why-have-you-forgotten-the-work-you-took-spiritual-satsang-dera-sacha-sauda

ਜਿਸ ਕਾਮ ਲੀਏ ਆਏ,ਵੋ ਕਾਮ ਕਿਉਂ ਭੂਲ ਗਏ ਹੋ ਤੁਮ ,  ਰੂਹਾਨੀ ਸਤਿਸੰਗ:?ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ਮਾਲਕ ਦੀ ਸਾਜੀ-ਨਵਾਜ਼ੀ ਪਿਆਰੀ ਸਾਧ-ਸੰਗਤ ਜੀਓ ਮਨ ਰੂਪੀ ਮੌਸਮ ਦਾ ਤਾਂ ਮਿਜਾਜ਼ ਹਮੇਸ਼ਾ ਵਿਗੜਿਆ ਹੀ ਰਹਿੰਦਾ ਹੈ ਉਹ ਤਾਂ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦੀ ਯਾਦ ‘ਚ ਆਉਣ ਹੀ ਨਹੀਂ ਦਿੰਦਾ

ਇਨ੍ਹਾਂ ਸਭ ਦਾ ਸਾਹਮਣਾ ਕਰਦੇ ਹੋਏ ਆਪ ਲੋਕ ਦੂਰ-ਦਰਾਜ ਤੋਂ, ਆਸ-ਪਾਸ ਤੋਂ ਰੂਹਾਨੀ ਸਤਿਸੰਗ ‘ਚ ਚੱਲ ਕੇ ਆਏ ਹੋ ਆਪਣੇ ਕੀਮਤੀ ਸਮੇਂ ‘ਚੋਂ ਸਮਾਂ ਕੱਢਿਆ ਹੈ ਅਤੇ ਕਈ ਵਾਰ ਇਨਸਾਨ ਨੂੰ ਦੁਨਿਆਵੀ ਲੋਕਾਂ ਦੇ ਉਲਾਹਮੇ ਵੀ ਸਹਿਣੇ ਪੈਂਦੇ ਹਨ ਇਨ੍ਹਾਂ ਸਾਰਿਆਂ ਦਾ ਸਾਹਮਣਾ ਕਰਦੇ ਹੋਏ ਜੋ ਵੀ ਸਾਧ-ਸੰਗਤ ਇੱਥੇ ਪਧਾਰੀ ਹੈ, ਆਪ ਸਭ ਦਾ ਸਤਿਸੰਗ ‘ਚ, ਆਸ਼ਰਮ ‘ਚ ਪਧਾਰਨ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ
ਅੱਜ ਜੋ ਤੁਹਾਡੀ ਸੇਵਾ ‘ਚ ਸਤਿਸੰਗ ਹੋਣ ਜਾ ਰਿਹਾ ਹੈ ਇਹ ਸਤਿਸੰੰਗ ਜਿਸ ਭਜਨ ‘ਤੇ ਹੋਵੇਗਾ, ਉਹ ਭਜਨ ਹੈ:-

ਜਿਸ ਕਾਮ ਲੀਏ ਆਏ,
ਵੋ ਕਾਮ ਕਿਉਂ ਭੂਲ ਗਏ ਹੋ ਤੁਮ

ਹੇ ਇਨਸਾਨ! ਤੇਰਾ ਕਰਨ ਵਾਲਾ ਕੰਮ ਕਿਹੜਾ ਹੈ ਅਤੇ ਤੂੰ ਕੀ ਕਰ ਰਿਹਾ ਹੈ, ਇਹ ਦੋ ਪਹਿਲੂ ਅਜਿਹੇ ਹਨ ਜਿਸ ‘ਤੇ ਹਰੇਕ ਇਨਸਾਨ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਵਿਚਾਰ ਕਰਨਾ ਚਾਹੀਦਾ ਹੈ ਅਤੇ ਸੋਚ-ਵਿਚਾਰ ਕਰਕੇ ਜੋ ਪਰਿਣਾਮ ਸਾਹਮਣੇ ਆਉਂਦਾ ਹੈ ਉਸ ‘ਤੇ ਅਮਲ ਕਰਨਾ ਚਾਹੀਦਾ ਹੈ ਰੂਹਾਨੀ ਸੰਤ, ਪੀਰ-ਫਕੀਰ ਇਸ ਬਾਰੇ ‘ਚ ਪ੍ਰਯੋਗ ਕਰਦੇ ਰਹਿੰਦੇ ਹਨ ਆਪਣੇ ਉਹ ਅਨੁਭਵ ਲਿਖਦੇ ਰਹਿੰਦੇ ਹਨ ਸਾਰੇ ਰੂਹਾਨੀ ਪੀਰ-ਫਕੀਰਾਂ ਦਾ ਇੱਕ ਹੀ ਅਨੁਭਵ ਹੈ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦੇ ਹੋਣ, ਉਨ੍ਹਾਂ ਨੇ ਬਿਲਕੁਲ ਸਪੱਸ਼ਟ ਕੀਤਾ ਹੈ ਕਿ ਇਨਸਾਨ ਦਾ ਕਰਨ ਵਾਲਾ ਕੰਮ, ਪਹਿਲਾ ਕਰਤੱਵ, ਫਰਜ਼, ਉਦੇਸ਼, ਲਕਸ਼ ਜੇਕਰ ਕੋਈ ਹੈ ਤਾਂ ਇਹ ਹੈ ਆਤਮਾ ਨੂੰ ਆਵਾਗਮਨ ਤੋਂ ਆਜ਼ਾਦ ਕਰਵਾਉਣਾ ਇੱਥੇ ਰਹਿੰਦੇ ਹੋਏ ਸੁਪਰੀਮ ਪਾੱਵਰ, ਜਿਸ ਨੂੰ ਓਮ, ਹਰੀ, ਅੱਲ੍ਹਾ, ਖੁਦਾ, ਰੱਬ ਦੇ ਨਾਂਅ ਨਾਲ ਅਲੱਗ-ਅਲੱਗ ਧਰਮਾਂ ‘ਚ ਬੁਲਾਇਆ ਜਾਂਦਾ ਹੈ ਉਸ ਤਾਕਤ ਦੇ ਰੂਬਰੂ ਹੋਣਾ, ਉਸ ਦੀ ਦਇਆ-ਮਿਹਰ, ਰਹਿਮਤ ਦਾ ਅਹਿਸਾਸ ਕਰਨਾ, ਅਨੁਭਵ ਕਰਨਾ ਇਹ ਇਨਸਾਨ ਦਾ ਪਹਿਲਾਂ ਕਰਤੱਵ ਹੈ ਚੁਰਾਸੀ ਲੱਖ ਸਰੀਰ ਜਿਨ੍ਹਾਂ ‘ਚ ਬਨਸਪਤੀ ਹੈ, ਜਿਸ ਦੀਆਂ ਲੱਖਾਂ ਜੂਨਾਂ ਹਨ ਕੀੜੇ-ਮਕੌੜੇ, ਪੰਛੀ, ਜਾਨਵਰ ਅਤੇ ਇਨਸਾਨ ਹਨ ਇਹ ਚੁਰਾਸੀ ਲੱਖ ਸਰੀਰ ਹਨ ਇਨ੍ਹਾਂ ਸਰੀਰਾਂ ‘ਚ ਆਤਮਾ ਹੁੰਦੀ ਹੈ, ਇੱਕ ਸਰੀਰ ਛੱਡਦੀ ਹੈ ਦੂਸਰੇ ਸਰੀਰ ‘ਚ ਚਲੀ ਜਾਂਦੀ ਹੈ ਕਿਉਂਕਿ ਇਹ ਵੀ ਕਾਲ ਦਾ ਮਾਲਕ ਤੋਂ ਲਿਆ ਹੋਇਆ ਬਚਨ ਹੈ ਕਿ ਆਤਮਾ ਨੂੰ ਆਪਣੇ ਪਿਛਲੇ ਜੀਵਨ ਦਾ ਕੁਝ ਵੀ ਯਾਦ ਨਹੀਂ ਰਹਿੰਦਾ ਕਿ ਉਸ ਦੇ ਨਾਲ ਕੀ ਹੋਇਆ ਕਿਹੜਾ ਸਰੀਰ ਸੀ ਅਤੇ ਉਸ ਸਰੀਰ ‘ਚ ਕਿਹੜੇ ਕਰਮ ਕੀਤੇ ਹਨ ਇਸ ਤਰ੍ਹਾਂ ਚੁਰਾਸੀ ਲੱਖ ਸਰੀਰਾਂ ‘ਚ ਚੱਕਰ ਲਾਉਣ ਤੋਂ ਬਾਅਦ ਜਾਂ ਲਾਉਂਦੇ-ਲਾਉਂਦੇ ਇਨਸਾਨ ਦਾ ਸਰੀਰ ਮਿਲਦਾ ਹੈ ਇਸ ਬਾਰੇ ‘ਚ ਸਾਰੇ ਧਰਮਾਂ ‘ਚ ਲਿਖਿਆ ਹੋਇਆ ਮਿਲਦਾ ਹੈ

ਹਿੰਦੂ ਰੂਹਾਨੀ ਫਕੀਰ ਲਿਖਦੇ ਹਨ ਕਿ ਆਤਮਾ ਇੱਕ ਸਰੀਰ ਨੂੰ ਛੱਡਦੀ ਹੈ ਤਾਂ ਦੂਸਰੇ ਵਾਲੇ ‘ਚ ਪ੍ਰਵੇਸ਼ ਕਰ ਜਾਂਦੀ ਹੈ ਉਸ ਸਰੀਰ ਨੂੰ ਛੱਡਦੀ ਹੈ ਤਾਂ ਫਿਰ ਅਗਲੇ ਵਾਲੇ ਸਰੀਰ ‘ਚ ਪ੍ਰਵੇਸ਼ ਕਰ ਜਾਂਦੀ ਹੈ ਇਹ ਜਨਮ-ਮਰਨ ਦਾ ਚੱਕਰ ਆਤਮਾ ਦੇ ਨਾਲ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਇਨਸਾਨ ਦਾ ਸਰੀਰ ਨਾ ਮਿਲ ਜਾਏ ਅਤੇ ਉਸ ‘ਚ ਵੀ ਓਮ, ਹਰੀ, ਅੱਲ੍ਹਾ, ਈਸ਼ਵਰ ਦੀ ਭਗਤੀ, ਉਸ ਦੀ ਯਾਦ ‘ਚ ਸਮਾਂ ਲਾਇਆ ਹੋਵੇ, ਸਿਮਰਨ ਕੀਤਾ ਹੋਵੇ ਤਾਂ ਆਵਾਗਮਨ ਤੋਂ, ਜਨਮ-ਮਰਨ ਦੇ ਚੱਕਰ ਤੋਂ, ਆਤਮਾ ਨੂੰ ਮੌਕਸ਼-ਮੁਕਤੀ ਮਿਲ ਸਕਦੀ ਹੈ ਅਗਰ ਇਸ ਸਰੀਰ ‘ਚ ਵੀ ਈਸ਼ਵਰ ਨੂੰ ਭੁਲਾ ਦਿੱਤਾ ਤਾਂ ਆਤਮਾ ਨੂੰ ਫਿਰ ਤੋਂ ਚੁਰਾਸੀ ਲੱਖ ਜਨਮ-ਮਰਨ ਦੇ ਚੱਕਰ ‘ਚ ਜਾਣਾ ਪੈਂਦਾ ਹੈ
ਐਸੀ ਹੀ ਗੱਲ ਸਿੱਖ ਧਰਮ ‘ਚ ਵੀ ਲਿਖੀ ਹੋਈ ਮਿਲਦੀ ਹੈ:-

ਲੱਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ
ਨਾਨਕ ਨਾਮੁ ਸਮਾਲਿ ਤੂ ਸੋ ਦਿਨੁ ਨੇੜਾ ਆਇਓਇ

ਚੁਰਾਸੀ ਲੱਖ ਸਰੀਰਾਂ ‘ਚ ਭ੍ਰਮਣ, ਚੱਕਰ ਲਾਉਣ ਤੋਂ ਬਾਅਦ ਇਹ ਦੁਰਲੱਭ ਸਰੀਰ ਤੁਹਾਨੂੰ ਮਿਲਿਆ ਹੈ ‘ਨਾਨਕ ਨਾਮੁ ਸਮਾਲਿ ਤੂ’, ਈਸ਼ਵਰ ਵਾਹਿਗੁਰੂ, ਰਾਮ ਦਾ ਨਾਮ ਜਪ, ਸਿਮਰਨ ਕਰ, ਨਹੀਂ ਤਾਂ ‘ਸੋ ਦਿਨ ਨੇੜਾ ਆਇਓਇ’, ਤੇਰੀ ਆਖਰੀ ਤਬਦੀਲੀ ਜਿਸ ਨੂੰ ਮੌਤ, ਮ੍ਰਿਤੂ ਕਹਿੰਦੇ ਹਨ ਉਹ ਦਿਨ, ਦਿਨ-ਬ-ਦਿਨ ਨਜ਼ਦੀਕ ਆਉਂਦੀ ਜਾ ਰਹੀ ਹੈ ਉਹ ਦਿਨ ਕਦੋਂ ਆਏਗਾ, ਕਿਸ ਜਗ੍ਹਾ ‘ਤੇ ਆਏਗਾ, ਕਿਸ ਰੂਪ ‘ਚ ਆਏਗਾ, ਇਹ ਕਿਸੇ ਨੂੰ ਪਤਾ ਨਹੀਂ ਹੈ ਇਹ ਸਾਰਿਆਂ ਨੁੰ ਪਤਾ ਹੈ ਕਿ ਉਹ ਦਿਨ ਹਰ ਕਿਸੇ ‘ਤੇ ਜ਼ਰੂਰ ਆਉਂਦਾ ਹੈ ਜਿਸ ਨੂੰ ‘ਮੌਤ’ ਕਹਿੰਦੇ ਹਨ ਪਰ ਮੰਨਦਾ ਕੋਈ ਨਹੀਂ ਹੈ ਇਹ ਬਹੁਤ ਹੈਰਾਨੀ ਦੀ ਗੱਲ ਹੈ ਯਕਸ਼ ਨੇ ਯੁਧਿਸ਼ਟਰ ਤੋਂ ਪੁੱਛਿਆ, ਦੁਨੀਆ ‘ਚ ਸਭ ਤੋਂ ਹੈਰਾਨੀਜਨਕ ਗੱਲ ਕੀ ਹੈ, ਸਭ ਤੋਂ ਵੱਡਾ ਅਜੂਬਾ ਕਿਹੜਾ ਹੈ, ਤਾਂ ਯੁਧਿਸ਼ਟਰ ਨੇ ਜਵਾਬ ਦਿੱਤਾ, ਜੋ ਬਿਲਕੁਲ ਸੱਚ ਹੈ ਕਿ ਇੱਕ ਇਨਸਾਨ ਜੀਵਨ ਦੀ ਰਾਹ ‘ਚ ਇਹ ਦੇਖਦਾ ਹੈ ਕਿ ਇਸ ਦੁਨੀਆ ‘ਚ ਉਸ ਤੋਂ ਛੋਟੀ ਉਮਰ ਵਾਲੇ ਮਰ ਰਹੇ ਹਨ, ਉਸ ਤੋਂ ਵੱਡੀ ਉਮਰ ਦੇ ਮਰ ਰਹੇ ਹਨ, ਉਸ ਦੇ ਹਮਉਮਰ ਵੀ ਜਾ ਰਹੇ ਹਨ ਪਰ ਉਹ ਇਨਸਾਨ ਕਦੇ ਇਹ ਨਹੀਂ ਮੰਨਦਾ ਕਿ ਉਸ ਨੇ ਵੀ ਇੱਕ ਦਿਨ ਮਰਨਾ ਹੈ, ਦੁਨੀਆ ਦਾ ਇਹ ਸਭ ਤੋਂ ਵੱਡਾ ਅਜੂਬਾ ਹੈ

