Pawan Bhandara: Revered Param Pita Shah Satnam Ji Dham, Dera Sacha Sauda Sirsa

ਪਾਵਨ ਭੰਡਾਰਾ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
25 ਜਨਵਰੀ ਕੋ, ਆਏ ਦਾਤਾ ਜੀ ਪਿਆਰੇ-2 ਰੱਬੀ ਜੋਤ ਹੈ ਆਈ, ਬਹਾਰੇਂ ਹੈਂ ਲਾਈ-2, ਆ ਗਏ ਸਿਰਜਨਹਾਰੇ
ਮਾਲਕ ਦੀ ਸਾਜੀ-ਨਵਾਜ਼ੀ ਪਿਆਰੀ ਸਾਧ-ਸੰਗਤ ਜੀਓ ਜਿਵੇਂ ਅੱਜ ਸੇਵਾਦਾਰਾਂ ਤੋਂ, ਸਾਧ-ਸੰਗਤ ਦੇ ਪਿਆਰ-ਮੁਹੱਬਤ ਦੇ ਨਮੂਨੇ ਤੋਂ ਤੁਸੀਂ ਜਾਣ ਹੀ ਗਏ ਕਿ ਅੱਜ ਦਾ ਦਿਨ ਸੱਚੇ ਸੌਦੇ ’ਚ ਸਭ ਤੋਂ ਖਾਸ ਦਿਨ ਦੇ ਰੂਪ ’ਚ ਮਨਾਉਂਦੇ ਹਨ ਕਿਉਂਕਿ ਜਿਨ੍ਹਾਂ ਨੇ ਸੱਚੇ ਸੌਦੇ ਰੂਪੀ ਬਾਗ ਨੂੰ ਵਧਾਇਆ, ਫੈਲਾਇਆ ਉਨ੍ਹਾਂ ਦਾ ਅੱਜ ਪਾਕ-ਪਵਿੱਤਰ ਅਵਤਾਰ ਦਿਹਾੜਾ ਹੈ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਪੀਰੋ-ਮੁਰਸ਼ਿਦ ਮਾਲਕ ਸਵਰੂਪ 25 ਜਨਵਰੀ 1919 ਨੂੰ ਇਸ ਮਾਤਲੋਕ ’ਚ ਪਧਾਰੇ ਸਾਧ-ਸੰਗਤ ਇਸ ਦਿਨ ਦੇ ਇੰਤਜ਼ਾਰ ’ਚ ਉਨ੍ਹਾਂ ਦੇ ਅਵਤਾਰ ਮਹੀਨੇ ਨੂੰ ਮਨਾਉਂਦੀ ਹੈ ਅੱਜ ਉਹ ਪਾਕ-ਪਵਿੱਤਰ ਦਿਹਾੜਾ ਹੈ ਅਤੇ ਸਾਧ-ਸੰਗਤ ਦੇ ਚਿਹਰਿਆਂ ’ਤੇ ਖੁਸ਼ੀਆਂ ਹਨ

ਮਾਲਕ ਨੂੰ ਇਹੀ ਦੁਆ ਹੈ ਕਿ ਜੇਕਰ ਤੁਸੀਂ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰੋ, ਉਨ੍ਹਾਂ ਦੇ ਦੱਸੇ ਹੋਏ ਰਸਤੇ ’ਤੇ ਚੱਲੋ ਤਾਂ ਹਮੇਸ਼ਾ ਲਈ ਤੁਹਾਡੀਆਂ ਇਹ ਖੁਸ਼ੀਆਂ ਬਰਕਰਾਰ ਰਹਿਣ ਇਹੀ ਉਨ੍ਹਾਂ ਨੂੰ ਦੁਆ-ਪ੍ਰਾਰਥਨਾ, ਅਰਦਾਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਮੁਰਸ਼ਿਦੇ-ਕਾਮਲ ਦੇ ਪਾਕ-ਪਵਿੱਤਰ ਅਵਤਾਰ ਦਿਨ ਦੀ, ਪਾਵਨ ਭੰਡਾਰੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ, ਵਧਾਈਆਂ ਦਿੰਦੇ ਹਾਂ ਇਹ ਵੀ ਪਰਮ ਪਿਤਾ ਪਰਮਾਤਮਾ, ਸਤਿਗੁਰੂ, ਮੁਰਸ਼ਿਦੇ-ਕਾਮਲ ਦੀ ਦਇਆ-ਮਿਹਰ, ਰਹਿਮਤ ਦਾ ਨਮੂਨਾ ਹੈ ਅਜਿਹਾ ਕਲਿਯੁਗ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੋਵੇ, ਜਿੱਥੇ ਸੁਆਰਥ ਦਾ ਬੋਲਬਾਲਾ ਹੋਵੇ, ਅਜਿਹੇ ’ਚ ਕੋਈ ਨੇਕ ਇਨਸਾਨ ਹੋਵੇ ਅਤੇ ਉਹ ਵੀ ਇੱਕ ਦੋ ਨਹੀਂ, ਲੱਖਾਂ ਦੀ ਤਦਾਦ ’ਚ ਅੱਲ੍ਹਾ, ਰਾਮ ਦੀ ਚਰਚਾ ਸੁਣਨ ਆਏ ਹੋਣ, ਇਹ ਸਭ ਉਨ੍ਹਾਂ ਦੇ ਚੰਗੇ ਸੰਸਕਾਰ ਹਨ, ਮਾਲਕ ਨਾਲ ਪਿਆਰ ਹੈ ਅਤੇ ਸੱਚੇ ਮੁਰਸ਼ਿਦੇ-ਕਾਮਲ ਦੀ ਦਇਆ-ਮਿਹਰ, ਰਹਿਮਤ ਦਾ ਕਮਾਲ ਹੈ ਤੁਸੀਂ ਸਾਰੇ ਬਹੁਤ ਵੱਡੀ ਤਦਾਦ ’ਚ ਪਧਾਰੇ ਹੋ ਜਾਂ ਜੋ ਵੀ ਘਰ ਤੋਂ ਚੱਲ ਪਏ ਹਨ ਤੁਹਾਡਾ ਸਾਰਿਆਂ ਦਾ ਇੱਥੇ ਪਧਾਰਨ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ

ਜਿਵੇਂ ਤੁਸੀਂ ਸੁਣਿਆ ਕਿ ਇਹ ਖੁਸ਼ੀਆਂ ਦਾ ਦਿਨ ਹੈ ਅਤੇ ਉਸੇ ਦੇ ਅਨੁਰੂਪ ਅੱਜ ਦਾ ਭਜਨ ਤੁਹਾਡੀ ਸੇਵਾ ’ਚ ਅਰਜ਼ ਕਰਾਂਗੇ ਭਜਨ ਹੈ

25 ਜਨਵਰੀ ਕੋ ਦਾਤਾ-ਦਾਤਾ,
25 ਜਨਵਰੀ ਕੋ ਪਿਆਰੇ-ਪਿਆਰੇ
25 ਜਨਵਰੀ ਕੋ, ਆਏ ਦਾਤਾ ਜੀ ਪਿਆਰੇ-2 ਰੱਬੀ ਜੋਤ ਹੈ ਆਈ,
ਬਹਾਰੇਂ ਹੈਂ ਲਾਈ-2, ਆ ਗਏ ਸਿਰਜਨਹਾਰੇ

25 ਜਨਵਰੀ 1919 ਇੱਕ ਅਜਿਹਾ ਦਿਨ ਹੈ ਜਦੋਂ ਮਹਾਨ ਪਰਉਪਕਾਰੀ ਮੁਰਸ਼ਿਦੇ-ਕਾਮਲ ਨੇ ਅਵਤਾਰ ਲਿਆ ਉਨ੍ਹਾਂ ਦੇ ਪਰਉਪਕਾਰਾਂ ਦੀ ਕਥਾ-ਕਹਾਣੀ ਬਹੁਤ ਵੱਡੀ ਹੈ ਪਰ ਤੁਹਾਡੀ ਸੇਵਾ ’ਚ ਕੁਝ ਅਰਜ਼ ਕਰਕੇ ਦੱਸਣਾ ਚਾਹਾਂਗੇ ਸਭ ਤੋਂ ਪਹਿਲਾਂ ਪਰਮ ਪੂਜਨੀਕ ਸਤਿਕਾਰਯੋਗ ਮਾਤਾ-ਪਿਤਾ ਜਿਨ੍ਹਾਂ ਦੇ ਇੱਥੇ ਜਨਮ ਲਿਆ, ਉਨ੍ਹਾਂ ਦੇ ਬਾਰੇ ’ਚ ਚਰਚਾ ਕਰਾਂਗੇ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਰਮ ਪੂਜਨੀਕ ਮਾਤਾ-ਪਿਤਾ ਜੀ ਸਰਸਾ ਦੇ ਹੀ ਜ਼ਿਲ੍ਹੇ ਦੇ ਸ੍ਰੀ ਜਲਾਲਆਣਾ ਸਾਹਿਬ ਪਿੰਡ ’ਚ, ਪਿੰਡ ਦੇ ਜੈਲਦਾਰ ਸਨ ਬਹੁਤ ਵੱਡਾ ਘਰਾਣਾ, ਸਭ ਕੁਝ ਸੀ ਗਰੀਬਾਂ ਦਾ ਭਲਾ ਕਰਨਾ, ਪਰਮਾਰਥੀ ਵਿਚਾਰ ਸਨ

ਇਹ ਕੋਈ ਕਹਾਣੀ ਨਹੀਂ ਤੁਹਾਨੂੰ ਸੁਣਾ ਰਹੇ ਯਕੀਨ ਮੰਨੋ, 100 ਪ੍ਰਤੀਸ਼ਤ ਸੱਚ ਹੈ ਕਿਉਂਕਿ ਤੁਸੀਂ ਕਹਾਣੀਆਂ ਜ਼ਿਆਦਾ ਸੁਣਦੇ ਰਹਿੰਦੇ ਹੋ ਸੋਚੋਂ ਸ਼ਾਇਦ ਇਹ ਵੀ ਕੋਈ ਕਹਾਣੀ ਹੈ ਬਿਲਕੁਲ ਵੀ ਨਹੀਂ ਹੈ ਏਨਾ ਵੱਡਾ ਘਰਾਣਾ, ਪਰਮਾਰਥੀ ਵਿਚਾਰ ਸਨ ਸਿਰਫ਼ ਇੱਕ ਚੀਜ਼ ਦੀ ਹੀ ਕਮੀ ਸੀ ਔਲਾਦ ਨਹੀਂ ਸੀ ਆਪਣੇ ਸਮਾਜ ’ਚ ਮਾਂ-ਬਾਪ ਲਈ ਔਲਾਦ ਤੋਂ ਵਧ ਕੇ ਸ਼ਾਇਦ ਹੀ ਕੁਝ ਹੋਰ ਹੋਵੇ ਜੇਕਰ ਔਲਾਦ ਹੈ ਤਾਂ ਸੁੱਕੀ ਰੋਟੀ ਤੋਂ ਵਧ ਕੇ ਸ਼ਾਇਦ ਹੀ ਕੁਝ ਹੋਰ ਹੋਵੇ ਜੇਕਰ ਔਲਾਦ ਹੈ ਤਾਂ ਸੁੱਕੀ ਰੋਟੀ ਖਾ ਕੇ ਵੀ ਗੁਜ਼ਾਰਾ ਹੈ ਤਾਂ ਵਧੀਅ ਹੈ ਅਤੇ ਔਲਾਦ ਨਹੀਂ ਹੈ ਤਾਂ ਰਾਜ ਮਹਿਲ ਵੀ ਸੁੰਨਸਾਨ ਨਜ਼ਰ ਆਉਂਦੇ ਹਨ ਉਨ੍ਹਾਂ ਦੀ ਨਜ਼ਰ ਨਾਲ ਪਰਮ ਪੂਜਨੀਕ ਮਾਤਾ ਜੀ, ਪਿਤਾ ਜੀ ਦਾ ਇਹੀ ਖਿਆਲ ਰਹਿੰਦਾ ਕਿ ਇੱਕ ਬੱਚਾ ਹੋਵੇ ਏਨਾ ਵੱਡਾ ਘਰਾਣਾ ਹੈ ਕੌਣ ਸੰਭਾਲੇਗਾ? ਇਹੀ ਸੋਚ ਕੇ ਸਾਰਿਆਂ ਦਾ ਭਲਾ ਕਰਦੇ ਰਹਿੰਦੇ

ਇੱਕ ਵਾਰ ਪਰਮ ਪੂਜਨੀਕ ਮਾਤਾ ਜੀ ਦੇ ਕੋਲ ਇੱਕ ਫਕੀਰ ਆਏ ਪਰਮ ਪੂਜਨੀਕ ਮਾਤਾ ਜੀ ਨੇ ਭੋਜਨ ਕਰਵਾਇਆ, ਮਾਤਾ-ਪਿਤਾ ਨੇ ਸੇਵਾ ਕੀਤੀ, ਬੜੇ ਹੀ ਖੁਸ਼ ਹੋਏ ਉਹ ਫਕੀਰ ਕਹਿਣ ਲੱਗੇ, ਮਾਤਾ, ਤੁਹਾਨੂੰ ਕੋਈ ਚਿੰੰਤਾ ਹੈ ਕਹਿਣ ਲੱਗੇ, ਨਹੀਂ! ਮਾਲਕ ਦਾ ਦਿੱਤਾ ਸਭ ਕੁਝ ਹੈ ਕਹਿਣ ਲੱਗੇ, ਨਹੀਂ! ਕੋਈ ਚਿੰਤਾ ਹੈ ਮਾਤਾ ਜੀ ਕਹਿਣ ਲੱਗੇ, ਹਾਂ! ਔਲਾਦ ਨਹੀਂ ਹੈ ਕਹਿਣ ਲੱਗੇ, ਹੇ ਮਾਤਾ! ਤੂੰ ਘਬਰਾ ਨਾ! ਤੇਰੇ ਕੋਲ ਕੋਈ ਆਮ ਬੱਚਾ ਨਹੀਂ ਆਉਣ ਵਾਲਾ, ਤੇਰੇ ਕੋਲ ਰੱਬੀ ਜੋਤ ਆਏਗੀ ਪਰ 40-45 ਸਾਲ ਤੁਹਾਡੇ ਕੰਮ ਦੇ ਹਨ ਅਤੇ ਬਾਅਦ ’ਚ ਉਹ ਜੋ ਕੰਮ ਕਰਨ ਆਏ, ਉੱਥੇ ਚਲੇ ਜਾਣਗੇ ਜਿਵੇਂ ਬੇਪਰਵਾਹ ਜੀ ਸਮਾਂ ਗੁਜ਼ਾਰਿਆ ਬਿਲਕੁਲ ਸੱਚਾਈ ਹੈ ਉਸ ਫਕੀਰ ਨੇ ਜਿਵੇਂ ਹੀ ਕਿਹਾ, ਮਾਤਾ ਉਦਾਸ ਹੋਈ ਕਿ 43 ਸਾਲ ਦੀ ਉਮਰ ਹੈ ਕਹਿਣ ਲੱਗੇ, ਨਹੀਂ! ਤੁਸੀਂ ਗਲਤ ਸੋਚ ਰਹੇ ਹੋ ਮੇਰੇ ਕਹਿਣ ਦਾ ਮਤਲਬ ਤੁਹਾਡੇ ਕੋਲ ਏਨਾ ਸਮਾਂ ਰਹਿਣਗੇ, ਉਸ ਤੋਂ ਬਾਅਦ ਜਿਸ ਕੰਮ ਲਈ ਉਹ ਆਏ ਹਨ ਉਸੇ ਨੂੰ ਅੰਜ਼ਾਮ ਦੇਣਗੇ, ਕੀ ਤੁਹਾਨੂੰ ਮਨਜ਼ੂਰ ਹੈ? ਤਾਂ ਪਰਮ ਪੂਜਨੀਕ ਮਾਤਾ ਜੀ ਕਹਿਣ ਲੱਗੇ, ਹਾਂ ਜੀ ਬਿਲਕੁਲ ਮਨਜ਼ੂਰ ਹੈ ਕਹਿਣ ਲੱਗੇ, ਜੀ ਠੀਕ ਹੈ ਮਾਲਕ ਨੇ ਤੁਹਾਡੀ ਦੁਆ ਕਬੂਲ ਕੀਤੀ ਹੈ, ਤੁਹਾਡੇ ਇੱਥੇ ਜ਼ਰੂਰ ਆਉਣਗੇ

ਸਮਾਂ ਲੰਘਿਆ ਬੇਪਰਵਾਹ ਜੀ ਨੇ 25 ਜਨਵਰੀ 1919 ਨੂੰ ਉੱਥੇ ਅਵਤਾਰ ਲਿਆ ਤਾਂ ਉਹ ਫਕੀਰ ਵੀ ਕਿਤੋਂ ਆ ਗਿਆ ਅਤੇ ਮਾਤਾ ਜੀ ਨੂੰ ਕਹਿਣ ਲੱਗਿਆ, ਹੇ ਮਾਤਾ! ਇਹ ਐਸਾ-ਵੈਸਾ ਬਾਲਕ ਨਹੀਂ ਹੈ ਉਸ ਨੂੰ ਡਾਂਟਨਾ ਨਾ, ਸਗੋਂ ਪਿਆਰ-ਮੁਹੱਬਤ ਨਾਲ ਪਰਵਰਿਸ਼ ਕਰਨਾ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਰੱਬੀ ਜੋਤ ਹੈ ਮਾਤਾ ਜੀ ਕਹਿਣ ਲੱਗੇ, ਭਾਈ! ਜਿਵੇਂ ਤੁਸੀਂ ਕਹੋ ਉਵੇਂ ਹੀ ਹੋਵੇਗਾ ਉਨ੍ਹਾਂ ਦਿਨਾਂ ’ਚ ਘਰਾਂ ’ਚ ਜੋ ਪਾਣੀ ਭਰਦੇ ਸਨ ਜੋ ਝੀਵਰ ਕਹਾਉਂਦੇ ਸਨ, ਉਹ ਘਰ ’ਚ ਪਾਣੀ ਭਰਨ ਆਉਂਦਾ ਅਤੇ ਪਰਮ ਪਿਤਾ ਜੀ ਬਾਲ ਅਵਸਥਾ ’ਚ ਬਿਲਕੁਲ ਛੋਟੀ ਅਵਸਥਾ ’ਚ ਪਾਲਣੇ ’ਚ ਲੇਟੇ ਹੋਏ ਸਨ ਅਤੇ ਉਹ ਝੀਵਰ ਆ ਕੇ ਟਕਟਕੀ ਲਾ ਕੇ ਉਨ੍ਹਾਂ ਨੂੰ ਦੇਖਣ ਲਗਦਾ ਮਾਤਾ ਜੀ ਨੇ ਦੇਖਿਆ ਇਹ ਕੀ ਕਰ ਰਿਹਾ ਹੈ! ਇਹ ਤਾਂ ਨਜ਼ਰ ਹੀ ਨਹੀਂ ਉਠਾ ਰਿਹਾ ਮਾਂ ਦਾ ਦਿਲ ਮਾਂ ਦਾ ਹੁੰਦਾ ਹੈ ਦੌੜ ਕੇ ਆਏ ਅਤੇ ਆਪਣੀ ਚੁੰਨੀ ਨਾਲ ਢਕ ਲਿਆ ਕਹਿਣ ਲੱਗੇ, ਭਾਈ! ਤੂੰ ਇੱਥੇ ਕੀ ਕਰਦਾ ਹੈਂ ਕਦੋਂ ਤੋਂ ਟਕਟਕੀ ਲੱਗਾਏ ਕਿਉਂ ਖੜ੍ਹਾ ਹੈਂ!

