Glasgow Commonwealth

Glasgow Commonwealth: ਗਲਾਸਗੋ ਕਾਮਨਵੈਲਥ ’ਚ ਅਸੀਂ 2030 ’ਚ ਭਾਰਤ ਕਰੇਗਾ ਮੇਜ਼ਬਾਨੀ

ਮੰਨਿਆ ਜਾ ਰਿਹਾ ਸੀ ਕਿ ਗਲਾਸਗੋ ਭਾਰਤ ਦੀ ਕਮਜ਼ੋਰੀ ਨੂੰ ਉਜ਼ਾਗਰ ਕਰੇਗਾ ਉੱਥੇ ਨਾ ਤਾਂ ਸ਼ੂਟਿੰਗ ਸੀ, ਨਾ ਕੁਸ਼ਤੀ, ਨਾ ਬੈਡਮਿੰਟਨ, ਨਾ ਹਾਕੀ ਅਤੇ ਨਾ ਹੀ ਟੇਬਲ ਟੈਨਿਸ ਕਈ ਅਜਿਹੀਆਂ ਖੇਡਾਂ ਜੋ ਲੰਮੇ ਸਮੇਂ ਤੋਂ ਭਾਰਤ ਦੇ ਕਾਮਨਵੈਲਥ ਮੈਡਲ ਟੈਲੀ ਨੂੰ ਵਧਾਉਂਦੇ ਰਹੀਆਂ ਸਨ, ਉਹ ਇਸ ਵਾਰ ਪ੍ਰੋਗਰਾਮ ’ਚੋਂ ਗਾਇਬ ਸਨ ਪਰ ਭਾਰਤ ਨੇ ਗਲਾਸਗੋ ਦੀਆਂ ਖੇਡਾਂ ’ਚ ਆਪਣੀ ਇੱਕ ਨਵੀਂ ਕਹਾਣੀ ਲਿਖ ਦਿੱਤੀ ਭਾਰਤ ਨੇ ਇਸ ਵਾਰ ਰਾਸ਼ਟਰਮੰਡਲ ਖੇਡਾਂ ’ਚ ਚੌਥੇ ਪਾਇਦਾਨ ਦੀ ਆਪਣੀ ਲੜੀ ਨੂੰ ਬਰਕਰਾਰ ਰੱਖਦਿਆਂ 39 ਤਗਮੇ ਜਿੱਤੇ ਹਨ ਖਾਸ ਗੱਲ ਇਹ ਵੀ ਹੈ ਕਿ ਇਨ੍ਹਾਂ 39 ਤਗਮਾ ਜਿੱਤਣ ਵਾਲਿਆਂ ’ਚ ਇਸ ਵਾਰ 31 ਖਿਡਾਰੀ ਪਹਿਲੀ ਵਾਰ ਤਗਮਾ ਜੇਤੂ ਬਣੇ ਹਨ

ਭਾਰਤੀ ਮੁੱਕੇਬਾਜ਼ਾਂ ਨੇ ਤਾਂ ਗਲਾਸਗੋ ਨੂੰ ਆਪਣਾ ਨਿੱਜੀ ਅਖਾੜਾ ਬਣਾ ਲਿਆ ਅਤੇ ਰਿਕਾਰਡ ਸੱਤ ਗੋਲਡ ਅਤੇ ਤਿੰਨ ਸਿਲਵਰ ਤਗਮੇ ਜਿੱਤੇ ਨੀਰਜ ਚੋਪੜਾ ਸਭ ਤੋਂ ਵੱਡੇ ਆਕਰਸ਼ਣ ਬਣੇ ਰਹੇ, ਪਰ ਹੁਣ ਦੇਸ਼ ਦੀਆਂ ਉਮੀਦਾਂ ਦਾ ਬੋਝ ਇਕੱਲੇ ਉਨ੍ਹਾਂ ਹੀ ਦੇ ਮੋਢਿਆਂ ’ਤੇ ਨਹੀਂ ਸੀ ਮੁਰਲੀ ਸ੍ਰੀਸ਼ੰਕਰ, ਸਰਵੇਸ਼ ਕੁਸ਼ਾਰੇ, ਗੁਲਵੀਰ ਸਿੰਘ, ਤੇਜੱਸਵਿਨ ਸ਼ੰਕਰ ਅਤੇ ਯਸ਼ਵੀਰ ਸਿੰਘ ਨੇ ਇਹ ਤੈਅ ਕੀਤਾ ਕਿ ਟਰੈਕ ਅਤੇ ਫੀਲਡ ਤੋਂ ਲਗਾਤਾਰ ਤਗਮੇ ਆਉਂਦੇ ਰਹਿਣ