ਜਿਸ ਕਾਮ ਲੀਏ ਆਏ ਵੋ ਕਾਮ
ਕਿਉਂ ਭੂਲ ਗਏ ਹੋ ਤੁਮ

ਜਿਸ ਕੰਮ ਦੇ ਲਈ ਆਏ ਹੋ ਉਸ ਕੰਮ ਨੂੰ ਭੁਲਾ ਦਿੱਤਾ ਹੈ ਅਤੇ ਮਨ-ਮਾਇਆ ‘ਚ ਉਲਝੇ ਹੋਏ ਹੋ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ‘ਚ ਫਸੇ ਹੋਏ ਹੋ ਇਨ੍ਹਾਂ ਤੋਂ ਨਿਕਲੋ ਤੁਹਾਡਾ ਈਸ਼ਵਰ, ਮਾਲਕ ਤੁਹਾਡੇ ਅੰਦਰ ਹੈ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਇਸ ਦਾ ਮਤਲਬ ਸਾਡਾ ਸਰੀਰ ਵੀ ਉਸੇ ਕਣ ‘ਚ ਆ ਗਿਆ, ਤਾਂ ਉਹ ਸਾਡੇ ਅੰਦਰ ਹੈ ਸਾਡੇ ਅੰਦਰ ਉਸ ਦੀ ਅਵਾਜ਼ ਚੱਲ ਰਹੀ ਹੈ ਇਹ ਵਾਸਤਵ ‘ਚ ਸੁਣੀ ਹੋਈ, ਦੇਖੀ ਮਹਿਸੂਸ ਕੀਤੀ ਹੋਈ ਗੱਲ ਹੈ ਤਾਂ ਉਹ ਅਵਾਜ਼ ਨੂੰ ਜੇਕਰ ਤੁਸੀਂ ਸੁਣ ਪਾਓ ਤਾਂ ਭਾਈ ਸੌ ਪ੍ਰਤੀਸ਼ਤ ਤੁਹਾਡੇ ਗ਼ਮ, ਚਿੰਤਾ, ਬਿਨਾਂ ਵਜ੍ਹਾ ਦਾ ਡਰ ਜੜ੍ਹ ਤੋਂ ਖ਼ਤਮ ਹੋ ਸਕਦੇ ਹਨ ਆਤਮਿਕ ਸ਼ਕਤੀਆਂ ਤੁਹਾਡੀਆਂ ਜਾਗਰਤ ਹੋ ਸਕਦੀਆਂ ਹਨ ਜਿਸ ਦੇ ਰਾਹੀਂ ਨੇਕੀ ਭਲਾਈ ‘ਚ ਤੁਸੀਂ ਚਰਮ ਸੀਮਾ ਨੂੰ ਛੂਹ ਕੇ ਭਗਵਾਨ ਦੀ ਦਇਆ-ਮਿਹਰ ਉਸਦੇ ਦਰਸ਼ਨ-ਦੀਦਾਰ ਕਰ ਸਕਦੇ ਹੋ ਅਜਿਹਾ ਸੰਭਵ ਹੈ ਜੇਕਰ ਤੁਸੀਂ ਹਿੰਮਤ ਕਰੋ
ਹਿੰਦੂ ਧਰਮ ‘ਚ ਲਿਖਿਆ ਹੈ:-

ਹਿੰਮਤ ਕਰੇ ਅਗਰ ਇਨਸਾਨ
ਤੋ ਸਹਾਇਤਾ ਕਰੇ ਭਗਵਾਨ
ਹਿੰਮਤੇ ਮਰਦਾਂ ਮਦਦੇ ਖੁਦਾ

ਦੋਵਾਂ ਦਾ ਮਤਲਬ ਇੱਕ ਹੀ ਹੈ ਕਿ ਤੁਸੀਂ ਹਿੰਮਤ ਕਰੋ, ਮਿਹਨਤ ਕਰੋ, ਈਸ਼ਵਰ ਭਗਵਾਨ ਤੁਹਾਡੀ ਮੱਦਦ ਜ਼ਰੂਰ ਕਰਨਗੇ ਤਾਂ?ਨਾਲ-ਨਾਲ ਸੇਵਾਦਾਰ ਭਾਈ, ਭਜਨ ਸੁਣਾਉਣਗੇ ਅਤੇ ਨਾਲ-ਨਾਲ ਤੁਹਾਡੀ ਸੇਵਾ ‘ਚ ਅਰਜ਼ ਕਰਦੇ ਚੱਲਾਂਗੇ
ਟੇਕ:- ਜਿਸ ਕਾਮ ਲੀਏ ਆਏ,
ਵੋ ਕਾਮ ਕਿਉਂ ਭੂਲ ਗਏ ਹੋ ਤੁਮ

1. ਜਨਮ ਅਮੋਲਕ ਮਿਲਾ ਹੈ ਤੁਝਕੋ,
ਪ੍ਰਭੂ ਮਿਲਨੇ ਕੀ ਵਾਰ
ਅਪਨਾ ਕਾਮ ਤੂੰ ਕਰਤਾ ਨਾਹੀਂ,
ਢੋਤਾ ਕਾਲ ਵਗਾਰ,
ਕਿਉਂ ਢੋਤਾ ਕਾਲ ਵਗਾਰ,
ਵਿਸ਼ਿਓਂ ਔਰ ਨਸ਼ੋਂ ਮੇਂ,
ਕਿਉਂ ਕਰਤਾ ਜੀਵਨ ਅਪਨਾ ਗੁੰਮ, ਜਿਸ ਕਾਮ…

2. ਮਾਇਆ ਪੀਛੇ ਲਗ ਕਰ ਭਾਈ,
ਕਿਤਨੇ ਪਾਪ ਕਮਾਤਾ ਹੈ
ਅੰਤ ਸਮੇਂ ਕੁਛ ਸਾਥ ਨਾ ਜਾਏ,
ਯਹੀਂ ਪੜਾ ਰਹਿ ਜਾਤਾ ਹੈ,
ਯਹੀਂ ਪੜਾ ਰਹਿ ਜਾਤਾ ਹੈ
ਅਗਿਆਨ ਕੀ ਨੀਂਦਰ ਮੇਂ,
ਪੜਾ ਕਿਉਂ ਪੈਰ ਪਸਾਰ ਕੇ ਸਮ ਜਿਸ ਕਾਮ…

3. ਮੋਹ ਕਾ ਸੰਗਲ ਪਾਵੋਂ ਮੇਂ ਡਾਲਾ,
ਕਭੀ ਸਕੇ ਨਾ ਛੂਟ
ਪਾਂਚ ਚੋਰ ਹੈਂ ਪੀਛੇ ਲਗੇ,
ਪੂੰਜੀ ਰਹੇ ਹੈਂ ਲੂਟ, ਪੂੰਜੀ ਰਹੇ ਹੈਂ ਲੂਟ
ਪਿਤਾ ਭਾਈ ਪੁੱਤਰ ਮਾਤਾ,
ਨਾ ਆਏਂ ਅੰਤ ਸਮੇਂ ਕੋਈ ਕੰਮ ਜਿਸ ਕਾਮ…

4. ਸਵਾਸੋਂ ਕਾ ਧਨ ਖਰਚ ਰਹਾ ਹੈ,
ਚੌਬੀਸ ਹਜ਼ਾਰ ਹੈ ਰੋਜ਼
ਜਿਸ ਕਾਮ ਕੋ ਮਿਲੀ ਥੀ ਪੂੰਜੀ,
ਵੋ ਕਾਮ ਰਹਾ ਨਾ ਖੋਜ, ਕਾਮ ਰਹਾ ਨਾ ਖੋਜ
ਕਿਤਨਾ ਨੁਕਸਾਨ ਹੋਏ,
ਨਾ ਸੋਚੇ ਨਾ ਕਰਤਾ ਹੈ ਗ਼ਮ ਜਿਸ ਕਾਮ…

ਭਜਨ ਦੇ ਸ਼ੁਰੂ ‘ਚ ਆਇਆ ਹੈ:-

ਜਨਮ ਅਮੋਲਕ ਮਿਲਾ ਹੈ ਤੁਝਕੋ,
ਪ੍ਰਭੂ ਮਿਲਨੇ ਕੀ ਵਾਰ
ਅਪਨਾ ਕਾਮ ਤੂੰ ਕਰਤਾ ਨਾਹੀਂ, ਢੋਤਾ ਕਾਲ ਵਗਾਰ
ਵਿਸ਼ਿਓਂ ਔਰ ਨਸ਼ੋਂ ਮੇਂ,
ਕਿਉਂ ਕਰਤਾ ਜੀਵਨ ਅਪਨਾ ਗੁਮ

ਪ੍ਰਭੂ, ਓਮ, ਹਰੀ, ਅੱਲ੍ਹਾ, ਖੁਦਾ, ਰੱਬ, ਵਾਹਿਗੁਰੂ ਜਿਸ ਦੇ ਲੱਖਾਂ ਨਾਂਅ ਹਨ, ਕੀ ਉਹ ਹੈ? ਕਈ ਵਾਰ ਇਨਸਾਨ ਦੇ ਅੰਦਰ ਅਜਿਹੇ ਵਿਚਾਰ ਆਉਂਦੇ ਹਨ ਮਹਾਂਰਾਸ਼ਟਰ ‘ਚ ਸਤਿਸੰਗ ਹੋ ਰਿਹਾ ਸੀ, ਉੱਥੇ ਇੱਕ ਨੌਜਵਾਨ ਬੱਚੇ ਨੇ ਇਹ ਸਵਾਲ ਕੀਤਾ ਕਿ ਗੁਰੂ ਜੀ! ਅਸੀਂ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ ਹੈ ਅਸੀਂ ਗ੍ਰੰਥਾਂ ‘ਚ ਪੜ੍ਹਿਆ ਵੀ ਕਿ ਓਮ, ਹਰੀ, ਅੱਲ੍ਹਾ, ਮਾਲਕ ਹੈ, ਪਰ ਉਹ ਨਜ਼ਰ ਨਹੀਂ ਆਉਂਦਾ, ਇਸ ਲਈ ਮੈਂ ਭਗਵਾਨ ਨੂੰ ਬਿਲਕੁਲ ਨਹੀਂ ਮੰਨਦਾ ਅਸੀਂ ਉਸ ਨੂੰ ਕਿਹਾ ਕਿ ਸਾਡਾ ਤਾਂ ਕੰਮ ਹੀ ਭਗਵਾਨ ਦੇ ਨਾਮ ਦੀ ਚਰਚਾ ਕਰਨਾ ਹੈ ਅਸੀਂ ਕਿਹਾ, ਮੰਨਣਾ ਚਾਹੀਦਾ ਹੈ, ਬਾਕੀ ਤੂੰ ਆਪਣੀ ਮਰਜ਼ੀ ਦਾ ਮਾਲਕ ਹੈ ਉਹ ਕਹਿਣ ਲੱਗਿਆ, ਭਗਵਾਨ ਹੁੰਦਾ ਹੀ ਨਹੀਂ ਅਸੀਂ ਕਿਹਾ, ਇਹ ਗੜਬੜ ਹੋ ਗਈ ਤੂੰ ਮੰਨਦਾ ਨਹੀਂ ਤੇਰੀ ਮਰਜ਼ੀ, ਹੁਣ ਹੁੰਦਾ ਨਹੀਂ, ਤਾਂ ਸਾਡੇ ਸੰਤ, ਪੀਰ-ਪੈਗੰਬਰਾਂ ਨੇ ਐਨੇ ਪਾਕ-ਪਵਿੱਤਰ ਗ੍ਰੰਥ ਬਣਾਏ ਹਨ, ਪੜ੍ਹ ਕੇ ਦੇਖਿਆ, ਮਾਲਕ ਦੀ ਦਇਆ-ਮਿਹਰ ਨਾਲ ਖੁਦ ਅਨੁਭਵ ਕਰਕੇ ਦੇਖਿਆ ਤਾਂ ਜਿਨ੍ਹਾਂ ਨੇ ਅਨੁਭਵ ਕੀਤਾ ਹੈ ਉਹ ਇਨਕਾਰ ਕਿਵੇਂ ਕਰ ਦੇਣ ਕਿ ਉਹ ਨਹੀਂ ਹੁੰਦਾ! ਕਹਿਣ ਲੱਗਿਆ,

ਜੇਕਰ ਹੈ ਤਾਂ ਦੱਸੋ ਕਿੱਥੇ ਹੈ? ਅਸੀਂ ਕਿਹਾ, ਉਹ ਖਿਡੌਣਾ ਤਾਂ ਹੈ ਨਹੀਂ ਜੋ ਤੁਹਾਡੇ ਹੱਥ ‘ਚ ਰੱਖ ਦੇਈਏ ਪਰ ਤੁਹਾਡੇ ਤੋਂ ਕੁਝ ਗੱਲਾਂ ਦਾ ਉੱਤਰ ਚਾਹਾਂਗੇ, ਫਿਰ ਦੱਸਾਂਗੇ ਉਹ ਹੈ ਅਤੇ ਉਹ ਕਿੱਥੇ ਹੈ ਕਹਿਣ ਲੱਗਿਆ, ਠੀਕ ਹੈ ਅਸੀਂ ਉਸ ਤੋਂ ਪੁੱਛਿਆ, ਤੁਸੀਂ ਕਿੰਨਾ ਪੜ੍ਹੇ ਲਿਖੇ ਹੋ? ਉਸ ਨੌਜਵਾਨ ਬੱਚੇ ਨੇ ਕਿਹਾ, ਮੈਂ ਪੀਐੱਚਡੀ ਕੀਤੀ ਹੈ ਅਸੀਂ ਕਿਹਾ, ਡਾਕਟਰੇਟ ਦੀ ਡਿਗਰੀ ਹਾਸਲ ਕਰਨ ‘ਚ ਕਿੰਨਾ ਸਮਾਂ ਲੱਗਿਆ? ਉਸ ਨੇ ਦੱਸਿਆ ਸ਼ਾਇਦ ਜ਼ਿੰਦਗੀ ਦੇ ਪੱਚੀ ਸਾਲ ਅਸੀਂ ਕਿਹਾ, ਇਸ ਪੱਚੀ ਸਾਲਾਂ ‘ਚ ਕਦੇ ਤੁਸੀਂ ਭਗਵਾਨ… ਹਾਲੇ ਏਨਾ ਹੀ ਕਿਹਾ ਸੀ ਕਿ ਉਸ ਨੇ ਗੱਲ ਵਿੱਚੋਂ ਹੀ ਕੱਟ ਦਿੱਤੀ ਕਿ ਇਸ ਦਾ ਨਾਂਅ ਨਾ ਲਓ, ਮੈਂ ਤਾਂ ਕਦੇ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ ਅਸੀਂ ਕਿਹਾ, ਭਾਈ! ਹੁਣ ਤੇਰੇ ਅਨੁਸਾਰ ਜਵਾਬ ਦਿੰਦੇ ਹਾਂ ਤੂੰ ਇੱਕ ਪੀਐੱਚਡੀ ਦੀ ਡਿਗਰੀ ਲੈਣ ਦੇ ਲਈ ਜ਼ਿੰਦਗੀ ਦੇ ਪੱਚੀ ਸਾਲ ਲਾ ਦਿੱਤੇ ਕਹਿਣ ਲੱਗਿਆ, ਜੀ ਬਿਲਕੁੱਲ ਜੋ ਭਗਵਾਨ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਉਸ ਦੇ ਲਈ ਤੂੰ ਇੱਕ ਮਿੰਟ ਵੀ ਨਹੀਂ ਲਾਇਆ ਕਹਿੰਦਾ,

ਸਹੀ ਹੈ ਜੋ ਡਿਗਰੀ ਪੱਚੀ ਸਾਲ ‘ਚ ਹਾਸਲ ਹੋ ਸਕਦੀ ਹੈ ਤਾਂ ਕੀ ਭਗਵਾਨ ਦੇ ਲਈ ਪੰਜ-ਚਾਰ ਸਾਲ ਲਾਉਣੇ ਨਹੀਂ ਚਾਹੀਦੇ ਇੱਕ ਸਾਲ ਦੇ ਬਿਨ੍ਹਾਂ ਤਾਂ ਬੱਚਾ ਇੱਕ ਕਲਾਸ ਪਾਰ ਨਹੀਂ ਕਰਦਾ ਹੈ ਕੀ ਭਗਵਾਨ ਇੱਕ ਕਲਾਸ ਤੋਂ ਵੀ ਛੋਟਾ ਹੈ? ਕੀ ਉਸ ਦੇ ਲਈ ਸਮਾਂ ਨਹੀਂ ਦੇਣਾ ਚਾਹੀਦਾ? ਕਹਿੰਦਾ, ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਤਾਂ ਹੁਣ ਸੋਚ ਲੈ ਭਾਈ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ ਦੁਨੀਆਂ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਹੋਵੇਗਾ ਜਿਸ ‘ਚ ਮਿਹਨਤ ਨਾ ਕਰਨੀ ਪੈਂਦੀ ਹੋਵੇ ਸਾਡੇ ਖਿਆਲ ਨਾਲ ਪਹਿਲਾਂ ਕਰਮ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਸਮਾਂ ਦੇਣਾ ਪੈਂਦਾ ਹੈ, ਨਤੀਜਾ(ਫਲ) ਬਾਅਦ ‘ਚ ਆਉਂਦਾ ਹੈ ਪਰ ਲੋਕਾਂ ਦਾ ਭਗਵਾਨ ਵੱਲ ਖਿਆਲ ਥੋੜ੍ਹਾ ਉਲਟਾ ਹੈ ਕੀ ਕਹਿੰਦੇ ਹਨ ਕੋਈ ਸਾਨੂੰ ਭਗਵਾਨ ਦਿਖਾ ਦੇਵੇ ਅਸੀਂ ਮੰਨ ਲਵਾਂਗੇ ਕਿ ਇਹ ਭਗਤ ਪੂਰਾ ਹੈ ਬਾਅਦ ‘ਚ ਭਗਤੀ ਕਰਾਂਗੇ ਜਦੋਂ ਭਗਵਾਨ ਹੀ ਮਿਲ ਗਿਆ ਤਾਂ ਭਗਤੀ ਕਿਸ ਗੱਲ ਦੀ? ਕਹਿੰਦੇ ਫਲ ਪਹਿਲਾਂ ਮਿਲੇ, ਮਿਹਨਤ ਬਾਅਦ ‘ਚ ਜਦਕਿ ਦੁਨੀਆਂ ਦਾ ਹਰ ਖੇਤਰ ਪਹਿਲਾਂ ਮਿਹਨਤ ਫਲ ਬਾਅਦ ‘ਚ, ਇਸੇ ਥਿਓਰੀ ‘ਤੇ ਟਿਕਿਆ ਹੋਇਆ ਹੈ ਇਹ ਹੈਰਾਨੀ ਹੁੰਦੀ ਹੈ ਅਤੇ ਜੋ ਅਜਿਹੇ ਚਮਤਕਾਰ ਚਾਹੁੰਦੇ ਹਨ ਉਨ੍ਹਾਂ ਨੂੰ ਚਮਤਕਾਰ ਦਿਖਾਉਣ ਵਾਲੇ ਵੀ ਬਹੁਤ ਮਿਲ ਜਾਂਦੇ ਹਨ

