roohaanee-satsang

ਰੂਹਾਨੀ ਸਤਿਸੰਗ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਮਾਨਸ ਜਨਮ ਕਾ ਫਾਇਦਾ, ਉਠਾਤਾ ਹੈ ਕੋਈ-ਕੋਈ | ਫਾਹੀ ਜਨਮ-ਮਰਨ ਕੀ , ਮੁਕਾਤਾ ਹੈ ਕੋਈ-ਕੋਈ ||

ਮਾਲਕ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ! ਸਾਧ ਸੰਗਤ ਮਾਲਕ ਦੀ ਰੰਗ-ਬਰੰਗੀ ਫੁਲਵਾੜੀ, ਇੱਕ ਮਹਾਂ-ਸਾਗਰ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਜਿੱਥੇ ਨਜ਼ਰ ਮਾਰਦੇ ਹਾਂ, ਪੰਡਾਲ ਵਿਚ ਆਪ ਦਾ ਪਿਆਰ ਉਮੜ ਰਿਹਾ ਹੈ ਅਤੇ ਲਗਾਤਾਰ ਸਾਧ-ਸੰਗਤ ਅਜੇ ਵੀ ਆ ਰਹੀ ਹੈ ਅਜਿਹੇ ਸਮੇਂ ਵਿੱਚ, ਅਜਿਹੇ ਘੋਰ ਕਲਿਯੁਗ ਵਿਚ ਸਤਿਸੰਗ ਵਿੱਚ ਆਉਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਜਿੱਥੇ ਸਵਾਰਥ ਦਾ ਬੋਲ-ਬਾਲਾ ਹੋਵੇ, ਗਰਜੀ ਯੁੱਗ ਹੋਵੇ ਉੱਥੇ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਵਿੱਚ ਬੈਠਣਾ ਮੁਸ਼ਕਲ ਹੈ

ਜੋ ਆਪ ਲੋਕ ਦੂਰ-ਦਰਾਜ ਤੋਂ ਚੱਲ ਕੇ ਆਏ, ਆਸ-ਪਾਸ ਤੋਂ ਚੱਲ ਕੇ ਆਏ ਹੋ, ਕੀਮਤੀ ਸਮਾਂ ਕੱਢਿਆ ਹੈ, ਮਨ ਨਾਲ ਵੀ ਆਪ ਲੜੇ ਹੋ, ਮਨ ਰੋਕਦਾ ਹੈ, ਟੋਕਦਾ ਹੈ, ਇਸ ਸਭ ਦਾ ਸਾਹਮਣਾ ਕਰਦੇ ਹੋਏ ਇੱਥੇ ਪਹੁੰਚੇ ਹੋ, ਤੁਸੀਂ ਬਹੁਤ ਭਾਗਾਂ ਵਾਲੇ ਹੋ ਮਾਲਕ, ਵਾਹਿਗੁਰੂ, ਰਾਮ ਦੀ ਦਇਆ ਮਿਹਰ, ਰਹਿਮਤ ਹੈ ਆਪ ਸਭ ਦਾ ਸਤਿਸੰਗ ਵਿਚ, ਡੇਰੇ ਵਿਚ, ਆਸ਼ਰਮ ਵਿਚ ਪਧਾਰਨ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈੱਲਕਮ ਅੱਜ ਜੋ ਆਪ ਦੀ ਸੇਵਾ ਵਿਚ ਸਤਿਸੰਗ ਹੋਣ ਜਾ ਰਿਹਾ ਹੈ, ਜਿਸ ਭਜਨ, ਸ਼ਬਦ ‘ਤੇ ਅੱਜ ਦਾ ਸਤਿਸੰਗ ਹੋਵੇਗਾ, ਉਹ ਭਜਨ ਹੈ:-

ਮਾਨਸ ਜਨਮ ਕਾ ਫਾਇਦਾ,
ਉਠਾਤਾ ਹੈ ਕੋਈ-ਕੋਈ
ਫਾਹੀ ਜਨਮ-ਮਰਨ ਕੀ ,
ਮੁਕਾਤਾ ਹੈ ਕੋਈ-ਕੋਈ

ਇਨਸਾਨੀ ਸਰੀਰ ਦਾ ਸਭ ਤੋਂ ਵੱਡਾ ਲਾਭ ਜਾਂ ਇਸ ਤਰ੍ਹਾਂ ਕਹੀਏ, ਇਨਸਾਨੀ ਸਰੀਰ ਤੋਂ ਸਭ ਤੋਂ ਜ਼ਿਆਦਾ ਲਾਭ ਇਨਸਾਨ ਲੈ ਸਕਦਾ ਹੈ ਸਾਡੇ ਜਿੰਨੇ ਵੀ ਧਰਮਾਂ ਵਿਚ ਰੂਹਾਨੀ ਸੂਫ਼ੀ ਸੰਤ, ਪੀਰ ਪੈਗੰਬਰ ਹੋਏ ਹਨ, ਉਹਨਾਂ ਨੇ ਇਹੀ ਫਰਮਾਇਆ ਹੈ ਕਿ ਇਨਸਾਨ ਦਾ ਵਜ਼ੂਦ, ਸਰੀਰ ਬੜਾ ਹੀ ਜ਼ਬਰਦਸਤ ਹੈ ਇਸ ਵਿਚ ਸੋਚਣ ਸਮਝਣ ਦੀ ਤਾਕਤ, ਸਹਿਣ ਸ਼ਕਤੀ ਅਤੇ ਐਸੇ-ਐਸੇ ਅਜੀਬੋ-ਗਰੀਬ ਗੁਣ ਭਰੇ ਹੋਏ ਹਨ ਜਿਸ ਨੂੰ ਪੂਰੀ ਤਰ੍ਹਾਂ ਅਜੇ ਤੱਕ ਵਿਗਿਆਨਕ ਵੀ ਨਹੀਂ ਪੜ੍ਹ ਸਕੇ ਹਨ ਸਭ ਤੋਂ ਜ਼ਿਆਦਾ ਦਿਮਾਗ, ਅਕਲ ਹੋਣ ਦੀ ਵਜ੍ਹਾ ਨਾਲ ਇਹ ਉਸ ਰਹੱਸ ਨੂੰ ਜੋ ਜੀਵਨ ਦੇ ਉਸ ਪਾਰ ਹੈ, ਜਿੱਥੋਂ ਜੀਵਨ ਸ਼ੁਰੂ ਹੁੰਦਾ ਹੈ ਅਤੇ ਮਰਨ ਤੋਂ ਬਾਅਦ ਵੀ ਉੱਥੇ ਹੀ ਉਸ ਰਹੱਸ ਨੂੰ ਇਨਸਾਨ ਆਪਣੇ ਵਿਚਾਰਾਂ ਨਾਲ ਸੁਲਝਾ ਸਕਦਾ ਹੈ, ਉੱਥੋਂ ਤੱਕ ਪਹੁੰਚ ਸਕਦਾ ਹੈ ਇਹੀ ਇਸ ਦਾ ਸਭ ਤੋਂ ਵੱਡਾ ਉਦੇਸ਼ ਹੈ

ਕਿ ਆਪਣੇ ਅੰਦਰ ਦੀ ਰਿਸਰਚ, ਖੋਜ ਕਰੇ ਅਤੇ ਓਮ, ਹਰੀ ਅੱਲ੍ਹਾ, ਖੁਦਾ ਰੱਬ, ਵਾਹਿਗੁਰੂ ਜਿਸ ਨੂੰ ਲੱਖਾਂ ਨਾਵਾਂ ਨਾਲ ਬੁਲਾਇਆ ਜਾਂਦਾ ਹੈ, ਉਸ ਮਾਲਕ ਦੀ ਸੱਚਾਈ ਬਾਰੇ, ਦਇਆ-ਮਿਹਰ, ਰਹਿਮਤ ਦੇ ਬਾਰੇ ਵਿੱਚ ਜਾਣ ਸਕੇ, ਮਹਿਸੂਸ ਕਰ ਸਕੇ ਅਜਿਹਾ ਸੰਭਵ ਹੈ, ਅਜਿਹਾ ਹੋ ਸਕਦਾ ਹੈ, ਜੇਕਰ ਇਨਸਾਨ ਉਹ ਜੁਗਤੀ, ਤਰੀਕਾ, ਮੈਥਡ ਜਾਣੇ, ਜਿਸ ਦੇ ਦੁਆਰਾ ਆਤਮਿਕ ਸ਼ਕਤੀਆਂ ਜਾਗ੍ਰਿਤ ਹੋ ਜਾਣ ਅਤੇ ਆਤਮਿਕ ਤਰੰਗਾਂ ਦੇ ਸਹਾਰੇ ਉਹ ਉਸ ਰੂਹਾਨੀ ਪ੍ਰਕਾਸ਼, ਓਮ, ਹਰੀ, ਅੱਲ੍ਹਾ, ਵਾਹਿਗੁਰੂ ਰਾਮ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦਾ ਹੈ ਆਤਮਿਕ-ਸ਼ਕਤੀਆਂ ਜਾਗ੍ਰਿਤ ਕਰਨਾ ਇਨਸਾਨੀ ਸਰੀਰ ਤੋਂ ਇਲਾਵਾ ਕਿਸੇ ਹੋਰ ਸਰੀਰ ਨੂੰ ਸੰਭਵ ਨਹੀਂ ਹੈ ਇਨਸਾਨ ਵਿੱਚ ਹੀ ਇਹ ਗੁਣ ਹੈ ਜਾਂ ਸੋਚਣ-ਸਮਝਣ ਦੀ ਤਾਕਤ ਜਾਂ ਦਿਮਾਗ ਕਹੀਏ ਜੋ ਉਸ ਪ੍ਰਭੂ ਨੇ ਦਿੱਤਾ ਹੈ, ਜਿਸ ਦੇ ਦੁਆਰਾ ਇਹ ਆਤਮਿਕ-ਚਿੰਤਨ ਕਰਦਾ ਹੋਇਆ ਆਤਮ-ਵਿਸ਼ਵਾਸ ਪੈਦਾ ਕਰਦਾ ਹੈ, ਆਤਮਿਕ ਸ਼ਕਤੀ ਹਾਸਲ ਕਰਦਾ ਹੈ ਅਤੇ ਉਸ ਆਤਮਕ ਸ਼ਕਤੀ ਨਾਲ ਹੀ ਅੰਦਰ ਦੀ ਖੋਜ ਹੁੰਦੀ ਹੈ

ਉਸ ਦੀ ਭਗਤੀ-ਇਬਾਦਤ ਕਰਕੇ, ਉਸ ਦੀ ਦਇਆ-ਮਿਹਰ ਹਾਸਲ ਕਰਨਾ, ਉਸ ਦੇ ਦਰਸ਼ਨ-ਦੀਦਾਰ ਦੇ ਕਾਬਲ ਬਣਨਾ ਇਨਸਾਨੀ ਸਰੀਰ ਵਿਚ ਹੀ ਮਾਲਕ ਨੇ ਭਰ ਰੱਖਿਆ ਹੈ ਭਾਈ ! ਤੁਸੀਂ ਇਨਸਾਨੀ ਸਰੀਰ ਤੋਂ ਇਹ ਕੰਮ ਜ਼ਰੂਰ ਲਓ ਕਿ ਇੱਕ ਤਾਂ ਜਿੰਨਾ ਹੋ ਸਕੇ ਸਭ ਦਾ ਭਲਾ ਕਰੋ, ਪਰਮਾਰਥ ਕਰੋ, ਬੇਗਰਜ਼ ਨਿਹਸੁਆਰਥ ਸਭ ਨਾਲ ਪਿਆਰ-ਮੁਹੱਬਤ ਕਰੋ ਅਤੇ ਜ਼ਿਆਦਾ ਸਮਾਂ ਮਾਲਕ ਦੀ ਯਾਦ ਵਿੱਚ ਲਾਓ ਕੰਮ-ਧੰਦਾ ਕਰਦੇ ਹੋਏ, ਚਲਦੇ, ਬੈਠ ਕੇ, ਲੇਟ ਕੇ, ਤਾਂ ਯਕੀਨ ਮੰਨੋ, ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਤੁਸੀਂ ਜ਼ਰੂਰ ਬਣੋਗੇ ਇਹ ਤੁਹਾਡੇ ‘ਤੇ ਨਿਰਭਰ ਹੈ, ਤੁਸੀਂ ਮਿਹਨਤ ਕਰੋਗੇ ਤਾਂ ਉਸ ਦਾ ਫ਼ਲ ਜ਼ਰੂਰ ਮਿਲੇਗਾ ਇਹੀ ਭਜਨ ਵਿੱਚ ਲਿਖਿਆ ਹੈ:-

