ਅਰਬਾਂ ਵਾਰ ਨਮਨ ਹੈ, ਸਲੂਟ ਹੈ ਸਾਈਂ ਮਸਤਾਨਾ ਜੀ ਨੂੰ
ਪਵਿੱਤਰ ਭੰਡਾਰਾ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਮਾਲਕ ਦੀ ਸਾਜੀ-ਨਵਾਜੀ ਪਿਆਰੀ ਸਾਧ-ਸੰਗਤ ਜੀਓ! ਸਭ ਤੋਂ ਪਹਿਲਾਂ, ਅੱਜ ਸਾਰੇ ਜਿਵੇਂ ਸਜ-ਧਜ ਕੇ ਆਏ ਹਨ ਅਤੇ ਜੋ ਤੁਹਾਡੇ ਚਿਹਰਿਆਂ ’ਤੇ ਅਸਲੀ ਸਜਾਵਟ ਕਰਨ ਵਾਲਾ ਆਇਆ ਹੈ ਅੱਜ…, ਕਿਉਂਕਿ ਤੁਹਾਡੇ ਚਿਹਰਿਆਂ ’ਤੇ ਇੱਕ ਵੱਖਰੇ ਤਰ੍ਹਾਂ ਦਾ ਨੂਰ ਹੈ ਅਤੇ ਉਸ ਨੂਰ ਦੇ ਭੰਡਾਰ ਨੂੰ ਅਸੀਂ ‘ਸ਼ਾਹ ਸਤਿਨਾਮ’, ‘ਸ਼ਾਹ ਮਸਤਾਨ’ ਜੀ ਕਹਿੰਦੇ ਹਾਂ! ਤਾਂ ਅੱਜ ਉਹ ਨੂਰ-ਏ-ਜਲਾਲ, ਦੋਵੇਂ ਜਹਾਨ ਦੇ ਮਾਲਕ ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਇਸ ਧਰਤੀ ’ਤੇ ਆਏ ਉਹ ਦਿਨ ਕਿਹੋ ਜਿਹਾ ਰਿਹਾ ਹੋਵੇਗਾ,
ਜਦੋਂ ਇੱਕ ਕਮਰੇ ’ਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ! ਉਹ ਭੈਣ (ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਆਦਰਯੋਗ ਭੈਣ ਜਿਸ ਨੇ ਉਹ ਹੂ-ਬ-ਹੂ ਨਜ਼ਾਰਾ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ) ਕਿਹੋ ਜਿਹੀ ਹੋਵੇਗੀ, ਜਿਸ ਦੀਆਂ ਅੱਖਾਂ ਉਸ ਪ੍ਰਕਾਸ਼ ਨੂੰ ਦੇਖ ਕੇ ਅਚੰਭੇ ਨਾਲ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ! ਅਤੇ ਜੋ ਨਜ਼ਾਰਾ ਲਿਆ ਹੋਵੇਗਾ, ਉਹ ਵਰਣਨ ਤੋਂ ਪਰ੍ਹੇ ਹੈ!…ਸੋ, ਸਾਈਂ ਮਸਤਾਨਾ ਜੀ ਕਹੀਏ, ਦਾਤਾ ਮਸਤਾਨਾ ਜੀ ਕਹੀਏ, ਬਹੁਤ ਨਾਂਅ ਹਨ…! ਕਹਿਣ ਦਾ ਮਤਲਬ ਕਿ ਉਸ ਸੱਚੇ ਦਾਤਾ, ਰਹਿਬਰ ਦਾ ਅੱਜ ‘ਅਵਤਾਰ ਦਿਹਾੜਾ’ ਹੈ ਤੁਹਾਨੂੰ ਸਭ ਨੂੰ ਇਸ ਅਵਤਾਰ ਦਿਹਾੜੇ ਭੰਡਾਰੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ! ਬਹੁਤ-ਬਹੁਤ ਮੁਬਾਰਕਬਾਦ! ਬਹੁਤ-ਬਹੁਤ ਖੁਸ਼ੀਆਂ ਹੋਣ!!
ਅਜਿਹੇ-ਅਜਿਹੇ ਬਚਨ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਕੀਤੇ ਹਨ, ਕਰਵਾਏ ਹਨ ਸੱਚੇ ਸੌਦੇ ਲਈ, ਜੋ ਆਪਣੇ-ਆਪ ’ਚ ਬੇਮਿਸਾਲ ਕਹੀਏ, ਜਾਂ ਜਿਨ੍ਹਾਂ ਦੀ ਬਰਾਬਰੀ ਨਹੀਂ ਹੋ ਸਕਦੀ, ਜਾਂ ਇੰਜ ਕਹੀਏ ਕਿ ਰੂਹਾਨੀਅਤ ’ਚ ‘ਅਨੋਖੇ’, ‘ਹੈਰਾਨੀਜਨਕ’ ਆਦਿ ਕੋਈ ਵੀ ਸ਼ਬਦ ਇਸਤੇਮਾਲ ’ਚ ਲਿਆਈਏ, ਉਹ ਛੋਟੇ ਹੀ ਪੈਂਦੇ ਨਜ਼ਰ ਆ ਰਹੇ ਹਨ! ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ…., ਵੇਦਾਂ ’ਚ ਪਵਿੱਤਰ ਵੇਦ, ਗੀਤਾ, ਰਾਮਾਇਣ, ਮਹਾਭਾਰਤ, ਪਵਿੱਤਰ ਗੁਰਬਾਣੀ, ਪਵਿੱਤਰ ਕੁਰਾਨ ਸ਼ਰੀਫ, ਪਵਿੱਤਰ ਬਾਈਬਲ, ਸ਼ੇਖ ਫਰੀਦ, ਧੰਨਾ ਭਗਤ, ਕਬੀਰ ਦਾਸ ਜੀ, ਰਵੀਦਾਸ ਜੀ ਅਤੇ ਹੋਰ ਵੀ ਕਈ ਸੰਤਾਂ ਦੀ ਬਾਣੀ ਨੂੰ ਜਦੋਂ ਪੜਿ੍ਹਆ, ਉਸ ਵਿੱਚ ਜ਼ਿਆਦਾਤਰ ਆਉਂਦਾ ਹੈ…., ਜਿਵੇਂ ਵੇਦਾਂ ਦੀ ਗੱਲ ਕਰੀਏ, ਤਾਂ ਉਸ ਵਿੱਚ ਆਉਂਦਾ ਹੈ
ਕਿ ‘ਕਲਿਯੁਗ ’ਚ ਹੋਵੇਗਾ ਤਾਂ ਰਾਮ-ਨਾਮ ਪ੍ਰਧਾਨ, ਪਰ ਨਾਮ ਲੈਣਾ ਬਹੁਤ ਮੁਸ਼ਕਲ ਹੋਵੇਗਾ’ ਪਰ ਸਾਈਂ ਮਸਤਾਨਾ ਜੀ ਕਮਾਲ ਦਾ ਤੋੜ ਲੈ ਕੇ ਆਏ! ਤਿੰਨ ਹੀ ਸ਼ਬਦ ਅਤੇ ਛੋਟ ਇਹ ਕਿ ਤੁਸੀਂ ਚਲਦੇ ਜਪੋ, ਲੇਟ ਕੇ ਜਪੋ, ਬੈਠ ਕੇ ਜਪੋ, ਖਾਂਦੇ ਹੋਏ ਜਪੋ, ਕੰਮ-ਧੰਦਾ ਕਰਦੇ ਹੋਏ ਜਪੋ ਜੋ ਜ਼ੁੁਬਾਨ ਨਾਲ ਗੁਰਮੰਤਰ ਦਾ ਜਾਪ ਤੁਸੀਂ ਕਰ ਲਿਆ, ਦਰਗਾਹ ’ਚ ਮਨਜ਼ੂਰ ਕਰਵਾ ਕੇ ਛੱਡਾਂਗੇ! ਫਿਰ ਵੀ ਜੇਕਰ ਤੁਸੀਂ ਨਾ ਜਪੋ, ਤਾਂ ਲਾਹਨਤ ਹੈ! ਤੁਸੀਂ ਪੈਦਲ ਜਾ ਰਹੇ ਹੋ, ਸਵੇਰੇ-ਸਵੇਰੇ ਵਾੱਕਿੰਗ ਕਰੋ, …ਚਲੋ, ਖੇਤਾਂ ’ਚ ਜਾ ਰਹੇ ਹੋ, ਸਕੂਲ-ਕਾਲਜ ਜਾ ਰਹੇ ਹੋ, ਦੁਕਾਨ ਖੋਲ੍ਹਣ ਜਾ ਰਹੇ ਹੋ, ਤਾਂ ਚਲਦੇ ਜਾਓ, ਦੇਖਦੇ ਜਾਓ ਅਤੇ ਜੀਭਾ-ਖਿਆਲਾਂ ਨਾਲ ਮਾਲਕ ਦਾ ਨਾਮ ਲੈਂਦੇ ਜਾਓ ਕੰਮ-ਧੰਦਾ ਵੀ ਨਹੀਂ ਛੁੱਟੇਗਾ ਅਤੇ ਮਾਲਕ ਦੀ ਭਗਤੀ-ਇਬਾਦਤ ਵੀ ਹੋ ਰਹੀ ਹੈ ਦੱਸੋ, ਇਸ ਤੋਂ ਸੌਖਾ ਹੋਰ ਕੀ ਹੋ ਸਕਦਾ ਹੈ? ਤਾਂ ਹੈ ਨਾ ਕਮਾਲ ਦੀ ਛੋਟ!
