new way to stay fit with entertainment dance therapy

ਮਨੋਰੰਜਨ ਨਾਲ ਫਿੱਟ ਰਹਿਣ ਦਾ ਨਵਾਂ ਤਰੀਕਾ -ਡਾਂਸ ਥੈਰੇਪੀ
ਡਾਂਸ ਇਸ ਹਾਵ-ਭਾਵ ਨੂੰ ਮੂਵਮੈਂਟ ਜ਼ਰੀਏ ਰਲੀਜ਼ ਕਰਦਾ ਹੈ ਵੱਖ-ਵੱਖ ਤਰ੍ਹਾਂ ਦੇ ਮੂਵਮੈਂਟ ਜਨਮ ਤੋਂ ਮੌਤ ਤੱਕ ਦੇ ਸਾਰੇ ਜੀਵਨ-ਚੱਕਰ ਨੂੰ ਦਿਖਾਉਂਦੇ ਹਨ ਤਾੜੀ ਵਜਾਉਣ ਨਾਲ ਐਕਊਪ੍ਰੈਸ਼ਰ ਪੁਆਇੰਟਸ ਚਾਰਜ ਹੁੰਦੇ ਹਨ

ਝੁਕਣ ਅਤੇ ਉਠਣ ਨਾਲ ਸਰੀਰ ਦੀ ਕੁਨੈਕਟੀਵਿਟੀ ਬਣੀ ਰਹਿੰਦੀ ਹੈ, ਹੱਥਾਂ ਅਤੇ ਅੱਖਾਂ ਦਾ ਕੋਆੱਰਡੀਨੇਸ਼ਨ ਸੁਧਰਦਾ ਹੈ ਅਤੇ ਕਮਿਊਨੀਕੇਸ਼ਨ ਬਿਹਤਰ ਹੁੰਦਾ ਹੈ

ਅੱਜ ਡਾਂਸ ਸਿਰਫ਼ ਸ਼ੌਂਕ ਹੀ ਨਹੀਂ ਰਹਿ ਗਿਆ ਹੈ ਸਗੋਂ ਇਹ ਖੁਦ ਨੂੰ ਸਿਹਤਮੰਦ ਬਣਾਉਣ ਦਾ ਵੀ ਜ਼ਰੀਆ ਬਣ ਗਿਆ ਹੈ ਇਸ ਨਾਲ ਜਿੱਥੇ ਤਨਾਅ ਦੂਰ ਹੁੰਦਾ ਹੈ ਉੱਥੇ ਇਹ ਚਿਹਰੇੇ ’ਤੇ ਨਿਖਾਰ ਲਿਆ ਕੇ ਤੁਹਾਨੂੰ ਤਾਉਮਰ ਜਵਾਨ ਬਣਾਈ ਰੱਖਦਾ ਹੈ ਡਾਂਸ ਕਰਨਾ ਇੱਕ ਇਲਾਜ ਦੀ ਵਿਧੀ ਵੀ ਹੈ ਕਈ ਆਧੁਨਿਕ ਸੋਧ ਅਤੇ ਅਧਿਐਨਾਂ ਨੇ ਇਹ ਮੰਨਿਆ ਹੈ ਕ ਨਾਚਸ਼ੈਲੀ ਭਲੇ ਹੀ ਜਿਵੇਂ ਵੀ ਹੋਵੇ, ਡਾਂਸ ਕਰਨ ਨਾਲ ਉਸ ਦੀ ਸਿਹਤ ’ਤੇ ਸਕਾਰਾਤਮਕ ਅਸਰ ਹੁੰਦੇ ਹਨ ਇਹ ਵਿਅਕਤੀ ਨੂੰ ਤਾਉਮਰ ਸਿਹਤ, ਨਿਰੋਗੀ ਅਤੇ ਲੰਬੀ ਉਮਰ ਵਾਲਾ ਬਣਾ ਸਕਦੀ ਹੈ ਹੁਣ ਤਾਂ ਇਸ ਨੂੰ ਇੱਕ ਥੈਰੇਪੀ ਦੇ ਤੌਰ ’ਤੇ ਅਪਣਾਇਆ ਜਾਣ ਲੱਗਿਆ ਹੈ

Also Read: ਮਨੋਰੰਜਨ ਤੇ ਆਮਦਨ ਦਾ ਸਰੋਤ ਹੈ ਸੰਗੀਤ ?

