Avatar Diwas: ਅਵਤਾਰ ਦਿਹਾੜਾ: ਬੂਟੇ ਲਗਾ ਕੇ ਮਨਾਈਆਂ ਖੁਸ਼ੀਆਂ

ਪੂਜਨੀਕ ਗੁਰੂ ਜੀ ਦਾ ਇਹ 59ਵਾਂ ਪਵਿੱਤਰ ਅਵਤਾਰ ਦਿਹਾੜਾ ਪੂਰੇ ਦੇਸ਼ ਅਤੇ ਸਮਾਜ ਲਈ ਖੁਸ਼ੀਆਂ ਦੀ ਨਵੀਂ ਸਵੇਰ ਲੈ ਕੇ ਆਇਆ ਇਸ ਪਵਿੱਤਰ 59ਵੇਂ ਅਵਤਾਰ ਦਿਹਾੜੇ ’ਤੇ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਨੂੰ ਤੋਹਫੇ ਦੇ ਰੂਪ ’ਚ ਪੌਦਾਰੋਪਣ ਦਾ ਅਨੋਖਾ ਤੋਹਫਾ ਦਿੱਤਾ ਜੋ ਧਰਤੀ ਲਈ ਖੁਸ਼ਹਾਲੀ ਦੀ ਸੌਗਾਤ ਲਿਆਉਣ ਵਾਲਾ ਸਾਬਤ ਹੋ ਰਿਹਾ ਹੈ ਜ਼ਿਕਰਯੋਗ ਹੈ

ਕਿ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਇਹ ਬਚਨ ਫ਼ਰਮਾਏ ਸਨ ਕਿ ਜੇਕਰ ਤੁਸੀਂ ਇਸ ਦਿਨ ਸਾਨੂੰ ਗਿਫਟ ਦੇਣਾ ਹੀ ਚਾਹੁੰਦੇ ਹੋ ਤਾਂ ਤੁਸੀਂ ਇੱਕ-ਇੱਕ ਬੂਟਾ ਲਾਓ ਅਤੇ ਉਸ ਦੀ ਸੰਭਾਲ ਕਰੋ ਇਹੀ ਸਾਡੇ ਲਈ ਬੇਸ਼ਕੀਮਤੀ ਗਿਫਟ ਹੈ ਇਸ ਲਈ ਸਾਧ-ਸੰਗਤ ਇਸ ਪਵਿੱਤਰ ਦਿਨ ਨੂੰ ਯਾਦਗਾਰ ਬਣਾਉਣ ਲਈ ਬੂਟੇ ਲਾਉਂਦੀ ਹੈ ਹਰ ਬਲਾਕ ਵਧ-ਚੜ੍ਹ ਕੇ ਇਸ ਮੁਹਿੰਮ ’ਚ ਹਿੱਸਾ ਲੈਂਦਾ ਹੈ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਜਿਸ ਦੇ ਤਹਿਤ ਹੁਣ ਤੱਕ ਡੇਰਾ ਸੱਚਾ ਸੌਦਾ ਵੱਲੋਂ ਕਰੋੜਾਂ ਬੂਟੇ ਲਾਏ ਜਾ ਚੁੱਕੇ ਹਨ

ਅਤੇ ਉਨ੍ਹਾਂ ’ਚੋਂ 80-85 ਪ੍ਰਤੀਸ਼ਤ ਕਾਮਯਾਬ ਵੀ ਹੋ ਚੁੱਕੇ ਹਨ ਸਾਧ-ਸੰਗਤ ਦੀ ਇਹ ਮੁਹਿੰਮ ਧਰਤੀ ਲਈ ਸੰਜੀਵਨੀ ਹੈ ਵੀਰਾਨ ਅਤੇ ਬੰਜਰ ਧਰਤੀ ਡੇਰਾ ਸੱਚਾ ਸੌਦਾ ਦੇ ਇਨ੍ਹਾਂ ਯਤਨਾਂ ਦੀ ਬਦੌਲਤ ਹਰੀ-ਭਰੀ ਹੋ ਚੁੱਕੀ ਹੈ ਕਿਉਂਕਿ ਡੇਰਾ ਪ੍ਰੇਮੀ ਬੂਟੇ ਲਾਉਣ ਜਾਂ ਫੋਟੋ ਕਰਵਾਉਣ ਤੱਕ ਹੀ ਸੀਮਤ ਨਹੀਂ ਰਹਿੰਦੇ ਉਹ ਬੂਟੇ ਦੀ ਵੱਡੇ ਹੋਣ ਤੱਕ ਦੇਖਭਾਲ ਕਰਦੇ ਹਨ ਜਿਸ ਨਾਲ ਅੱਜ ਉਨ੍ਹਾਂ ਵੱਲੋਂ ਲਾਏ ਕਰੋੜਾਂ ਬੂਟੇ ਲਹਿਰਾ ਰਹੇ ਹਨ ਆਪਣੇ ਮੁਰਸ਼ਿਦ ਦੇ ਬਚਨਾਂ ’ਤੇ ਚੱਲਦਿਆਂ ਇਸ ਪੌਦਾਰੋਪਣ ਨੂੰ ਬੜੀ ਸ਼ਿੱਦਤ ਨਾਲ ਕਰਦੇ ਹਨ ਉਨ੍ਹਾਂ ਦਾ ਇਹ ਯਤਨ ਵਰਲਡ ਰਿਕਾਰਡ ਬਣ ਚੁੱਕਾ ਹੈ ਜ਼ਿਕਰਯੋਗ ਹੈ