ਕੀ ਤੁਹਾਨੂੰ ਪਤਾ ਹੈ ਕਿ ਇਹੀ ਭਗਤੀ ਕਰਨ ਲਈ ਪਿਛਲੇ ਯੁਗਾਂ ’ਚ ਇੱਕ ਹੀ ਸਥਾਨ ’ਤੇ ਸੈਂਕੜੇ ਸਾਲ ਲੋਕ ਖੜ੍ਹੇ ਰਹਿੰਦੇ ਸਨ! ਉਮਰ ਲੰਬੀ ਹੁੰਦੀ ਸੀ ਤਾਂ ਕੀ ਹੋਇਆ! ਕਿਉਂਕਿ ਮਾਲਕ ਨਾਲ ਮਿਲਣ ਦਾ ਸਮਾਂ ਵੀ ਬਹੁਤ ਲੰਮਾ ਸੀ! ਹੁਣ ਅੰਗੂਠੇ ’ਤੇ ਖੜ੍ਹੇ ਹਨ, ਪੰਜਿਆਂ ਦੇ ਭਾਰ, ਤਾਂ ਉਸੇ ’ਤੇ ਖੜ੍ਹੇ ਹਨ ਸਭ ਕੁਝ ਤਿਆਗ ਦਿੰਦੇ ਸਨ! ਹਵਾ ਹੀ ਖਾਂਦੇ ਤੇ ਹਵਾ ਹੀ ਪੀਂਦੇ ਸਨ ਅਤੇ ਉਹ ਵੀ ਇੰਨੀ ਕਿ ਮਾਈਂਡ ’ਚ, ਫੇਫੜਿਆਂ ’ਚ ਆਕਸੀਜਨ ਭਰ ਕੇ ਰੱਖ ਲੈਂਦੇ ਅਤੇ ਪਤਾ ਨਹੀਂ ਕਦੋਂ ਸਾਹ ਲੈਂਦੇ! ਇਸ ਲਈ ਉਹਨਾਂ ਦੀ ਉਮਰ ਦਾ ਸਮਾਂ-ਪੀਰੀਅਡ ਹਜ਼ਾਰਾਂ ਸਾਲ ਚਲਾ ਜਾਂਦਾ ਸੀ ਇੱਕ ਮਿੰਟ ’ਚ 16-18 ਸਾਹ ਮਿਲਣਗੇ, ਜੋ ਨਾਰਮਲੀ ਲੈਂਦੇ ਹਨ, ਅੱਜ ਕਲਿਯੁਗ ਦੇ ਅਨੁਸਾਰ ਦੱਸ ਰਹੇ ਹਾਂ, ਜੇਕਰ ਪ੍ਰਾਣਾਯਾਮ ਦੁਆਰਾ ਸਾਹ ਨੂੰ ਉੱਪਰ ਅਟਕਾ ਲਿਆ, ਤਾਂ ਉਹ ਅਟਕ ਗਿਆ! ਹੁਣ ਗੱਲਾਂ ਕਰਦੇ ਰਹੋ, ਕੁਝ ਵੀ ਕਰਦੇ ਹੋ, ਅਜਿਹਾ ਸੰਤ ਕਰ ਸਕਦੇ ਹਨ, ਤਾਂ ਉਹ ਅਟਕਿਆ ਹੋਇਆ ਸਾਹ 4-5 ਮਿੰਟ ਤੱਕ ਉੱਥੇ ਅਟਕਿਆ ਰਹਿੰਦਾ ਸੀ ਅਤੇ ਫਿਰ ਕਿਤੇ ਜਾ ਕੇ ਉਹ ਸਾਹ ਲੈਂਦੇ ਸਨ ਤਾਂ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ!
ਕਿੱਥੇ ਤਾਂ ਇੱਕ ਮਿੰਟ ’ਚ 16 ਅਤੇ ਉਹ ਲੈਂਦੇ 10 ਮਿੰਟ ’ਚ ਇੱਕ ਸਾਹ ਹੁਣ ਤੁਸੀਂ ਕੈਲਕੁਲੇਟ ਕਰ ਲਓ ਕਿ ਉਹਨਾਂ ਦੀ ਉਮਰ ਕਿੰਨੀ ਵਧ ਗਈ! ਭਾਵ ਹਜ਼ਾਰਾਂ ਸਾਲ ਉਹਨਾਂ ਦੀ ਉਮਰ ਹੁੰਦੀ ਸੀ ਇਸ ਤਰ੍ਹਾਂ ਕਰਦੇ ਸਨ ਸੰਤ, ਪੀਰ-ਫਕੀਰ, ਪਰ ਫਿਰ ਵੀ ਭਗਵਾਨ ਦੀ ਪ੍ਰਾਪਤੀ ’ਚ ਬਹੁਤ ਸਮਾਂ ਲੱਗ ਜਾਂਦਾ ਸੀ …ਅਤੇ ਹੁਣ ਤੁਸੀਂ ਦੇਖੋ, ਘੁਰਾੜੇ ਮਾਰਨ ਦੀ ਤਿਆਰੀ ’ਚ ਹਨ, ਨਾਮ ਜਪ ਰਹੇ ਹਨ ਅਤੇ ਮਾਲਕ ਦੀ ਦਰਗਾਹ ’ਚ ਮਨਜ਼ੂਰ ਹੋ ਰਿਹਾ ਹੈ! ਹੈ ਨਾ ਕਮਾਲ! ਤੁਸੀਂ ਨਹਾ ਰਹੇ ਹੋ…, ਨਹਾਉਂਦੇ-ਨਹਾਉਂਦੇ ਹੀ ਸਹੀ! ਕੁਝ ਵੀ ਕਰ ਰਹੇ ਹੋ ਦੈਨਿਕ ਕਾਰਜ, ਜਿਵੇਂ ਖਾਣਾ ਖਾ ਰਹੇ ਹੋ, ਖਾਣਾ ਬਣਾ ਰਹੇ ਹੋ, ਦਫਤਰ ’ਚ ਕੰਮ-ਧੰਦਾ ਕਰਨ ਤੋਂ ਬਾਅਦ ਥੋੜ੍ਹਾ ਸੁਸਤਾ ਰਹੇ ਹੋ, ਉਸ ਵਿੱਚ ਭਗਤੀ ਕਰ ਰਹੇ ਹੋ, ਬੱਸ ’ਚ ਬੈਠੇ ਸਫਰ ਕਰ ਰਹੇ ਹੋ, ਉਦੋਂ ਭਗਤੀ ਕਰ ਰਹੇ ਹੋ,
ਕਿਉਂਕਿ ਤੁਸੀਂ ਕਿਹੜਾ ਬੱਸ ਚਲਾਉਣੀ ਹੈ? ਜੇਕਰ ਚਲਾ ਵੀ ਰਹੇ ਹੋ ਤਾਂ ਜੀਭ ਨਾਲ ਬੇ੍ਰਕ ਤਾਂ ਨਹੀਂ ਦਬਾਉਣੀ, ਇਹ ਤਾਂ ਫ੍ਰੀ ਹੈ! ਹਾਲਾਂਕਿ ਮਾਈਂਡ ਫ੍ਰੀ ਨਹੀਂ ਹੁੰਦਾ ਇੱਥੇ ਬੈਠੇ ਹੋ, ਇਸ ਨੂੰ ਦੇਖ ਲਿਆ, ਉਸ ਨੂੰ ਦੇਖ ਲਿਆ! ਕਈ ਤਾਂ ੳੁੱਛਲ-ੳੁੱਛਲ ਕੇ ਦੇਖਦੇ ਹਨ ਮਤਲਬ ਕਿ ਟਿਕਦੇ ਨਹੀਂ ਤੁਸੀਂ! ਮਾਈਂਡ ਵਾਲਾ ਪੁਰਜਾ ਤਾਂ ਚਲਦਾ ਹੀ ਰਹਿੰਦਾ ਹੈ ਅਤੇ ਚਲਦਾ ਰਹਿਣਾ ਵੀ ਚਾਹੀਦਾ ਹੈ ਕਿਉਂਕਿ ਇਹ ਬੰਦ ਹੋ ਗਿਆ ਤਾਂ ਮਤਲਬ, ਤੁਸੀਂ ਵੀ ਬੰਦ ਹੋ ਗਏ! ਪਰ ਇਸੇ ਪੁਰਜੇ ਨੂੰ ਕਨਵਰਟ ਕਰਨਾ ਹੈ ਕਿ ਬਜਾਏ ਦੁਨੀਆ ’ਚ ਗੁਆਚਣ ਦੇ, ਕਿਉਂ ਨਾ ਰਾਮ, ਅੱਲ੍ਹਾ, ਮਾਲਕ ’ਚ ਗੁਆਚ ਜਾਈਏ ….ਤਾਂ ਸਾਈਂ ਜੀ ਨੇ ਕਿੰਨਾ ਸੌਖਾ ਤਰੀਕਾ ਦਿੱਤਾ! ਤਿੰਨ ਸ਼ਬਦ ਦੁਹਰਾਉਂਦੇ ਰਹੋ, ਧਿਆਨ ਉੱਧਰ ਜਾਵੇਗਾ, ਮਾਲਕ ਨਾਲ ਲੱਗ ਜਾਵੇਗਾ, ਇਸ ਨਾਲ ਸਾਰੇ ਕਰਮ ਕੱਟਣਗੇ ਅਤੇ ਖੁਸ਼ੀਆਂ ਨਾਲ ਝੋਲੀਆਂ ਭਰਦੀਆਂ ਜਾਣਗੀਆਂ
ਅਜਿਹੇ ਸਨ ਮਸਤਾਨਾ ਸ਼ਾਹ ਅਜਿਹਾ ਉਹਨਾਂ ਨੇ ਦੇਖਿਆ ਸੀ ਕਿ ਲੋਕ ਸਮਾਧੀ ’ਚ ਬੈਠ ਗਏ! ਬੋਲਣਾ ਨਹੀਂ ਹੁੰਦਾ ਸੀ ਹਿੱਲਣਾ ਨਹੀਂ! ਅੱਖਾਂ ਬੰਦ ਹੁੰਦੀਆਂ ਇੱਕ ਹੀ ਪਾਸੇ ਧਿਆਨ ਹੁੰਦਾ ਪਰ ਸਾਈਂ ਜੀ ਨੱਚਦੇ ਰਹਿੰਦੇ ਸਨ ਕਹਿੰਦੇ ਕਿ ਜੀ, ਸਾਡਾ ਤਾਂ ਮਸਤੋ-ਮਸਤ ਹੀ ਮਨਜ਼ੂਰ ਕਰ ਦਿਓ! ਉਨ੍ਹਾਂ ਨੇ ਕਿਹਾ ਕਿ ਠੀਕ ਹੈ ਤਾਂ ਅੱਜ ਜੋ ਸੱਚੇ ਮਾਲਕ ਦੇ ਇਸ਼ਕ ’ਚ ਨੱਚਦੇ ਹੋ…, ਕਿਸੇ ਹੋਰ ਚੀਜ਼ ਵਿਚ ਨੱਚਦੇ ਹੋ ਤਾਂ ਗੱਲ ਅਲੱਗ ਹੁੰਦੀ ਹੈ, ਪ੍ਰੰਤੂ ਇੱਥੇ ਜੋ ਸੱਚੇ ਮਾਲਕ ਦੇ ਇਸ਼ਕ ਵਿੱਚ ਨੱਚਦੇ ਹੋ ਉਹ ਦਰਗਾਹ ’ਚ ਜਿਉਂ ਦਾ ਤਿਉਂ ਮਨਜ਼ੂਰ ਹੁੰਦਾ ਹੈ, ਸਾਈਂ ਜੀ ਨੇ ਇਹ ਬਚਨ ਕੀਤੇ ਹੋਏ ਹਨ ‘ਮੁਜਰਾ’ ਉਸ ਨੂੰ ਬੋਲਿਆ ਕਰਦੇ ਤਾਂ ਇਹ ਹੈ ‘ਰੂਹਾਨੀ ਮੁਜਰਾ’!
ਕਿਸੇ ਨੇ ਕਿਹਾ ਕਿ ਸਾਈਂ ਜੀ, ਤੁਸੀਂ ਤਾਂ ਇਹ ਬਹੁਤ ਗਲਤ ਕੰਮ ਕਰ ਦਿੱਤਾ! ਸਾਡੇ ਲਈ ਤਾਂ ਡਰਨਾ ਗੱਡ ਤਾ! ਤੁਸੀਂ ਨਚਾਉਣੇ ਓ, ਨੱਚਦੇ ਐ ਬਹੁਤ ਲੋਕ, ਸਾਡੇ ਧਰਮਾਂ ਆਲੇ ਤਾਂ ਆਉਣਗੇ ਈ ਨੀਂ! ਸਾਈਂ ਜੀ ਕਹਿੰਦੇ ਕਿ ਅਰੇ…ਰੇ…ਰੇ…ਰੇ, ਪੜ੍ਹੋ! ਪਵਿੱਤਰ ਗੁਰੂਆਂ ਦੇ ਬਚਨ ਕੀ ਹਨ!
‘ਨਾਚ ਰੇ ਮਨ ਨਾਚ ਗੁਰ ਕੈ ਆਗੈ ਨਾਚ’
ਸਾਫ਼ ਲਿਖਿਆ ਹੋਇਆ ਤਾਂ ਉਹ ਹੈਰਾਨ ਰਹਿ ਗਏ ਕਿ ਇਹ ਤਾਂ ਅਸੀਂ ਕਦੇ ਪੜਿ੍ਹਆ ਹੀ ਨਹੀਂ! ਪਰ ਪੜਿ੍ਹਆ ਤਾਂ ਬਹੁਤ ਵਾਰ ਹੈ, ਪਰ ਅੰਦਰ ’ਚ ਕੜਿ੍ਹਆ ਨਹੀਂ! ਅੰਦਰ ਤਾਂ ਕਦੇ ਜਾਂਦਾ ਹੀ ਨਹੀਂ ਬੱਸ ਸੁਣ ਲਿਆ, ਇੰਤਜਾਮ ਕਰ ਦਿੱਤਾ, ਬੱਲੇ-ਬੱਲੇ!