ਅੰਦਰ ਦੇ ਵਿਚਾਰਾਂ ਨੂੰ ਪਾਕ-ਪਵਿੱਤਰ ਕਰ ਲਓ ਤਾਂ ਤੁਹਾਡਾ ਪ੍ਰਭੂ ਤੁਹਾਡੇ ਤੋਂ ਦੂਰ ਨਹੀਂ ਹੈ ਉਹ ਤਾਂ ਬਿਲਕੁਲ ਨਜ਼ਦੀਕ ਹੈ ਜਦੋਂ ਤੱਕ ਅੰਦਰ ਦੇ ਵਿਚਾਰ ਪਾਕ-ਪਵਿੱਤਰ ਨਹੀਂ ਹੋਣਗੇ ਨੇੜੇ ਹੁੰਦੇ ਹੋਏ ਵੀ ਉਹ ਤੁਹਾਡੇ ਤੋਂ ਦੂਰ ਰਹੇਗਾ ਈਸ਼ਵਰ, ਮਾਲਕ ਹੈ ਉਸ ਨੂੰ ਦੇਖਣਾ ਚਾਹੋ ਤਾਂ ਮਿਹਨਤ ਕਰਕੇ ਦੇਖੋ ਜ਼ਰੂਰ ਦਿਖੇਗਾ, ਕਣ-ਕਣ ‘ਚ ਨਜ਼ਰ ਆਏਗਾ, ਅਜਿਹਾ ਸੰਭਵ ਹੋ ਸਕਦਾ ਹੈ ਪਰ ਪੈਸੇ ਨਾਲ, ਚੜ੍ਹਾਵੇ ਨਾਲ ਨਹੀਂ, ਸਗੋਂ ਤੁਹਾਨੂੰ ਮਿਹਨਤ, ਖਿਆਲਾਂ ਨਾਲ ਕੀਤੀ ਗਈ ਭਗਤੀ ਨਾਲ ਨਜ਼ਰ ਆਏਗਾ

ਵਿਸ਼ਿਓ ਔਰ ਨਸ਼ੋਂ ਮੇਂ
ਕਿਉਂ ਕਰਤਾ ਜੀਵਨ ਅਪਨਾ ਗੁੰਮ

ਵਿਸ਼ੇ-ਵਿਕਾਰ ਬੁਰੀ-ਬੁਰੀ ਸੋਚ, ਬੁਰੇ ਵਿਚਾਰ ਇਨਸਾਨ ਦੇ ਅੰਦਰ ਚੱਲਦੇ ਰਹਿੰਦੇ ਹਨ ਉਹ ਬੁਰੇ ਵਿਚਾਰ ਕਦੇ ਵੀ ਇਨਸਾਨ ਨੂੰ ਚੈਨ ਨਹੀਂ ਲੈਣ ਦਿੰਦੇ ਬਾਹਰ ਤੋਂ ਲੱਗਦਾ ਹੈ ਕਿ ਉਹ ਠੀਕ ਹੈ ਪਰ ਅੰਦਰ ਵਿਚਾਰਾਂ ਦਾ ਤਾਣਾ-ਬਾਣਾ ਅਜਿਹਾ ਉਲਝ ਜਾਂਦਾ ਹੈ ਕਿ ਇਨਸਾਨ ਉਸ ਨੂੰ ਸੁਲਝਾ ਨਹੀਂ ਪਾਉਂਦਾ, ਉਸ ਨੂੰ ਆਧੁਨਿਕ ਭਾਸ਼ਾ ‘ਚ ਟੈਨਸ਼ਨ ਅਤੇ ਪੁਰਾਣੀ ਭਾਸ਼ਾ ‘ਚ ਕਹੋ ਤਾਂ ਚਿੰਤਾ, ਪ੍ਰੇਸ਼ਾਨੀ ਸਤਾਉਂਦੀ ਹੈ ਉਹ ਹੌਲੀ-ਹੌਲੀ ਵਧਦੀ ਹੈ ਉਸ ਦੇ ਵਧਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਜੁੜਦੀਆਂ ਹਨ ਅਤੇ ਬਿਮਾਰੀਆਂ ਦੇ ਜੁੜਨ ਨਾਲ ਰਾਮ ਦਾ ਨਾਮ ਤਾਂ ਦੂਰ ਇਨਸਾਨ ਨੂੰ ਢੰਗ ਨਾਲ ਨੀਂਦ ਵੀ ਨਹੀਂ ਆਉਂਦੀ ਕਿਉਂਕਿ ਚਿੰਤਾ ਸਤਾਉਂਦੀ ਰਹਿੰਦੀ ਹੈ ਇਨ੍ਹਾਂ ਸਭ ਦਾ ਇਲਾਜ ਈਸ਼ਵਰ ਦਾ ਨਾਮ ਹੈ ਉਸ ਨੂੰ ਜਪ ਕੇ ਤਾਂ ਦੇਖੋ ਕੁਝ ਵੀ ਨਹੀਂ ਦੇਣਾ, ਕੋਈ ਧਰਮ ਨਹੀਂ ਛੱਡਣਾ, ਕੋਈ ਪਹਿਨਾਵਾ ਨਹੀਂ ਛੱਡਣਾ, ਅਜਿਹਾ ਕੁਝ ਵੀ ਨਹੀਂ ਕਰਨਾ ਬਸ ਵਿਚਾਰਾਂ ਨਾਲ ਮਾਲਕ ਦੇ ਨਾਮ ਦਾ ਸਿਮਰਨ ਕਰਕੇ ਦੇਖੋ, ਵਿਸ਼ੇ-ਵਿਕਾਰਾਂ ਨੂੰ ਛੱਡੋ ਨਸ਼ਿਆਂ ‘ਚ ਨਾ ਪਓ ਨਸ਼ਾ ਕੋਈ ਵੀ ਹੈ ਚਰਸ, ਹੈਰੋਇਨ, ਸਮੈਕ, ਭੰਗ, ਧਤੂਰਾ, ਅਫੀਮ, ਸ਼ਰਾਬ ਸਭ ਬਰਬਾਦੀ ਦਾ ਘਰ ਹਨ ਈਸ਼ਵਰ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨੇ ਤੁਹਾਨੂੰ ਕੰਚਨ ਵਰਗਾ ਸਰੀਰ ਦਿੱਤਾ ਹੈ ਜੇਕਰ ਤੁਸੀਂ ਨਸ਼ਾ ਕਰਦੇ ਹੋ ਤਾਂ ਇਹ ਨਸ਼ੇ ਦਾ ਗੁਲਾਮ ਹੋ ਜਾਂਦਾ ਹੈ, ਕੋਹੜੀ ਬਣ ਜਾਂਦਾ ਹੈ ਨਸ਼ਾ ਕਰੋਗੇ ਤਾਂ ਚੈਨ ਹੈ, ਨਸ਼ਾ ਨਹੀਂ ਕਰਦੇ ਤਾਂ ਬੇਚੈਨ ਰਹੋਗੇ ਨਸ਼ਾ ਬਰਬਾਦੀ ਦਾ ਘਰ ਹੈ ਹੁਣ ਤਾਂ ਵਿਗਿਆਨਕ ਵੀ ਮੰਨਣ ਲੱਗੇ ਹਨ ਸ਼ਰਾਬ ਹੈ ਇਸ ਦੇ ਬਾਰੇ ‘ਚ ਪੁਰਾਣੇ ਸਮੇਂ ‘ਚ ਨਰਕਾਂ ਦੀ ਨਾਨੀ ਲਿਖਿਆ ਹੋਇਆ ਹੈ ਕਿਹੜੇ ਧਰਮ ਨੇ ਕਿਹਾ ਹੈ ਕਿ ਸ਼ਰਾਬ ਪੀਣੀ ਚਾਹੀਦੀ ਹੈ

ਇਸ ਬਾਰੇ ਹਿੰਦੂ ਮਹਾਂਪੁਰਸ਼ਾਂ ਨੇ ਲਿਖਿਆ ਹੈ:-

ਸ਼ਰਾਬ ਨਰਕਾਂ ‘ਚ ਲਿਜਾਣ ਲਈ ਮਾਂ ਦੀ ਮਾਂ ਦਾ ਕੰਮ ਕਰਦੀ ਹੈ ਯਾਨੀ ਨਰਕਾਂ ਦੀ ਨਾਨੀ ਹੈ

ਸ਼ਰਾਬ ਬਹੁਤ ਤਰ੍ਹਾਂ ਦੇ ਨਰਕ ਦਿੰਦੀ ਹੈ

ਆਰਥਿਕ ਨਰਕ:-

ਨਸ਼ੇ ਨਾਲ ਖਰਚਾ ਹੁੰਦਾ ਜਾਏਗਾ ਇੱਕ ਦਸ਼ਾ ਅਜਿਹੀ ਹੋ ਜਾਏਗੀ ਸਭ ਖ਼ਤਮ ਹੋ ਜਾਏਗਾ ਪੈਸੇ-ਪੈਸੇ ਲਈ ਮੋਹਤਾਜ਼ ਹੋ ਜਾਂਦਾ ਹੈ

ਸਰੀਰਕ ਨਰਕ:-

ਨਸ਼ੇ ਨਾਲ ਸਰੀਰ ਨੂੰ ਤਾਕਤ ਨਹੀਂ ਸਗੋਂ ਬਿਮਾਰੀਆਂ ਹੀ ਲੱਗਦੀਆਂ ਹਨ

ਪਰਿਵਾਰਕ ਨਰਕ:-

ਸ਼ਰਾਬ ਪੀਂਦੇ ਹੋ ਫਿਰ ਘਰ ‘ਚ ਆ ਕੇ ਉਲਟੀਆਂ ਕਰਦੇ ਹੋ ਮਾਤਾ-ਭੈਣਾਂ, ਬੇਟੀਆਂ ਨੂੰ ਉਸ ਗੰਦੀ ਬਦਬੂ ‘ਚ ਰਹਿਣਾ ਪੈਂਦਾ ਹੈ, ਉਸ ਨੂੰ ਸਾਫ਼ ਕਰਨਾ ਪੈਂਦਾ ਹੈ ਇਹ ਪਰਿਵਾਰ ਵਾਲਿਆਂ ਲਈ ਨਰਕ ਹੈ

ਸਮਾਜਿਕ ਨਰਕ:-

ਸਮਾਜ ‘ਚ ਨਸ਼ੇੜੀ ਰਹਿੰਦਾ ਹੈ ਲੋਕ ਉਸ ਦੀ ਇੱਜ਼ਤ ਸਨਮਾਨ ਨਹੀਂ ਕਰਦੇ ਪਹਿਲਾਂ ਹੀ ਦਰਵਾਜ਼ੇ ਬੰਦ ਕਰ ਲੈਂਦੇ ਹਨ ਇਹ ਆ ਰਿਹਾ ਹੈ ਪਤਾ ਨਹੀਂ ਗਾਲਾਂ ਬਕਣਾ ਨਾ ਸ਼ੁਰੂ ਕਰ ਦੇਵੇ ਕੁਝ ਗਲਤ ਕਹਿਣਾ ਨਾ ਸ਼ੁਰੂ ਕਰ ਦੇਵੇ ਕਿੱਥੇ ਇਨਸਾਨ ਦਾ ਅਦਬ ਹੋਣਾ ਚਾਹੀਦਾ, ਇੱਜ਼ਤ ਹੋਣੀ ਚਾਹੀਦੀ ਕਿ ਇਹ ਤਾਂ ਭਗਵਾਨ ਦਾ ਰੂਪ ਹੈ ਕਿੱਥੇ ਸਮਾਜ ਲਈ ਕਲੰਕ ਬਣ ਗਿਆ

ਆਤਮਿਕ ਨਰਕ:-

ਨਸ਼ੇ ਕਰਦਾ ਹੈ, ਬੁਰੇ ਕਰਮ ਕਰਦਾ ਹੈ ਕਰਮਾਂ ਦਾ ਫਲ ਆਤਮਾ ਨੂੰ ਕੁੰਭੀ ਨਰਕ ‘ਚ ਭੋਗਣਾ ਪੈਂਦਾ ਹੈ
ਇਸ ਬਾਰੇ ‘ਚ ਇਸਲਾਮ ਧਰਮ ‘ਚ ਲਿਖਿਆ ਹੈ:-

ਸ਼ਰਾਬ ਦਾ ਜੇਕਰ ਸੰਧੀਵਿਛੇਦ ਕਰ ਦੇਈਏ ਤਾਂ ਬਣਦਾ ਹੈ ਸ਼ਰ+ਆਬ ਉਰਦੂ ‘ਚ ਸ਼ਰ ਕਹਿੰਦੇ ਹਨ ਸ਼ਰਾਰਤ ਨੂੰ ਜਾਂ ਸ਼ੈਤਾਨ ਨੂੰ ਅਤੇ ‘ਆਬ’ ਪਾਣੀ ਨੂੰ ਕਹਿੰਦੇ ਹਨ ਹੇ ਖੁਦਾ ਕੀ ਇਬਾਦਤ ਕਰਨੇ ਵਾਲੋ! ਸ਼ਰਾਬ ਸ਼ੈਤਾਨ ਦਾ ਪਾਨੀ ਹੈ ਪੀਨਾ ਨਾ ਨਹੀਂ ਤਾਂ ਕੀਤੀ ਗਈ ਇਬਾਦਤ ਖਾਕ ‘ਚ ਮਿਲੇਗੀ, ਦੋਜ਼ਖ਼ ‘ਚ ਜਲੋਗੇ
ਇਹ ਗੱਲ ਸਿੱਖ ਧਰਮ ‘ਚ ਵੀ ਲਿਖੀ ਹੈ:-

ਪੋਸਤ ਭੰਗ ਅਫੀਮ ਮਦ ਨਸ਼ਾ ਉਤਰ ਜਾਏ ਪ੍ਰਭਾਤ
ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ-ਰਾਤ

ਪੋਸਤ, ਭੰਗ, ਅਫੀਮ, ਸ਼ਰਾਬ ਇਹ ਨਸ਼ੇ ਬੇਕਾਰ ਹਨ ਨਰਕਾਂ ‘ਚ ਲੈ ਜਾਣ ਵਾਲੇ ਹਨ ਸਵੇਰੇ ਪੀਓਗੇ ਤਾਂ ਸ਼ਾਮ ਨੂੰ ਉਤਰ ਜਾਏਗਾ ਅਤੇ ਸ਼ਾਮ ਨੂੰ ਪੀਓਗੇ ਤਾਂ ਸਵੇਰੇ ਉਤਰ ਜਾਏਗਾ ਅਰੇ! ਨਸ਼ਾ ਹੀ ਕਰਨਾ ਹੈ ਤਾਂ ਵਾਹਿਗੁਰੂ, ਓਮ, ਹਰੀ, ਰਾਮ ਦੇ ਨਾਮ ਦਾ ਕਰੋ ਜਿਸ ਦੀ ਮਸਤੀ ਕਦੇ ਨਹੀਂ ਉਤਰਦੀ ਉਸ ਦਾ ਨਸ਼ਾ ਕਰਨ ਨਾਲ ਅੰਦਰ-ਬਾਹਰ ਦੀ ਰੂਹਾਨੀ ਤੰਦਰੁਸਤੀ-ਤਾਜ਼ਗੀ ਮਿਲਦੀ ਹੈ
ਸ਼ਾਇਦ ਸਿੱਖ ਧਰਮ ਦਾ ਕੋਈ ਇਨਸਾਨ ਸੋਚੇ ਸਾਨੂੰ ਤਾਂ ਮਨਾਹੀ ਨਹੀਂ ਹੈ ਕਿਉਂਕਿ ਠੇਕੇ ‘ਚ ਨਿਗ੍ਹਾ ਮਾਰੋਗੇ ਤਾਂ ਸਭ ਤਰ੍ਹਾਂ ਦੇ ਲੋਕ ਨਜ਼ਰ ਆਉਣਗੇ ਸਾਰੇ ਧਰਮਾਂ ‘ਚ ਲਗਭਗ ਨਸ਼ਿਆਂ ‘ਤੇ ਪਾਬੰਦੀ ਹੈ ਫਿਰ ਵੀ ਲੋਕ ਨਸ਼ਾ ਨਹੀਂ ਛੱਡਦੇ ਹਨ ਨਸ਼ਾ ਬਰਬਾਦੀ ਦਾ ਘਰ, ਬੇਇੱਜ਼ਤੀ ਕਰਵਾਉਂਦਾ ਹੈ