ਉਹ ਹੱਸਣ ਲੱਗਿਆ ਅਤੇ ਕਹਿਣ ਲੱਗਿਆ, ਹੇ ਮਾਤਾ! ਮੇਰੀ ਕੋਈ ਨਜ਼ਰ ਲਾਉਣ ਦੀ ਮਨਸ਼ਾ ਨਹੀਂ ਹੈ ਮੈਂ ਇਨ੍ਹਾਂ ਨੂੰ ਟਕਟਕੀ ਲਾ ਕੇ ਇਸ ਲਈ ਦੇਖ ਰਿਹਾ ਹਾਂ ਕਿਉਂਕਿ ਇਨ੍ਹਾਂ ਦੇ ਚਰਨ-ਕਮਲਾਂ ’ਚ ਪਦਮਚਿੰਨ੍ਹ, ਜੋ ਪਦਮ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ ਅਤੇ ਇਹੀ ਨਹੀਂ, ਇਨ੍ਹਾਂ ਦੇ ਚਿਹਰੇ ’ਚ ਮੈਨੂੰ ਮਹਾਂਪੁਰਸ਼ਾਂ, ਅਵਤਾਰਾਂ ਦੇ ਦਰਸ਼ਨ-ਦੀਦਾਰ ਹੋ ਰਹੇ ਹਨ ਮੇਰੀ ਕੋਈ ਗਲਤ ਨੀਅਤ ਨਹੀਂ ਹੈ ਮਾਲਕ ਨੂੰ ਪਰਦਾ ਮਨਜ਼ੂਰ ਹੁੰਦਾ ਹੈ ਕਿ ਇਹ ਅੱਲ੍ਹਾ, ਰਾਮ, ਪਰਮਾਤਮਾ ਦੀ ਰਜ਼ਾ ਹੈ ਕਹਿਣ ਲੱਗੀ, ਠੀਕ ਹੈ! ਤੈਨੂੰ ਨਜ਼ਰ ਆਉਂਦਾ ਹੋਵੇਗਾ ਪਰ ਏਨਾ ਵੀ ਜ਼ਰੂਰੀ ਨਹੀਂ ਟਕਟਕੀ ਲਾਉਣਾ

ਸਮਾਂ ਗੁਜ਼ਰਿਆ, ਥੋੜ੍ਹੇ ਹੋਰ ਵੱਡੇ ਹੋਏ ਭਾਵ 1923-24 ਦੀ ਗੱਲ ਹੈ ਇੱਕ ਅਜਿਹਾ ਪਰਿਵਾਰ ਆਇਆ ਜਿਨ੍ਹਾਂ ਦੀ ਜਵਾਨ ਲੜਕੀ ਸ਼ਾਦੀ ਦੇ ਲਾਇਕ ਸੀ ਉਸ ਸਮੇਂ ਅਕਾਲ ਖੂਬ ਪਿਆ ਕਰਦੇ ਸਨ, ਨਹਿਰਾਂ ਵਗੈਰਾ ਘੱਟ ਸਨ, ਪਾਣੀ ਵੀ ਦੂਰ ਤੋਂ ਲਿਆਇਆ ਕਰਦੇ ਸਨ ਅਕਾਲ ਪੈਣ ਨਾਲ ਉਹ ਰੋਂਦਾ ਹੋਇਆ ਪਰਿਵਾਰ ਮਾਤਾ ਜੀ ਦੇ ਇੱਥੇ ਗਿਆ ਗੌਰ ਕਰਨ ਵਾਲੀ ਗੱਲ ਹੈ ਪਰਿਵਾਰ ਕਹਿਣ ਲੱਗਿਆ, ਹੇ ਮਾਤਾ! ਸਾਡੀ ਲੜਕੀ ਨੌਜਵਾਨ ਹੈ, ਸ਼ਾਦੀ ਦੇ ਕਾਬਲ ਹੈ ਅਸੀਂ ਜਿੱਥੇ ਕੰਮ ਕਰਦੇ ਹਾਂ ਉਨ੍ਹਾਂ ਦੇ ਵੀ ਅਨਾਜ ਨਹੀਂ ਹੈ,

ਅਸੀਂ ਲੜਕੀ ਦੀ ਸ਼ਾਦੀ ਕਰਨੀ ਹੈ ਤੁਸੀਂ ਸਾਨੂੰ ਕੁਝ ਰੁਪਏ ਦੇ ਦਿਓ ਪਰਮ ਪੂਜਨੀਕ ਪਰਮ ਪਿਤਾ ਜੀ ਉਸ ਸਮੇਂ ਚਾਰ-ਪੰਜ ਸਾਲ ਦੇ ਮੁਸ਼ਕਲ ਨਾਲ ਸਨ ਅਤੇ ਮਾਤਾ ਜੀ ਦੇ ਬੋਲਣ ਤੋਂ ਪਹਿਲਾਂ ਹੀ ਫਰਮਾਉਣ ਲੱਗੇ, ਹੇ ਮਾਤਾ! ਇਹ ਪਰਿਵਾਰ ਆਇਆ ਹੈ ਇਸ ਨੂੰ ਖਾਲੀ ਨਾ ਜਾਣ ਦੇਣਾ ਜੇਕਰ ਮੇਰੀ ਇੱਕ ਭੈਣ ਹੁੰਦੀ ਕੀ, ਤੁਸੀਂ ਸ਼ਾਦੀ ਨਾ ਕਰਦੇ ਤੁਸੀਂ ਇਹ ਸੋਚ ਲੈਣਾ ਕਿ ਮੇਰੀ ਭੈਣ ਦੀ ਸ਼ਾਦੀ ਕਰ ਰਹੇ ਹੋ ਜੇਕਰ ਇਹ ਤਿੰਨ ਸੌ ਮੰਗਦੇ ਹਨ ਤਾਂ ਤੁਸੀਂ ਪੰਜ ਸੌ ਦੇ ਦੇਣਾ ਜਦੋਂ ਇਨ੍ਹਾਂ ਦੇ ਕੋਲ ਹੋਵੇਗਾ ਤਾਂ ਦੇ ਜਾਣਗੇ, ਨਹੀਂ ਤਾਂ ਕੋਈ ਜ਼ਰੂਰਤ ਨਹੀਂ ਹੈ ਮਾਤਾ ਜੀ ਦੀਆਂ ਅੱਖਾਂ ’ਚੋਂ ਹੰਝੂ ਆ ਗਏ ਕਿ ਇੱਕ ਚਾਰ-ਪੰਜ ਸਾਲ ਦਾ ਬੱਚਾ ਏਨੀ ਵੱਡੀ ਗੱਲ ਕਹੇ ਕੀ ਇਹ ਅਜੂਬਾ ਨਹੀਂ? ਅੱਜ ਦਾ ਯੁੱਗ ਹੀ ਅਜਿਹਾ ਹੈ ਕਿ ਵੱਡੇ ਤਾਂ ਮਿਰਚ-ਮਸਾਲਾ ਲਾ ਕੇ ਕਹਿ ਸਕਦੇ ਹਨ, ਮੱਖਣਬਾਜ਼ੀ ਆਦਿ ਕਰ ਸਕਦੇ ਹਨ ਪਰ ਛੋਟਾ ਜਿਹਾ ਬੱਚਾ ਜਿਸ ਦਾ ਖਿਆਲ ਖੇਡਣ ’ਚ ਹੁੰਦਾ ਹੈ ਅਤੇ ਚਾਰ-ਪੰਜ ਸਾਲ ਦੀ ਉਮਰ ’ਚ ਅਜਿਹਾ ਕਹਿਣਾ ਆਪਣੇ ਆਪ ’ਚ ਬੇ-ਮਿਸਾਲ ਗੱਲ ਹੈ

ਉਨ੍ਹਾਂ ਦਿਨਾਂ ’ਚ ਇੱਕ ਹੋਰ ਪਰਿਵਾਰ ਆ ਗਿਆ ਉਹ ਆ ਕੇ ਕਹਿਣ ਲੱਗਿਆ, ਮਾਤਾ! ਅਸੀਂ ਕਈ ਦਿਨਾਂ ਤੋਂ ਭੁੱਖੇ ਹਾਂ, ਘਰ ’ਚ ਅਨਾਜ ਨਹੀਂ ਹੈ ਤੁਸੀਂ ਸਾਨੂੰ ਅਨਾਜ ਦੇ ਦਿਓ ਬੇਪਰਵਾਹ ਜੀ ਉੱਥੇ ਖਾਣਾ ਖਾ ਰਹੇ ਸਨ ਨੰਨ੍ਹੇ ਜਿਹੇ ਕਹਿਣ ਲੱਗੇ, ਹੇ ਮਾਤਾ! ਇਨ੍ਹਾਂ ਨੂੰ ਜਿੰਨਾ ਮੰਗਦੇ ਹਨ ਦੋ ਗੁਣਾ ਦੇਣਾ ਮੈਂ ਇੱਕ ਸਮੇਂ ਦੀ ਰੋਟੀ ਘੱਟ ਖਾ ਲਿਆ ਕਰੂੰਗਾ ਇਹ ਵੀ ਆਪਣੇ ਆਪ ’ਚ ਇੱਕ ਬੇਮਿਸਾਲ ਹੈ ਅਜਿਹੇ ਕਈ ਉਦਾਹਰਨ ਬੇਪਰਵਾਹ ਜੀ ਦੇ ਜੀਵਨ ’ਚ ਹਨ ਅਤੇ ਜੋ ਖੇਡ ਖੇਡੇ ਉਹ ਵੱਖਰੇ ਹਟਕੇ ਹਨ ਪੜ੍ਹਨ ਤੇ ਕੰਮ ਕਰਨ ’ਚ ਅੱਵਲ ਸਨ ਕਿਉਂਕਿ ਪਰਮ ਪੂਜਨੀਕ ਪਰਮ ਪਿਤਾ ਜੀ ਦੇ ਜੋ ਪੂਜਨੀਕ ਪਿਤਾ ਜੀ ਸਨ ਉਹ ਸੱਚਖੰਡ ’ਚ ਪਧਾਰ ਗਏ ਸਨ,

ਇਸ ਸਮੇਂ ਆਪ ਛੋਟੀ ਜਿਹੀ ਉਮਰ ’ਚ ਸਨ ਮਾਂ ਨੇ ਹੀ ਪਰਵਰਿਸ਼ ਕੀਤੀ ਬੇਪਰਵਾਹ ਜੀ ਜਿਉਂ-ਜਿਉਂ ਵੱਡੇ ਹੁੰਦੇ ਗਏ ਤਿਉਂ-ਤਿਉਂ ਉਨ੍ਹਾਂ ਦਾ ਪਰਮਾਰਥ, ਉਨ੍ਹਾਂ ਦੀ ਦਇਆ-ਮਿਹਰ, ਰਹਿਮਤ ਦੀਆਂ ਕਹਾਣੀਆਂ ਵਧਣ ਲੱਗੀਆਂ ਉਹ ਸਾਂਝੇ ਕੰਮ ਲਈ ਹਰ ਸਮੇਂ ਅੱਗੇ ਰਹਿੰਦੇ, ਹਰ ਸਮੇਂ ਵਧ-ਚੜ੍ਹ ਕੇ ਹਿੱਸਾ ਲੈਂਦੇ ਇਸ ਤਰ੍ਹਾਂ ਬੇਪਰਵਾਹ ਜੀ ਨੇ ਆਪਣਾ ਬਚਪਨ ਗੁਜ਼ਾਰਿਆ ਫਿਰ ਸੱਚੇ ਮੁਰਸ਼ਿਦੇ-ਕਾਮਲ ਮਾਲਕ ਸਵਰੂਪ ਬੇਪਰਵਾਹ ਮਸਤਾਨਾ ਜੀ ਮਹਾਰਾਜ ਜਿਨ੍ਹਾਂ ਨੇ ਸੱਚੇ ਸੌਦੇ ਨੂੰ ਬਣਾਇਆ, ਨੀਂਹ ਰੱਖੀ ਇੱਕ ਵਾਰ ਮੁਰਸ਼ਿਦੇ-ਕਾਮਿਲ ਮਾਲਕ ਸਵਰੂਪ ਬੇਪਰਵਾਹ ਮਸਤਾਨਾ ਜੀ ਮਹਾਰਾਜ ਕਹਿਣ ਲੱਗੇ, ਅਜੀ ਰੁਕੋ! ਸਾਰੇ ਰੁਕ ਗਏ ਕਹਿਣ ਲੱਗੇ,

ਧਿਆਨ ਨਾਲ ਇੱਧਰ ਦੇਖੋ ਮੁਰੀਦ ਕਹਿਣ ਲੱਗੇ, ਸਾਈਂ ਜੀ, ਕੀ ਹੈ! ਉਨ੍ਹਾਂ ਨੂੰ ਕਹਿਣ ਲੱਗੇ, ‘‘ਆਓ ਆਪਕੋ ਰੱਬ ਕੀ ਪੈੜ ਦਿਖਾਤੇ ਹੈ’’ ਕਹਿਣ ਲੱਗੇ, ਅੱਛਾ! ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਡੰਗੋਰੀ ਨਾਲ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਦਮਚਿੰਨ੍ਹ (ਪੈਰਾਂ ਦੇ ਜੋ ਨਿਸ਼ਾਨ ਸਨ) ਚਾਰੋਂ ਪਾਸੇ ਗੋਲ ਦਾਇਰਾ ਘੁੰਮਾ ਦਿੱਤਾ ਕਹਿਣ ਲੱਗੇ, ਯੇ ਰੱਬ ਕੀ ਪੈੜ ਹੈ ਨਾਲ ਵਾਲੇ ਕਹਿਣ ਲੱਗੇ, ਨਹੀਂ ਸਾਈਂ ਜੀ! ਇਹ ਤਾਂ ਇਸ ਪਿੰਡ ਦੇ ਜ਼ੈਲਦਾਰ ਹਨ, ਉਨ੍ਹਾਂ ਦਾ ਕਦਮ ਹੈ ਅਤੇ ਤੁਸੀਂ ਕਹਿ ਰਹੇ ਹੋ ਕਿ ਇਹ ਰੱਬ ਦੀ ਪੈੜ ਹੈ ਕਹਿਣ ਲੱਗੇ, ਨਹੀਂ ਵਰੀ! ਇਹ ਰੱਬ ਕੀ ਪੈੜ ਹੈ ਇਸ ਤੋਂ ਸਪੱਸ਼ਟ, ਸਾਫ਼ ਇਸ਼ਾਰਾ ਹੋਰ ਕੀ ਹੋ ਸਕਦਾ ਹੈ ਫਿਰ ਵੀ ਕੋਈ ਅੰਨ੍ਹਾ ਰਹੇ ਤਾਂ ਖੂਹ ’ਚ ਡਿੱਗੇ, ਤਾਂ ਗਲਤੀ ਖੁਦ ਦੀ ਹੈ ਸ੍ਰੀ ਜਲਾਲਆਣਾ ਸਾਹਿਬ ’ਚ ਭਾਵ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਾਕ-ਪਵਿੱਤਰ ਜਨਮ ਸਥਾਨ, ਜਿੱਥੇ ਬਚਪਨ ’ਚ ਰਹੇ, ਬੇਪਰਵਾਹ ਮਸਤਾਨਾ ਜੀ ਕਹਿਣ ਲੱਗੇ, ਇੱਥੇ ਇੱਕ ਆਸ਼ਰਮ ਬਣਾਵਾਂਗੇ ਉਸ ਸਮੇਂ ਕੱਚੀਆਂ ਇੱਟਾਂ ਕੱਢਿਆ ਕਰਦੇ ਸਨ, ਹੱਥਾਂ ਨਾਲ ਇੱਟਾਂ ਬਣਾਉਣ ਲੱਗੇ ਅਤੇ ਬੇਪਰਵਾਹ ਜੀ, ਜੋ ਬਹੁਤ ਵੱਡੇ ਘਰਾਣੇ ਤੋਂ ਸਨ ਉਨ੍ਹਾਂ ਨੂੰ ਵੀ ਬੁਲਾਇਆ ਤਿੰਨ-ਤਿੰਨ, ਚਾਰ-ਚਾਰ ਆਦਮੀ ਕੋਸ਼ਿਸ਼ ਕਰਨ ’ਤੇ ਗਾਰਾ ਫੜਾ ਨਾ ਸਕੇ ਕਹਿੰਦੇ, ਇਨ੍ਹਾਂ ’ਚ ਜ਼ੋਰ ਜ਼ਿਆਦਾ ਹੈ ਇਹ ਕਹਿ ਕੇ ਚੁੱਪ ਹੋ ਗਏ, ਬਣਾਉਂਦੇ ਗਏ ਅਤੇ ਉਨ੍ਹਾਂ ਤੋਂ ਆਸ਼ਰਮ ਬਣਿਆ ਬੇਪਰਵਾਹ ਮਸਤਾਨਾ ਜੀ ਨੇ ਉੱਥੇ ਨਾਂਅ ਰੱਖਿਆ ਮੌਜ਼, ਮੌਜ ਕਹਿੰਦੇ ਹਨ ਰੂਹਾਨੀ ਪੀਰ-ਫਕੀਰ ਨੂੰ ਭਾਵ ਜੋ ਮਾਲਕ ਦੀ ਯਾਦ ’ਚ ਆਉਂਦਾ ਹੈ ਉਸ ਦੇ ਅੰਦਰ ਉਸ ਦੀ ਦਇਆ-ਮਿਹਰ, ਰਹਿਮਤ ਦਾ ਕਮਾਲ ਜਾਗ ਜਾਵੇ, ਇਸੇ ’ਤੇ ਨਾਂਅ ਮੌਜ ਮਸਤਪੁਰਾ ਧਾਮ ਰੱਖਿਆ ਮੌਜ ਇੱਥੇ ਮਸਤ ਹੋ ਚੁੱਕੀ ਹੈ ਫਿਰ ਵੀ ਸਮਝ ਨਹੀਂ ਆਇਆ ਨੋਟਾਂ ਦੇ ਹਾਰ ਪਹਿਨਾਏ, ਗੁਰਗੱਦੀ ’ਤੇ ਬਰਾਬਰ ਬੈਠਾਇਆ
ਭਜਨ ਚੱਲੇਗਾ ਅਤੇ ਨਾਲ ਹੀ ਤੁਹਾਡੀ ਸੇਵਾ ’ਚ ਅਰਜ਼ ਕਰਦੇ ਚੱਲਾਂਗੇ

ਟੇਕ:-

25 ਜਨਵਰੀ ਕੋ ਦਾਤਾ-ਦਾਤਾ, 25 ਜਨਵਰੀ ਕੋ ਪਿਆਰੇ-ਪਿਆਰੇ,
25 ਜਨਵਰੀ ਕੋ ਆਏ ਦਾਤਾ ਜੀ ਪਿਆਰੇ-ਪਿਆਰੇ
ਰੱਬੀ ਜੋਤ ਹੈ ਆਈ, ਬਹਾਰੇਂ ਹੈ ਲਾਈ-2, ਆ ਗਏ ਸਿਰਜਨਹਾਰੇ

1. ਧੰਨ ਮਾਤਾ-ਪਿਤਾ ਜਹਾਂ ਦਿਆਲ ਪਧਾਰੇ, ਹੋ…ਹੋ…ਓ…ਓ…2
ਧੰਨ-ਧੰਨ ਗਾ ਰਹੇ, ਦੋ ਜਹਾਂ ਮੇਂ ਸਾਰੇ-3, ਹੋ…ਹੋ…ਓ…ਓ…2
ਆ ਗਏ ਤਾਰਨਹਾਰੇ 25 ਜਨਵਰੀ ਕੋ…

2. ਪਰਉਪਕਾਰ ਦਾਤਾ, ਸਭਪੇ ਕੀਏ, ਹੋ..ਹੋ..ਆ..ਆ..
ਤੜਫਤੀ ਰੂਹੋਂ ਕੋ ਨਾਮ-ਜਾਮ ਜੀ ਦੀਏ-3, ਹੋ..ਹੋ..ਆ..ਆ..
ਕੀਏ ਸਭਕੇ ਵਾਰੇ ਨਿਆਰੇ 25 ਜਨਵਰੀ ਕੋ….

3. ਮਾਂ ਸੇ ਭੀ ਬੜ੍ਹਕੇ ਸੰਭਾਲ ਕਰੀ ਦਾਤਾ, ਹੋ..ਹੋ..ਆ..ਆ..
ਪਹਾੜੋਂ ਉਜਾੜੋਂ ਮੇਂ, ਬਚਾਏ ਤੂ ਵਿਧਾਤਾ-3, ਹੋ..ਹੋ..ਆ..ਆ..
ਦੀਆ ਰੂਹਾਨੀ ਦਾਤਾ ਜੀ ਪਿਆਰ-
25 ਜਨਵਰੀ ਕੋ….

4. ਮਾਸ-ਸ਼ਰਾਬ ਛੋੜੋ ਸ਼ੈਤਾਨੀ ਖਾਣਾ, ਹੋ..ਹੋ..ਆ..ਆ..
ਛੋੜੋ ਸਭ ਹੀ ਨਸ਼ੇ ਗਰ ਸੁੱਖ ਹੈ ਪਾਣਾ-3, ਹੋ..ਹੋ..ਆ..ਆ..
ਆਏ ਸੱਚ ਬਤਾਨੇ ਵਾਰੇ 25 ਜਨਵਰੀ ਕੋ….

5. ਸ਼ੈਤਾਨ ਕਿਉਂ ਹੋ ਰਹੇ, ਤੁਮ ਹੋ ਰੇ ਇਨਸਾਨ, ਹੋ..ਹੋ..ਆ..ਆ..
ਲੇਤੇ ਹੋ ਕਿਉਂ ਜਬ ਦੇ ਸਕਤੇ ਨਹੀਂ ਪ੍ਰਾਣ-3, ਹੋ..ਹੋ..ਆ..ਆ..
ਇਨਸਾਨੀਅਤ ਪੜ੍ਹਾਨੇ ਵਾਰੇ
25 ਜਨਵਰੀ ਕੋ….