ਇੱਕ ਸੱਜਣ ਨੇ ਸਾਨੂੰ ਵੀਡਿਓ ਦਿਖਾਈ ਕਿ ਲੋਕ ਭਗਤੀ ਕਰ ਰਹੇ ਹਨ, ਮਾਲਕ ਦਾ ਨਾਮ ਲੈ ਰਹੇ ਹਨ! ਸਾਹਮਣੇ ਵਾਲਿਆਂ ਨੂੰ ਲਗਦਾ ਹੈ ਕਿ ਯਾਰ, ਭਗਤੀ ਕਰ ਰਹੇ ਹਨ! ਅਤੇ ਪਤਾ ਉਦੋਂ ਲੱਗਿਆ ਕਿ ਉਹ ਟੈਪ ’ਤੇ ਗੋਲੀਆਂ ਜਿਹੀਆਂ ਫੋੜ ਰਿਹਾ ਹੈ! ਅਸੀਂ ਕਿਹਾ ਕਿ ਵਾਹ…! ਇੱਥੇ ਵੀ ਨਹੀਂ ਹਟਿਆ! ਹਾਲਾਂਕਿ ਦਿਸਣ ’ਚ ਉਹ ਭਗਤੀ ਕਰ ਰਿਹਾ ਹੈ, ਮਾਲਕ ਦਾ ਨਾਮ ਲੈ ਰਿਹਾ ਹੈ ….ਤਾਂ ਇਹ ਘੋਰ ਕਲਿਯੁਗ ਹੈ ਕਵੀਰਾਜ ਜੋ ਹੁੰਦੇ ਹਨ, ਉਹ ਲਿਖਦੇ ਹਨ, ਕਈ ਵਾਰ ਉਹਨਾਂ ਤੋਂ ਵੀ ਸਹੀ ਲਿਖਿਆ ਜਾਂਦਾ ਹੈ, ਚਾਹੇ ਉਹ ਦੁਨਿਆਵੀ ਲਿਖਣ ‘ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ, ਦਿਨ ਰਾਤ ਪਾਪਾਂ ’ਚ ਗੁਜ਼ਾਰੇਂ ਬੰਦਿਆ’ ਅੱਜ ਕਲਿਯੁਗ ਦੀ ਲਾਈਨ ਹੈ ਇਹ ਕਿ ਦਿਨ-ਰਾਤ ਪਾਪਾਂ ’ਚ ਗੁਜਾਰਦਾ ਹੈ ਅਤੇ ਰੱਬ ਨਾਲ ਠੱਗੀਆਂ, ਮਤਲਬ ਕਿ ਇੱਕ ਪਾਸੇ ਗੇਮ ਖੇਡ ਰਿਹਾ ਹੈ ਅਤੇ ਦਿਖਾਉਂਦਾ ਹੈ ਕਿ ਮੈਂ ਤਾਂ ਰੱਬ ਦਾ ਨਾਮ ਲੈਣ ਵਾਲਾ ਹਾਂ ਅਜਿਹਾ ਕੰਮ ਜੋ ਤੁਸੀਂ ਕਰਦੇ ਹੋ, ਇਹ ਆਪਣੇ ਪੈਰ ’ਤੇ ਕੁਹਾੜਾ ਮਾਰਦੇ ਹੋ ਤੁਸੀਂ
….ਤਾਂ ਸਾਈਂ ਜੀ ਨੇ ਬਹੁਤ ਸੌਖਾ ਤਰੀਕਾ ਦਿੱਤਾ ਫਿਰ ਵੀ ਤੁਸੀਂ ਨਾਮ ਨਾ ਜਪੋਂ…., ਤਾਂ ਕੀ ਕੀਤਾ ਜਾਵੇ! ਬਹੁਤਿਆਂ ਨੂੰ ਕਿਹਾ ਅਸੀਂ ਕਿ ਬੇਟਾ, ਨਾਮ ਜਪਿਆ ਕਰੋ, ਉਹ ਕਹਿੰਦਾ ਕਿ ਜੀ, ਜਪਿਆ ਨਹੀਂ ਜਾਂਦਾ ਦੱਸੋ…., ਤੇਰੇ ਪਲਾਓ ਜੋੜਿਆ ਹੈ ਮਗਰ ਜਿਹੜਾ ਤੈਥੋਂ ਤੁਰਿਆ ਨਹੀਂ ਜਾਂਦਾ! ਕੋਈ ਪੁੱਛਣ ਵਾਲਾ ਹੋਵੇ ਉਹਨਾਂ ਤੋਂ ਕਿ ਜਦੋਂ ਗਾਲਾਂ ਦਿੰਦੇ ਹੋ, ਕੋਈ ਪਰਵਾਹ ਨਹੀਂ! ਬੁਰਾ ਸੋਚਦਾ ਹੈ, ਉਹ ਵੀ ਸੋਚ ਲੈਂਦਾ ਹੈ! ਗਾਲਾਂ ਦੇਣੀਆਂ ਹਨ, ਉਹ ਵੀ ਦੇ ਦਿੰਦਾ ਹੈ! ਖਾਣਾ ਨਹੀਂ ਭੁੱਲਦਾ, ਪੇਟ ’ਚ ਹਾਥੀ ਕੁੱਦਣ ਲਗਦੇ ਹਨ! ਕਈ ਸੱਜਣ ਅਜਿਹੇ ਹੁੰਦੇ ਹਨ, ਪਹਿਲਾਂ ਹੋਇਆ ਕਰਦੇ ਸਨ, ਅੱਜ ਸ਼ਾਇਦ ਛੱਡ ਗਏ ਹੋਣਗੇ ਇਹ ਆਦਤ ਕਿ ਜੇਕਰ ਥੋੜ੍ਹਾ ਵੀ ਖਾਣਾ ਲੇਟ ਹੋ ਜਾਂਦਾ ਤਾਂ ਸਮੇਤ ਥਾਲੀ ਸਭ ਬਾਹਰ! ਦੇਖਿਆ ਹੈ ਅਸੀਂ ਅਜਿਹਾ ਕਈ ਘਰਾਂ ’ਚ!
…ਤਾਂ ਕਹਿਣ ਦਾ ਮਤਲਬ ਕਿ ਲੋਕ ਨਾਮ ਨਹੀਂ ਜਪਦੇ ਕਹਿੰਦੇ ਹਨ ਕਿ ਜੀ, ਆਦਤ ਨਹੀਂ ਪੈਂਦੀ ਚਲੋ ਠੀਕ ਹੈ, ਆਦਤ ਨਹੀਂ ਪੈਂਦੀ…, ਤਾਂ ਸਵੇਰੇ-ਸਵੇਰੇ ਜਾਂਦੇ ਹੋ ਬੋਤਲ ਲੈ ਕੇ, ਤਾਂ ਦਸ ਦਿਨ ਨਾ ਜਾਓ! ਪਰ ਨਹੀਂ, ਇੱਕ ਦਿਨ ਵੀ ਨਾ ਜਾਓ, ਤਾਂ ਦਸ ਲੋਕਾਂ ਨੂੰ ਸੁਣਾਉਂਦੇ ਹਨ ਕਿ ਅੱਜ ਮੇਰੇ ਪੇਟ ’ਚ ਥੋੜ੍ਹੀ ਪ੍ਰੋਬਲਮ ਹੈ! ਲੋਕਾਂ ਨੂੰ ਟੈਨਸ਼ਨ ਹੋ ਜਾਂਦੀ ਹੈ! ਕਦੇ ਤੁਸੀਂ ਅਜਿਹਾ ਸੋਚਿਆ ਹੈ ਕਿ ਅੱਜ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਨਹੀਂ ਜਪਿਆ, ਬਹੁਤ ਮੁਸ਼ਕਲ ਹੋਈ ਪਈ ਹੈ! ਜੀ ਨਹੀਂ, ਕਦੇ ਨਹੀਂ ਸੋਚਿਆ ਅਜਿਹਾ! ਕਿਉਂਕਿ ਬਹੁਤ ਫਜ਼ੂਲ ਦੀ ਚੀਜ਼ ਹੈ ਨਾ ਇਹ ਰਾਮ-ਨਾਮ ਤਾਂ….! ਇਹ ਤਾਂ ਇੱਕ ਉਦਾਹਰਨ ਦਿੱਤਾ ਹੈ ਤੁਹਾਨੂੰ ਤੁਸੀਂ ਕੋਈ ਵੀ ਉਦਾਹਰਨ ਲੈ ਲਓ ਜਿਵੇਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਪਤਾ ਨਹੀਂ ਕਿੰਨਾ ਪੋਚਾ ਲਾਉਂਦੇ ਹੋ ਬੁਰਾ ਨਾ ਮਨਾਉਣਾ ਬੱਚਿਓ, ਪਰ ਹੁੰਦਾ ਹੈ ਅਜਿਹਾ!