ਮਾਸ ਮਛੁਰੀਆ ਖਾਤ ਹੈ, ਸੁਰਾ ਪਾਨ ਕੇ ਹੇਤ
ਤੇ ਨਰ ਜੜ ਸੇ ਜਾਏਂਗੇ, ਜਿਉਂ ਮੂਰੀ ਕਾ ਖੇਤ

ਧਰਮਾਂ ‘ਚ ਸੰਤਾਂ ਨੇ ਲਿਖਿਆ ਕਿ ‘ਮਾਸ-ਮਛੁਰੀਆ ਖਾਤ ਹੈ ਸੁਰਾ, ਸ਼ਰਾਬ ਪਾਨ ਕੇ ਹੇਤ’ ਇਹ ਨਰ ਸੰਸਾਰ ਤੋਂ ਚਲੇ ਜਾਣਗੇ ਕਿਵੇਂ, ਜਿਵੇਂ ਮੂਲੀ-ਗਾਜਰ ਹੁੰਦੀ ਹੈ ਖੇਤ ‘ਚੋਂ ਕੱਢ ਲਓ ਕੀ ਰਹਿੰਦਾ ਹੈ ਕੁਝ ਵੀ ਤਾਂ ਨਹੀਂ ਜੜ੍ਹ ਤੋਂ ਨਿਕਲ ਜਾਂਦਾ ਹੈ ਵੈਸੇ ਹੀ ਉਹ ਜੀਵ-ਆਤਮਾ ਹਮੇਸ਼ਾ, ਕਾਫ਼ੀ ਸਮੇਂ ਦੇ ਲਈ, ਬੇਅੰਤ ਸਮੇਂ ਦੇ ਲਈ ਨਰਕਾਂ ‘ਚ ਅੱਡਾ ਲਾ ਲਵੇਗੀ ਇੱਥੇ ਨਹੀਂ ਆ ਸਕੇਗੀ ਇਸ ਲਈ ਕਿਸੇ ਨੂੰ ਨਾ ਤੜਫਾਓ, ਕਿਸੇ ਨੂੰ ਨਾ ਸਤਾਓ
ਅੱਗੇ ਆਇਆ ਹੈ:-

ਮਾਇਆ ਪੀਛੇ ਲਗ ਕਰ ਭਾਈ,
ਕਿਤਨੇ ਪਾਪ ਕਮਾਤਾ ਹੈ
ਅੰਤ ਸਮੇਂ ਕੁਛ ਸਾਥ ਨਾ ਜਾਏ,
ਯਹੀਂ ਪੜਾ ਰਹਿ ਜਾਤਾ ਹੈ
ਅਗਿਆਨ ਕੀ ਨਿਦਰਾ ਮੇਂ,
ਪੜਾ ਕਿਉਂ ਪੈਰ ਪਸਾਰ ਕੇ ਸਮ

ਇਸ ਬਾਰੇ ‘ਚ ਲਿਖਿਆ ਹੈ:-
ਸ੍ਰੀ ਗੁਰੂ ਅਰਜੁਨ ਦੇਵ ਜੀ ਫਰਮਾਉਂੇਦੇ ਹਨ ਜੇਕਰ ਕੋਈ ਹਜ਼ਾਰ ਰੁਪਇਆ ਕਮਾਉਂਦਾ ਹੈ ਤਾਂ ਉਹ ਲੱਖਾਂ ਦੀ ਪ੍ਰਾਪਤੀ ਵੱਲ ਭੱਜਦਾ ਹੈ ਉਸ ਦੀ ਕਦੇ ਤ੍ਰਿਪਤੀ ਨਹੀਂ ਹੁੰਦੀ ਸਦਾ ਮਾਇਆ ਦੇ ਪਿੱਛੇ ਮਾਰਾ-ਮਾਰਾ ਫਿਰਦਾ ਹੈ ਅਨੇਕਾਂ ਭੋਗਾਂ ਨੂੰ ਭੋਗ-ਭੋਗ ਕੇ ਉਹ ਤ੍ਰਿਪਤ ਨਹੀਂ ਹੋ ਸਕਦਾ ਸਗੋਂ ਖੱਪ-ਖੱਪ ਕੇ ਮਰਦਾ ਹੈ ਇਹ ਸਭ ਮਾਰ-ਧਾੜ ਸੁਫਨੇ ਦੀ ਤਰ੍ਹਾਂ ਗੁਜ਼ਰ ਜਾਂਦੀ ਹੈ, ਲਾਭ ਕੁਝ ਨਹੀਂ ਹੁੰਦਾ
ਮਾਇਆ ਦੇ ਦੋ ਰੂਪ ਹਨ ਇੱਕ ਤਾਂ ਪ੍ਰਗਟ ਤੁਸੀਂ ਜਾਣਦੇ ਹੀ ਹੋ ਪੈਸਾ, ਜ਼ਮੀਨ-ਜਾਇਦਾਦ, ਕੋਠੀਆਂ-ਬੰਗਲੇ, ਬਗੀਚੇ, ਗੱਡੀਆਂ, ਐਸ਼ੋ-ਅਰਾਮ ਦਾ ਸਮਾਨ ਹੈ ਦੂਸਰਾ ਸੂਖਮ ਪਰਦਾ ਜੋ ਅੱਖਾਂ ‘ਤੇ ਪਿਆ ਹੋਇਆ ਹੈ ਵੈਸੇ ਤਾਂ ਦੱਸਦੇ ਹਨ ਅੱਖ ਵੀ ਉਲਟਾ ਦੇਖਦੀ ਹੈ ਸਿੱਧਾ ਦਿਖਾਉਂਦੀ ਹੈ ਪਰ ਉਹ ਮਾਇਆ ਦੇ ਪਰਦੇ ਨੇ ਬਿਲਕੁਲ ਉਲਟਾ ਬਣਾ ਰੱਖਿਆ ਹੈ ਦੁਨੀਆ ‘ਚ ਜੋ ਸੱਚ ਹੈ ਉਸ ਨੂੰ ਇਹ ਪਰਦਾ ਉਲਟਾ ਕਰਕੇ ਦਿਖਾਉਂਦਾ ਹੈ ਮਾਇਆ ਦਾ ਪਰਦਾ ਯਾਨੀ ਝੂਠ ਅਤੇ ਜੋ ਝੂਠ ਹੈ ਉਸ ਨੂੰ ਸੱਚ ਦੀ ਦਿਖਾਉਂਦਾ ਹੈ

ਅਸੀਂ ਧਰਮਾਂ ‘ਚ ਪੜ੍ਹਿਆ ਸਾਡੇ ਧਰਮਾਂ ‘ਚ ਲਿਖਿਆ ਹੈ ਕਿ ਅੱਖਾਂ ਨਾਲ ਤੁਸੀਂ ਜੋ ਵੀ ਬਾਹਰ ਦੇਖਦੇ ਹੋ ਸਭ ਨਾਸ਼ਵਾਨ, ਤਬਾਹਕਾਰੀ, ਫਨਾਹਕਾਰੀ ਹੈ ਯਾਨੀ ਝੂਠ ਹੈ, ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ ਕਿਸੇ ਨੂੰ ਵੀ ਦੇਖ ਲਓ ਇਸ ਸਮਾਨ ਦੇ ਪਿੱਛੇ ਪਾਗਲ ਹੋ ਕੇ ਘੁੰਮ ਰਹੇ ਹਨ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਇਹ ਸਭ ਝੂਠੇ ਹਨ, ਇਸ ਨਾਲ ਪਿਆਰ ਨਾ ਕਰਨਾ, ਨਹੀਂ ਤਾਂ ਆਖਰੀ ਸਮੇਂ ‘ਚ ਤੜਫੋਗੇ ਕਿਉਂਕਿ ਨਾਲ ਕੁਝ ਨਹੀਂ ਜਾਏਗਾ

ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਭਗਵਾਨ ਇਹ ਅਜਿਹਾ ਸੱਚ ਹੈ ਜੋ ਕਦੇ ਵੀ ਝੂਠ ਨਹੀਂ ਹੋ ਸਕਦਾ ਤਿੰਨੋਂ ਕਾਲ ਭੂਤਕਾਲ, ਵਰਤਮਾਨ, ਭਵਿੱਖ ‘ਚ ਸੱਚ ਸੀ, ਹੈ ਅਤੇ ਸੱਚ ਰਹੇਗਾ ਜੇਕਰ ਕੋਈ ਫਕੀਰ ਰਾਮ-ਨਾਮ ਦੀ ਚਰਚਾ ਕਰੇ ਤਾਂ ਲੋਕ ਕਹਿੰਦੇ ਹਨ ਇਹ ਤਾਂ ਫਿਜ਼ੂਲ ਦੀ ਲੈਕਚਰਬਾਜ਼ੀ ਚੱਲ ਰਹੀ ਹੈ ਰਾਮ-ਨਾਮ ‘ਚ ਘੰਟਾ, ਦੋ ਘੰਟੇ ਬੈਠਣਾ ਇੰਜ ਲੱਗਦਾ ਹੈ ਜਿਵੇਂ ਕੈਦ ‘ਚ ਬੈਠੇ ਹੋਣ, ਵਿਚਾਰੇ ਕਦੇ ਪਹਿਲੂ ਬਦਲਦੇ ਹਨ, ਕਦੇ ਕੋਈ ਬਹਾਨਾ ਬਣਾਉਂਦੇ ਹਨ, ਕਿਵੇਂ ਸਮਾਂ ਲੰਘੇਗਾ, ਬੜਾ ਮੁਸ਼ਕਲ ਹੋ ਗਿਆ ਦੂਜੇ ਪਾਸੇ ਕਿਤੇ ਫਿਲਮ ‘ਚ ਬੈਠੇ ਹੋਣ, ਸਰਕਸ-ਸਿਨੇਮਾ, ਮੇਲਾ-ਮੁਜਰਾ ਹੋਵੇ, ਬੁੱਧੂ ਬਣਾਇਆ ਜਾ ਰਿਹਾ ਹੈ, ਪੈਸੇ ਦੇ ਕੇ ਬੁੱਧੂ ਬਣਨ ਨੂੰ ਤਿਆਰ ਹਨ ਯਾਨੀ ਉੱਥੇ ਸੱਚ ਕੁਝ ਵੀ ਨਹੀਂ ਹੁੰਦਾ, ਹਕੀਕਤ ਤਾਂ ਕੁਝ ਵੀ ਨਹੀਂ, ਸਭ ਦਿਖਾਵਾ ਹੁੰਦਾ ਹੈ, ਮਿਹਨਤ ਥੋੜ੍ਹੀ-ਬਹੁਤ ਮੰਨ ਸਕਦੇ ਹਾਂ

ਪਰ ਇਹ ਕੋਈ ਮਿਹਨਤ ਨਹੀਂ ਹੈ ਤਾਂ ਭਾਈ! ਉਸ ਨੂੰ ਦੇਖਦੇ ਹਨ, ਸਾਢੇ ਤਿੰਨ ਘੰਟੇ ਦਿੰਦੇ ਹਨ ਖਾਣਾ ਵੀ ਖਾਣਾ ਭੁੱਲ ਜਾਂਦੇ ਹਨ ਜਿੱਥੇ ਕੋਰ ਹੈ ਕਈ ਵਾਰ ਤਾਂ ਉੱਥੇ ਹੀ ਰਹਿ ਜਾਂਦੀ ਹੈ, ਮੂੰਹ ‘ਚ ਨਹੀਂ ਪਾਉਂਦੇ, ਕੀ ਹੋਇਆ?, ਕਿੱਧਰ ਗਿਆ? ਅਤੇ ਦੂਜਾ ਜੇਕਰ ਉੱਠ ਕੇ ਜਾਣ ਲੱਗੇ ਤਾਂ ਉਸ ਦੀ ਬਾਂਹ ਫੜ ਕੇ ਬੈਠਾਉਂਦੇ ਹਨ, ਅਰੇ ਬੈਠ! ਇਹ ਸੀਨ ਚਲਾ ਗਿਆ ਤਾਂ ਮਜ਼ਾ ਕਿਰਕਿਰਾ ਹੋ ਜਾਏਗਾ ਉਹ ਝੱਟ ਨਾਲ ਬੈਠ ਜਾਂਦਾ ਹੈ ਅਤੇ ਇੱਧਰ ਰਾਮ-ਨਾਮ ‘ਚ ਘੰਟਾ, ਦੋ ਘੰਟੇ ਬੈਠਣਾ ਪੈ ਜਾਵੇ, ਜਿਵੇਂ ਤੁਹਾਨੂੰ ਦੱਸਿਆ, ਕਦੇ ਕਹਿੰਦਾ ਹਵਾ ਤੰਗ ਹੈ, ਪਾਣੀ ਪੀਣਾ ਸੀ, ਗਲ ਸੁੱਕ ਰਿਹਾ ਹੈ ਗਲਾ ਤਾਂ ਸੁੱਕੇਗਾ ਹੀ ਕਿਉਂਕਿ ਹਕੀਕਤ ਸੁਣ ਰਿਹਾ ਹੈ ਸੱਚਾਈ ਸੁਣ ਰਿਹਾ ਹੈ ਤਾਂ ਉੱਥੇ ਪ੍ਰੇਸ਼ਾਨੀ ਹੁੰਦੀ ਹੈ
ਤਾਂ ਭਾਈ! ਇਸੇ ਦਾ ਨਾਂਅ ਕਲਿਯੁਗ ਹੈ ਕਾਲ ਦਾ ਸਮਾਂ ਇੱਥੇ ਰਾਮ-ਨਾਮ ‘ਚ ਬੈਠਣਾ ਫਿਜ਼ੂਲ ਲੱਗਦਾ ਹੈ ਉਹ ਹੀ ਮਾਇਆ ਦਾ ਪਰਦਾ ਫਿਜ਼ੂਲ ਚੀਜ਼ ਦਿਖਾਉਂਦਾ ਹੈ ਅਤੇ ਝੂਠੀਆਂ ਗੱਲਾਂ ਦੇਖਣਾ ਉਸ ‘ਚ ਰੁਚੀ ਪੈਦਾ ਕਰਦਾ ਹੈ ਲੋਕ ਉਸ ‘ਚ ਖੋਏ ਰਹਿੰਦੇ ਹਨ ਉਹ ਸਭ ਝੂਠ ਹੈ ਇਹ ਮਾਇਆ ਦੇ ਪਰਦੇ ਦਾ ਕੰਮ ਹੈ ਇਹ ਰਾਮ-ਨਾਮ ਨਾਲ ਉਤਰ ਸਕਦਾ ਹੈ ਦੂਜੀ ਮਾਇਆ ਪੈਸਾ ਅੱਜ ਜੇਕਰ ਸਹੀ ਮਾਇਨੇ ‘ਚ ਕਹੋ ਤਾਂ ਦੀਨ-ਈਮਾਨ, ਮਜ਼੍ਹਬ-ਧਰਮ ਜ਼ਿਆਦਾਤਰ ਲੋਕਾਂ ਦਾ ਜੇਕਰ ਕੋਈ ਹੈ ਉਹ ਰੁਪਇਆ-ਪੈਸਾ ਹੈ

ਕੁਝ ਲੋਕ ਹੋਣਗੇ ਜੋ ਵਾਕਈ ਧਰਮ ਨੂੰ ਮੰਨਦੇ ਹਨ, ਚੰਗੇ ਸੰਸਕਾਰ ਹਨ ਮਾਲਕ ਨੂੰ ਮੰਨਣ ਵਾਲੇ ਹਨ ਉਨ੍ਹਾਂ ‘ਤੇ ਦਇਆ-ਮਿਹਰ ਹੈ ਪਰ ਜ਼ਿਆਦਾ ਲੋਕਾਂ ਨੂੰ ਤੁਸੀਂ ਦੇਖੋ ਸੌਂਦੇ ਪੈਸਾ, ਜਾਗਦੇ ਪੈਸਾ, ਖਾਂਦੇ ਪੈਸਾ, ਲੇਟਦੇ ਪੈਸਾ, ਬਸ ਪੈਸਾ ਹੀ ਪੈਸਾ ਆਖਰ ‘ਚ ਉਹ ਹੀ ਚਾਰਪਾਈ ਹੋਵੇਗੀ, ਕੱਪੜੇ ਉਦੋਂ ਉਤਾਰ ਲੈਣਗੇ ਜੋ ਵਧੀਆ-ਵਧੀਆ ਪਹਿਨਦਾ ਹੈ ਅਸੀਂ ਕਿਹਾ, ਅਸੀਂ ਵੀ ਦੇਖਦੇ ਹਾਂ ਕਿਵੇਂ ਨਹਿਲਾਇਆ ਜਾਂਦਾ ਹੈ ਸਾਨੂੰ ਕੀ ਲੱਗਿਆ ਉਹ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਕੀ ਲੱਗਿਆ ਇਹ ਤੁਸੀਂ ਜਾਣੋ ਅਸੀਂ ਜੋ ਆਪਣੇ ਖਿਆਲਾਂ ਨਾਲ ਦੇਖਿਆ ਨਹਿਲਾਉਣ ਦੇ ਬਹਾਨੇ ਇੱਕ ਤਾਂ ਉਨ੍ਹਾਂ ਦੇ ਗਲੇ ‘ਚ ਜੋ ਸੋਨੇ ਦੇ ਗਹਿਣੇ ਸਨ ਉਹ ਉਤਾਰ ਲਏ ਅੰਗੂਠੀਆਂ ਉਤਾਰ ਲਈਆਂ, ਘੜੀ ਉਤਾਰ ਲਈ, ਬਜ਼ੁਰਗਾਂ ਦੇ ਤਾਗੜੀ ਬੰਨ੍ਹੀ ਹੁੰਦੀ ਹੈ, ਮੋਤੀ ਹੁੰਦੇ ਹਨ ਪੁਰਾਣੇ ਬਜ਼ੁਰਗ ਪਹਿਨਦੇ, ਉਹ ਵੀ ਤੋੜ ਦਿੱਤੀ ਜਦੋਂ ਘੜੀ ਉਤਾਰਨ ਲੱਗੇ, ਅਸੀਂ ਕਿਹਾ, ਘੜੀ ਕਿਉਂ ਉਤਾਰ ਰਹੇ ਹੋ? ਕਹਿੰਦੇ, ਇਸ ‘ਚ ਪਾਣੀ ਪੈ ਜਾਏਗਾ ਅਰੇ! ਮੁਰਦੇ ਨੇ ਟਾਈਮ ਦੇਖਣਾ ਹੈ ਕਿ ਘੜੀ ‘ਚ ਪੈ ਗਿਆ ਤਾਂ ਕੀ ਹੁੰਦਾ ਉਹ ਤਾਂ ਬਾਅਦ ‘ਚ ਪਤਾ ਚੱਲਿਆ ਕਿ ਘੜੀ ‘ਚ ਪਾਣੀ ਨਹੀਂ ਪੈਣ ਦਿੰਦੇ ਕਿਉਂ? ਬਾਅਦ ‘ਚ ਖੁਦ ਕੰਮ ‘ਚ ਲੈਣੀ ਹੈ