ਗੁਲਵੀਰ ਦਾ ਦੋ ਤਗਮੇ ਜਿੱਤਣ ਵਾਲਾ ਪ੍ਰਦਰਸ਼ਨ ਸ਼ਾਇਦ ਇਸ ਬਦਲਾਅ ਨੂੰ ਸਭ ਤੋਂ ਚੰਗੀ ਤਰ੍ਹਾਂ ਦਿਖਾਉਂਦਾ ਹੈ ਫਿਰ ਪੈਰਾ-ਐਥਲੀਟ ਆਏ, ਸ਼ਰਮਿਲਾ ਧਨਖੜ, ਦਿਲੀਪ ਗਾਵਿਤ ਅਤੇ ਸੋਮਨ ਰਾਣਾ ਦੇ ਗੋਲਡ ਮੈਡਲ ਸਾਲਾਂ ਦੀ ਤਿਆਰੀ ਦਾ ਨਤੀਜਾ ਸਨ ਦੂਜੇ ਪਾਸੇ ਵੇਟਲਿਫਟਿੰਗ ’ਚ ਭਾਰਤ ਦੀ ਸ਼ਾਨ ਮੀਰਾਬਾਈ ਚਾਨੂੰ ਇੱਕ ਵਾਰ ਫਿਰ ਪੋਡੀਅਮ ’ਤੇ ਸਭ ਤੋਂ ਉੱਪਰ ਪਹੁੰਚੀ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਖੇਡਾਂ ਦੀ ਕਟੌਤੀ ਦੇ ਚੱਲਦਿਆਂ ਮਹਿਲਾ ਖਿਡਾਰਨਾਂ ਦੀ ਗਿਣਤੀ ਭਲੇ ਹੀ ਘਟੀ ਪਰ ਤਗਮਾ ਜਿੱਤਣ ’ਚ ਬੇਟੀਆਂ ਨੇ ਕੋਈ ਕਮੀ ਨਹੀ ਰੱਖੀ ਬੇਟੀਆਂ ਨੇ ਤਿਰੰਗਾ ਉੱਚਾ ਰੱਖਿਆ ਉਨ੍ਹਾਂ ਦੇ ਜ਼ੋਰਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ 24 ਸਾਲ ਤੋਂ ਲਗਾਤਾਰ ਸੂਚੀ ’ਚ ਚੋਟੀ ਦੇ ਪੰਜ ’ਚ ਰਹਿਣ ’ਚ ਕਾਮਯਾਬ ਰਿਹਾ ਬੇਟੀਆਂ ਨੇ ਕੁੱਲ ਸੋਨ ਤਗਮਿਆਂ ਦੇ 61 ਪ੍ਰਤੀਸ਼ਤ ਜਿੱਤ ਕੇ ਆਪਣੀ ਤਾਕਤ ਦਿਖਾਈgmae 1

