Hampi: ਇਤਿਹਾਸ ਅਤੇ ਸੁੰਦਰਤਾ ਦਾ ਮੇਲ ਹੰਪੀ
ਹੰਪੀ ਇੱਕ ਪੁਰਾਤਨ ਸ਼ਹਿਰ ਹੈ ਜੋ ਹਰ ਯਾਤਰੀ ਨੂੰ ਆਪਣੀ ਖਿੱਚ ਨਾਲ ਮੰਤਰਮੁਗਧ ਕਰ ਦਿੰਦਾ ਹੈ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਦੇ ਰੂਪ ’ਚ ਮਾਨਤਾ ਪ੍ਰਾਪਤ ਹੰਪੀ ਸਿਰਫ ਇੱਕ ਮੰਜ਼ਿਲ ਨਹੀਂ ਹੈ, ਇਹ ਇੱਕ ਅਨੁਭਵ ਹੈ ਜੋ ਚੱਟਾਨਾਂ ਨਾਲ ਭਰੇ ਸੁੰਦਰ, ਅਦਭੁੱਤ ਦ੍ਰਿਸ਼ਾਂ ਤੋਂ ਲੈ ਕੇ ਅਧਿਆਤਮਿਕ ਮਹੱਤਵ ਵਾਲੇ ਪੁਰਾਤਨ ਖੰਡਰਾਂ ਤੱਕ ਬਹੁਤ ਕੁਝ ਪੇਸ਼ ਕਰਦਾ ਹੈ ਚੱਟਾਨੀ ਪਹਾੜੀਆਂ ’ਤੇ ਸ਼ਾਂਤ ਸੂਰਜ ਦੇ ਚੜ੍ਹਨ ਤੋਂ ਲੈ ਕੇ ਸੱਭਿਆਚਾਰਕ ਅਨੁਭਵਾਂ ਤੱਕ, ਹੰਪੀ ਭਾਰਤ ਦੇ ਸ਼ਾਨਦਾਰ ਅਤੀਤ ’ਚ ਇੱਕ ਅਨੋਖੀ ਹਿੱਸੇਦਾਰੀ ਦਾ ਅਹਿਸਾਸ ਕਰਵਾਉਂਦਾ ਹੈ
ਹੰਪੀ, ਦੱਖਣੀ ਭਾਰਤ ਦੇ ਇੱਕ ਪੁਰਾਣੇ ਸ਼ਹਿਰ ਵਿਜੈਨਗਰ ’ਚ ਸਥਿਤ ਇੱਕ ਛੋਟਾ ਜਿਹਾ ਪਿੰਡ ਹੈ ਸੰਸਕ੍ਰਿਤ ’ਚ, ਵਿਜੈ ਨਗਰ ਦਾ ਮਤਲਬ ‘ਜਿੱਤ ਦਾ ਨਗਰ’ ਹੁੰਦਾ ਹੈ 1336 ਤੋਂ 1565 ਤੱਕ ਇਹ ਸ਼ਹਿਰ ਵਿਜੈ ਨਗਰ ਸਾਮਰਾਜ ਦੀ ਰਾਜਧਾਨੀ ਸੀ ਉਸ ਸਮੇਂ, ਵਿਜੈ ਨਗਰ ਸਾਮਰਾਜ ਦੱਖਣੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਤੇ ਰਾਜ ਕਰਦਾ ਸੀ
1565 ’ਚ, ਡੈਕਨ ਫੈਡਰੇਸ਼ਨ ਨੇ ਇਸ ਸ਼ਹਿਰ ’ਤੇ ਜਿੱਤ ਹਾਸਲ ਕੀਤੀ ਅਤੇ ਕਈ ਮਹੀਨਿਆਂ ਤੱਕ ਇਸ ਦੀ ਜ਼ਾਇਦਾਦ ਨੂੰ ਲੁੱਟਿਆ ਇਸ ਸ਼ਹਿਰ ਦੀ ਖੁਦਾਈ ਕਰਨ ’ਤੇ ਪੁਰਾਤਤੱਵ ਮਾਹਿਰਾਂ ਨੂੰ ਕਈ ਮਹਿਲ ਅਤੇ ਮੰਦਿਰ, ਪਾਣੀ ਦੀ ਸ਼ਾਨਦਾਰ ਵਿਵਸਥਾ ਅਤੇ ਕਈ ਦੂਜੇ ਬੁਨਿਆਦੀ ਢਾਂਚੇ ਮਿਲੇ ਇਸ ਤੋਂ ਬਾਅਦ, 1986 ’ਚ ਇਸ ਪੁਰਾਤਨ ਸ਼ਹਿਰ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਐਲਾਨ ਕਰ ਦਿੱਤਾ ਗਿਆ ਤਾਂ ਆਓ! ਜਾਣਦੇ ਹਾਂ ਹੰਪੀ ਦੀਆਂ ਵੇਖਣਯੋਗ ਥਾਵਾਂ ਬਾਰੇ:-
Table of Contents
ਤੁੰਗਭੱਦਰ ਨਦੀ ’ਚ ਕੋਰਕਲ ਦੀ ਸਵਾਰੀ:
ਹੰਪੀ ’ਚ ਕਰਨ ਲਈ ਸਭ ਤੋਂ ਆਕਰਸ਼ਕ ਅਤੇ ਅਨੋਖੀਆਂ ਗਤੀਵਿਧੀਆਂ ’ਚੋਂ ਇੱਕ ਹੈ ਕੋਰਕਲ ਦੀ ਸਵਾਰੀ ਕਰਨਾ, ਜੋ ਤੁੰਗਭੱਦਰ ਨਦੀ ਦੇ ਸ਼ਾਂਤ ਅਤੇ ਸਾਫ਼ ਪਾਣੀ ’ਤੇ ਹੈ ਪੁਰਾਤਨ ਖੰਡਰਾਂ ਅਤੇ ਉੱਚੇ-ਨੀਵੇਂ ਦ੍ਰਿਸ਼ਾਂ ਦੇ ਕੋਲ ਹੌਲੀ-ਹੌਲੀ ਤੈਰਦੇ ਹੋਏ, ਇਹ ਸਵਾਰੀ ਤੁਹਾਨੂੰ ਇਸ ਇਤਿਹਾਸਕ ਖੇਤਰ ’ਚ ਲੋਕਾਂ ਵੱਲੋਂ ਨਦੀਆਂ ਨੂੰ ਪਾਰ ਕਰਨ ਦੇ ਤਰੀਕੇ ਦੀ ਇੱਕ ਜਿਉਂਦੀ ਝਲਕ ਦਿਖਾਉਂਦੀ ਹੈ ਇਹ ਅਸਲ ’ਚ ਹੰਪੀ ਦੇ ਸਭ ਤੋਂ ਯਾਦਗਾਰ ਵੇਖਣਯੋਗ ਸਥਾਨਾਂ ਦੇ ਅਨੁਭਵਾਂ ’ਚੋਂ ਇੱਕ ਹੈ
ਮਟੰਗਾ ਹਿੱਲ ’ਤੇ ਚੜ੍ਹਾਈ:
ਮਟੰਗਾ ਹਿੱਲ ’ਤੇ ਚੜ੍ਹਾਈ ਕਰਨਾ ਨਿਸ਼ਚਿਤ ਤੌਰ ’ਤੇ ਹੰਪੀ ’ਚ ਕਰਨ ਲਈ ਸਭ ਤੋਂ ਬਿਹਤਰੀਨ ਚੀਜ਼ਾਂ ’ਚੋਂ ਇੱਕ ਹੈ ਪੁਰਾਤਨ ਖੰਡਰਾਂ ਅਤੇ ਚੱਟਾਨਾਂ ਨਾਲ ਭਰੇ ਦ੍ਰਿਸ਼ਾਂ ਦੇ ਸਭ ਤੋਂ ਹੈਰਾਨੀਜਨਕ ਪੈਨੋਰਮਿਕ ਦ੍ਰਿਸ਼ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ ਜਦੋਂ ਤੁਸੀਂ ਸਿਖ਼ਰ ’ਤੇ ਪਹੁੰਚਦੇ ਹੋ, ਤਾਂ ਤੁਹਾਨੂੰ ਵਿਰੁਪਾਕਸ਼ ਮੰਦਿਰ, ਘੁੰਮਦੀ ਹੋਈ ਤੁੰਗਭੱਦਰ ਨਦੀ ਅਤੇ ਹੰਪੀ ਦੇ ਅਦਭੁੱਤ ਭੂ-ਭਾਗ ਦੇ ਵਿਸ਼ਾਲ ਵਿਸਥਾਰ ਦੇ ਦ੍ਰਿਸ਼ ਮਿਲਦੇ ਹਨ, ਜੋ ਇਸ ਨੂੰ ਹੰਪੀ ਦੇ ਸਭ ਤੋਂ ਵਧੀਆ ਸੈਰ-ਸਪਾਟਾ ਸਥਾਨਾਂ ’ਚੋਂ ਇੱਕ ਬਣਾਉਂਦਾ ਹੈ ਇਹ ਧਿਆਨ ਲਈ ਜਾਂ ਬੱਸ ਵਿਜੈ ਨਗਰ ਦੇ ਖੰਡਰਾਂ ਦੀ ਸ਼ਾਂਤੀ ਅਤੇ ਸੁੰਦਰਤਾ ’ਚ ਡੁੱਬਣ ਲਈ ਇੱਕ ਸ਼ਾਂਤੀਪੂਰਨ ਸਥਾਨ ਵੀ ਹੈ
ਅਨਜਾਦਰੀ ਪਹਾੜੀਆਂ:
ਹੰਪੀ ’ਚ ਕਰਨ ਲਈ ਕਈ ਬਿਹਤਰੀਨ ਚੀਜ਼ਾਂ ’ਚੋਂ, ਪਹਾੜੀ ਦੇ ਚੋਟੀ ਦੇ ਮੰਦਿਰ ਤੱਕ 575 ਪੌੜੀਆਂ ਚੜ੍ਹਨਾ ਇੱਕ ਅਜਿਹਾ ਅਨੁਭਵ ਹੈ ਜੋ ਮਾਨਸਿਕਤਾ, ਭਗਤੀ ਅਤੇ ਅਦਭੁੱਤ ਦ੍ਰਿਸ਼ਾਂ ਨੂੰ ਜੋੜਦਾ ਹੈ ਇੱਕ ਵਾਰ ਜਦੋਂ ਤੁਸੀਂ ਚੋਟੀ ’ਤੇ ਪਹੁੰਚਦੇ ਹੋ, ਤਾਂ ਤੁਹਾਨੂੰ ਹਰੇ ਝੋਨੇ ਦੇ ਖੇਤਾਂ, ਨਾਰੀਅਲ ਦੇ ਬਾਗਾਂ, ਨਾਟਕੀ ਚੱਟਾਨੀ ਦ੍ਰਿਸ਼ਾਂ ਅਤੇ ਵਲ਼ ਖਾਂਦੀ ਤੁੰਗਭੱਦਰਾ ਨਦੀ ਦੇ ਪੈਨੋਰਮਿਕ ਦ੍ਰਿਸ਼ ਮਿਲਦੇ ਹਨ ਉੱਪਰੋਂ ਸੂਰਜ ਚੜ੍ਹਨ ਅਤੇ ਛਿਪਣ ਦੇ ਦ੍ਰਿਸ਼ ਬਿਲਕੁਲ ਅਦਭੁੱਤ ਹੁੰਦੇ ਹਨ
ਐਲੀਫੈਂਟ ਸਟੇਬਲ:
ਇੰਡੋ-ਇਸਲਾਮਿਕ ਵਾਸਤੂਕਲਾ ਅਤੇ ਵਿਜੈ ਨਗਰ ਸਾਮਰਾਜ ਦੀ ਸੁੰਦਰਤਾ ਦਾ ਅਦਭੁੱਤ ਉਦਾਹਰਨ ਹੈ ਐਲੀਫੈਂਟ ਸਟੇਬਲ ਇਹ ਸੁੰਦਰ ਢਾਂਚਾ ਕਦੇ ਸ਼ਾਹੀ ਹਾਥੀਆਂ ਦਾ ਘਰ ਸੀ, ਜੋ ਸਾਮਰਾਜ ਦੇ ਦਰਬਾਰ ’ਚ ਤਾਕਤ, ਮਾਣ ਅਤੇ ਪ੍ਰਸਿੱਧੀ ਦੇ ਪ੍ਰਤੀਕ ਸਨ ਉਨ੍ਹਾਂ ਯਾਤਰੀਆਂ ਲਈ ਜੋ ਹੰਪੀ ’ਚ ਮੰਦਿਰਾਂ ਅਤੇ ਤੀਰਥ ਅਸਥਾਨਾਂ ਤੋਂ ਪਰੇ ਦੇਖਣ ਲਈ ਸਥਾਨ ਖੋਜ ਰਹੇ ਹਨ, ਐਲੀਫੈਂਟ ਸਟੇਬਲ ਸਾਮਰਾਜ ਦੀ ਸ਼ਾਹੀ ਜੀਵਨਸ਼ੈਲੀ ’ਤੇ ਇੱਕ ਅਨੋਖਾ ਦ੍ਰਿਸ਼ਟੀਕੋਣ ਪ੍ਰਦਾਨ ਕਰਦੇ ਹਨ