ਮੁਰਦਾ ਤਾਂ ਕੰਮ ‘ਚ ਨਹੀਂ ਆ ਸਕਦਾ ਉਸ ਨੂੰ ਤਾਂ ਜਲਾਉਣਾ ਹੀ ਜਲਾਉਣਾ ਹੈ ਕੱਪੜੇ ਉਤਾਰ ਲਏ ਗਏ ਫਿਰ ਨਹਿਲਾ ਦਿੱਤਾ ਗਿਆ ਅਤੇ ਇੱਕ ਸਾਦਾ ਜਿਹਾ ਕੱਪੜਾ ਜਿਸ ਨੂੰ ਲੱਠਾ ਜਾਂ ਖੱਦਰ ਕਹਿੰਦੇ ਹਨ, ਸੂਤੀ ਕੱਪੜਾ ਬਿਲਕੁਲ ਸਸਤਾ ਉਹ ਵੀ ਪੂਰਾ ਸਿਲਿਆ ਹੋਇਆ ਨਹੀਂ ਚੰਗੀ ਤਰ੍ਹਾਂ ਨਾਲ ਕਰੀਜ਼ ਨਹੀਂ ਕੀਤੀ ਹੋਈ ਫਿਰ ਏ.ਸੀ. ਗੱਡੀ ‘ਤੇ ਥੋੜ੍ਹਾ ਹੀ ਜਾਣਾ ਹੈ! ਚਾਰ ਲੋਕਾਂ ਦੇ ਮੋਢਿਆਂ ਦੇ ਉੱਪਰ-ਹੇਠਾਂ ਹੁੰਦਾ ਹੋਇਆ ਉੱਥੇ ਪਹੁੰਚਦਾ ਹੈ ਇੱਥੇ ਸਵਾਗਤ ਲਈ ਤਿਆਰੀਆਂ ਹਨ ਆਡੀਆਂ-ਤਿਰਛੀਆਂ ਲੱਕੜੀਆਂ ਉੱਥੇ ਪਈਆਂ ਹੋਈਆਂ ਹਨ ਉਸ ਦੇ ਉੱਪਰ ਲਿਟਾ ਦਿੱਤਾ ਜਾਂਦਾ ਹੈ ਕੋਈ ਮਖਮਲ ਦੇ ਗੱਦੇ ਨਹੀਂ ਵਿਛੇ ਹੁੰਦੇ ਉੱਪਰ ਲੱਕੜੀਆਂ ਰੱਖ ਦਿੱਤੀਆਂ ਜਾਂਦੀਆਂ ਹਨ ਫਿਰ ਕੋਈ ਘਿਓ ਪਾਉਂਦਾ ਹੈ ਤਾਂ ਕਿ ਹਰਕਿਸੇ ਨੂੰ ਇਹ ਨਾ ਲੱਗੇ ਕਿ ਅਸੀਂ ਬਜ਼ੁਰਗਾਂ ਨੂੰ ਕੁਝ ਦਿੰਦੇ ਨਹੀਂ ਜਿਉਂਦੇ-ਜੀਅ ਚਾਹੇ ਵਿਚਾਰੇ ਨੂੰ ਸੁੱਕੀ ਰੋਟੀ ਨਾ ਮਿਲੀ ਹੋਵੇ, ਉੱਪਰ ਘਿਓ ਪਾਉਂਦੇ ਹਨ ਕਹਿੰਦੇ, ਅੱਗ ਚੰਗੀ ਤਰ੍ਹਾਂ ਲੱਗ ਜਾਏਗੀ ਮਿੱਟੀ ਦਾ ਤੇਲ ਪਾ ਦਿੰਦੇ ਹਨ, ਕਈ ਪੈਟਰੋਲ ਪਾ ਦਿੰਦੇ ਹਨ ਅਲੱਗ-ਅਲੱਗ ਹੈ ਕੁਝ ਵੀ ਪਾਓ ਅਤੇ ਫਿਰ ਉਹ ਜੋ ਸਭ ਤੋਂ ਪਿਆਰਾ ਤੁਹਾਡਾ ਵੱਡਾ ਜਿਸਦੇ ਲਈ ਢੋਲ-ਢਮਾਕੇ ਵਜਾਏ ਸਨ, ਉਹ ਵਾਲਾ ਬੇਟਾ ਉੱਥੇ ਚਿਤਾ ਨੂੰ ਅੱਗ ਲਾਉਂਦਾ ਹੈ, ਰੀਤ ਹੈ ਪਰ ਅਸੀਂ ਤਾਂ ਦੇਖਿਆ ਭਾਈ!

ਕਿਸ ਦੇ ਲਈ ਮੋਹ ਕੀਤਾ, ਕਿਸਦੇ ਲਈ ਤੜਫਿਆ, ਅਰੇ! ਉਹ ਸਾਜੋ-ਸਮਾਨ ਸਭ ਧਰਿਆ-ਧਰਾਇਆ ਰਹਿ ਗਿਆ ਉਹ ਸਭ ਤੋਂ ਜ਼ਿਆਦਾ ਜੋ ਪਿਆਰਾ ਬੇਟਾ ਸੀ ਉਸ ਨੇ ਉਹ ਕੰਮ-ਤਮਾਮ ਕਰ ਦਿੱਤਾ, ਧਰਤੀ ‘ਚ ਦਫਨਾ ਦਿੱਤਾ ਜਾਂ ਚਿਤਾ ਨੂੰ ਅੱਗ ਲਾ ਦਿੱਤੀ ਅਜੀ! ਹੋਰ ਤਾਂ ਕੀ ਜਾਣਾ ਹੈ ਉਹ ਸਰੀਰ ਜੋ ਮਾਤਾ ਦੇ ਗਰਭ ਤੋਂ ਸਾਰਿਆਂ ਦੇ ਨਾਲ ਆਉਂਦਾ ਹੈ ਉਸ ਨੂੰ ਵੀ ਜਲਾ ਕੇ ਰਾਖ ਕਰ ਦਿੱਤਾ ਜਾਂਦਾ ਹੈ ਜਾਂ ਧਰਤੀ ‘ਚ ਦਫਨਾ ਦਿੱਤਾ ਜਾਂਦਾ ਹੈ ਫਿਰ ਕਿਹੜੀ ਚੀਜ਼ ਹੈ ਜੋ ਤੁਹਾਡੇ ਨਾਲ ਜਾਏਗੀ? ਜਦੋਂ ਇਹ ਸਰੀਰ ਹੀ ਨਹੀਂ ਜਾਏਗਾ ਇਹ ਸੱਚ ਹੈ ਇਹ ਗੱਲ ਜੋ ਤੁਹਾਨੂੰ ਦੱਸੀ ਪਰ ਫਿਰ ਵੀ ਵਿਸ਼ਵਾਸ ਨਹੀਂ ਹੈ ਮਾਇਆ ਲਈ ਇਨਸਾਨ ਪਾਗਲ ਹੋ ਕੇ ਘੁੰਮਦਾ ਹੈ ਇਹੀ ਵਜ੍ਹਾ ਹੈ ਕਿ ਲੋਕ ਦੁਖੀ, ਪ੍ਰੇਸ਼ਾਨ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਪੈਸਾ ਨਾ ਕਮਾਓ, ਜ਼ਰੂਰ ਕਮਾਓ, ਜਿੰਨਾ ਮਰਜ਼ੀ ਕਮਾਓ ਪਰ ਧਰਮਾਂ ਦੇ ਅਨੁਸਾਰ ਮਿਹਨਤ, ਸਰੀਰਕ ਜਾਂ ਦਿਮਾਗੀ ਮਿਹਨਤ ਕਰਕੇ ਖਾਓ ਕਿਸੇ ਦਾ ਹੱਕ ਕਦੇ ਨਾ ਮਾਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੂ ਅਤੇ ਮੁਸਲਮਾਨ ਉਨ੍ਹਾਂ ਦੇ ਸ਼ਿਸ਼ ਸਨ ਦੋਵੇਂ ਬੈਠੇ ਹੋਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਨੇ ਅਰਜ਼ ਕੀਤੀ ਕਿ ਗੁਰੂ ਜੀ ਮਿਹਨਤ, ਹੱਕ-ਹਲਾਲ ‘ਤੇ ਸੁਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਸੁਣਾਵਾਂਗੇ ਅਮਲ ਕਰਨਾ ਕਹਿਣ ਲੱਗੇ, ਜ਼ਰੂਰ ਕਰਾਂਗੇ
ਗੁਰੂ ਨਾਨਕ ਦੇਵ ਜੀ ਮਹਾਰਾਜ ਹਿੰਦੂ ਭਾਈਆਂ ਨੂੰ, ਮੁਸਲਮਾਨ ਭਾਈਆਂ ਨੂੰ ਕੀ ਕਹਿੰਦੇ ਹਨ:-

ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ
ਗੁਰ ਪੀਰ ਹਾਮਾ ਤਾ ਭਰੇ ਜਾ ਮੁਰਦਾਰ ਨਾ ਖਾਏ

ਹੱਕ ਪਰਾਇਆ ਹਿੰਦੂ ਲਈ ਅਜਿਹਾ ਹੈ ਜਿਵੇਂ ਗਊ ਦਾ ਮਾਸ ਅਤੇ ਮੁਸਲਮਾਨ ਦੇ ਲਈ ਅਜਿਹਾ ਜਿਵੇਂ ਸੂਰ ਦਾ ਮਾਸ ਹੈ ਜੋ ਕਿਸੇ ਦਾ ਹੱਕ ਮਾਰ ਕੇ ਖਾਂਦੇ ਹਨ ਉਹ ਮੁਰਦਾਰ ਖਾਂਦੇ ਹਨ ਕੋਈ ਗੁਰੂ, ਪੀਰ ਇੱਥੇ-ਉੱਥੇ ਉਸ ਦੀ ਹਾਮੀ ਨਹੀਂ ਭਰੇਗਾ ਮਾਲਕ ਦੀ ਦਰਗਾਹ ‘ਚ ਉਸ ਦੀ ਹਾਜ਼ਰੀ ਨਹੀ ਲਗਵਾਏਗਾ ਤਾਂ ਭਾਈ! ਮਿਹਨਤ ਨਾਲ ਕਮਾਓ, ਮਾਲਕ ਦੀ ਦਇਆ-ਮਿਹਰ ਵੀ ਹੋਵੇਗੀ ਅਤੇ ਭਗਵਾਨ ਦੀ ਯਾਦ ਵੀ ਆਏਗੀ ਪਾਪ-ਜ਼ੁਲਮ ਦੀ ਕਮਾਈ ਜਿੰਨੀ ਵਧਦੀ ਹੈ ਘਰ ਤੋਂ ਚੈਨ, ਸ਼ਾਂਤੀ, ਆਨੰਦ, ਲੱਜ਼ਤ, ਖੁਸ਼ੀਆਂ, ਪਿਆਰ-ਮੁਹੱਬਤ ਸਭ ਦੌੜਦੇ ਚਲੇ ਜਾਂਦੇ ਹਨ ਨਿਰੋਗ ਕਾਇਆ ਰੋਗੀ ਬਣ ਜਾਂਦੀ ਹੈ

ਮਾਇਆ ਹੋਈ ਨਾਗਨੀ, ਜਗਤ ਰਹੀ ਡਹਿਕਾਇ
ਜੋ ਇਸਕੀ ਸੇਵਾ ਕਰੇ, ਉਸਕੋ ਹੀ ਯੇ ਖਾਏ

ਨਾਗ ਨੂੰ ਕੋਈ ਦੁੱਧ ਪਿਲਾਏ ਕੀ ਪਤਾ ਕਦੋਂ ਡੰਕ ਚਲਾ ਦੇਵੇ ਕੁਝ ਖੁਵਾਓ ਕੀ ਪਤਾ ਕਦੋਂ ਡੰਕ ਚਲਾ ਦੇਵੇ ਵੈਸੇ ਹੀ ਪਾਪ ਦੀ ਕਮਾਈ ਹੈ ਸੰਤਾਂ ਨੇ ਇਹੀ ਲਿਖਿਆ ਹੈ ਕਿ ਜਿਵੇਂ ਆਉਂਦੀ ਹੈ ਉਵੇਂ ਹੀ ਚਲੀ ਜਾਂਦੀ ਹੈ ਜਾਂਦੇ ਸਮੇਂ ਪੀੜਾ ਛੱਡ ਜਾਂਦੀ ਹੈ ਲੋਕ ਤੜਫਦੇ ਰਹਿੰਦੇ ਹਨ ਇਸ ਲਈ ਕਿਸੇ ਦੇ ਮੂੰਹ ਦਾ ਨਿਵਾਲਾ ਖੋਹ ਕੇ ਆਪਣਾ ਪੇਟ ਨਾ ਭਰੋ ਨਹੀਂ ਤਾਂ ਉਹ ਅੰਮ੍ਰਿਤ, ਹਰੀ ਰਸ ਦਾ ਕੰਮ ਨਹੀਂ ਧੀਮੇ ਜ਼ਹਿਰ ਦਾ ਕੰਮ ਕਰੇਗਾ ਜੋ ਖਾਏਗਾ ਉਹ ਭਰੇਗਾ ਜ਼ਰੂਰ
ਅੱਗੇ ਆਇਆ ਹੈ:-

ਮੋਹ ਕਾ ਸੰਗਲ ਪਾਂਵ ਮੇਂ ਡਾਲਾ,
ਕਭੀ ਸਕੇ ਨਾ ਛੂਟ
ਪਾਂਚ ਚੋਰ ਹੈਂ ਪੀਛੇ ਲਗੇ,
ਪੂੰਜੀ ਰਹੇ ਹੈਂ ਲੂਟ
ਪਿਤਾ ਭਾਈ ਪੁੱਤਰ ਮਾਤਾ,
ਨਾ ਆਏ ਅੰਤ ਸਮੇਂ ਕੋਈ ਕੰਮ

ਇਸ ਬਾਰੇ ਲਿਖਿਆ ਹੈ:-
ਬਾਲ-ਪਰਿਵਾਰ ਦਾ ਮਾਣ ਕਰਨ ਵਾਲੇ ਅੱਖਾਂ ਖੋਲ੍ਹ ਕੇ ਦੇਖਣ ਬਾਲ-ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਮੋਹ ‘ਚ ਫਸ ਜਾਣ ਅਤੇ ਉਨ੍ਹਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ‘ਚ ਮਸਤ ਹੋਣ ਦੀ ਕੀ ਕੀਮਤ ਹੈ ਉਹ ਇੱਕ ਰਾਤ ਦੇ ਮਹਿਮਾਨ ਦੀ ਤਰ੍ਹਾਂ ਹੈ ਜਿਸ ਨੇ ਪ੍ਰਭਾਤ ਹੁੰਦੇ ਹੀ ਚਲੇ ਜਾਣਾ ਹੈ
ਸੰਤਾਂ ਨੇ ਮੋਹ-ਮਮਤਾ ਕਿਸ ਨੂੰ ਕਿਹਾ ਹੈ ਆਪਣੇ ਬੱਚਿਆਂ ਨੂੰ ਪਿਆਰ ਕਰਨਾ, ਸਹੀ ਰਸਤਾ ਦਿਖਾਉਣਾ, ਇਹ ਮੋਹ ਦੀ ਸੀਮਾ ‘ਚ ਨਹੀਂ ਹੈ ਇਹ ਤਾਂ ਤੁਹਾਡਾ ਕਰਤੱਵ ਹੈ, ਫਰਜ਼ ਹੈ ਪਰ ਉਨ੍ਹਾਂ ਦੇ ਮੋਹ-ਪਿਆਰ ‘ਚ ਉਨ੍ਹਾਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ, ਉਨ੍ਹਾਂ ਦੀਆਂ ਬੁਰਾਈਆਂ ਨੂੰ ਨਜ਼ਰਅੰਦਾਜ ਕਰਨਾ ਸਭ ਤੋਂ ਵੱਡੀ ਗੱਲ ਉਨ੍ਹਾਂ ਦੇ ਮੋਹ-ਪਿਆਰ ‘ਚ ਫਸ ਕੇ ਆਪਣੇ ਓਮ, ਹਰੀ, ਵਾਹਿਗੁਰੂ, ਰਾਮ ਨੂੰ ਨਜ਼ਰਅੰਦਾਜ ਕਰਨਾ ਇਹ ਮੋਹ ਕਹਿਲਾਉਂਦਾ ਹੈ ਅਜਿਹੇ ਮੋਹ ‘ਚ ਜੋ ਫਸ ਜਾਂਦੇ ਹਨ ਉਹ ਨਿਕਲ ਨਹੀਂ ਪਾਉਂਦੇ, ਛੁੱਟ ਨਹੀਂ ਪਾਉਂਦੇ ਮੋਹ ਦੇ ਏਨੇ ਬਾਰੀਕ ਤੰਦ, ਰੱਸੀਆਂ ਹਨ ਇਨਸਾਨ ਨੂੰ ਏਨੇ ਜ਼ਬਰਦਸਤ ਤਰੀਕੇ ਨਾਲ ਜਕੜ ਲੈਂਦੇ ਹਨ