ਭਜਨ ’ਚ ਆਇਆ ਹੈ:-

ਧੰਨ ਮਾਤਾ-ਪਿਤਾ ਜਹਾਂ ਦਿਆਲ ਪਧਾਰੇ,
ਧੰਨ-ਧੰਨ ਗਾ ਰਹੇ ਦੋ ਜਹਾਂ ਮੇਂ ਸਾਰੇ
ਆ ਗਏ ਤਾਰਨਹਾਰੇ
ਉਹ ਮਾਤਾ, ਉਹ ਪਿਤਾ ਜਿੱਥੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਪਧਾਰੇ, ਧੰਨ-ਧੰਨ ਕਿਹਾ ਜਾ ਸਕਦਾ ਹੈ ਇਹ ਸੰਤਾਂ ਦੇ ਬਚਨ ਹਨ:-

ਜਨਨੀ ਜਨੈ ਤੋ ਭਗਤ ਜਨ, ਕੈ ਦਾਤਾ ਕੈ ਸੂਰ
ਨਹੀਂ ਤੋ ਰਹੇ ਬਾਂਝ ਹੀ, ਕਾਹੇ ਗਵਾਵੇ ਨੂਰ

‘ਜਨਨੀ ਜਨੈ ਤੋ ਭਗਤ ਜਨ’, ਅੱੱਵਲ-ਪਹਿਲਾ ਦਰਜਾ ਜੇਕਰ ਜਨਨੀ, (ਮਾਂ) ਬੱਚਾ ਪੈਦਾ ਕਰਦੀ ਹੈ ਤਾਂ ਭਗਤ ਨੂੰ ਪੈਦਾ ਕਰੇ, ‘ਕੈ ਦਾਤਾ’ ਜਾਂ ਫਿਰ ਮੰਗਣ ਵਾਲਾ ਨਹੀਂ, ਭਾਵ ਜੋ ਕਰਮ ਕਰਕੇ ਖਾਏ ਅਤੇ ਪਰਮਾਰਥ ਕਰੇ, ਅਜਿਹੇ ਦਾਤਾ ਨੂੰ ਜਨਮ ਦੇਵੇ ਜਾਂ ਫਿਰ ਸ਼ੂਰਵੀਰ-ਯੋਧਾ ਹੀ ਜੋ ਦੂਜਿਆਂ ਲਈ ਜਾਨ ਕੁਰਬਾਨ ਕਰ ਜਾਂਦਾ ਹੈ ਜੇਕਰ ਇਨ੍ਹਾਂ ’ਚੋਂ ਕੋਈ ਪੈਦਾ ਨਹੀਂ ਹੋਇਆ ਤਾਂ ਫਿਰ ਕਿਉਂ ਆਪਣੇ ਨੂਰ ਨੂੰ ਗਵਾਉਂਦੀ ਹੈ ਨੌਂ ਮਹੀਨੇ ਪੇਟ ’ਚ ਰੱਖਿਆ, ਪਰਵਰਿਸ਼ ਕੀਤੀ ਅਤੇ ਜੇਕਰ ਉਹ ਸੁਆਰਥੀ ਆ ਗਿਆ, ਗਰਜ਼ੀ ਆ ਗਿਆ ਆਪਣਾ ਕੀਤਾ ਖਾਧਾ ਅਤੇ ਸਭ ਕੁਝ ਖ਼ਤਮ ਇਸ ਲਈ ਸੰਤ-ਮਹਾਂਪੁਰਸ਼ਾਂ ਨੇ ਇਹ ਪਦਵੀ, ਇਹ ਬਹੁਤ ਵੱਡਾ ਰੁਤਬਾ ਜਨਨੀ ਨੂੰ ਦਿੱਤਾ ਹੈ

ਮਾਂ ਦਾ ਕੀ ਰੋਲ ਹੈ ਇਸ ਬਾਰੇ ’ਚ ਪੁਰਾਤਨ ਸਮੇਂ ’ਚ ਅਭਿਮੰਨਿਊ ਦੀ ਇਹ ਚਰਚਾ ਸੀ ਕਿ ਉਸ ਨੇ ਮਾਂ ਦੇ ਗਰਭ ’ਚ ਚਕਰਵਿਊ ਦੇ ਅੰਦਰ ਜਾਣ ਦਾ ਹੀ ਤਰੀਕਾ ਸਿੱਖ ਲਿਆ, ਕਿਉਂਕਿ ਮਾਂ ਸੌਂ ਗਈ, ਸੌਣ ਦੀ ਵਜ੍ਹਾ ਨਾਲ ਉਹ ਬਾਹਰ ਆਉਣ ਦਾ ਤਰੀਕਾ ਨਹੀਂ ਸਮਝ ਪਾਇਆ ਅਤੇ ਉਸੇ ’ਚ ਫਸ ਕੇ ਮਰ ਗਿਆ ਸਾਡੇ ਵਿਗਿਆਨਕ ਲੋਕ ਪਹਿਲਾਂ ਕਹਿੰਦੇ ਸਨ ਕਿ ਇਹ ਗੱਲ ਸਹੀ ਨਹੀਂ ਹੈ, ਪਰ ਹੁਣ ਉਹ ਇਹ ਮੰਨਣ ਨੂੰ ਤਿਆਰ ਹਨ ਕਿ ਜਦੋਂ ਬੱਚਾ ਮਾਂ ਦੇ ਗਰਭ ’ਚ ਹੁੰਦਾ ਹੈ, ਜਿਸ ਜਗ੍ਹਾ ’ਤੇ ਮਾਂ ਜਿਹੜੇ ਵਾਤਾਵਰਨ ’ਚ ਰਹਿੰਦੀ ਹੈ ਉਸ ਦਾ ਅਸਰ ਬੱਚੇ ’ਤੇ ਜ਼ਰੂਰ ਪੈਂਦਾ ਹੈ ਜੇਕਰ ਲੜਾਈ-ਝਗੜੇ ’ਚ ਰਹਿੰਦੀ ਹੈ ਤਾਂ ਬੱਚਾ ਸ਼ੁਰੂ ਤੋਂ ਹੀ ਚਿੜਚਿੜਾ ਪੈਦਾ ਹੋਵੇਗਾ

ਜੇਕਰ ਉਹ ਮਾਂ ਵਾਹਿਗੁਰੂ, ਅੱਲ੍ਹਾ, ਰਾਮ, ਗੌਡ, ਖੁਦਾ, ਈਸ਼ਵਰ ਦੀ ਗੱਲ ਦੀ ਚਰਚਾ ’ਚ ਰਹਿੰਦੀ ਹੈ ਤਾਂ ਉਹ ਬੱਚਾ ਭਗਤ ਜ਼ਰੂਰ ਬਣੇਗਾ ਜੇਕਰ ਉਹ ਸ਼ੂਰਵੀਰ-ਯੋਧਾਵਾਂ ਦੀਆਂ ਗੱਲਾਂ ਕਰਦੀ ਹੈ ਤਾਂ ਉਹ ਬੱਚਾ ਵੀ ਜ਼ਰੂਰ ਸ਼ੂਰਵੀਰ-ਬਹਾਦੁਰ ਬਣੇਗਾ ਕਿਸੇ ਵੀ ਫਕੀਰ ਨੇ ਇਹ ਨਹੀਂ ਲਿਖਿਆ ਕਿ ਕੋਈ ਮਾਂ ਅਜਿਹੇ ਲਾਲ ਨੂੰ ਜਨਮਦੀ ਹੈ ਜੋ ਲੱਖਾਂ-ਹਜ਼ਾਰਾਂ ਨੂੰ ਅੱਲ੍ਹਾ, ਰਾਮ ਨਾਲ ਜੋੜ ਦੇੇਵੇਗਾ ਉਸ ਦਾ ਸਵਰੂਪ ਕਿਸੇ ਮਾਂ ਦੀ ਕੋਖ ’ਚ ਆ ਸਕਦਾ ਹੈ ਸਿਰਫ਼ ਭਗਤ-ਜਨ ਜਾਂ ਯੋਧਾ, ਸ਼ੂਰਵੀਰ ਤੱਕ ਸੀਮਤ ਹੈ, ਜਦੋਂ ਅਜਿਹੀ ਮਾਂ ਨੂੰ ਧੰਨ ਕਿਹਾ, ਜਿਸ ਮਾਂ ਦੀ ਕੋਖ ਤੋਂ ਅਜਿਹੇ ਮੁਰਸ਼ਿਦੇ-ਕਾਮਲ ਨੇ ਜਨਮ ਲਿਆ ਹੋਵੇ, ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਮਾਲਕ ਨਾਲ ਜੋੜਿਆ, ਬੁਰਾਈਆਂ ਛੁਡਵਾਈਆਂ ਤਾਂ ਅਜਿਹੀ ਮਾਂ ਦਾ ਧੰਨਵਾਦ ਕਿਹੜੇ ਸ਼ਬਦਾਂ ’ਚ ਕੀਤਾ ਜਾਵੇ? ਕਿਵੇਂ ਲਿਖ ਕੇ ਕੀਤਾ ਜਾਵੇ? ਭਾਈ! ਮਾਤਾਵਾਂ ਬੈਠੀਆਂ ਹੋਈਆਂ ਹਨ,

ਉਨ੍ਹਾਂ ਦਾ ਇਹੀ ਫਰਜ਼ ਹੈ ਕਿ ਕੋਖ ’ਚ ਬੱਚਾ ਹੈ ਤਾਂ ਕਦੇ ਵੀ ਬੁਰਾਈ ਦੀਆਂ ਗੱਲਾਂ, ਨਿੰਦਾ-ਚੁਗਲੀ ਦੀਆਂ ਗੱਲਾਂ, ਗਲਤ ਗੱਲਾਂ ਨਾ ਕਰੋ ਸਗੋਂ ਰਾਮ-ਨਾਮ ਦੀ ਚਰਚਾ ’ਚ ਬੈਠਣ ਜਾਂ ਫਿਰ ਯੋਧਾ, ਸ਼ੂਰਵੀਰ, ਬਹਾਦਰਾਂ ਦੀਆਂ ਗੱਲਾਂ ਸੁਣਨ ਅਤੇ ਸਤਿਸੰਗ ’ਚ ਆਉਣ ਕਿਉਂਕਿ ਜਿੱਥੇ ਰਾਮ-ਨਾਮ ਦੀ ਚਰਚਾ ਸੁਣਨ ਨੂੰ ਮਿਲਦੀ ਹੈ ਤਾਂ ਸੌਣ ਨਾ, ਸੁਣੋਗੇ ਤਾਂ ਉਸ ਦਾ ਅਸਰ ਬੱਚੇ ’ਤੇ ਜ਼ਰੂਰ ਪੈਂਦਾ ਹੈ ਇੱਥੇ ਚਰਚਾ ਮਾਂ-ਬਾਪ ਦੀ ਆਈ, ਇਸ ਲਈ ਤੁਹਾਡੀ ਸੇਵਾ ’ਚ ਅਰਜ਼ ਕੀਤਾ ਕਿ ਪਰਮ ਪੂਜਨੀਕ ਮਾਤਾ-ਪਿਤਾ ਜੀ, ਜਿਨ੍ਹਾਂ ਨੇ ਬੇਪਰਵਾਹ ਮੁਰਸ਼ਿਦੇ-ਕਾਮਲ ਨੂੰ ਸੰਭਾਲਿਆ, ਪਾਲਣ-ਪੋਸ਼ਣ ਕੀਤਾ ਅਜਿਹੇ ਮਾਂ-ਬਾਪ ਧੰਨ-ਧੰਨ ਕਰਨ ਦੇ ਕਾਬਲ ਹਨ ਜੀ

ਇਸ ਬਾਰੇ ’ਚ ਲਿਖਿਆ ਹੈ:-

ਕੁੱਲ ਮਾਲਕ ਦੇ ਸ਼ੁੱਭ ਆਗਮਨ ਦੀ ਸ਼ੁੱਭ ਖ਼ਬਰ ਪਲਾਂ ’ਚ ਹੀ ਸ੍ਰੀ ਜਲਾਲਆਣਾ ਸਾਹਿਬ ਪਿੰਡ ਦੇ ਘਰ-ਘਰ ਅਤੇ ਆਂਢ-ਗੁਆਂਢ ਦੇ ਪਿੰਡਾਂ ’ਚ ਵੀ ਪਹੁੰਚ ਗਈ ਹਰ ਪਾਸੇ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ, ਹਰ ਪਾਸੋਂ ਵਧਾਈਆਂ ਆਉਣ ਲੱਗੀਆਂ, ਸਾਰੇ ਪਿੰਡ ’ਚ ਥਾਲ ਭਰ-ਭਰ ਕੇ ਸ਼ੱਕਰ ਵੰਡੀ ਗਈ ਅਤੇ ਅਨਾਜ ਅਤੇ ਗੁੜ ਨਾਲ ਗਰੀਬਾਂ ਦੀਆਂ ਝੋਲੀਆਂ ਭਰ ਦਿੱਤੀਆਂ ਗਈਆਂ ਸਾਰੇ ਕੁੱਲ ਮਾਲਕ ਦੇ ਸ਼ੁੱਭ ਆਗਮਨ ਦੀਆਂ ਅਤਿਅੰਤ ਖੁਸ਼ੀਆਂ ਮਨਾਈਆਂ ਗਈਆਂ ਜ਼ਮੀਨ-ਆਸਮਾਨ, ਪਸ਼ੂ-ਪੰਛੀ ਕਈ ਜੀਵ-ਪ੍ਰਾਣੀ ਸਾਰੀ ਪ੍ਰਕਿਰਤੀ ਤੇ ਸਾਰੀ ਖੁਦਾਈ ਬਹੁਤ ਪ੍ਰਸੰਨ ਸੀ ਉਹ ਮਾਲਕ ਦਾ ਲੱਖ-ਲੱਖ ਧੰਨਵਾਦ ਕਰਨ ਲੱਗੇ ਕਿ ਜੀਵ-ਪ੍ਰਾਣੀਆਂ ਦੇ ਉੱਧਾਰਕ ਦੇ ਰੂਪ ’ਚ ‘ਸ਼ਾਹ ਸਤਿਨਾਮ ਜੀ’ ਖੁਦ ਅਨਾਮੀ ਦੇਸ਼ ਤੋਂ ਆਏ ਹਨ ਦੇਵੀ-ਦੇਵਤਾਵਾਂ ਨੇ ਆਪਣੇ ਉੱਚੇ ਸਿੰਘਾਸਨਾਂ ਤੋਂ ੳੁੱਤਰ ਕੇ ਕੁੱਲ ਮਾਲਕ ਦੇ ਨੂਰੀ ਮੁਖੜੇ ਦੇ ਦਰਸ਼ਨ ਕੀਤੇ ਅਤੇ ਅਰਸ਼ਾਂ ਤੋਂ ਫੁੱਲਾਂ ਦੀ ਵਰਖਾ ਨਾਲ ਸਾਰੇ ਧੰਨ-ਧੰਨ ਕਹਿਣ ਲੱਗੇ

ਮਹਾਂਪੁਰਸ਼ਾਂ ਨੇ ਬਾਣੀ ’ਚ ਸੈਂਕੜੇ ਸਾਲ ਪਹਿਲਾਂ ਲਿਖਿਆ ਹੈ, ਉਹ ਤੁਹਾਡੀ ਸੇਵਾ ’ਚ ਅਰਜ਼ ਕਰਦੇ ਹਾਂ ‘ਸਤਿਨਾਮ’ ਸੱਚੇ ਮਾਲਕ ਦਾ ਨਾਮ ਹੈ, ਚਾਹੇ ਤੁਸੀਂ ਗ੍ਰੰਥ ਪੜ੍ਹ ਕੇ ਦੇਖ ਲਓ ‘ਸਤਿਨਾਮ’ ਸੱਚੇ ਮਾਲਕ ਦਾ ਨਾਮ ਹੈ ਜਿਸ ਦੇ ਸਹਾਰੇ ਖੰਡ-ਬ੍ਰਹਿਮੰਡ ਰੁਕੇ ਹੋਏ ਹਨ ਉਸ ਮੁਰਸ਼ਿਦੇ-ਕਾਮਲ ਸੱਚੇ ਮਾਲਕ ਦੀ ਦਇਆ-ਮਿਹਰ ਦਾ ਕਮਾਲ ਜਿਸ ਨੇ ਦੇਖਿਆ, ਜਿਸ ਨੇ ਅਨੁਭਵ ਕੀਤਾ ਉਹ ਹੀ ਜਾਣਦਾ ਹੈ, ਉਹ ਹੀ ਮਹਿਸੂਸ ਕਰਦਾ ਹੈ ਬਹੁਤ ਸਾਰੀਆਂ ਅਜਿਹੀਆਂ ਵਚਿੱਤਰ ਗੱਲਾਂ ਸਾਹਮਣੇ ਆਈਆਂ ਹਨ ਕਿ ਮੁਰਸ਼ਿਦੇ-ਕਾਮਲ ਇੱਥੇ ਸਤਿਸੰਗ ਕਰ ਰਹੇ ਹਨ ਅਤੇ ਉੱਥੇ ਕਿਸੇ ਹੋਰ ਜਗ੍ਹਾ ’ਤੇ ਸੈਂਕੜੇ ਕਿਲੋਮੀਟਰ ਦੂਰ ਕਿਸੇ ਜੀਵ ਦੀ ਸੰਭਾਲ ਵੀ ਕਰ ਰਹੇ ਹਨ ਇਹ ਵੀ ਦੇਖਣ ’ਚ ਆਇਆ

ਪਰ ਉਪਕਾਰ ਦਾਤਾ, ਸਭਪੇ ਕੀਏ ਜੀ, ਹੋ..ਹੋ..ਆ..ਆ..-2
ਤੜਫਤੀ ਰੂਹੋਂ ਕੋ ਨਾਮ-ਜਾਮ ਜੀ ਦੀਏ-3, ਹੋ..ਹੋ..ਆ..ਆ..-2
ਕੀਏ ਸਭਕੇ ਵਾਰੇ ਨਿਆਰੇ

ਲੋਕ ਸ਼ਰਾਬ ਦਾ ਜਾਮ ਪੀਂਦੇ ਹਨ, ਨਸ਼ੇ ਦਾ ਜਾਮ ਪੀਂਦੇ ਹਨ ਪਰ ਸਹਿਨਸ਼ਾਹ ਜੀ ਨੇ, ਜੋ ਤੜਫ ਰਹੇ ਸਨ, ਬੇਚੈਨ ਸਨ, ਪ੍ਰੇਸ਼ਾਨ ਸਨ, ਉਨ੍ਹਾਂ ਨੂੰ ਸੱਚੇ ਮੁਰਸ਼ਿਦੇ-ਕਾਮਲ ਨੇ ਨਾਮ ਦਾ ਜਾਮ, ਪ੍ਰੇਮ-ਨਸ਼ੇ ਦਾ ਜਾਮ ਦਿੱਤਾ ਰਾਮ-ਨਾਮ ਦਾ ਨਸ਼ਾ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦੇ ਨਾਮ ਦਾ ਨਸ਼ਾ ਜਿਸ-ਜਿਸ ਨੇ ਪੀਤਾ ਉਸੇ ਦੇ ਹੀ ਵਾਰੇ-ਨਿਆਰੇ ਹੋ ਗਏ
ਇਸ ਬਾਰੇ ’ਚ ਲਿਖਿਆ ਹੈ:-

ਇਹ ਹਸਤੀਆਂ ਪਰਉਪਕਾਰ ਦੀ ਖਾਤਰ ਦੁਨੀਆਂ ’ਚ ਸਾਡੀ ਭਲਾਈ ਲਈ ਆਇਆ ਕਰਦੀਆਂ ਹਨ ਉਹ ਆਪਣੇ ਅਲੌਕਿਕ ਆਨੰਦ ਨੂੰ ਛੱਡ ਕੇ ਮਾਤਲੋਕ ’ਚ ਆਉਂਦੀਆਂ ਹਨ ਤਾਂ ਕਿ ਉਹ ਮਾਇਆ ਅਤੇ ਕਾਲ ਦੇ ਮਹਾਂ-ਅੰਧਕਾਰ ਦੇ ਜਾਲ ਤੋਂ ਜੀਵਾਂ ਨੂੰ ਕੱਢ ਕੇ ਲੈ ਜਾਵੇ ਉਹ ਸਾਡੀ ਤਰ੍ਹਾਂ ਮਲਮੂਤਰ ਵਾਲੀ ਦੇਹ ਧਾਰਨ ਕਰਦੀਆਂ ਹਨ ਅਤੇ ਇਸ ਮਾਤਲੋਕ ’ਚ ਸਾਡੀ ਤਰ੍ਹਾਂ ਵਿਚਰਦੀਆਂ ਹਨ ਉਹ ਜਨਮ-ਮਰਨ ਦੀ ਕੈਦ ਤੋਂ ਆਜ਼ਾਦ ਤੇ ਅਜਰ-ਅਮਰ ਹਸਤੀਆਂ ਹੁੰਦੀਆਂ ਹਨ ਉਨ੍ਹਾਂ ਦੀ ਜ਼ਿੰਦਗੀ ਦਾ ਉਦੇਸ਼ ਸਾਨੂੰ ਜੀਆਦਾਨ ਦੇ ਕੇ ਆਤਮਿਕ ਮੰਡਲਾਂ ਤੋਂ ਪਾਰ ਮਾਲਕ ਨਾਲ ਮਿਲਾਉਣ ਦਾ ਹੁੰਦਾ ਹੈ

ਜਨਮ ਮਰਨ ਦੁਹਹੂ ਮਹਿ ਨਾਹੀ ਜਨ ਪਰ ਉਪਕਾਰੀ ਆਏ
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ

ਭਜਨ ’ਚ ਅੱਗੇ ਆਇਆ ਹੈ:-

ਮਾਂ ਸੇ ਭੀ ਬੜ੍ਹ ਕੇ, ਸੰਭਾਲ ਕਰੀ ਦਾਤਾ, ਹੋ..ਹੋ..ਆ..ਆ..-2
ਪਹਾੜੋਂ ਉਜਾੜੋਂ ਮੇਂ, ਬਚਾਏ ਤੂੰ ਵਿਧਾਤਾ-3, ਹੋ..ਹੋ..ਆ..ਆ..-2
ਦੀਆ ਰੂਹਾਨੀ ਦਾਤਾ ਜੀ ਪਿਆਰ-ਏ

ਮਾਂ-ਬੇਟੇ ਦਾ ਰਿਸ਼ਤਾ ਸਮਾਜ ’ਚ ਬਹੁਤ ਵੱਡਾ ਮੰਨਿਆ ਜਾਂਦਾ ਹੈ ਜਿਵੇਂ ਸਰਦੀ ਦਾ ਮੌਸਮ ਹੈ ਅਤੇ ਬੱਚਾ ਮਾਂ ਦੇ ਨਾਲ ਲੇਟਿਆ ਹੋਇਆ ਹੈ ਅਚਾਨਕ ਰਫ਼ਾ-ਹਾਜ਼ਤ ਕਰ ਦਿੰਦਾ ਹੈ, ਪੇਸ਼ਾਬ ਕਰ ਦਿੰਦਾ ਹੈ ਅਤੇ ਉਹ ਬਿਸਤਰ ਗਿੱਲਾ ਹੋ ਜਾਂਦਾ ਹੈ ਮਾਂ ਨੂੰ ਤਕਲੀਫ ਹੁੰਦੀ ਹੈ ਕਿ ਮੇਰਾ ਬੱਚਾ ਸਰਦੀ ਦੇ ਮੌਸਮ ’ਚ ਗਿੱਲੀ ਜਗ੍ਹਾ ਤੇ ਪਿਆ ਹੈ ਕੋਈ ਇੰਤਜ਼ਾਮ ਹੋਰ ਨਹੀਂ ਹੁੰਦਾ ਤਾਂ ਮਾਂ ਬੱਚੇ ਨੂੰ ਉਠਾ ਕੇ ਆਪਣੇ ਵਾਲੀ ਸੁੱਕੀ ਜਗ੍ਹਾ ’ਚ ਲਿਟਾ ਲੈਂਦੀ ਹੈ ਅਤੇ ਖੁਦ ਉਸ ਗਿੱਲੀ ਜਗ੍ਹਾ ’ਚ ਲੇਟ ਜਾਂਦੀ ਹੈ ਬੱਚਾ ਚੱਲਣਾ ਸਿਖਦਾ ਹੈ, ਮਾਂ ਨੂੰ ਪਹਿਲਾਂ ਬੁਰਾਈ ਸੁਝਦੀ ਹੈ ਕਿ ਮੇਰਾ ਬੇਟਾ ਚੱਲ ਰਿਹਾ ਹੈ ਕਿਤੇ ਸੱਟ ਨਾ ਖਾ ਲਵੇ, ਉਸ ਨੂੰ ਠੋਕਰ ਨਾ ਲੱਗ ਜਾਵੇ, ਹਾਲਾਂਕਿ ਉਹ ਚਾਹੁੰਦੀ ਨਹੀਂ