ਪਹਿਲੇ ਸਮੇਂ ’ਚ ਭੈਣਾਂ ਮੇਕਅੱਪ ਬਹੁਤ ਜ਼ਿਆਦਾ ਕਰਦੀਆਂ ਸਨ, ਹੁਣ ਵੀ ਕਰਦੀਆਂ ਹਨ! ਭਾਈ ਵੀ ਕਰਦੇ ਹਨ, ਪਰ ਪਹਿਲਾਂ ਜ਼ਿਆਦਾ ਕਰਦੀਆਂ ਸਨ, ਤਾਂ ਇੱਕ ਨੇ ਐਵੇਂ ਹੀ ਬਹੁਤ ਜ਼ਿਆਦਾ ਮੇਕਅੱਪ ਕਰ ਲਿਆ ਤੇ ਅਚਾਨਕ ਬਰਸਾਤ ਹੋ ਗਈ ਉਹ ਛਤਰੀ ਲੈ ਕੇ ਜਾਣਾ ਭੁੱਲ ਗਏ ਪੈਦਲ ਜਾ ਰਹੇ ਸਨ ਉਸ ਸਮੇਂ ਹੋ ਸਕਦਾ ਹੈ ਕਿ ਕੁਆਲਿਟੀ ਚੰਗੀ ਨਾ ਹੋਵੇ, …ਤਾਂ ਉਸ ਔਰਤ ਦਾ ਬੁਰਾ ਹਾਲ ਹੋ ਗਿਆ ਉਸ ਦਾ ਬੱਚਾ ਦੇਖੇ ਕਿ ਮੰਮੀ ਕਿੱਥੇ ਚਲੀ ਗਈ! ਥੋੜ੍ਹੀ ਦੇਰ ਬਾਅਦ ਉਹ ਗਿਆ ਅਤੇ ਆਪਣੀ ਮੰਮੀ ਦਾ ਹੱਥ ਫੜ ਕੇ ਕਹਿਣ ਲੱਗਿਆ ਕਿ ਡੈਣ ਆਂਟੀ, ਡੈਣ ਆਂਟੀ! ਮੇਰੀ ਮੰਮੀ ਕਿੱਥੇ ਹੈ? ਕਿਉਂਕਿ ਉਸ ਬੱਚੇ ਨੇ ਸੁਣ ਰੱਖੀਆਂ ਸਨ ਕਹਾਣੀਆਂ ਉਸ ਨੂੰ ਲੱਗਿਆ ਕਿ ਇਹ ਡੈਣ ਹੈ! ਉਹ ਕਹਿੰਦੀ ਕਿ ਮਾਰਾਂਗੀ ਕੰਨ ’ਤੇ! ਮੈਂ ਹੀ ਤੇਰੀ ਮਾਂ ਹਾਂ ਉਹ ਕਹਿੰਦਾ ਕਿ ਹੋ ਹੀ ਨਹੀਂ ਸਕਦਾ …ਸੋ, ਬਹੁਤ ਮੁਸ਼ਕਲ ਨਾਲ ਉਹ ਬੱਚਾ ਮੰਨਿਆ
ਕਹਿਣ ਦਾ ਮਤਲਬ ਕਿ ਤੁਹਾਡਾ ਚਿਹਰਾ ਹੈ, ਇਸ ਨੂੰ ਡੈਣ ਬਣਾਓ ਜਾਂ ਜਿਵੇਂ ਮਰਜੀ, ਅਸੀਂ ਕੀ ਲੈਣਾ ਹੈ ਭਾਈ ਪਰ ਸਾਡਾ ਕਹਿਣ ਦਾ ਮਤਲਬ ਹੈ ਕਿ ਉਦੋਂ ਤਾਂ ਤੁਸੀਂ ਨਹੀਂ ਖੁੰਝਦੇ ਚੁਗਲੀ–ਨਿੰਦਾ ਕਰਨੀ ਹੋਵੇ, ਉਦੋਂ ਤਾਂ…ਓਏ ਹੋਏ…ਹੋਏ….ਹੋਏ…..!
ਪਿੰਡ ’ਚ ਬਜ਼ੁਰਗ ਤਾਂ…., ਉਹ ਕਹਿੰਦੇ ਹਨ ਪੰਜਾਬੀ ’ਚ ਕਿ ‘ਝੁੱਟੀਆਂ ਲੈ ਲੈ ਕੇ ਆਉਂਦੇ ਐ!’ ਹੈਂ…, ਫੇਰ ਕੀ ਹੋਇਆ….! ਅਜਿਹਾ ਲਗਦਾ ਹੈ ਕਿ ਇਸ ਨੇ ਨਾ ਪੁੱਛਿਆ, ਤਾਂ ਜੋ ਹੋਇਆ ਹੈ, ਉਸ ਦਾ ਮਜ਼ਾ ਹੀ ਨਹੀਂ ਆਵੇਗਾ ਭੈਣਾਂ ਤਾਂ ਚੁੱਪ ਹੁੰਦੀਆਂ ਹੀ ਨਹੀਂ! ਸਤਿਸੰਗ ’ਚ ਬੈਠੀਆਂ ਵੀ ਗਾਜਰਾਂ–ਮੂਲੀਆਂ ਕੱਟਦੀਆਂ ਰਹਿੰਦੀਆਂ ਹਨ ਹਾਲਾਂਕਿ ਸਤਿਸੰਗ ’ਚ ਚੁੱਪਚਾਪ ਰਹਿਣਾ ਹੁੰਦਾ ਹੈ ਉਂਜ ਤੁਸੀਂ ਕਿਤੇ ਦੇਖ ਲਓ, ‘ਚੁਗਲੀ ਨਿੰਦਾ ਪੁਰਾਣ’ ਤਾਂ ਚਲਦਾ ਹੀ ਰਹਿੰਦਾ ਹੈ ਵਿਸ਼ਣੂ ਪੁਰਾਣ ਲਿਖਿਆ, ਸ਼ਿਵ ਪੁਰਾਣ ਲਿਖਿਆ, ਰਮਾਇਣ ਲਿਖੀ, ਮਹਾਂ ਭਾਰਤ ਲਿਖਿਆ ਪ੍ਰੰਤੂ ਲੋਕ ਉਸ ਨੂੰ ਨਹੀਂ ਪੜ੍ਹਦੇ ਪਰ ਇਹ ਚੁਗਲੀ-ਪੁਰਾਣ ਕਿਤੇ ਨਹੀਂ ਲਿਖਿਆ, ਫਿਰ ਵੀ ਇਸ ਨੂੰ ਸਾਰਾ ਦਿਨ ਪੜ੍ਹਦੇ ਹਨ! ਕਮਾਲ ਦੀ ਗੱਲ ਹੈੈ! ਲੋਕ ਦੂਜਿਆਂ ਨੂੰ ਦੇਖ ਕੇ ਖੁਸ਼ ਹੁੰਦੇ ਹੀ ਨਹੀਂ! ਦੂਜਿਆਂ ਦੇ ਅੰਦਰ ਕਮੀਆਂ ਕੱਢਣਾ ਆਦਮੀ ਦੀ ਆਦਤ ਜਿਹੀ ਪੈ ਗਈ ਹੈ
…ਤਾਂ ਸਾਈਂ ਮਸਤਾਨਾ ਜੀ ਮਹਾਰਾਜ ਨੇ ਇਹ ਦੱਸਿਆ ਕਿ ਤੁਸੀਂ ਗੀਤ ਹੀ ਗਾਉਣਾ ਹੈ ਤਾਂ ਗੁਰਮੰਤਰ ਦਾ ਗਾਓ! ਅੰਦਰ ਹੀ ਅੰਦਰ ਗਾਉਂਦੇ ਰਹੋ, ਜਾਂ ਕਮਰੇ ’ਚ ਅਜਿਹੀ ਜਗ੍ਹਾ ਜਿੱਥੋਂ ਅਵਾਜ਼ ਬਾਹਰ ਨਾ ਜਾਂਦੀ ਹੋਵੇ, ਨਾਮ ਨੂੰ ਗੀਤ ਵਾਂਗ ਗਾਉਂਦੇ ਰਹੋ ਨਾਲੇ ਦਰਗਾਹ ’ਚ ਹਾਜ਼ਰੀ ਵੀ ਲੱਗ ਜਾਵੇਗੀ ਅਤੇ ਨਾਲ ਹੀ ਤੁਸੀਂ ਬਾਥਰੂਮ-ਸਿੰਗਰ ਬਣ ਜਾਓਂਗੇ ਦੋਵੇਂ ਗੱਲਾਂ ਪੂਰੀਆਂ ਹੋ ਜਾਣਗੀਆਂ ਜ਼ਰਾ ਸੋਚੋ, ਗੁਰੂਮੰਤਰ ਦਾ ਜਾਪ ਕਰਨਾ ਕਿੰਨਾ ਸੌਖਾ ਹੈ! ਅਰੇ ਰੋਟੀ ਖਾਣ ਨਾਲੋਂ ਵੀ ਸੌਖਾ ਹੈ ਗੁਰਮੰਤਰ ਦਾ ਜਾਪ ਕਰਨਾ ਕਿਉਂਕਿ ਰੋਟੀ ਖਾਣ ’ਚ ਤਾਂ ਪਹਿਲਾਂ ਕੋਰ ਤੋੜੋ, ਫਿਰ ਲਗਾਓ, ਫਿਰ ਖਾਓ, ਫਿਰ ਚਬਾਓ, ਫਿਰ ਨਿਗਲੋ, ਫਿਰ ਅੰਤੜੀਆਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ, ਫਿਰ ਜਾ ਕੇ ਹਜ਼ਮ ਹੁੰਦਾ ਹੈ ਪਰ ਰਾਮ-ਨਾਮ ਜਪੋ, ਅੰਦਰ ਜਾਵੇ ਜਾਂ ਨਾ ਜਾਵੇ, ਬੱਸ ਮਾਲਕ ਦੀ ਦਰਗਾਹ ’ਚ ਮਨਜ਼ੂਰ ਹੋ ਗਿਆ ਇਸ ਤੋਂ ਚੰਗਾ ਹੋਰ ਸੌਖਾ ਤਰੀਕਾ ਕੀ ਹੋ ਸਕਦਾ ਹੈ, ਦੱਸੋ!