ਕਿ ਉਹ ਛੁੱਟ ਨਹੀਂ ਪਾਉਂਦਾ ਪਰ ਇਹ ਰੱਸੀਆਂ ਨਜ਼ਰ ਨਹੀਂ ਆਉਂਦੀਆਂ ਤਾਂ ਭਾਈ! ਮੋਹ-ਮਮਤਾ ‘ਚ ਪੈ ਕੇ ਸਮਾਂ ਬਰਬਾਦ ਕਰਨ ਦਾ ਕੀ ਫਾਇਦਾ? ਕਈ ਵਾਰ ਦੇਖਿਆ ਹੈ ਬਜ਼ੁਰਗ ਅੱਲ੍ਹਾ, ਰਾਮ ਦੇ ਨਾਮ ‘ਚ ਸਮਾਂ ਨਹੀਂ ਲਾਉਂਦੇ ਆਪਣੇ ਪੋਤੇ-ਨਾਤੀਆਂ ਨੂੰ ਜਦੋਂ ਉਹ ਹਸਾ ਰਹੇ ਹੁੰਦੇ ਹਨ ਤਾਂ ਕੋਈ ਕਾਰਟੂਨ ਬਣਾਉਣ ਦੀ ਜ਼ਰੂਰਤ ਨਹੀਂ ਉਨ੍ਹਾਂ ਨੂੰ ਦੇਖ ਲਓ ਤੁਸੀਂ ਕਿੰਨੇ ਤਰ੍ਹਾਂ ਦਾ ਮੂੰਹ ਬਣਾਉਂਦੇ ਹੋ ਬੁਰਾ ਨਾ ਮੰਨਿਓ, ਬਣਾਓ ਅਸੀਂ ਰੋਕਦੇ ਨਹੀਂ ਇੱਥੇ ਸਾਡੇ ਕਹਿਣ ਦਾ ਅਰਥ ਇਹ ਹੈ ਕਿ ਕਦੇ ਰਾਮ ਨੂੰ ਰਿਝਾਉਣ ਲਈ ਏਨਾ ਸਮਾਂ ਲਾ ਲਿਆ ਕਰੋ ਅੱਲ੍ਹਾ, ਵਾਹਿਗੁਰੂ ਨੂੰ ਰਿਝਾਉਣ ਦੇ ਲਈ ਵੀ ਸਮਾਂ ਲਾ ਲਿਆ ਕਰੋ ਬੱਚਿਆਂ ਦੇ ਲਈ ਮੂੰਹ ਨੂੰ ਪਤਾ ਨਹੀਂ ਛੱਤੀ ਤਰ੍ਹਾਂ ਦਾ ਘੁੰਮਾਉਂਦੇ ਰਹਿੰਦੇ ਹੋ ਤਾਂ ਕਿ ਉਹ ਬੱਚਾ ਮੂੰਹ ਦੇਖ ਕੇ ਹੱਸ ਪਏ ਏਨਾ ਜ਼ੋਰ ਜੇਕਰ ਰਾਮ ਦੇ ਲਈ ਲਾ ਲਓ ਤਾਂ ਯਕੀਨ ਮੰਨੋ, ਰਾਮ ਦੀ ਦਇਆ-ਮਿਹਰ ਤੁਹਾਡੇ ‘ਤੇ ਜ਼ਰੂਰ ਵਰਸੇਗੀ ਤੁਸੀਂ ਉਸ ਦੇ ਲਈ ਤਾਂ ਸਮਾਂ ਦਿੰਦੇ ਹੀ ਨਹੀਂ ਇਸ ਨੂੰ ਮੋਹ ਕਿਹਾ ਜਾਂਦਾ ਹੈ ਕਿ ਮੋਹ ‘ਚ ਫਸੇ ਹੋਏ ਤੁਸੀਂ ਆਪਣੇ ਈਸ਼ਵਰ, ਮਾਲਕ ਨੂੰ ਭੁਲਾ ਦਿੰਦੇ ਹੋ

ਅੱਗੇ ਆਇਆ ਹੈ:-

ਸਵਾਸੋਂ ਕਾ ਧਨ ਖਰਚ ਰਹਾ ਹੈ,
ਚੌਬੀਸ ਹਜ਼ਾਰ ਹੈ ਰੋਜ਼
ਜਿਸ ਕਾਮ ਕੋ ਮਿਲੀ ਥੀ ਪੂੰਜੀ,
ਵੋ ਕਾਮ ਰਹਾ ਨਾ ਖੋਜ
ਕਿਤਨਾ ਨੁਕਸਾਨ ਹੋਏ,
ਨਾ ਸੋਚੇ ਨਾ ਕਰਤਾ ਹੈ ਗਮ

ਰੋਜ਼ਾਨਾ ਦੇ ਚੌਵੀ ਹਜ਼ਾਰ ਸੁਆਸ ਜਾਂਦੇ ਹਨ ਅਤੇ ਚੌਵੀ ਹਜ਼ਾਰ ਰੁਪਇਆ ਚਲਿਆ ਜਾਵੇ ਤਾਂ ਸ਼ਾਇਦ ਕੋਈ ਪਾਗਲ ਹੋ ਜਾਵੇ ਅੱਧਾ ਪਾਗਲ ਕੋਈ ਪੂਰਾ ਪਾਗਲ ਕਿਸੇ ਨੂੰ ਹਾਰਟ ਅਟੈਕ ਵੀ ਹੋ ਸਕਦਾ ਹੈ ਕੋਈ ਦੁਨੀਆਂ ਤੋਂ ਪਾਰ ਵੀ ਹੋ ਸਕਦਾ ਹੈ ਪਰ ਰੋਜ਼ਾਨਾ ਚੌਵੀ ਹਜ਼ਾਰ ਸੁਆਸ ਜਾਂਦੇ ਹਨ ਕਦੇ ਇਸ ਬਾਰੇ ਸੋਚਿਆ ਹੈ? ਇਸ ਦਾ ਮੁੱਲ ਉਦੋਂ ਪਵੇਗਾ ਜੇਕਰ ਤੁਸੀਂ ਇਨ੍ਹਾਂ ਸੁਆਸਾਂ ਤੋਂ ਕੁਝ ਨਾ ਕੁਝ ਰਾਮ-ਨਾਮ ਦਾ ਵਣਜ-ਵਪਾਰ ਕਰੋਗੇ ਇਸ ਦੇ ਵੱਲ ਧਿਆਨ ਨਹੀਂ ਹੈ

ਪਹਿਲਾਂ ਸੰਸਕ੍ਰਿਤੀ ਬਹੁਤ ਚੰਗੀ ਸੀ ਉਸ ‘ਚ ਪਿਆਰ, ਮੁਹੱਬਤ ਸੀ ਅੱਜ ਤਾਂ ਮਤਲਬ ਨਾਲ ਮਤਲਬ ਹੈ ਤੁਹਾਨੂੰ ਗਰਜ਼ ਹੈ ਤਾਂ ਤੁਹਾਨੂੰ ਨਮਸਕਾਰ ਸੁਣਨ ਨੂੰ ਮਿਲੇਗਾ ਕਿਸੇ ਵੱਡੇ ਸ਼ਹਿਰਾਂ ‘ਚ ਜਾਓ ਤੁਸੀਂ ਨਮਸਕਾਰ ਕਰ ਦਿੱਤਾ ਜਾਂ ਕਿਵੇਂ ਵੀ ਤਾਂ ਉਹ ਪੁੱਛਦਾ ਹੈ ਬੋਲ ਕੀ ਚਾਹੀਦਾ ਹੈ? ਨਮਸਕਾਰ ਦਾ ਜਵਾਬ ਨਮਸਕਾਰ ‘ਚ ਨਹੀਂ ਦਿੰਦਾ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਨੇ ਨਮਸਕਾਰ ਕੀਤਾ ਹੈ ਜ਼ਰੂਰ ਇਸ ਨੂੰ ਕੋਈ ਨਾ ਕੋਈ ਸੁਆਰਥ ਹੋਵੇਗਾ ਤਾਂ ਇਸੇ ਦਾ ਨਾਂਅ ਕਲਿਯੁਗ ਹੈ ਦਿਨ-ਬ-ਦਿਨ ਭਿਆਨਕ ਹੁੰਦਾ ਜਾ ਰਿਹਾ ਹੈ ਬੁਰਾਈ ਵਧਦੀ ਜਾ ਰਹੀ ਹੈ, ਹੱਥ ਨੂੰ ਹੱਥ ਖਾਏ ਜਾ ਰਿਹਾ ਹੈ ਇਸ ‘ਚ ਚੰਗੇ-ਨੇਕ ਲੋਕ ਬਚੇ ਹਨ ਜੋ ਭਗਵਾਨ ਨੂੰ ਮੰਨਦੇ ਹਨ ਜਿਨ੍ਹਾਂ ‘ਤੇ ਭਗਵਾਨ ਦੀ ਦਇਆ-ਮਿਹਰ ਹੈ ਨਹੀਂ ਤਾਂ ਇਸ ਯੁੱਗ ‘ਚ ਬੁਰਾਈ ਦਾ ਬੋਲਬਾਲਾ ਜ਼ਿਆਦਾ ਹੈ ਚਾਹੇ ਕਿਤੇ ਵੀ ਨਜ਼ਰ ਮਾਰੋ ਤਾਂ ਭਾਈ! ਸੁਆਸਾਂ ਨੂੰ ਇਨ੍ਹਾਂ ਫਜ਼ੂਲ ਦੇ ਧੰਦਿਆਂ ‘ਚ, ਫਜ਼ੂਲ ਦੀਆਂ ਗੱਲਾਂ ‘ਚ ਨਾ ਲਾਓ ਸਗੋਂ ਮਾਲਕ ਦੀ ਯਾਦ ‘ਚ ਲਾਓ ਤਾਂ ਕਿ ਤੁਹਾਨੂੰ ਸੱਚਾ ਸੁੱਖ ਆਨੰਦ ਮਿਲ ਸਕੇ

ਸਵਾਸੋਂ ਕਾ ਧਨ ਖਰਚ ਰਹਾ ਹੈ,
ਚੌਬੀਸ ਹਜ਼ਾਰ ਹੈ ਰੋਜ਼
ਜਿਸ ਕਾਮ ਕੋ ਮਿਲੀ ਥੀ ਪੂੰਜੀ,
ਵੋ ਕਾਮ ਰਹਾ ਨਾ ਖੋਜ
ਕਿਤਨਾ ਨੁਕਸਾਨ ਹੋਏ,
ਨਾ ਸੋਚੇ ਨਾ ਕਰਤਾ ਹੈ ਗ਼ਮ

ਇਨ੍ਹਾਂ ਗੱਲਾਂ ਦਾ ਗਮ ਹੈ ਪਰ ਮਾਲਕ ਦੀ ਯਾਦ ਦੇ ਬਿਨਾਂ ਸਮਾਂ ਗੁਜ਼ਰ ਗਿਆ ਉਸ ਦੀ ਗ਼ਮ-ਚਿੰਤਾ ਕਿਸੇ ਨੂੰ ਨਹੀਂ ਹੈ ਜੋ ਉਸ ਦਾ ਗ਼ਮ ਕਰਦਾ ਹੈ, ਉਹ ਹਮੇਸ਼ਾ ਦੇ ਲਈ ਬੇ-ਗਮ ਹੋ ਜਾਂਦਾ ਹੈ ਹਮੇਸ਼ਾ ਦੇ ਲਈ ਸ਼ਾਂਤੀ, ਆਤਮਿਕ ਸ਼ਾਂਤੀ ਨੂੰ ਹਾਸਲ ਕਰ ਲੈਂਦਾ ਹੈ ਅਤੇ ਜੀਵਨ ਨੂੰ ਇੰਜ ਗੁਜ਼ਾਰਦਾ ਹੈ ਜਿਵੇਂ ਸਵਰਗ-ਜਨੰਤ ਤੋਂ ਵਧ ਕੇ ਗੁਜ਼ਾਰ ਰਿਹਾ ਹੋਵੇ
ਭਾਈ! ਥੋੜ੍ਹਾ ਜਿਹਾ ਭਜਨ ਰਹਿ ਰਿਹਾ ਹੈ ਉਸ ਤੋਂ ਬਾਅਦ ਫਿਰ ਤੋਂ ਤੁਹਾਨੂੰ ਦੱਸਾਂਗੇ

5. ਚਲਾ ਜਾਏ ਜਬ ਜਨਮ ਹਾਥ ਸੇ,
ਫਿਰ ਮੁਸ਼ਕਿਲ ਸੇ ਪਾਏ
ਨਾਮ ਕਾ ਸਿਮਰਨ ਕਰਕੇ ਭਾਈ,
ਪ੍ਰਭੂ ਕੋ ਲੇ ਰਿਝਾਏ, ਪ੍ਰਭੂ ਕੋ ਲੇ ਰਿਝਾਏ
‘ਗਰ ਲਾਭ ਉਠਾਇਆ ਨਾ,
ਰੋਏਗਾ ਫਿਰ ਖੜਾ ਛਮ-ਛਮ ਜਿਸ…..

6. ਕੀਏ ਕਰਮੋਂ ਕਾ ਹਿਸਾਬ ਹੈ ਹੋਗਾ,
ਧਰਮਰਾਜ ਕੇ ਪਾਸ
ਧਰਮਰਾਜ ਕਾ ਸੁਨ ਕੇ ਫੈਸਲਾ,
ਰੋਏਗਾ ਮਨ ਉਦਾਸ, ਰੋਏਗਾ ਮਨ ਉਦਾਸ
ਫਿਰ ਕੋਈ ਛੁੜਾਏ ਨਾ,
ਪਕੜ ਲੇ ਜਾਏ ਨਰਕ ਮੇਂ ਯਮ ਜਿਸ…..

7. ਕਹੇਂ ਸ਼ਾਹ ਸਤਿਨਾਮ ਜੀ ਐਸੇ ਜਨਮ ਕਾ,
ਕਿਉਂ ਨਾ ਲਾਭ ਉਠਾਏ
ਸਤਿਸੰਗ ਆਏ ਨਾਮ ਜਪੇਂ
‘ਗਰ ਕਾਲ ਸੇ ਹੈ ਬਚ ਜਾਏਂ
ਕਾਮ ਅਪਨਾ ਕਰ ਜਾਤਾ,
ਹੋ ਜਾਤੀ ਚੌਰਾਸੀ ਜੇਲ੍ਹ ਖਤਮ
ਜਿਸ ਕਾਮ…..

