Professional Life Successful: ਸਫਲ ਬਣਾਓ ਆਪਣੀ ਪ੍ਰੋਫੈਸ਼ਨਲ ਲਾਈਫ
ਪ੍ਰੋਫੈਸ਼ਨਲ ਲਾਈਫ ’ਚ ਕਾਮਯਾਬੀ ਲਈ ਜਿੱਥੇ ਕੁਆਲੀਫਾਈਡ ਅਤੇ ਕੰਮ ’ਚ ਐਫੀਸ਼ੀਐਂਟ ਹੋਣਾ ਜ਼ਰੂਰੀ ਹੈ, ਉੱਥੇ ਸਾਫਟ ਸਕਿੱਲਸ ਦੀ ਅਹਿਮੀਅਤ ਵੀ ਘੱਟ ਨਹੀਂ ਕਿਉਂਕਿ ਇੱਕ ਜ਼ਰਾ ਜਿੰਨੀ ਗੱਲ ਨੂੰ ਲੈ ਕੇ ਨਾਸਮਝੀ ਦਿਖਾਉਣ ’ਤੇ ਸਾਰੇ ਕੀਤੇ-ਕਰਾਏ ’ਤੇ ਪਾਣੀ ਫਿਰ ਸਕਦਾ ਹੈ ਤੁਹਾਡੀ ਪ੍ਰਮੋਸ਼ਨ ਰੁਕ ਸਕਦੀ ਹੈ। ਚੰਗਾ ਹੋਵੇਗਾ ਤੁਸੀਂ ਆਪਣੇ ਵਿਹਾਰ ਦਾ ਸਮੇਂ-ਸਮੇਂ ’ਤੇ ਵਿਸ਼ਲੇਸ਼ਣ ਕਰਦੇ ਰਹੋ। ਇਸ ਲਈ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣਾ ਸਿੱਖਣਾ ਪਵੇਗਾ। ਅੱਜ-ਕੱਲ੍ਹ ਬਹੁਤ ਸਾਰੀਆਂ ਵਰਕਸ਼ਾਪਾਂ, ਪਰਸਨੈਲਿਟੀ ਡਿਵੈਲਪਮੈਂਟ ਕੋਰਸ ਇਹ ਸਭ ਵੀ ਸਿਖਾ ਰਹੇ ਹਨ। ਇਸ ਤੋਂ ਇਲਾਵਾ ਨਿਮਨ ਤਰੀਕੇ ਅਪਣਾਏ ਜਾ ਸਕਦੇ ਹਨ:
Table of Contents
ਬੌਸ ਇਜ਼ ਆਲਵੇਜ਼ ਰਾਈਟ:
ਬੌਸ ਨਾਲ ਉਲਝਣਾ ਪਾਣੀ ’ਚ ਰਹਿ ਕੇ ਮਗਰਮੱਛ ਨਾਲ ਵੈਰ ਕਰਨ ਵਰਗਾ ਹੈ, ਇਸ ਲਈ ਇਹ ਮੰਨ ਕੇ ਚੱਲਣ ’ਚ ਹੀ ਭਲਾਈ ਹੈ ਕਿ ਬੌਸ ਇਜ਼ ਆਲਵੇਜ਼ ਰਾਈਟ ਨਾਲ ਕੰਮ ਕਰਦੇ ਹੋਏ ਬੌਸ ਦੀ ਸਾਇਕੋਲੋਜੀ ਨੂੰ ਸਮਝੋ ਅਤੇ ਉਸ ਦੇ ਅਨੁਸਾਰ ਚੱਲਦੇ ਹੋਏ ਉਸ ਨਾਲ ਆਪਣਾ ਵਿਹਾਰ ਰੱਖੋ ਜੇਕਰ ਤੁਸੀਂ ਉਨ੍ਹਾਂ ਦੀ ਗੱਲ ਨਾਲ ਅਸਹਿਮਤ ਹੋ, ਤਾਂ ਵੀ ਬਿਨਾਂ ਗੁੱਸੇ ਹੋਏ ਨਿਮਰਤਾ ਨਾਲ ਪੇਸ਼ ਆਓ
ਹੌਂਸਲਾ ਰੱਖੋ:
ਕਈ ਵਾਰ ਕੋਈ ਅਜਿਹੀ ਗੱਲ ਹੋ ਜਾਂਦੀ ਹੈ ਜੋ ਤੁਹਾਨੂੰ ਪ੍ਰੋਵੋਕ ਕਰ ਜਾਂਦੀ ਹੈ, ਪਰ ਤਿੱਖੀ ਪ੍ਰਤੀਕਿਰਿਆ ਦੇ ਕੇ ਵੀ ਕੀ ਹੋਵੇਗਾ, ਸਾਹਮਣੇ ਵਾਲਾ ਸਮਝ ਸਕੇਗਾ, ਜੇਕਰ ਸਮਝਦਾਰ ਹੁੰਦਾ ਤਾਂ ਅਜਿਹੀ ਗੱਲ ਹੀ ਕਿਉਂ ਕਰਦਾ? ਉਸ ਸਮੇਂ ਸਬਰ ਰੱਖੋ ਅਤੇ ਜ਼ਰੂਰੀ ਸਮਝੋ ਤਾਂ ਬਾਅਦ ’ਚ ਹੌਂਸਲੇ ਨਾਲ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ
ਪਾਜ਼ੀਟਿਵ ਅਪ੍ਰੋਚ ਰੱਖੋ:
ਜੀਵਨ ਵਿੱਚ ਪਾਜ਼ੀਟਿਵ ਸੋਚ ਬਹੁਤ ਮਹੱਤਵ ਰੱਖਦੀ ਹੈ। ਤੁਹਾਡੀਆਂ ਖੁਸ਼ੀਆਂ, ਸੁੱਖ-ਚੈਨ ਅਤੇ ਕਾਮਯਾਬੀ ਉਸ ’ਤੇ ਬਹੁਤ ਨਿਰਭਰ ਕਰਦੀ ਹੈ। ਆਫਿਸ ’ਚ ਤੁਹਾਡੇ ਨਾਲ ਬਹੁਤ ਸਾਰੇ ਲੋਕ ਹੁੰਦੇ ਹਨ ਸਭ ਦਾ ਸੁਭਾਅ, ਗੱਲ ਕਰਨ ਦਾ ਢੰਗ ਅਲੱਗ ਹੁੰਦਾ ਹੈ ਕਿਉਂਕਿ, ਇੱਥੇ ਸਾਰੇ ਕੰਮ ਦੇ ਮਕਸਦ ਨਾਲ ਹੀ ਆਉਂਦੇ ਹਨ ਇਸ ਲਈ ਤੁਸੀਂ ਵੀ ਉਸੇ ਨੂੰ ਮੱਦੇਨਜ਼ਰ ਰੱਖ ਕੇ ਚੱਲੋ ਪ੍ਰੋਫੈਸ਼ਨਲ ਗੱਲਾਂ ਨੂੰ ਦਿਲ ’ਤੇ ਨਾ ਲਾਓ ਆਫਿਸ ਦੀ ਗੱਲ ਉੱਥੋਂ ਤੱਕ ਸੀਮਤ ਰਹੇ ਉਸ ਨੂੰ ਘਰ ਤੱਕ ਨਾ ਲਿਜਾਓ।
ਬੁਰਾਈ ’ਚ ਵੀ ਚੰਗਿਆਈ ਲੁਕੀ ਹੁੰਦੀ ਹੈ, ਇਹ ਮੰਨਦੇ ਹੋਏ ਸਦਾ ਚੰਗਾ ਹੀ ਸੋਚਣ ਦਾ ਯਤਨ ਕਰੋ। ਇਸ ਨਾਲ ਤੁਸੀਂ ਜੋ ਊਰਜਾ ਬਚਾ ਸਕੋਗੇ, ਉਸ ਨੂੰ ਆਪਣੇ ਕੰਮ ’ਚ ਇਸਤੇਮਾਲ ਕਰੋ ਅਤੇ ਤੁਸੀਂ ਕੰਮ ਪ੍ਰਤੀ ਜ਼ਿਆਦਾ ਫੋਕਸਡ ਰਹਿ ਸਕੋਗੇ। ਇਮੋਸ਼ਨਲ ਫੂਲ ਬਣ ਕੇ ਕੁਝ ਹਾਸਲ ਨਹੀਂ ਹੋਵੇਗਾ ਸਗੋਂ ਸਹਿਕਰਮੀਆਂ ਦੇ ਹਾਸੇ ਦੇ ਪਾਤਰ ਬਣੋਗੇ
ਨਾਪਸੰਦ ਹੋਣ ’ਤੇ:
ਕਈ ਲੋਕਾਂ ਦੀ ਸਟਰਾਂਗ ਲਾਈਕਸ ਅਤੇ ਡਿਸਲਾਈਕਸ ਹੁੰਦੀਆਂ ਹਨ ਪਰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਸੌ ਪ੍ਰਤੀਸ਼ਤ ਚੰਗਾ ਜਾਂ ਮਾੜਾ ਨਹੀਂ ਹੁੰਦਾ। ਫਿਰ ਤੁਹਾਡੇ ਮਨ ’ਚ ਕਿਸੇ ਦੀ ਕਿਹੋ-ਜਿਹੀ ਮਾੜੀ ਇਮੇਜ਼ ਕਿਉਂ ਨਾ ਬਣੀ ਹੋਵੇ, ਉਸ ’ਤੇ ਕਦੇ ਆਪਣੀ ਨਾਪਸੰਦ ਜ਼ਾਹਿਰ ਨਾ ਹੋਣ ਦਿਓ ਆਫਿਸ ’ਚ ਅਜਿਹੇ ਲੋਕਾਂ ਨਾਲ ਚੰਗੇ ਰਿਸ਼ਤੇ ਬਣਾ ਕੇ ਰੱਖੋ। ਹਾਂ, ਐਨਾ ਕਰ ਸਕਦੇ ਹੋ ਕਿ ਉਨ੍ਹਾਂ ਨਾਲ ਸਿਰਫ ਪ੍ਰੋਫੈਸ਼ਨਲ ਗੱਲਬਾਤ ਹੀ ਕਰੋ ਅਤੇ ਟੂ ਦ ਪੁਆਇੰਟ ਗੱਲ ਕਰੋ
ਕਿਸਮਤ ਜਾਂ ਚਾਂਸੇਜ਼ ਅਤੇ ਤੁਹਾਡੀ ਆਪਣੀ ਮਿਹਨਤ, ਲਗਨ, ਐਕਸਪਰਟਾਈਜ਼ ਦੇ ਨਾਲ-ਨਾਲ ਤੁਹਾਡੀ ਪਲੀਜਿੰਗ ਪਰਸਨੈਲਿਟੀ ਵੀ ਪ੍ਰੋਫੈਸ਼ਨਲ ਲਾਈਫ ’ਚ ਕਾਮਯਾਬੀ ਲਈ ਓਨੀ ਹੀ ਮਹੱਤਵਪੂਰਨ ਹੈ -ਊਸ਼ਾ ਜੈਨ ‘ਸ਼ੀਰੀਂ’


































