ਪਰ ਉਸ ਦੇ ਅੰਦਰ ਵਿਚਾਰ ਮਮਤਾ ਦੀ ਵਜ੍ਹਾ ਨਾਲ ਇਹ ਚੱਲਦੇ ਰਹਿੰਦੇ ਹਨ ਫਿਰ ਉਸ ਨੂੰ ਚੱਲਣਾ ਸਿਖਾਉਂਦੀ ਹੈ ਬੱਚਾ ਸੁੱਤਾ ਹੋਇਆ ਹੋਵੇ ਤਾਂ ਮਾਂ ਨੂੰ ਇਹ ਫਿਕਰ ਰਹਿੰਦਾ ਹੈ ਕਿ ਕਿਤੇ ਮੇਰਾ ਬੇਟਾ ਭੁੱਖਾ ਨਾ ਹੋਵੇ ਉਠਾਉਂਦੀ ਵੀ ਨਹੀਂ ਸੋਚਦੀ ਹੈ ਕਿ ਉਠਾਊਂਗੀ ਤਾਂ ਇਸ ਦੀ ਨੀਂਦ ਖਰਾਬ ਹੋ ਜਾਏਗੀ ਇਸ ਲਈ ਬੈਠ ਜਾਂਦੀ ਹੈ, ਮੱਖੀਆਂ ਉਡਾਉਂਦੀ ਹੈ, ਧਿਆਨ ਦਿੰਦੀ ਹੈ ਕਿ ਕਦੋਂ ਉਠੇਗਾ, ਕਦੋਂ ਇਸ ਦੀ ਭੁੱਖ ਦੂਰ ਕਰਾਂ ਬੱਚਾ ਉੱਠਦਾ ਹੈ ਮਾਂ ਦੁੱਧ ਪਿਲਾਉਂਦੀ ਹੈ, ਸਹਿਲਾਉਂਦੀ ਹੈ, ਪਿਆਰ ਕਰਦੀ ਹੈ ਅਤੇ ਫਿਰ ਚੱਲਣ ਲੱਗਦਾ ਹੈ ਤਾਂ ਉਂਗਲੀ ਪਕੜਦੀ ਹੈ ਕਿ ਕਿਤੇ ਡਿੱਗ ਨਾ ਜਾਵੇ, ਪਰ ਇੱਕ ਸਮਾਂ ਆਉਂਦਾ ਹੈ ਜਦੋਂ ਬੱਚਾ ਵਧੀਆ ਚੱਲਦਾ ਹੈ, ਮਾਂ ਦਾ ਫਿਕਰ ਅੱਧਾ ਰਹਿ ਜਾਂਦਾ ਹੈ ਫਿਰ ਬੱਚਾ ਵੱਡਾ ਹੋ ਜਾਂਦਾ ਹੈ, ਸ਼ਾਦੀ ਹੋ ਗਈ, ਅੱਗੇ ਬੱਚੇ ਹੋ ਗਏ, ਕਾਫੀ ਹੱਦ ਤੱਕ ਫਿਕਰ ਘੱਟ ਹੋ ਜਾਂਦੀ ਹੈ

ਤਾਂ ਇਹ ਮਾਂ ਦਾ ਪਿਆਰ ਜ਼ਬਰਦਸਤ ਹੈ ਕੋਈ ਕਿੰਨਾ ਵੀ ਵੱਡਾ ਬਣ ਜਾਵੇ ਮਾਂ ਦਾ ਰਿਣ ਨਹੀਂ ਚੁਕਾ ਸਕਦਾ ਅੱਜ ਦੌਰ ਕੁਝ ਹੋਰ ਹੈ ਕਹਿੰਦੇ ਹਨ, ਅਸੀਂ ਨਵੇਂ ਜ਼ਮਾਨੇ ਦੇ ਪੜ੍ਹੇ-ਲਿਖੇ ਹਾਂ, ਸਮਝਦਾਰ ਹਨ ਤੁਹਾਨੂੰ ਕੀ ਅਕਲ ਹੈ, ਬੜ-ਬੜ ਕਰਦੇ ਰਹਿੰਦੇ ਹੋ ਬੁਲਾਉਣਾ ਵੀ ਪਸੰਦ ਨਹੀਂ ਕਰਦੇ ਚਾਹੇ ਕੁਝ ਵੀ ਬੋਲਣ ਜਨਮ ਤਾਂ ਇਨ੍ਹਾਂ ਨੇ ਦਿੱਤਾ ਹੈ, ਖੂਨ ਤਾਂ ਉਨ੍ਹਾਂ ਦਾ ਹੀ ਤੁਹਾਡੀਆਂ ਰਗਾਂ ’ਚ ਦੌੜ ਰਿਹਾ ਹੈ ਪਰ ਅੱਜ ਅਜਿਹਾ ਹੋ ਰਿਹਾ ਹੈ ਕਿ ਮਾਂ-ਬਾਪ ਦਾ ਅਦਬ-ਸਤਿਕਾਰ, ਇੱਜ਼ਤ ਘੱਟ ਹੁੰਦਾ ਜਾ ਰਿਹਾ ਹੈ ਤੁਸੀਂ ਸਮਝਦੇ ਹੋ ਕਿ ਤੁਸੀਂ ਅਜਿਹਾ ਕਰਕੇ ਕੋਈ ਤੀਰ ਮਾਰ ਰਹੇ ਹੋ? ਤੁਸੀਂ ਜੈਸਾ ਕਰ ਰਹੇ ਹੋ, ਵੈਸਾ ਹੀ ਤੁਹਾਡੀ ਔਲਾਦ ਵੀ ਸਿੱਖ ਰਹੀ ਹੈ

ਤਾਂ ਭਾਈ! ਮਾਂ ਦਾ ਦੇਣ ਦਿੱਤਾ ਨਹੀਂ ਜਾ ਸਕਦਾ, ਉਸ ਦਾ ਕੋਈ ਰਿਣ ਚੁਕਾ ਨਹੀਂ ਸਕਦਾ ਪਰ ਪੀਰ-ਫਕੀਰਾਂ ਨੇ ਸਾਡੇ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਗੁਰੂ ਮਾਂ ਤੋਂ ਵੀ ਵਧ ਕੇ ਸੰਭਾਲ ਕਰਦਾ ਹੈ ਮਾਂ ਤਾਂ ਇਸ ਜ਼ਹਾਨ ਤੱਕ, ਜਦੋਂ ਤੱਕ ਉਮਰ ਹੈ, ਤੁਹਾਡੀ ਸੰਭਾਲ ਰੱਖੇਗੀ, ਚਲੀ ਗਈ ਤਾਂ ਸੰਭਾਲ ਨਹੀਂ ਕਰ ਸਕੇਗੀ ਪੀਰ-ਫਕੀਰ, ਜੋ ਪੂਰਨ-ਸੱਚਾ ਹੁੰਦਾ ਹੈ, ਜਿਸ ਨੂੰ ਵੀ ਅੱਲ੍ਹਾ-ਰਾਮ ਦੇ ਨਾਮ ਨਾਲ ਨਵਾਜ਼ਦਾ ਹੈ ਉਹ ਹਮੇਸ਼ਾ ਉਸ ਦਾ ਫਿਕਰ ਰੱਖਦਾ ਹੈ ਇਸ ਦਾ ਪੈਰ ਕਦੇ ਫਿਸਲ ਨਾ ਜਾਵੇ ਉਸ ਨੂੂੰ ਚੱਲਣਾ ਸਿਖਾਉਂਦਾ ਹੈ ਜਦੋਂ ਤੱਕ ਇਹ ਜੀਵ ਸੰਸਾਰ ਛੱਡ ਕੇ ਮਾਲਕ ਦੀ ਗੋਦ ’ਚ ਨਹੀਂ ਬੈਠ ਜਾਂਦਾ ਉਦੋਂ ਤੱਕ ਉਸ ਦੇ ਮੁਰਸ਼ਿਦ, ਉਸ ਰੂਹਾਨੀ ਪੀਰ-ਫਕੀਰ ਨੂੰ ਫਿਕਰ ਰਹਿੰਦਾ ਹੈ ਕਿ ਇਸ ਜੀਵ ਨੂੰ ਕਦੋਂ ਮਨ ਦਗਾ ਦੇ ਜਾਵੇ, ਕਦੋਂ ਕਿਸੇ ਦੇ ਹੱਥ ਚੜ੍ਹ ਜਾਵੇ ਇਹ ਤਾਂ ਫਿਸਲਣ ਵਾਲੀ ਜਗ੍ਹਾ ਹੈ ਕੀ ਪਤਾ ਇਹ ਕਦੋਂ ਫਿਸਲ ਜਾਵੇ ਇਸ ਲਈ ਹਮੇਸ਼ਾ ਉਸ ਦਾ ਹੱਥ ਪਕੜ ਕੇ ਰੱਖਦਾ ਹੈ ਕਦੇ ਵੀ ਹੱਥ ਨਹੀਂ ਛੱਡਦਾ ਇਸ ਲਈ ਸਾਡੇ ਧਰਮਾਂ ’ਚ ਪੀਰ-ਫਕੀਰ, ਮੁਰਸ਼ਿਦੇ-ਕਾਮਲ ਦੀ ਸੰਭਾਲ ਮਾਂ ਤੋਂ ਵਧ ਕੇ ਮੰਨੀ ਗਈ ਹੈ ਜਿਵੇਂ ਕੂੰਜ ਹੁੰਦੀ ਹੈ, ਕਿਤੇ ਉੱਡਦੀ ਹੈ, ਖਿਆਲਾਂ ’ਚ ਆਪਣੇ ਅੰਡਿਆਂ ਨੂੰ ਸੈਂਦੀ ਰਹਿੰਦੀ ਹੈ ਜਾਂ ਜਿਵੇਂ ਗਾਂ ਹੈ, ਕਿਤੇ ਚਲੀ ਜਾਂਦੀ ਪਰ ਉਸ ਦਾ ਧਿਆਨ ਪਿੱਛੇ ਆਪਣੇ ਵੱਛੇ ’ਚ ਰਹਿੰਦਾ ਹੈ ਕਿ ਮੇਰਾ ਉਹ ਬੇਟਾ ਉੱਥੇ ਹੈ

ਮਾਸ-ਸ਼ਰਾਬ ਛੋੜੋ ਸ਼ੈਤਾਨੀ ਖਾਣਾ-2, ਹੋ..ਹੋ..ਆ..ਆ..
ਛੋੜੋ ਸਭ ਹੀ ਨਸ਼ੇ ਗਰ ਸੁੱਖ ਹੈ ਪਾਣਾ-3, ਹੋ..ਹੋ..ਆ..ਆ..
ਆਏ ਸੱਚ ਬਤਾਨੇ ਵਾਰੇ 25 ਜਨਵਰੀ ਕੋ…

ਮਾਸ ਮਛੁਰੀਆ ਖਾਤ ਹੈ, ਸੁਰਾ ਪਾਨ ਕੇ ਹੇਤ
ਤੇ ਨਰ ਜੜ ਸੇ ਜਾਏਂਗੇ, ਜਿਉਂ ਮੂਰੀ ਕਾ ਖੇਤ
ਬੱਕਰੀ ਪਾਤੀ ਖਾਤ ਹੈ, ਤਾਕੀ ਕਾਢੀ ਖਾਲ
ਜੋ ਬੱਕਰੀ ਕੋ ਖਾਤ ਹੈ, ਤਾਕਾ ਕੌਨ ਹਵਾਲ

ਸੰਤਾਂ, ਮਹਾਂਪੁਰਸ਼ਾਂ ਨੇ ਇਹ ਲਿਖਿਆ ਹੈ ਖਾਣਾ ਹੀ ਹੈ ਤਾਂ ਆਪਣਾ ਕੱਟ ਕੇ ਖਾਓ ਤੁਹਾਡੇ ਖੁਦ ਦੇ ਕੋਈ ਘਾਹ-ਫੂਸ ਤਾਂ ਲੱਗਿਆ ਨਹੀਂ ਹੈ ਕਹਿੰਦਾ, ਨਹੀਂ! ਇੱਧਰ ਦਰਦ ਹੁੰਦਾ ਹੈ ਜਿਨ੍ਹਾਂ ਨੂੰ ਤੂੰ ਮਾਰ ਕੇ, ਕੱਟ ਕੇ ਖਾਂਦਾ ਹੈ ਉਨ੍ਹਾਂ ਦੇ ਮਰ੍ਹਮਪੱਟੀ ਹੋ ਰਹੀ ਹੁੰਦੀ ਹੈ? ਤਾਂ ਭਾਈ! ਮਾਸ ਨਹੀਂ ਖਾਣਾ ਚਾਹੀਦਾ ਸ਼ਰਾਬ ਵੀ ਨਹੀਂ ਪੀਣੀ ਚਾਹੀਦੀ ਅਸੀਂ ਕਈ ਧਰਮਾਂ ’ਚ ਮਹਾਂਪੁਰਸ਼ਾਂ ਦੀਆਂ ਗੱਲਾਂ ਪੜ੍ਹੀਆਂ ਸਾਰੇ ਧਰਮਾਂ ’ਚ ਗੁਰੂਆਂ ਨੇ ਜਿਨ੍ਹਾਂ ਨੇ ਜਾਤ ਬਣਾਈ, ਉਨ੍ਹਾਂ ਨੇ ਲਿਖਿਆ ਹੈ ਕਿ ਅਫੀਮ ਨਹੀਂ ਖਾਣਾ, ਸ਼ਰਾਬ ਨਹੀਂ ਪੀਣਾ, ਜੀਵ ਹੱਤਿਆ ਨਹੀਂ ਕਰਨਾ,

ਬਿਨ੍ਹਾਂ ਵਜ੍ਹਾ ਲੜਾਈ-ਝਗੜਾ ਨਹੀਂ ਕਰਨਾ ਪਰ ਹੈਰਾਨੀ ਹੁੰਦੀ ਹੈ, ਸਾਰਾ ਕੰਮ ਇਹ ਹੀ ਹੋ ਰਿਹਾ ਹੈ ਸਾਰੇ ਧਰਮਾਂ ’ਚ ਕਹਿੰਦੇ ਹਨ ਕਿ ਉਹ ਸਾਡਾ ਧਰਮ ਹੈ, ਇਹ ਉਹ, ਫਲਾਂ-ਫਲਾਂ ਅਤੇ ਜਦੋਂ ਉਨ੍ਹਾਂ ਦੇ ਧਰਮ ’ਚ ਜੋ-ਜੋ ਗੱਲਾਂ ਲਿਖੀਆਂ ਹੋਈਆਂ, ਉਨ੍ਹਾਂ ਦੇ ਜੋ ਨਿਯਮ ਹਨ, ਉਨ੍ਹਾਂ ’ਚੋਂ ਕੋਈ ਨਿਯਮ ਨਹੀਂ ਮਿਲਦਾ ਬੜਾ ਹੀ ਦੁੱਖ ਆਉਂਦਾ ਹੈ ਤੁਸੀਂ ਉਨ੍ਹਾਂ ਮਹਾਂਪੁਰਸ਼ਾਂ ਦੇ ਬਣਦੇ ਹੋ ਜੋ ਸਭ ਕੁਝ ਰਗੜ ਰਹੇ ਹਨ ਕਿਸੇ ਧਰਮ ’ਚ ਨਹੀਂ ਲਿਖਿਆ ਕਿ ਸ਼ਰਾਬ ਪੀਆ ਕਰੋ

ਹਿੰਦੂ ਧਰਮ ਕਹਿੰਦਾ ਹੈ ਕਿ ਸ਼ਰਾਬ ਨਰਕਾਂ ’ਚ ਲੈ ਜਾਣ ਲਈ ਮਾਂ ਦੀ ਮਾਂ ਦਾ ਕੰਮ ਕਰਦੀ ਹੈ ਨਰਕਾਂ ਦੀ ਨਾਨੀ ਹੈ ਸ਼ਰਾਬ ਨੂੰ ਨਰਕਾਂ ਦੀ ਨਾਨੀ ਮੰਨਿਆ ਹੈ ਆਰਥਿਕ ਤੌਰ ’ਤੇ ਨਰਕ, ਸਰੀਰਕ ਨਰਕ, ਪਰਿਵਾਰਕ ਨਰਕ, ਸਮਾਜਿਕ ਨਰਕ ਅਤੇ ਆਤਮਿਕ ਨਰਕ ਇਸ ਲਈ ਇਸ ਨੂੰ ਕੁੰਭੀ ਨਰਕ ਦੀ ਨਾਨੀ ਕਿਹਾ ਹੈ

ਇਸਲਾਮ ਧਰਮ ’ਚ ਸ਼ਰ+ਆਬ ਭਾਵ ਸ਼ਰਾਬ ਦਾ ਸੰਧੀ ਵਿਛੇਦ ਹੈ ‘ਸ਼ਰ’ ਮਤਲਬ ਸ਼ਰਾਰਤ ਜਾਂ ਸ਼ੈਤਾਨ ‘ਆਬ’ ਮਤਲਬ ਪਾਣੀ ਹੈ ਖੁਦਾ ਦੀ ਇਬਾਦਤ ਕਰਨ ਵਾਲੋ, ਸ਼ਰਾਬ ਸ਼ੈਤਾਨ ਦਾ ਪਾਣੀ ਹੈ ਜੇਕਰ ਪੀਓਗੇ ਤਾਂ ਕੀਤੀ ਗਈ ਇਬਾਦਤ ਖਾਕ ’ਚ ਮਿਲੇਗੀ, ਦੋਜ਼ਖ਼ ’ਚ ਜਲੋਗੇ ਸਿੱਖ ਧਰਮ ’ਚ ਸ਼ਰਾਬ ਤੋਂ ਹੀ ਨਹੀਂ ਸਾਰੇ ਨਸ਼ਿਆਂ ਤੋਂ ਵੀ ਮਨ੍ਹਾ ਕੀਤਾ ਹੈ

ਪੋਸਤ ਭੰਗ ਅਫੀਮ ਮਦ ਨਸ਼ਾ ਉਤਰ ਜਾਏ ਪ੍ਰਭਾਤ
ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ

ਸਾਰੇ ਸੁਣਦੇ ਹਨ, ਪੜ੍ਹਦੇ ਹਨ ਫਿਰ ਵੀ ਛੁਪ-ਛੁਪ ਕੇ ਪੀਂਦੇ ਹਨ ਕਈ ਸਾਰਿਆਂ ਦੇ ਸਾਹਮਣੇ ਪੀਂਦੇ ਹਨ ਤਾਂ ਭਾਈ! ਕਿੱਥੇ ਧਰਮ ਰਹਿ ਗਿਆ, ਕਿੱਥੇ ਕਰਮ ਰਹਿ ਗਿਆ ਧਰਮਾਂ ’ਚ ਸ਼ਰਾਬ ਨੂੰ ਮਨ੍ਹਾ ਕੀਤਾ ਗਿਆ ਹੈ ਪਰ ਜਿਸ ਵੀ ਠੇਕੇ ’ਤੇ ਦੇਖੋ ਸਾਰੇ ਧਰਮਾਂ ਦੇ ਲੋਕ ਉੱਥੇ ਖੜ੍ਹੇ ਨਜ਼ਰ ਆਉਂਦੇ ਹਨ ਧਰਮਾਂ ’ਚ ਤਾਂ ਮਨ੍ਹਾ ਹੈ ਹੁਣ ਕੋਈ ਮੰਨੇ ਜਾਂ ਨਾ ਮੰਨੇ ਉਸ ਦੀ ਮਰਜ਼ੀ ਹੈ ਭਾਈ! ਇਹ ਮਾਸ, ਸ਼ਰਾਬ ਬਹੁਤ ਹੀ ਭਿਆਨਕ ਹੈ

ਸ਼ੈਤਾਨ ਕਿਉਂ ਹੋ ਰਹੇ, ਤੁਮ ਹੋ ਰਹੇ ਇਨਸਾਨ, ਹੋ..ਹੋ..ਆ..ਆ..-2
ਲੇਤੇ ਹੋ ਕਿਉਂ ਜਬ ਦੇ ਸਕਤੇ ਨਹੀਂ ਪ੍ਰਾਣ-3, ਹੋ..ਹੋ..ਆ..ਆ..-2
ਇਨਸਾਨੀਅਤ ਪੜ੍ਹਾਨੇ ਵਾਰੇ

ਜਦੋਂ ਤੁਸੀਂ ਕਿਸੇ ਨੂੰ ਜਿਉਂਦਾ ਨਹੀਂ ਕਰ ਸਕਦੇ ਤਾਂ ਮਾਰਨ ਦਾ ਹੱਕ ਵੀ ਤੁਹਾਡਾ ਨਹੀਂ ਹੈ ਇਨਸਾਨ-ਇਨਸਾਨ ਨੂੰ ਦਸ-ਵੀਹ ਹਜ਼ਾਰ ਦੇ ਲਈ ਮਾਰਦਾ ਹੈ ਜਦਕਿ ਮਾਰਨ ਵਾਲੇ ਨੂੰ ਲੱਖ, ਅਰਬ ਰੁਪਇਆ ਦਿੱਤਾ ਜਾਂਦਾ ਹੈ ਕਿ ਦਸ ਹਜ਼ਾਰ ਲਈ ਤੂੰ ਇਸ ਨੂੰ ਮਾਰਿਆ ਹੈ ਅਤੇੇ ਜੇਕਰ ਜਿਉਂਦਾ ਕਰਨ ਲਈ ਅਰਬ ਰੁਪਇਆ ਦਿੱਤਾ ਜਾਵੇ ਤਾਂ ਵੀ ਉਹ ਉਸ ਨੂੰ ਜਿਉਂਦਾ ਨਹੀਂ ਕਰ ਸਕਦਾ ਇੱਕ ਦਿਨ ਇਸ ਦੁਨੀਆਂ ਤੋਂ ਜਦੋਂ ਜਾਏਗਾ ਤਾਂ ਵੀਹ ਹਜ਼ਾਰ ’ਚੋਂ ਇੱਕ ਨਵਾਂ ਪੈਸਾ ਨਾਲ ਨਹੀਂ ਲੈ ਜਾ ਸਕੇਗਾ ਫਿਰ ਇਹ ਇਨਸਾਨ ਜੁਲਮੋਂ ਸਿਤਮ ਕਿਸ ਲਈ ਕਰਦਾ ਹੈ ਅੱਜ ਇਨਸਾਨ ਸ਼ੈਤਾਨ ਦੇ ਬਾਪ ਨਜ਼ਰ ਆਉਂਦੇ ਹਨ, ਕਦੋਂ ਕਿੱਥੇ ਕਿਸ ਨੂੰ ਡੰਗ ਮਾਰ ਦੇਣ ਪਹਿਲਾਂ ਉਨ੍ਹਾਂ ਦੇ ਕਾਇਦੇ ਕਾਨੂੰਨ ਹੁੰਦੇ ਸਨ, ਉਨ੍ਹਾਂ ਦਾ ਦਾਇਰਾ ਹੁੰਦਾ ਸੀ, ਪਰ ਅੱਜ ਵਾਲੇ ਦਾ ਤਾਂ ਕੋਈ ਦਾਇਰਾ ਨਹੀਂ ਹੈ ਪਤਾ ਨਹੀਂ ਕਿੱਥੇ ਜਾ ਕੇ, ਕਿਸ ਪਲ ’ਚ, ਕੀ ਕਰ ਦੇਵੇ ਅਤੇ ਉੱਪਰ ਤੋਂ ਕਿਸੇ ਦਾ ਕੋਈ ਪਤਾ ਵੀ ਨਹੀਂ ਚੱਲੇਗਾ