Also Read:  ਬੱਚੇ ਬਣੇ ਮੈਮਰੀ ਮਾਸਟਰ

ਦੂਜੇ ਪਾਸੇ ਕੁੱਲ ਤਗਮਿਆਂ ’ਚ ਬੇਟੀਆਂ ਦਾ ਯੋਗਦਾਨ 41 ਪ੍ਰਤੀਸ਼ਤ ਰਿਹਾ ਮੁੱਕੇਬਾਜ਼ੀ ’ਚ ਤਾਂ ਬੇਟੀਆਂ ਨੇ ਰਿਕਾਰਡ ਪੰਜ ਪੀਲੇ ਤਗਮੇ ਜਿੱਤ ਕੇ ਸਾਰੇ ਰਿਕਾਰਡ ਤੋੜ ਦਿੱਤੇ ਰਿੰਗ ’ਚ ਉੱਤਰੀਆਂ ਸੱਤ ਮੁੱਕੇਬਾਜ਼ਾਂ ’ਚੋਂ ਛੇ ਤਗਮਿਆਂ ਨਾਲ ਵਾਪਸ ਆਈਆਂ ਮੈਨਚੈਸਟਰ 2002 ਖੇਡਾਂ ’ਚ ਨਾਰੀ ਸ਼ਕਤੀ ਦੇ ਦਮ ’ਤੇ ਹੀ ਭਾਰਤ ਨੇ ਸੂਚੀ ’ਚ ਚੋਟੀ ਦੇ ਪੰਜ ’ਚ ਬਾਦਸ਼ਾਹਤ ਕਾਇਮ ਰੱਖੀ ਸੀ ਮੀਰਾਬਾਈ ਚਾਨੂੰ ਵੇਟਲਿਫ਼ਟਿੰਗ ’ਚ ਗੋਲਡਨ ਹੈਟ੍ਰਿਰਕ ਲਾਉਣ ਵਾਲੀ ਦੁਨੀਆਂ ਦੀ ਪਹਿਲੀ ਵੇਟਲਿਫ਼ਟਰ ਬਣੀ, ਦੂਜੇ ਪਾਸੇ ਅਮਿਸਤਾਡੇ ਜੂਡੋ ’ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਪੈਰਾ ਐਥਲੀਟ ਸ਼ਰਮਿਲਾ ਧਨਖੜ ਨੇ ਸ਼ਾਟਪੁੱਟ ’ਚ ਪੀਲਾ ਤਗਮਾ ਜਿੱਤ ਕੇ ਇਤਿਹਾਸ ਰਚਿਆ

ਹਰਿਆਣਵੀ ਖਿਡਾਰੀਆਂ ਨੇ ਫਿਰ ਗੱਡੇ ਝੰਡੇ Glasgow Commonwealth:

ਗਲਾਸਗੋ ਕਾਮਨਵੈਲਥ ਖੇਡਾਂ ’ਚ ਹਰਿਆਣਾ ਸੂਬੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਤਗਮੇ ਆਪਣੇ ਨਾਂਅ ਕੀਤੇ ਹਨ ਇਨ੍ਹਾਂ ’ਚ ਸੱਤ ਗੋਲਡ, ਦੋ ਚਾਂਦੀ ਤੇ 2 ਕਾਂਸੀ ਸ਼ਾਮਲ ਹਨ ਸਭ ਤੋਂ ਵੱਧ ਦਬਦਬਾ ਮੁੱਕੇਬਾਜ਼ੀ ’ਚ ਰਿਹਾ, ਜਿੱਥੇ ਹਰਿਆਣਾ ਦੇ ਖਿਡਾਰੀਆਂ ਨੇ 6 ਸੋਨ ਅਤੇ ਇੱਕ ਚਾਂਦੀ ਤਗਮਾ ਜਿੱਤਿਆ ਦੂਜੇ ਪਾਸੇ, ਪੈਰਾ ਸ਼ਾਟਪੁੱਟ ’ਚ ਰੇਵਾੜੀ ਦੀ ਸ਼ਰਮਿਲਾ ਧਨਖੜ ਨੇ ਸੋਨ,games

ਡਿਸਕਸ ਥ੍ਰੋਅ ’ਚ ਭਿਵਾਨੀ ਦੀ ਸੀਮਾ ਕਾਲੀਰਮਨ ਅਤੇ ਜੈਵਲਿਨ ਥ੍ਰੋਅ ’ਚ ਯਸ਼ਵੀਰ ਸਿੰਘ ਨੇ ਕਾਂਸੀ, ਜਦਕਿ ਪਾਣੀਪਤ ਦੇ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ ਦੂਜੇ ਪਾਸੇ ਭਿਵਾਨੀ ਦੀ ਮੌਜ਼ੂਦਾ ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿੱਲੋ), ਪ੍ਰੀਤੀ ਪੰਵਾਰ (54 ਕਿੱਲੋ), ਸਾਕਸ਼ੀ ਚੌਧਰੀ (51 ਕਿੱਲੋ), ਪ੍ਰੀਆ ਘਣਘਸ (60 ਕਿੱਲੋ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਵਜ਼ਨ ਵਰਗਾਂ ’ਚ ਸੋਨ ਤਗਮੇ ਜਿੱਤੇ ਪੁਰਸ਼ ਵਰਗ ’ਚ ਸਚਿਨ ਸਿਵਾਚ (60 ਕਿੱਲੋ) ਅਤੇ ਹਿਸਾਰ ਦੇ ਅੰਕੁਸ਼ (70 ਕਿੱਲੋ) ਨੇ ਸੋਨ ਤਗਮੇ ਜਿੱਤੇ ਜਦਕਿ 90 ਪਲੱਸ ਕਿੱਲੋ ਮੁਕਾਬਲੇ ’ਚ ਹਾਂਸੀ ਦੇ ਨਰੇਂਦਰ ਬੇਰਵਾਲ ਨੇ ਚਾਂਦੀ ਦਾ ਤਗਮਾ ਜਿੱਤਿਆ

Also Read:  ‘ਮਾਤਾ-ਪਿਤਾ ਸੇਵਾ’ ਮੁਹਿੰਮ ਬਜ਼ੁਰਗਾਂ ਦੀਆਂ ਦੁਆਵਾਂ ਸਾਡੇ ਨਾਲ ਰਹਿਣ -ਸੰਪਾਦਕੀ

ਤਗਮਾ ਸੂਚੀ

ਰੈਂਕ ਦੇਸ਼ ਸੋਨ  ਚਾਂਦੀ ਕਾਂਸੀ ਕੁੱਲ
1 ਅਸਟਰੇਲੀਆ 70 45 56 171
2 ਇੰਗਲੈਂਡ 29 45 36 110
3 ਕੈਨੇਡਾ 19 20 23 62
4 ਭਾਰਤ 13 17 09 39
5 ਸਕਾਟਲੈਂਡ 13 09 17 39

ਭਾਰਤ ਦੇ ਤਗਮਾ ਜੇਤੂਆਂ ਦੀ ਸੂਚੀ

Glasgow Commonwealth ਸੋਨ ਜੇਤੂ  (13)