ਬਿਨ੍ਹਾਂ ਦਵਾਈ ਦੇ ਇਲਾਜ ਦੀ ਇਹ ਵਿਧੀ ਪੂਰੇ ਵਿਸ਼ਵ ’ਚ ਪ੍ਰਸਿੱਧ ਹੁੰਦੀ ਜਾ ਰਹੀ ਹੈ ਹੁਣ ਡਾਂਸ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦੇ ਇਲਾਜ ਦਾ ਜ਼ਰੀਆ ਵੀ ਹੈ, ਜਿਸ ਦੇ ਲਈ ਬਕਾਇਦਾ ਡਿਗਰੀ ਅਤੇ ਟ੍ਰੇਨਿੰਗ ਲਈ ਥੈਰੇਪਿਸਟ ਮੌਜ਼ੂਦ ਹੈ ਇਹੀ ਨਹੀਂ, ਇਹ ਥੈਰ ੇਪੀ ਬੱਚਿਆਂ ਦੇ ਸਕੂਲਾਂ, ਹਸਪਤਾਲ, ਡੀਐਡੀਕਸ਼ਨ ਸੈਂਟਰ ਅਤੇ ਡਾਂਸ ਇੰਸਟੀਚਿਊਟ ਦਾ ਹਿੱਸਾ ਬਣ ਚੁੱਕੀ ਹੈ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੇ ਤਨਾਅ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਕਾਰਜ-ਸਮਰੱਥਾ ਨੂੰ ਵਧਾਉਣ ਲਈ ਆਫਿਸ ’ਚ ਹੀ ਡਾਂਸ ਥੈਰੇਪੀ ਸੈਸ਼ਨ ਸ਼ੁਰੂ ਕਰ ਦਿੱਤੇ ਹਨ ਦੂਜੇ ਪਾਸੇ ਸਪੈਸ਼ਲ ਐਜੂਕੇਟਰ ਅਤੇ ਹੈਲਥ ਪ੍ਰੋਫੈਸ਼ਨਲਾਂ ਨੂੰ ਥੈਰੇਪੀ ਸਿਖਾਈ ਜਾ ਰਹੀ ਹੈ

ਇਸ ਨਾਲ ਡਿਪ੍ਰੈਸ਼ਨ ਵਰਗੀ ਮਾਨਸਿਕ ਬਿਮਾਰੀਆਂ ਅਤੇ ਸਰੀਰਕ ਅਸਮੱਰਥਾ ਵਰਗੀਆਂ ਸਮੱਸਿਆਵਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ

ਡਾਂਸ ਥੇਰੈਪੀ ਦੇ ਲਾਭ:

ਸਰੀਰ ਲਈ ਮੂਵਮੈਂਟ ਬੇਹੱਦ ਜ਼ਰੂਰੀ ਹੈ ਪੈਦਾ ਹੋਣ ਤੋਂ ਪਹਿਲਾਂ ਹੀ ਬੱਚਾ ਮੂਵਮੈਂਟ ਜ਼ਰੀਏ ਆਪਣੀ ਗੱਲ ਕਹਿਣ ਲੱਗਦਾ ਹੈ ਜਦੋਂ ਅਸੀਂ ਵੱਡੇ ਹੋਣ ਲੱਗਦੇ ਹਾਂ, ਸਰੀਰ ਦਾ ਹਿੱਲਣਾ ਘੱਟ ਹੋ ਜਾਂਦਾ ਹੈ, ਜਿਸ ਨਾਲ ਸਾਡੇ ਹਾਵ-ਭਾਵ ਘੱਟ ਜ਼ਾਹਿਰ ਹੋਣ ਲੱਗ ਜਾਂਦੇ ਹਨ ਡਾਂਸ ਇਸ ਹਾਵ-ਭਾਵ ਨੂੰ ਮੂਵਮੈਂਟ ਜ਼ਰੀਏ ਰਲੀਜ਼ ਕਰਦਾ ਹੈ ਵੱਖ-ਵੱਖ ਤਰ੍ਹਾਂ ਦੇ ਮੂਵਮੈਂਟ ਜਨਮ ਤੋਂ ਮੌਤ ਤੱਕ ਦੇ ਸਾਰੇ ਜੀਵਨ-ਚੱਕਰ ਨੂੰ ਦਿਖਾਉਂਦੇ ਹਨ ਤਾੜੀ ਵਜਾਉਣ ਨਾਲ ਐਕਊਪ੍ਰੈਸ਼ਰ ਪੁਆਇੰਟਸ ਚਾਰਜ ਹੁੰਦੇ ਹਨ ਝੁਕਣ ਅਤੇ ਉਠਣ ਨਾਲ ਸਰੀਰ ਦੀ ਕੁਨੈਕਟੀਵਿਟੀ ਬਣੀ ਰਹਿੰਦੀ ਹੈ, ਹੱਥਾਂ ਅਤੇ ਅੱਖਾਂ ਦਾ ਕੋਆੱਰਡੀਨੇਸ਼ਨ ਸੁਧਰਦਾ ਹੈ ਅਤੇ ਕਮਿਊਨੀਕੇਸ਼ਨ ਬਿਹਤਰ ਹੁੰਦਾ ਹੈ