ਵਿਰੁਪਾਕਸ਼ ਮੰਦਿਰ:
ਦੂਰ-ਦੂਰ ਤੱਕ ਫੈਲੀਆਂ ਵਾਦੀਆਂ ’ਚ ਵੱਡੇ-ਵੱਡੇ ਪੱਥਰਾਂ ਦੇ ਨਾਲ 1,600 ਤੋਂ ਵੱਧ ਮੰਦਿਰਾਂ, ਮਹਿਲਾਂ ਅਤੇ ਦੂਜੀਆਂ ਪੁਰਾਣੀਆਂ ਇਮਾਰਤਾਂ ਦੇ ਅਵਸ਼ੇਸ਼ ਪਾਏ ਜਾਂਦੇ ਹਨ ਵਿਰੁਪਾਕਸ਼ ਮੰਦਿਰ ਦੀ ਸਥਾਪਨਾ 7ਵੀਂ ਸਦੀ ’ਚ ਕੀਤੀ ਗਈ ਸੀ ਉਦੋਂ ਤੋਂ ਇਹ ਮੰਦਿਰ, ਬਿਨਾਂ ਕਿਸੇ ਰੁਕਾਵਟ ਦੇ, ਇੱਕ ਪੂਜਾ ਦੀ ਜਗ੍ਹਾ ਦੇ ਰੂਪ ’ਚ ਪ੍ਰਸਿੱਧ ਰਿਹਾ ਹੈ
ਹੇਮਕੂਟ ਪਹਾੜੀ:
ਹੰਪੀ ਦੇ ਆਸ-ਪਾਸ ਮੌਜੂਦ ਗੇ੍ਰੇਨਾਈਟ ਪਹਾੜੀਆਂ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਪੁਰਾਣੇ ਪੱਥਰਾਂ ’ਚ ਕੀਤੀ ਜਾਂਦੀ ਹੈ ਕਰੋੜਾਂ ਸਾਲਾਂ ’ਚ ਗ੍ਰੇਨਾਈਟ ਦੇ ਵੱਡੇ-ਵੱਡੇ ਪੱਥਰਾਂ ਨੇ ਘਸ-ਘਸ ਕੇ ਛੋਟੀਆਂ ਪਹਾੜੀਆਂ ਦਾ ਰੂਪ ਲੈ ਲਿਆ ਹੈ ਇਨ੍ਹਾਂ ’ਚੋਂ ਕਈ ਪਹਾੜੀਆਂ ਇੱਕ ਦੇ ਉੱਪਰ ਇੱਕ ਪਏ ਪੱਥਰਾਂ ਨਾਲ ਬਣੀਆਂ ਹਨ ਇਸ ਮੰਦਿਰ ਦੇ ਕਣ ਹੇਮਕੂਟ ਪਹਾੜੀ ਦੀ ਚੋਟੀ ’ਤੇ ਪਾਏ ਜਾਂਦੇ ਹਨ
ਵਿੱਠਲ ਮੰਦਿਰ:
ਇਸ ਇਲਾਕੇ ’ਚ 500 ਤੋਂ ਵੱਧ ਮੰਦਿਰ ਮੌਜ਼ੂਦ ਹਨ ਉਨ੍ਹਾਂ ਸਭ ’ਚੋਂ, ਵਿੱਠਲ ਮੰਦਿਰ ਦੀ ਬਨਾਵਟ ਸਭ ਤੋਂ ਖੂਬਸੂਰਤ ਹੈ ਇਹ ਦ੍ਰਵਿੜ ਵਾਸਤੂਕਲਾ ਦਾ ਇੱਕ ਅਦਭੁੱਤ ਨਮੂਨਾ ਹੈ, ਜਿਸ ਵਿਚ ਵੱਡੇ-ਵੱਡੇ ਪੱਥਰਾਂ ’ਤੇ ਬਰੀਕ ਨੱਕਾਸ਼ੀ ਕੀਤੀ ਗਈ ਹੈ ਇਸ ਦੇ ਵਿਹੜੇ ’ਚ ਦਰਵਾਜ਼ੇ, ਮੰਦਿਰ, ਮੀਨਾਰਾਂ ਅਤੇ ਸੁੰਨਸਾਨ ਪਏ ਵਿਹੜੇ ਸ਼ਾਮਲ ਹਨ
