29th-yaad-e-murshid-free-eye-camp

29ਵਾਂ ਯਾਦ-ਏ-ਮੁਰਸ਼ਿਦ ਫ੍ਰੀ ਆਈ ਕੈਂਪ
ਸੈਂਕੜਿਆਂ ਨੂੰ ਮਿਲੀ ਅੱਖਾਂ ਦੀ ਰੌਸ਼ਨੀ

ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਤੇ ਬੇਨਤੀ ਦਾ ਸ਼ਬਦ ਬੋਲ ਕੇ ਕੈਂਪ ਦਾ ਸ਼ੁੱਭ ਆਰੰਭ ਕਰਦੇ ਹੋਏ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰ, ਡੇਰਾ ਪ੍ਰਬੰਧਨ ਸੰਮਤੀ ਮੈਂਬਰ ਤੇ ਮਾਹਿਰ ਡਾਕਟਰ ਤਸਵੀਰ: ਸੁਸ਼ੀਲ ਕੁਮਾਰ ਇੰਸਾਂ

‘ਅੱਠੇ ਆਗੇ ਬੈਰੋ ਲਾਗਯੋ ਕੈ ਅਸਲ ਸੇਵਾ ਕੈ ਹੋਵੇ ਸਗਲਾ ਸੇਵਾਦਾਰ ਇਤਿ ਸੇਵਾ ਕਰੈ, ਕੈ ਇਸਸੀ ਤਾਂ ਜਾਮੇੜਾ ਬੀ ਕੌਣੀ ਕਰੈ’ ਇਹ ਕਹਿਣਾ ਹੈ ਰਾਜਸਥਾਨ ਦੇ ਪਿੰਡ ਰਾਮਪੁਰਾ ਨਿਵਾਸੀ ਕਾਸ਼ੀ ਰਾਮ ਦਾ, ਜੋ ਸੱਟ ਲੱਗਣ ਦੇ ਚੱਲਦਿਆਂ ਆਪਣੀ ਇੱਕ ਅੱਖ ਦੀ ਰੌਸ਼ਨੀ ਗੁਆ ਬੈਠਾ ਸੀ ਅਤੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਲਾਏ 29ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫ੍ਰੀ ਆਈ ਕੈਂਪ ’ਚ ਆਪ੍ਰੇਸ਼ਨ ਕਰਾਉਣ ਪਹੁੰਚਿਆ ਹੋਇਆ ਸੀ ਇਸ ਕੈਂਪ ਦਾ ਉਦਘਾਟਨ 13 ਦਸੰਬਰ ਨੂੰ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰਾਂ ਵੱਲੋਂ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਕੀਤਾ ਗਿਆ ਇਸ ਕੈਂਪ ’ਚ 5092 ਲੋਕਾਂ ਦੀ ਜਾਂਚ ਕੀਤੀ ਗਈ, ਜਦਕਿ 15 ਦਸੰਬਰ ਤੱਕ 46 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋਏ

ਰਾਸ਼ਟਰੀ ਅੰਧਤਾ ਕੰਟਰੋਲ ਪ੍ਰੋਗਰਾਮ ਤਹਿਤ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਅਧੀਨ ਸ਼ੁਰੂ ਹੋਏ ਕੈਂਪ ਦੀ ਖਾਸ ਗੱਲ ਇਹ ਵੀ ਰਹੀ ਕਿ ਇਸ ਦੌਰਾਨ ਕੋਵਿਡ-19 ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ ਮਰੀਜ਼ ’ਚ ਸੋਸ਼ਲ ਡਿਸਟੈਂਸਿੰਗ ਦੇ ਨਾਲ ਮੂੰਹ ’ਤੇ ਮਾਸਕ ਲਾਉਣਾ, ਹੱਥਾਂ ਨੂੰ ਥੋੜ੍ਹੇ-ਥੋੜ੍ਹੇ ਸਮੇਂ ਦੇ ਅੰਤਰਾਲ ’ਤੇ ਸੈਨੇਟਾਈਜ਼ ਕਰਨਾ, ਨਾਲ ਹੀ ਐਂਟਰੀ ਤੋਂ ਪਹਿਲਾਂ ਹਰੇਕ ਦਾ ਤਾਪਮਾਨ ਜਾਂਚਣਾ ਬੇਹੱਦ ਖਾਸ ਰਿਹਾ ਕੈਂਪ ਦੇ ਪਹਿਲੇ ਤਿੰਨ ਦਿਨ ਅੱਖਾਂ ਦੇ ਰੋਗੀਆਂ ਦੀ ਫ੍ਰੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਆਪ੍ਰੇਸ਼ਨ ਦੀ ਪ੍ਰਕਿਰਿਆ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਿਤ ਅਤਿਅਧੁਨਿਕ ਸੁਵਿਧਾਵਾਂ ਨਾਲ ਸੁਸੱਜਿਤ ਆਪ੍ਰੇਸ਼ਨ ਥੀਏਟਰਾਂ ’ਚ ਪੂਰੀ ਹੋਈ ਦਰਅਸਲ ਯਾਦ-ਏ-ਮੁਰਸ਼ਿਦ ਕੈਂਪਾਂ ਦੀ ਸ਼ੁਰੂਆਤ ਸਾਲ 1992 ’ਚ ਹੋਈ