  1. ਮੀਰਾਬਾਈ ਚਾਨੂੰ ਮਹਿਲਾ   48 ਕਿੱਲੋਗ੍ਰਾਮ ਵੇਟਲਿਫ਼ਟਿੰਗ
  2. ਸ਼ਰਮਿਲਾ ਧਨਖੜ ਮਹਿਲਾ  ਸ਼ਾਟਪੁੱਟ ਐੱਫ 57 ਪੈਰਾ ਐਥਲੈਟਿਕਸ
  3. ਦਿਲੀਪ ਮਹਾਦੂ ਗਾਵਿਤ ਪੁਰਸ਼ 100 ਮੀਟਰ ਟੀ47 ਪੈਰਾ ਐਥਲੈਟਿਕਸ
  4. ਅਸਮਿਤਾ ਡੇਅ ਮਹਿਲਾ 48 ਕਿਲੋਗ੍ਰਾਮ ਜੂਡੋ
  5. ਹਰਸ਼ ਸਿੰਘ ਪੁਰਸ਼   60  ਕਿੱਲੋਗ੍ਰਾਮ ਜੂਡੋ
  6. ਪ੍ਰੀਤੀ ਪੰਵਾਰ ਮਹਿਲਾ   54 ਕਿੱਲੋਗ੍ਰਾਮ  ਮੁੱਕੇਬਾਜ਼ੀ
  7. ਜੈਸਮਿਨ ਲੰਬੋਰੀਆ ਮਹਿਲਾ  57 ਕਿੱਲੋਗ੍ਰਾਮ ਮੁੱਕੇਬਾਜੀ
  8. ਸੋਮਨ ਰਾਣਾ ਪੁਰਸ਼  ਸ਼ਾਟਪੁੱਟ ਐੱਫ57 ਪੈਰਾ ਐਥਲੈਟਿਕਸ
  9. ਸਾਕਸ਼ੀ ਚੌਧਰੀ ਮਹਿਲਾ 51 ਕਿੱਲੋਗ੍ਰਾਮ ਮੁੱਕੇਬਾਜ਼ੀ
  10. ਅਰੁੰਧਤੀ ਚੌਧਰੀ ਮਹਿਲਾ 70 ਕਿੱਲੋਗ੍ਰਾਮ ਮੁੱਕੇਬਾਜ਼ੀ
  11. ਪ੍ਰੀਆ ਘਣਗਸ ਮਹਿਲਾ 60 ਕਿੱਲੋਗ੍ਰਾਮ ਮੁੱਕੇਬਾਜ਼ੀ
  12. ਸਚਿਨ ਸਿਵਾਚ ਪੁਰਸ਼ 60 ਕਿੱਲੋਗ੍ਰਾਮ ਮੁੱਕੇਬਾਜ਼ੀ
  13. ਅੰਕੁਸ਼ ਪੁਰਸ਼ 70 ਕਿੱਲੋਗ੍ਰਾਮ ਮੁੱਕੇਬਾਜ਼ੀ

Glasgow Commonwealth ਚਾਂਦੀ ਤਗਮਾ ਜੇਤੂ (17)

  1. ਰਿਸ਼ੀਕਾਂਤ ਸਿੰਘ  ਪੁਰਸ਼ 60 ਕਿੱਲੋਗ੍ਰਾਮ    ਵੇਟਲਿਫ਼ਟਿੰਗ
  2. ਮੁਥੁਪੰਡੀ  ਰਾਜਾ ਪੁਰਸ਼ 65 ਕਿਲੋਗ੍ਰਾਮ ਵੇਟਲਿਫ਼ਟਿੰਗ
  3. ਗਿਆਨੇਸ਼ਵਰੀ  ਮਹਿਲਾ 53 ਕਿੱਲੋਗ੍ਰਾਮ ਵੇਟਲਿਫ਼ਟਿੰਗ
  4. ਸਰਵੇਸ਼ ਕੁਸ਼ਾਰੇ    ਪੁਰਸ਼ ਹਾਈ ਜੰਪ ਐਥਲੈਟਿਕਸ
  5. ਵੱਲੁਰੀ ਅਜਯਾ ਬਾਬੂ  ਪੁਰਸ਼ 79 ਕਿੱਲੋਗ੍ਰਾਮ ਵੇਟਲਿਫ਼ਟਿੰਗ
  6. ਹਰਜਿੰਦਰ ਕੌਰ    ਮਹਿਲਾ 69 ਕਿੱਲੋਗ੍ਰਾਮ ਵੇਟਲਿਫ਼ਟਿੰਗ
  7. ਗੁਲਵੀਰ ਸਿੰਘ    ਪੁਰਸ਼ 10,000 ਮੀਟਰ ਐਥਲੈਟਿਕਸ
  8. ਮੁਰਲੀ ਸ਼੍ਰੀਸ਼ੰਕਰ    ਪੁਰਸ਼ ਲੰਮੀ ਛਾਲ ਐਥਲੈਟਿਕਸ
  9. ਮੁਹੰਮਦ ਬਾਸਿਲ ਪੁਰਸ਼100 ਮੀਟਰ ਟੀ47 ਪੈਰਾ ਐਥਲੈਟਿਕਸ
  10. ਲਵਪ੍ਰੀਤ ਸਿੰਘ ਪੁਰਸ਼ +110 ਕਿਲੋਗ੍ਰਾਮ ਵੇਟਲਿਫ਼ਟਿੰਗ
  11. ਯਾਮਿਨੀ ਮੌਰਿਆ    ਮਹਿਲਾ 57 ਕਿੱਲੋਗ੍ਰਾਮ ਜੂਡੋ
  12. ਨੀਰਜ ਚੋਪੜਾ    ਪੁਰਸ਼ ਨੇਜ਼ਾ ਸੁੱਟ ਐਥਲੈਟਿਕਸ
  13. ਪ੍ਰਵੀਨ ਚਿਤਰਾਵੇਲ  ਪੁਰਸ਼ ਤੀਹਰੀ ਛਾਲ ਐਥਲੈਟਿਕਸ
  14. ਜਾਦੂਮਣੀ ਸਿੰਘ    ਪੁਰਸ਼ 55 ਕਿੱਲੋਗ੍ਰਾਮ ਮੁੱਕੇਬਾਜ਼ੀ
  15. ਸ਼ੁਭਮ ਜੁਆਲ ਪੁਰਸ਼ ਸ਼ਾਟਪੁੱਟ ਐੱਫ57 ਪੈਰਾ ਐਥਲੈਟਿਕਸ
  16. ਲਵਲੀਨਾ ਬੋਰਗੋਹੇਨ  ਮਹਿਲਾ 75 ਕਿੱਲੋਗ੍ਰਾਮ ਮੁੱਕੇਬਾਜ਼ੀ
  17. ਨਰਿੰਦਰ ਬੇਰਵਾਲ ਪੁਰਸ਼ +90 ਕਿੱਲੋਗ੍ਰਾਮ ਮੁੱਕੇਬਾਜ਼ੀ