ਰੱਥਨੁਮਾ ਮੰਦਰ:
ਹੰਪੀ ਦੀ ਸਭ ਤੋਂ ਮਸ਼ਹੂਰ ਜਗ੍ਹਾ ਪੱਥਰ ਦਾ ਬਣਿਆ ਇੱਕ ਵੱਡਾ ਜਿਹਾ ਮੰਦਿਰ ਹੈ, ਜੋ ਦੇਖਣ ’ਚ ਇੱਕ ਰੱਥ ਵਰਗਾ ਲੱਗਦਾ ਹੈ ਇਹ ਮੰਦਿਰ ਵਿਸ਼ਨੂੰ ਭਗਵਾਨ ਦੇ ਵਾਹਨ ਗਰੁੜ ਨੂੰ ਸਮਰਪਿਤ ਹੈ ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਇਸ ਮੰਦਿਰ ਦੇ ਉੱਪਰ ਗਰੁੜ ਦੀ ਮੂਰਤੀ ਹੋਇਆ ਕਰਦੀ ਸੀ, ਜਿਸ ਦਾ ਰੂਪ ਪੰਛੀ ਵਰਗਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਗੇ੍ਰਨਾਈਟ ਦੇ ਇਹ ਪਹੀਏ ਕਿਸੇ ਸਮੇਂ ਘੁੰਮਿਆ ਕਰਦੇ ਸਨ ਇਸ ਸਮਾਰਕ ’ਤੇ ਬਰੀਕ ਨੱਕਾਸ਼ੀ ਦੇਖੀ ਜਾ ਸਕਦੀ ਹੈ ਰੱਥ ਦੇ ਸਾਹਮਣੇ ਹਾਥੀਆਂ ਦੀਆਂ ਮੂਰਤੀਆਂ ਹਨ, ਜੋ ਅਜਿਹੀਆਂ ਲੱਗਦੀਆਂ ਹਨ ਮੰਨੋ ਉਹ ਰੱਥ ਨੂੰ ਅੱਗੇ ਖਿੱਚ ਰਹੀਆਂ ਹੋਣ ਇਹ ਸਮਾਰਕ ਹੰਪੀ ਦੀ ਪਹਿਚਾਣ ਬਣ ਗਿਆ ਹੈ ਅਤੇ ਇਸ ਦੀ ਤਸਵੀਰ ਭਾਰਤ ਦੇ 50 ਰੁਪਏ ਦੇ ਨੋਟ ’ਤੇ ਵੀ ਛਪੀ ਹੈ
ਹਿੱਪੀ ਆਈਲੈਂਡ:
ਹੰਪੀ ਤੋਂ ਥੋੜ੍ਹੀ ਦੂਰ ਹਿੱਪੀ ਆਈਲੈਂਡ ਹੈ, ਜੋ ਇੱਕ ਸ਼ਾਂਤੀਪੂਰਨ ਸਥਾਨ ਹੈ ਇੱਥੇ ਪੰਜ ਮਿੰਟ ਦੀ ਕੋਰਕਲ ਬੋਟ ਦੀ ਸਵਾਰੀ ਜਾਂ 40 ਮਿੰਟਾਂ ਦੀ ਖੂਬਸੂਰਤ ਸੜਕ ਯਾਤਰਾ ਦੇ ਜ਼ਰੀਏ ਪਹੁੰਚਿਆ ਜਾ ਸਕਦਾ ਹੈ ਹਿੱਪੀ ਆਈਲੈਂਡ ਹੰਪੀ ਦੇ ਮੰਦਿਰਾਂ ਅਤੇ ਪ੍ਰਾਚੀਨ ਖੰਡਰਾਂ ਦੀ ਸੁੰਦਰਤਾ ਦੇ ਨਾਲ ਖੂਬਸੂਰਤੀ ਨੂੰ ਦਰਸਾਉਂਦਾ ਹੈ