ਕਿ ਡੇਰਾ ਸੱਚਾ ਸੌਦਾ ਦੇ ਨਾਂਅ 35 ਕਰੋੜ 7 ਲੱਖ, 92 ਹਜ਼ਾਰ 692 ਬੂਟੇ ਲਾਉਣ ਦਾ ਰਿਕਾਰਡ ਹੈ ਪੂਜਨੀਕ ਗੁਰੂ ਜੀ ਦੇ ਇਸ ਅਵਤਾਰ ਦਿਹਾੜੇ ਦੀ ਖੁਸ਼ੀ ’ਚ 14 ਅਗਸਤ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਸ਼ਰਧਾਲੂਆਂ ਨੇ ਵੱਡੀ ਗਿਣਤੀ ’ਚ ਬੂਟੇ ਲਾ ਕੇ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕੀਤਾ ਪੂਰੀ ਦੁਨੀਆਂ ’ਚ ਉਨ੍ਹਾਂ ਦੇ ਇਸ ਅਭਿਆਨ ਨੂੰ ਦੇਖਿਆ ਅਤੇ ਸਲਾਹਿਆ ਗਿਆ ਭਾਰਤ ’ਚ ਹਰ ਸੂਬੇ ’ਚ ਬਲਾਕ ਪੱਧਰ ’ਤੇ ਬੂਟੇ ਲਾਏ ਗਏ,

Also Read:  ਕੀ ਹੁੰਦੇ ਹਨ ਪਿਕਸਲ

ਦੂਜੇ ਪਾਸੇ ਵਿਦੇਸ਼ਾਂ ’ਚ ਕੈਨੇਡਾ, ਅਸਟਰੇਲੀਆ, ਇੰਗਲੈਂਡ, ਅਮਰੀਕਾ, ਸਿੰਗਾਪੁਰ, ਦੋਹਾ, ਕਤਰ, ਆਬੂਧਾਬੀ, ਬਹਿਰੀਨ, ਫਿਲੀਪੀਂਸ ਆਦਿ ਵੱਖ-ਵੱਖ ਦੇਸ਼ਾਂ ’ਚ ਸਥਾਨਕ ਲੋਕਾਂ ਅਤੇ ਸੰਸਥਾਵਾਂ ਨਾਲ ਮਿਲ ਕੇ ਬੂਟੇ ਲਾਏ ਗਏ ਸਾਧ-ਸੰਗਤ ਦੇ ਇਸ ਯਤਨ  ਦੀ ਉੱਥੋਂ ਦੀਆਂ ਸੰਸਥਾਵਾਂ, ਸੰਗਠਨਾਂ ਤੇ ਸਰਕਾਰਾਂ ਨੇ ਪ੍ਰਸੰਸਾ ਕੀਤੀ ਅਤੇ ਕਈ ਥਾਵਾਂ ’ਤੇ ਸਨਮਾਨਿਤ ਵੀ ਕੀਤਾ ਗਿਆ ਹਰ ਸਾਲ ਇਸ ਤਰ੍ਹਾਂ ਮਨਾਇਆ ਜਾਣ ਵਾਲਾ ਇਹ ਪਵਿੱਤਰ ਦਿਹਾੜਾ ਦੇਸ਼-ਵਿਦੇਸ਼ ’ਚ ਲੋਕਾਂ ਦੀ ਜ਼ੁਬਾਨ ’ਤੇ ਹੈ

ਹਰ ਕਿਸੇ ਦੇ ਦਿਲੋ-ਦਿਮਾਗ ’ਤੇ ਇਹ ਪੌਦਾਰੋਪਣ ਛਾਇਆ ਹੋਇਆ ਹੈ ਇਸ ਪਿਆਰੇ ਦਿਨ ’ਤੇ ਸਿਰਫ ਬੂਟੇ ਲਾਉਣਾ ਹੀ ਨਹੀਂ ਸਗੋਂ ਹੋਰ ਵੀ ਕਈ ਤਰ੍ਹਾਂ ਦੇ ਮਾਨਵਤਾ ਹਿੱਤ ਦੇ ਸੇਵਾ ਕਾਰਜ ਕਰਕੇ ਸਾਧ-ਸੰਗਤ ਆਪਣੀਆਂ ਖੁਸ਼ੀਆਂ ਦੂਜਿਆਂ ਨਾਲ ਸਾਂਝੀਆਂ ਕਰਦੀ ਹੈ ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ

ਕਿ ਇਸ ਦਿਨ ਵੱਧ ਤੋਂ ਵੱਧ ਭਲਾਈ ਕਾਰਜ ਕੀਤੇ ਜਾਣ ਅਤੇ ਸਮਾਜ ਨੂੰ ਇੱਕ ਨਵੀਂ ਪ੍ਰੇਰਨਾ ਮਿਲ ਸਕੇ ਇਸ ਲਈ ਕਿਤੇ ਖੂਨਦਾਨ ਕੀਤਾ ਜਾਂਦਾ ਹੈ, ਕਿਤੇ ਰਾਸ਼ਨ, ਕੱਪੜੇ ਆਦਿ ਵੰਡੇ ਜਾਂਦੇ ਹਨ ਅਤੇ ਕਿਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਂਦੇ ਹਨ ਪੂਜਨੀਕ ਗੁਰੂ ਜੀ ਦੀ ਇਹ ਪ੍ਰੇਰਨਾ ਲੋਕਾਂ ’ਚ ਨਵੀਂ ਉਮੀਦ ਜਗਾ ਰਹੀ ਹੈ ਉਮੀਦ, ਉਤਸ਼ਾਹ ਅਤੇ ਉਮੰਗ ਨਾਲ ਭਰਿਆ ਇਹ ਪਵਿੱਤਰ ਦਿਹਾੜਾ 15 ਅਗਸਤ ਹਰ ਕਿਸੇ ਲਈ ਨਾ ਭੁੱਲਣਯੋਗ ਬਣ ਗਿਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