Glasgow Commonwealth ਕਾਂਸੀ ਤਮਗਾ ਜੇਤੂ (9)

  1. ਝੰਡੂ ਕੁਮਾਰ ਪੁਰਸ਼ ਹੈਵੀਵੇਟ  ਪੈਰਾ ਪਾਵਰਲਿਫਟਿੰਗ
  2. ਬਿੰਦੀਆਰਾਣੀ ਦੇਵੀ    ਮਹਿਲਾ  58 ਕਿੱਲੋਗ੍ਰਾਮ  ਵੇਟਲਿਫ਼ਟਿੰਗ
  3. ਸ਼ਿਲਪਾ ਸ਼ੈਲਾ ਮਹਿਲਾ ਸ਼ਾਟਪੁੱਟ ਐੱਫ57 ਪੈਰਾ ਐਥਲੈਟਿਕਸ
  4. ਸੀਮਾ ਕਾਲੀਰਾਮਨਾ    ਮਹਿਲਾ ਡਿਸਕਸ ਥ੍ਰੋ  ਐਥਲੈਟਿਕਸ
  5. ਯਸ਼ਵੀਰ ਸਿੰਘ    ਪੁਰਸ਼ ਨੇਜ਼ਾ ਸੁੱਟ  ਐਥਲੈਟਿਕਸ
  6. ਤੇਜੱਸਵਿਨ ਸ਼ੰਕਰ ਪੁਰਸ਼ ਡੈਕਾਥਲਾਨ ਐਥਲੈਟਿਕਸ
  7. ਸੈਲਵਾ ਪ੍ਰਭੂ ਥਿਰੁਮਰਨ  ਪੁਰਸ਼ ਤੀਹਰੀ ਛਾਲ ਐਥਲੈਟਿਕਸ
  8. ਗੁਲਵੀਰ ਸਿੰਘ    ਪੁਰਸ਼ 5000 ਮੀਟਰ  ਐਥਲੈਟਿਕਸ
  9. ਉੱਨਤੀ ਸ਼ਰਮਾ    ਮਹਿਲਾ 63 ਕਿੱਲੋਗ੍ਰਾਮ    ਜੂਡੋ  –

  -ਸੁਨੀਲ ਬਜਾਜ, ਖੇਡ ਸੰਪਾਦਕ, ਸੱਚ ਕਹੂੰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