ਮਾਨਸ ਜਨਮ ਕਾ ਫਾਇਦਾ,
ਉਠਾਤਾ ਹੈ ਕੋਈ-ਕੋਈ
ਫਾਹੀ ਜਨਮ-ਮਰਨ ਕੀ ,
ਮੁਕਾਤਾ ਹੈ ਕੋਈ-ਕੋਈ

ਆਤਮਾ ਤੇ ਜਨਮ-ਮਰਨ ਦੀ, ਆਵਾਗਮਨ ਦੀ ਪਈ ਹੋਈ ਫਾਂਸੀ ਉਹ ਹੀ ਮਿਟਾ ਸਕਦਾ ਹੈ ਜੋ ਈਸ਼ਵਰ ਦੇ ਨਾਮ ਨਾਲ ਜੁੜਦਾ ਹੈ ਵਰਨਾ ਆਵਾਗਮਨ ਤੋਂ ਆਜ਼ਾਦੀ ਨਹੀਂ ਮਿਲਦੀ ਇਸ ਬਾਰੇ ਰੂਹਾਨੀ ਪੀਰ-ਫਕੀਰਾਂ ਦੀ ਬਾਣੀ ਵਿਚ ਲਿਖਿਆ ਹੈ:-

ਸਫ਼ਲ ਬਣਾ ਲੈ ਜਨਮ ਮਨੁੱਖ ਨੂੰ,
ਹਰੀ ਕਾ ਨਾਮ ਧਿਆਲੈ ਤੂੰ
ਸੰਤਾਂ ਦੇ ਚਰਨਾਂ ਵਿਚ ਆਪਣਾ,
ਪ੍ਰੇਮ-ਪਿਆਰ ਲਗਾ ਲੈ ਤੂੰ
ਕਰ ਅਜਰਜੋਈ ਮਾਲਕ ਅੱਗੇ,
ਮਾਫ਼ ਕਸੂਰ ਕਰਾ ਲੈ ਤੂੰ
ਸਤਿਸੰਗ ਕਰ ਸੰਤਾਂ ਦਾ ਭਾਈ
ਨਾਮ ਪਦਾਰਥ ਪਾ ਲੈ ਤੂੰ
ਸਵਾਸ-ਸਵਾਸ ਵਿਚ ਸਿਮਰਨ ਕਰਕੇ
ਹਿਰਦਾ ਸ਼ੁੱਧ ਬਣਾ ਲੈ ਤੂੰ
ਟੇਕ- ਮਾਨਸ ਜਨਮ ਕਾ ਫਾਇਦਾ,
ਉਠਾਤਾ ਹੈ ਕੋਈ-ਕੋਈ
ਫਾਹੀ ਜਨਮ-ਮਰਨ ਕੀ,
ਮੁਕਾਤਾ ਹੈ ਕੋਈ ਕੋਈ

1. ਜਨਮ ਸੇ ਲੇਕਰ ਮਰਨੇ ਤੱਕ,
ਕਾਮ ਕਰਤਾ ਤਨ ਲੀਏ
ਕਾਮ ਆਤਮਾ ਕੇ ਆਨੇ ਵਾਲਾ,
ਕਰਤਾ ਹੈ ਕੋਈ-ਕੋਈ ਮਾਨਸ …..

2. ਕਾਮ-ਕਾਜ ਖਾਨੇ-ਸੋਨੇ ਮੇਂ,
ਸਮਾਂ ਹੈ ਗੁਜ਼ਾਰਤਾ
ਕੀਮਤ-ਕਦਰ ਸਮੇਂ ਕੀ,
ਕਰਤਾ ਹੈ ਕੋਈ-ਕੋਈ ਮਾਨਸ ……

3. ਬੜੀ ਮੁਸ਼ਕਿਲ ਕੇ ਬਾਅਦ,
ਯਹ ਜਨਮ ਮਿਲਤਾ ਹੈ
ਕਦਰ ਕੀਮਤ ਇਸ ਜਨਮ ਕੀ,
ਪਾਤਾ ਹੈ ਕੋਈ-ਕੋਈ ਮਾਨਸ ……

4. ਭੂਲ ਕਰ ਉਸ ਦਾਤਾਰ ਕੋ,
ਦਾਤੋਂ ਕੋ ਪਕੜ ਬੈਠਾ
ਜਾਨੇ ਹੈ ਦਿਆਲ ਦਾਤਾਰ ਕੋ,
ਬੰਦਾ ਹੈ ਕੋਈ-ਕੋਈ ਮਾਨਸ………

5. ਮਾਇਕ ਪਦਾਰਥੋਂ ਲੀਏ,
ਫਿਰਤਾ ਹੈ ਭਾਗਤਾ
ਸੱਚਾ ਨਾਮ ਕਾ ਹੈ ਧਨ ਜੋ,
ਕਮਾਤਾ ਹੈ ਕੋਈ-ਕੋਈ ਮਾਨਸ ……

ਭਜਨ ਦੇ ਸ਼ੁਰੂ ਵਿੱਚ ਆਇਆ ਹੈ :-

ਜਨਮ ਸੇ ਲੇਕਰ ਮਰਨੇ ਤੱਕ,
ਕਾਮ ਕਰਤਾ ਤਨ ਲੀਏ
ਕਾਮ ਆਤਮਾ ਕੇ ਆਨੇ ਵਾਲਾ,
ਕਰਤਾ ਹੈ ਕੋਈ-ਕੋਈ

ਇਨਸਾਨ ਦਾ ਜੇਕਰ ਜੀਵਨ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਲੈ ਕੇ ਆਖਰੀ ਸੁਆਸ ਤੱਕ ਜ਼ਿਆਦਾਤਰ ਲੋਕ ਆਪਣੇ ਤਨ ਦੇ ਲਈ ਕਰਦੇ ਰਹਿੰਦੇ ਹਨ ਤਨ ਦੇ ਲਈ, ਸਰੀਰ ਦੇ ਲਈ, ਸਭ ਕੁਝ ਬਣਾਇਆ ਜਾਂਦਾ ਹੈ ਖੇਡਦਾ-ਕੁੱਦਦਾ ਹੈ, ਮੰਨੋਰੰਜਨ ਕਰਦਾ ਹੈ ਯਾਨੀ ਸਰੀਰ ਦੀ ਖੁਸ਼ੀ ਦੇ ਲਈ ਦੌੜਦਾ ਰਹਿੰਦਾ ਹੈ ਬਾਲ ਬੱਚੇ ਪੈਦਾ ਹੁੰਦੇ ਹਨ ਅਤੇ ਸਰੀਰ ਨੂੰ ਹੀ ਤਕਲੀਫ਼ ਆਉਂਦੀ ਹੈ ਜਦੋਂ ਜ਼ਿਆਦਾ ਪੈਦਾ ਹੋ ਗਏ, ਫਿਰ ਕਮਾਉਣ ਦੇ ਲਈ ਦੌੜਦਾ ਹੈ, ਭੱਜਦਾ ਹੈ, ਫਿਰ ਕੋਈ ਧਰਮ ਦੀਨ-ਈਮਾਨ ਨਹੀਂ ਦੇਖਦਾ ਬਸ! ਮਾਇਆ ਦਾ ਗੁਲਾਮ ਹੁੰਦਾ ਜਾਂਦਾ ਹੈ ਆਪਣੇ ਬਣਾਏ ਹੋਏ ਜਾਲ ਵਿੱਚ ਆਪ ਹੀ ਇਨਸਾਨ ਫਸਦਾ ਚਲਿਆ ਜਾਂਦਾ ਹੈ

ਜਨਮ ਸੇ ਲੇਕਰ ਮਰਨੇ ਤੱਕ,
ਕਾਮ ਕਰਤਾ ਤਨ ਲੀਏ
ਕਾਮ ਆਤਮਾ ਕੇ ਆਨੇ ਵਾਲਾ,
ਕਰਤਾ ਹੈ ਕੋਈ-ਕੋਈ

ਜੋ ਆਤਮਾ ਦੇ ਕੰਮ ਆਵੇ, ਆਤਮਾ ਨੂੰ ਆਤਮਿਕ ਸ਼ਕਤੀ ਦੇਵੇ ਅਜਿਹਾ ਕਾਰਜ ਕੋਈ-ਕੋਈ ਹੀ ਜੀਵ ਕਰਦਾ ਹੈ
ਅੱਗੇ ਭਜਨ ਵਿਚ ਆਇਆ ਹੈ:-

ਕਾਮ-ਕਾਜ ਖਾਨੇ-ਸੋਨੇ ਮੇਂ,
ਸਮਾਂ ਹੈ ਗੁਜ਼ਾਰਤਾ
ਕੀਮਤ ਕਦਰ ਸਮੇਂ ਕੀ,
ਕਰਤਾ ਹੈ ਕੋਈ-ਕੋਈ

ਸੰਸਾਰ ਵਿਚ ਜ਼ਿਆਦਾਤਰ ਲੋਕਾਂ ਨੇ ਇਹ ਅਸੂਲ ਬਣਾ ਰੱਖਿਆ ਹੈ ਕਿ ਖਾਓ, ਪੀਓ, ਐਸ਼ ਉਡਾਓ ਇਹ ਜੱਗ ਮਿੱਠਾ ਅਗਲਾ ਕਿਸ ਨੇ ਦੇਖਿਆ ਹੈ ਖਾਣ-ਪੀਣ ਵਿੱਚ ਜ਼ਿਆਦਾਤਰ ਲੋਕ ਮਾਸ, ਅੰਡੇ ਦਾ ਸੇਵਨ ਕਰਦੇ ਹਨ ਅਤੇ ਪੀਣ ਵਿਚ ਸ਼ਰਾਬ, ਨਸ਼ੇ ਦਾ ਜਿੱਥੋਂ ਤੱਕ ਮਾਸ-ਅੰਡੇ ਦੀ ਗੱਲ ਹੈ, ਡਾਕਟਰ, ਵਿਗਿਆਨਕ ਵੀ ਕਾਫ਼ੀ ਹੱਦ ਤੱਕ ਮੰਨਦੇ ਹਨ ਕਿ ਇਨਸਾਨ ਸ਼ਾਕਾਹਾਰੀ ਹੈ ਇਸ ਦੇ ਦੰਦ, ਇਸ ਦੀਆਂ ਅੰਤੜੀਆਂ, ਜਬਾੜਾ ਹੈ ਅਤੇ ਹੋਰ ਵੀ ਬਹੁਤ ਸਾਰੇ ਬਿੰਦੂ ਹਨ ਜੋ ਸ਼ਾਕਾਹਾਰੀ ਜੀਵਾਂ ਨਾਲ ਮਿਲਦੇ ਹਨ ਰੂਹਾਨੀ ਸੂਫ਼ੀ ਸੰਤ ਇਹ ਕਹਿੰਦੇ ਹੀ ਆਏ ਹਨ ਕਿ ਮਾਸ-ਅੰਡਾ ਨਾ ਖਾਓ ਆਪ ਦੇ ਅੰਦਰ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਖੁਦਾ, ਰੱਬ, ਭਗਵਾਨ ਹੈ, ਉਹ ਹੀ ਪਰਮਾਤਮਾ ਹਰ ਕਿਸੇ ਦੇ ਅੰਦਰ ਹੈ ਤੁਸੀਂ ਕਿਸੇ ਨੂੰ ਤੜਫਾਉਂਦੇ ਹੋ ਸਮਝੋ ਮਾਲਕ ਨੂੰ ਤੜਫਾ ਰਹੇ ਹੋ

ਜੇਕਰ ਤੁਹਾਡੇ ਕੱਟਣ ਵਿਚ ਦਰਦ ਹੁੰਦਾ ਹੈ ਤਾਂ ਦੂਜਿਆਂ ਦੇ ਕੱਟਣ ਵਿਚ ਮਰੱ੍ਹਮ ਪੱਟੀ ਨਹੀਂ ਹੁੰਦੀ ਕਈ ਲੋਕ ਉਸ ਨੂੰ ਕਣਕ ਨਾਲ ਜੋੜ ਦਿੰਦੇ ਹਨ ਕਣਕ ਵਿਚ ਵੀ ਜਾਨ ਹੈ, ਫਲ ਹੈ, ਫਰੂਟ ਹੈ ਉਸ ਵਿੱਚ ਵੀ ਜਾਨ ਹੈ, ਉਸ ਨੂੰ ਕਿਉਂ ਖਾਧਾ ਜਾਂਦਾ ਹੈ? ਜਿੱਥੋਂ ਤੱਕ ਕਣਕ ਦਾ ਸਵਾਲ ਹੈ, ਉਸ ਨੂੰ ਨਾ ਕੱਟਿਆ ਜਾਵੇ ਤਾਂ ਉਸ ਦਾ ਬੀਜ ਨਾਸ਼ ਹੋ ਜਾਂਦਾ ਹੈ ਇਹ ਅਸੀਂ ਖੁਦ ਪ੍ਰੈਕਟੀਕਲ ਕੀਤਾ ਹੈ ਰੁੱਤਾਂ ਇੱਥੇ ਬਦਲਦੀਆਂ ਹਨ, ਉਸ ਰੁੱਤ ਵਿੱਚ ਕਣਕ ਸੁੱਕ ਜਾਂਦੀ ਹੈ ਫਿਰ ਕਣਕ ਨੂੰ ਕੱਟ ਲਿਆ ਜਾਂਦਾ ਹੈ, ਜੇਕਰ ਨਹੀਂ ਕੱਟਦੇ ਤਾਂ ਬਰਸਾਤ, ਹਵਾ ਵਿਚ ਬੱਲੀ ਵਿਚੋਂ ਕਣਕ ਦੇ ਦਾਣੇ ਬਿਖਰ ਜਾਂਦੇ ਹਨ ਜੋ ਧਰਤੀ ਵਿਚ ਗਏ, ਪੈਦਾ ਹੋ ਗਏ ਅਤੇ ਉਹ ਪੌਦਾ ਅੱਠ ਨੌ ਇੰਚ ਦਾ ਬਣ ਗਿਆ ਉਸ ਤੋਂ ਬਾਅਦ ਉਹ ਪੌਦਾ ਜੜ੍ਹ ਤੋਂ ਖਤਮ ਹੋ ਗਿਆ ਕਿਉਂਕਿ ਉਸ ਦੀ ਰੁੱਤ ਨਹੀਂ ਸੀ ਮੌਸਮ ਉਸ ਦੇ ਅਨੁਕੂਲ ਨਹੀਂ ਸੀ

ਇਸ ਲਈ ਉਸ ਨੂੰ ਕੱਟਦੇ ਹਨ ਤਦ ਜਦੋਂ ਉਹ ਮ੍ਰਿਤ-ਪਰਾਏ ਹੁੰਦਾ(ਸੁੱਕ ਜਾਂਦਾ) ਹੈ ਉਸ ਨੂੰ ਕੱਢਦੇ ਹਨ, ਖਾਂਦੇ ਹਨ, ਬੀਜ ਵੀ ਰੱਖਦੇ ਹਨ ਇੱਕ ਪਾਸੇ ਕਣਕ ਨੂੰ ਕੱਟ ਕੇ ਦੇਖੋ, ਇੱਕ ਪਾਸੇ ਬੱਕਰੇ ਦੀ ਗਰਦਨ ਉੜਾ ਕੇ ਦੇਖੋ, ਇੱਥੇ ਖੂਨ ਦੀ ਧਾਰ ਵਹੇਗੀ ਅਤੇ ਉੱਥੇ ਕੁਝ ਨਹੀਂ ਹੋਵੇਗਾ ਜੇਕਰ ਤੁਸੀਂ ਇਨਸਾਨ ਹੋ ਤਾਂ ਤੁਹਾਡਾ ਦਿਲ ਜ਼ਰੂਰ ਦਹਿਲ ਜਾਵੇਗਾ ਜਦੋਂ ਉਹ ਖੂਨ ਵਹੇਗਾ ਅਤੇ ਜੇਕਰ ਹੋ ਹੀ ਬੇਰਹਿਮ ਤਾਂ ਫਿਰ ਕੀ ਕਹਿਣਾ ਅੱਗੇ ਆਇਆ ਹੈ:-

ਕਾਮ-ਕਾਜ ਖਾਨੇ-ਸੋਨੇ ਮੇ,
ਸਮਾਂ ਹੈ ਗੁਜ਼ਾਰਤਾ
ਕੀਮਤ ਕਦਰ ਸਮੇਂ ਕੀ,
ਕਰਤਾ ਹੈ ਕੋਈ-ਕੋਈ

ਸਮਾਂ ਜਾ ਰਿਹਾ ਹੈ ਜੋ ਵੀ ਛਿਨ-ਸੈਕਿੰਡ, ਮਿੰਟ, ਘੰਟਾ, ਦਿਨ, ਮਹੀਨਾ, ਸਾਲ ਆਪ ਦੀ ਜ਼ਿੰਦਗੀ ਦਾ ਗੁਜ਼ਰ ਗਿਆ, ਉਹ ਤੁਹਾਨੂੰ ਤੁਹਾਡੀ ਆਖਰੀ ਤਬਦੀਲੀ ਦੇ ਨਜ਼ਦੀਕ ਲਿਜਾ ਰਿਹਾ ਹੈ ਤੁਸੀਂ ਮੌਤ ਦੇ ਕਰੀਬ ਹੁੰਦੇ ਜਾ ਰਹੇ ਹੋ ਤੁਹਾਡੀ ਉਮਰ ਵਧ ਨਹੀਂ ਰਹੀ ਸਗੋਂ ਘਟ ਰਹੀ ਹੈ ਤੁਹਾਡੀ ਗਰੰਟੀ ਕੁਝ ਵੀ ਨਹੀਂ ਹੈ ਸਮਾਨ ਦੀ ਤਾਂ ਫਿਰ ਵੀ ਸਾਲ, ਦੋ ਸਾਲ , ਛੇ ਮਹੀਨੇ, ਛੇ ਸਾਲ ਦੀ ਗਰੰਟੀ ਹੁੰਦੀ ਹੈ ਪਰ ਇਨਸਾਨ ਦਾ ਸਰੀਰ ਅਤੀ ਉੱਤਮ ਸੰਤਾਂ ਨੇ ਕਿਹਾ, ਪਰ ਇਸ ਦੀ ਕੋਈ ਗਰੰਟੀ ਨਹੀਂ ਹੈ ਇੱਕ ਕਦਮ ਚੁੱਕਿਆ ਦੂਜਾ ਚੁੱਕਣ ਦਾ ਹੁਕਮ ਹੈ ਜਾਂ ਨਹੀਂ ਹੈ

‘ਤਿਲ ਵਧੇ ਨਾ ਰਾਈ ਘਟੇ
ਜੋ ਲਿਖਦੀ ਕਰਤਾਰ’

ਈਸ਼ਵਰ ਵੱਲੋਂ ਇਹ ਵੀ ਨਿਸ਼ਚਿਤ ਹੈ ਕਿ ਮੌਤ ਕਿੱਥੇ ਜਾ ਕੇ ਆਉਣੀ ਹੈ ‘ਪਹਿਲੇ ਬਨੇ ਪਰਾਰਬਧ, ਪਾਛੈ ਬਨੇ ਸਰੀਰ’
ਪਹਿਲਾਂ ਲਿਖ ਦਿੱਤਾ ਜਾਂਦਾ ਹੈ ਕਿੱਥੇ ਜਾ ਕੇ ਸਰੀਰ ਨੇ ਛੁੱਟਣਾ ਹੈ, ਇਹ ਨਿਸ਼ਚਿਤ ਹੈ, ਕਿੱਥੇ , ਕਿਸ ਜਗ੍ਹਾ ‘ਤੇ, ਕਈ ਵਾਰ ਇਨਸਾਨ ਉੱਥੇ ਕਦੇ ਗਿਆ ਹੀ ਨਹੀਂ ਹੁੰਦਾ ਅਤੇ ਉੱਥੇ ਜਾਂਦੇ ਹਨ ਅਤੇ ਜਾਂਦੇ ਹੀ ਮੌਤ ਹੋ ਜਾਂਦੀ ਹੈ ਅਤੇ ਕੋਈ ਕੰਮ ਉਹ ਕਰ ਹੀ ਨਹੀਂ ਸਕਦੇ
ਭਾਈ ! ਇਹ ਸੱਚਾਈ ਆਮ ਉਦਾਹਰਨਾਂ ਤੋਂ ਵੇਖਣ ਨੂੰ ਮਿਲਦੀ ਹੈ:-

ਬੜੀ ਮੁਸ਼ਕਲ ਕੇ ਬਾਅਦ,
ਯਹ ਜਨਮ ਮਿਲਤਾ ਹੈ
ਕਦਰ ਕੀਮਤ ਇਸ ਜਨਮ ਕੀ,
ਪਾਤਾ ਹੈ ਕੋਈ-ਕੋਈ

ਬਹੁਤ ਸਮਾਂ ਗੁਜ਼ਰਨ ਦੇ ਬਾਅਦ ਜਨਮ ਮਿਲਦਾ ਹੈ, ਬੜੀ ਮੁਸ਼ਕਲ ਨਾਲ ਮਿਲਦਾ ਹੈ
ਇਸ ਬਾਰੇ ਪੀਰ-ਫਕੀਰਾਂ ਦੀ ਬਾਣੀ ਵਿੱਚ ਸ਼ਮਸ ਤਬਰੇਜ਼ ਸਾਹਿਬ ਵੀ ਇਹੀ ਫਰਮਾਉਂਦੇ ਹਨ
ਅਨੰਤ ਕਾਲ ਗੁਜ਼ਰਨ ਦੇ ਬਾਅਦ ਇਹ ਮਨੁੱਖ ਜਨਮ ਦੀ ਦੌਲਤ ਮਿਲਦੀ ਹੈ ਜੇਕਰ ਇਹ ਸਮਾਂ ਸਾਡੇ ਹੱਥਾਂ ਵਿਚੋਂ ਨਿਕਲ ਗਿਆ ਤਾਂ ਫਿਰ ਕਦੋਂ ਮਨੁੱਖ ਜਨਮ ਮਿਲੇਗਾ
ਇਹੀ ਗੱਲ ਕਬੀਰ ਸਾਹਿਬ ਜੀ ਵੀ ਲਿਖਦੇ ਹਨ:-

ਕਬੀਰ ਮਾਨਸ ਜਨਮੁ ਦੁਲੰਭੁ ਹੈ
ਹੋਇ ਨਾ ਬਾਰੈਬਾਰ
ਜਿਉ ਬਨ ਫਲ ਪਾਕੇ ਭੋਇ ਗਿਰਹਿ
ਬਹੁਰਿ ਨਾ ਲਾਗਹਿ ਡਾਰ