ਕਈ ਅਜਿਹੇ ਹਨ ਜੋ ਦੇਖਣ ’ਚ ਵਿਚਾਰੇ ਸਮਾਜ ਸੇਵਕ ਹਨ, ਅੱਲ੍ਹਾ-ਰਾਮ ਦਾ ਨਾਮ ਲੈਣ ਵਾਲੇ ਹਨ ਅਤੇ ਅੰਦਰ ਤੋਂ ਕੁਝ ਹੋਰ ਹਨ ਭਾਈ! ਅਜਿਹੇ ਦੋਗਲੇ ਸ਼ੈਤਾਨੀ ਲੋਕਾਂ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ ਇਸ ਦਾ ਨਾਂਅ ਘੋਰ ਕਲਿਯੁਗ ਹੈ, ਭਿਆਨਕ ਸਮਾਂ ਹੈ ਇੱਥੇ ਕਿਸੇ ਨਾਲ ਕੋਈ ਮਤਲਬ ਨਹੀਂ ਕੋਈ ਮਰ ਰਿਹਾ ਹੈ, ਖਪ ਰਿਹਾ ਹੈ, ਅੰਦਰ ਰਹਿਮ, ਦਇਆ ਤਾਂ ਖ਼ਤਮ ਹੁੰਦੀ ਗਈ, ਉਦੋਂ ਸੱਚੇ ਮੁਰਸ਼ਿਦੇ-ਕਾਮਲ ਨੇ ਰਾਮ-ਨਾਮ ਦਾ ਡੰਕਾ ਵਜਾਇਆ ਇਨਸਾਨੀਅਤ ਦਾ ਪਾਠ ਪੜ੍ਹਾਇਆ ਕਿ ਇਨਸਾਨ ਦਾ ਮਤਲਬ ਕਿਸੇ ਦੇ ਦੁੱਖ-ਦਰਦ ’ਚ ਸ਼ਾਮਲ ਹੋ ਕੇ ਦੁੱਖ-ਦਰਦ ਨੂੰ ਦੂਰ ਕਰਨਾ ਇਸੇ ਦਾ ਨਾਂਅ ਇਨਸਾਨੀਅਤ ਹੈ ਕਿਸੇ ਨੂੰ ਜੇਕਰ ਤੜਫਾਉਂਦੇ ਹੋ ਤਾਂ ਇਹ ਇਨਸਾਨੀਅਤ ਨਹੀਂ ਸ਼ੈਤਾਨੀਅਤ ਹੈ, ਰਾਖ਼ਸ਼ੀਪਣ ਹੈ ਅੱਜ ਉਨ੍ਹਾਂ ਸੱਚੇ ਮੁਰਸ਼ਿਦੇ-ਕਾਮਲ ਦੀ ਸਿੱਖਿਆ ’ਤੇ ਚੱਲਦੇ ਹੋਏ ਸਾਧ-ਸੰਗਤ ਅਮਲ ਕਰਦੀ ਹੈ

ਅਤੇ ਪਰਮਾਰਥ ’ਚ ਜੁਟੀ ਹੋਈ ਹੈ ਅੱਲ੍ਹਾ, ਰਾਮ ਸਤਿਗੁਰੂ ਮੁਰਸ਼ਿਦੇ-ਕਾਮਲ ਨੂੰ ਇਹੀ ਪ੍ਰਾਰਥਨਾ, ਦੁਆ, ਅਰਦਾਸ ਕਰਦੇ ਹਾਂ ਕਿ ਹੇ ਮਾਲਕ! ਤੇਰੇ ਭਗਤ ਦਿਨ ਦੁੱਗਣੀ ਤੇ ਰਾਤ ਚੌਗੁਣੀ ਰੂਹਾਨੀਅਤ ’ਚ ਤਰੱਕੀ ਕਰਨ ਅਤੇ ਆਪਣੀਆਂ ਝੋਲੀਆਂ ਤੇਰੀ ਦਇਆ-ਮਿਹਰ ਨਾਲ ਭਰਦੇ ਰਹਿਣ ਤੇਰੇ ਜਨਮ ਦਿਹਾੜੇ ’ਤੇ, ਤੈਨੂੰ ਹੋਰ ਅਸੀਂ ਕੁਝ ਦੇ ਨਹੀਂ ਸਕਦੇ, ਤੇਰੇ ਤੋਂ ਮੰਗ ਕਰਦੇ ਹਾਂ, ਕਿਉਂਕਿ ਤੂੰ ਦਾਤਾ ਹੈ ਭਾਈ! ਉਸ ਮੁਰਸ਼ਿਦੇ-ਕਾਮਲ ਨੂੰ ਇਹੀ ਦੁਆ, ਪ੍ਰਾਰਥਨਾ ਕਰਦੇ ਹਾਂ ਕਿ ਹਰ ਕੋਈ ਪਰਮਾਰਥ ’ਚ ਲੱਗੇ, ਹਰ ਕੋਈ ਸੁਆਰਥ ਨੂੰ ਛੱਡ ਕੇ ਦੂਜਿਆਂ ਦਾ ਭਲਾ ਸੋਚੇ, ਦੂਜਿਆਂ ਦਾ ਭਲਾ ਕਰੇ ਹੇ ਅੱਲ੍ਹਾ-ਰਾਮ! ਇਹ ਪਤਾ ਹੈ ਕਿ ਤੂੰ ਉਸ ਦਾ ਭਲਾ ਜ਼ਰੂਰ ਕਰੇਗਾ

ਇਸ ਬਾਰੇ ’ਚ ਲਿਖਿਆ ਦੱਸਿਆ ਹੈ:-

ਓ ਜੂਨੋਂ ਮੇਂ ਉਤਮ ਜੂਨ ਬੰਦੇ, ਮੇਰੀ ਅੰਸ਼ ਕੇ ਨਾਮ ਪਰ ਮਸ਼ਹੂਰ ਬੰਦੇ
ਓ ਮਜਹਬ ਕੀ ਮਸਤੀ ਮੇਂ ਮਸ਼ਰੂਰ ਬੰਦੇ
ਓ ਹੋਣੀ ਹੋਰ ਕਿਸਮਤ ਸੇ ਮਜ਼ਬੂਰ ਬੰਦੇ
ਤੂ ਆਜ ਔਰ ਕਾ ਔਰ ਹੀ ਬਣ ਗਿਆ ਹੈ
ਤੁਝੇ ਕਿਆ ਬਣਾਇਆ ਥਾ ਕਿਆ ਬਣ ਗਿਆ ਹੈ
ਤੂ ਛੁਰੀਆਂ ਚਲਾਤਾ ਹੈ ਮੇਰਾ ਨਾਮ ਲੇਕਰ,
ਤੂ ਵੰਡੀਆਂ ਪਵਾਣਾ ਹੈ ਮੇਰਾ ਨਾਮ ਲੇਕਰ

ਈਸ਼ਵਰ ਕਹਿ ਰਿਹਾ ਹੈ ਕਿ ਆਪਸ ’ਚ ਲੋਕਾਂ ਨੂੰ ਵੰਡਦਾ ਹੈ, ਤੂੰ ਮੇਰਾ ਨਾਂਅ ਲੈ ਕੇ ਮੈਂ ਕੋਈ ਹੋਰ ਅਤੇ ਤੂੰ ਕੋਈ ਹੋਰ, ਉਹ ਕੋਈ ਹੋਰ ਅਤੇ, ਇਹ ਕੋਈ ਹੋਰ, ਧਰਮਾਂ ’ਚ ਕੀ ਅਜਿਹਾ ਹੈ? ਅਸੀਂ ਜੋ ਪੜਿ੍ਹਆ ਬਿਲਕੁਲ ਅਜਿਹਾ ਨਹੀਂ ਹੈ ਗੌਰ ਕਰੋ, ਸਾਰੇ ਧਰਮਾਂ ਦੇ ਲੋਕ ਬੈਠੇ ਹਨ ਸਾਡੇ ਧਰਮਾਂ ’ਚ:- ਹਿੰਦੂ ਧਰਮ ’ਚ ਲਿਖਿਆ ਹੈ ਕਿ ਅਸੀਂ ਸਭ ਓਮ, ਈਸ਼ਵਰ, ਪਰਮਾਤਮਾ ਦੀ ਔਲਾਦ ਹਾਂ ਅਤੇ ਸਾਡੀ ਜਾਤ ਇਨਸਾਨੀਅਤ ਹੈ

ਇਸਲਾਮ ਧਰਮ ’ਚ ਮੁਸਲਮਾਨ ਸੂਫੀ ਫਕੀਰ ਲਿਖਦੇ ਹਨ ਕਿ ਅੱਲ੍ਹਾ ਦੇ ਨੂਰੇ ਜਲਾਲ ਤੋਂ ਸਾਰੀ ਖਲਕਤ ਪੈਦਾ ਹੋਈ ਹੈ ਅਤੇ ਸਾਡੇ ਸਾਰਿਆਂ ’ਚ ਆਦਮੀਅਤ ਹੈ ਅਤੇ ਇਹੀ ਸਾਡੀ ਜਾਤ ਹੈ
ਸਿੱਖ ਧਰਮ ’ਚ ਲਿਖਿਆ ਹੈ ਕਿ ‘ਮਾਨਸ ਕੀ ਜਾਤ ਸਭੈ ਏਕੌ ਪਹਿਚਾਨਬੋ’’ ਮਾਨਸ ਕੀ ਜਾਤ, ਸਾਡੀ ਜਾਤ ਮਾਨਸ (ਇਨਸਾਨੀਅਤ) ਹੈ ਅਤੇ ਸਭ ਨੂੰ ਇੱਕ ਹੀ ਸਮਝੋ’ ਤਾਂ ਇਹ ਸਾਡੇ ਧਰਮਾਂ ’ਚ ਲਿਖਿਆ ਹੈ ਇਹ ਸੱਚ ਵੀ ਹੈ ਸਾਡੇ ਅੰਦਰ ਮਾਸ, ਚਰਬੀ, ਹੱਡੀਆਂ ਹਨ, ਉੱਪਰ ਲਪੇਟਿਆ ਚਮੜਾ ਹੈ, ਰਗਾਂ ’ਚ ਵਹਿਣ ਵਾਲਾ ਖੂਨ ਹੈ, ਹੱਥ-ਪੈਰ, ਨੱਕ, ਮੂੰਹ, ਕੰਨ, ਦੰਦ ਮਾਲਕ ਨੇ ਸਾਰਿਆਂ ਨੂੰ ਦਿੱਤੇ ਹਨ ਕਿਤੇ ਕੋਈ ਭੇਦ-ਭਾਵ ਨਹੀਂ ਹੈ

ਤਾਂ ਭਾਈ! ਧਰਮਾਂ ’ਚ ਸਾਨੂੰ ਸਿਖਾਇਆ ਕਿ ਅਸੀਂ ਸਭ ਇੱਕ ਹਾਂ ਅਤੇ ਸਾਡਾ ਮਾਲਕ ਵੀ ਇੱਕ ਹੈ ਉਸ ਦੇ ਨਾਂਅ ਜ਼ਰੂਰ ਅਲੱਗ-ਅਲੱਗ ਹਨ ਨਾਂਅ ਅਲੱਗ ਹੋਣ ਨਾਲ ਕੋਈ ਚੀਜ਼ ਅਲੱਗ ਨਹੀਂ ਹੁੰਦੀ ਪਾਣੀ, ਜਲ, ਨੀਰ, ਵਾਟਰ, ਵਾਸ਼ਰ, ਆਬ ਇਹ ਸਭ ਪਾਣੀ ਦੇ ਨਾਂਅ ਹਨ ਪਾਣੀ ਦਾ ਜੇਕਰ ਨਾਂਅ ਬਦਲ ਦੇਈਏ ਤਾਂ ਪਾਣੀ ਦਾ ਸੁਆਦ ਜਾਂ ਰੰਗ ਨਹੀਂ ਬਦਲਦਾ ਸੋਚਣ ਵਾਲੀ ਗੱਲ ਹੈ ਕਿ ਪਾਣੀ ਦਾ ਨਾਂਅ ਬਦਲਣ ਨਾਲ ਪਾਣੀ ਨਹੀਂ ਬਦਲਦਾ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਂਅ ਬਦਲਣ ਨਾਲ ਕੀ ਉਹ ਮਾਲਕ ਬਦਲ ਜਾਏਗਾ? ਨਹੀਂ, ਮਾਲਕ ਇੱਕ ਹੈ ਅਸੀਂ ਸਭ ਇੱਕ ਹਾਂ ਇਹ ਸਿੱਖਿਆ ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦਿੱਤੀ

ਅਤੇ ਅੱਜ ਸਾਧ-ਸੰਗਤ ਜੋ ਰੰਗ-ਬਿਰੰਗੀ ਫੁਲਵਾੜੀ ਹੈ, ਜੋ ਕੋਈ ਕਿਸੇ ਧਰਮ ਨੂੰ ਮੰਨਦਾ ਹੈ ਤਾਂ ਕੋਈ ਕਿਸੇ ਨੂੰ, ਪਰ ਇੱਥੇ ਆ ਕੇ ਅੱਲ੍ਹਾ, ਵਾਹਿਗੁਰੂ, ਓਮ, ਹਰੀ, ਖੁਦਾ, ਰੱਬ ਦੀ ਚਰਚਾ ਸਭ ਸੁਣ ਰਹੇ ਹਨ, ਇਹ ਉਸ ਦੀ ਦਇਆ-ਮਿਹਰ ਦਾ ਕਮਾਲ ਹੈ ਉਨ੍ਹਾਂ ਨੇ ਜੋ ਰਸਤਾ ਦੱਸਿਆ ਉਸ ’ਤੇ ਚੱਲ ਰਹੇ ਹਾਂ ਅਤੇ ਸਾਰਿਆਂ ਨੂੰ ਇਹੀ ਗੁਜਾਰਿਸ਼ ਹੈ ਕਿ ਤੁਸੀਂ ਅਵਤਾਰ ਦਿਨ ਦੀਆਂ ਖੁਸ਼ੀਆਂ ਜੇਕਰ ਦੁੱਗਣੀਆਂ-ਚੌਗੁਣੀਆਂ ਹਾਸਲ ਕਰਨਾ ਚਾਹੁੰਦੇ ਹੋ, ਤਾਂ ਜੋ ਮੁਰਸ਼ਿਦੇ-ਕਾਮਲ ਨੇ ਬਚਨ ਕੀਤੇ ਹਨ, ਹਮੇਸ਼ਾ ਤੁਹਾਡੀ ਸੇਵਾ ’ਚ ਅਰਜ਼ ਕਰਦੇ ਹਾਂ, ਉਨ੍ਹਾਂ ’ਤੇ ਅਮਲ ਕਰਕੇ ਦੇਖੋ ਸੁੱਖ-ਸ਼ਾਂਤੀ ਨਾ ਮਿਲੇ ਤਾਂ ਅਸੀਂ ਤੁਹਾਨੂੰ ਲਿਖ ਕੇ ਵੀ ਦੇ ਸਕਦੇ ਹਾਂ ਅਮਲ ਖੁਦ ਨਾ ਕਰੋ, ਬਚਨ ਨਾ ਮੰਨੋ ਅਤੇ ਫਿਰ ਕਹੋ ਕਿ ਮਾਲਕ ਮੇਰੀ ਸੁਣਦਾ ਨਹੀਂ

‘ਗੁਰੂ ਬੇਚਾਰਾ ਕਿਆ ਕਰੇ ਜਾ ਸਿੱਖਣ ਮੇਂ ਚੂਕ’

ਦੱਸਣ ਵਾਲਾ ਕਹਿ ਰਿਹਾ ਹੈ ਕਿ ਇਸ ਰਸਤੇ ’ਤੇ ਚੱਲ, ਕਹਿੰਦਾ, ਨਹੀਂ, ਇੱਧਰ ਪੈਰ ਰੱਖ ਕੇ ਦੇਖਾਂਗਾ ਜਿੱਥੇ ਦਲਦਲ ਹੈ ਫਿਰ ਕਹਿੰਦਾ ਹੈ ਕਿ ਮੈਂ ਇੱਧਰ ਕਿਉਂ ਧਸ ਗਿਆ? ਗੁਰੂ ਨੇ ਬਹੁਤ ਕਿਹਾ ਕਿ ਇਸ ਰਸਤੇ ’ਤੇ ਨਹੀਂ ਜਾਣਾ, ਇਹ ਗਲਤ ਹੈ ਫਿਰ ਵੀ ਨਹੀਂ ਮੰਨੀ ਤਾਂ ਪੇ੍ਰਸ਼ਾਨ ਹੈ ਦੁੱਖ ਝੱਲ ਰਿਹਾ ਹੈ ਤਾਂ ਆਪਣੀ ਵਜ੍ਹਾ ਨਾਲ ਨਾ ਕਿ ਗੁਰੂ, ਪੀਰ-ਫਕੀਰ ਦੀ ਵਜ੍ਹਾ ਨਾਲ ਇਹ ਵੀ ਲੋਕਾਂ ਦੀ ਗਲਤ ਭਾਵਨਾ ਹੈ ਕਿ ਕੋਈ ਇੱਕ ਇਨਸਾਨ ਨੂੰ ਦੇਖ ਲਿਆ ਠੱਗੀ ਮਾਰਦੇ, ਬੁਰਾ ਕਰਮ ਕਰਦੇ ਤਾਂ ਕਹਿੰਦੇ ਹਨ ਕਿ ਇਹ ਤਾਂ ਧਰਮ ਹੀ ਅਜਿਹਾ ਹੈ ਅਜਿਹਾ ਕਹਿਣ ਵਾਲਾ ਗਲਤ ਹੈ, ਅਜਿਹਾ ਬੋਲਣ ਵਾਲਾ ਗਲਤ ਹੈ ਜਿਵੇਂ ਸਤਿਗੁਰੂ ਮਾਲਕ ਦੀ ਦਇਆ-ਮਿਹਰ ਨਾਲ ਤੁਹਾਡੀ ਸੇਵਾ ’ਚ ਇੱਕ ਸ਼ੇਅਰ ਦੇ ਰਾਹੀਂ ਦੱਸਦੇ ਹਾਂ ਜਿਵੇਂ ਇੱਕ ਦਰਖੱਤ ਹੁੰਦਾ ਹੈ ਉਸ ਦੇ ਫਲ ਲੱਗੇ ਹੁੰਦੇ ਹਨ ਇੱਕ ਫਲ ਗਲ ਜਾਂਦਾ ਹੈ, ਸੜ ਜਾਂਦਾ ਹੈ ਉਸ ਨੂੰ ਸੜਿਆ ਹੋਇਆ ਫਲ ਤਾਂ ਕਹਿ ਦਿੰਦੇ ਹਨ ਕਦੇ ਤੁਸੀਂ ਸੁਣਿਆ ਹੈ ਕਿ ਇਹ ਦਰੱਖਤ ਸੜ ਗਿਆ, ਅਜਿਹਾ ਕਦੇ ਨਹੀਂ ਕਹਿੰਦੇ

ਪੇੜ ਫਲੋਂ ਸੇ ਭਰਾ, ਇੱਕ ਫਲ ਗਲਾ
ਗਲਾ ਫਲ ਹੈ, ਗਲਾ ਪੇੜ ਕਹੇ ਨਾ ਕੋਏ
ਬੁਰਾਈ ਕਰ ਇਨਸਾਨ ਬੁਰਾ ਹੂਆ,
ਸਾਰਾ ਧਰਮ ਬੁਰਾ ਨਾ ਹੋਇ

ਕੋਈ ਬੁਰਾਈ ਨਾਲ ਜੁੜ ਜਾਂਦਾ ਹੈ ਉਹ ਇਨਸਾਨ ਬੁਰਾ ਹੋ ਸਕਦਾ ਹੈ ਪਰ ਸਾਡੇ ਧਰਮ ਹਿੰਦੂ, ਮੁਸਲਿਮ, ਸਿੱਖ, ਈਸਾਈ ਕਿਸੇ ਨੇ ਵੀ ਬੁਰਾਈ ਜਾਂ ਨਫ਼ਰਤ ਕਰਨਾ ਨਹੀਂ ਸਿਖਾਇਆ ਤਾਂ ਭਾਈ! ਇਸ ਸੱਚਾਈ ਨੂੰ ਕਬੂਲ ਕਰੋ, ਮੰਨੋ ਕੋਈ ਵੀ ਇਨਸਾਨ ਬੁਰਾਈ ਨਾਲ ਜੁੜ ਕੇ ਬੁਰਾ ਹੋ ਸਕਦਾ ਹੈ, ਸਾਰਾ ਧਰਮ, ਮਜ਼ਹਬ ਬੁਰਾ ਨਹੀਂ ਹੁੰਦਾ ਇਸ ਲਈ ਧਰਮ-ਮਜ਼ਹਬ ਨੂੰ ਬੁਰਾ ਨਾ ਕਹੋ