ਸਰੀਰ ਦਾ ਲਚੀਲਾਪਣ ਵਧਾਓ:

ਸਰੀਰ ਦਾ ਕੋਈ ਵੀ ਅੰਗ ਅਚਾਨਕ ਮੁੜਨ ਨਾਲ ਮੋਚ ਦੀ ਸ਼ਿਕਾਹਿਤ ਹੋਣਾ ਆਮ ਗੱਲ ਹੈ ਇਹ ਸਰੀਰ ’ਚ ਲਚੀਲੇਪਣ ਦੀ ਕਮੀ ਕਾਰਨ ਹੁੰਦਾ ਹੈ ਪਰ ਹਰ ਰੋਜ਼ ਕੁਝ ਮਿੰਟਾਂ ਦਾ ਡਾਂਸ ਇਨਸਾਨ ਨੂੰ ਲਚੀਲਾ ਬਣਾਉਂਦਾ ਹੈ ਡਾਂਸ ਜਿੱਥੇ ਜੋੜਾਂ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਦਿਵਾਉਣ ’ਚ ਸਹਾਇਕ ਹੈ, ਨਾਲ ਹੀ ਇਸ ਦੇ ਕਾਰਨ ਖੇਡਦੇ ਸਮੇਂ ਸੱਟ ਲੱਗਣ ਦਾ ਖ਼ਤਰਾ ਵੀ ਕਾਫੀ ਘੱਟ ਹੋ ਜਾਂਦਾ ਹੈ

ਤਨਾਅ ਨੂੰ ਕਰੇ ਘੱਟ:

ਹਰ ਗੱਲ ’ਤੇ ਪ੍ਰੇਸ਼ਾਨ ਹੋਣਾ ਅਤੇ ਮਨ ਘਬਰਾਉਣਾ ਇਸ ਤੇਜ਼ ਰਫਤਾਰ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ ਅਜਿਹੇ ’ਚ ਕੁਝ ਦੇਰ ਡਾਂਸ ਕਰਨ ਨਾਲ ਅਸੀਂ ਨਾ ਸਿਰਫ਼ ਖੁਦ ਨੂੰ ਤਨਾਅ ਤੋਂ ਦੂਰ ਰੱਖ ਸਕਦੇ ਹਾਂ, ਸਗੋਂ ਪਹਿਲਾਂ ਤੋਂ ਜ਼ਿਆਦਾ ਖੁਸ਼ੀ ਵੀ ਮਹਿਸੂਸ ਕਰ ਸਕਦੇ ਹਾਂ ਇਸ ਨਾਲ ਸਾਡਾ ਆਤਮਵਿਸ਼ਵਾਸ ਵਧਦਾ ਹੈ ਅਤੇ ਸੰਵਾਦ ਸਮਰੱਥਾ ਵੀ ਬਿਹਤਰ ਹੁੰਦੀ ਹੈ

ਵਜ਼ਨ ਨੂੰ ਕਰੋ ਘੱਟ:

ਹਰ ਦਿਨ ਕੁਝ ਦੇਰ ਡਾਂਸ ਕਰਨ ਨਾਲ ਸਾਡੇ ਸਰੀਰ ਦੀ ਕੈਲਰੀ ਖਰਚ ਹੋਣ ਲੱਗਦੀ ਹੈ ਇਸ ਤੋਂ ਇਲਾਵਾ ਡਾਂਸ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਵਜ਼ਨ ਘੱਟ ਕਰਨ ਲਈ ਫ੍ਰੀਸਟਾਇਲ ਡਾਂਸ ਸਭ ਤੋਂ ਚੰਗਾ ਬਦਲ ਹੈ ਫਾਸਟ ਮਿਊਜ਼ਿਕ ’ਤੇ ਡਾਂਸ ਕਰਨ ਨਾਲ ਸਰੀਰ ’ਚ ਜਮ੍ਹਾ ਜ਼ਿਆਦਾ ਚਰਬੀ ਤੇਜ਼ੀ ਨਾਲ ਘੱਟ ਹੁੰਦੀ ਹੈ ਇਸ ਨਾਲ ਨਾ ਸਿਰਫ਼ ਮੋਟਾਪੇ ਦੀ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ, ਸਗੋਂ ਢਿੱਲਾ-ਢਾਲਾ ਸਰੀਰ ਵੀ ਚੁਸਤ ਬਣ ਜਾਂਦਾ ਹੈ

ਸਰੀਰ ਨੂੰ ਊਰਜਾਵਾਨ ਬਣਾਓ:

ਜੇਕਰ ਤੁਸੀਂ ਆਲਸ ਤੋਂ ਪ੍ਰੇਸ਼ਾਨ ਹੋ ਤਾਂ ਉਸ ਤੋਂ ਮੁਕਤ ਹੋਣ ਦਾ ਡਾਂਸ ਤੋਂ ਬਿਹਤਰ ਕੋਈ ਬਦਲ ਨਹੀਂ ਹੋ ਸਕਦਾ ਦਰਅਸਲ ਡਾਂਸ ਨਾਲ ਸਰੀਰ ’ਚ ਊਰਜਾ ਦਾ ਪੱਧਰ ਕਾਫੀ ਵਧ ਜਾਂਦਾ ਹੈ ਕਈ ਸੋਧਾਂ ਅਨੁਸਾਰ ਡਾਂਸ ਕਰਨ ਵਾਲੇ ਲੋਕਾਂ ਦੀ ਕਾਰਜ- ਸਮਰੱਥਾ ਡਾਂਸ ਨਾ ਕਰਨ ਵਾਲਿਆਂ ਦੀ ਤੁਲਨਾ ’ਚ ਕਾਫ਼ੀ ਜ਼ਿਆਦਾ ਹੁੰਦੀ ਹੈ

ਦਿਲ ਦੀ ਮੱਦਦ ਕਰੋ:

ਦਿਲ ਸਬੰਧੀ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਡਾਂਸ ਬਹੁਤ ਚੰਗੀ ਗਤੀਵਿਧੀ ਹੈ ਜਿਹੜੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਹੈ, ਜੇਕਰ ਉਹ ਡਾਂਸ ਕਰਦੇ ਹਨ ਤਾਂ ਉਨ੍ਹਾਂ ਦੇ ਦਿਲ ਦੀ ਸਿਹਤ ’ਚ ਵੀ ਸੁਧਾਰ ਹੁੰਦਾ ਹੈ

ਖੂਨ ਦੇ ਸੰਚਾਰ ਨੂੰ ਠੀਕ ਕਰੋ:

ਡਾਂਸ ਕਰਨ ਨਾਲ ਸਰੀਰ ਦਾ ਹਰ ਅੰਗ ਝੁੰਮਣ ਲਗਦਾ ਹੈ, ਜਿਸ ਨਾਲ ਪੂਰੇ ਸਰੀਰ ’ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਹੋਣ ਲਗਦਾ ਹੈ ਅਜਿਹੇ ’ਚ ਅਸੀਂ ਕਈ ਬਿਮਾਰੀਆਂ ਦੀ ਸ਼ੰਕਾ ਤੋਂ ਬਚ ਸਕਦੇ ਹਾਂ

ਇਕਾਗਰਤਾ ਵਧਾਓ:

ਡਾਂਸ ਕਰਨ ਨਾਲ ਇਕਾਗਰਤਾ ਵਧਦੀ ਹੈ, ਜਿਸ ਨਾਲ ਤੁਸੀਂ ਜੀਵਨ ’ਚ ਪਹਿਲਾਂ ਨਾਲੋਂ ਜ਼ਿਆਦਾ ਅਨੁਸ਼ਾਸਿਤ ਹੋ ਜਾਂਦੇ ਹੋ ਡਾਂਸ ਦਾ ਅਭਿਆਸ ਕਰਨ ਨਾਲ ਆਤਮਵਿਸ਼ਵਾਸ ਵਧਦਾ ਹੈ, ਜਿਸ ਨਾਲ ਤੁਸੀਂ ਚੀਜ਼ਾਂ ’ਤੇ, ਕੰਮ ’ਤੇ ਅਤੇ ਖੁਦ ’ਤੇ ਜ਼ਿਆਦਾ ਧਿਆਨ ਦੇਣ ਲਗਦੇ ਹੋ

