ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ
ਸਤਿਗੁਰੂ ਦੇ ਨੂਰ-ਏ-ਜਲਾਲ ਨਾਲ ਰੌਸ਼ਨ ਹੈ ਸਾਰਾ ਜਹਾਨ

ਰੂਹਾਨੀਅਤ ਦੇ ਸੱਚੇ ਰਹਿਬਰ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜਿਸ ਦਾ ਨੂਰ-ਏ-ਜਲਾਲ ਸ੍ਰਿਸ਼ਟੀ ਦੇ ਕਣ-ਕਣ, ਜ਼ੱਰੇ-ਜ਼ੱਰੇ ’ਚ ਸਮਾਇਆ ਹੋਇਆ ਹੈ, ਹਰ ਜ਼ਰਾ ਜਿਸਦੇ ਨੂਰ-ਏ-ਜਲਾਲ ਨਾਲ ਰੌਸ਼ਨ ਹੈ, ਮਹਿਕ ਰਿਹਾ ਹੈ, ਖੁਦਾ ਦੀ ਖੁਦਾਈ ਜਿਸਦੇ ਹੁਕਮ ’ਚ ਕਾਰਜਸ਼ੀਲ ਹੈ ਦੋਨਾਂ ਜ਼ਹਾਨਾਂ, ਧਰਤੀ, ਆਕਾਸ਼, ਪਤਾਲ, ਦਸਾਂ ਦਿਸ਼ਾਵਾਂ ਅਤੇ ਸਾਰੀ ਕਾਇਨਾਤ ਜਿਸ ਦੇ ਨੂਰ-ਏ-ਜਲਾਲ ਨਾਲ ਹਰਕਤ ’ਚ ਹੈ,

ਅਜਿਹੇ ਸੱਚੇ ਰਹਿਬਰ ਦਾਤਾ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਗੁਣਗਾਨ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਸਮਾਨ ਹੈ ਸਾਰੀ ਜਿੰਦਗੀ ਤੇ ਹੋਰ ਚਾਹੇ ਕਿੰਨੇ ਜਨਮ ਪਾ ਕੇ ਵੀ ਸਤਿਗੁਰੂ ਸ਼ਾਹ ਸਤਿਨਾਮ ਜੀ ਦੇ ਗੁਣਗਾਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਉਸ ਅਕੱਥ ਨੂੰ ਕੋਈ ਕਥਨ ਨਹੀਂ ਕਰ ਸਕਦਾ ਗੁਰੂ ਦੇ ਗੁਣਾਂ ਨੂੰ ਵਰਣਨ ਕਰਨਾ ਅਤਿ ਅਸੰਭਵ ਹੈ ਅਜਿਹੇ ਦਾਤਾ ਰਹਿਬਰ ਅਨੰਤ ਗੁਣਾਂ ਦੇ ਭੰਡਾਰ ਹਨ ਸਤਿਗੁਰੂ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ

ਪਵਿੱਤਰ ਜੀਵਨ ਝਲਕ:

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਪਿੰਡ ਸ਼੍ਰੀ ਜਲਾਲਆਣ ਸਾਹਿਬ ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਨੇ ਪਰਮ ਪੂਜਨੀਕ ਪਿਤਾ ਜ਼ੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪਰਮ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖ ਤੋਂ 25 ਜਨਵਰੀ 1919 ਨੂੰ ਜਗਤ ’ਚ ਅਵਤਾਰ ਧਾਰਨ ਕੀਤਾ
ਆਪ ਜੀ ਨੇ 18 ਅਪ੍ਰੈਲ 1963 ਤੋਂ 26 ਅਗਸਤ 1990 ਤੱਕ 27-28 ਸਾਲਾਂ ਦੇ ਦੌਰਾਨ ਜਿੱਥੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ-ਪ੍ਰਦੇਸ਼ ਆਦਿ ਸੂਬਿਆਂ ’ਚ ਹਜ਼ਾਰਾਂ ਰੂਹਾਨੀ ਸਤਿਸੰਗ ਲਗਾਏ ਅਤੇ ਉਥੇ ਹੀ 11 ਲੱਖ ਤੋਂ ਵੀ ਜ਼ਿਆਦਾ ਜੀਵਾਂ ਨੂੰ ਨਾਮ-ਸ਼ਬਦ, ਗੁਰੂਮੰਤਰ ਦੇ ਕੇ ਅੰਡਾ, ਮਾਸ, ਸ਼ਰਾਬ ਆਦਿ ਨਸ਼ੇ ਅਤੇ ਹੋਰ ਬੁਰਾਈਆਂ ਤੋਂ ਉਨ੍ਹਾਂ ਨੂੰ ਛੁਟਕਾਰਾ ਦਿਵਾਇਆ ਅਤੇ ਭਵਸਾਗਰ ਤੋਂ ਉਨ੍ਹਾਂ ਦਾ ਪਾਰ-ਉਤਾਰਾ ਕੀਤਾ

