Pea cultivation: ਭਰੋਸੇਮੰਦ ਨਾਲ ਦੋਹਰੀ ਫਾਇਦੇਮੰਦ ਮਟਰ ਦੀ ਖੇਤੀ
ਅਕਤੂਬਰ ’ਚ ਸਰਦੀ ਦੇ ਮੌਸਮ ਨਾਲ ਜੁੜੀਆਂ ਸਬਜ਼ੀਆਂ ਲਾਉਣ ਦਾ ਸਹੀ ਸਮਾਂ ਹੁੰਦਾ ਹੈ ਅਜਿਹੇ ਸਮੇਂ ’ਚ ਮਟਰ ਦੀ ਖੇਤੀ ਦੋਹਰੀ ਫਾਇਦੇਮੰਦ ਸਾਬਤ ਹੋ ਸਕਦੀ ਹੈ, ਕਿਉਂਕਿ ਅਕਤੂਬਰ ਮਹੀਨੇ ’ਚ ਮਟਰ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਮਟਰ ਦੀ ਖੇਤੀ ਤੋਂ ਭਰਪੂਰ ਪੈਦਾਵਾਰ ਲੈ ਕੇ ਕਿਸਾਨ ਮਾਲਾਮਾਲ ਹੋ ਸਕਦੇ ਹਨ
Table of Contents
ਬਿਜਾਈ ਕਦੋਂ ਕਰੀਏ:
ਕਿਸੇ ਵੀ ਫ਼ਸਲ ਦੇ ਬਿਹਤਰ ਉਤਪਾਦਨ ਲਈ ਉਸ ਦੇ ਬਿਜਾਈ ਦੇ ਸਮੇਂ ਨੂੰ ਸਭ ਤੋਂ ਅਹਿਮ ਮੰਨਿਆ ਗਿਆ ਹੈ ਮਟਰ ਦੀ ਜੇਕਰ ਗੱਲ ਕਰੀਏ ਤਾਂ ਅਕਤੂਬਰ ਦੇ ਦੂਜੇ ਹਫਤੇ ਤੋਂ ਹੀ ਇਸ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਅਕਤੂਬਰ ਮਹੀਨੇ ’ਚ ਹੀ ਮਟਰ ਦੀ ਬਿਜਾਈ ਨਾਲ ਇਹ ਸਹੀ ਸਮੇਂ ’ਤੇ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਇਸ ਦੀ ਪੈਦਾਵਾਰ ਬਹੁਤ ਵਧੀਆ ਹੁੰਦੀ ਹੈ ਅਤੇ ਮੰਡੀ ’ਚ ਮਟਰ ਦੀ ਫਸਲ ਦਾ ਭਾਅ ਵੀ ਵਧੀਆ ਮਿਲਦਾ ਹੈ
ਕਿਹੜੀਆਂ ਕਿਸਮਾਂ ਦਾ ਕਰੀਏ ਇਸਤੇਮਾਲ:
ਹਿਸਾਰ ਸਥਿਤ ਹਰਿਆਣਾ ਖੇਤੀ ਯੂਨੀਵਰਸਿਟੀ ਨੇ ਮਟਰ ਦੀਆਂ ਕਈ ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਹੈ, ਜੋ ਵਧੀਆ ਉਤਪਾਦਨ ਦਿੰਦੀਆਂ ਹਨ ਹਰਿਆਣਾ ’ਚ ਲਾਈਆਂ ਜਾਣ ਵਾਲੀਆਂ ਕਿਸਮਾਂ ਆਰਕੇਲ, ਬਾਰਨਵਿਲੇ, ਪੀਐੱਚ ਇੱਕ, ਪੰਜਾਬ 89 ਹਨ ਜੋ ਹਰਿਆਣਾ ਸਮੇਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਅਸਾਨੀ ਨਾਲ ਲਾਈ ਜਾ ਸਕਦੀ ਹੈ ਤੇ ਚੰਗਾ ਉਤਪਾਦਨ ਦਿੰਦੀ ਹੈ ਹਰਿਆਣਾ ਸਮੇਤ ਉੱਤਰ ਭਾਰਤ ’ਚ ਕਈ ਹਾਈਬ੍ਰਿਡ ਕਿਸਮਾਂ ਵੀ ਬੀਜ ਰਹੇ ਹਨ, ਜਿਸ ਨਾਲ ਵਧੀਆ ਉਤਪਾਦਨ ਹੁੰਦਾ ਹੈ ਮਟਰ ਦੀ ਮੁੱਖ ਕਿਸਮ ਪੰਤ ਮਟਰ 155 ਹੈ, ਜੋ ਬਹੁਤ ਚੰਗਾ ਉਤਪਾਦਨ ਦਿੰਦੀ ਹੈ ਇਹ ਸਾਰੀਆਂ ਕਿਸਮਾਂ ਕਰੀਬ 60 ਦਿਨਾਂ ਦੀਆਂ ਹੁੰਦੀਆਂ ਹਨ