ਡਾਂਸ ਕਰਨ ਤੋਂ ਪਹਿਲਾਂ ਕੀ ਖਾਈਏ:

ਡਾਂਸ ਕਰਦੇ ਸਮੇਂ ਕਮਜ਼ੋਰੀ ਮਹਿਸੂਸ ਨਾ ਹੋਵੇ, ਇਸ ਲਈ ਡਾਂਸ ਕਰਨ ਤੋਂ ਪਹਿਲਾਂ ਬਹੁਤ ਘੱਟ ਖਾਓ ਜਾਂ ਸਿਰਫ਼ ਇੱਕ ਕੇਲਾ ਖਾ ਲਓ ਯਾਦ ਰਹੇ ਪੇਟਭਰ ਖਾਣ ਨਾਲ ਨੁਕਸਾਨ ਹੋ ਸਕਦਾ ਹੈ ਡਾਂਸ ਦੌਰਾਨ ਜ਼ਿਆਦਾ ਪਾਣੀ ਪੀਣਾ ਵੀ ਹਾਨੀਕਾਰਕ ਹੋ ਸਕਦਾ ਹੈ ਡਾਂਸ ਕਰਨ ਤੋਂ ਬਾਅਦ ਨਾਰੀਅਲ ਦਾ ਪਾਣੀ ਪੀਣਾ ਬਹੁਤ ਚੰਗਾ ਹੁੰਦਾ ਹੈ

ਕਿਹੜੇ ਡਾਂਸ ਸਟੈੱਪਸ ਸਭ ਤੋਂ ਜ਼ਿਆਦਾ ਫਾਇਦੇਮੰਦ:

ਬੇਲੀ ਡਾਂਸ:

ਇਸ ’ਚ ਪੇਟ ਨੂੰ ਵੱਖ-ਵੱਖ ਤਰੀਕਿਆਂ ਨਾਲ ਘੁਮਾਇਆ ਜਾਂਦਾ ਹੈ ਇਸ ਨਾਲ ਸਰੀਰ ਦਾ ਹਰ ਅੰਗ ਥਿਰਕਦਾ ਹੈ ਬੇਲੀ ਡਾਂਸ ਕਰਦੇ ਹੋਏ ਅੱਗੇ ਵੱਲ ਝੁਕਿਆ ਜਾਂਦਾ ਹੈ ਇਸ ਨੂੰ ਪੰਜ ਤੋਂ ਸੱਤ ਮਿੰਟ ਕਰਨਾ ਕਾਫੀ ਹੁੰਦਾ ਹੈ

ਹਿੱਪ-ਹਾਪ ਡਾਂਸ:

ਇਸ ਡਾਂਸ ’ਚ ਪਾੱਪਿੰਗ, ਲਾੱਕਿੰਗ ਅਤੇ ਬ੍ਰੇਕਿੰਗ ਵਰਗੇ ਸਟੈੱਪਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਨੂੰ ਸਿਰਫ਼ ਪੰਜ ਮਿੰਟ ਕਰਨ ਨਾਲ ਹੀ ਤੁਸੀਂ ਬੇਹੱਦ ਤਰੋਤਾਜ਼ਾ ਮਹਿਸੂਸ ਕਰਨ ਲੱਗੋਗੇ

ਕੰਟੈਂਪਰੇਰੀ ਡਾਂਸ:

ਇਹ ਡਾਂਸ ਤੁਹਾਡੇ ਧਿਆਨ ਨੂੰ ਰੋਕਣ ’ਚ ਮੱਦਦਗਾਰ ਹੈ ਇਸ ਡਾਂਸ ਦੀ ਵਰਤੋਂ ਜ਼ਿਆਦਾ ਐਕਟਿਵ ਰਹਿਣ ਲਈ ਕੀਤੀ ਜਾਂਦੀ ਹੈ ਇਸ ’ਚ ਊਰਜਾ ਦਾ ਪੂਰਾ ਇਸਤੇਮਾਲ ਹੁੰਦਾ ਹੈ ਸਿਰਫ਼ ਪੰਜ ਮਿੰਟਾਂ ਤੱਕ ਇਹ ਡਾਂਸ ਕਰਨ ਨਾਲ ਹੀ ਕਾਫ਼ੀ ਲਾਭ ਹੁੰਦਾ ਹੈ