….ਤਾਂ ਅਜਿਹੇ ਸਤਿਗੁਰੂ ਨੂੰ ਅਰਬਾਂ ਵਾਰ ਨਮਨ ਨਾ ਕਹੀਏ, ਸਲਿਊਟ ਨਾ ਕਰੀਏ, ਤਾਂ ਕੀ ਕਰੀਏ! ਅਜਿਹੇ ਹਨ ਸਾਈਂ ਮਸਤਾਨਾ ਜੀ ਮਹਾਰਾਜ! ਸਾਈਂ ਮਸਤਾਨਾ ਜੀ ਨੇ ਸੱਚੇ ਸੌਦੇ ਲਈ ਅਜਿਹੇ ਬਚਨ ਲਏ ਕਿ ਕੋਈ ਇੱਕ ਕਦਮ ਉਠਾਵੇਗਾ ਤਾਂ ਸਤਿਗੁਰੂ ਮੌਲਾ ਉਸ ਵੱਲ ਸੈਂਕੜੇ ਕਦਮ, ਅਤੇ ਹੁਣ ਤਾਂ ਹਜ਼ਾਰਾਂ-ਲੱਖਾਂ ਕਦਮ ਚੱਲ ਕੇ ਆਵੇਗਾ!… ਅਤੇ ਇੱਥੋਂ ਦਾ ਖਾਵੇਗਾ, ਤਾਂ ਉਹ ਲੋਹੇ ਦੇ ਚਨੇ ਹਨ ਨਾ ਉਲਟੀ ਹੋਵੇਗੀ ਅਤੇ ਨਾ ਦੂਜੇ ਰਸਤੇ ਰਾਹੀਂ ਆਉਣਗੇ ਅੰਦਰ ਹੀ ਅੰਦਰ ਜ਼ਖਮ ਬਣਾਉਣਗੇ ਅਤੇ ਇਹੀ ਦੇਖਿਆ ਲੋਕਾਂ ਨੇ …ਸੋ ਉਹਨਾਂ ਦੇ ਬਚਨ ਹੋਏ, ਇੱਥੋਂ ਚਲਦੇ ਹੋਏ ਬਚਨ ਹੋਏ, ਜਿਵੇਂ ਕਿ ‘ਇੱਥੇ ਸੱਚਖੰਡ ਦਾ ਨਮੂਨਾ ਬਣੇਗਾ’ ਸ਼ਾਹ ਮਸਤਾਨ, ਸ਼ਾਹ ਸਤਿਨਾਮ ਜੀ ਨੇ ਦੋ ਬਾਡੀਆਂ ’ਚ ਬਚਨ ਕੀਤੇ ਅਤੇ ਅੱਜ ਤੁਸੀਂ ਇੱਥੇ ਦੇਖ ਰਹੇ ਹੋ! ਜੋ ਵੀ ਕੋਈ ਆਉਂਦਾ ਹੈ, ਉਹ ਹੈਰਾਨ ਰਹਿ ਜਾਂਦਾ ਹੈ ਕਿ ਇੰਨੇ ਟਿੱਬਿਆਂ ’ਚ ਕਾਜੂ, ਬਾਦਾਮ, ਅੰਬ, ਸੇਬ ਲੱਗੇ ਹੋਏ ਹਨ! ਜਾਂ ਕਿਹੜਾ ਪੌਦਾ ਹੈ ਬਨਸਪਤੀ ਦਾ, ਜੋ ਇੱਥੇ ਨਹੀਂ ਲੱਗਿਆ ਹੋਇਆ!
ਜੜ੍ਹੀ ਬੂਟੀਆਂ ਤੱਕ ਇੱਥੇ ਹਨ ਹਰ ਚੀਜ਼ ਆਸ਼ਰਮ ’ਚ ਲੱਗੀ ਹੋਈ ਹੈ ਜਦੋਂ ਕਿ ਆਸ-ਪਾਸ ਦੇਖੋ ਤੁਸੀਂ, ਰੇਤ ਹੀ ਉੱਡਦੀ ਹੈ ਇਹ ਨਹੀਂ ਕਿ ਫਸਲ ਨਹੀਂ ਹੈ, ਉਹ ਛੇ ਮਹੀਨੇ ਵਾਲਾ ਸੌਦਾ ਹੈ ਅਤੇ ਉਹ ਵੀ ਜੋ ਕਿਸਾਨ ਮਿਹਨਤ ਕਰਦੇ ਹਨ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਜਿਵੇਂ-ਜਿਵੇਂ ਆਸ਼ਰਮ ਆਇਆ, ਉਹਨਾਂ ਨੂੰ ਸਮਝ ਆਈ, ਤਾਂ ਉਹ ਵੀ ਖੇਤੀ ਕਰਨ ਲੱਗੇ ਫਿਰ ਉਹਨਾਂ ਦਾ ਵੀ ਫਾਇਦਾ ਹੋਇਆ, ਭਲਾ ਹੋਇਆ ਹੁਣ ਜ਼ਿੰਮੀਂਦਾਰ ਚੰਗੀ ਖੇਤੀ ਕਰ ਲੈਂਦੇ ਹਨ ….ਸੋ, ਸਾਈਂ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਨਾਲ ਇਹ ਸਭ ਸੰਭਵ ਹੈ
ਕੋਈ ਇਨਸਾਨ ਸਾਈਂ ਜੀ ਦੇ ਬਚਨਾਂ ਨੂੰ ਸਮਝ ਨਹੀਂ ਸਕਦਾ ਇਹ ਤਾਂ ਮਾਲਕ ਦੇ ਇਸ਼ਕ ’ਚ ਜੋ ਡੁੱਬ ਜਾਂਦਾ ਹੈ, ਇਹ ਤਾਂ ਉਸੇ ਨੂੰ ਸਮਝ ’ਚ ਆਉਂਦਾ ਹੈ ਜਿੰਨੇ ਵੀ ਸਤਿਸੰਗੀ ਹਨ, ਪਹਿਲਾਂ ਅਸੀਂ ਸੈਕਟਰੀ ਹੁੰਦੇ ਸੀ, ਜਿਸ ਨੂੰ ਅੱਜ ਭੰਗੀਦਾਸ ਕਿਹਾ ਜਾਂਦਾ ਹੈ, ਅਸੀਂ ਪੁੱਛਿਆ ਕਰਦੇ ਸੀ ਉਨ੍ਹਾਂ ਤੋਂ, ਜਿਨ੍ਹਾਂ ਨੇ ਗੁਰਮੰਤਰ ਲਿਆ ਹੁੰਦਾ, ਕਿਤੇ ਕੁਰਾਨ ਸ਼ਰੀਫ ਚਲਦੀ, ਕੋਈ ਹਿੰਦੀ ’ਚ ਪੜ੍ਹਦਾ ਹੁੰਦਾ, ਤਾਂ ਉਸ ਦਾ ਮਤਲਬ ਸਮਝਦੇ ਕੋਈ ਬਾਈਬਲ ਪੜ੍ਹ ਰਿਹਾ ਹੈ, ਤਾਂ ਉਸ ਦਾ ਮਤਲਬ ਸਮਝਦੇ ਗਰੁੜ ਪੁਰਾਣ ਜਾਂ ਜੋ ਅਜਿਹੇ ਪੁਰਾਣ ਪੜ੍ਹਦੇ, ਉਹਨਾਂ ਦਾ ਅਰਥ ਅਸੀਂ ਉਹਨਾਂ ਤੋਂ ਪੁੱਛਿਆ ਕਰਦੇ….. ਤਾਂ ਸਤਿਸੰਗੀਆਂ ਨੂੰ ਉਨ੍ਹਾਂ ਦਾ ਅਰਥ ਜਲਦ ਸਮਝ ’ਚ ਆ ਜਾਂਦਾ ਬਜਾਇ ਦੂਜਿਆਂ ਦੇ! ਇਹ ਅਸੀਂ ਸੌ ਫੀਸਦੀ ਅਜਮਾਇਆ ਅਜਿਹਾ ਇਸ ਲਈ, ਕਿਉਂਕਿ ਜਿਸ ਦੀ ਉਸ ਮਾਲਕ ਨਾਲ ਲਿਵ ਲੱਗੀ ਹੋਈ ਹੈ, ਉਸ ਨੂੰ ਸਮਝਦੇ ਦੇਰ ਨਹੀਂ ਲਗਦੀ ਕਿ ਇਹ ਇਸ਼ਾਰਾ ਕਿਸ ਵੱਲ ਹੈ ਉਹ ਸਮਝ ਜਾਂਦਾ ਹੈ ਕਿ ਭਾਸ਼ਾ ਤੋਂ ਕੀ ਲੈਣਾ-ਦੇਣਾ ਹੈ, ਗੱਲ ਤਾਂ ਪਰਮਾਤਮਾ ਦੀ ਹੀ ਹੋ ਰਹੀ ਹੈ