ਇਸ ਬਾਰੇ ’ਚ ਲਿਖਿਆ ਹੈ:-

ਸ਼ੈਤਾਨ ਕਿਉਂ ਹੋ ਰਹੇ, ਤੁਮ ਹੋ ਰਹੇ ਇਨਸਾਨ,
ਲੇਤੇ ਹੈਂ ਕਿਉਂ ਜਬ ਦੇ ਸਕਤੇ ਨਹੀਂ ਪ੍ਰਾਣ
ਇਨਸਾਨੀਅਤ ਪੜ੍ਹਾਨੇ ਵਾਰੇ

ਇਸ ਬਾਰੇ ’ਚ ਫਿਰ ਅੱਗੇ ਲਿਖਿਆ ਹੈ:-

ਤੂ ਛੁਰੀਆਂ ਚਲਾਤਾ ਹੈ ਮੇਰਾ ਨਾਮ ਲੇਕਰ,
ਤੂ ਵੰਡੀਆਂ ਪਵਾ ਰਹਾ ਹੈ ਮੇਰਾ ਨਾਮ ਲੇਕਰ
ਤੂ ਲੜਤਾ-ਲੜਾਤਾ ਹੈ ਮੇਰਾ ਨਾਮ ਲੇਕਰ,
ਦਿਲੋਂ ਕੋ ਦੁਖਾਤਾ ਹੈ ਮੇਰਾ ਨਾਮ ਲੇਕਰ
ਤੂ ਹਿੰਦੂ ਨਹੀਂ, ਖੂਨ ਮੁਸਲਿਮ ਕਾ ਚੋਂਦਾ,
ਛੁਰੀ ਤੇਰੀ ਨੀਚੇ ਗਲਾ ਮੇਰਾ ਹੋਤਾ

ਹੇ ਇਨਸਾਨ! ਤੂੰ ਸੋਚਦਾ ਹੈ ਕਿ ਕਿਸੇ ਗੈਰ ’ਤੇ ਛੁਰੀ ਚਲਾ ਰਿਹਾ ਹੈਂ? ਨਹੀਂ ਭਾਈ! ਅੱਲ੍ਹਾ, ਵਾਹਿਗੁਰੂ, ਰਾਮ ਕਹਿੰਦਾ ਹੈ, ਉਹ ਸਿਰ ਮੇਰਾ ਹੀ ਹੁੰਦਾ ਹੈ, ਕਿਉਂਕਿ ਉਹ ਮੇਰੀ ਔਲਾਦ ਹੈ, ਮੈਂ ਉਸ ’ਚ ਸਮਾਇਆ ਹੋਇਆ ਹਾਂ ਤੂੰ ਛੁਰੀ ਚਲਾਉਂਦਾ ਹੈ ਗੈਰ ਸਮਝ ਕੇ ਤਾਂ ਭਾਈ! ਸੱਚੇ ਮੁਰਸ਼ਿਦੇ-ਕਾਮਲ ਜੀ ਨੇ ਆਪਸ ’ਚ ਬੇਗਰਜ਼ ਨਿਹਸੁਆਰਥ ਪਿਆਰ ਕਰਨਾ ਸਿਖਾਇਆ ਸਭ ਨਾਲ ਪ੍ਰੇਮ ਕਰੋ ਇਹ ਸੋਚ ਕੇ ਕਿ ਅਸੀਂ ਸਭ ਇੱਕ ਹੀ ਮਾਲਕ ਦੀ ਔਲਾਦ ਹਾਂ, ਸੁਆਰਥ ਨਾ ਰੱਖੋ ਜੇਕਰ ਸੁਆਰਥ ਰੱਖ ਲਿਆ ਤਾਂ ਉਹ ਪਿਆਰ ਕੱਚੇ ਧਾਗੇ ਦੀ ਤਰ੍ਹਾਂ ਟੁੱਟ ਜਾਏਗਾ, ਕਿਉਂਕਿ ਜਦੋਂ ਤੱਕ ਉਹ ਤੁਹਾਡੇ ਵਿਚਾਰਾਂ ਨਾਲ ਵਿਚਾਰ ਮਿਲਾਉਂਦਾ ਹੈ, ਜਦੋਂ ਤੱਕ ਤੁਹਾਡੀ ਮੰਗ ਪੂਰੀ ਕਰਦਾ ਹੈ ਉਦੋਂ ਤੱਕ ਉਹ ਤੁਹਾਨੂੰ ਪਿਆਰਾ ਲੱਗਦਾ ਹੈ ਅਤੇ ਜਿਵੇਂ ਹੀ ਮੰਗ ਪੂਰੀ ਕਰਨੀ ਬੰਦ ਕਰ ਦਿੱਤੀ ਤੁਸੀਂ ਕੌਣ ਅਤੇ ਉਹ ਕੌਣ ਹੈ ਇਸ ਲਈ ਸੱਚੇ ਮੁਰਸ਼ਿਦੇ-ਕਾਮਲ ਨੇ ਇਹ ਪਿਆਰ-ਮੁਹੱਬਤ ਦਾ ਰਸਤਾ ਦਿਖਾਇਆ
ਭਾਈ! ਕੁਝ ਭਜਨ ਰਹਿ ਰਿਹਾ ਹੈ ਉਸ ਤੋਂ ਬਾਅਦ ਤੁਹਾਡੀ ਸੇਵਾ ’ਚ ਫਿਰ ਅਰਜ਼ ਕਰਾਂਗੇ

6. ਪ੍ਰੇਮ ਕਰੋ, ਨਾ ਕਰੋ ਨਫ਼ਰਤ ਪਿਆਰੇ,
ਹੋ..ਹੋ..ਆ..ਆ..-2
ਯਹੀ ਕਹਿ ਰਹੇ ਹੈਂ, ਧਰਮ ਜੀ ਸਾਰੇ-3,
ਹੋ..ਹੋ..ਆ..ਆ..-2
ਸੱਚੇ ਰਾਹ ਪੇ ਚਲਾਣੇ ਵਾਰੇ

7. ਸਤਿਸੰਗੇਂ ਕਰ ਦਾਤਾ ਸਭ ਸਮਝਾਇਆ,
ਹੋ..ਹੋ..ਆ..ਆ..-2
ਰੀਤ ਕੁਰੀਤ ਕਾ,
ਹਮੇਂ ਗਿਆਨ ਕਰਵਾਇਆ-3,
ਹੋ..ਹੋ..ਆ..ਆ..-2
ਪ੍ਰਭੂ ਸਚ ਬਾਕੀ ਹੈ ਫਨਾਹ-ਰੇ

8. ਨਕਸ਼ੇ ਕਦਮ ਤੇਰੇ,
ਹੋ..ਹੋ..ਆ..ਆ..-2
ਬਿਨਾਂ ਲੀਏ ਕੁਛ ਤੂਨੇ,
ਲਾਖੋਂ ਪਾਪੀ ਜੀ ਤਾਰੇ-3,
ਹੋ..ਹੋ..ਆ..ਆ..-2
ਆਏ ਦਾਤਾ ਜੀ ਤਾਰਨਹਾਰੇ

9. ਖਾਕ ਦਾਸ ਯੇ ਤੇਰਾ ‘ਮੀਤ ਜੀ’ ਸੁਣਾਏ, ਹੋ..ਹੋ..ਆ..ਆ..-2
ਗੁਰੂ ਜੈਸੀ ਸੰਭਾਲ ਜੀ,
ਨਾ ਕੋਈ ਕਰ ਪਾਏ-3,
ਹੋ..ਹੋ..ਆ..ਆ..-2
ਜੈਸੀ ਕਰੀ ‘ਸ਼ਾਹ ਸਤਿਨਾਮ ਜੀ’ ਪਿਆਰੇ
25 ਜਨਵਰੀ ਕੋ….

ਭਜਨ ਦੇ ਆਖਰੀ ਅੰਤਰਿਆਂ ’ਚ ਆਇਆ ਹੈ:-

ਪ੍ਰੇਮ ਕਰੋ ਨਾ ਕਰੋ ਨਫ਼ਰਤ ਪਿਆਰੇ, ਹੋ..ਹੋ..ਆ..ਆ..-2
ਯਹੀ ਕਹਿ ਰਹੇ ਹੈਂ, ਧਰਮ ਜੀ ਸਾਰੇ-3, ਹੋ..ਹੋ..ਆ..ਆ..-2
ਸੱਚੇ ਰਾਹ ਪੇ ਚਲਾਣੇ ਵਾਰੇ

ਸਾਰੇ ਧਰਮਾਂ ’ਚ ਪ੍ਰੇਮ-ਪਿਆਰ, ਮੁਹੱਬਤ ਦਾ ਪਾਠ ਪੜ੍ਹਾਇਆ ਹੈ ਸਾਡਾ ਕੋਈ ਵੀ ਧਰਮ ਨਹੀਂ ਹੈ ਜਿਸ ਤੋਂ ਇਸ਼ਕ, ਪ੍ਰੇਮ, ਮੁਹੱਬਤ ਦੀ ਚਰਚਾ ਨਾ ਹੋਵੇ ਹਰੇਕ ਧਰਮ, ਮਜ਼੍ਹਬ ਸੱਚੇ ਇਸ਼ਕ, ਜੋ ਅੱਲ੍ਹਾ, ਖੁਦਾ, ਰੱਬ ਨਾਲ ਪੇ੍ਰਮ ਕਰਦੇ ਹਨ ਤਾਂ ਉਸ ਦੀ ਔਲਾਦ ਨਾਲ ਵੀ ਬੇ-ਗਰਜ਼ ਪਿਆਰ-ਮੁਹੱਬਤ ਜ਼ਰੂਰ ਕਰਨ ਕਈ ਸੱਜਣ ਕਹਿੰਦੇ ਹਨ ਕਿ ਇਨ੍ਹਾਂ ਫਾਲਤੂ ਦੀਆਂ ਗੱਲਾਂ ਲਈ ਸਮਾਂ ਨਹੀਂ ਹੈ ਗਰਜ਼ ਹੈ ਤਾਂ ਪਿਆਰ ਹੈ, ਗਰਜ਼ ਨਹੀਂ ਤਾਂ ਕਿਹੜਾ ਪਿਆਰ ਹੈ ਇਹ ਅਸੀਂ ਦੇਖਿਆ ਸ਼ਾਇਦ 1982 ਦੀ ਗੱਲ ਹੋਵੇਗੀ ਇੱਕ ਕਾਲਜ ’ਚ ਇੱਕ ਸੱਜਣ, ਨੌਜਵਾਨ ਲੜਕਾ ਸੀ ਬੜਾ ਹੀ ਜੈਟਲਮੈਨ ਬਣ ਕੇ ਰਹਿਣਾ, ਚੰਗੇ ਕੱਪੜੇ ਪਹਿਨਣਾ, ਬੁਰਾ ਖਾਣਾ, ਬੁਰਾ ਬੋਲਣਾ ਇੱਕ ਦਿਨ ਉਨ੍ਹਾਂ ਦੇ ਪਾਪਾ, ਉਨ੍ਹਾਂ ਦੇ ਪਿਤਾ ਜੀ ਪਿੰਡ ਤੋਂ ਆਏ ਉਹ ਨੌਜਵਾਨ ਬਹੁਤ ਚੰਗੇ ਕੱਪੜੇ ਪਹਿਨਦਾ ਅਤੇ ਸਾਰਿਆਂ ਨੂੰ ਇਹੀ ਕਹਿੰਦਾ ਸੀ

ਕਿ ਮੈਂ ਬਹੁਤ ਚੰਗੇ ਘਰਾਣੇ ਤੋਂ ਹਾਂ ਉਸ ਦਿਨ ਉਸ ਦੇ ਪਾਪਾ ਜੀ ਆਏ, ਉਨ੍ਹਾਂ ਨੇ ਧੋਤੀ-ਕੁੜਤਾ ਪਹਿਨ ਰੱਖਿਆ ਸੀ ਅਤੇ ਉਹ ਆਪਣੇ ਬੇਟੇ ਨੂੰ ਪੈਸੇ ਦੇਣ ਲੱਗੇ ਜਦੋਂ ਉਹ ਪੈਸੇ ਦੇ ਰਹੇ ਸਨ ਤਾਂ ਅਸੀਂ ਉੱਥੇ ਆਸ-ਪਾਸ ਹੀ ਸੀ ਬੜੇ ਹੀ ਪਿਆਰ ਨਾਲ ਉਸ ਨੂੰ ਪਾਪਾ ਜੀ ਦੇ ਰਹੇ ਸਨ, ਪੁੱਛ ਰਹੇ ਸਨ ਬੇਟਾ, ਠੀਕ ਹੈ ਬੜੇ ਸਿੱਧੇ-ਸਾਦੇ ਇਨਸਾਨ ਬਹੁਤ ਹੀ ਚੰਗੇ ਸਨ ਉਹ ਪੈਸੇ ਦੇ ਕੇ ਚਲੇ ਗਏ ਲੜਕੇ ਦੂਰ ਤੋਂ ਦੇਖ ਰਹੇ ਸਨ, ਕਹਿਣ ਲੱਗੇ, ਅਰੇ! ਉਹ ਕੌਣ ਸਨ? ਕਹਿਣ ਲੱਗਿਆ ਉਹ, ਉਹ ਕੋਈ ਸੀ ਕਹਿਣ ਲੱਗੇ, ਕੋਈ ਕੌਣ? ਕਹਿੰਦਾ ਕੋਈ ਸਾਡੇ ਜਾਣਨ ਵਾਲਾ ਸੀ ਮੇਰੇ ਪਿਤਾ ਜੀ ਨੇ ਪੈਸੇ ਭੇਜੇ ਹਨ ਉਹ ਫੜਾਉਣ ਆਇਆ ਸੀ

ਸਾਨੂੰ ਬੜਾ ਹੀ ਦੁੱਖ ਆਇਆ ਅਸੀਂ ਊਸਨੂੰ ਅਲੱਗ ਕੀਤਾ ਅਤੇ ਕਿਹਾ, ਅਰੇ! ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਤੇਰੇ ਪਿਤਾ ਜੀ ਸਨ ਅਤੇ ਤੂੰ ਉਨ੍ਹਾਂ ਲਈ ਅਜਿਹੇ ਸ਼ਬਦ ਕਿਉਂ ਕਹਿ ਰਿਹਾ ਹੈ? ਕਹਿੰਦਾ ਜੀ ਧੋਤੀ, ਸਾਦਾ ਕੁੜਤੇ ’ਚ ਅਤੇ ਪੱਗ ਫਟੀ ਹੋਈ ਸੀ ਅਸੀਂ ਕਿਹਾ, ਇਹ ਵੀ ਕੋਈ ਗੱਲ ਹੈ? ਜਨਮ ਤਾਂ ਫਟੀ ਪੱਗ ਵਾਲੇ ਨੇ ਹੀ ਤੈਨੂੰ ਦਿੱਤਾ ਹੈ ਕਹਿੰਦਾ ਹਾਂ ਅਤੇ ਜੇਬ੍ਹ ’ਚ ਨੋਟ ਵੀ ਫਟੀ ਪੱਗ ਵਾਲੇ ਨੇ ਦਿੱਤੇ ਹਨ ਕਹਿੰਦਾ ਹਾਂ, ਬੇਸ਼ੱਕ! ਉਸ ਦੀ ਪੱਗ ਫਟੀ ਹੈ ਪਰ ਤੇਰਾ ਖਰਚਾ ਤਾਂ ਪੂਰਾ ਕਰ ਰਿਹਾ ਹੈ ਹਾਲੇ ਥੋੜ੍ਹੀ ਦੇਰ ਪਹਿਲਾਂ ਜਦੋਂ ਤੂੰ ਪੈਸੇ ਲੈ ਰਿਹਾ ਸੀ ਉਦੋਂ ਤਾਂ ਉਸ ਨੂੰ ਪਾਪਾ ਜੀ, ਪਿਤਾ ਜੀ ਸ਼ਬਦ ਬੋਲ ਰਿਹਾ ਸੀ ਅਤੇ ਹੁਣ ਕੀ ਹੋ ਗਿਆ ਬਹੁਤ ਸ਼ਰਮਿੰਦਾ ਹੋਇਆ,

ਕਿਉਂਕਿ ਉਸ ਬਜ਼ੁਰਗ ਦੇ ਨੇਕ ਸੰਸਕਾਰ ਕਿਤੇ ਨਾ ਕਿਤੇ ਤਾਂ ਹੋਣਗੇ ਬਾਅਦ ’ਚ ਉਸ ਨੇ ਸਾਡੇ ਨਾਲ ਤੌਬਾ ਕੀਤੀ ਅਸੀਂ ਕਿਹਾ, ਸਭ ਸਾਥੀਆਂ ਨਾਲ ਤੌਬਾ ਕਰ ਫਿਰ ਉਸ ਨੇ ਕਿਹਾ ਕਿ ਮੈਂ ਅੱਗੇ ਤੋਂ ਝੂਠ ਨਹੀਂ ਬੋਲਦਾ ਉਹੀ ਗੱਲ ਹੋ ਗਈ ਕਿ ਜਦੋਂ ਗਰਜ਼ ਸੀ ਤਾਂ ਉਨ੍ਹਾਂ ਨੂੰ ਪਿਆਰ ਨਾਲ ਬੁਲਾ ਰਿਹਾ ਸੀ ਅਤੇ ਜਿਵੇਂ ਹੀ ਗਰਜ਼ ਦੂਰ ਹੋ ਗਈ ਆਪਣੇ ਬਾਪ ਨੂੰ ਵੀ ਬਾਪ ਕਹਿਣ ਲਈ ਤਿਆਰ ਨਹੀਂ ਗਰਜ਼ ਹੋਵੇ ਤਾਂ ਗਧੇ ਨੂੰ ਵੀ ਬਾਪ ਕਹਿੰਦੇ ਅਸੀਂ ਲੋਕਾਂ ਨੂੰ ਦੇਖਿਆ ਹੈ, ਇਹ ਸੱਚ ਹੈ ਗਰਜ ਹੈ ਤਾਂ ਬੜੀ ਲੀਪਾ-ਪੋਤੀ ਕਰਦੇ ਹਨ ਆਓ ਜੀ, ਐਸਾ ਕਰੋ ਜੀ, ਵੈਸਾ ਕਰੋ ਜੀ ਅਤੇ ਜਦੋਂ ਗਰਜ਼ ਨਿਕਲ ਗਈ ਤਾਂ ਪੁੱਛਦੇ ਤੱਕ ਨਹੀਂ ਅਜਿਹਾ ਗਰਜ਼ੀ ਸੰਸਾਰ ਹੈ

ਇੱਥੇ ਗਰਜ਼ ਨਾਲ ਹੀ ਨਾਤਾ ਹੈ ਜਦੋਂ ਭੀੜ ਪੈਂਦੀ ਹੈ, ਕੋਈ ਪੇ੍ਰਸ਼ਾਨੀ ਆਉਂਦੀ ਹੈ ਤਾਂ ਕਹਿੰਦੇ ਹਨ ਅਸੀਂ ਤੇਰੇ ਹਾਂ, ਤੇਰੇ ਲਈ ਕੁਰਬਾਨ ਹਾਂ, ਇਹ ਕਰਾਂਗੇ, ਉਹ ਕਰਾਂਗੇ ਜਦੋਂ ਗਰਜ਼ ਪੂਰੀ ਹੋ ਜਾਂਦੀ ਹੈ ਤਾਂ ਫਿਰ ਉਹ ਮੂੰਹ ਤੱਕ ਨਹੀਂ ਦਿਖਾਉਂਦੇ ਸੱਚੇ ਮੁਰਸ਼ਿਦੇ-ਕਾਮਿਲ ਕਿਹਾ ਕਰਦੇ:-

ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ,
ਚੜ੍ਹ ਗਏ ਰਾਤ ਦੀ ਗੱਡੀ

ਸਵੇਰ ਤਾਂ ਹੋਣ ਹੀ ਨਹੀਂ ਦਿੰਦੇ ਰਾਤ ਨੂੰ ਹੀ ਖਿਸਕ ਜਾਂਦੇ ਹਨ ਫਿਰ ਗਰਜ਼ ਪਵੇ ਤਾਂ ਫਿਰ ਕਹਿੰਦੇ ਹਨ ਆਓ ਕਿਵੇਂ ਹੋ ਆਪ, ਠੀਕ ਹੋ? ਕੰਮ ਜੋ ਲੈਣਾ ਹੈ ਬੜੀ ਅਜੀਬੋ-ਗਰੀਬ ਦੁਨੀਆਂ ਨੂੰ ਦੇਖਿਆ, ਬੜੇ ਹੀ ਮਤਲਬੀ ਯਾਰ ਹਨ, ਅਜਿਹੇ ਲੋਕ ਕਿਸੇ ਦੇ ਸਕੇ ਨਹੀਂ ਹੋ ਸਕਦੇ, ਕਿਸੇ ਦੇ ਸੰਬੰਧੀ ਨਹੀਂ ਹੋ ਸਕਦੇ, ਉਨ੍ਹਾਂ ਦਾ ਸੰਬੰਧ ਆਪਣੀ ਗਰਜ਼ ਨਾਲ ਹੈ ਸਿਰਫ਼ ਮਤਲਬੀ ਹਨ, ਮਤਲਬ ਪੈਣ ’ਤੇ ਅੱਗੇ-ਪਿੱਛੇ ਘੁੰਮਣਗੇ ਅਤੇ ਮਤਲਬ ਨਾ ਹੋਵੇ ਤਾਂ ਕੋਈ ਕਿਸੇ ਦੀ ਪ੍ਰੇਸ਼ਾਨੀ ਮੁੱਲ ਨਹੀਂ ਲੈਂਦਾ ਕੋਈ ਚੰਗਾ-ਨੇਕ ਸੰਸਕਾਰਾਂ ਵਾਲਾ ਹੁੰਦਾ ਹੈ ਜੋ ਭੀੜ ਦੇ ਸਮੇਂ, ਪ੍ਰੇਸ਼ਾਨੀ ਦੇ ਸਮੇਂ ਆ ਕੇ ਮੱਦਦ ਕਰਦਾ ਹੈ ਨਹੀਂ ਤਾਂ ਸਭ ਸੁੱਖ ਦੇ ਸਾਥੀ ਹਨ ਅਤੇ ਦੁੱਖ ਦਾ ਸਾਥੀ ਕੋਈ-ਕੋਈ ਹੈ