‘ਸੱਚਾ ਸੌਦਾ ਸੁੱਖ ਦਾ ਰਾਹ, ਸਭ ਬੰਧਨਾਂ ਤੋ ਪਾ ਛੁਟਕਾਰਾ ਮਿਲਦਾ ਸੁੱਖ ਦਾ ਸਾਹ’

ਸੀਮਤ ਪਰਿਵਾਰ ਜਨ-ਸੰਖਿਆ ਕੰਟਰੋਲ ਕਰਨ ਦਾ ਨੁਕਤਾ ‘ਛੋਟਾ ਪਰਿਵਾਰ ਸੁੱਖੀ ਪਰਿਵਾਰ’, ਇਸ ਧਾਰਨਾ ਨੂੰ ਅਪਣਾਉਣ, ਇਸਦੇ ਅਨੁਸਾਰ ਚੱਲਣ ਲਈ ਆਪਜੀ ਨੇ ਸਾਧ-ਸੰਗਤ ’ਚ ਬੇਟਾ-ਬੇਟੀ ਨੂੰ ਇੱਕ ਸਮਾਨ ਮੰਨਣ ਦੀ ਪ੍ਰੇਰਨਾ ਦਿੱਤੀ ਕਿ ‘ਹਮ ਦੋ ਹਮਾਰੇ ਦੋ’ ਅਤੇ ਵਕਤ ਤੇ ਸਥਿਤੀ ਦੇ ਅਨੁਰੂਪ ਪੂਜਨੀਕ ਮੌਜ਼ੂਦਾ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੇਤਹਾਸ਼ਾ ਵਧਦੀ ਜਨਸੰਖਿਆ ’ਤੇ ਲਗਾਮ ਲਗਾਉਣ ਲਈ ਇਹ ਨੁਕਤਾ ਦਿੱਤਾ ਕਿ ‘ਹਮ ਦੋ ਹਮਾਰਾ ਏਕ, ਏਕ ਹੀ ਕਾਫ਼ੀ ਵਰਨਾ ਦੋ ਕੇ ਬਾਦ ਮੁਆਫ਼ੀ’- ਅਰਥਾਤ ਹਮ ਦੋ ਹਮਾਰੇ ਦੋ ਹਮ ਦੋਨੋਂ ਏਕ, ਹਮਾਰਾ ਏਕ ਬੱਚਾ ਹੋਗਾ’ (135ਵਾਂ ਕਾਰਜ) ਬੇਟਾ-ਬੇਟੀ ’ਚ ਅੰਤਰ ਨਾ ਸਮਝੋ, ਉਨ੍ਹਾਂ ਨੂੰ ਚੰਗੇ ਸੰਸਕਾਰ ਦਿਓ

ਅਦਿੱਤੀ ਸ਼ਖ਼ਸੀਅਤ:

ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਇੱਕ ਮਹਾਨ ਸਖ਼ਸ਼ੀਅਤ ਸਨ ਆਪਜੀ ਦੇ ਰੂਹਾਨੀ ਜਲਵੇ, ਨੂਰੀ ਮੁੱਖੜੇ, ਆਪਜੀ ਦੇ ਦਰਸ਼-ਦੀਦਾਰ ਨੂੰ ਪਾ ਕੇ ਹਰ ਕੋਈ ਨਤਮਸਤਕ ਹੋ ਜਾਂਦਾ ਆਪ ਜੀ ਖੇਤ ’ਚ ਅਣਥੱਕ ਕਿਸਾਨ, ਪੰਚਾਇਤ ’ਚ ਪ੍ਰਧਾਨ, ਬੀਮਾਰਾਂ ਲਈ ਵੈਦ ਲੁਕਮਾਨ (ਵੈਦ, ਹਕੀਮ, ਡਾਕਟਰ, ਸਰਜਨ), ਦੀਨ-ਦੁਖੀਆ ਦੇ ਮਸੀਹਾ, ਬੇਸਹਾਰਿਆਂ ਦਾ ਸਹਾਰਾ, ਸੱਚੇ ਹਮਦਰਦ, ਮਾਹਿਰ, ਉਸਤਾਦ, ਰੂਹਾਨੀਅਤ ਦੇ ਸੱਚੇ ਰਹਿਬਰ, ਦਇਆ-ਰਹਿਮ ਦੇ ਪੁੰਜ ਸਨ ਆਪਜੀ ਦਾ ਸਮੂਚਾ ਜੀਵਨ ਬਚਪਨ ਤੋਂ ਪਾਕ-ਪਵਿੱਤਰ ਅਤੇ ਅਲੌਕਿਕ ਪਰਉਪਕਾਰਾਂ ਨਾਲ ਭਰਪੂਰ ਸੀ ਅਤਿ ਸੁੰਦਰ, ਸੁਡੌਲ ਅਤੇ ਸਿਹਤਮੰਦ ਆਕਰਸ਼ਿਕ ਸ਼ਰੀਰ, ਉੱਚਾ-ਲੰਬਾ ਕੱਦ, ਚੌੜਾ ਨੂਰੀ ਮੱਥਾ, ਵਾਤਸਲਿਆ ਭਰਪੂਰ ਨੂਰੀ ਨੇਤਰ, ਨੂਰਾਨੀ ਸੁੰਦਰ ਮਤਵਾਲੀ ਚਾਲ, ਇਲਾਹੀ ਨੂਰੇ-ਜਲਾਲ ਨਾਲ ਚਮਕਦਾ ਨੂਰੀ ਚਿਹਰਾ, ਸਭ ਗਮ-ਫਿਕਰਾਂ ਨੂੰ ਖਤਮ ਕਰ ਦੇਣ ਵਾਲੀ ਆਪਜੀ ਦੀ ਅਤਿ ਪਿਆਰੀ ਇਲਾਹੀ ਮੁਸਕਾਨ, ਆਪਜੀ ਦੀ ਪਵਿੱਤਰ ਮੁਖਬਾਣੀ ਜੋ ਕਠੋਰ ਹਿਰਦਿਆਂ ਨੂੰ ਵੀ ਮੋਮ ਬਣਾ ਦਿੰਦੀ, ਜੋ ਵੀ ਸੁਣਦਾ, ਮੰਤਰ-ਮੁਗਧ ਹੋ ਕੇ ਆਪਣੇ-ਆਪ ਤੋਂ ਬੇਖਬਰ ਹੋ ਜਾਂਦਾ