….ਤਾਂ ਸਾਈਂ ਮਸਤਾਨਾ ਜੀ ਮਹਾਰਾਜ ਨੇ ਅਜਿਹਾ ਗੁਰਮੰਤਰ ਦਿੱਤਾ ਹੈ, ਜਿਸ ਨਾਲ ਤੁਹਾਡੇ ਰੂਹਾਨੀ ਕਾਜ ਤਾਂ ਸੰਵਰਦੇ ਹੀ ਹਨ, ਦੁਨਿਆਵੀ ਕਾਜ ਵੀ ਸੰਵਰਦੇ ਚਲੇ ਜਾਂਦੇ ਹਨ ਇਸ ਲਈ ਅਮਲ ਕਰਿਆ ਕਰੋ ‘ਬਿਨ ਅਮਲਾਂ ਦੇ ਆਲਮਾ, ਇਲਮ ਨਿਕੰਮੇ ਸਾਰੇ, ਕੋਈ ਅਮਲ ਕਮਾ ਲੈ ਤੂੰ, ਜੇ ਜਸ ਲੈਣਾ ਸਤਿਗੁਰ ਦੁਆਰੇ’ ਤੁਸੀਂ ਸੁਣਦੇ ਹੋ, ਫਿਰ ਮੰਨਿਆ ਵੀ ਕਰੋ ਗੁਰੂ ਨੂੰ ਮੰਨਦੇ ਹੋ, ਵਧੀਆ ਹੈ, ਪਰ ਗੁਰੂ ਦੀ ਨਹੀਂ ਮੰਨਦੇ, ਇਹ ਸਹੀ ਨਹੀਂ ਹੈ ਗੁਰੂ ਨੂੰ ਮੰਨੋ, ਪਰ ਗੁਰੂ ਦੀ ਗੱਲ ਨੂੰ ਵੀ ਮੰਨੋ
‘ਪੇ੍ਰਮ ਕਰੋ ਤੁਮ ਭਾਈ, ਸਭਸੇ ਪੇ੍ਰਮ ਕਰੋ ਤੁਮ ਭਾਈ…’, ਆਪਸ ’ਚ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਪਰ ਤੁਸੀਂ ਇਸ ਚੱਕਰ ’ਚ ਪੈ ਜਾਂਦੇ ਹੋ ਕਿ ਯਾਰ, ਇਹ ਸਟੇਜ ਦੇ ਕੋਲ ਖੜ੍ਹਾ ਸੀ, ਇਹ ਤਾਂ ਪਹੁੰਚਿਆ ਹੋਇਆ ਹੈ! ਪਰ ਭਾਈ, ਇਸ ਦਾ ਤੁਹਾਨੂੰ ਕੀ ਪਤਾ? ਪੀਰ-ਫਕੀਰ ਸਿਰਫ਼ ਇੱਕ ਹੁੰਦਾ ਹੈ ਗੁਰੂ ਜਿਸ ਨੂੰ ਚੁਣ ਦੇਵੇ, ਉਹ ਗੁਰੂ ਹੈ ਤੁਸੀਂ ਹਰ ਕਿਸੇ ਨੂੰ ਗੁਰੂ ਨਾ ਬਣਾਇਆ ਕਰੋ! ਬੰਦਾ ਸਿਰਫ਼ ਬੰਦਾ ਹੈ, ਇਹ ਹਮੇਸ਼ਾ ਧਿਆਨ ਰੱਖਿਆ ਕਰੋ ਕੋਈ ਕਿਹੋ ਜਿਹਾ ਵੀ ਕਿਉਂ ਨਾ ਹੋਵੇ, ਬੰਦਾ ਸਿਰਫ਼ ਬੰਦਾ ਹੈ ਅਤੇ ਗੁਰੂ ਇੱਕ ਹੀ ਹੈ ਅਤੇ ਬਚਨ ਸਿਰਫ਼ ਗੁਰੂ ਦੇ ਹੁੰਦੇ ਹਨ, ਬੰਦੇ ਦੇ ਬਚਨ ਨਹੀਂ ਹੁੰਦੇ ਕਿਉਂਕਿ ਉਹ ਬਚਨ ਉਸ ਗੁਰੂ ਦੇ ਵੀ ਨਹੀਂ ਹੁੰਦੇ, ਸਗੋਂ ਉਹ ਤਾਂ ਵਾਹਿਗੁਰੂ, ਰਾਮ ਦੀ ਗੱਲ ਸੁਣਾਉਂਦੇ ਹਨ ਅਤੇ ਉਹ ਬਚਨ ਬਣ ਜਾਂਦੇ ਹਨ
ਸਾਈਂ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਬਚਨ ਜੋ ਹੁੰਦੇ ਚਲੇ ਗਏ, ਉਹ ਪੂਰੇ ਹੋ ਰਹੇ ਹਨ, ਜਿਉਂ ਦੇ ਤਿਉਂ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਦਾਤਾ ਦੇ ਉਹ ਬਚਨ ਕਿ ‘ਅਸੀਂ ਲਿਖਿਆ ਕਰਾਂਗੇ, ਅਸੀਂ ਗਾਇਆ ਕਰਾਂਗੇ, ਅਸੀਂ ਬਜਵਾਇਆ ਕਰਾਂਗੇ, ਅਸੀਂ ਵਜਾਇਆ ਕਰਾਂਗੇ ਅਜਿਹਾ ਕਰਿਆ ਕਰਾਂਗੇ, ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ’ ਤਾਂ ਕੀ ਤੁਸੀਂ ਕਦੇ ਸੋਚਿਆ ਸੀ ਕਿ ਅਸੀਂ ਗਾਵਾਂਗੇ? ਫਿਲਮ ਬਣਾਵਾਂਗੇ? ਨਹੀਂ ਨਾ! ਤਾਂ ਉਹ ਬਚਨ ਸਨ ਕਿ ਅਜਿਹਾ ਸਮਾਂ ਆਵੇਗਾ ਮਸਤਾਨਾ ਜੀ ਮਹਾਰਾਜ ਦੇ ਬਚਨ ਸਨ ਕਿ ਅਜਿਹਾ ਕੁਝ ਕੌਤਕ ਦਿਖਾਇਆ ਕਰਾਂਗੇ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਇਆ ਕਰੋਂਗੇ! ਪਰ ਤੁਸੀਂ ਤਾਂ ਕਲਪਨਾ ਵੀ ਨਹੀਂ ਕਰ ਸਕਦੇ, ਅਤੇ ਅੱਜ ਪੂਰੀ ਦੁਨੀਆ ’ਚ ਫਿਲਮ ਨੇ ਨਵੀਂ ਕ੍ਰਾਂਤੀ ਜਿਹੀ ਪੈਦਾ ਕਰ ਦਿੱਤੀ ਹੈ ਨੌਜਵਾਨਾਂ ਨੂੰ ਬਹੁਤ ਪਸੰਦ ਆ ਰਹੀ ਹੈ ਉਹ ਚੀਜ਼ ਨਾਲ ਹੀ ਗੁਰੂਮੰਤਰ, ਨਾਮ ਲੈਣ ਵਾਲੇ ਵਧਦੇ ਹੀ ਜਾ ਰਹੇ ਹਨ ਅਤੇ ਬੁਰਾਈਆਂ ਛੱਡਦੇ ਜਾ ਰਹੇ ਹਨ ਤਾਂ ਸਾਈਂ ਮਸਤਾਨਾ ਜੀ ਦੇ ਬਚਨਾਂ ਨਾਲ ਹੀ ਇਹ ਸਭ ਕੁਝ ਹੋ ਰਿਹਾ ਹੈ ਪਰ ਕਈ ਵਾਰ ਇਨਸਾਨ ਦੀ ਬੁੱਧੀ (ਸੋਚ) ਤੰਗ ਹੁੰਦੀ ਹੈ, ਉਸ ਨੂੰ ਸਮਝ ਨਹੀਂ ਆਉਂਦਾ