ਜਿਸ ਤਰ੍ਹਾਂ ਦਰੱਖਤ ਦੀ ਟਾਹਣੀ ਤੋਂ ਫਲ ਪੱਕ ਕੇ ਧਰਤੀ ‘ਤੇ ਡਿੱਗ ਪਵੇ, ਉਹ ਪੱਕਿਆ ਹੋਇਆ ਫਲ ਦੁਬਾਰਾ ਉਸ ਟਹਿਣੀ ‘ਤੇ ਨਹੀਂ ਲੱਗ ਸਕਦਾ ਕਬੀਰ ਜੀ ਇਹੀ ਕਹਿੰਦੇ ਹਨ ਕਿ ਇਨਸਾਨ ਦਾ ਸਰੀਰ ਪ੍ਰਭੂ ਨੂੰ ਮਿਲਣ ਲਈ ਪੱਕਿਆ ਹੋਇਆ ਫਲ ਹੈ ਜੇਕਰ ਇੱਕ ਵਾਰ ਇਹ ਆਤਮਾ ਦੇ ਹੱਥ ‘ਚੋਂ ਚਲਿਆ ਗਿਆ ਤਾਂ ਵਾਰ-ਵਾਰ (ਦੁਬਾਰਾ) ਨਹੀਂ ਮਿਲਦਾ ਪਰ ਕਈ ਇਹ ਕਹਿੰਦੇ ਹਨ ਕਿ ਤੁਸੀਂ ਇਨਸਾਨ ਸੀ, ਇਨਸਾਨ ਹੋ ਅਤੇ ਇਨਸਾਨ ਹੀ ਰਹੋਗੇ ਫਿਰ ਰਾਮ ਨਾਮ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਹੈ ਸਵਾਲ ਹੀ ਪੈਦਾ ਨਹੀਂ ਹੁੰਦਾ ਰੂਹਾਨੀਅਤ ਇਸ ਚੀਜ ਨੂੰ ਨਹੀਂ ਮੰਨਦੀ, ਬਿਲਕੁਲ ਨਕਾਰਦੀ ਹੈ ਚੁਰਾਸੀ ਲੱਖ ਸਰੀਰ ਹਨ, ਉਹਨਾਂ ਵਿੱਚ ਘੁੰਮਣਾ ਪੈਂਦਾ ਹੈ, ਜਨਮ ਲੈਣਾ ਪੈਂਦਾ ਹੈ ਅਜਿਹੇ ਅਨੁਭਵ ਵੀ ਹਨ ਲੋਕਾਂ ਨੂੰ ਮਹਿਸੂਸ ਵੀ ਹੁੰਦਾ ਹੈ

ਧਰਮ ਸਾਰੇ ਸਿਖਾਉਂਦੇ ਹਨ ਕਿ ਮਾਲਕ ਇੱਕ ਹੈ, ਅਸੀਂ ਸਭ ਉਸ ਦੀ ਔਲਾਦ ਹਾਂ ਅਤੇ ਆਪਸ ਵਿੱਚ ਬੇਗਰਜ਼ ਨਿਹਸੁਆਰਥ ਪਿਆਰ ਹੋਵੇ, ਅੱਲ੍ਹਾ, ਰਾਮ ਨਾਲ ਪਿਆਰ ਹੋਵੇ, ਇੱਥੇ ਰਹਿੰਦੇ ਹੋਏ ਅੱਛੇ-ਨੇਕ ਕਰਮ ਕਰੋ ਹੱਕ-ਹਲਾਲ, ਸਖ਼ਤ ਮਿਹਨਤ ਅਤੇ ਮਾਲਕ ਦਾ ਨਾਮ ਜਪੋ ਤਾਂ ਕਿ ਇੱਥੇ ਸਵਰਗ ਜੰਨਤ ਤੋਂ ਵਧ ਕੇ ਨਜ਼ਾਰੇ ਲੈ ਸਕੋ ਧਰਮਾਂ ਵਿਚ ਏਕਤਾ ਦੀ ਗੱਲ ਆਉਂਦੀ ਹੈ, ਸੱਚਾਈ ਦੀ ਗੱਲ ਆਉਂਦੀ ਹੈ ਪਰ ਕੋਈ ਸੁਣਦਾ ਹੈ, ਕੋਈ ਸੁਣ ਕੇ ਮੰਨਦਾ ਨਹੀਂ ਅਤੇ ਕੋਈ ਸੁਣਾਉਂਦਾ ਹੀ ਨਹੀਂ
ਭਜਨ ਵਿੱਚ ਅੱਗੇ ਆਇਆ ਹੇ:-

ਭੂਲ ਕਰ ਉਸ ਦਾਤਾਰ ਕੋ,
ਦਾਤੋਂ ਕੋ ਪਕੜ ਬੈਠਾ
ਜਾਨੇ ਹੈ ਦਿਆਲ ਦਾਤਾਰ ਕੋ,
ਬੰਦਾ ਹੈ ਕੋਈ ਕੋਈ

ਮਾਲਕ ਦੇ ਬਣਾਏ ਮਾਇਕ ਪਦਾਰਥਾਂ ਵਿੱਚ ਇਨਸਾਨ ਖੋਇਆ ਹੋਇਆ ਹੈ ਅਤੇ ਮਾਲਕ ਨੂੰ ਭੁੱਲ ਗਿਆ ਹੈ ਉਸ ਦੀਆਂ ਦਾਤਾਂ ਹਨ, ਉਸ ਦੇ ਪਦਾਰਥ ਹਨ, ਉਹਨਾਂ ਵਿਚ ਖੋਇਆ ਹੋਇਆ ਹੈ

ਦੇਖਣ ਵਿਚ ਆਉਂਦਾ ਹੈ ਕਿ ਇਨਸਾਨ ਅੱਲ੍ਹਾ-ਰਾਮ, ਪਰਮਾਤਮਾ ਨੂੰ ਤਦ ਜ਼ਿਆਦਾ ਯਾਦ ਕਰਦਾ ਹੈ ਜਦੋਂ ਕੋਈ ਆਫ਼ਤ ਆ ਜਾਂਦੀ ਹੈ ਜਾਨ ਜਾਣ ਦਾ ਡਰ ਹੋਵੇ, ਨੌਕਰੀ ਜਾਣ ਦਾ ਡਰ ਹੋਵੇ ਜਾਂ ਨੌਕਰੀ ‘ਤੇ ਜਾਣਾ ਹੋਵੇ, ਇੰਟਰਵਿਊ ਆਇਆ ਹੋਵੇ ਜਾਂ ਪੈਸਾ ਲਾਇਆ ਹੋਵੇ ਤੇ ਘਾਟਾ ਪੈਣ ਦੀ ਖਬਰ ਆ ਜਾਵੇ ਤਦ ਦੇਖੋ ਫਿਰ ਜ਼ੁਬਾਨ ‘ਤੇ ਰਾਮ-ਰਾਮ-ਰਾਮ, ਅੱਲ੍ਹਾ-ਅੱਲ੍ਹਾ-ਅੱਲ੍ਹਾ ਹੀ ਚਲਦਾ ਹੈ ਤਦ ਇਸ ਤਰ੍ਹਾਂ ਚੱਲਦਾ ਹੈ ਜਿਵੇਂ ਕੰਪਿਊਟਰ ਵਿੱਚ ਫੀਡ ਕਰ ਦਿੱਤਾ ਹੋਵੇ, ਬਟਨ ਦਬਾਇਆ ਅਤੇ ਚੱਲ ਪਿਆ ਐਸੀ ਭਗਤੀ ਦੀ ਭਾਵਨਾ ਜਾਗ ਪੈਂਦੀ ਹੈ ਕਿਉਂਕਿ ਮਾਇਆ ਜੋ ਡੁੱਬ ਰਹੀ ਹੈ ਘਾਟਾ ਜੋ ਪੈ ਰਿਹਾ ਹੈ! ਨੌਕਰੀ ਜਾਣ ਦਾ ਡਰ ਹੋ ਗਿਆ ਸਾਹਮਣੇ ਮੌਤ ਨਜ਼ਰ ਆ ਰਹੀ ਹੈ!

ਤਦ ਭਗਤੀ ਜਾਗ ਪੈਂਦੀ ਹੈ ਅਤੇ ਅੱਗੇ-ਪਿੱਛੇ ਕਹਿੰਦਾ ਹੈ ਭਗਵਾਨ, ਮੈਂ ਤੈਨੂੰ ਮੰਨਦਾ ਹਾਂ, ਪਰ ਯਾਦ ਤਦ ਕਰਾਂਗਾ ਜਦ ਸਮਾਂ ਲੱਗੇਗਾ ਰਾਮ ਲਈ ਸਮਾਂ ਨਹੀਂ ਹੈ, ਕੰਮ ਹੋਰ ਬਹੁਤ ਹਨ ਹਰ ਇੱਕ ਕੰਮ ਦੇ ਲਈ ਸਮਾਂ ਨਿਸ਼ਚਿਤ ਹੈ, ਸੁਬ੍ਹਾ ਉਠਦੇ ਹਨ, ਰਫ਼ਾ-ਹਾਜ਼ਤ ਜਾਂਦੇ ਹਨ, ਮੂੰਹ ਧੋਂਦੇ ਜਾਂ ਨਹਾਉਂਦੇ ਹਨ, ਨਾਸ਼ਤਾ ਲੈਂਦੇ ਹਨ, ਆਪਣੇ-ਆਪਣੇ ਧੰਦੇ ‘ਤੇ ਜਾਂਦੇ ਹਨ, ਖਾਣਾ ਖਾਂਦੇ ਹਨ ਫਿਰ ਧੰਦਾ ਕਰਦੇ ਹਨ, ਫਿਰ ਖਾਣਾ ਖਾਧਾ , ਰਾਤ ਨੂੰ, ਸੌਂ ਗਿਆ, ਵਿਸ਼ੇ-ਵਿਕਾਰਾਂ ਵਿਚ ਖੋ ਗਿਆ ਸੁਬ੍ਹਾ ਉੱਠੇ, ਫਿਰ ਤੋਂ ਉਹੀ ਰੂਟੀਨ, ਇਹਨਾਂ ਸਭ ਦੇ ਲਈ ਸਮਾਂ ਨਿਸ਼ਚਿਤ ਹੈ ਸਮਾਂ ਨਹੀਂ ਹੈ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਲਈ ਨਹੀਂ ਹੈ ਉਸ ਨੂੰ ਤਦ ਯਾਦ ਕਰਦਾ ਹੈ ਜਦੋਂ ਜਰੂਰਤ ਪੈਂਦੀ ਹੈ ਇਹ ਸੱਚਾਈ, ਅਸਲੀਅਤ ਹੈ ਭਾਈ ! ਸੰਤਾਂ, ਪੀਰ-ਫਕੀਰਾਂ ਨੇ ਬਿਲਕੁਲ ਸਾਫ਼ ਲਿਖਿਆ ਹੈ:-

ਦੁਖ ਮੇਂ ਸਿਮਰਨ ਸਭ ਕਰੇ,
ਸੁਖ ਮੇਂ ਕਰੇ ਨਾ ਕੋਇ
ਜੋ ਸੁਖ ਮੇਂ ਸਿਮਰਨ ਕਰੇ,
ਤੋ ਦੁੱਖ ਕਾਹੇ ਕੋ ਹੋਇ

ਜਦੋਂ ਦੁਖ ਪਰੇਸ਼ਾਨੀ ਆਉਂਦੀ ਹੈ, ਮੁਸ਼ਕਲ ਆਉਂਦੀ ਹੈ, ਤਦ ਹਰ ਕੋਈ ਮਾਲਕ ਦਾ ਨਾਮ ਲੈਂਦਾ ਹੈ ਜੇਕਰ ਸੁੱਖ-ਸ਼ਾਂਤੀ ਵਿਚ ਮਾਲਕ ਨੂੰ ਯਾਦ ਕਰੋ ਤਾਂ ਦੁੱਖ ਤੁਹਾਨੂੰ ਨਹੀਂ ਆਵੇਗਾ, ਚਾਹੇ ਅਜਮਾ ਕੇ ਦੇਖੋ ਆਏਗਾ ਤਾਂ ਪਹਾੜ ਤੋਂ ਕੰਕਰ ਵਿਚ ਬਦਲ ਜਾਏਗਾ ਸੂਲੀ ਦਾ ਸੂਲ ਹੋ ਜਾਵੇਗਾ ਇਹ ਲੱਖਾਂ ਲੋਕਾਂ ਨੇ ਅਜਮਾਇਆ ਹੈ ਭਾਈ ! ਗੱਲ ਅਜਮਾਉਣ ਦੀ, ਕਰਨ ਦੀ ਹੈ ਜਦੋਂ ਤੱਕ ਤੁਸੀਂ ਮਿਹਨਤ ਨਹੀਂ ਕਰਦੇ, ਅਭਿਆਸ ਨਹੀਂ ਕਰਦੇ, ਪ੍ਰੈਟੀਕਲੀ ਖੁਦ ਨਹੀਂ ਕਰਦੇ, ਤਦ ਤੱਕ ਮਾਲਕ ਦੀ ਦਇਆ-ਮਿਹਰ, ਰਹਿਮਤ ਨਹੀਂ ਹੁੰਦੀ

