Literary Story ਸਾਹਿਤਕ ਕਹਾਣੀ: ਆਪਣਾ ਆਕਾਸ਼
ਲਖਨਊ ਦੇ ਗੋਮਤੀਨਗਰ ਇਲਾਕੇ ਦੀ ਇੱਕ ਆਲੀਸ਼ਾਨ ਕੋਠੀ ਦੇ ਡਰਾਇੰਗ ਰੂਮ ’ਚ ਦੁਪਹਿਰ ਦੀ ਧੁੱਪ ਖਿੜਕੀ ਦੀ ਜਾਲੀ ’ਚੋਂ ਛਣ ਕੇ ਸੋਫੇ ’ਤੇ ਬਣੇ ਡਿਜ਼ਾਇਨ ’ਤੇ ਆਕ੍ਰਿਤੀਆਂ ਬਣਾ ਰਹੀ ਸੀ ਪਰ ਕੁੰਦਨ ਲਈ ਇਹ ਦੁਪਹਿਰ ਆਰਾਮ ਕਰਨ ਦੀ ਨਹੀਂ, ਸਗੋਂ ਇੱਕ ਅਦ੍ਰਿਸ਼ ਤਣਾਅ ਦੀ ਸੀ ਅਜਿਹਾ ਲੱਗ ਰਿਹਾ ਸੀ, ਕੰਧ ’ਤੇ ਲਟਕੀ ਘੜੀ ਦੀ ਟਿਕਟਿਕ ਦੀ ਆਵਾਜ਼ ਜਿਵੇਂ ਉਸ ਦੇ ਦਿਲ ਦੀਆਂ ਧੜਕਨਾਂ ਨਾਲ ਦੌੜ ਲਾ ਰਹੀ ਸੀ
ਸਾਹਮਣੇ ਵਾਲੀ ਆਰਾਮ ਦੇਣ ਵਾਲੀ ਕੁਰਸੀ ’ਤੇ ਅਵਿਨਾਸ਼ ਰਾਏ ਬੈਠੇ ਸਨ ਹੱਥ ’ਚ ਅਖਬਾਰ ਸੀ, ਪਰ ਨਜ਼ਰ ਕਿਤੇ ਜ਼ੀਰੋ ’ਚ ਸੀ ਸੇਵਾਮੁਕਤੀ, ਇਹ ਸ਼ਬਦ ਕੁੰਦਨ ਦੇ ਜੀਵਨ ’ਚ ਇੱਕ ਵੱਡੇ ਭੂਚਾਲ ਵਾਂਗ ਆਇਆ ਸੀ ਅਵਿਨਾਸ਼ ਰਾਏ ਜ਼ਿਲ੍ਹਾ ਪੰਚਾਇਤ ਦਫਤਰ ’ਚ ਕਲਾਸ ਵਨ ਅਧਿਕਾਰੀ ਸਨ ਜਦੋਂ ਤੱਕ ਨੌਕਰੀ ਚੱਲ ਰਹੀ ਸੀ, ਉਦੋਂ ਤੱਕ ਸਵੇਰੇ ਨੌਂ ਵਜੇ ਤੋਂ ਰਾਤ ਦੇ ਅੱਠ ਵਜੇ ਤੱਕ ਕੁੰਦਨ ਦਾ ਘਰੇ ਰਾਜ ਚੱਲਦਾ ਸੀ ਪਰ ਪਿਛਲੇ ਅੱਠ ਮਹੀਨਿਆਂ ਤੋਂ ਤਸਵੀਰ ਬਦਲ ਗਈ ਸੀ ਦਫਤਰ ਦੀਆਂ ਫਾਈਲਾਂ ਦਾ ਨਿਪਟਾਰਾ ਕਰਨ ਵਾਲੇ ਅਵਿਨਾਸ਼ ਰਾਏ ਹੁਣ ਘਰ ਦੀਆਂ ਸਬਜ਼ੀਆਂ ਦੇ ਹਿਸਾਬ ਅਤੇ ਦੁੱਧ ਦੀਆਂ ਥੈਲੀਆਂ ’ਚ ਫੈਟ ਦੇ ਪ੍ਰਤੀਸ਼ਤ ’ਚ ਰੁਚੀ ਲੈਣ ਲੱਗੇ ਸਨ