ਅਸਲ ਤਾਂ ਮਾਲਕ ਪਮਾਤਮਾ ਹੈ ਕੋਈ ਚੰਗਾ ਨੇਕ ਇਨਸਾਨ ਵੀ ਹੈ ਤੁਸੀਂ ਜਦੋਂ ਤੱਕ ਖੁਵਾਉਂਦੇ ਹੋ, ਪਿਲਾਉਂਦੇ ਹੋ, ਤੁਹਾਡਾ ਰੁਤਬਾ ਹੈ ਤਾਂ ਤੁਹਾਡੇ ਨਾਲ ਪਿਆਰ-ਮੁਹੱਬਤ ਕਰਨ ਵਾਲੇ ਬਹੁਤ ਯਾਰ-ਦੋਸਤ ਬਣ ਜਾਣਗੇ ਜਿਵੇਂ ਹੀ ਖੁਵਾਉਣਾ-ਪਿਆਉਣਾ ਬੰਦ ਕਰ ਦਿੱਤਾ ਤਾਂ ਕੱਲ੍ਹ ਤੱਕ ਜੋ ਕਹਿੰਦੇ ਸਨ ਕਿ ਅਸੀਂ ਹਾਜ਼ਰ ਹਾਂ ਉਹ ਮੂੰਹ ਤੱਕ ਨਹੀਂ ਦਿਖਾਉਂਦੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਹੁਣ ਤੱਕ ਤਾਂ ਇਹ ਖੁਵਾਉਂਦਾ ਸੀ ਹੁਣ ਸਾਡੇ ਤੋਂ ਖਾਏਗਾ ਇਹ ਸੰਸਾਰ ਏਨਾ ਮਤਲਬੀ, ਸੁਆਰਥੀ ਹੋਇਆ ਹੈ ਅਜਿਹੇ ਨਫ਼ਰਤੀ ਤੇ ਸੁਆਰਥੀ ਸੰਸਾਰ ’ਚ ਸੱਚੇ ਮੁਰਸ਼ਿਦ-ਕਾਮਿਲ ਸਤਿਗੁਰੂ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪ੍ਰੇਮ ਦਾ ਪਾਠ ਪੜ੍ਹਾਇਆ ਅਤੇ ਕਿਹਾ:-

ਪ੍ਰੇਮ ਕਰੋ ਆਪਸ ਮੇਂ ਭਾਈ,
ਪ੍ਰੇਮ ਮੇਂ ਰਾਮ ਸਮਾਇਆ ਹੈ
ਪ੍ਰੇਮ ਰੂਪ ਮੇਂ ਬੈਠਾ ਘਟ-ਘਟ,
ਪ੍ਰੇਮ ਸੇ ਹੀ ਪ੍ਰਭੂ ਪਾਇਆ ਹੈ

ਪੇ੍ਰਮ ਕਰੋ ਸਭ ਨਾਲ, ਬੇਗਰਜ਼, ਨਿਹਸੁਆਰਥ ਜੇਕਰ ਪ੍ਰੇਮ ਕਰੋਗੇ ਤਾਂ ਪ੍ਰਭੂ ਦੂਰ ਨਹੀਂ ਅਤੇ ਇਹੀ ਗੱਲ ਸਿੱਖ ਗੁਰੂ ਸਾਹਿਬਾਨ ਵੀ ਕਹਿੰਦੇ ਹਨ:-

ਜਿਨਿ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ
ਜੋ ਪ੍ਰੇਮ ਕਰਨਗੇ ਤਿਨ ਹੀ ਭਾਵ ਸਿਰਫ ਉਹ ਹੀ ਉਸ ਵਾਹਿਗੁਰੂ, ਰਾਮ ਨੂੰ ਪਾ ਸਕਦੇ ਹਨ ਦੂਸਰਾ ਨਹੀਂ ਪਾ ਸਕਦਾ

ਮੁਸਲਮਾਨ ਫਕੀਰ ਵੀ ਇਹੀ ਲਿਖਦੇ ਹਨ:-

ਐ ਅੱਲ੍ਹਾ ਕੇ ਰਹਿਮੋ-ਕਰਮ ਕੇ ਚਾਹਵਾਨ ਬੰਦੇ! ਅਗਰ ਤੂੰ ਉਸਦੇ ਰਹਿਮੋ-ਕਰਮ ਦਾ ਹੱਕਦਾਰ ਬਣਨਾ ਚਾਹੁੰਦਾ ਹੈ ਤਾਂ ਸੱਚੇ ਦਿਲ ਨਾਲ ਉਸ ਦੀ ਇਬਾਦਤ, ਕਲਮਾਂ ਅਦਾ ਕਰ ਅਤੇ ਉਸ ਦੀ ਬਣਾਈ ਖਲਕਤ ਨਾਲ ਬੇ-ਗਰਜ਼ ਮੁਹੱਬਤ ਕਰ ਅੱਗੇ ਲਿਖਿਆ ਹੈ ਕਿ ਤੂੰ ਆਪਣੇ ਪੜੋਸੀ ਨਾਲ ਮੁਹੱਬਤ ਕਰ ਪੜੋਸੀ ਲਿਖਿਆ ਹੈ ਨਾ ਕਿ ਇਹ ਲਿਖਿਆ ਹੈ ਕਿ ਪਹਿਲਾਂ ਜਾ ਕੇ ਦੇਖ ਕੇ ਆਉਣਾ ਕਿ ਉਹ ਕਿਸ ਧਰਮ ਦਾ ਹੈ, ਅਜਿਹਾ ਨਹੀਂ ਲਿਖਿਆ ਹੈ ਪੜੋਸੀ ਤਾਂ ਕੋਈ ਵੀ ਹੋ ਸਕਦਾ ਹੈ ਤੂੰ ਆਪਣੇ ਪੜੋਸੀ ਨਾਲ ਮੁਹੱਬਤ ਕਰ ਯਾਦ ਰੱਖ! ਅਗਰ ਤੂੰ ਭਰਪੇਟ ਖਾਂਦਾ ਹੈ ਅਤੇ ਤੇਰਾ ਪੜੋਸੀ ਭੁੱਖ ਨਾਲ ਤੜਫ-ਤੜਫ ਕੇ ਦੁਨੀਆਂ ਛੱਡ ਜਾਂਦਾ ਹੈ ਤਾਂ ਤੇਰੀ ਕੀਤੀ ਗਈ ਇਬਾਦਤ ਖਾਕ ’ਚ ਮਿਲੇਗੀ ਅਤੇ ਤੂੰ ਦੋਜ਼ਖ਼ ’ਚ ਜਲੇਂਗਾ ਅੰਗਰੇਜ਼ੀ ’ਚ ਵੀ ਇੱਕ ਪੰਗਤੀ ਆਉਂਦੀ ਹੈ ਪਰ ਲੋਕਾਂ ਨੇ ਉਸ ਦਾ ਅਰਥ ਗਲਤ ਕੱਢ ਲਿਆ ਹੈ ਲਿਖਿਆ ਹੈ ਕਿ ‘ਗੌਡ ਇਜ਼ ਲਵ, ਲਵ ਇਜ਼ ਗੌਡ’, ਇਸ ਦਾ ਸਿੱਧਾ ਜਿਹਾ ਅਰਥ ਹੈ ਕਿ ਪ੍ਰੇਮ ਹੀ ਪ੍ਰਭੂ ਹੈ ਅਤੇ ਪ੍ਰਭੂ ਹੀ ਪ੍ਰੇਮ ਹੈ, ਹੋਰ ਕੋਈ ਅਰਥ ਨਹੀਂ ਹੈ ਤਾਂ ਭਾਈ! ਸਾਡੇ ਧਰਮਾਂ ’ਚ ਪ੍ਰੇਮ ਦੀ ਸਿੱਖਿਆ ਹੈ ਪਰ ਗਰਜ਼ ਨਾ ਰੱਖੋ

ਇੰਗਲਿਸ਼ ਰੂਹਾਨੀ ਫਕੀਰ ਯੁਹੰਨਾ ਜੀ, ਇੱਕ ਵਾਰ ਬੱਚਿਆ ਦੀ ਸਭਾ ’ਚ ਗਏ ਉਨ੍ਹਾਂ ਦੇ ਟੀਚਰ, ਲੇਕਚਰਾਰ ਨੇ ਕਿਹਾ ਕਿ ਆਓ ਤੁਸੀਂ ਸਾਡੇ ਬੱਚਿਆਂ ਨੂੰ ਕੋਈ ਸਿੱਖਿਆ ਦਿਓ ਯੁਹੰਨਾ ਜੀ ਕਹਿਣ ਲੱਗੇ, ‘ਹੇ ਬਚਿਓ! ਪ੍ਰੇਮ ਕਰੋ’ ਕੁਝ ਦੇਰ ਚੁੱਪ ਰਹੇ ਫਿਰ ਕਿਹਾ, ‘ਹੇ ਨੰਨ੍ਹੇ ਬਚਿਓ! ਆਪਸ ’ਚ ਪ੍ਰੇਮ ਕਰੋ’ ਤੀਜੀ ਵਾਰ ਫਿਰ ਕਿਹਾ, ‘ਹੇ ਨੰਨ੍ਹੇ ਬਚਿਓ! ਕੁਦਰਤ ਨਾਲ, ਸਭ ਨਾਲ ਪ੍ਰੇਮ ਕਰੋ’ ਨਾਲ ਵਾਲੇ ਕਹਿੰਦੇ, ਬਸ ਹੋ ਗਿਆ ਭਾਸ਼ਣ ਕਮਾਲ ਹੈ! ਤੁਸੀਂ ਕੁਝ ਹੋਰ ਬੋਲੋ ਕਹਿਣ ਲੱਗੇ, ਹੋਰ ਬੋਲਣ ਦੀ ਜ਼ਰੂਰਤ ਨਹੀਂ ਜੇਕਰ ਇਨ੍ਹਾਂ ਤਿੰਨਾਂ ਗੱਲਾਂ ’ਤੇ ਅਮਲ ਕਰ ਲਿਆ ਜਾਵੇ, ਇਨ੍ਹਾਂ ਤਿੰਨਾਂ ਗੱਲਾਂ ਨੂੰ ਜੇਕਰ ਮੰਨ ਲਿਆ ਜਾਵੇ ਤਾਂ ਦੁਨੀਆਂ ਦਾ ਸਾਰਾ ਸੁੱਖ ਤੁਹਾਡੀ ਝੋਲੀ ’ਚ ਆ ਸਕਦਾ ਹੈ ਇਹ ਸੱਚ ਹੈ, ਅਗਰ ਕਿਸੇ ਨਾਲ ਨਫ਼ਰਤ ਹੀ ਨਾ ਹੋਵੇ, ਕੋਈ ਕਿਸੇ ਦਾ ਨਿਰਾਦਰ ਹੀ ਨਾ ਕਰੇ ਅਤੇ ਅਦਬ-ਸਤਿਕਾਰ, ਇੱਜ਼ਤ ਹਰ ਕਿਸੇ ਨੂੰ ਜਾਇਜ਼ ਨਜ਼ਰ ਨਾਲ ਦੇਖੋ ਤਾਂ ਭਾਈ! ਇਸ ਧਰਤੀ ’ਤੇ ਸਵਰਗ, ਜਨੰਤ ਤੋਂ ਵਧ ਕੇ ਸੱਚਖੰਡ ਦਾ ਨਮੂੰਨਾ ਬਣ ਸਕਦਾ ਹੈ ਨਿਜ਼ਧਾਮ ਇੱਥੇ ਨਜ਼ਰ ਆ ਸਕਦਾ ਹੈ ਲੜਾਈ-ਝਗੜਾ ਨਹੀਂ ਹੋਵੇਗਾ ਪਰ ਕੋਈ ਪ੍ਰੇਮ ਦੀ ਹਸਤੀ ਨੂੰ ਪਹਿਚਾਣੇ, ਉਸ ’ਤੇ ਚੱਲੇ ਤਾਂ ਗੱਲ ਹੈ

ਸਤਿਸੰਗੇਂ ਕਰ ਦਾਤਾ, ਸਭ ਸਮਝਾਇਆ, ਹੋ..ਹੋ..ਆ..ਆ..-2
ਰੀਤ ਕੁਰੀਤ ਕਾ, ਹਮੇਂ ਗਿਆਨ ਕਰਵਾਇਆ-3, ਹੋ..ਹੋ..ਆ..ਆ..-2
ਪ੍ਰਭੂ ਸੱਚ ਬਾਕੀ ਹੈ ਫਨਾਹ-ਰੇ

ਅੱਲ੍ਹਾ-ਰਾਮ ਦੇ ਨਾਮ ’ਤੇ ਰੀਤ ਹੈ ਕਿ ਤੁਸੀਂ ਮਾਲਕ ਨੂੰ ਯਾਦ ਕਰੋ, ਉਸ ਦੀ ਭਗਤੀ ’ਚ ਸਮਾਂ ਲਾਓ, ਰੂਹਾਨੀ ਪੀਰ-ਫਕੀਰਾਂ ਦੀ ਬਾਣੀ ’ਤੇ ਚੱਲੋ ਰੂਹਾਨੀ ਫਕੀਰ ਕਿਸੇ ਤੋਂ ਕੁਝ ਲੈਂਦੇ ਨਹੀਂ, ਧਰਮ ’ਚ ਦਖਲਅੰਦਾਜ਼ੀ ਨਹੀਂ ਕਰਦੇ, ਕੋਈ ਚੱਕਰ ਨਹੀਂ ਚਲਾਉਂਦੇ, ਅੱਲ੍ਹਾ-ਰਾਮ, ਵਾਹਿਗੁਰੂ ਦੀ ਚਰਚਾ ਕਰਦੇ ਹਨ ਉਨ੍ਹਾਂ ਨੂੰ ਰੂਹਾਨੀ ਫਕੀਰ ਕਹਿੰਦੇ ਹਨ ਕਿ ਮੰਨ ਗਿਆ ਤਾਂ ਭਲਾ, ਨਾ ਮੰਨੇ ਤਾਂ ਵੀ ਉਹ ਸਭ ਦਾ ਭਲਾ ਮੰਗਦੇ ਰਹਿੰਦੇ ਹਨ

ਰੀਤ ਕੁਰੀਤ ਕਾ ਹਮੇਂ ਗਿਆਨ ਕਰਵਾਇਆ

ਪਖੰਡ ਛੱਡੋ, ਚੰਗੇ ਕਰਮ ਕਰੋ ਇਹ ਮੁਰਸ਼ਿਦੇ-ਕਾਮਲ ਨੇ ਸਿਖਾਇਆ ਸਾਡੇ ਸਮਾਜ ’ਚ ਪਖੰਡ ਬਹੁਤ ਜ਼ਿਆਦਾ ਹੈ, ਹੱਦ ਤੋਂ ਜ਼ਿਆਦਾ ਕੁਰੀਤੀਆਂ ਫੈਲੀਆਂ ਹੋਈਆਂ ਹਨ ਇਹ ਕੁਰੀਤੀਆਂ ਅਨਪੜ੍ਹਤਾ ਕਾਰਨ ਨਹੀਂ ਸਗੋਂ ਪੜ੍ਹੇ-ਲਿਖੇ ਵੀ ਕਰਦੇ ਹਨ ਜਿਵੇਂ ਛਿੱਕ ਆ ਜਾਵੇ ਤਾਂ ਬੁਰਾ ਹੈ ਪੈਰਾਂ ਚੋਂ ਚੱਪਲ ਉਤਾਰਨ ’ਤੇ ਚੱਪਲ ਅੱਗੇ-ਪਿੱਛੇ ਹੋ ਗਈ ਤਾਂ ਕਹਿੰਦਾ ਬਾਹਰ ਜਾਣਾ ਪਵੇਗਾ ਇੰਜ ਹੀ ਸੱਸ-ਨੂੰਹ ਦੀ ਲੜਾਈ ਰਹਿੰਦੀ ਹੈ ਨੂੰਹ ਜੇਕਰ ਸਮਝਦਾਰ ਹੋਵੇ ਤਾਂ ਸੱਸ ਦੀ ਜੁੱਤੀ ਉਠਾ ਕੇ ਅੱਗੇ ਪਿੱਛੇ ਕਰ ਦੇਵੇਗੀ ਕਿ ਇਹ ਘਰ ਤੋਂ ਨਿਕਲੀ ਰਹੇ ਜੇਕਰ ਅਜਿਹਾ ਕਰਨ ਨਾਲ ਉਹ ਘਰ ਤੋਂ ਨਿਕਲੇ ਤਾਂ ਫਿਰ ਸੱਸ ਨੂੰਹ ਦੀ ਜੁੱਤੀ ਅੱਗੇ-ਪਿੱਛੇ ਕਰਕੇ ਰੱਖ ਦੇਵੇਗੀ ਇੰਜ ਕੋਈ ਕੀ ਨਿਕਲਦਾ ਹੈ?

ਦਿਨ ਨੂੰ ਬੁਰਾ ਮੰਣਨਗੇ ਇਸ ਦਿਨ ਨਹੀਂ ਜਾਣਾ, ਇਸ ਦਿਨ ਨਹੀਂ ਨਹਾਉਣਾ ਮੰਨ ਲਓ! ਬੁਰੇ ਦਿਨ ਤੁਹਾਡੇ ਬੇਟਾ ਪੈਦਾ ਹੋ ਜਾਵੇ ਤਾਂ ਕੀ ਤੁੁਸੀਂ ਕਿਸੇ ਦੂਜੇ ਨੂੰ ਦੇ ਦੇਵੋਗੇ? ਲੱਖਾਂ ਦਾ ਫਾਇਦਾ ਹੋ ਜਾਵੇ, ਕੀ ਗਰੀਬਾਂ ਨੂੰ ਦੇ ਆਓਗੇ? ਕਹਿੰਦੇ, ਨਹੀਂ! ਇਹ ਤਾਂ ਚੰਗੀ ਚੀਜ਼ ਆਈ ਹੈ ਚੀਜ਼ ਚੰਗੀ ਆਈ ਹੈ ਤਾਂ ਦਿਨ ਬੁਰਾ ਕਿਵੇਂ ਹੋ ਗਿਆ? ਇੱਕ ਹੋਰ ਚੱਕਰ ਮੰਗਲੀਕ ਵਾਲਾ ਹੈ ਖਾਸ ਕਰਕੇ ਹਿੰਦੂ ਬੇਟੀਆਂ ਆ ਕੇ ਰੋਂਦੀਆਂ ਹਨ ਕਿ ਮਹਾਰਾਜ ਜੀ! ਸਾਡੀ ਸ਼ਾਦੀ ਨਹੀਂ ਹੁੰਦੀ ਕਿਉਂਕਿ ਸਾਨੂੰ ਮੰਗਲੀਕ ਬਣਾ ਦਿੱਤਾ ਗਿਆ ਹੈ ਅਸੀਂ ਕਿਹਾ,

ਬੇਟਾ! ਦੋਸ਼ ਨਾ ਤੇਰਾ ਹੈ, ਨਾ ਭਗਵਾਨ ਦਾ ਹੈ, ਇਹ ਤਾਂ ਵਿੱਚ ਵਾਲਾ ਹੀ ਚੱਕਰ ਚਲਾ ਗਿਆ ਤੁਸੀਂ ਕੁਝ ਪੈਸੇ ਲੈ ਕੇ ਜਾਓ, ਤੁਹਾਡੀ ਨਵੀਂ ਜਨਮ ਕੁੰਡਲੀ ਬਣ ਜਾਏਗੀ, ਉਸ ’ਚ ਸਭ ਕੁਝ ਹੋਵੇਗਾ, ਨਹੀਂ ਹੋਵੇਗਾ ਤਾਂ ਬਸ ਇੱਕ ਮੰਗਲੀਕ ਸ਼ਬਦ ਨਹੀਂ ਹੋਵੇਗਾ ਸਭ ਮਾਇਆ ਦਾ ਖੇਡ ਹੈ ਤੁਹਾਨੂੰ ਇਹ ਦੱਸ ਦਈਏ ਕਿ ਜੇਕਰ ਤੁਹਾਡੇ ’ਚੋਂ ਕੋਈ ਅਜਿਹੇ ਪਖੰਡ ’ਚ ਫਸਿਆ ਹੋਇਆ ਹੈ ਤਾਂ ਇੱਥੇ ਜੋ ਸ਼ਾਦੀਆਂ ਹੁੰਦੀਆਂ ਹਨ ਉਨ੍ਹਾਂ ’ਚ ਬਹੁਤ ਮੰਗਲੀਕ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਹਨ, ਕਰਵਾਈਆਂ ਹਨ ਉਹ ਅੱਜ ਬਿਲਕੁਲ ਤੰਦਰੁਸਤ ਹਨ ਨਾ ਤਾਂ ਉਨ੍ਹਾਂ ਨੂੰ ਕੁਝ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਦੇ ਪਤੀ ਨੂੰ ਕੁਝ ਹੋਇਆ ਹੈ ਸਿਰਫ਼ ਪਖੰਡ ਹਨ ਇਸ ’ਚ ਸਤਿਸੰਗੀ ਨੂੰ ਤਾਂ ਬਿਲਕੁਲ ਨਹੀਂ ਪੈਣਾ ਚਾਹੀਦਾ

ਪਾਖੰਡ ਮੇਂ ਕਛੁ ਨਾਹੀਂ ਸਾਧੋ,
ਪਾਖੰਡ ਮੇਂ ਕੁਛ ਨਾਹਿ ਰੇ
ਪਾਖੰਡੀਆ ਨਰ ਭੋਗੇ ਚੌਰਾਸੀ,
ਖੋਜ ਕਰੋ ਮਨ ਮਾਹੀਂ ਰੇ