ਅੱਗੇ ਆਇਆ ਹੈ:-
ਮਾਇਕ ਪਦਾਰਥੋਂ ਲੀਏ,
ਫਿਰਤਾ ਹੈ ਭਾਗਤਾ
ਸੱਚਾ ਨਾਮ ਕਾ ਹੈ ਧਨ ਜੋ,
ਕਮਾਤਾ ਹੈ ਕੋਈ ਕੋਈ

ਦੀਨ-ਈਮਾਨ, ਮਜ੍ਹਬ, ਧਰਮ, ਰਿਸ਼ਤੇ-ਨਾਤੇ ਸਭ ਅੱਜ ਦੇ ਯੁੱਗ ਵਿੱਚ ਦੌਲਤ ਬਣ ਗਈ ਹੈ ਜ਼ਿਆਦਾਤਰ ਲੋਕ ਸੰਸਾਰ ਵਿੱਚ ਕਿਉਂ ਦੌੜ ਰਹੇ ਹਨ? ਝੂਠ ਬੋਲ ਰਹੇ ਹਨ, ਗਲਤ ਬੋਲ ਰਹੇ ਹਨ, ਫਜ਼ੂਲ ਦੀਆਂ ਗੱਲਾਂ ਕਰਦੇ ਹਨ ਕਿਉਂ, ਕਿਸ ਲਈ? ਕੇਵਲ ਮਾਇਆ ਦਾ ਹੀ ਕਾਰਨ ਹੈ ਪੈਸੇ ਦੇ ਲਈ ਠੱਗੀ ਬੇਈਮਾਨੀ ਨੇ ਜਨਮ ਲਿਆ ਹੈ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਇਹ ਸਭ ਮਾਇਆ ਦਾ ਹੀ ਹੈ ਅੱਜ ਦੀਨ, ਈਮਾਨ, ਮਜ਼੍ਹਬ, ਧਰਮ ਕੇਵਲ ਪੈਸਾ ਰਹਿ ਗਿਆ ਹੈ ਜੇਕਰ ਕੋਈ ਧਰਮ ਨੂੰ ਮੰਨਦਾ ਹੈ ਤਾਂ ਜੇਕਰ ਉਹ ਸੱਚਾ ਹਿੰਦੂ, ਸੱਚਾ ਮੁਸਲਮਾਨ, ਸੱਚਾ ਸਿੱਖ, ਸੱਚਾ ਈਸਾਈ ਹੈ ਤਾਂ ਉਹ ਠੱਗੀ, ਬੇਈਮਾਨੀ ਨਹੀਂ ਕਰ ਸਕਦਾ, ਰਿਸ਼ਵਤ ਨਹੀਂ ਲੈ ਸਕਦਾ, ਪਰ ਅਜਿਹੇ ਕਿੰਨੇ ਲੋਕ ਹੋਣਗੇ, ਤੁਸੀਂ ਨਜ਼ਰ ਮਾਰੋ, ਬਹੁਤ ਘੱਟ ਲੋਕ ਹੋਣਗੇ ਬਾਕੀ ਕੌਣ ਹਨ, ਉਹਨਾਂ ਦਾ ਧਰਮ ਕਿਹੜਾ ਹੈ? ਬੁਰਾ ਨਾ ਮੰਨਣਾ ਉਹਨਾਂ ਦਾ ਧਰਮ, ਦੀਨ, ਈਮਾਨ ਮਾਇਆ ਹੈ ਸੌਂਦੇ ਪੈਸਾ ਜਾਗਦੇ ਪੈਸਾ, ਚਲਦੇ ਪੈਸਾ, ਖਾਂਦੇ ਪੈਸਾ ਕਿਸ ਤਰ੍ਹਾਂ ਆਵੇਗਾ ਅੱਜ ਇਸ ਤਰ੍ਹਾਂ ਠੱਗੀ ਮਾਰੀ, ਕੱਲ੍ਹ ਨੂੰ ਕਿਹੜਾ ਤਰੀਕਾ ਕੱਢੀਏ, ਕਿਸ ਤਰ੍ਹਾਂ ਜੇਬ੍ਹ ਕੱਟੀਏ ਕਿ ਸਾਹਮਣੇ ਵਾਲੇ ਨੂੰ ਪਤਾ ਹੀ ਨਾ ਲੱਗੇ ਇਹ ਤਰੀਕੇ ਚਲਦੇ ਰਹਿੰਦੇ ਹਨ

ਭਾਈ! ਇਸ ਘੋਰ ਕਲਿਯੁਗ ਵਿਚ ਮਾਇਆ ਦੇ ਯਾਰ ਜ਼ਿਆਦਾ ਹਨ, ਅੱਲ੍ਹਾ, ਰਾਮ ਦਾ ਤਾਂ ਕੋਈ ਕੋਈ ਹੈ
ਮਾਲਕ ਤੋਂ ਮਾਲਕ ਨੂੰ ਮੰਗਣ ਵਾਲਾ ਕੋਈ ਹੈ ਮਾਲਕ ਤੋਂ ਮਾਲਕ ਨੂੰ ਮੰਗੀਏ ਤਾਂ ਕੋਈ ਕਮੀ ਨਾ ਰਹੇ

ਇੱਕ ਵਾਰ ਇੱਕ ਰਾਜਾ ਸੀ, ਉਸ ਨੇ ਨੁਮਾਇਸ਼ ਲਾ ਦਿੱਤੀ ਆਪਣੇ ਕਿਲ੍ਹੇ ਦੇ ਮੈਦਾਨ ਵਿਚ ਸਾਰਾ ਸਾਮਾਨ ਰੱਖ ਦਿੱਤਾ ਚੌਲ, ਆਟੇ ਤੋਂ ਲੈ ਕੇ ਹੀਰੇ-ਜਵਾਹਰਾਤ ਸਭ ਕੁਝ ਰੱਖ ਦਿੱਤਾ ਅਤੇ ਇਹ ਐਲਾਨ ਕਰਵਾ ਦਿੱਤਾ ਕਿ ਜੋ ਵੀ ਜਨਤਾ ਆਵੇ ਅਤੇ ਇਸ ਮੈਦਾਨ ਵਿਚ ਜੋ ਕੁਝ ਵੀ ਰੱਖਿਆ ਹੈ, ਕੋਈ ਕੁਝ ਵੀ ਲਿਜਾ ਸਕਦਾ ਹੈ ਰਾਜਾ ਖੁਦ ਵੀ ਮੈਦਾਨ ਵਿਚ ਬੈਠ ਗਿਆ ਕੋਈ ਆਇਆ ਮੰਜਾ ਲੈ ਗਿਆ, ਕੋਈ ਆਟਾ ਲੈ ਗਿਆ, ਕੋਈ ਪੈਸੇ, ਸਿੱਕੇ ਲੈ ਗਿਆ, ਕੋਈ ਸੋਨਾ, ਕੋਈ ਹੀਰੇ-ਜਵਾਹਰਾਤ, ਕੋਈ ਘੋੜੇ ਹਾਥੀ ਲੈ ਗਿਆ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਲਿਜਾਣ ਲੱਗੇ ਐਨੇ ਵਿਚ ਇੱਕ ਆਦਮੀ ਆਇਆ ਅਤੇ ਰਾਜੇ ਤੋਂ ਪੁੱਛਣ ਲੱਗਿਆ ਕਿ ਹੇ ਰਾਜਨ! ਇੱਥੇ ਮੈਦਾਨ ਵਿਚ ਜੋ ਕੁਝ ਵੀ ਹੈ, ਕੀ ਅਸੀਂ ਲਿਜਾ ਸਕਦੇ ਹਾਂ? ਰਾਜਾ ਕਹਿਣ ਲੱਗਿਆ, ਹਾਂ! ਤੁਸੀਂ ਕੁਝ ਵੀ ਲਿਜਾ ਸਕਦੇ ਹੋ

ਉਸ ਆਦਮੀ ਨੇ ਰਾਜੇ ਦੀ ਬਾਜੂ ਫੜ ਲਈ ਰਾਜਾ ਕਹਿਣ ਲੱਗਿਆ, ਇਹ ਕੀ ਕਰਦਾ ਹੈਂ? ਕਹਿੰਦਾ ਮੈਂ ਤਾਂ ਆਪ ਨੂੰ ਹੀ ਲੈਣਾ ਹੈ ਬਚਨਾਂ ਵਿਚ ਫਸ ਗਿਆ ਕਿਉਂਕਿ ਮੈਦਾਨ ਵਿਚ ਰਾਜਾ ਖੁਦ ਵੀ ਬੈਠਾ ਸੀ ਰਾਜਾ ਕਹਿਣ ਲੱਗਿਆ ਠੀਕ ਹੈ, ਮੈਂ ਤੇਰਾ ਹੋਇਆ ਕਹਿੰਦਾ ਜੇਕਰ ਆਪ ਮੇਰੇ ਹੋ ਗਏ ਤਾਂ ਇਹ ਲੁੱਟ ਕਿਉਂ ਮਚਾ ਰੱਖੀ ਹੈ? ਜਦੋਂ ਆਪ ਮੇਰੇ ਹੋ ਤਾਂ ਸਾਜੋ-ਸਾਮਾਨ ਤਾਂ ਆਪਣੇ ਆਪ ਮੇਰਾ ਹੋ ਗਿਆ ਕਹਿਣ ਦਾ ਮਤਲਬ, ਜੇਕਰ ਅੱਲ੍ਹਾ, ਵਾਹਿਗੁਰੂ, ਰਾਮ, ਸੁਪਰੀਮ ਪਾਵਰ ਨੂੰ ਉਸੇ ਤੋਂ ਮੰਗ ਲਈਏ ਤਾਂ ਕੀ ਬਾਕੀ ਸਾਜੋ-ਸਾਮਾਨ ਪਿੱਛੇ ਰਹਿ ਜਾਵੇਗਾ? ਸਵਾਲ ਪੈਦਾ ਹੀ ਨਹੀਂ ਹੁੰਦਾ ਉਸ ਨੂੰ ਪਾਉਣ ਦੇ ਬਾਅਦ ਕੋਈ ਦੁਨਿਆਵੀ ਇੱਛਾ, ਪਰੇਸ਼ਾਨੀ ਉਸ ਨੂੰ ਸਤਾ ਨਹੀਂ ਸਕਦੀ ਗਮਗੀਨ ਨਹੀਂ ਕਰ ਸਕਦੀ ਕਿਉਂਕਿ ਉਸ ਦੀ ਦਇਆ-ਮਿਹਰ ਉਸ ਦੇ ਦਰਸ਼-ਦੀਦਾਰ ਵਿਚ ਐਸੀ ਲੱਜ਼ਤ, ਐਸੀ ਖੁਸ਼ੀ ਹੈ ਕਿ ਇਨਸਾਨ ਦਾ ਚਿਹਰਾ ਨੂਰ ਨਾਲ ਮਾਲਾ-ਮਾਲ ਰਹਿੰਦਾ ਹੈ ਉਹ ਰਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਤੱਕ ਜਾਣ ਦੇ ਲਈ ਮਿਹਨਤ ਕਰਨੀ ਜ਼ਰੂਰੀ ਹੈ, ਉੱਥੋਂ ਤੱਕ ਪਹੁੰਚਣਾ ਜ਼ਰੂਰੀ ਹੈ ਤਾਂ ਭਾਈ ! ਉੱਥੋਂ ਤੱਕ ਪਹੁੰਚਣ ਦੇ ਲਈ ਇੱਕ ਵਾਰ ਤੁਹਾਨੂੰ ਮਿਹਨਤ ਕਰਨੀ ਪਵੇਗੀ