‘‘ਕੁੰਦਨ…’’ ਅਵਿਨਾਸ਼ ਰਾਏ ਦੀ ਭਾਰੀ ਆਵਾਜ਼ ਗੂੰਜੀ ਕੁੰਦਨ ਰਸੋਈ ’ਚ ਆਟਾ ਗੁੰਨ੍ਹ ਰਹੀ ਸੀ, ਉਹ ਹੱਥ ਪੂੰਝਦੇ ਹੋਏ ਬਾਹਰ ਆਈ, ‘‘ਹਾਂ, ਬੋਲੋ’’ ‘‘ਇਹ ਪੱਖਾ ਪੰਜ ਨੰਬਰ ’ਤੇ ਕਿਉਂ ਹੈ? ਹੁਣ ਤਾਂ ਮੌਸਮ ’ਚ ਠੰਢਕ ਹੈ ਤਿੰਨ ’ਤੇ ਵੀ ਚੱਲ ਸਕਦਾ ਹੈ ਪਿਛਲੇ ਦੋ ਮਹੀਨਿਆਂ ਦਾ ਬਿਜਲੀ ਦਾ ਬਿੱਲ ਦੇਖਿਆ ਹੈ?’’ ਕੁੰਦਨ ਨੇ ਲੰਮੇ ਸਾਹ ਲਏ ਅਤੇ ਪੱਖੇ ਦਾ ਰੈਗੂਲੇਟਰ ਘੁਮਾ ਦਿੱਤਾ ਇਹ ਰੋਜ਼ ਦਾ ਕੰਮ ਸੀ ਕਦੇ ਸਬਜ਼ੀ ’ਚ ਲੂਣ ਜ਼ਿਆਦਾ ਹੋਣ ਦੀ ਸ਼ਿਕਾਇਤ, ਤਾਂ ਕਦੇ ਧੋਬੀ ਨੇ ਕੱਪੜਿਆਂ ’ਤੇ ਠੀਕ ਤਰ੍ਹਾਂ ਪ੍ਰੈੱਸ ਨਹੀਂ ਕੀਤੀ,
ਇਸ ਦੀ ਪੰਚਾਇਤ ਕੁੰਦਨ ਨੂੰ ਲੱਗਦਾ ਸੀ ਕਿ ਕੀ ਇਹ ਉਹ ਆਦਮੀ ਹੈ, ਜਿਸ ਨਾਲ ਉਸਨੇ ਪੈਂਤੀ ਸਾਲ ਬਿਤਾਏ ਹਨ? ਜਾਂ ਫਿਰ ਕੁਰਸੀ ਤੋਂ ਉੱਤਰ ਜਾਣ ਤੋਂ ਬਾਅਦ ਇਸ ਆਦਮੀ ਨੂੰ ਅੰਦਰ ਦਾ ਖਾਲੀਪਣ ਖਾ ਰਿਹਾ ਹੈ? ਉਹ ਵਾਪਸ ਰਸੋਈ ’ਚ ਚਲੀ ਗਈ ਉਸ ਦਿਨ ਐਤਵਾਰ ਸੀ ਥੋੜ੍ਹੀ ਹੀ ਦੇਰ ’ਚ ਉਨ੍ਹਾਂ ਦੀ ਬੇਟੀ ਕ੍ਰਿਤਿਕਾ ਆਉਣ ਵਾਲੀ ਸੀ ਕ੍ਰਿਤਿਕਾ ਦਿੱਲੀ ’ਚ ਪੱਤਰਕਾਰ ਸੀ ਉਸਦੇ ਆਉਣ ਦੀ ਖਬਰ ਨਾਲ ਕੁੰਦਨ ਦੇ ਚਿਹਰੇ ’ਤੇ ਥੋੜ੍ਹੀ ਰੌਣਕ ਆ ਜਾਂਦੀ ਸੀ ਕ੍ਰਿਤਿਕਾ ਭਾਵ ਕੁੰਦਨ ਦੀਆਂ ਦੱਬੀਆਂ ਹੋਈਆਂ ਇੱਛਾਵਾਂ ਦਾ ਮੁਕਤ ਆਕਾਸ਼
ਦੁਪਹਿਰ ਨੂੰ ਭੋਜਨ ਕਰਦੇ ਸਮੇਂ ਡਾਈਨਿੰਗ ਟੇਬਲ ’ਤੇ ਅਵਿਨਾਸ਼ ਰਾਏ ਨੇ ਥਾਲੀ ’ਚ ਰੱਖੀ ਰੋਟੀ ਵੱਲ ਦੇਖ ਕੇ ਕਿਹਾ ਕਿ ਅੱਜ ਰੋਟੀ ਥੋੜ੍ਹੀ ਮੋਟੀ ਨਹੀਂ ਲੱਗ ਰਹੀ? ਜਾਂ ਫਿਰ ਕ੍ਰਿਤਿਕਾ ਆ ਰਹੀ ਹੈ, ਇਸ ਲਈ ਜ਼ਲਦਬਾਜ਼ੀ ’ਚ ਬਣਾ ਦਿੱਤੀ? ਕੁੰਦਨ ਪਰੋਸਦੇ-ਪਰੋਸਦੇ ਰੁਕ ਗਈ ਉਸ ਤੋਂ ਰਿਹਾ ਨਾ ਗਿਆ ਉਹ ਬੋਲੀ, ‘‘ਰੋਜ਼ ਤਾਂ ਇਹ ਰੋਟੀ ਤੁਹਾਨੂੰ ਠੀਕ ਲੱਗਦੀ ਹੈ, ਅੱਜ ਕ੍ਰਿਤਿਕਾ ਆਉਣ ਵਾਲੀ ਹੈ, ਇਸ ਲਈ ਤੁਹਾਨੂੰ ਸਭ ਕੁਝ ਅਲੱਗ ਲੱਗ ਰਿਹਾ ਹੈ ਤੁਹਾਡਾ ਮਿਜਾਜ਼ ਆਫਿਸ ਦੇ ਸਾਹਿਬ ਵਰਗਾ ਹੈ ਪਰ ਹੁਣ ਇੱਥੇ ਕੋਈ ਚਪੜਾਸੀ ਨਹੀਂ ਹੈ, ਮੈਂ ਹਾਂ’’ ਅਵਿਨਾਸ਼ ਰਾਏ ਹੈਰਾਨ ਰਹਿ ਗਏ ਕੁੰਦਨ ਆਮ ਤੌਰ ਉਨ੍ਹਾਂ ਦੇ ਸਾਹਮਣੇ ਜਵਾਬ ਨਹੀਂ ਦਿੰਦੀ ਸੀ
ਉਨ੍ਹਾਂ ਨੇ ਕੁੰਦਨ ਨੂੰ ਤਿੱਖੀ ਨਜ਼ਰ ਨਾਲ ਦੇਖਿਆ, ਪਰ ਕੁੰਦਨ ਨਜ਼ਰ ਮਿਲਾਏ ਬਿਨਾਂ ਰਸੋਈ ’ਚ ਚਲੀ ਗਈ ਅੰਦਰ ਜਾ ਕੇ ਉਸ ਨੇ ਅੱਖਾਂ ਦੇ ਕੋਏ ਪੂੰਝੇ ਔਰਤ ਦਾ ਜੀਵਨ ਆਖਰ ਕੀ ਹੈ? ਬਚਪਨ ’ਚ ਪਿਤਾ ਦੀ ਆਗਿਆ, ਜਵਾਨੀ ’ਚ ਪਤੀ ਦੀ ਆਗਿਆ ਅਤੇ ਬੁਢਾਪੇ ’ਚ ਕਿਸ ਦੀ? ਡੋਰਬੈੱਲ ਵੱਜੀ ਕੁੰਦਨ ਨੇ ਚਿਹਰੇ ’ਤੇ ਮੁਸਕਾਨ ਲਿਆਂਦੀ ਅਤੇ ਦਰਵਾਜ਼ਾ ਖੋਲ੍ਹਿਆ ਕ੍ਰਿਤਿਕਾ ਖੜ੍ਹੀ ਸੀ ਜੀਨਸ ਅਤੇ ਕੁੜਤੇ ’ਚ ਸਜੀ, ਮੋਢੇ ’ਤੇ ਲੈਪਟਾਪ ਬੈਗ ਅਤੇ ਹੱਥ ’ਚ ਇੱਕ ਛੋਟਾ ਜਿਹਾ ਗਿਫਟ ਰੈਪਰ ਬੋਲੀ, ‘‘ਮੰਮੀ!’’
ਕ੍ਰਿਤਿਕਾ ਉਸ ਨਾਲ ਚਿੰਬੜ ਗਈ ਉਸ ਸਪੱਰਸ਼ ’ਚ ਇੱਕ ਅਜਿਹੀ ਗਰਮਾਹਟ ਸੀ, ਜੋ ਕੁੰਦਨ ਨੂੰ ਪਿਛਲੇ ਕਾਫੀ ਸਮੇਂ ਤੋਂ ਨਹੀਂ ਮਿਲੀ ਸੀ ਖਾਣੇ ਤੋਂ ਬਾਅਦ ਸਾਰੇ ਹਾਲ ’ਚ ਬੈਠੇ ਸਨ ਅਵਿਨਾਸ਼ ਰਾਏ ਕ੍ਰਿਤਿਕਾ ਤੋਂ ਰਾਜਨੀਤੀ ਅਤੇ ਦੇਸ਼ ਦੀ ਸਥਿਤੀ ਬਾਰੇ ਪੁੱਛ ਰਹੇ ਸਨ, ਜਿਵੇਂ ਇੰਟਰਵਿਊ ਲੈ ਰਹੇ ਹੋਣ ਕ੍ਰਿਤਿਕਾ ਨੇ ਵਿੱਚ ਦੀ ਹੀ ਗੱਲ ਕੱਟ ਦਿੱਤੀ ਅਤੇ ਕੁੰਦਨ ਵੱਲ ਮੁੜੀ, ‘‘ਮੰਮੀ, ਤੁਹਾਨੂੰ ਯਾਦ ਹੈ ਉਹ ਜੋ ਤੁਸੀਂ ਛੋਟੀ ਜਿਹੀ ਕਹਾਣੀ ਲਿਖੀ ਸੀ! ‘ਤਰੇਲ ਦੀ ਬੂੰਦ’? ਉਸ ਕਾਲਜ ਮੈਗਜੀਨ ਲਈ?’’