ਭਜਨ ਦੇ ਆਖਰ ‘ਚ ਆਇਆ ਹੈ:-

ਚਲਾ ਜਾਏ ਜਬ ਜਨਮ ਹਾਥ ਸੇ,
ਫਿਰ ਮੁਸ਼ਕਿਲ ਸੇ ਪਾਏ
ਨਾਮ ਕਾ ਸਿਮਰਨ ਕਰਕੇ ਭਾਈ,
ਪ੍ਰਭੂ ਕੋ ਲੇ ਰਿਝਾਏ
‘ਗਰ ਲਾਭ ਉਠਾਇਆ ਨਾ,
ਰੋਏਗਾ ਫਿਰ ਖੜਾ ਛਮ-ਛਮ

ਸਰੀਰ ਇਨਸਾਨ ਦਾ ਬਹੁਤ ਹੀ ਦੁਰਲੱਭ ਹੈ ਇੱਕ ਵਾਰ ਜੇਕਰ ਚਲਿਆ ਜਾਂਦਾ ਹੈ ਤਾਂ ਦੁਬਾਰਾ ਇਹ ਵਾਪਸ ਨਹੀਂ ਆਉਂਦਾ
ਕਬੀਰ ਜੀ ਨੇ ਲਿਖਿਆ ਹੈ:-

ਕਬੀਰ ਮਾਨਸ ਜਨਮੁ ਦੁਲਭੁ ਹੈ,
ਹੋਇ ਨਾ ਬਾਰੈਬਾਰ
ਜਿਉ ਬਨ ਫਲ ਪਾਕੇ ਭੋਇ ਗਿਰਹਿ
ਬਹੁਰਿ ਨਾ ਲਾਗਹਿ ਡਾਰ

ਜਿਵੇਂ ਦਰਖੱਤ ਦੀ ਟਹਿਣੀ ਤੋਂ ਫਲ ਪੱਕ ਕੇ ਧਰਤੀ ‘ਤੇ ਡਿੱਗ ਜਾਂਦਾ ਹੈ ਉਹ ਪੱਕਿਆ ਹੋਇਆ ਫਲ ਦੁਬਾਰਾ ਟਹਿਣੀ ‘ਤੇ ਨਹੀਂ ਲੱਗ ਸਕਦਾ ਉਸੇ ਤਰ੍ਹਾਂ ਹੀ ਹੇ ਜੀਵ-ਆਤਮਾ! ਇਨਸਾਨ ਦਾ ਸਰੀਰ ਜੋ ਤੈਨੂੰ ਮਿਲਿਆ ਹੈ ਇਹ ਪ੍ਰਭੂ ਨੂੰ ਪਾਉਣ ਦੇ ਲਈ ਪੱਕਿਆ ਹੋਇਆ ਫਲ ਹੈ ਜੇਕਰ ਇੱਕ ਵਾਰ ਤੇਰੇ ਹੱਥ ‘ਚੋਂ ਇਹ ਸਰੀਰ ਚਲਿਆ ਗਿਆ ਤਾਂ ਇਹ ਵਾਰ-ਵਾਰ ਨਹੀਂ ਆਏਗਾ
ਕਈ ਥਾਵਾਂ ਤੇ ਪੁਨਰਜਨਮ (ਦੁਬਾਰਾ ਜਨਮ) ਦੀ ਘਟਨਾ ਹੁੰਦੀ ਹੈ ਇਹ ਕਿਵੇਂ ਸੰਭਵ ਹੈ? ਰੂਹਾਨੀਅਤ ਇਸ ਗੱਲ ਨੂੰ ਮੰਨਦੀ ਹੈ ਕਿ ਅਜਿਹਾ ਹੋ ਸਕਦਾ ਹੈ

ਇੱਕ ਕਾਰਨ ਉਹ ਇਨਸਾਨ ਜੋ ਪ੍ਰਭੂ ਦੀ ਸਤਿਸੰਗ ਸੁਣਦਾ ਹੈ ਅਤੇ ਉਸ ਦੇ ਅੰਦਰ ਖਿਆਲ ਹੋ ਜਾਂਦਾ ਹੈ ਕਿ ਮੈਂ ਵੀ ਪ੍ਰਭੂ ਨੂੰ ਪਾਉਣਾ ਹੈ, ਤੜਫਣ ਲੱਗਦਾ ਹੈ ਪਰ ਉਸ ਨੂੰ ਰਸਤਾ ਨਹੀਂ ਮਿਲ ਪਾਉਂਦਾ ਏਨੇ ‘ਚ ਸਮਾਂ ਪੂਰਾ ਹੋ ਜਾਂਦਾ ਹੈ, ਉਸ ਦੀ ਮੌਤ ਹੋ ਜਾਂਦੀ ਹੈ ਉਹ ਪ੍ਰਭੂ ਦੀ ਯਾਦ ‘ਚ ਤੜਫਦਾ ਹੋਇਆ ਚਲਿਆ ਜਾਂਦਾ ਹੈ ਤਾਂ ਪ੍ਰਭੂ ਦਇਆ ਦਾ ਸਾਗਰ, ਰਹਿਮਤ ਦਾ ਦਾਤਾ ਕਹਿਲਾਉਂਦਾ ਹੈ, ਉਹ ਆਪਣੇ ਮਿਲਣ ਦਾ ਇੱਕ ਹੋਰ ਮੌਕਾ ਯਾਨੀ ਇਨਸਾਨ ਦਾ ਸਰੀਰ ਉਸ ਆਤਮਾ ਨੂੰ ਦੇ ਦਿੰਦਾ ਹੈ

ਦੂਜਾ ਕਾਰਨ ਕੋਈ ਰੂਹਾਨੀ ਪੀਰ-ਫਕੀਰ ਜੋ ਮਾਲਕ ਨਾਲ ਇੱਕ ਹੋ ਚੁੱਕਿਆ ਹੈ ਅਤੇ ਉਸ ਦਾ ਉਸ ਆਦਮੀ ਨਾਲ ਸਾਹਮਣਾ ਹੋ ਗਿਆ ਅਤੇ ਉਸ ਆਦਮੀ ਦੇ ਅੰਦਰ ਵੀ ਲਗਨ ਜਾਗ ਉੱਠੀ ਕਿ ਮੈਂ ਮਾਲਕ ਦੀ ਯਾਦ ਕਰਨੀ ਹੈ ਤਾਂ ਇਸ ਦੀ ਵਜ੍ਹਾ ਨਾਲ ਵੀ ਪ੍ਰਭੂ, ਭਗਵਾਨ ਉਸ ਨੂੰ ਫਿਰ ਤੋਂ ਇੱਕ ਹੋਰ ਮੌਕਾ ਆਪਣੇ ਮਿਲਣ ਦਾ ਦੇ ਸਕਦੇ ਹਨ ਪਰ ਇਹ ਅਰਬਾਂ-ਕਰੋੜਾਂ ‘ਚ ਕਿਤੇ ਇੱਕ-ਅੱਧਾ ਹੁੰਦਾ ਹੈ ਸਭ ਦੇ ਨਾਲ ਅਜਿਹਾ ਨਹੀਂ ਹੁੰਦਾ ਵੈਸੇ ਤਾਂ ਭਾਈ ਚੁਰਾਸੀ ਲੱਖ ਸਰੀਰਾਂ ‘ਚ ਭਰਮਦੇ ਹੀ ਇਹ ਸਰੀਰ ਮਿਲਦਾ ਹੈ ਇਹ ਅਵਸਰ ਬਹੁਤ ਹੀ ਚੰਗਾ ਮਿਲਿਆ ਹੈ ਕਿ ਤੁਸੀਂ ਪ੍ਰਭੂ ਦਾ ਸਿਮਰਨ ਕਰਕੇ ਉਸ ਦਾ ਦਰਸ਼-ਦੀਦਾਰ ਕਰ ਸਕੋ, ਆਪਣੇ ਅੰਦਰ ਦੀ ਖੋਜ ਕਰ ਸਕੋ, ਬਾਹਰ ਤਾਂ ਇਨਸਾਨ ਬਹੁਤ ਖੋਜ ਰਿਹਾ ਹੈ, ਆਪਣੇ ਅੰਦਰ ਧਿਆਨ ਰਾਹੀਂ ਚੜਾਈ ਕਰਕੇ ਦੇਖੋ, ਜਿਸ ਦੇ ਕਰਦੇ ਸਮੇਂ ਸਰੀਰ ‘ਤੇ ਕੋਈ ਦਬਾਅ ਨਹੀਂ ਪੈਂਦਾ ਜਿੰਨਾ ਤੁਸੀਂ ਰਾਮ-ਨਾਮ ‘ਚ ਬੈਠੋਗੇ, ਓਨਾ ਹੀ ਤੁਹਾਡਾ ਸਰੀਰ ਤੰਦਰੁਸਤ ਹੋਵੇਗਾ, ਦਿਮਾਗ ਤੇਜ਼ ਹੋਵੇਗਾ ਅਤੇ ਮਾਲਕ ਦੀ ਦਇਆ-ਮਿਹਰ ਨਾਲ ਤੁਹਾਨੂੰ ਅੰਦਰ ਤੋਂ ਪਰਮਾਨੰਦ ਦੀ ਪ੍ਰਾਪਤੀ ਹੋਵੇਗੀ ਇਹ ਤੁਹਾਡੇ ‘ਤੇ ਨਿਰਭਰ ਹੈ ਤੁਸੀਂ ਅਮਲ ਕਰਦੇ ਹੋ ਜਾਂ ਨਹੀਂ ਜੇਕਰ ਲਾਭ ਨਾ ਉਠਾਇਆ ਤਾਂ ਫਿਰ ਤੋਂ ਆਤਮਾ ਨੂੰ ਜਨਮ-ਮਰਨ ‘ਚ ਜਾਣਾ ਪੈਂਦਾ ਹੈ, ਫਿਰ ਸਿਵਾਏ ਪਛਤਾਵੇ ਦੇ ਕੁਝ ਹਾਸਲ ਨਹੀਂ ਹੁੰਦਾ

ਫਿਰ ਪਛਤਾਏ ਹੋਤ ਕਿਆ,
ਜਬ ਚਿੜੀਆ ਚੁੱਗ ਗਈ ਖੇਤ

ਉਦਾਹਰਨ ਦੇ ਤੌਰ ‘ਤੇ ਜਿਵੇਂ ਖੇਤ ‘ਚ ਪਹਿਲਾਂ ਰਖਵਾਲੀ ਨਹੀਂ ਕੀਤੀ ਤਾਂ ਚਿੜੀਆਂ ਆਉਂਦੀਆਂ ਗਈਆਂ ਉਹ ਖੇਤ ਨੂੰ ਖਾਂਦੀਆਂ ਗਈਆਂ ਆਖਰ ‘ਚ ਜਦੋਂ ਬਿਲਕੁਲ ਖਾਲੀ ਹੋ ਗਿਆ ਤਾਂ ਫਿਰ ਰੋਂਦਾ-ਪਛਤਾਉਂਦਾ ਹੈ ਪਹਿਲਾਂ ਤਾਂ ਸੰਭਾਲ ਕੀਤੀ ਨਹੀਂ ਤਾਂ ਭਾਈ! ਸੁਆਸ ਫਾਲਤੂ ਦੇ ਧੰਦਿਆਂ ‘ਚ ਲਾ ਕੇ ਜਦੋਂ ਬਰਬਾਦ ਕਰ ਲੈਂਦਾ ਹੈ, ਜਦੋਂ ਮੌਤ ਆਉਂਦੀ ਹੈ, ਫਿਰ ਪਛਤਾਉਂਦਾ ਹੈ ਕਿ ਮੇਰੇ ਨਾਲ ਤਾਂ ਕੁਝ ਵੀ ਨਹੀਂ ਜਾ ਰਿਹਾ ਮੈਂ ਕੀ ਕਰਾਂ ਕਿਵੇਂ ਮੇਰੇ ਨਾਲ ਕੋਈ ਜਾ ਸਕਦਾ ਹੈ ਫਿਰ ਤਾਂ ਸੁਆਸ ਘੱਟ ਰਹਿ ਗਏ, ਸਰੀਰ ਸਾਥ ਨਹੀਂ ਦਿੰਦਾ ਤਾਂ ਰਾਮ ਦਾ ਨਾਮ ਤਾਂ ਤੁਸੀਂ ਜਪ ਨਹੀਂ ਸਕਦੇ, ਕਿਵੇਂ ਪਾਰ ਜਾਓਗੇ ਫਿਰ ਪਛਤਾਵੇ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਵੇਗਾ ਇਸ ਲਈ ਸਮੇਂ ਦਾ ਪਤਾ ਨਹੀਂ ਸਮੇਂ ਦੀ ਕਦਰ ਕਰੋ ਅੱਜ ਜੋ ਸਮਾਂ ਹੈ ਉਹ ਤੁਹਾਡਾ ਆਪਣਾ ਹੈ, ਆਉਣ ਵਾਲਾ ਸਮਾਂ ਕਾਲ ਦੇ ਗਰਭ ‘ਚ ਛੁਪਿਆ ਹੋਇਆ ਹੈ, ਪਤਾ ਨਹੀਂ ਤੁਹਾਡੇ ਲਈ ਕਿਵੇਂ ਹੈ? ਜੋ ਬੀਤ ਗਿਆ ਉਸ ਦੇ ਲਈ ਰੋਣ ਦਾ ਕੋਈ ਫਾਇਦਾ ਨਹੀਂ, ਬੀਤ ਗਿਆ ਸੋ ਬੀਤ ਗਿਆ ਘੱਟ ਤੋਂ ਘੱਟ ਜੋ ਰਹਿ ਰਿਹਾ ਹੈ ਉਸ ‘ਚ ਤਾਂ ਪ੍ਰਭੂ, ਮਾਲਕ ਨੂੰ ਯਾਦ ਕਰੋ ਤਾਂ ਕਿ ਰਹਿਣ ਵਾਲਾ ਸਮਾਂ ਵਿਅਰਥ ‘ਚ ਨਾ ਚਲਿਆ ਜਾਵੇ ਤਾਂ ਭਾਈ! ਜਦੋਂ ਵੀ ਚੇਤਾ ਜਾਏ, ਜਪਿਆ ਜਾਵੇ ਉਹ ਹੀ ਸਮਝੋ ਸਮਾਂ ਵਧੀਆ ਹੈ, ਈਸ਼ਵਰ ਨੂੰ ਯਾਦ ਕਰੋ

ਕੀਏ ਕਰਮੋਂ ਕਾ ਹਿਸਾਬ ਹੈ ਹੋਗਾ,
ਧਰਮਰਾਜ ਕੇ ਪਾਸ,
ਧਰਮਰਾਜ ਕਾ ਸੁਨਕੇ ਫੈਸਲਾ,
ਰੋਏਗਾ ਮਨ ਉਦਾਸ
ਫਿਰ ਕੋਈ ਛੁਡਾਏ ਨਾ,
ਪਕੜ ਲੇ ਜਾਏ ਨਰਕ ਮੇਂ ਯਮ

ਜੈਸੇ ਇੱਥੇ ਕਰਮ ਕਰਦੇ ਹੋ ਵੈਸਾ ਅੱਗੇ ਹਿਸਾਬ-ਕਿਤਾਬ ਜ਼ਰੂਰ ਹੋਵੇਗਾ ਜੋ ਮਰਨ ਤੋਂ ਬਾਅਦ ਜਿਉਂਦਾ ਹੋਏ ਉਨ੍ਹਾਂ ਲੋਕਾਂ ਨੇ ਲਗਭਗ ਜ਼ਿਆਦਾਤਰ ਨੇ ਇਹੀ ਦੱਸਿਆ ਕਿ ਸਾਨੂੰ ਦੋ ਕਰੂਪ ਆਦਮੀ ਉੱਥੇ ਲੈ ਗਏ ਜਿੱਥੇ ਇੱਕ ਆਦਮੀ ਬੈਠਾ ਸੀ, ਉਸ ਨੇ ਹਿਸਾਬ-ਕਿਤਾਬ ਕਰਨਾ ਹਾਲੇ ਸ਼ੁਰੂ ਹੀ ਕੀਤਾ ਸੀ ਕਿ ਜਿਵੇਂ ਹੀ ਨਾਂਅ ਦੇਖਿਆ ਤਾਂ ਉਹ ਕਹਿਣ ਲੱਗਿਆ, ਨਹੀਂ, ਇਸ ਦਾ ਤਾਂ ਹਾਲੇ ਸਮਾਂ ਨਹੀਂ ਹੋਇਆ, ਅਜੇ ਚਾਰ ਸਾਲ ਹੋਰ ਜੀਏਗਾ, ਪੰਜ ਸਾਲ ਜੀਏਗਾ, ਇਸ ਨੂੰ ਵਾਪਸ ਭੇਜੋ ਅਜਿਹਾ ਹੀ ਕਿਸੇ ਦੂਜੇ ਨਾਂਅ ਵਾਲਾ ਹੈ, ਉਸ ਨੂੰ ਲੈ ਕੇ ਆਓ ਇੱਥੇ ਉਸ ਨੇ ਦੇਖਿਆ ਕਿ ਬਹੁਤ ਸਾਰੇ ਅਜਿਹੇ ਲੋਕਾਂ ਦਾ ਹਿਸਾਬ-ਕਿਤਾਬ ਚੱਲ ਰਿਹਾ ਹੈ ਇਹ ਬਿਲਕੁੱਲ ਸੱਚ ਹੈ

ਹਿੰਦੂ ਧਰਮ ਅਤੇ ਸਿੱਖ ਧਰਮ ‘ਚ ਲਿਖਿਆ ਹੈ ਕਿ ਧਰਮਰਾਜ ਹਿਸਾਬ-ਕਿਤਾਬ ਲੈਂਦਾ ਹੈ ਮੁਸਲਮਾਨ ਫਕੀਰ ਕਹਿੰਦੇ ਹਨ ਕਿ ਦਰਗਾਹ ‘ਚ ਹਿਸਾਬ-ਕਿਤਾਬ ਲਿਆ ਜਾਏਗਾ ਇਹ ਸੱਚ ਹੈ ਮੰਨੋ ਚਾਹੇ ਨਾ ਮੰਨੋ ਉੱਥੇ ਕੋਈ ਅਪੀਲ ਨਹੀਂ ਚਲਦੀ ਉੱਥੇ ਜੈਸਾ ਤੁਸੀਂ ਕੀਤਾ ਤੁਹਾਡੇ ਸਾਹਮਣੇ ਹੋਵੇਗਾ ਜਿਵੇਂ ਸਕਰੀਨ ‘ਤੇ ਸਭ ਕੁਝ ਦਿਖਾ ਦਿੰਦੇ ਹਨ, ਚਿੱਤਰਗੁਪਤ ਉਹ ਹੀ ਜੋ ਅੱਜ-ਕੱਲ੍ਹ ਇਹ ਸਾਹਮਣੇ ਕੈਮਰਾ ਮੂਵੀ ਬਣਾ ਰਿਹਾ ਹੈ ਤਾਂ ਉਹ ਵੀ ਸਭ ਦੀ ਮੂਵੀ ਬਣਾਉਂਦਾ ਹੈ ਬਿਲਕੁਲ ਜੀਵਤ, ਇਹ ਤਾਂ ਕੈਸਟ ਪਾਓਗੇ ਚੱਲੇਗਾ ਅਤੇ ਉਸੇ ‘ਚ ਬੰਦ ਹੈ ਉਹ ਜੀਵਤ ਬਿਲਕੁਲ ਤੁਸੀਂ ਕੀ ਕਰ ਰਹੇ ਸੀ, ਕਿੱਥੇ ਕੀ-ਕੀ ਚੱਲ ਰਿਹਾ ਸੀ, ਉਹ ਸਾਰਾ ਮਾਮਲਾ ਤੁਹਾਡੇ ਸਾਹਮਣੇ ਹੋਵੇਗਾ ਤੁਹਾਨੂੰ ਦਿਖਾ ਦਿੱਤਾ ਜਾਵੇਗਾ ਕਿ ਇਹ ਦੇਖੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਉੱਥੋਂ ਬਦਲ ਨਹੀਂ ਸਕੋਗੇ ਤੁਸੀਂ ਜਿਵੇਂ ਕਰੋਗੇ ਉਵੇਂ ਭਰਨਾ ਪਵੇਗਾ, ਜਿਵੇਂ ਬੋਓਂਗੇ ਉਵੇਂ ਕੱਟਣਾ ਪਵੇਗਾ ਇਸ ਲਈ ਬੁਰਾ ਕਰਮ ਨਾ ਕਰੋ ਤਾਂ ਕਿ ਇਸ ਜੀਵਨ ‘ਚ ਹੋਰ ਅੱਗੇ ਤੁਹਾਨੂੰ ਸ਼ਰਮਿੰਦਗੀ ਨਾ ਝੱਲਣੀ ਪਵੇ