ਕਿਵੇਂ ਕਰੀਏ ਬਿਜਾਈ:
ਪਹਿਲਾਂ ਕਿਸਾਨ ਸੀਡ ਡਰਿੱਲ ਦੇ ਜ਼ਰੀਏ ਬਿਜਾਈ ਕਰਦੇ ਸਨ, ਜਿਸ ਨਾਲ ਪੈਦਾਵਾਰ ’ਤੇ ਖਾਸਾ ਅਸਰ ਪੈਂਦਾ ਸੀ, ਪਰ ਹੁਣ ਮਟਰ ਪਲਾਂਟਰ ਮਸ਼ੀਨ ਨਾਲ ਬਿਜਾਈ ਕੀਤੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਚੰਗਾ ਫਾਇਦਾ ਹੁੰਦਾ ਹੈ ਇਸ ਮਸ਼ੀਨ ’ਚ ਮਟਰ ਦਾ ਬੀਜ ਅਤੇ ਖਾਦ ਪਾ ਕੇ ਬਿਜਾਈ ਕੀਤੀ ਜਾਂਦੀ ਹੈ ਪਹਿਲਾਂ ਰੋਟਾਵੇਟਰ ਨਾਲ ਖੇਤ ਨੂੰ ਪੱਧਰਾ ਕਰ ਲਓ, ਉਸ ਤੋਂ ਬਾਅਦ ਮਸ਼ੀਨ ਨਾਲ ਮਟਰ ਦੀ ਬਿਜਾਈ ਕਰਨੀ ਚਾਹੀਦੀ ਹੈ
ਵਰਤੋ ਖਾਸ ਸਾਵਧਾਨੀ:
ਮਟਰ ਦੀ ਬਿਜਾਈ ਲਾਈਨਾਂ ’ਚ ਹੁੰਦੀ ਹੈ ਖੇਤੀ ਵਿਭਾਗ ਨੇ ਇਸ ਵਿੱਚ ਬੀਜ ਤੋਂ ਬੀਜ ਦੀ ਦੂਰੀ ਨੂੰ ਨਿਰਧਾਰਤ ਕੀਤਾ ਹੈ, ਜਿਸ ਨਾਲ ਬੂਟਾ ਪੁੰਗਰ ਕੇ ਵਧੀਆ ਵਧਦਾ-ਫੁੱਲਦਾ ਹੈ ਨਾਲ ਹੀ ਇਸ ਨਾਲ ਬਿਮਾਰੀਆਂ ਅਤੇ ਕੀੜੇ ਆਉਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ ਨਾਲ ਹੀ ਜੇਕਰ ਬਿਜਾਈ ਕਰਨ ਵਾਲੇ ਖੇਤਰ ’ਚ ਮੀਂਹ ਪੈ ਜਾਂਦਾ ਹੈ ਤਾਂ ਉਸ ਨਾਲ ਮਟਰ ਦੇ ਬੂਟੇ ਖਰਾਬ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ
ਖਾਦ ਦਾ ਇਸਤੇਮਾਲ ਕਿਵੇਂ ਕਰੀਏ:
ਬਿਜਾਈ ਕਰਨ ਤੋਂ ਪਹਿਲਾਂ ਖੇਤ ’ਚ ਰੂੜੀ ਦੀ ਦੇਸੀ ਖਾਦ ਪਾਓ ਅਤੇ ਫਿਰ ਬਿਜਾਈ ਕਰਦੇ ਸਮੇਂ ਇੱਕ ਥੈਲਾ ਯੂਰੀਆ ਅਤੇ ਇੱਕ ਥੈਲਾ ਡੀਏਪੀ ਖਾਦ ਪਾਓ ਨਦੀਨਾਂ ਲਈ ਸਮੇਂ-ਸਮੇਂ ’ਤੇ ਖੇਤੀ ਮਾਹਿਰਾਂ ਤੋਂ ਸਲਾਹ ਲੈ ਕੇ ਉਸ ਦਾ ਕੰਟਰੋਲ ਕਰੋ ਤਾਂ ਕਿ ਪੈਦਾਵਾਰ ਪ੍ਰਭਾਵਿਤ ਨਾ ਹੋਵੇ ਜੇਕਰ ਬਿਜਾਈ ਤੋਂ ਬਾਅਦ ਕੋਈ ਬਿਮਾਰੀ ਜਾਂ ਕੀੜਾ ਫਸਲ ਨੂੰ ਲੱਗਦਾ ਹੈ ਤਾਂ ਸਮਾਂ ਰਹਿੰਦੇ ਖੇਤੀ ਮਾਹਿਰ ਤੋਂ ਸਲਾਹ ਲੈ ਕੇ ਉਸ ਦਾ ਹੱਲ ਕਰਨਾ ਚਾਹੀਦਾ