ਕੁੰਦਨ ਹੱਸੀ, ‘‘ਓਏ ਪਾਗਲ, ਉਹ ਤਾਂ ਇੱਕ ਜ਼ਮਾਨਾ ਬੀਤ ਗਿਆ ਹੁਣ ਕਿਉਂ ਯਾਦ ਦਿਵਾ ਰਹੀ ਹੈਂ?’’ ‘‘ਨਹੀਂ, ਮੈਂ ਯਾਦ ਦਿਵਾਉਣਾ ਹੈ ਮੈਂ ਉਹ ਕਹਾਣੀ ਆਪਣੇ ਇੱਕ ਸੰਪਾਦਕ ਨੂੰ ਪੜ੍ਹਾਈ ਸੀ ਉਹ ਇੱਕ ਸੀਰੀਜ਼ ਸ਼ੁਰੂ ਕਰ ਰਹੇ ਹਨ, ‘ਘਰੇਲੂ ਔਰਤਾਂ ਦੀ ਕਲਮ ’ਚੋਂ’ ਅਤੇ ਉਨ੍ਹਾਂ ਨੂੰ ਤੁਹਾਡੀ ਲਿਖਣ-ਸ਼ੈਲੀ ਬਹੁਤ ਪਸੰਦ ਆਈ ਹੈ ਅਗਲੇ ਹਫਤੇ ਦਿੱਲੀ ’ਚ ਇੱਕ ਵਰਕਸ਼ਾਪ ਹੈ, ਜਿਸ ਵਿੱਚ ਮੰਨੇ-ਪ੍ਰਮੰਨੇ ਸਾਹਿਤਕਾਰ ਆਉਣ ਵਾਲੇ ਹਨ ਮੈਂ ਤੁਹਾਡਾ ਨਾਂਅ ਰਜਿਸਟਰ ਕਰਵਾ ਦਿੱਤਾ ਹੈ
ਡਰਾਇੰਗ ਰੂਮ ’ਚ ਸੰਨਾਟਾ ਛਾ ਗਿਆ ਅਵਿਨਾਸ਼ ਰਾਏ ਨੇ ਐਨਕ ਨੱਕ ਤੋਂ ਥੋੜ੍ਹੀ ਹੇਠਾਂ ਕੀਤੀ ਫਿਰ ਬੋਲੇ, ‘‘ਵਰਕਸ਼ਾਪ? ਦਿੱਲੀ? ਇਸ ਉਮਰ ’ਚ?’’ ਅਵਿਨਾਸ਼ ਰਾਏ ਦੀ ਆਵਾਜ਼ ਵਿਅੰਗਆਤਮਕ ਸੀ, ‘‘ਕੁੰਦਨ ਕੀ ਤੁਸੀਂ ਹੁਣ ਲੇਖਿਕਾ ਬਣੋਗੇ? ਘਰ ਦਾ ਕੰਮ ਕੌਣ ਕਰੇਗਾ ਅਤੇ ਤੁਸੀਂ ਜਾਣਦੇ ਹੋ ਨਾ ਕੁੰਦਨ, ਮੈਨੂੰ ਸਮੇਂ ’ਤੇ ਖਾਣਾ ਅਤੇ ਦਵਾਈ ਚਾਹੀਦੀ ਹੈ ਇਸ ਉਮਰ ’ਚ ਅਜਿਹੀ ਭੱਜ-ਦੌੜ ਸਰੀਰ ਨੂੰ ਨਹੀਂ ਪਚੇਗੀ’’ ਕੁੰਦਨ ਨੇ ਨਜ਼ਰਾਂ ਝੁਕਾ ਲਈਆਂ ਉਸ ਦੇ ਅੰਦਰ ਇੱਕ ਉਮੰਗ ਜਾਗੀ ਸੀ,
ਪਰ ਸਾਲਾਂ ਤੋਂ ਦੱਬੀ ਮਾਨਸਿਕਤਾ ਨੇ ਉਸ ਨੂੰ ਰੋਕ ਰੱਖਿਆ ਸੀ ਕ੍ਰਿਤਿਕਾ ਨੇ ਪਿਤਾ ਵੱਲ ਦੇਖ ਕੇ ਕਿਹਾ, ‘‘ਪਾਪਾ, ਤੁਸੀਂ ਰਿਟਾਇਰ ਹੋਏ ਹੋ, ਮੰਮੀ ਨਹੀਂ ਅਸਲ ’ਚ ਮੰਮੀ ਨੇ ਕਦੇ ਛੁੱਟੀ ਲਈ ਹੀ ਨਹੀਂ ਐਤਵਾਰ ਨੂੰ ਵੀ ਨਹੀਂ ਅਤੇ ਤਿਉਂਹਾਰਾਂ ’ਚ ਵੀ ਨਹੀਂ ਤੁਸੀਂ ਪੂਰੀ ਜ਼ਿੰਦਗੀ ਆਫਿਸ ’ਚ ਫਾਈਲਾਂ ਸੰਭਾਲੀਆਂ, ਮੰਮੀ ਨੇ ਘਰ ਸੰਭਾਲਿਆ ਹੁਣ ਜਦੋਂ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਘਰ ਕਿਉਂ ਨਹੀਂ ਸੰਭਾਲ ਸਕਦੇ? ਦੋ ਦਿਨ ਦੀ ਤਾਂ ਗੱਲ ਹੈ’’ ‘‘ਇਹ ਸਭ ਬੋਲਣ ’ਚ ਚੰਗਾ ਲੱਗਦਾ ਹੈ ਕ੍ਰਿਤਿਕਾ’’ ਅਵਿਨਾਸ਼ ਰਾਏ ਨੇ ਹੱਥ ਝਟਕ ਦਿੱਤਾ, ‘‘ਵਿਹਾਰ ’ਚ ਇਹ ਸਭ ਨਹੀਂ ਚੱਲਦਾ ਅਤੇ ਉਂਜ ਵੀ ਕੁੰਦਨ ਨੂੰ ਹੁਣ ਇਨ੍ਹਾਂ ਸਭ ’ਚ ਰੁਚੀ ਨਹੀਂ ਹੋਵੇਗੀ! ਕਿਉਂ ਕੁੰਦਨ?’’