ਸਮਾਂ ਜਿਉਂ-ਜਿਉਂ ਬੀਤਦਾ ਹੈ, ਫਕੀਰ ਉਸੇ ਤਰ੍ਹਾਂ ਦਾ ਹੀ ਰਾਗ ਸੁਣਾਉਂਦੇ ਹਨ ਹੁਣ ਤੁਹਾਨੂੰ ਪਿਛਲੇ ਰਾਗ ਸੁਣਾਈਏ…., ਜੋ ਵੀ ਜਿੰਨੇ ਵੀ ਰਾਗ ਹਨ, ਜਿਵੇਂ ਰਾਗ ਮੱਲ੍ਹਾਰ ਹੈ…, ਅਜਿਹੇ ਬਹੁਤ ਸਾਰੇ ਰਾਗ ਹਨ, ਜੋ ਵੱਖ-ਵੱਖ ਸਮੇਂ ’ਤੇ ਗਾਏ ਜਾਂਦੇ ਸਨ, ਉਹ ਗਾਈਏ ਤਾਂ ਸਾਨੂੰ ਨਹੀਂ ਲਗਦਾ ਕਿ ਉਹ ਕੋਈ ਜ਼ਿਆਦਾ ਦੇਰ ਸੁਣੇਗਾ ਇੱਕ ਨੇ ਰਾਗ ਛੇੜਿਆ ਅਤੇ ਉੱਚੀ ਤਾਨ ਲੈ ਗਿਆ, ਹੋਰ ਉੱਚੀ ਲੈ ਗਿਆ, ਤਾਂ ਸਾਹਮਣੇ ਬੈਠੀ ਇੱਕ ਮਾਤਾ ਰੋਣ ਲੱਗੀ! ਇਹ ਵੀ ਸੱਚ ਹੈ, ਉਸ ਨੇ ਦੇਖਿਆ ਕਿ ਮਾਤਾ ਰੋ ਰਹੀ ਹੈ, ਤਾਂ ਉਸ ਨੇ ਰਾਗ ਨੂੰ ਥੋੜ੍ਹਾ ਹੌਲੀ ਕੀਤਾ, ਪਰ ਉਹ ਮਾਤਾ ਨਹੀਂ ਹਟੀ ਉਹ ਚੁੱਪ ਹੋ ਗਿਆ ਅਤੇ ਪੁੱਛਿਆ ਕਿ ਮਾਂ, ਤੁਸੀਂ ਰੋ ਕਿਉਂ ਰਹੇ ਹੋ? ਉਹ ਕਹਿਣ ਲੱਗੀ ਕਿ ਬੇਟਾ, ਮੈਨੂੰ ਦੁੱਖ ਹੈ ਉਸ ਨੇ ਪੁੱਛਿਆ ਕਿ ਕਿਸ ਗੱਲ ਦਾ ਦੁੱਖ ਹੈ?
ਉਹ ਪੰਜਾਬੀ ਸੀ, ਕਹਿਣ ਲੱਗੀ ਕਿ ‘ਜਿਵੇਂ ਤੁੂੰ ਅਰੜਾ ਰਿਹਾ ਏਂ, ਰਾਤ ਸਾਡਾ ਕੱਟਾ ਅਰੜਾਈ ਗਿਆ ਤੇ ਤੜਕੇ ਨੂੰ ਪੂਰਾ ਹੋ ਗਿਆ ਮੈਨੂੰ ਇਹ ਡਰ ਹੈ ਕਿ ਕਿਤੇ ਤੂੰ….’ ਬਸ ਅੱਗੇ ਤੁਸੀਂ ਸਮਝ ਹੀ ਗਏ… ਸੋ ਮਤਲਬ, ਕਈ ਵਾਰ ਅਜਿਹੇ ਰਾਗ ਹੁੰਦੇ ਹਨ ਕਿ ਲੋਕਾਂ ਨੂੰ ਕੁਝ ਨਾ ਕੁਝ ਹੋਰ ਹੀ ਸੰਦੇਸ਼ ਮਿਲ ਜਾਂਦਾ ਹੈ ਹਾਲਾਂਕਿ ਕਦੇ ਇਸ ਦੀ ਕਦਰ ਵੀ ਹੁੰਦੀ ਸੀ ਕਿ ਤੁਸੀਂ ਕਿੰਨਾ ਪਿੱਚ ਹਾਈ ’ਤੇ ਲੈ ਗਏ! ਕਿਵੇਂ ਉੱਥੇ ਜਾ ਕੇ ਮੁਰਕੀਆਂ ਲਗਾਈਆਂ! ਕਿਵੇਂ ਗਲੇ ਦੇ ਅੰਦਾਜ਼ ਨੂੰ ਉੱਥੇ ਫੀਲ ਦੇ ਦਿੱਤਾ! ਉਹ ਵੀ ਸਮਾਂ ਹੁੰਦਾ ਸੀ ਪਰ ਅੱਜ ਸਮਾਂ ਕੁਝ ਬਦਲ ਗਿਆ ਹੈ ਨਾ! ਹੁਣ ਉਹ ਵਾਲੇ ਰਾਗ ਗਾਵਾਂਗੇ, ਤਾਂ ਕੋਈ ਸੁਣੇਗਾ ਨਹੀਂ ਅੱਜ ਤਾਂ ਅੱਜ ਵਾਲੇ ਰਾਗ ਹੀ ਚੱਲਣਗੇ, ਤਦ ਹੀ ਗੱਲ ਬਣੇਗੀ ਨਾ!… ਤਾਂ ਸਮੇਂ-ਸਮੇਂ ਅਨੁਸਾਰ ਪੀਰ-ਫਕੀਰ ਕਿਉਂ ਬਦਲਦੇ ਹਨ, ਕਿਸ ਲਈ ਕਰਦੇ ਹਨ ਇਹ ਸਭ ਸਮਾਜ ’ਚ ਚੰਗਿਆਈ ਲਿਆਉਣ ਲਈ ਅਤੇ ਬੁਰਾਈ ਨੂੰ ਭਜਾਉਣ ਲਈ ਹੋਰ ਕੋਈ ਉਹਨਾਂ ਦਾ ਮੁੱਦਾ ਨਹੀਂ ਹੁੰਦਾ! ਕੋਈ ਮਕਸਦ ਨਹੀਂ ਹੁੰਦਾ
….ਤਾਂ, ਸਾਈਂ ਮਸਤਾਨਾ ਜੀ ਨੇ ਸਾਨੂੰ ਇੱਕ ਰਸਤਾ ਦੱਸਿਆ, ਜਿਸ ਵਿੱਚ ਨਾ ਕੰਕਰ ਹੈ , ਨਾ ਪੱਥਰ, ਨਾ ਖੱਡੇ ਹਨ, ਨਾ ਕੰਡੇ ਹਨ ਮਖਮਲ ਦੀ ਤਰ੍ਹਾਂ ਰਸਤਾ ਹੈ, ਪੈਰ ਤਿਲ੍ਹਕਦੇ ਨਹੀਂ! ਤੁਸੀਂ ਚਲਦੇ ਜਾਓਂਗੇ, ਇੱਕ ਆਨੰਦਮਈ, ਸ਼ਾਂਤੀਮਈ ਭਾਵਨਾ ਤੁਹਾਡੇ ਦਿਲੋ-ਦਿਮਾਗ ’ਚ ਆਉਂਦੀ ਜਾਵੇਗੀ! ਚਿਹਰਿਆਂ ’ਤੇ ਨੂਰ ਆਵੇਗਾ, ਅੰਦਰ ਸਰੂਰ ਆਵੇਗਾ! ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਦਾ ਅਨੁਭਵ ਹੋਵੇਗਾ! ਅਜਿਹੀ ਕਲਪਨਾ ਵੀ ਤੁਸੀਂ ਨਹੀਂ ਕਰ ਸਕਦੇ ਉਹ ਨਜ਼ਾਰੇ ਇਸ ਕਲਿਯੁਗ ’ਚ ਤੁਸੀਂ ਕੁਝ ਸੈਕਿੰਡ ’ਚ ਲੈ ਸਕਦੇ ਹੋ, ਜੇਕਰ ਬਚਨਾਂ ’ਤੇ ਅਮਲ ਕਰੋ! ਜੇਕਰ ਬਚਨਾਂ ’ਤੇ ਚੱਲਣਾ ਸਿੱਖ ਲਓ ਅਸ਼ੀਰਵਾਦ! ਅਸ਼ੀਰਵਾਦ!!
—–0—–