Spider

Spider: ਮੱਕੜੀ ਹੋਵੇਗੀ ਘਰ ਤੋਂ ਬਾਹਰ

ਘਰ ’ਚ ਮੱਕੜੀਆਂ ਅਤੇ ਥਾਂ-ਥਾਂ ਕੰਧਾਂ ’ਤੇ ਫੈਲਾਏ ਇਨ੍ਹਾਂ ਦੇ ਜਾਲਿਆਂ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ।

ਜੇਕਰ ਤੁਸੀਂ ਵੀ ਘਰ ਦੇ ਕੋਨਿਆਂ ’ਚ ਬਣਨ ਵਾਲੇ ਮੱਕੜੀਆਂ ਦੇ ਜਾਲਿਆਂ ਤੋਂ ਤੰਗ-ਪ੍ਰੇਸ਼ਾਨ ਹੋ ਤਾਂ ਇਨ੍ਹਾਂ ਜਾਲਿਆਂ ਨੂੰ ਸਾਫ਼ ਕਰਨ ਦੇ ਝੰਜਟ ਤੋਂ ਬਚਣ ਲਈ ਤੁਸੀਂ ਇੱਥੇ ਦੱਸੇ ਗਏ ਤਰੀਕਿਆਂ ਦੀ ਮੱਦਦ ਲੈ ਸਕਦੇ ਹੋ

ਇਸ ਨਾਲ ਹਮੇਸ਼ਾ ਲਈ ਜਾਲਿਆਂ ਦੇ ਨਾਲ ਮੱਕੜੀਆਂ ਦਾ ਵੀ ਸਫ਼ਾਇਆ ਹੋ ਜਾਵੇਗਾ, ਉਹ ਵੀ ਬਿਨਾਂ ਇਨ੍ਹਾਂ ਨੂੰ ਮਾਰੇ

Table of Contents

ਬਣਾਓ ਮੱਕੜੀ ਭਜਾਉਣ ਵਾਲੀ ਸਪਰੇਅ:

ਕੁਝ ਚੀਜ਼ਾਂ ਦੀ ਸਮੈੱਲ ਮੱਕੜੀਆਂ ਬਰਦਾਸ਼ਤ ਨਹੀਂ ਕਰ ਸਕਦੀਆਂ ਅਤੇ ਜਗ੍ਹਾ ਛੱਡ ਦਿੰਦੀਆਂ ਹਨ। ਅਜਿਹੀ ਹੀ ਇੱਕ ਚੀਜ਼ ਹੈ ਲਸਣ। ਇਸ ਦੀ ਸਪਰੇਅ ਬਣਾਉਣ ਲਈ 4-5 ਲਸਣ ਦੀਆਂ ਤੁਰ੍ਹੀਆਂ ਨੂੰ  ਪੀਸ ਕੇ ਪਾਣੀ ’ਚ ਮਿਲਾ ਲਓ ਅਤੇ ਇਸ ਨੂੰ ਘਰ ਦੇ ਹਰ ਕੋਨੇ ’ਤੇ ਛਿੜਕ ਦਿਓ।

ਨਿੰਬੂ ਤੇ ਸੰਤਰੇ ਦੇ ਛਿਲਕੇ:

ਨਿੰਬੂ ਅਤੇ ਸੰਤਰੇ ਵਰਗੇ ਖੱਟੇ ਫਲਾਂ ਦੇ ਛਿਲਕੇ ਬਹੁਤ ਤੇਜ਼ ਸਮੈੱਲ ਵਾਲੇ ਹੁੰਦੇ ਹਨ। ਮੱਕੜੀਆਂ ਇਸ ਤਰ੍ਹਾਂ ਦੀ ਸਮੈੱਲ ਨੂੰ ਜ਼ਿਆਦਾ ਦੇਰ ਤੱਕ ਸਹਿਣ ਨਹੀਂ ਕਰ ਸਕਦੀਆਂ ਹਨ। ਅਜਿਹੇ ’ਚ ਜਿੱਥੇ ਮੱਕੜੀਆਂ ਦਾ ਜਾਲਾ ਹੋਵੇ, ਉੱਥੇ ਇਨ੍ਹਾਂ ਦਾ ਰਸ ਛਿੜਕ ਦਿਓ। ਇਸ ਨਾਲ ਸਾਰੀਆਂ ਮੱਕੜੀਆਂ ਭੱਜ ਜਾਣਗੀਆਂ।

ਮੱਕੜੀਆਂ ਦਾ ਦੁਸ਼ਮਣ ਹੈ ਵਿਨੇਗਰ:

ਵਿਨੇਗਰ ਦਾ ਇਸਤੇਮਾਲ ਕੁਕਿੰਗ ਅਤੇ ਸਫਾਈ ’ਚ ਬਹੁਤ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ, ਪਰ ਇਹ ਕੀੜੇ-ਮਕੌੜਿਆਂ ਨੂੰ ਭਜਾਉਣ ਦੇ ਕੰਮ ਵੀ ਆਉਂਦਾ ਹੈ। ਅਜਿਹੇ ’ਚ ਜੇਕਰ ਤੁਹਾਡੇ ਘਰ ’ਚ ਮੱਕੜੀਆਂ ਜ਼ਿਆਦਾ ਹੋ ਗਈਆਂ ਹਨ ਤਾਂ ਇੱਕ ਸਪਰੇ ਬੋਤਲ ’ਚ ਪਾਣੀ ਨਾਲ ਬਰਾਬਰ ਮਾਤਰਾ ’ਚ ਵਿਨੇਗਰ ਮਿਲਾ ਕੇ 1-2 ਹਫ਼ਤਿਆਂ ਤੱਕ ਲਗਾਤਾਰ ਕੋਨਿਆਂ ਤੇ ਮੱਕੜੀਆਂ ਦੇ ਜਾਲਿਆਂ ’ਤੇ ਇਸ ਦਾ ਛਿੜਕਾਅ ਕਰੋ। ਅਜਿਹਾ ਕਰਨ ਨਾਲ ਸਾਰੀਆਂ ਮੱਕੜੀਆਂ ਭੱਜ ਜਾਣਗੀਆਂ।

Also Read:  Lose Weight: ਵਜ਼ਨ ਨੂੰ ਏਦਾਂ ਘਟਾਓ ਕਿ ਦੁਬਾਰਾ ਵਧ ਨਾ ਸਕੇ

ਸਫਾਈ ਦਾ ਰੱਖੋ ਖਾਸ ਧਿਆਨ:

ਘਰ ’ਚ ਮੱਕੜੀਆਂ ਜਾਲਾ ਨਾ ਬਣਾਉਣ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਹਫ਼ਤੇ ’ਚ ਘੱਟੋ-ਘੱਟ ਇੱਕ ਵਾਰ ਕੰਧਾਂ ਨੂੰ ਜ਼ਰੂਰ ਝਾੜੋ। ਨਾਲ ਹੀ ਘਰ ਦੇ ਟੁੱਟੇ-ਭੱਜੇ ਏਰੀਏ ਨੂੰ ਛੇਤੀ ਤੋਂ ਛੇਤੀ ਠੀਕ ਕਰੋ, ਕਿਉਂਕਿ ਅਜਿਹੀਆਂ ਥਾਵਾਂ ’ਤੇ ਕੀੜੇ-ਮਕੌੜੇ ਜ਼ਿਆਦਾ ਜ਼ਲਦੀ ਆਉਂਦੇ ਹਨ, ਜਿਨ੍ਹਾਂ ਦੇ ਪਿੱਛੇ ਮੱਕੜੀਆਂ ਆਪਣਾ ਖਾਣਾ ਲੱਭਦੀਆਂ ਹੋਈਆਂ ਪਹੁੰਚ ਜਾਂਦੀਆਂ ਹਨ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