ਉਨ੍ਹਾਂ ਨੇ ਕੁੰਦਨ ਤੋਂ ਸਮੱਰਥਨ ਦੀ ਉਮੀਦ ਕੀਤੀ ਸੀ ਸਾਲਾਂ ਤੋਂ ਕੁੰਦਨ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਉਂਦੀ ਆਈ ਸੀ ਪਰ ਅੱਜ ਕੁੰਦਨ ਦਾ ਮਨ ਕੁਝ ਅਲੱਗ ਹੀ ਸੋਚ ਰਿਹਾ ਸੀ ਉਸ ਨੂੰ ਯਾਦ ਆਇਆ ਵਿਆਹ ਤੋਂ ਪਹਿਲਾਂ ਤਾਂ ਉਹ ਹੱਥ ’ਚ ਕਿਤਾਬਾਂ ਲੈ ਕੇ ਘੁੰਮਦੀ ਸੀ, ਕਵਿਤਾਵਾਂ ਦੇ ਪ੍ਰੋਗਰਾਮਾਂ ’ਚ ਅਗਲੀ ਲਾਈਨ ’ਚ ਬੈਠਦੀ ਸੀ ਵਿਆਹ ਤੋਂ ਬਾਅਦ ਅਵਿਨਾਸ਼ ਦਾ ਕਰੀਅਰ, ਬੱਚਿਆਂ ਦੀ ਪਰਵਰਿਸ਼, ਸਮਾਜਿਕ ਪ੍ਰੋਗਰਾਮ, ਇਨ੍ਹਾਂ ਸਭ ’ਚ ਉਹ ਰਸੋਈ ਦੇ ਮਸਾਲਿਆਂ ਦੇ ਡੱਬਿਆਂ ਦੇ ਪਿੱਛੇ ਗੁਆਚ ਗਈ ਸੀ ਕੀ ਉਹ ਸਿਰਫ ‘ਅਵਿਨਾਸ਼ ਰਾਏ ਦੀ ਪਤਨੀ’ ਅਤੇ ‘ਕ੍ਰਿਤਿਕਾ ਦੀ ਮੰਮੀ’ ਹੀ ਸੀ? ਉਸ ਦੀ ਆਪਣੀ ਕੋਈ ਹੋਂਦ ਸੀ ਵੀ ਜਾਂ ਨਹੀਂ?
‘‘ਮੈਂ ਜਾਣਾ ਹੈ’’ ਇੱਕ ਹੌਲੀ, ਪਰ ਸਪੱਸ਼ਟ ਆਵਾਜ਼ ਆਈ ਅਵਿਨਾਸ਼ ਰਾਏ ਅਤੇ ਕ੍ਰਿਤਿਕਾ ਦੋਵੇਂ ਹੈਰਾਨ ਰਹਿ ਗਏ ‘‘ਮੈਂ ਦਿੱਲੀ ਜਾਣਾ ਹੈ’’ ਕੁੰਦਨ ਨੇ ਨਜ਼ਰ ਚੁੱਕ ਕੇ ਪਤੀ ਦੀਆਂ ਅੱਖਾਂ ’ਚ ਦੇਖਿਆ ਉਨ੍ਹਾਂ ਅੱਖਾਂ ’ਚ ਹੁਣ ਡਰ ਨਹੀਂ ਸੀ, ਸਗੋਂ ਇੱਕ ਮਜ਼ਬੂਤ ਫੈਸਲਾ ਸੀ ਉਸ ਨੇ ਕਿਹਾ, ‘‘ਤੁਸੀਂ ਸਹੀ ਕਿਹਾ, ਇਸ ਉਮਰ ’ਚ ਲੇਖਿਕਾ ਬਣਨ ਦਾ ਸ਼ੌਂਕ ਨਹੀਂ ਹੈ, ਪਰ ਇਸ ਉਮਰ ’ਚ ਮੈਨੂੰ ਖੁਦ ਨੂੰ ਮਿਲਣ ਦਾ ਸ਼ੌਂਕ ਜਾਗ ਪਿਆ ਹੈ ਸਾਲਾਂ ਤੋਂ ਮੈਂ ਤੁਹਾਡੇ ਅਤੇ ਘਰ ਦੀ ਛਾਂ ’ਚ ਜੀ ਰਹੀ ਹਾਂ ਮੈਨੂੰ ਲੱਗਦਾ ਸੀ ਕਿ ਤੁਹਾਡੀ ਸੇਵਾਮੁਕਤੀ ਤੋਂ ਬਾਅਦ ਅਸੀਂ ਇਕੱਠੇ ਮਿਲ ਕੇ ਜੀਵਨ ਬਿਤਾਵਾਂਗੇ ਪਰ ਤੁਹਾਡੀ ਸੇਵਾਮੁਕਤੀ ਤਾਂ ਮੇਰੇ ਲਈ ਇੱਕ ਨਵੀਂ ਕੈਦ ਬਣ ਗਈ ਹੈ
ਸਵੇਰ ਤੋਂ ਸ਼ਾਮ ਤੱਕ ਤੁਹਾਡੇ ਨਿਰਦੇਸ਼, ਤੁਹਾਡੀ ਰੋਕ-ਟੋਕ, ਮੈਂ ਸਾਹ ਲੈਂਦੀ ਹਾਂ ਪਰ ਜਿਉਂਦੀ ਨਹੀਂ ਹਾਂ’’ ਅਵਿਨਾਸ਼ ਰਾਏ ਹੈਰਾਨ ਰਹਿ ਗਏ ਕੁੰਦਨ ਐਨਾ ਲੰਮਾ ਅਤੇ ਐਨਾ ਸਪੱਸ਼ਟ ਬੋਲ ਸਕਦੀ ਹੈ, ਇਹ ਉਨ੍ਹਾਂ ਦੀ ਕਲਪਨਾ ਤੋਂ ਬਾਹਰ ਸੀ ਅਵਿਨਾਸ਼ ਰਾਏ ਨੇ ਬਚਾਅ ਦੀ ਤਰਕੀਬ ਅਜ਼ਮਾਈ, ‘‘ਖਾਣਾ!’’ ‘‘ਤੁਸੀਂ ਬਣਾ ਲੈਣਾ ਜਾਂ ਟਿਫਨ ਮੰਗਵਾ ਲੈਣਾ’’ ਕੁੰਦਨ ਨੇ ਸ਼ਾਂਤੀਪੂਰਵਕ ਕਿਹਾ, ‘‘ਕ੍ਰਿਤਕਾ ਸਹੀ ਕਹਿੰਦੀ ਹੈ ਜੇਕਰ ਮੈਂ ਪੈਂਤੀ ਸਾਲ ਤੁਹਾਡਾ ਘਰ ਸੰਭਾਲ ਸਕਦੀ ਹਾਂ ਤਾਂ ਤੁਸੀਂ ਦੋ ਦਿਨ ਮੇਰੀ ਰਸੋਈ ਨਹੀਂ ਸੰਭਾਲ ਸਕਦੇ?’’
ਮਾਹੌਲ ’ਚ ਕਾਫੀ ਸ਼ਾਂਤੀ ਛਾ ਗਈ ਕ੍ਰਿਤਿਕਾ ਦੀਆਂ ਅੱਖਾਂ ’ਚ ਮਾਂ ਲਈ ਮਾਣ ਸੀ ਉਸਨੇ ਹੌਲੀ ਜਿਹੇ ਮੰਮੀ ਦਾ ਹੱਥ ਦਬਾਇਆ ਰਾਤ ਨੂੰ ਅਵਿਨਾਸ਼ ਰਾਏ ਸੌਂ ਨਹੀਂ ਸਕੇ ਕਰਵਟ ਬਦਲਦੇ ਸਮੇਂ ਉਨ੍ਹਾਂ ਨੂੰ ਕੁੰਦਨ ਦੇ ਸ਼ਬਦ ਸੁਣਾਈ ਦੇ ਰਹੇ ਸਨ, ‘‘ਤੁਹਾਡੀ ਸੇਵਾਮੁਕਤੀ ਮੇਰੇ ਲਈ ਕੈਦ ਬਣ ਗਈ ਹੈ’’ ਕੀ ਸੱਚਮੁੱਚ ਉਹ ਐਨੀ ਜ਼ਿਆਦਾ ਦਖ਼ਲਅੰਦਾਜ਼ੀ ਕਰਨ ਲੱਗੇ ਸਨ? ਆਪਣੀ ਸੱਤਾ ਚਲੀ ਗਈ ਸੀ, ਇਸ ਲਈ ਕੀ ਉਹ ਘਰ ’ਤੇ ਸੱਤਾ ਜਮਾ ਰਹੇ ਸਨ?