ਜਦੋਂ ਤੁਸੀਂ ਉੱਥੇ ਪਹੁੰਚੋਗੇ, ਫਿਰ ਤੁਹਾਡਾ ਧਿਆਨ ਜਲਦੀ ਲੱਗਣ ਲੱਗੇਗਾ ਮੰਨ ਲਓ ! ਪਹਿਲਾਂ ਕਈ ਮਹੀਨਿਆਂ ਵਿਚ ਜਾ ਕੇ ਟਿਕਿਆ ਫਿਰ ਕੁਝ ਦਿਨਾਂ ਵਿਚ, ਫਿਰ ਘੰਟਿਆਂ ਵਿਚ, ਫਿਰ ਮਿੰਟਾਂ ਵਿਚ ਅਤੇ ਲਗਾਤਾਰ ਅਭਿਆਸ ਕਰਦੇ ਹੋਏ ਸੈਕਿੰਡਾਂ ਵਿਚ ਧਿਆਨ ਜੰਮਣਾ ਸ਼ੁਰੂ ਹੋ ਜਾਂਦਾ ਹੈ ਇਹ ਅਭਿਆਸ ਦੀ ਗੱਲ ਹੈ ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਹੈ ਪਰ ਉਹ ਕਿਸ ਤਰੀਕੇ ਨਾਲ ਮਿਲਦਾ ਹੈ ਅਤੇ ਲੋਕਾਂ ਨੇ ਕੀ-ਕੀ ਤਰੀਕੇ ਬਣਾ ਰੱਖੇ ਹਨ? ਬਣਾਉਣ ਵਾਲੇ ਤਰੀਕੇ ਗਲਤ ਹਨ ਕੋਈ ਪੈਸੇ ਨਾਲ ਚਾਹੁੰਦਾ ਹੈ, ਕੋਈ ਤਰ੍ਹਾਂ-ਤਰ੍ਹਾਂ ਦੇ ਕੱਪੜੇ ਪਹਿਨ ਕੇ, ਕੋਈ ਕੁਝ ਕਰਕੇ, ਕੋਈ ਕੁਝ ਕਰਕੇ, ਅਜਿਹਾ ਕਰਨ ਨਾਲ ਮਾਲਕ ਨਹੀਂ ਮਿਲਦਾ ਉਸ ਨੂੰ ਪਾਉਣ ਦੇ ਲਈ ਅਭਿਆਸ, ਲਗਨ ਦੀ ਜ਼ਰੂਰਤ ਹੈ, ਤੜਫ ਦੀ ਜ਼ਰੂਰਤ ਹੈ ਉਸ ਦੇ ਲਈ ਤੜਫ਼ ਬਣਾਉਗੇ, ਅਭਿਆਸ ਕਰੋਗੇ ਤਾਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣੋਗੇ
ਇਸ ਬਾਰੇ ਵਿਚ ਲਿਖਿਆ ਹੈ:-

ਕੇਵਲ ਨਾਮ ਦਾ ਧਨ ਹੀ ਨਿਹਚਲ ਹੈ, ਹੋਰ ਧਨ ਸਭ ਨਾਸ਼ਵਾਨ ਹਨ ਇਸ ਧਨ ਨੂੰ ਨਾ ਅੱਗ ਜਲਾ ਸਕਦੀ ਹੈ, ਨਾ ਹੀ ਪਾਣੀ ਰੋੜ੍ਹ ਸਕਦਾ ਹੈ ਅਤੇ ਨਾ ਹੀ ਚੋਰ-ਉਚੱਕਾ ਚੁਰਾ ਸਕਦਾ ਹੈ
ਏਕੋ ਨਿਹਚਲ ਨਾਮ ਧਨ
ਹੋਰੁ ਧਨੁ ਆਵੈ ਜਾਇ
ਇਸੁ ਧਨ ਕਉ ਤਸਕਰ ਜੋਹਿ ਨ ਸਕਈ
ਨਾ ਓਚਕਾ ਲੈ ਜਾਇ

ਰਾਮ-ਨਾਮ, ਅੱਲ੍ਹਾ ਦੀ ਇਬਾਦਤ, ਗੌਡਸ ਪ੍ਰੇਅਰ, ਵਾਹਿਗੁਰੂ ਦੀ ਯਾਦ ਦਾ ਜੋ ਧਨ ਹੈ, ਉਸ ਨੂੰ ਪਾਣੀ ਡੁਬੋ ਨਹੀਂ ਸਕਦਾ, ਚੋਰ-ਉੱਚਕਾ ਚੁਰਾ ਨਹੀਂ ਸਕਦਾ, ਹਵਾ ਉਡਾ ਨਹੀਂ ਸਕਦੀ ਅਤੇ ਚਿਤਾ ਦੀ ਅੱਗ ਉਸ ਨੂੰ ਸਾੜ ਨਹੀਂ ਸਕਦੀ ਜਾਂ ਧਰਤੀ ਵਿੱਚ ਦਫ਼ਨਾਉਣ ਦੇ ਬਾਅਦ ਵੀ ਉਹ ਗਲਦਾ-ਸੜਦਾ ਨਹੀਂ ਹੈ ਉਹ ਆਤਮਾ, ਰੂਹ ਦੇ ਨਾਲ ਰਹਿੰਦਾ ਹੈ ਤੁਸੀਂ ਨਾਮ ਦਾ ਅਭਿਆਸ ਕਰਕੇ ਦੇਖੋ ਤੁਹਾਡਾ ਧਰਮ ਨਹੀਂ ਛੁਡਾਉਂਦੇ, ਪੈਸਾ ਨਹੀਂ ਲੈਂਦੇ, ਕੋਈ ਤੁਹਾਥੋਂ ਕੁਝ ਵੀਂ ਨਹੀਂ ਲੈਣਾ ਤੁਹਾਨੂੰ ਉਹ ਤਰੀਕਾ ਦੱਸਾਂਗੇ ਜੋ ਕਰਕੇ ਦੇਖਿਆ ਹੈ ਤੁਸੀਂ ਕਰਕੇ ਦੇਖੋ

”ਹਾਥ ਕੰਗਨ ਕੋ ਆਰਸੀ ਕਿਆ
ਪੜ੍ਹੇ ਲਿਖੇ ਕੋ ਫਾਰਸੀ ਕਿਆ”

ਤੁਹਾਨੂੰ ਉਹ ਮੈਥਡ ਦੱਸਣਾ ਹੈ, ਤੁਹਾਨੂੰ ਲੁੱਟਣਾ ਨਹੀਂ ਕੇਵਲ ਉਹ ਤਰੀਕਾ ਜਾਣ ਕੇ ਦੇਖੋ, ਅਭਿਆਸ ਕਰਕੇ ਦੇਖੋ, ਨਤੀਜਾ ਜ਼ਰੂਰ ਪਾਜ਼ੀਟਿਵ ਆਵੇਗਾ ਜੇਕਰ ਤੁਸੀਂ ਤੜਫ਼, ਲਗਨ ਬਣਾਉਗੇ ਅਤੇ ਉਸ ਸ਼ਬਦ ਨਾਲ ਤੜਫ਼ ਲਗਨ ਜ਼ਰੂਰ ਬਣਦੀ ਹੈ ਤਾਂ ਭਾਈ ! ਮਾਲਕ ਦੇ ਨਾਮ, ਮਾਲਕ ਦੀ ਚਰਚਾ ਦੇ ਬਾਰੇ ਵਿਚ ਹੋਰ ਦੱਸਾਂਗੇ ਪਹਿਲਾਂ ਥੋੜ੍ਹਾ ਭਜਨ ਰਹਿ ਰਿਹਾ ਹੈ

6. ਯਹ ਜਹਾਨ ਕੂੜਾ, ਇਸਕੇ ਸਾਮਾਨ ਝੂਠੇ ਹੈਂ
ਸੱਚਾ ਨਾਮ ਕਾ ਵਣਜ,
ਕਰਤਾ ਹੈ ਕੋਈ ਕੋਈ ਮਾਨਸ …….

7. ਜੋੜ ਜੋੜ ਕਾਰੂੰ ਤਰਹ,
ਮਾਇਆ ਕੇ ਢੇਰ ਲਗਾਏ
ਕਰਤਾ ਖਜ਼ਾਨਾ ਇਕੱਠਾ,
ਆਗੇ ਕਾ ਕੋਈ ਕੋਈ ਮਾਨਸ……

8. ਰਿਸ਼ਤੇਦਾਰ ਸੰਬੰਧੀ ਮੀਤ,
ਜਗ ਮੇਂ ਬਨਾਏ
ਸਾਥੀ ਅਗਲੇ ਜਹਾਨ ਕਾ,
ਬਨਾਤਾ ਹੈ ਕੋਈ ਕੋਈ ਮਾਨਸ …….

9. ਦੇਵੇਂ ਨਾਮ ਗੁਰੂ, ਔਰ ਬਨਾਏਂ ਝਟ ਚੇਲੇ
ਅੰਤ ਸਾਥ ਜਾਨੇ ਵਾਲਾ,
ਹੋਤਾ ਹੈ ਕੋਈ ਕੋਈ ਫਾਹੀ ਜਨਮ…..

10. ‘ਸ਼ਾਹ ਸਤਿਨਾਮ ਜੀ’ ਨੇ ਭੀ,
ਗੁਰੂ ਬਹੁਤ ਦੇਖੇ ਹੈਂ
ਪਰ ਮਿਲਤਾ ਸ਼ਾਹ ਮਸਤਾਨੇ ਜੈਸਾ,
ਗੁਰੂ ਹੈ ਕੋਈ ਕੋਈ ਫਾਹੀ ਜਨਮ…..

ਭਜਨ ਦੇ ਆਖਰ ਵਿੱਚ ਆਇਆ ਹੈ:-
ਯਹ ਜਹਾਨ ਕੂੜਾ, ਇਸ ਕੇ ਸਮਾਨ ਝੂਠੇ ਹੈਂ
ਸੱਚਾ ਨਾਮ ਕਾ ਵਣਜ, ਕਰਤਾ ਹੈ ਕੋਈ ਕੋਈ

ਸਭ ਰੂਹਾਨੀ ਸੂਫੀ ਸੰਤਾਂ ਦਾ ਇਹ ਮੱਤ ਹੈ ਕਿ ਜੋ ਕੁਝ ਨਜ਼ਰ ਆਉਂਦਾ ਹੈ, ਸਭ ਤਬਾਹਕਾਰੀ ਹੈ ਇਸ ਨੂੰ ਦੇਖਦੇ-ਦੇਖਦੇ ਜਾਂ ਤਾਂ ਇੱਕ ਦਿਨ ਇਹ ਅੱਖਾਂ ਖ਼ਤਮ ਹੋ ਜਾਣਗੀਆਂ ਜਾਂ ਫਿਰ ਤੁਹਾਡੇ ਦੇਖਦੇ-ਦੇਖਦੇ ਇਹਨਾਂ ਵਿੱਚ ਪਰਿਵਰਤਨ ਆਉਂਦਾ ਜਾਵੇਗਾ, ਬਦਲਾਅ ਆਉਂਦਾ ਜਾਵੇਗਾ ਅਤੇ ਇਹ ਖ਼ਤਮ ਹੋ ਜਾਣਗੀਆਂ