ਬੀ-ਬੋਇੰਗ ਡਾਂਸ:

ਇਹ ਮਾਰਸ਼ਲ ਆਰਟ ਅਤੇ ਡਾਂਸ ਦਾ ਮਿਲਿਆ ਜੁਲਿਆ ਰੂਪ ਹੈ ਇਸ ਨਾਲ ਨਾ ਸਿਰਫ਼ ਸਰੀਰ ਲਚੀਲਾ ਬਣਦਾ ਹੈ, ਸਗੋਂ ਮੋਟਾਪੇ ਨੂੰ ਘੱਟ ਕਰਨ ’ਚ ਵੀ ਇਹ ਮੱਦਦਗਾਰ ਸਾਬਤ ਹੁੰਦਾ ਹੈ ਰੋਜ਼ਾਨਾ ਪੰਜ ਤੋਂ ਦਸ ਮਿੰਟ ਤੱਕ ਇਹ ਡਾਂਸ ਕੀਤਾ ਜਾ ਸਕਦਾ ਹੈ, ਪਰ ਰੈਗੂਲੈਰਿਟੀ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ

ਕਈ ਬਿਮਾਰੀਆਂ ’ਚ ਫਾਇਦੇਮੰਦ:

ਡਾਂਸ ਮੂਵਮੈਂਟ ਥੈਰੇਪੀ ਇੱਕ ਅਜਿਹਾ ਸਰਲ ਅਤੇ ਸਸਤਾ ਉਪਾਅ ਹੈ, ਜੋ ਨਾ ਸਿਰਫ਼ ਤੁਹਾਨੂੰ ਊਰਜਾਵਾਨ ਬਣਾਉਂਦਾ ਹੈ, ਸਗੋਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਵੀ ਬਚਾਉਂਦਾ ਹੈ

  • ਥਾਇਰਾਇਡ ਅਤੇ ਮੋਟਾਪਾ ਹੋਣ ਦੀ ਸ਼ੰਕਾ ਕਾਫ਼ੀ ਘੱਟ ਹੋ ਜਾਂਦੀ ਹੈ
  • ਰੋਜ਼ਾਨਾ ਡਾਂਸ ਕਰਨ ਨਾਲ ਸਰੀਰ ’ਚ ਕੋਲੇਸਟਰਾਲ ਦਾ ਪੱਧਰ ਘਟਦਾ ਹੈ
  • ਡਾਂਸ ਨਾਲ ਚਮੜੀ ਦੇ ਵਾਇਰਸ ਨਸ਼ਟ ਹੁੰਦੇ ਹਨ, ਜਿਸ ਨਾਲ ਚਮੜੀ ਸਿਹਤਮੰਦ ਹੁੰਦੀ ਹੈ
  • ਰੈਗੂਲਰ ਡਾਂਸ ਦਿਲ ਦੀ ਧੜਕਨ ਅਤੇ ਖੂਨ ਦੇ ਸੰਚਾਰ ਨੂੰ ਬਿਹਤਰ ਕਰਦਾ ਹੈ
  • ਮਨਪਸੰਦ ਗਾਣਿਆਂ ’ਤੇ ਕੁਝ ਦੇਰ ਨੱਚਣ ਨਾਲ ਨੈਗੇਟਿਵੀ ਦੇ ਖਤਰੇ ਨੂੰ ਘੱਟ ਕਰਨ ’ਚ ਵੀ ਕਾਫ਼ੀ ਮੱਦਦ ਮਿਲਦੀ ਹੈ
  • ਡਾਂਸ ਕਰਨ ਨਾਲ ਕਮਰ ਅਤੇ ਗੋਡਿਆਂ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ
  • ਇਹ ਸਾਨੂੰ ਮਾਨਸਿਕ ਸ਼ਾਂਤੀ ਦਿੰਦਾ ਹੈ
  • ਇਸ ਨਾਲ ਡਿਮੇਸ਼ੀਆ ਅਤੇ ਪਾਗਲਪਣ ਦੀ ਸ਼ੰਕਾ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!