ਦੂਜੇ ਪਾਸੇ ਕੁੰਦਨ ਸ਼ਾਂਤੀਪੂਰਵਕ ਸੌਂ ਰਹੀ ਸੀ ਉਸ ਦੇ ਚਿਹਰੇ ’ਤੇ ਇੱਕ ਸਕੂਨ ਸੀ, ਜੋ ਸ਼ਾਇਦ ਫੈਸਲਾ ਲੈਣ ਤੋਂ ਬਾਅਦ ਮਿਲਣ ਵਾਲੇ ਸਬਰ ਦਾ ਸੀ ਅਗਲੇ ਦਿਨ ਸਵੇਰੇ ਕੁੰਦਨ ਜ਼ਲਦੀ ਉੱਠੀ ਤਿਆਰੀ ਕੀਤੀ ਅਲਮਾਰੀ ’ਚੋਂ ਆਪਣੀ ਪਸੰਦੀਦਾ ਕਾਟਨ ਦੀ ਸਾੜ੍ਹੀ ਕੱਢੀ ਵਾਲ ਸਵਾਰੇ, ਜੂੜਾ ਕੀਤਾ ਅਤੇ ਉਸ ’ਚ ਇੱਕ ਗੁਲਾਬ ਲਾ ਲਿਆ ਸ਼ੀਸ਼ੇ ’ਚ ਦੇਖਿਆ ਤਾਂ ਉਸ ਨੂੰ ਲੱਗਾ ਕਿ ਇਹ ਪਰਛਾਵਾਂ ਕਿਸੇ ਘਰੇਲੂ ਔਰਤ ਦਾ ਨਹੀਂ, ਸਗੋਂ ਇੱਕ ਆਜ਼ਾਦ ਵਿਅਕਤੀਤੱਵ ਦਾ ਹੈ ਹਾਲ ’ਚ ਅਵਿਨਾਸ਼ ਰਾਏ ਬੈਠੇ ਸਨ ਕੁੰਦਨ ਬੈਗ ਲੈ ਕੇ ਬਾਹਰ ਆਈ ਉਸਨੇ ਕਿਹਾ, ‘‘ਮੈਂ ਨਿੱਕਲ ਰਹੀ ਹਾਂ ਕ੍ਰਿਤਿਕਾ ਮੈਨੂੰ ਸਟੇਸ਼ਨ ਛੱਡਣ ਆ ਰਹੀ ਹੈ’’
ਅਵਿਨਾਸ਼ ਰਾਏ ਖੜ੍ਹੇ ਹੋਏ ਰਸੋਈ ’ਚ ਗਏ, ਇੱਕ ਡੱਬਾ ਲੈ ਕੇ ਆਏ ਅਤੇ ਕੁੰਦਨ ਵੱਲ ਵਧਾ ਕੇ ਕਿਹਾ, ‘‘ਇਹ ਪੂੜੀ ਅਤੇ ਸੁੱਕੀ ਸਬਜ਼ੀ ਸਵੇਰੇ ਜ਼ਲਦੀ ਉੱਠ ਕੇ ਮੈਂ ਬਣਾ ਲਏ ਸਨ ਬਾਹਰ ਦਾ ਖਾਓਗੇ ਤਾਂ ਬਿਮਾਰ ਹੋ ਜਾਓਗੇ’’ ਕੁੰਦਨ ਪਲ ਭਰ ਲਈ ਠਹਿਰ ਗਈ ਅਵਿਨਾਸ਼ ਰਾਏ ਦੇ ਹੱਥ ’ਚ ਡੱਬਾ ਕੰਬ ਰਿਹਾ ਸੀ ਉਨ੍ਹਾਂ ਦੀਆਂ ਅੱਖਾਂ ’ਚ ਪਛਤਾਵਾ ਅਤੇ ਸਵੀਕਾਰ ਦੋਵੇਂ ਸਨ ‘‘ਅਤੇ ਸੁਣੋ…’’, ਅਵਿਨਾਸ਼ ਰਾਏ ਨੇ ਗਲਾ ਸਾਫ਼ ਕੀਤਾ, ‘‘ਤੁਹਾਡੀ ਕਹਾਣੀ ਉਹ ‘ਤਰੇਲ ਦੀ ਬੂੰਦ’ ਮੈਂ ਵੀ ਪੜ੍ਹੀ ਸੀ ਚੋਰੀ-ਛੁੱਪੇ ਵਧੀਆ ਸੀ ਉੱਥੇ ਜਾ ਕੇ ਦੂਜੀ ਲਿਖਣਾ ਮੈਂ ਇੱਥੇ ਸਭ ਸੰਭਾਲ ਲਵਾਂਗਾ’’ ਕੁੰੰਦਨ ਦੀਆਂ ਅੱਖਾਂ ਨਮ ਹੋ ਗਈਆਂ ਪਰ ਇਹ ਹੰਝੂ ਦੁੱਖ ਦੇ ਨਹੀਂ ਸਨ