ਇੱਥੇ ਕੁਝ ਵੀ ਐਸਾ ਨਹੀਂ ਹੈ ਜੋ ਆਤਮਾ ਦੇ ਨਾਲ ਜਾਵੇ ਇਹ ਇਨਸਾਨ ਜਾਣਦਾ ਹੈ ਕਿ ਤੁਹਾਡੇ ਬਜ਼ੁਰਗ ਬਾਪ-ਦਾਦਾ, ਪੜਦਾਦਾ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ, ਉਹਨਾਂ ਨੇ ਵੀ ਜ਼ਮੀਨ-ਜਾਇਦਾਦ, ਕੋਠੀਆਂ-ਬੰਗਲੇ, ਪੈਸਾ, ਬਾਲ-ਬੱਚੇ, ਔਲਾਦ ਸਭ ਕੁਝ ਬਣਾਇਆ ਜਦੋਂ ਉਹ ਇਸ ਸੰਸਾਰ ਤੋਂ ਗਏ ਤਾਂ ਜੋ ਕੁਝ ਉਹਨਾਂ ਨੇ ਬਣਾਇਆ ਸੀ, ਕੀ ਉਸ ਵਿੱਚੋਂ ਇੱਕ ਨਵਾਂ ਪੈਸਾ ਉਹਨਾਂ ਦੇ ਨਾਲ ਗਿਆ? ਤੁਸੀਂ ਉਹਨਾਂ ਦੇ ਬੇਟੇ-ਬੇਟੀਆਂ ਹੋ, ਕੀ ਤੁਹਾਡੇ ਵਿੱਚੋਂ ਕੋਈ ਬੇਟਾ ਜਾਂ ਬੇਟੀ ਉਹਨਾਂ ਦੇ ਨਾਲ ਗਿਆ ਕਿ ਪਿਤਾ ਜੀ ਇਕੱਲੇ ਜਾ ਰਹੇ ਹਨ, ਚੱਲੋ ਆਪਣੇ ਵੀ ਨਾਲ ਚੱਲਦੇ ਹਾਂ? ਨਹੀਂ! ਕੋਈ ਨਹੀਂ ਗਿਆ ਅਤੇ ਉਹਨਾਂ ਦਾ ਉਹ ਜਿਸਮ, ਸਰੀਰ ਜੋ ਸਭ ਤੋਂ ਜ਼ਿਆਦਾ ਉਹਨਾਂ ਦਾ ਆਪਣਾ ਸੀ, ਕੀ ਉਹ ਉਸ ਨੂੰ ਆਪਣੇ ਨਾਲ ਲਿਜਾ ਸਕੇ? ਬਲਕਿ ਉਹਨਾਂ ਦੇ ਆਪਣਿਆਂ ਨੇ ਯਾਨੀ ਤੁਹਾਡੇ ਵਿੱਚੋਂ ਕਿਸੇ ਨੇ, ਉਹਨਾਂ ਦੇ ਵੱਡੇ ਬੇਟੇ ਨੇ ਚਿਖਾ ‘ਤੇ ਰੱਖ ਕੇ ਕੰਮ ਤਮਾਮ ਕਰ ਦਿੱਤਾ ਜਾਂ ਧਰਤੀ ਵਿੱਚ ਦਫਨਾ ਦਿੱਤਾ ਇਹ ਰੀਤ ਹੈ ਇਹ ਤੁਸੀਂ ਸੁਣਿਆ ਹੋਵੇਗਾ, ਬਹੁਤ ਭਾਈ, ਬਜ਼ੁਰਗ, ਮਾਤਾ-ਭੈਣਾਂ ਨੇ ਦੇਖਿਆ ਹੋਵੇਗਾ ਕਿ ਇਸ ਤਰ੍ਹਾਂ ਹੁੰਦਾ ਹੈ

ਤਾਂ ਤੁਸੀਂ ਕੀ ਸੋਚਦੇ ਹੋ, ਤੁਹਾਡੇ ਨਾਲ ਅਜਿਹਾ ਨਹੀਂ ਹੋਵੇਗਾ? ਤੁਸੀਂ ਜੋ ਬਣਾ ਰਹੇ ਹੋ, ਜੋ ਇਕੱਠਾ ਕਰ ਰਹੇ ਹੋ, ਕੀ ਉਹ ਨਾਲ ਲਿਜਾ ਸਕੋਗੇ? ਕੀ ਸੰਤਾਂ ਦਾ ਇਹ ਮੱਤ ਹੈ ਕਿ ਕੁਝ ਇਕੱਠਾ ਨਹੀਂ ਕਰਨਾ ਚਾਹੀਦਾ? ਨਹੀਂ! ਸੰਤ, ਪੀਰ-ਫਕੀਰ ਕਹਿੰਦੇ ਹਨ ਇਕੱਠਾ ਕਰੋ, ਫਕੀਰਾਂ ਦਾ ਇਹ ਬਚਨ ਹੈ ਕਿ ਕਰਮ ਕਰੋ, ਬਣਾਓ, ਪਰ ਕਿਸੇ ਦਾ ਦਿਲ ਦੁਖਾ ਕੇ ਨਹੀਂ ਕਿਸੇ ਨੂੰ ਤੜਫਾ ਕੇ ਨਹੀਂ ਸਗੋਂ ਮਿਹਨਤ ਨਾਲ ਬਣਾਓ ਜਾਵੇਗਾ ਤਾਂ ਉਹ ਵੀ ਨਾਲ ਨਹੀਂ ਪਰ ਉਹਨਾਂ ਚੰਗੇ ਕਰਮਾਂ ਦੀ ਵਜ੍ਹਾ ਨਾਲ ਤੁਹਾਡੇ ਅੰਦਰ ਚੰਗੇ ਵਿਚਾਰ ਆਉਣਗੇ, ਉਹ ਵਿਚਾਰ ਜ਼ਰੂਰ ਤੁਹਾਨੂੰ ਇੱਕ ਦਿਨ ਮਾਲਕ ਨਾਲ ਜੋੜ ਦੇਣਗੇ, ਜੋ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ

ਤਾਂ ਭਾਈ! ਕਮਾਓ ਜ਼ਰੂਰ, ਪਰ ਸਹੀ ਤਰੀਕੇ ਨਾਲ ਕਮਾਓ ਬਾਕੀ ਇੱਥੋਂ ਦਾ ਸਭ ਕੁਝ ਝੂਠ ਹੈ ਹਰ ਚੀਜ਼ ਵਿੱਚ ਪਰਿਵਰਤਨ ਹੈ ਕੀ ਸੂਰਜ, ਗ੍ਰਹਿ, ਧਰਤੀ ਜੋ ਵੀ ਕੁਝ ਨਜ਼ਰ ਆਉਂਦਾ ਹੈ, ਸਭ ਵਿੱਚ ਪਰਿਵਰਤਨ ਨਿਸ਼ਚਿਤ ਹੈ, ਉਹਨਾਂ ਵਿੱਚ ਕੁਝ ਵੀ ਸਥਾਈ ਨਜ਼ਰ ਨਹੀਂ ਆਉਂਦਾ ਜਿਸ ਤਰ੍ਹਾਂ ਸੂਖਮ-ਲੋਕ ਹੈ, ਉਸ ਵਿੱਚ ਵੀ ਪਰਿਵਰਤਨ ਹੁੰਦਾ ਰਹਿੰਦਾ ਹੈ ਪਰਿਵਰਤਨ ਨਹੀਂ ਹੁੰਦਾ ਤਾਂ ਉਸ ਓਮ, ਹਰੀ, ਅੱਲ੍ਹਾ, ਮਾਲਕ ਵਿੱਚ ਪਰਿਵਰਤਨ ਨਹੀਂ ਆਉਂਦਾ ਉਸ ਤੱਕ ਜਾਣ ਦੇ ਲਈ ਸੱਚੇ ਕੰਮ ਕਰੋ, ਚੰਗਾ ਵਣਜ-ਵਪਾਰ ਕਰੋ ਅੱਜ-ਕੱਲ੍ਹ ਝੂਠ ਦੇ ਵਣਜ-ਵਪਾਰ ਹੋ ਗਏ ਹਨ ਜ਼ਿਆਦਾਤਰ ਲੋਕ ਸਭ ਝੂਠਾ ਹੀ ਕਰਦੇ ਹਨ, ਝੂਠਾ ਹੀ ਕਮਾਉਂਦੇ, ਝੂਠਾ ਹੀ ਬਣਾਉਂਦੇ ਹਨ ਅਤੇ ਝੂਠ ਹੀ ਬੋਲਦੇ ਹਨ ਵੱਡੇ-ਵੱਡੇ ਮਹਾਂਨਗਰਾਂ ਵਿੱਚ ਅਸੀਂ ਦੇਖਿਆ ਕਿ ਸੰਤਾਂ, ਪੀਰ-ਫਕੀਰਾਂ ਦੀ, ਧਰਮਾਂ ਦੇ ਮਹਾਂਪੁਰਸ਼ਾਂ ਦੀ ਫੋਟੋ, ਵੱਡੀਆਂ-ਵੱਡੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਹਨ ਅਤੇ ਉਹ ਲੋਕ ਉਹਨਾਂ ਵੱਲ ਹੱਥ ਕਰਕੇ ਸੌਗੰਧ ਖਾਂਦੇ ਹਨ

ਕਿ ਸਾਨੂੰ ਫਲਾਂ ਸੰਤ, ਫਲਾਂ ਮਹਾਂਪੁਰਸ਼ ਦੀ ਸੌਗੰਧ ਲੱਗੇ ਜੇਕਰ ਅਸੀਂ ਤੁਹਾਡੇ ਨਾਲ ਠੱਗੀ ਮਾਰੀਏ! ਅਤੇ ਬਾਅਦ ਵਿੱਚ ਇਹ ਦੇਖਿਆ ਗਿਆ ਕਿ ਪੰਜ-ਦਸ ਹਜ਼ਾਰ ਦਾ ਸਾਮਾਨ ਪੰਜ-ਚਾਰ ਸੌ ਦਾ ਵੀ ਨਹੀਂ ਹੁੰਦਾ ਐਨੀਆਂ ਵੱਡੀਆਂ-ਵੱਡੀਆਂ ਠੱਗੀਆਂ ਮਾਰਦੇ ਹਨ! ਸੰਤਾਂ ਨੇ ਸੱਚ ਹੀ ਕਿਹਾ ਹੈ ਕਿ ‘ਇਸੁ ਕਲਜੁਗ ਮਹਿ ਕਰਮ ਧਰਮੁ ਨ ਕੋਇ’ ਇਸ ਕਲਿਯੁਗ ਵਿੱਚ ਧਰਮਾਂ ਦੇ ਅਨੁਸਾਰ ਕਰਮ ਕਰਨ ਵਾਲਾ ਕੋਈ ਹੀ ਹੋਵੇਗਾ ਜ਼ਿਆਦਾਤਰ ਆਪਣੇ ਮਨ ਦੀ ਇੱਛਾ ਦੇ ਅਨੁਸਾਰ, ਮਾਨ-ਵਡਿਆਈ ਦੇ ਲਈ, ਆਪਣੀ ਵਾਹ-ਵਾਹ ਦੇ ਲਈ ਕਰਮ ਕਰਦੇ ਰਹਿੰਦੇ ਹਨ, ਭਰਮਦੇ ਰਹਿੰਦੇ ਹਨ ਅੱਡ-ਅੱਡ ਉਹਨਾਂ ਨੇ ਪੱਧਰ ਬਣਾਇਆ ਹੋਇਆ ਹੈ ਮਾਇਆ ਦੇ ਲਈ ਸਭ ਦੌੜ ਰਹੇ ਹਨ, ਭੱਜ ਰਹੇ ਹਨ

ਯਹ ਜਹਾਨ ਕੂੜਾ, ਇਸਕੇ ਸਾਮਾਨ ਝੂਠੇ ਹੈਂ
ਸੱਚਾ ਨਾਮ ਕਾ ਵਣਜ, ਕਰਤਾ ਹੈ ਕੋਈ-ਕੋਈ

ਸੱਚਾ ਰਾਮ ਨਾਮ ਦਾ ਵਣਜ, ਵਪਾਰ ਕੋਈ-ਕੋਈ ਹੀ ਕਰ ਸਕਦਾ ਹੈ ਭਾਈ! ਰਾਮ-ਨਾਮ ਦੇ ਵਣਜ, ਵਪਾਰ ਦੇ ਲਈ ਅੱਲ੍ਹਾ, ਰਾਮ, ਮਾਲਕ ਦੀ ਭਗਤੀ ਕਰਨ ਦੇ ਲਈ ਕੋਈ ਜੰਗਲਾਂ, ਪਹਾੜਾਂ, ਉਜਾੜਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਘਰ-ਪਰਿਵਾਰ ਵਿੱਚ ਰਹਿੰਦੇ ਹੋਏ ਵਿਚਾਰਾਂ ਨਾਲ ਜੇਕਰ ਤੁਸੀਂ ਸਿਮਰਨ ਕਰਦੇ ਹੋ, ਅਭਿਆਸ ਕਰਦੇ ਹੋ ਤਾਂ ਘਰ-ਗ੍ਰਹਿਸਥ ਵਿੱਚ ਰਹਿੰਦਾ ਹੋਇਆ ਇਨਸਾਨ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦਾ ਹੈ