ਇਹ ਦੀਪ ਆਰਾਮਦਾਇਕ ਝੋਂਪੜੀਆਂ ਅਤੇ ਦੇਹਾਤੀ ਝੋਂਪੜੀਆਂ ਨਾਲ ਭਰਿਆ ਹੋਇਆ ਹੈ, ਜੋ ਹਰੇ ਚੌਲ ਦੇ ਖੇਤਾਂ ਅਤੇ ਚੱਟਾਨੀ ਦ੍ਰਿਸ਼ਾਂ ਵਿਚਕਾਰ ਸਥਿਤ ਹੈ ਵਿਜੈ ਨਗਰ ਦੇ ਇਨ੍ਹਾਂ ਪੁਰਾਤਨ ਅਵਸ਼ੇਸ਼ਾਂ ’ਚ ਭਾਰਤੀ ਇਤਿਹਾਸ ਦੇ ਇੱਕ ਸੁਨਹਿਰੇ ਯੁੱਗ ਦੀ ਝਲਕ ਮਿਲਦੀ ਹੈ ਇਨ੍ਹਾਂ ਸ਼ਾਨਦਾਰ ਇਮਾਰਤਾਂ ਨੂੰ ਚੰਗੀ ਤਰ੍ਹਾਂ ਦੇਖਣਾ, ਉਨ੍ਹਾਂ ਦਾ ਇਤਿਹਾਸ ਸਮਝਣ ਅਤੇ ਉਨ੍ਹਾਂ ਦਾ ਪੂਰਾ ਅਨੁਭਵ ਲੈਣ ਲਈ ਇੱਕ ਵਾਰ ਇੱਥੋਂ ਦੀ ਸੈਰ ਕੀਤੀ ਜਾਣੀ ਚਾਹੀਦੀ ਹੈ
ਇਸ ਤਰ੍ਹਾਂ ਪਹੁੰਚੋ ਹੰਪੀ
- ਹਵਾਈ ਮਾਰਗ: ਹੰਪੀ ਦੇ ਸਭ ਤੋਂ ਨੇੜੇ ਹਵਾਈ ਅੱਡਾ ਬੇਲਗਾਮ ਵਿਚ ਹੈ, ਜੋ ਮਹਾਂਰਾਸ਼ਟਰ-ਕਰਨਾਟਕ ਸਰਹੱਦ ਦੇ ਨੇੜੇ ਹੈ ਅਤੇ ਲਗਭਗ 270 ਕਿਲੋਮੀਟਰ ਦੂਰ ਸਥਿਤ ਹੈ
- ਰੇਲ ਮਾਰਗ: ਹੰਪੀ ’ਚ ਰੇਲਵੇ ਸਟੇਸ਼ਨ ਨਹੀਂ ਹੈ, ਪਰ ਨੇੜਲਾ ਟਰਮਿਨਲ ਹੋਸਪੇਟੇ ’ਚ ਹੈ ਜੋ ਲਗਭਗ 13 ਕਿਲੋਮੀਟਰ ਦੂਰ ਸਥਿਤ ਹੈ ਇਹ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ
- ਸੜਕ ਮਾਰਗ: ਬੈਂਗਲੌਰ ਅਤੇ ਕਰਨਾਟਕ ਦੇ ਹੋਰ ਸ਼ਹਿਰ (ਜਿਵੇਂ ਬੇਲਗਾਮ) ਹੰਪੀ ਨਾਲ ਚੰਗੀ ਤਰ੍ਹਾਂ ਨਾਲ ਜੁੜੇ ਹੋਏ ਹਨ ਕਰਨਾਟਕ ਦੇ ਅੰਦਰੋਂ ਹੰਪੀ ਜਾਣ ਵਾਲੀਆਂ ਕਈ ਬੱਸਾਂ ਉਪਲੱਬਧ ਹਨ




























