ਆਪ ਜੀ ਦੀ ਪਵਿੱਤਰ ਰਸਨਾ, ਅਮ੍ਰਿਤਵਾਣੀ, ਇਲਾਹੀ ਪਵਿੱਤਰ ਨੂਰੀ ਸਵਰੂਪ, ਆਪ ਜੀ ਦੀ ਹਰ ਨੂਰਾਨੀ ਅਦਾ ’ਚ ਐਨੀ ਜਬਰਦਸਤ ਕਸ਼ਿਸ਼ ਸੀ ਕਿ ਲੋਕ ਕੋਹਾਂ ਤੋਂ ਭੌਰਿਆਂ ਦੀ ਤਰ੍ਹਾਂ ਖਿੱਚੇ ਚਲੇ ਆਉਂਦੇ ਇਸ ਤਰ੍ਹਾਂ ਲੱਖਾਂ ਲੋਕ ਆਪ ਜੀ ਵੱਲੋਂ ਰਾਮ-ਨਾਮ ਨਾਲ ਜੁੜ ਕੇ ਦੀਨ-ਦੁਨੀਆਂ ’ਚ ਮਾਲਾਮਾਲ ਹੋਏ ਹਨ ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ ’ਚ ਆਪ ਜੀ ਦੀ ਪਵਿੱਤਰ ਯਾਦ ਸਮਾਈ ਹੋਈ ਹੈ
ਮਹਾਨ ਸਾਹਿਤਕਾਰ: ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਅਨੇਕ ਗਰੰਥਾਂ ਦੀ ਰਚਨਾ ਕੀਤੀ ਬੰਦੇ ਤੋਂ ਰੱਬ ਪਹਿਲਾ ਤੇ ਦੂਜਾ ਭਾਗ ਹਿੰਦੀ ਤੇ ਪੰਜਾਬੀ ਅਤੇ ਸਚਖੰਡ ਦੀ ਸੜਕ ਪਹਿਲਾ ਤੇ ਦੂਜਾ ਭਾਗ ਵਿਆਖਿਆ ਦੇ ਗ੍ਰੰਥ ਹਨ ਅਤੇ ਇਸ ’ਤੋਂ ਬਿਨਾਂ ਹਜ਼ਾਰਾਂ ਭਜਨ-ਸ਼ਬਦ ਆਪਜੀ ਵੱਲੋਂ ਰਚਿਤ ਸਤਿਲੋਕ ਦਾ ਸੰਦੇਸ਼ ਅਤੇ ਸੱਚਖੰਡ ਦਾ ਸੰਦੇਸ਼ਾ ਨਾਮਕ ਗ੍ਰੰਥਾਂ ’ਚ ਦਰਜ ਹਨ ਗ੍ਰੰਥਾਂ ਦੀ ਭਾਸ਼ਾ ਬਹੁਤ ਹੀ ਸਰਲ ਹੈ ਇਸਦੇ ਅਰਥ ਨੂੰ ਜਨ-ਸਾਧਾਰਣ ਜੀਵ ਅਸਾਨੀ ਨਾਲ ਸਮਝ ਲੈਂਦਾ ਹੈ

ਪਾਵਨ ਮਾਰਗ-ਦਰਸ਼ਨ:

ਆਪਜੀ ਨੇ ਸਾਧ-ਸੰਗਤ ਲਈ ਇੱਕ ਬਹੁਤ ਅਨਮੋਲ ਦਾਤ ਬਖ਼ਸ਼ੀ ਹੈ ਆਪ ਜੀ ਨੇ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਆਪਣੇ ਹੱਥਾਂ ਨਾਲ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੱਦੀਨਸ਼ੀਨ ਕੀਤਾ ਅਤੇ ਇਸ ਤਰ੍ਹਾਂ ਸਾਧ-ਸੰਗਤ ਨੂੰ ਹਰ ਤਰ੍ਹਾਂ ਨਾਲ ਬੇਫਿਕਰ ਕਰ ਦਿੱਤਾ ਆਪ ਜੀ ਲਗਭਗ ਪੰਦਰ੍ਹਾਂ ਮਹੀਨੇ ਪੂਜਨੀਕ ਗੁਰੂ ਜੀ ਦੇ ਨਾਲ ਸਾਧ-ਸੰਗਤ ’ਚ ਮੌਜ਼ੂਦ ਰਹੇ ਉਪਰੰਤ ਆਪ ਜੀ 13 ਦਸੰਬਰ 1991 ਨੂੰ ਆਪਣਾ ਪੰਚ ਭੌਤਿਕ ਸਰੀਰ ਤਿਆਗ ਕੇ ਜੋਤੀ-ਜੋਤ ਸਮਾ ਗਏ ਪੂਜਨੀਕ ਪਰਮ ਪਿਤਾ ਜੀ ਦੀ ਯਾਦ ਹਰ ਦਿਲ ’ਚ ਹਰ ਸਮੇਂ ਤਾਜ਼ਾ ਹੈ