ਜੋ ਲਗਾਤਾਰ ਜਾਰੀ ਹੈ ਹੁਣ ਤੱਕ 27,255 ਮਰੀਜ਼ ਆਪਣੀਆਂ ਅੱਖਾਂ ਦਾ ਸਫ਼ਲ ਇਲਾਜ ਕਰਵਾ ਕੇ ਰੌਸ਼ਨੀ ਪਾ ਚੁੱਕੇ ਹਨ, ਦੂਜੇ ਪਾਸੇ ਲੱਖਾਂ ਲੋਕ ਕੈਂਪ ਦੇ ਜ਼ਰੀਏ ਫ੍ਰੀ ਅੱਖਾਂ ਦੀ ਜਾਂਚ ਕਰਵਾ ਚੁੱਕੇ ਹਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰ ਡਾ. ਪੁਨੀਤ ਇੰਸਾਂ ਨੇ ਇਸ ਬਾਰੇ ਦੱਸਿਆ ਕਿ ਕੈਂਪ ’ਚ ਸਫੈਦ ਮੋਤੀਆ ਤੇ ਕਾਲਾ ਮੋਤੀਆ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ, ਲੈਬੋਰੇਟਰੀ ਜਾਂਚ ਵੀ ਫ੍ਰੀ ’ਚ ਕੀਤੀ ਜਾਂਦੀ ਹੈ ਅਤੇ ਮਰੀਜ਼ਾਂ ਨੂੰ ਨਜ਼ਦੀਕ ਦੇ ਚਸ਼ਮੇ ਵੀ ਵੰਡੇ ਜਾਂਦੇ ਹਨ

ਕੋੋਰੋਨਾ ਕਾਲ ’ਚ ਅੱਖਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਇਸ ਵਾਰ ਇਹ ਕੈਂਪ ਬਹੁਉਪਯੋਗੀ ਸਾਬਤ ਹੋਇਆ, ਕਿਉਂਕਿ ਇਸ ਵਾਰ ਵੀ ਸੈਂਕੜੇ ਲੋਕਾਂ ਨੇ ਇਸ ਕੈਂਪ ਜ਼ਰੀਏ ਅੱਖਾਂ ਦੀ ਰੌਸ਼ਨੀ ਹਾਸਲ ਕੀਤੀ ਨਾਲ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀਆਂ ਸੇਵਾਵਾਂ ਲਾਜਵਾਬ ਰਹੀਆਂ ਹਰ ਕੋਈ ਸੇਵਾਭਾਵਨਾ ਦਾ ਕਾਇਲ ਨਜ਼ਰ ਆਇਆ

