Dahi ke Shole

ਦਹੀਂ ਦੇ ਛੋਲੇ

Dahi ke Shole ਲੋੜੀਂਦੀ ਸਮੱਗਰੀ:

  • ਗਾੜ੍ਹਾ ਦਹੀਂ: ਇੱਕ ਕੱਪ,
  • ਪਨੀਰ: 50-100 ਗ੍ਰਾਮ (ਕੱਦੂਕਸ਼ ਕੀਤਾ ਹੋਇਆ),
  • ਬਰੀਕ ਕੱਟੀ ਸ਼ਿਮਲਾ ਮਿਰਚ (ਲਾਲ, ਪੀਲੀ, ਹਰੀ) ਗਾਜਰ ਅਤੇ ਪਿਆਜ ਕੱਟੇ ਹੋਏ (ਅੱਧਾ ਕੱਪ),
  • ਬਰੈੱਡ ਸਲਾਈਸ: 6-8,
  • ਬਰੀਕ ਕੱਟੀ ਹਰੀ ਮਿਰਚ,
  • ਹਰਾ ਧਨੀਆ,
  • ਕਾਲੀ ਮਿਰਚ ਪਾਊਡਰ,
  • ਇਲਾਇਚੀ ਪਾਊਡਰ ਅਤੇ ਸਵਾਦ ਅਨੁਸਾਰ ਨਮਕ,
  • ਤਲਣ ਲਈ ਤੇਲ

Dahi ke Shole

ਇੱਕ ਮਲਮਲ ਦੇ ਕੱਪੜੇ ’ਚ ਸਾਦਾ ਦਹੀਂ ਪਾ ਕੇ ਤਿੰਨ ਤੋਂ ਚਾਰ ਘੰਟਿਆਂ ਲਈ ਲਮਕਾ ਦਿਓ, ਤਾਂ ਕਿ ਉਸ ਦਾ ਸਾਰਾ ਵਾਧੂ ਪਾਣੀ ਨੁੱਚੜ ਜਾਵੇ ਅਤੇ ਗਾੜ੍ਹਾ ਚੱਕਾ (ਹੰਗ ਕਰਡ) ਬਚ ਜਾਵੇ ਇੱਕ ਭਾਂਡੇ ’ਚ ਤਿਆਰ ਗਾੜ੍ਹਾ ਦਹੀਂ, ਕੱਦੂਕਸ਼ ਕੀਤਾ ਹੋਇਆ ਪਨੀਰ ਅਤੇ ਬਰੀਕ ਕੱਟੀਆਂ ਸਬਜ਼ੀਆਂ ਮਿਲਾਓ ਇਸ ’ਚ ਨਮਕ, ਕਾਲੀ ਮਿਰਚ, ਪਾਊਡਰ, ਹਰੀ ਮਿਰਚ ਅਤੇ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਸਟਫਿੰਗ ਲਈ ਘੋਲ ਤਿਆਰ ਕਰ ਲਓ ਹੁਣ ਬਰੈੱਡ ਸਲਾਈਸ ਦੇ ਕਿਨਾਰੇ ਕੱਟ ਕੇ ਵੱਖ ਕਰ ਦਿਓ

ਦੋ ਬਰੈੱਡ ਸਲਾਈਸ ਦੇ ਕਿਨਾਰਿਆਂ ’ਤੇ ਥੋੜ੍ਹਾ ਪਾਣੀ ਲਾ ਕੇ ਉਨ੍ਹਾਂ ਨੂੰ ਆਪਸ ’ਚ ਜੋੜ ਕੇ ਚਪਟਾ ਕਰ ਲਓ ਬਰੈੱਡ ’ਚ ਤਿਆਰ ਦਹੀਂ ਦੀ ਸਟਫਿੰਗ ਰੱਖੋ ਪਲਾਸਟਿਕ ਸ਼ੀਟ ਜਾਂ ਤਲ਼ੀਆਂ ਦੀ ਮੱਦਦ ਨਾਲ ਇਸ ਨੂੰ ਕੱਸ ਕੇ ਟੌਫੀ ਜਾਂ ਰੋਲ ਦੇ ਆਕਾਰ ’ਚ ਲਪੇਟੋ, ਤਾਂ ਕਿ ਦੋਵੇਂ ਕਿਨਾਰੇ ਚੰਗੀ ਤਰ੍ਹਾਂ ਬੰਦ ਹੋ ਜਾਣ ਕੜਾਹੀ ’ਚ ਦਰਮਿਆਨਾ ਗਰਮ ਤੇਲ ਲਓ ਤਿਆਰ ਰੋਲਸ ਨੂੰ ਸੁਨਹਿਰੇ ਅਤੇ ਕੁਰਕੁਰੇ ਹੋਣ ਤੱਕ ਡੀਪ ਫਰਾਈ ਕਰੋ ਇਨ੍ਹਾਂ ਨੂੰ ਗਰਮਾ-ਗਰਮ ਹਰੀ ਚਟਣੀ ਜਾਂ ਸੌਸ ਨਾਲ ਪਰੋਸੋ

Also Read:  ਬੱਚਿਆਂ ਨੂੰ ਸਿਖਾਓ ਸ਼ੇਅਰਿੰਗ ਕਰਨਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