Also Read :-

ਡੇਰਾ ਸੱਚਾ ਸੌਦਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਤੂਫਾਨ ਮੇਲ ਗਤੀ ਦੇ ਕੇ ਵਿਸ਼ਵ ਪੱਧਰੀ ਬਣਾ ਦਿੱਤਾ ਹੈ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ’ਚ ਮਾਨਵਤਾ ਅਤੇ ਸਮਾਜ ਭਲਾਈ ਦੇ ਸੇਵਾ ਕਾਰਜਾਂ ਦੀ ਅਜਿਹੀ ਜ਼ਬਰਦਸਤ ਲਹਿਰ ਚਲਾਈ ਹੈ ਕਿ ਡੇਰਾ ਸੱਚਾ ਸੌਦਾ ਦੀ ਅੱਜ ਪੂਰੇ ਵਿਸ਼ਵ ’ਚ ਪਹਿਚਾਣ ਬਣ ਗਈ ਹੈ

ਪੂਜਨੀਕ ਗੁਰੂ ਜੀ ਦੇ ਪਾਵਨ ਮਾਰਗ ਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 146 ਮਾਨਵਤਾ ਭਲਾਈ ਦੇ ਕਾਰਜ ਜ਼ਰੂਰਤਮੰਦਾਂ ਦਾ ਸਹਾਰਾ ਬਣੇ ਹਨ ਗਰੀਬਾਂ ਲਈ, ਅੱਨਾਥ ਬੱਚਿਆਂ ਲਈ, ਬਿਮਾਰਾਂ ਲਈ, ਵਿਧਵਾਵਾਂ ਲਈ ਪਰਮਾਰਥੀ ਕਾਰਜ, ਵੇਸ਼ਿਵਾਵਿਰਤੀ, ਤੰਬਾਕੂ ਅਤੇ ਨਸ਼ਿਆਂ ਦੀ ਬੁਰਾਈ ਨੂੰ ਰੋਕਣਾ, ਗਰਭ ਸੁਰੱਖਿਆ ਕੰਨਿਆ ਭਰੂਣ ਹੱਤਿਆ ਰੋਕਣਾ, ਜਿਉਂਦੇ ਜੀਅ ਗੁਰਦਾਦਾਨ, ਖੂਨਦਾਨ ਅਤੇ ਮਰਨ ਉਪਰੰਤ ਅੱਖਾਂ ਦਾਨ, ਮੈਡੀਕਲ ਖੋਜਾਂ ਲਈ ਸਰੀਰਦਾਨ ਆਦਿ ਸਮਾਜ-ਸੇਵਾ ਦੇ ਹਰ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਇਹ 146 ਮਾਨਵਤਾ ਭਲਾਈ ਦੇ ਕੰਮ ਇੱਕ ਲਹਿਰ, ਇੱਕ ਮੁਹਿੰਮ ਦੇ ਰੂਪ ’ਚ ਜਨ-ਜਨ ਤੱਕ ਪਹੁੰਚ ਚੁੱਕੇ ਹਨ ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਦਾ ਨਾਅਰਾ ਦੇ ਕੇ ਪੂਜਨੀਕ ਗੁਰੂ ਜੀ ਨੇ ਦੇਸ਼-ਵਿਦੇਸ਼ ਨੂੰ ਸਫਾਈ ਮਹਾਂ-ਅਭਿਆਨ ਦਾ ਮੰਤਰ ਦਿੱਤਾ ਹੈ ਜਿਸ ਨਾਲ ਲੋਕਾਂ ’ਚ ਸਫਾਈ ਪ੍ਰਤੀ ਜਾਗਰਿਤੀ ਵੀ ਆਈ ਹੈ ਡੇਰਾ ਸੱਚਾ ਸੌਦਾ ਦੇ ਖੂਨਦਾਨ ਜੀਵਨਦਾਨ ਅਤੇ ਪੌਦਾ ਲਗਾਓ ਮੁਹਿੰਮ ਵਿਸ਼ਵ ਕੀਰਤੀਮਾਨ ਬਣੇ ਹਨ ਅਤੇ ਦਰਜ਼ਨਾਂ ਹੋਰ ਮਾਨਵਤਾ ਅਤੇ ਸਮਾਜ ਭਲਾਈ ਦੇ ਕੰਮ ਵੀ ਏਸ਼ੀਆ ਅਤੇ ਇੰਡੀਆਂ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹਨ

13-14-15 ਦਸੰਬਰ ਪੂਜਨੀਕ ਪਰਮ ਪਿਤਾ ਜੀ ਨੂੰ ਸਮਰਪਿੱਤ

ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ’ਤੇ ਮਾਨਵਤਾ ਭਲਾਈ ਕੰਮਾਂ ਪ੍ਰਤੀ ਪੂਰਾ ਸਾਲ ਅਤੇ ਹਰ ਸਮੇਂ ਸੇਵਾ ਲਈ ਤਿਆਰ ਰਹਿੰਦੀ ਹੈ ਅਤੇ ਵਿਸ਼ੇਸ਼ ਕਰ ਕੇ ਦਸੰਬਰ ਮਹੀਨਾ ਪੂਰੇ ਦਾ ਪੂਰਾ ਮਾਨਵਤਾ ਭਲਾਈ ਦੇ ਕੰਮਾਂ ਨੂੰ ਸਮਰਪਿੱਤ ਹੈ ਮਿਤੀ 13-14-15 ਦਸੰਬਰ ਦੇ ਇਹ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਬਹੁਤ ਅਹਿਮ ਸਥਾਨ ਰੱਖਦੇ ਹਨ ਹਰ ਸਾਲ ਇਸ ਦਿਨ ਡੇਰਾ ਸੱਚਾ ਸੌਦਾ ’ਚ ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮੁਫ਼ਤ ਅੱਖਾਂ ਦਾ ਵਿਸ਼ਾਲ ਕੈਂਪ’ ਲਗਵਾ ਕੇ ਜ਼ਰੂਰਤਮੰਦ ਲੋਕਾਂ ਲਈ ਅੰਧਤਾ ਨਿਵਾਰਨ ਦਾ ਪਰਉਪਕਾਰੀ ਕਰਮ ਕੀਤਾ ਜਾਂਦਾ ਹੈ ਪੂਜਨੀਕ ਗੁਰੂ ਜੀ ਦੇ ਪਾਵਨ ਦਿਸ਼ਾ-ਨਿਰਦੇਸ਼ਨ ਅਤੇ ਮਾਰਗ-ਦਰਸ਼ਨ ਵਿੱਚ ਸੰਨ 1992 ਤੋਂ 2021 ਤੱਕ 30 ਅਜਿਹੇ ਪਰਉਪਕਾਰੀ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਰਾਹੀਂ ਹਜ਼ਾਰਾਂ ਲੋਕ ਲਾਭ ਲੈ ਚੁੱਕੇ ਹਨ

ਹਜ਼ਾਰਾਂ ਲੋਕਾਂ ਨੂੰ ਮਿਲੀ ਨਵੀਂ ਰੋਸ਼ਨੀ

ਸਾਲ ਅਪ੍ਰੇਸ਼ਨ
1992 485
1993 590
1994 720
1995 840
1996 925
1997 960
1998 1050
1999 983
2000 1085
2001 1078
2002 646
2003 665
2004 1038
2005 1002
2006 753
2007 720
2008 1136
2009 1663
2010 1881
2011 1671
2012 1515
2013 2378
2014 1174
2015 996
2016 800
2017 140
2018 132
2019 267
2020 118
2021 287

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!