ਕੈਂਪ ’ਚ ਪਹੁੰਚੇ ਪਿੰਡ ਮਲਕਾਣਾ, ਤਲਵੰਡੀ ਸਾਬੋ (ਪੰਜਾਬ) ਦੇ 65 ਸਾਲ ਦੇ ਨਛੱਤਰ ਸਿੰਘ ਦੀ ਇੱਕ ਅੱਖ ਦੀ ਰੌਸ਼ਨੀ ਸਫੈਦ ਮੋਤੀਆ ਦੇ ਚੱਲਦੇ ਖਤਮ ਹੋ ਚੁੱਕੀ ਸੀ, ਇੱਥੇ ਅੱਖਾਂ ਦੇ ਮਾਹਿਰਾਂ ਨੇ ਆਪ੍ਰੇਸ਼ਨ ਰਾਹੀਂ ਉਹ ਰੌਸ਼ਨੀ ਵਾਪਸ ਲਿਆ ਦਿੱਤੀ ਸੇਵਾ ਤੋਂ ਖੁਸ਼ ਹੋਏ ਨਛੱਤਰ ਸਿੰਘ ਦਾ ਕਹਿਣਾ ਸੀ ਕਿ ‘ਏਦਂੋ ਉੱਤੇ ਤਾਂ ਸੇਵਾ ਹੋ ਹੀ ਨਹੀਂ ਸਕਦੀ’ ਹਾਲਾਂਕਿ ਉਨ੍ਹਾਂ ਦਾ ਡੇਰਾ ਸੱਚਾ ਸੌਦਾ ਨਾਲ ਪਹਿਲਾਂ ਕੋਈ ਲਗਾਅ ਨਹੀਂ ਰਿਹਾ, ਪਰ ਕੈਂਪ ’ਚ ਆ ਕੇ ਉਨ੍ਹਾਂ ਨੇ ਜੋ ਦੇਖਿਆ ਉਸ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਸਨ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਪਿੰਡ ਗਾਜ਼ੀਪੁਰ ਤੋਂ ਆਈ ਪੁਸ਼ਪਾ ਰਾਣੀ (55 ਸਾਲ) ਤਾਂ ਖੁਦ ਨੂੰ ਧੰਨ ਮੰਨ ਰਹੀ ਸੀ ਅੱਖਾਂ ਦੀ ਸਮੱਸਿਆ ਨਾਲ ਜੂਝ ਰਹੀ ਪੁਸ਼ਪਾ ਰਾਣੀ ਇੱਥੇ ਕੈਂਪ ’ਚ ਡਾਕਟਰੀ ਇਲਾਜ ਦਾ ਲਾਭ ਲੈਣ ਪਹੁੰਚੀ ਸੀ, ਉਹ ਇੱਥੋਂ ਦੀਆਂ ਸੇਵਾਦਾਰ ਭੈਣਾਂ ਵੱਲੋਂ ਕੀਤੀ ਜਾ ਰਹੀ ਸਾਰ-ਸੰਭਾਲ ਤੋਂ ਉਹ ਬਹੁਤ ਖੁਸ਼ ਹੋਈ ਉਨ੍ਹਾਂ ਨੇ ਆਪਣੀ ਠੇਠ ਭਾਸ਼ਾ ’ਚ ਇੱਥੋਂ ਤੱਕ ਕਹਿ ਦਿੱਤਾ ਕਿ ‘ਇਤਨੀ ਸੇਵਾ ਤੋ ਬਹੂ ਭੀ ਨਾ ਦੇਗੀ’

ਦੂਜੇ ਪਾਸੇ ਹਰਿਆਣਾ ਦੇ ਪਿੰਡ ਰੂਪਗੜ੍ਹ (ਜੀਂਦ) ਨਿਵਾਸੀ ਵੇਦ ਪ੍ਰਕਾਸ਼ ਦਾ ਵੀ ਅਜਿਹਾ ਹੀ ਮੰਨਣਾ ਹੈ ਕਿ ਇੱਥੇ ਕੈਂਪ ’ਚ ਆ ਕੇ ਸਭ ਸ਼ੰਕਾਵਾਂ ਤੇ ਚਿੰਤਾਵਾਂ ਤੋਂ ਛੁਟਕਾਰਾ ਜਿਹਾ ਮਿਲ ਗਿਆ ਆਪ੍ਰੇਸ਼ਨ ਰਾਹੀਂ ਫਿਰ ਤੋਂ ਅੱਖਾਂ ਦੀ ਰੌਸ਼ਨੀ ਪਾਉਣ ਵਾਲੇ ਵੇਦ ਪ੍ਰਕਾਸ਼ ਦਾ ਕਹਿਣਾ ਸੀ ਕਿ ਕੈਂਪ ’ਚ ਜਿਸ ਤਰ੍ਹਾਂ ਦੀ ਵਿਵਸਥਾ ਅਤੇ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ

ਇਨ੍ਹਾਂ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ
ਕੈਂਪ ’ਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਸ਼ਵੇਤਾ ਚੁੱਘ, ਡਾ ਗੀਤਿਕਾ, ਡਾ. ਮੋਨਿਕਾ ਗਰਗ, ਡਾ. ਦੀਪਿਕਾ, ਡਾ. ਕੋਨਿਕਾ, ਡਾ. ਪੁਨੀਤ, ਡਾ. ਵੇਦਿਕਾ, ਡਾ. ਇਕਬਾਲ, ਡਾ. ਨਰਿੰਦਰ ਕਾਂਸਲ, ਡਾ. ਕੁਲਭੂਸ਼ਣ, ਡਾ. ਮੁਨੀਸ਼, ਡਾ. ਸਾਗਰਵੀਰ, ਡਾ. ਲੋਕੇਸ਼, ਡਾ. ਮਹਿੰਦਰ ਸਿੰਘ, ਡਾ. ਸ਼ਿਪਰਾ ਸਿੰਘ ਤੇ ਡਾ. ਨੇਹਾ ਗੁਪਤਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ

————————
ਇਹ 29ਵਾਂ ਕੈਂਪ ਸੀ, ਜਿਸ ’ਚ ਪੂਰੀਆਂ ਸਾਵਧਾਨੀਆਂ ਦੇ ਨਾਲ ਮਰੀਜ਼ਾਂ ਦਾ ਇਲਾਜ ਤੇ ਆਪ੍ਰੇਸ਼ਨ ਹੋਏ ਹਨ ਪਿਛਲੇ ਕੈਂਪਾਂ ਦੀ ਤੁਲਨਾ ’ਚ ਇਸ ਵਾਰ ਕੋਵਿਡ-19 ਦੇ ਚੱਲਦਿਆਂ ਵੱਡਾ ਬਦਲਾਅ ਕੀਤਾ ਗਿਆ ਸੀ ਕੋਵਿਡ ਸਬੰਧੀ ਸਾਰੇ ਨਿਯਮਾਂ ਦਾ ਪੂਰਾ ਪਾਲਣ ਕੀਤਾ ਗਿਆ, ਨਾਲ ਹੀ ਚੁਣੇ ਗਏ ਮਰੀਜ਼ਾਂ ਦਾ ਸਿਹਤ ਵਿਭਾਗ ਵੱਲੋਂ ਕੋਵਿਡ ਦਾ ਆਰਟੀਪੀਸੀਆਰ ਟੈਸਟ ਕੀਤਾ ਗਿਆ ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਰਹੀ, ਉਨ੍ਹਾਂ ਦਾ ਹੀ ਆਪੇ੍ਰਸ਼ਨ ਹੋਇਆ ਹੈ
-ਡਾ. ਪੀਆਰ ਨੈਨ, ਸੀਨੀਅਰ ਵਾਇਸ ਚੇਅਰਮੈਨ, ਡੇਰਾ ਸੱਚਾ ਸੌਦਾ

————
ਮੈਂ ਪਿਛਲੇ ਚਾਰ ਸਾਲਾਂ ਤੋਂ ਇੱਥੇ ਕੈਂਪ ’ਚ ਆ ਰਹੀ ਹਾਂ ਜਾਂਚ ਦੇ ਨਾਲ-ਨਾਲ ਲੋਕਾਂ ਨੂੰ ਅੱਖਾਂ ਦੇ ਰੋਗਾਂ ਤੋਂ ਬਚਾਅ ਬਾਰੇ ਵੀ ਦੱਸਿਆ ਜਾਂਦਾ ਹੈ 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ
-ਡਾ. ਗੀਤਿਕਾ, ਲਾਇਨਜ਼ ਆਈ ਹਸਪਤਾਲ, ਗਾਜੀਆਬਾਦ

————
ਮੈਨੂੰ ਇਸ ਕੈਂਪ ’ਚ ਸੇਵਾਵਾਂ ਦੇਣ ਦਾ ਦੂਜੀ ਵਾਰ ਮੌਕਾ ਮਿਲਿਆ ਹੈ ਇੱਥੇ ਮਰੀਜ਼ਾਂ ਨੂੰ ਬਿਹਤਰੀਨ ਸੁਵਿਧਾਵਾਂ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ’ਚ ਵੀ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਕੋਵਿਡ ਕਾਲ ’ਚ ਆੱਨ-ਲਾਇਨ ਪੜ੍ਹਾਈ ਦੇ ਚੱਲਦਿਆਂ ਮੋਬਾਇਲ ਦਾ ਜ਼ਿਆਦਾ ਇਸਤੇਮਾਲ ਬੱਚਿਆਂ ਦੀਆਂ ਅੱਖਾਂ ’ਤੇ ਬੁਰਾ ਅਸਰ ਪਾ ਰਿਹਾ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਮੋਬਾਇਲ ਦੀ ਬਰਾਈਟਨੈੱਸ ਘੱਟ ਰੱਖਣ ਅਤੇ ਕਮਰੇ ’ਚ ਰੌਸ਼ਨੀ ਦਾ ਉੱਚਿਤ ਪ੍ਰਬੰਧ ਕਰਨ ਅਤੇ ਸਿਰਫ਼ ਆੱਨ-ਲਾਇਨ ਪੜ੍ਹਾਈ ਦੇ ਸਮੇਂ ਹੀ ਬੱਚਿਆਂ ਨੂੰ ਮੋਬਾਇਲ ਦੇਣ
-ਡਾ. ਸ਼ਵੇਤਾ, ਵੈਨਿਊ ਆਈ ਰਿਸਰਚ ਸੈਂਟਰ, ਨਵੀਂ ਦਿੱਲੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!