ਇਸ ਬਾਰੇ ‘ਚ ਲਿਖਿਆ ਹੈ:-

ਮਾਲਕ ਦੇ ਹੁਕਮ ਅਨੁਸਾਰ ਧਰਮਰਾਜ ਪ੍ਰਾਣੀਆਂ ਤੋਂ ਉਨ੍ਹਾਂ ਦੇ ਚੰਗੇ ਅਤੇ ਬੁਰੇ ਕਰਮਾਂ ਦਾ ਮਰਨ ‘ਤੇ ਹਿਸਾਬ-ਕਿਤਾਬ ਮੰਗਦਾ ਹੈ ਅਤੇ ਉਨ੍ਹਾਂ ਦੇ ਅਨੁਸਾਰ ਫਲ ਦਿੰਦਾ ਹੈ ਪਾਪੀਆਂ ਦੇ ਲਈ ਨਰਕ ਹੈ ਅਤੇ ਪੁੰਨ ਆਤਮਾ, ਧਰਮੀ-ਕਰਮੀ ਜੀਵਾਂ ਦੇ ਲਈ ਸਵਰਗ ਹੈ ਇਨ੍ਹਾਂ ਦੀ ਮੁਨਿਆਦ ਜਦੋਂ ਪੂਰੀ ਹੋ ਜਾਂਦੀ ਹੈ ਤਾਂ ਜੀਵ ਫਿਰ ਚੁਰਾਸੀ ਦੇ ਚੱਕਰ ‘ਚ ਜੂਨਾਂ ਭੋਗਣ ਲੱਗ ਜਾਂਦਾ ਹੈ ਉਸ ਦਾ ਨਾਂਅ ਧਰਮਰਾਜ ਹੈ, ਕਿਉਂ ਜੋ ਉਹ ਧਰਮ ਦਾ ਨਿਆਂ ਕਰਦਾ ਹੈ
ਭਜਨ ਦੇ ਆਖਰ ‘ਚ ਆਇਆ ਹੈ:-

ਕਹੇਂ ‘ਸ਼ਾਹ ਸਤਿਨਾਮ ਜੀ’ ਐਸੇ ਜਨਮ ਕਾ,
ਕਿਉਂ ਨਾ ਲਾਭ ਉਠਾÂਂੇ
ਸਤਿਸੰਗ ਆਏ ਨਾਮ ਜਪੇ
‘ਗਰ ਕਾਲ ਸੇ ਹੈ ਬਚ ਜਾÂਂੇ
ਕਾਮ ਅਪਨਾ ਕਰ ਜਾਤਾ,
ਹੋ ਜਾਤੀ ਚੌਰਾਸੀ ਜੇਲ੍ਹ ਖ਼ਤਮ

ਆਖਰ ‘ਚ ਉਹ ਤਰੀਕਾ, ਯੁਕਤੀ ਬਾਰੇ ਜ਼ਿਕਰ ਆਇਆ ਹੈ ਜਿਸ ਨਾਲ ਤੁਸੀਂ ਪ੍ਰਭੂ-ਮਾਲਕ ਨੂੰ ਪਾ ਸਕਦੇ ਹੋ ਉਹ ਤਰੀਕਾ ਕਿਹੜਾ ਹੈ? ਮਾਲਕ, ਸਤਿਗੁਰੂ ਦੀ ਦਇਆ-ਮਿਹਰ ਨਾਲ ਜੋ ਅਜ਼ਮਾਇਆ, ਬਹੁਤ ਲੋਕਾਂ ਨੇ ਕਰਕੇ ਦੇਖਿਆ ਉਹ ਤਰੀਕਾ, ਨਾ ਕੋਈ ਪੈਸਾ ਦੇਣਾ, ਨਾ ਧਰਮ ਛੱਡਣਾ, ਨਾ ਜੰਗਲਾਂ ‘ਚ ਜਾਣਾ, ਘਰ-ਪਰਿਵਾਰ ‘ਚ ਰਹਿੰਦੇ ਹੋਏ ਤੁਸੀਂ ਉਸ ਨੂੰ ਕਰ ਸਕਦੇ ਹੋ
ਹਿੰਦੂ ਧਰਮ ‘ਚ ਲਿਖਿਆ ਹੈ:-

ਕਲਯੁਗ ਮੇਂ ਕੇਵਲ ਨਾਮ ਆਧਾਰਾ,
ਸੁਮਿਰ-ਸੁਮਿਰ ਨਰ ਉਤਰੋ ਪਾਰਾ

ਕਲਿਯੁਗ ਦੇ ਭਿਆਨਕ ਸਮੇਂ ‘ਚ ਆਤਮਾ ਦਾ ਕੋਈ ਅਧਾਰ ਜਾਂ ਉੱਧਾਰ ਕਰਨ ਵਾਲਾ ਹੈ ਤਾਂ ਉਹ ਪ੍ਰਭੂ ਦਾ ਨਾਮ ਹੈ ਨਾ ਢੌਂਗ, ਨਾ ਦਿਖਾਵਾ, ਨਾ ਕੁਛ ਬਾਹਰੀ ਲੇਪ ਲਾਉਣ ਦੀ ਜ਼ਰੂਰਤ, ਸ਼ਬਦਾਂ ਨੂੰ ਦੁਹਰਾਓ, ਖਿਆਲਾਂ ਨਾਲ ਦੁਹਰਾਓ ਤਾਂ ਸਰਵੋਤਮ ਹੈ ‘ਸੁਮਿਰ-ਸੁਮਿਰ ਨਰ ਉਤਰੋ ਪਾਰਾ’ ਹੇ ਪ੍ਰਾਣੀ! ਜੇਕਰ ਉਸ ਨਾਮ ਦਾ ਸਿਮਰਨ ਕਰੇਗਾ, ਅਭਿਆਸ ਕਰੇਗਾ ਇੱਥੇ-ਉੱਥੇ ਦੋਵਾਂ ਜਹਾਨਾਂ ‘ਚ ਗ਼ਮ, ਚਿੰਤਾ, ਪ੍ਰੇਸ਼ਾਨੀਆਂ, ਆਵਾਗਮਨ ਤੋਂ ਪਾਰ ਉਤਾਰਾ ਹੋ ਜਾਏਗਾ
ਸਿੱਖ ਧਰਮ ‘ਚ ਆਉਂਦਾ ਹੈ:-

ਅਬ ਕਲੂ ਆਇਓ ਰੇ
ਇਕੁ ਨਾਮੁ ਬੋਵਹੁ ਬੋਵਹੁ
ਅਨ ਰੁਤਿ ਨਾਹੀ ਨਾਹੀ
ਮਤੁ ਭ੍ਰਰਮਿ ਭੂਲਹੁ ਭੂਲਹੁ

‘ਅਬ ਕਲੂ ਆਇਓ ਰੇ’, ਕਲਿਯੁਗ ਦਾ ਸਮਾਂ ਆ ਗਿਆ ਹੈ, ਰੁੱਤ ਆ ਗਈ ਹੈ ਇਸ ਰੁੱਤ ‘ਚ ਸਰੀਰ ਰੂਪੀ ਧਰਤੀ ‘ਚ ਕੋਈ ਬੀਜ ਪਾ ਕੇ ਫਲ-ਫੁੱਲ ਸਕਦਾ ਹੈ ਤਾਂ ਉਹ ਵਾਹਿਗੁਰੂ ਦਾ ਨਾਮ, ਰਾਮ ਦਾ ਨਾਮ ਹੈ ‘ਅਨ ਰੁਤਿ ਨਾਹੀ ਨਾਹੀ’ ਹੋਰ ਕਿਸੇ ਚੀਜ਼ ਦੀ ਰੁੱਤ ਨਹੀਂ ਹੈ, ਭਰਮ-ਭੁਲੇਖੇ ‘ਚ ਨਾ ਰਹਿ ਜਾਣਾ

ਮੁਸਲਮਾਨ ਫਕੀਰਾਂ ਨੇ ਲਿਖਿਆ ਹੈ:-

ਅੱਲ੍ਹਾ ਦੇ ਰਹਿਮੋ-ਕਰਮ ਦੇ ਚਾਹਵਾਨ ਬੰਦੇ! ਅਗਰ ਉਸ ਦੇ ਰਹਿਮੋ-ਕਰਮ ਦਾ ਹੱਕਦਾਰ ਬਣਨਾ ਚਾਹੁੰਦਾ ਹੈਂ ਤਾਂ ਸੱਚੇ ਦਿਲ ਨਾਲ ਉਸ ਦੀ ਇਬਾਦਤ, ਕਲਮਾਂ ਅਦਾ ਕਰ ਅਗਰ ਸੱਚੇ ਦਿਲ ਨਾਲ ਉਸ ਦੀ ਇਬਾਦਤ, ਕਲਮਾਂ ਅਦਾ ਕਰੋਗੇ ਤਾਂ ਉਸ ਦੀ ਰਹਿਮੋ-ਕਰਮ ਦੇ ਹੱਕਦਾਰ ਜ਼ਰੂਰ ਬਣ ਪਾਓਗੇ ਇਹੀ ਗੱਲ ਇੰਗਲਿਸ਼ ਰੂਹਾਨੀ ਫਕੀਰ ਲਿਖਦੇ ਹਨ:-

ਇਫ ਯੂ ਵਾਂਟ ਟੂ ਸੀ ਦਿ ਗਾੱਡ, ਇਫ ਯੂ ਵਾਂਟ ਟੂ ਟਾੱਕ ਦਿ ਗਾੱਡ, ਦੈੱਨ ਰਿਪੀਟ ਦਿ ਗਾੱਡਸ ਵਰਡਜ, ਟਰਾਈ ਐਂਡ ਟਰਾਈ ਅਗੇਨ, ਦੈੱਨ ਯੂ ਗੋਇੰਗ ਵੈਰੀ-ਵੈਰੀ ਡੀਪ ਸਲੀਪਸ ਪੁਆਇੰਟ, ਦੈੱਨ ਯੂ ਸੀ ਦਿ ਗਾੱਡ, ਟਾੱਕ ਦਿ ਗਾੱਡ.
ਭਾਸ਼ਾ ਦਾ ਅੰਤਰ ਹੈ ਕਹਿਣ ਦਾ ਅੰਦਾਜ਼ ਅਲੱਗ ਹੈ, ਗੱਲ ਤਾਂ ਉਹ ਹੀ ਹੈ ਕਿ ਜੇਕਰ ਤੁਸੀਂ ਭਗਵਾਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਸ ਦੇ ਵਰਡਜ਼ ਯਾਨੀ ਸ਼ਬਦਾਂ ਨੂੰ ਦੁਹਰਾਓ, ਕੋਸ਼ਿਸ਼ ਜਾਰੀ ਰੱਖੋ ਫਿਰ ਤੁਸੀਂ ਗਹਿਰੀ ਨਿੰਦਰਾ ‘ਚ ਪਹੁੰਚ ਪਾਓਗੇ ਜਿਸ ਨੂੰ ਹਿੰਦੂ ਅਤੇ ਸਿੱਖ ਧਰਮ ‘ਚ ਦਸਵਾਂ ਦਵਾਰ, ਤਿਲ ਕਿਹਾ ਹੈ ਮੁਸਲਮਾਨ ਫਕੀਰ ਮਹਿਰਾਬ ਕਹਿੰਦੇ ਹਨ ਕਿ ਤੁਸੀਂ ਉੱਥੇ ਪਹੁੰਚ ਸਕੋਗੇ ਜਿੱਥੇ ਧਿਆਨ ਤੁਹਾਡਾ ਜੰਮ ਜਾਏਗਾ, ਦੁਨੀਆਂ ਵੱਲ ਜ਼ੀਰੋ ਹੋ ਜਾਏਗਾ ਉੱਥੇ ਪਹੁੰਚਦੇ ਹੀ ਤੁਹਾਡੀ ਆਤਮਾ ਜੋ ਹੈ ਉਹ ਅੰਦਰ ਹੀ ਅੰਦਰ ਚੜ੍ਹਾਈ ਕਰੇਗੀ ਅਤੇ ਤੁਸੀਂ ਈਸ਼ਵਰ ਦੇ ਦਰਸ਼-ਦੀਦਾਰ ਕਰ ਸਕੋਗੇ, ਦਇਆ-ਮਿਹਰ-ਰਹਿਮਤ ਦੇ ਕਾਬਲ ਬਣ ਸਕੋਗੇ
ਇਹ ਅਸਾਨ ਜਿਹਾ ਤਰੀਕਾ ਹੈ ਕੁਝ ਵੀ ਕਰਨਾ ਨਹੀਂ, ਕੋਈ ਲੰਮੀ ਚੌੜੀ ਗੱਲ ਨਹੀਂ ਉਹ ਨਾਮ ਨੂੰ ਦੁਹਰਾਓ ਤਾਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਸਕਦੇ ਹੋ

ਤੁਲਸੀ ਜੀ ਨੇ ਲਿਖਿਆ ਹੈ:-

ਹੈ ਘਟ ਮੇਂ ਸੂਝੇ ਨਹੀਂ, ਲਾਹਨਤ ਐਸੀ ਜਿੰਦ
ਤੁਲਸੀ ਇਸ ਸੰਸਾਰ ਕੋ, ਭਯਾ ਮੋਤੀਆ ਬਿੰਦ

ਉਹ ਭਗਵਾਨ ਤਾਂ ਸਰੀਰ ‘ਚ ਹੈ, ਕਣ-ਕਣ ‘ਚ ਹੈ ਪਰ ਫਿਰ ਵੀ ਸਮਝ ਨਹੀਂ ਆਉਂਦੀ, ਦਿਸਦਾ ਨਹੀਂ ‘ਤੁਲਸੀ ਇਸ ਸੰਸਾਰ ਕੋ ਭਯਾ ਮੋਤੀਆ ਬਿੰਦ’ ਮੋਤੀਆ ਬਿੰਦ ਦਾ ਤਾਂ ਡਾਕਟਰ ਅਪ੍ਰੇਸ਼ਨ ਕਰ ਦਿੰਦੇ ਹਨ ਠੀਕ ਹੋ ਜਾਂਦਾ ਹੈ ਪਰ ਇਹ ਜੋ ਮੋਤੀਆ ਬਿੰਦ ਹੈ ਰਾਮ-ਨਾਮ ਦੀ ਦਵਾਈ ਨਾਲ ਹੀ ਹਟਦਾ ਹੈ ਉਦੋਂ ਭਗਵਾਨ ਦੇ ਦਰਸ਼-ਦੀਦਾਰ ਹੋ ਪਾਉਂਦੇ ਹਨ ਬਾਹਰੀ ਅਪ੍ਰੇਸ਼ਨ ਨਾਲ ਨਹੀਂ ਤਾਂ ਭਾਈ! ਈਸ਼ਵਰ ਨੂੰ ਜੇਕਰ ਤੁਸੀਂ ਪਾਉਣਾ ਚਾਹੋਂ ਨਾ ਪੈਸਾ ਦਿਓ, ਨਾ ਦਾਨ-ਦਕਸ਼ਣਾ ਦਿਓ ਕਿਉਂਕਿ ਉਹ ਤਾਂ ਦਿੰਦਾ ਹੈ ਤੁਹਾਨੂੰ ਗਾਰੰਟੀ ਦਿੰਦੇ ਹਾਂ, ਜਿਸ ਨੂੰ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗਾੱਡ ਕਹਿੰਦੇ ਹਨ ਉਹ ਦਾਤਾ ਸੀ, ਦਾਤਾ ਹੈ ਅਤੇ ਦਾਤਾ ਹੀ ਰਹੇਗਾ ਉਹ ਮੰਗਤਾ ਨਹੀਂ ਹੋ ਸਕਦਾ ਉਸ ਦਾ ਨਾਂਅ ਲੈ ਕੇ ਖਾਣ ਵਾਲਿਆਂ ਦੀ ਕਮੀ ਨਹੀਂ ਹੈ

ਅਗਰ ਤੁਸੀਂ ਉਸ ਨੂੰ ਪਾਉਣਾ ਚਾਹੁੰਦੇ ਹੋ, ਦਇਆ-ਦ੍ਰਿਸ਼ਟੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਨਾਮ ਦਾ ਸਿਮਰਨ ਕਰੋ ਤਾਂ ਉਸ ਦੀ ਦਇਆ-ਮਿਹਰ ਰਹਿਮਤ ਦੇ ਕਾਬਲ ਤੁਸੀਂ ਜ਼ਰੂਰ ਬਣ ਜਾਓਗੇ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!