂ, ਜਿਵੇਂ ਦਰਵਾਜ਼ੇ ਦੇ ਹੈਂਡਲ, ਪਾਵਰ ਸਵਿੱਚ, ਕੰਪਿਊਟਰ ਕੀ-ਬੋਰਡ, ਟੀ.ਵੀ. ਜਾਂ ਏ.ਸੀ. ਰਿਮੋਟ ਇਨ੍ਹਾਂ ਸਭ ਚੀਜ਼ਾਂ ਦੀ ਲਗਾਤਾਰ ਸਫਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਤੁਹਾਡੀ, ਤੁਹਾਡੇ ਘਰ ਦੇ ਮੈਂਬਰਾਂ ਅਤੇ ਦਫਤਰ ਦੇ ਸਹਿਯੋਗੀਆਂ ਦੀ ਸਿਹਤ ਦੀ ਰੱਖਿਆ ਹੋਵੇਗੀ -ਸ਼ੈਲੀ ਮਾਥੁਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