ਸਿੰਚਾਈ:
ਫੁੱਲ ਅਤੇ ਫਲੀ ਬਣਦੇ ਸਮੇਂ ਨਮੀ ਬਹੁਤ ਜ਼ਰੂਰੀ ਹੈ ਜੇਕਰ ਖੇਤ ’ਚ ਲੋੜੀਂਦੀ ਨਮੀ ਨਾ ਹੋਵੇ, ਤਾਂ ਬੀਜ ਬੀਜਣ ਤੋਂ ਪਹਿਲਾਂ ਹਲਕੀ ਸਿੰਚਾਈ ਕਰੋ ਤਾਂ ਕਿ ਵਧੀਆ ਪੁੰਗਰ ਸਕੇ ਪਹਿਲੀ ਸਿੰਚਾਈ ਬਿਜਾਈ ਤੋਂ ਬਾਅਦ ਜਦੋਂ ਬੂਟੇ ਨੂੰ ਫੁੱਲ ਲੱਗਣ ਵਾਲੇ ਹੋਣ, ਉਦੋਂ ਕਰੋ ਇਹ ਸਭ ਤੋਂ ਜ਼ਰੂਰੀ ਸਮਾਂ ਹੁੰਦਾ ਹੈ ਨਮੀ ਦੀ ਕਮੀ ਨਾਲ ਫੁੱਲ ਅਤੇ ਫਲੀਆਂ ਝੜ ਸਕਦੀਆਂ ਹਨ ਦੂਜੀ ਸਿੰਚਾਈ ਜਦੋਂ ਮਟਰ ਦੀਆਂ ਫਲੀਆਂ ’ਚ ਦਾਣੇ ਭਰ ਰਹੇ ਹੋਣ, ਉਦੋਂ ਕਰੋ ਮਿੱਟੀ ਦੀ ਕਿਸਮ ਅਤੇ ਮੌਸਮ ਦੇ ਆਧਾਰ ’ਤੇ ਪੂਰੀ ਫਸਲ ਦੌਰਾਨ ਤਿੰਨ ਤੋਂ ਚਾਰ ਸਿੰਚਾਈਆਂ ਦੀ ਲੋੜ ਹੁੰਦੀ ਹੈ ਧਿਆਨ ਰੱਖੋ ਕਿ ਮਟਰ ਦੀ ਫਸਲ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਖੇਤ ’ਚ ਪਾਣੀ ਖੜ੍ਹਨ ਨਹੀਂ ਦੇਣਾ ਚਾਹੀਦਾ, ਇਸ ਲਈ ਪਾਣੀ ਦੀ ਨਿਕਾਸੀ ਦਾ ਵਧੀਆ ਪ੍ਰਬੰਧ ਰੱਖੋ
ਦੋਹਰਾ ਫਾਇਦਾ:
ਹਰਿਆਣਾ ’ਚ ਜ਼ਿਆਦਾਤਰ ਮਟਰ ਦੀ 60 ਦਿਨਾਂ ਵਾਲੀ ਵੈਰਾਇਟੀ ਬੀਜੀ ਜਾਂਦੀ ਹੈ, ਜਿਸ ਨਾਲ ਇਸ ਫਸਲ ਨੂੰ ਸ਼ੁਰੂਆਤ ਤੋਂ ਹੀ ਫਲੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਸਮੇਂ ਫਲ ਲੱਗਦਾ ਹੈ, ਉਸ ਸਮੇਂ ਕਿਸਾਨਾਂ ਨੂੰ ਉਸ ਦਾ ਭਾਅ ਵੀ ਚੰਗਾ ਮਿਲ ਜਾਂਦਾ ਹੈ 60 ਦਿਨ ਪੂਰੇ ਹੋਣ ਤੋਂ ਬਾਅਦ ਉਸ ਨੂੰ ਖੇਤ ’ਚੋਂ ਪੁੱਟ ਕੇ ਦੂਜੀ ਫਸਲ ਦੀ ਬਿਜਾਈ ਵੀ ਕਰ ਸਕਦੇ ਹਾਂ ਅਜਿਹੇ ’ਚ ਕਿਸਾਨ ਦੋ ਫਸਲਾਂ ਲੈ ਸਕਦੇ ਹਨ ਕਿਸਾਨ ਮਟਰ ਦੀ ਖੇਤੀ ਤੋਂ ਬਾਅਦ ਕਣਕ ਦੀ ਫਸਲ ਜਾਂ ਕੋਈ ਹੋਰ ਸਬਜ਼ੀ ਵੀ ਲਾ ਸਕਦੇ ਹਨ -ਡੈਸਕ
































