ਤਾਂ ਭਾਈ! ਉਹ ਮਾਲਕ ਤੇਰੇ ਅੰਦਰ ਬੈਠਾ ਹੈ ਅੰਦਰ ਖੋਜ ਕਰੋ, ਜ਼ਰੂਰ ਮਿਲੇਗਾ ਅੰਦਰ ਦੇ ਵਿਚਾਰਾਂ ਨੂੰ ਬਦਲ ਦਿਓ ਜੇਕਰ ਤੁਹਾਡੇ ਅੰਦਰ ਦੇ ਵਿਚਾਰ ਪਾਕ-ਪਵਿੱਤਰ ਹੋ ਜਾਂਦੇ ਹਨ ਤਾਂ ਵਾਹਿਗੁਰੂ, ਰਾਮ ਦੀ ਦਇਆ-ਮਿਹਰ, ਰਹਿਮਤ ਤੁਹਾਡੇ ’ਤੇ ਜ਼ਰੂਰ ਵਰਸੇਗੀ ਇਹ ਤੁਹਾਡੇ ’ਤੇ ਨਿਰਭਰ ਹੈ ਨਾਮ ਦੇ ਸਿਮਰਨ ਨਾਲ ਹੀ ਅੰਦਰ ਦੇ ਵਿਚਾਰਾਂ, ਅੰਤਰ ਦੀ ਸਫਾਈ ਹੁੰਦੀ ਹੈ

ਨਕਸ਼ੇ ਕਦਮ ਤੇਰੇ, ਦਾਤਾ ਜੀ ਨਿਆਰੇ, ਹੋ..ਹੋ..ਆ..ਆ..-2
ਬਿਨਾਂ ਲੀਏ ਕੁਛ ਤੂਨੇ, ਲਾਖੋਂ ਪਾਪੀ ਜੀ ਤਾਰੇ-3, ਹੋ..ਹੋ..ਆ..ਆ..-2
ਆਏ ਦਾਤਾ ਜੀ ਤਾਰਨਹਾਰੇ

ਇਸ ਬਾਰੇ ’ਚ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ:-

ਲੋਹਾ ਜਲਦੀ ਸੋਨਾ ਹੋਤਾ,
ਜੋ ਪਾਰਸ ਕੋ ਸਪਰਸ਼ ਕਰੇ
ਚੰਦਨ ਕੇ ਪਾਸ ਜੋ ਬੂਟਾ ਉਗੇ,
ਚੰਦਨ ਜੈਸਾ ਹੋਤਾ ਹੈ
ਹੰਸਤੇ ਪਾਸ ਆਕਰ ਹੰਸ ਪੜਤਾ,
ਜੋ ਆਦਮੀ ਰੋਤਾ ਹੈ
ਰੋਗੀ ਕੋ ਜਬ ਦਾਰੂ ਮਿਲਤਾ,
ਸੁੱਖ ਕੀ ਨੀਂਦਰ ਸੋਤਾ ਹੈ
ਮੈਲੇ ਕੱਪੜੇ ਕੀ ਜੈਸੇ ਸਾਬੁਣ,
ਸਾਰੀ ਹੀ ਮੈਲ ਧੋਤਾ ਹੈ
ਗੰਗਾ ਕੇ ਅੰਦਰ ਗਿਰਾ ਗੰਦਾਜਲ ਭੀ,
ਗੰਗਾ ਜਲ ਹੋਤਾ ਹੈ
ਚਾਹੇ ਕਿਤਨਾ ਪਾਪੀ ਹੋ ਸੰਤ ਸ਼ਰਨ ਜੋੋ ਆਤਾ ਹੈ
ਕਹੇਂ ‘ਸ਼ਾਹ ਸਤਿਨਾਮ ਜੀ’ ਦੇਰ ਨਹੀਂ ਲਗਤੀ ਕਿ ਛਿਣ ਮੇਂ ਮੁਕਤੀ ਪਾਤਾ ਹੈ

ਭਾਈ! ਗੰਗਾ ’ਚ ਜੇਕਰ ਬਦਬੂਦਾਰ ਸ਼ਰਾਬ, ਨਦੀ-ਨਾਲੀਆਂ ਦਾ ਗੰਦਾ ਪਾਣੀ ਪੈ ਜਾਵੇ ਤਾਂ ਕੀ ਉਹ ਗੰਦਾ ਪਾਣੀ ਕਹਿਲਾਏਗਾ? ਨਹੀਂ ਜੀ ਕੀ ਕਹਿੰਦੇ ਹਨ ਉਸ ਨੂੰ ਗੰਗਾਜਲ ਉਸੇ ਤਰ੍ਹਾਂ ਇਨਸਾਨ ਕਿੰਨੀਆਂ ਵੀ ਬੁਰਾਈਆਂ ਕਰਦਾ ਹੋਵੇ, ਬੁਰੇ ਕਰਮ ਕਰ ਬੈਠਾ ਹੋਵੇ, ਜੇਕਰ ਉਹ ਅੱਲ੍ਹਾ, ਵਾਹਿਗੁਰੂ, ਰਾਮ ਦੇ ਸਤਿਸੰਗ ਰੂਪੀ ਸਮੁੰਦਰ ’ਚ ਆ ਕੇ ਡੁਬਕੀ ਲਾ ਲਵੇ ਤਾਂ ਉਹ ਬੁਰਾ ਨਹੀਂ, ਸਤਿਸੰਗੀ ਕਹਿਲਾਉਂਦਾ ਹੈ ਈਸ਼ਵਰ, ਰਾਮ ਦੇ ਨਾਮ ਦਾ ਅਜਿਹਾ ਰੰਗ ਚੜ੍ਹਦਾ ਹੈ ਕਿ ਉਹ ਸਭ ਬੁਰਾਈਆਂ ਤੋਂ ਪਾਕ ਹੋ ਜਾਂਦਾ ਹੈ ਅਤੇ ਮਾਲਕ ਦੇ ਦਰਸ਼ਨ-ਦੀਦਾਰ ਦੇ ਕਾਬਲ ਬਣ ਜਾਂਦਾ ਹੈ ਦੁਨੀਆਂ ਦੇ ਹਰੇਕ ਚੰਗੇ-ਨੇਕ ਖੇਤਰ ’ਚ ਉਹ ਸਫਲਤਾ ਦੇ ਝੰਡੇ ਗੱਡਦਾ ਚਲਿਆ ਜਾਂਦਾ ਹੈ
ਨਕਸ਼ੇ ਕਦਮ ਤੇਰੇ ਦਾਤਾ ਜੀ ਨਿਆਰੇ

ਮੁਰਸ਼ਿਦੇ-ਕਾਮਲ ਨੇ ਜੋ ਰਾਹ ਦਿਖਾਇਆ ਉਹ ਸਭ ਤੋਂ ਨਿਆਰਾ ਹੈ ਹੈਰਾਨੀ ਦੀ ਗੱਲ ਹੈ ਕਿ ਇਹ ਕਦੇ ਨਹੀਂ ਸੁਣਿਆ ਕਿ ਮਾਲਕ ਦੀ ਜਗ੍ਹਾ ਜਾਣਾ ਹੋਵੇ ਅਤੇ ਜੇਬ੍ਹ ’ਚ ਪੈਸਾ ਨਹੀਂ ਲੈ ਕੇ ਜਾਣਾ ਇਹੀ ਆ ਕੇ ਸੁਣਿਆ, ਕਦੇ ਨਹੀਂ ਸੁਣਿਆ ਸੀ ਸਾਰੇ ਧਰਮਾਂ ’ਚ ਗਏ, ਇਹੀ ਦੇਖਿਆ ਗਿਆ ਕਿ ਕਿਤੇ ਵੀ ਜਾਣਾ ਹੋਵੇ, ਪਹਿਲਾਂ ਇੱਕ ਰੁਪਇਆ ਜ਼ਰੂਰ ਰੱਖਦੇ ਬਾਅਦ ’ਚ ਪ੍ਰਸ਼ਾਦ ਮਿਲਦਾ ਸੀ ਤਾਂ ਇਹ ਪਹਿਲੀ ਵਾਰ ਦੇਖਿਆ ਹੈ ਤੁਸੀਂ ਮਾਲਕ ਦੇ ਦਰਸ਼ਨ-ਦੀਦਾਰ ਦੀ, ਉਸ ਮਾਲਕ ਦੀ ਚਰਚਾ ’ਚ ਬੈਠੇ ਅਤੇ ਜਿਵੇਂ ਗੁਰੂ, ਮੁਰਸ਼ਿਦੇ-ਕਾਮਿਲ ਆਏ ਦੇਖਿਆ ਤਾਂ ਕਹਿਣ ਦੀ ਗੱਲ ਹੀ ਕੁਝ ਹੋਰ! ਨਾ ਕੋਈ ਪੈਸਾ, ਨਾ ਕੋਈ ਚੜ੍ਹਾਵਾ, ਨਾ ਕੋਈ ਮਾਨ-ਵਡਿਆਈ, ਬਿਲਕੁਲ ਸਾਦਗੀ ਰਾਮ ਦਾ ਨਾਮ ਲੈ ਲਓ, ਜਾਪ ਕਰ ਲਓ, ਘਰ ਬੈਠੇ-ਬੈਠੇ ਕਰ ਲਓ ਕੰਮ-ਧੰਦਾ ਵੀ ਕਰਦੇ ਰਹਿਣਾ, ਜਾਪ ਵੀ ਕਰਦੇ ਰਹਿਣਾ,

ਦੇਣਾ ਕੁਝ ਵੀ ਨਹੀਂ ਗੁਰੂ-ਦਖਸ਼ਣਾ ਦੇ ਬਾਰੇ ’ਚ ਸੁਣਿਆ ਹੋਇਆ ਸੀ, ਦੰਦ ਘਸਾਈ ਅਤੇ ਦੇਖਿਆ ਵੀ ਸਭ ਜਗ੍ਹਾ ’ਤੇ ਕਿ ਲੋਕ ਖਾਣਾ ਖਾਣ ਆਉਂਦੇ, ਬਾਅਦ ’ਚ ਦੰਦ ਘਸਾਈ ਦੇਣੀ ਪੈਂਦੀ ਕਿ ਤੁਹਾਨੂੰ ਪਤਾ ਨਹੀਂ ਕਿ ਮੇਰੇ ਦੰਦ ਘਸ ਗਏ ਹਨ, ਏਨੇ ਨੋਟ ਕੱਢੋ ਉਹ ਵੀ ਕਈ ਜਗ੍ਹਾ ’ਤੇ ਲੈਂਦੇ ਦੇਖਿਆ, ਪਰ ਇੱਧਰ ਖਾਣਾ ਖੁਵਾਇਆ, ਦੰਦ ਘਸਾਈ ਨਹੀਂ ਸਗੋਂ ਦਿੱਤਾ ਕਿ ਲਓ ਜੀ, ਆਪ ਖਾਣਾ ਖਾਓ, ਲੰਗਰ ਛੱਕੋ, ਪ੍ਰਸ਼ਾਦ ਖਾਓ ਅਤੇ ਬਦਲੇ ’ਚ ਕੁਝ ਨਹੀਂ ਲਿਆ ਤਾਂ ਭਾਈ! ਇੱਥੇ ਤੁਸੀਂ ਖੁਦ ਖੇਤਾਂ ’ਚ ਘੁੰਮੋਂ ਅਤੇ ਦੇਖੋ ਕਿ ਸਾਧੂ ਮਿਹਨਤ ਕਰਦੇ ਹਨ, ਸਾਧ-ਸੰਗਤ ਸੇਵਾਦਾਰ ਸਹਿਯੋਗ ਕਰਦੇ ਹਨ ਅਤੇ ਉਸੇ ਤੋਂ ਸਾਧ-ਸੰਗਤ ਨੂੰ ਖਾਣਾ ਖੁਵਾਉਣਾ ਅਤੇ ਆਪਣਾ ਗੁਜ਼ਾਰਾ ਉਸੇ ਨਾਲ ਕਰਦੇ ਹਨ ਤਾਂ ਭਾਈ ਇਹ ਮੁਰਸ਼ਿਦੇ-ਕਾਮਲ ਨੇ ਹੀ ਰੀਤ ਚਲਾਈ ਕਿ ਕਰਕੇ ਖਾਓ ਅਤੇ ਆਏ ਹੋਰਾਂ ਨੂੰ ਵੀ ਖੁਵਾਓ, ਉਨ੍ਹਾਂ ਤੋਂ ਕੁਝ ਲੈਣਾ ਨਹੀਂ ਸਗੋਂ ਹੋਰ ਜਗ੍ਹਾ ’ਤੇ ਅਸੀਂ ਦੇਖਿਆ ਕਿ ਖਾਣਾ ਖਾਧਾ ਹੈ

ਤਾਂ ਕੁਝ ਚੜ੍ਹਾਉਣਾ ਵੀ ਹੋਵੇਗਾ ਜਿੰਨਾ ਖਾਧਾ ਹੈ ਓਨਾ ਤਾਂ ਜ਼ਰੂਰ ਵਾਪਸ ਕਰੋ ਦੁੱਗਣਾ ਕਰੋ ਤਾਂ ਸ਼ਾਬਾਸ਼! ਅਤੇ ਜੇਕਰ ਚਾਰ-ਪੰਜ ਗੁਣਾ ਕਰੋ ਤਾਂ ਫਿਰ ਚੰਗਾ ਬੈੱਡ, ਗੱਦਾ, ਸਿਰਹਾਣਾ ਆਦਿ ਮਿਲ ਜਾਏਗਾ ਅਜਿਹਾ ਅਸੀਂ ਦੇਖਿਆ, ਖੁਦ ਮਹਿਸੂਸ ਕੀਤਾ ਕਈ ਥਾਵਾਂ ’ਤੇ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ ਤਾਂ ਭਾਈ! ਇਹ ਹੈਰਾਨੀਜਨਕ ਗੱਲ ਹੈ ਇਸ ਤੋਂ ਹਟ ਕੇ ਮੁਰਸ਼ਿਦੇ-ਕਾਮਿਲ ਨੇ ਅਜਿਹੇ ਨਕਸ਼ੇ ਕਦਮ ਜੋ ਰੱਖੇ ਉਸ ’ਤੇ ਅੱਜ ਜੋ ਸਾਧ-ਸੰਗਤ ਚੱਲ ਰਹੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਉਹ ਬੇਪਰਵਾਹ ਮਸਤਾਨਾ ਜੀ ਮਹਾਰਾਜ, ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਾਕ-ਪਵਿੱਤਰ ਬਚਨ ਹਨ

ਇਸ ਬਾਰੇ ’ਚ ਲਿਖਿਆ ਹੈ:-

ਨਕਸ਼ੇ ਕਦਮ ਤੇਰੇ ਦਾਤਾ ਜੀ ਨਿਆਰੇ,
ਬਿਨਾ ਲੀਏ ਕੁਛ ਤੂਨੇ ਲਾਖੋਂ ਪਾਪੀ ਤਾਰੇ
ਆਏ ਦਾਤਾ ਜੀ ਤਾਰਨਹਾਰੇ

ਸਤਿਗੁਰੂ, ਮੁਰਸ਼ਿਦੇ-ਕਾਮਲ ਦੁਨੀਆਂ ਦੀਆਂ ਬੁਰਾਈਆਂ ਤੋਂ, ਬੁਰੇ ਕਰਮਾਂ ਤੋਂ ਪਾਰ ਕਰਾਉਣ ਇਸ ਜਹਾਨ ’ਚ ਆਏ ਆਖਰ ’ਚ ਭਜਨ ’ਚ ਆਇਆ ਹੈ:-

ਖਾਕ ਦਾਸ ਯੇ ਤੇਰਾ ‘ਮੀਤ’ ਜੀ ਸੁਣਾਏ, ਹੋ..ਹੋ..ਆ..ਆ..-2
ਗੁਰੂ ਜੈਸੀ ਸੰਭਾਲ ਜੀ, ਨਾ ਕੋਈ ਕਰ ਪਾਏ-3, ਹੋ..ਹੋ..ਆ..ਆ..-2
ਜੈਸੀ ਕਰੀ ਸ਼ਾਹ ਸਤਿਨਾਮ ਜੀ ਪਿਆਰੇ

ਭਾਈ! ਮੁਰਸ਼ਿਦੇ-ਕਾਮਲ ਨੇ ਜੋ ਸੰਭਾਲ ਕੀਤੀ, ਜੋ ਆਨੰਦ ਪਰਮਾਨੰਦ ਨਾਲ ਨਵਾਜ਼ਿਆ ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ ਜੋ ਖੁਸ਼ੀਆਂ, ਆਨੰਦ, ਲੱਜ਼ਤ ਦਿੱਤਾ ਉਹ ਸ਼ਬਦਾਂ ’ਚ ਨਹੀਂ ਸਮਾ ਸਕਦਾ ਕਿਸੇ ਭਾਸ਼ਾ ’ਚ ਅਜਿਹਾ ਸ਼ਬਦ ਨਹੀਂ ਹੈ ਕਿ ਗੁਰੂ ਦੇ ਗੁਣ ਲਿਖ ਕੇ ਜਾਂ ਬੋਲ ਕੇ ਦੱਸੇ ਜਾ ਸਕਣ

ਇਸ ਬਾਰੇ ’ਚ ਲਿਖਿਆ ਹੈ:-

ਗੁਰੂ ਸ਼ਿਸ਼ ਨੂੰ ਕਦੇ ਮੁਸ਼ਕਲ ਦੀ ਘੜੀ ਨਹੀਂ ਵੇਖਣ ਦਿੰਦਾ ਜਿਸ ਤਰ੍ਹਾਂ ਬੱਚਾ ਅਨਜਾਣ ਹੁੰਦਾ ਹੈ ਉਸ ਨੂੰ ਮਾਤਾ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਂਦੀ ਹੈ ਇਸੇ ਤਰ੍ਹਾਂ ਗੁਰੂ ਸ਼ਿਸ਼ ਦੀਆਂ ਮੁਸ਼ਕਲਾਂ ਨੂੰ ਮਿਟਾਉਂਦਾ ਰਹਿੰਦਾ ਹੈ, ਜਿਸ ਦੇ ਬਾਰੇ ਉਹ ਸ਼ਿਸ਼ ਨੂੰ ਕੁਝ ਦੱਸਦਾ ਤੱਕ ਨਹੀਂ, ਅਹਿਸਾਨ ਤੱਕ ਵੀ ਨਹੀਂ ਜਤਾਉਂਦਾ ਉਹ ਸ਼ਿਸ਼ ਨੂੰ ਨਾਮ ਦੀ ਦਾਤ ਬਖ਼ਸ਼ਦਾ ਹੈ ਅਤੇ ਜ਼ਿੰਦਗੀ ਦੀ ਰੋਟੀ ਖੁਆ-ਖੁਆ ਕੇ ਅਤੇ ਜ਼ਿੰਦਗੀ ਦਾ ਪਾਣੀ ਪਿਲਾ-ਪਿਲਾ ਕੇ ਉਸ ਨੂੰ ਸੁਰਜੀਤ ਅਤੇ ਜਵਾਨ ਕਰ ਦਿੰਦਾ ਹੈ ਅਤੇ ਉਸ ਦਾ ਲੋਕ-ਪਰਲੋਕ ਸੰਵਾਰ ਦਿੰਦਾ ਹੈ ਗੁਰੂ ਨੂੰ ਸ਼ਿਸ਼ ਤੋਂ ਦੂਰ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਉਸ ਦਾ ਹੱਥ ਬੜਾ ਲੰਮਾ ਹੁੰਦਾ ਹੈ ਉਸ ਦਾ ਹੱਥ ਪ੍ਰਭੂ ਦਾ ਹੱਥ ਹੁੰਦਾ ਹੈ ਅਤੇ ਉਸਦੇ ਹੱਥਾਂ ’ਚ ਪ੍ਰਭੂ ਦੀ ਤਾਕਤ ਹੁੰਦੀ ਹੈ

ਗੁਰੂ ਮੁਰਸ਼ਿਦੇ-ਕਾਮਲ ਦੇ ਬਾਰੇ ’ਚ ਆਪਨੇ ਮਹਾਂਪੁਰਸ਼ਾਂ ਦੀ ਗੱਲ ਸੁਣੀ ਅਪਣੇ ਤਾਂ ਮਹਿਸੂਸ ਕੀਤੀ, ਉਨ੍ਹਾਂ ਦੀ ਦਇਆ-ਮਿਹਰ ਦਾ ਜੋ ਕਮਾਲ ਹੈ ਉਹ ਬੇਮਿਸਾਲ ਹੈ ਕੋਈ ਮਿਸਾਲ ਨਹੀਂ ਹੈ ਇੰਜ ਨਵਾਜ਼ਦੇ ਹਨ ਕਿ ਪਤਾ ਤੱਕ ਨਹੀਂ ਚੱਲਦਾ ਗ਼ਮ-ਦੁੱਖਾਂ ਨੂੰ ਆਪਣੇ ਉੱਪਰ ਲੈ ਕੇ ਇੰਜ ਕੱਟ ਦਿੰਦੇ ਹਨ ਕਿ ਸਾਹਮਣੇ ਵਾਲੇ ਨੂੰ ਨਹੀਂ ਪਤਾ ਚੱਲਦਾ ਕਿ ਉਹ ਤੇਰੇ ਗ਼ਮ, ਦੁੱਖ, ਦਰਦ ਹਨ ਉਹ ਸਮਝ ਵੀ ਨਹੀਂ ਪਾਉਂਦਾ ਕਿ ਉਸ ਦੇ ਕਰਮ ਨੂੰ ਕੱਟ ਦਿੰਦੇ ਹਨ ਅਜਿਹਾ ਹੁੰਦੇ ਬਹੁਤ ਵਾਰ ਦੇਖਿਆ ਤੇ ਮਹਿਸੂਸ ਕੀਤਾ ਮੁਰਸ਼ਿਦੇ-ਕਾਮਲ ਦੀ ਗੱਲ ਜਿੰਨੀ ਕੀਤੀ ਜਾਵੇ ਓਨੀ ਘੱਟ ਹੀ ਘੱਟ ਹੈ

ਤਾਂ ਭਾਈ ਅਜਿਹੇ ਮੁਰਸ਼ਿਦੇ-ਕਾਮਲ ਦਾ ਇਹ ਪਾਕ-ਪਵਿੱਤਰ ਅਵਤਾਰ ਦਿਹਾੜਾ ਮਨਾ ਰਹੇ ਹਾਂ ਤਾਂ ਤੁਹਾਨੂੰ ਸਾਰਿਆਂ ਨੂੰ ਭੰਡਾਰੇ ਦੀ, ਪਾਵਨ ਅਵਤਾਰ ਦਿਨ, ਪੂਰੇ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ, ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!