ਦਹਿਲੀਜ਼ ਪਾਰ ਕਰਨ ਤੋਂ ਪਹਿਲਾਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਇਹ ਘਰ ਹੁਣ ਉਸ ਨੂੰ ਕੈਦਖਾਨਾ ਨਹੀਂ, ਸਗੋਂ ਘਰ ਲੱਗ ਰਿਹਾ ਸੀ ਕਾਰ ’ਚ ਬੈਠਣ ਤੋਂ ਬਾਅਦ ਕ੍ਰਿਤਿਕਾ ਨੇ ਪੁੱਛਿਆ, ‘‘ਮੰਮੀ, ਪਾਪਾ ਬਦਲ ਗਏ ਨਾ?’’ ਕੁੰਦਨ ਹੱਸੀ ਇਸ ਵਾਰ ਹਾਸੇ ’ਚ ਖਿੜਖਿੜਾਹਟ ਸੀ ਉਸਨੇ ਕਿਹਾ, ‘‘ਇਨਸਾਨ ਨਹੀਂ ਬਦਲਦੇ ਕ੍ਰਿਤਿਕਾ, ਸਿਰਫ ਨਜ਼ਰੀਆ ਬਦਲਦਾ ਹੈ ਮੈਂ ਆਪਣੀ ਰੇਖਾ ਲੰਮੀ ਕਰ ਦਿੱਤੀ, ਇਸ ਲਈ ਉਨ੍ਹਾਂ ਦੀ ਰੇਖਾ ਆਪਣੇ-ਆਪ ਛੋਟੀ ਹੋ ਗਈ ਪਰ ਕੋਈ ਗੱਲ ਨਹੀਂ ਹੁਣ ਅਸੀਂ ਬਰਾਬਰ ਚੱਲ ਸਕਾਂਗੇ’’
ਦਿੱਲੀ ਪਹੁੰਚ ਕੇ ਜਦੋਂ ਕੁੰਦਨ ਸਟੇਜ਼ ’ਤੇ ਚੜ੍ਹੀ ਤਾਂ ਉਸ ਨੂੰ ਲੱਗਾ ਕਿ ਉਹ ਸਿਰਫ ਸਟੇਜ਼ ’ਤੇ ਨਹੀਂ ਚੜ੍ਹੀ, ਸਗੋਂ ਜ਼ਿੰਦਗੀ ਦੀ ਇੱਕ ਨਵੀਂ ਪੌੜੀ ’ਤੇ ਚੜ੍ਹੀ ਹੈ ਮਾਈਕ ਦੇ ਸਾਹਮਣੇ ਖੜ੍ਹੀ ਹੋ ਕੇ ਜਦੋਂ ਉਸਨੇ ਆਪਣਾ ਪਰਿਚੈ ਦਿੱਤਾ, ਜੋ ਉਸਨੇ ‘ਸ੍ਰੀਮਤੀ ਅਵਿਨਾਸ਼ ਰਾਏ’ ਕਹਿਣ ਦੇ ਬਜਾਏ ਕਿਹਾ, ‘‘ਮੈਂ ਕੁੰਦਨ, ਇੱਕ ਅਜਿਹੀ ਲੇਖਿਕਾ ਅਤੇ ਇੱਕ ਅਜਿਹੀ ਔਰਤ, ਜੋ ਹੁਣੇ-ਹੁਣੇ ਆਪਣਾ ਆਕਾਸ਼ ਲੱਭ ਕੇ ਆਈ ਹਾਂ’’
ਤਾੜੀਆਂ ਦੀ ਵਧਦੀ ਗੜਗੜਾਹਟ ਵਿਚਕਾਰ ਕੁੰਦਨ ਨੂੰ ਸਮਝ ਆਇਆ ਕਿ ਦਹਿਲੀਜ਼ ਦੇ ਅੰਦਰ ਅਤੇ ਬਾਹਰ ਦੀ ਦੁਨੀਆਂ ’ਚ ਬਹੁਤ ਵੱਡਾ ਫਰਕ ਨਹੀਂ ਹੁੰਦਾ ਫਰਕ ਸਿਰਫ ਉਸ ਦਹਿਲੀਜ਼ ਨੂੰ ਚੰਗੇ ਕੰਮ ਲਈ ਪਾਰ ਕਰਨ ਦੀ ਹਿੰਮਤ ’ਚ ਹੁੰਦਾ ਹੈ ਸ਼ਾਮ ਢਲ਼ ਚੁੱਕੀ ਸੀ ਪਰ ਕੁੰਦਨ ਦੇ ਮਨ ’ਚ ਅੱਜ ਦੁਪਹਿਰ ਦਾ ਸੂਰਜ ਤਪ ਰਿਹਾ ਸੀ, ਜੋ ਕਦੇ ਛਿਪਣ ਵਾਲਾ ਨਹੀਂ ਸੀ -ਵੀਰੇਂਦਰ ਬਹਾਦਰ ਸਿੰਘ






























