ਜੋੜ-ਜੋੜ ਕਾਰੂੰ ਤਰਹ,
ਮਾਇਆ ਕੇ ਢੇਰ ਲਗਾਏ
ਕਰਤਾ ਖਜਾਨਾ ਇਕੱਠਾ,
ਆਗੇ ਕਾ ਕੋਈ ਕੋਈ

ਇੱਥੇ ਮਾਇਆ, ਦੌਲਤ ਦੇ ਢੇਰ ਲਾ ਦਿੰਦੇ ਹਨ, ਪਰ ਅੱਗੇ ਆਤਮਾ ਜਦੋਂ ਸਰੀਰ ਛੱਡੇਗੀ ਉੱਥੇ ਜੋ ਕੰਮ ਆਉਣ ਵਾਲਾ ਹੈ ਐਸਾ ਧਨ ਕੋਈ-ਕੋਈ ਪ੍ਰਾਣੀ ਹੀ ਇਕੱਠਾ ਕਰਦਾ ਹੈ ਉਹ ਧਨ ਰਾਮ-ਨਾਮ ਦਾ ਧਨ ਹੈ ਇਸ ਬਾਰੇ ਸੰਤਾਂ ਦੀ ਬਾਣੀ ਵਿੱਚ ਲਿਖਿਆ ਹੈ:-

ਜੀਵ ਇਸ ਦੁਨੀਆ ਵਿੱਚ ਤਨ-ਮਨ ਨਾਲ ਲੱਗਿਆ ਹੋਇਆ ਹੈ ਜਿੱਥੇ ਇਸ ਨੇ ਜਾ ਕੇ ਰਹਿਣਾ ਹੈ ਉਸ ਦੀ ਕੋਈ ਚਿੰਤਾ ਦਿਲ ਵਿੱਚ ਨਹੀਂ ਰੱਖਦਾ
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ
ਜਿਥੈ ਜਾਇ ਤੁਧੁ ਵਰਤਣਾ ਤਿਸਕੀ ਚਿੰਤਾ ਨਾਹਿ

ਇਸ ਲਈ ਇਹ ਜ਼ਰੂਰੀ ਹੈ ਕਿ ਇਨਸਾਨ ਚਲਾਣਾ ਕਰਨ ਤੋਂ ਪਹਿਲਾਂ-ਪਹਿਲਾਂ ਹੀ ਇਸ ਦੁਨੀਆ ਤੋਂ ਪਰ੍ਹੇ ਦਾ ਸਾਮਾਨ ਕੁਝ ਇਕੱਠਾ ਕਰ ਲਵੇ

ਜਿਸ ਤਰ੍ਹਾਂ ਕੋਈ ਬਾਹਰ ਦੇ ਦੇਸ਼ਾਂ ਵਿੱਚ ਜਾਂਦਾ ਹੈ ਪਹਿਲੀ ਵਾਰ ਜਾ ਰਿਹਾ ਹੈ ਤਾਂ ਉਹ ਆਪਣੇ ਕਿਸੇ ਦੋਸਤ ਨੂੰ ਲੱਭੇਗਾ, ਪਿੰਡ ਵਾਲੇ, ਸ਼ਹਿਰ ਵਾਲੇ ਨੂੰ ਜਾਂ ਫਿਰ ਆਪਣੇ ਦੇਸ਼ ਵਾਲੇ ਨੂੰ ਲੱਭੇਗਾ ਕੋਸ਼ਿਸ਼ ਕਰਦਾ ਹੈ ਕਿ ਉਹ ਆ ਕੇ ਉਸ ਨੂੰ ਗਾਇਡ ਕਰੇ ਫਿਰ ਪਾਸਪੋਰਟ, ਵੀਜ਼ਾ ਵਗੈਰਾ ਬਣਦਾ ਹੈ, ਇੱਧਰ ਵਾਲਾ ਪੈਸਾ ਓਧਰ ਕਿਵੇਂ ਚੱਲੇਗਾ, ਕਿੰਨੇ ਫਿਕਰ ਕਰਦਾ ਹੈ ਇਹ ਸਫ਼ਰ ਤਾਂ ਜਨਸੰਖਿਆ ਅਨੁਸਾਰ ਬਹੁਤ ਘੱਟ ਲੋਕ ਕਰਦੇ ਹਨ ਪਰ ਇੱਕ ਐਸਾ ਸਫ਼ਰ ਹੈ ਜੋ ਹਰ ਕਿਸੇ ਨੇ ਕਰਨਾ ਹੈ

ਰਾਜਾ ਹੈ, ਅਮੀਰ ਹੈ, ਗਰੀਬ ਹੈ, ਪਰਜਾ ਹੈ, ਕੋਈ ਫਕੀਰ ਹੈ, ਕੋਈ ਵੀ ਹੈ, ਹਰ ਕਿਸੇ ਨੇ ਉਹ ਸਫ਼ਰ ਕਰਨਾ ਹੈ ਅਤੇ ਉਹ ਸਫ਼ਰ ਮੌਤ ਤੋਂ ਬਾਅਦ ਦਾ ਸਫਰ ਹੈ ਉੱਥੇ ਕਿਹੜਾ ਗਾਇਡ ਹੈ, ਕਿਹੜੀ ਦੌਲਤ ਕੰਮ ਆਉਂਦੀ ਹੈ, ਇੱਥੇ ਕਿਹੜਾ ਧਨ ਹੈ ਸਾਡੇ ਕੋਲ ਜਿਸ ਨੂੰ ਬਦਲ ਲਈਏ ਤਾਂ ਕਿ ਇੱਥੇ-ਉੱਥੇ, ਦੋਵੇਂ ਜਹਾਨਾਂ ਵਿੱਚ ਉਹ ਧਨ ਕੰਮ ਆ ਸਕੇ ਇੱਥੇ ਇਨਸਾਨ ਦੇ ਕੋਲ ਹੈ ਸੁਆਸਾਂ ਰੂਪੀ ਕੀਮਤੀ ਧਨ ਅਤੇ ਇਹਨਾਂ ਸੁਆਸਾਂ ਨਾਲ ਰਾਮ-ਨਾਮ ਦਾ ਧਨ ਇਕੱਠਾ ਕਰੀਏ, ਤਾਂ ਉਹ ਧਨ ਦੋਵਾਂ ਜਹਾਨਾਂ ਵਿੱਚ, ਇੱਥੇ ਵੀ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਵਿੱਚ ਅਤੇ ਅੱਗੇ ਵੀ ਆਤਮਾ ਦੇ ਨਾਲ ਜ਼ਰੂਰ ਜਾਏਗਾ, ਕੰਮ ਆਏਗਾ ਭਾਈ! ਮਾਲਕ ਦਾ ਨਾਮ ਹੀ ਇੱਕ ਸੱਚਾ ਧਨ ਹੈ, ਪਰ ਇਨਸਾਨ ਉਸ ਨੂੰ ਇਕੱਠਾ ਕੋਈ-ਕੋਈ ਹੀ ਕਰਦਾ ਹੈ, ਸਭ ਲੋਕ ਮਾਇਕ ਪਦਾਰਥਾਂ ਵਿੱਚ ਖੋਏ ਹੋਏ ਹਨ

ਰਿਸ਼ਤੇਦਾਰ ਸੰਬੰਧੀ ਮੀਤ, ਜਗ ਮੇਂ ਬਨਾਏ
ਸਾਥੀ ਅਗਲੇ ਜਹਾਨ ਕਾ, ਬਨਾਤਾ ਹੈ ਕੋਈ ਕੋਈ

ਰਿਸ਼ਤੇਦਾਰ, ਦੋਸਤੀ-ਮਿੱਤਰਤਾ ਇਹ ਸੰਸਾਰ ਵਿੱਚ ਬਣਦੇ ਰਹਿੰਦੇ ਹਨ ਅਤੇ ਇਹਨਾਂ ਦਾ ਆਧਾਰ ਵੀ ਸੁਆਰਥ ਹੈ ਜਿੰਨੇ ਵੀ ਰਿਸ਼ਤੇ-ਨਾਤੇ ਸੰਸਾਰ ਦੇ ਹਨ, ਸਭ ਗਰਜ਼ ‘ਤੇ ਟਿਕੇ ਹੋਏ ਹਨ ਤੁਸੀਂ ਕਿਸੇ ਨੂੰ ਖਿਲਾਉਂਦੇ ਹੋ, ਤੁਹਾਡੇ ਕੋਲ ਖਾਣ-ਖਵਾਉਣ ਦਾ ਸਾਧਨ ਹੈ, ਚੰਗਾ ਰੁਤਬਾ ਹੈ ਤਾਂ ਤੁਹਾਡੇ ਯਾਰ-ਦੋਸਤ ਸੈਂਕੜੇ ਬਣ ਜਾਣਗੇ ਜਿਵੇਂ ਹੀ ਤੁਹਾਡੇ ‘ਤੇ ਭੀੜ ਬਣੀ, ਕੋਈ ਪ੍ਰੇਸ਼ਾਨੀ ਆ ਗਈ, ਮੁਸ਼ਕਲ ਆ ਗਈ, ਕੱਲ੍ਹ ਤੱਕ ਜੋ ਤੁਹਾਨੂੰ ਆਪਣਾ ਕਹਿੰਦੇ ਸੀ ਕਿ ਅਸੀਂ ਤੁਹਾਡੇ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹਾਂ, ਉਹ ਮੂੰਹ ਤੱਕ ਨਹੀਂ ਵਿਖਾਉਂਦੇ ਐਸਾ ਗਰਜ਼ੀ, ਸੁਆਰਥੀ ਯੁੱਗ ਹੈ ਕੋਈ-ਕੋਈ ਹੁੰਦਾ ਹੈ ਜੋ ਅਸਲ ਵਿੱਚ ਸੱਚਾ ਪ੍ਰੇਮ-ਪਿਆਰ ਕਰਦਾ ਹੈ, ਵਰਨਾ ਗਰਜ਼ ਦੇ ਸੰਗੀ-ਸਾਥੀ ਹਨ ਬੇਗਰਜ਼ ਜੋ ਤੁਹਾਡੇ ਨਾਲ ਹੈ, ਹਮੇਸ਼ਾ ਤੁਹਾਡੇ ‘ਤੇ ਖੁਸ਼ੀਆਂ ਵਰਸਾਉਂਦਾ ਰਹੇ, ਐਸਾ ਅਗਰ ਕੋਈ ਸਾਥੀ ਹੈ ਤਾਂ ਦੋਵਾਂ ਜਹਾਨ ਦਾ ਮਾਲਕ, ਉਹ ਅੱਲ੍ਹਾ, ਰਾਮ, ਵਾਹਿਗੁਰੂ, ਗੌਡ ਹੈ ਉਸ ਨੂੰ ਆਪਣਾ ਬਣਾਉਣ ਦੇ ਲਈ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਉਸ ਰਸਤੇ ‘ਤੇ ਚੱਲਣਾ ਹੋਵੇਗਾ, ਉਸ ਮੰਜ਼ਲ ਨੂੰ ਤਹਿ ਕਰਨਾ ਹੋਵੇਗਾ ਤਾਂ ਕਿ ਤੁਸੀਂ ਉਸ ਮਾਲਕ, ਪਰਮ-ਪਿਤਾ ਪਰਮਾਤਮਾ ਤੱਕ ਪਹੁੰਚ ਸਕੋਂ

ਦੇਵੇਂ ਨਾਮ ਗੁਰੂ, ਔਰ ਬਨਾਏਂ ਝਟ ਚੇਲੇ
ਅੰਤ ਸਾਥ ਜਾਨੇ ਵਾਲਾ, ਹੋਤਾ ਹੈ ਕੋਈ ਕੋਈ

ਇਸ ਪੰਗਤੀ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅੱਜ ਸੰਸਾਰ ਵਿਚ ਸੰਤ, ਪੀਰ-ਫਕੀਰ, ਗੁਰੂਆਂ ਦਾ ਹੜ੍ਹ ਆਇਆ ਹੋਇਆ ਹੈ ਜਿਸ ਤਰ੍ਹਾਂ ਹੜ੍ਹ ਦਾ ਪਾਣੀ ਆਉਂਦਾ ਹੈ, ਇਸੇ ਤਰ੍ਹਾਂ ਹੀ ਸੰਤ, ਪੀਰ-ਫਕੀਰ, ਗੁਰੂ ਬਣਦੇ ਜਾ ਰਹੇ ਹਨ ਕਿਉਂਕਿ ਗੁਰੂ ਬਣਨ ਦੇ ਲਈ ਕੋਈ ਡਿਗਰੀ, ਡਿਪਲੋਮਾ ਨਹੀਂ ਕਰਨਾ ਥੋੜ੍ਹਾ ਬੋਲਣਾ ਆ ਜਾਵੇ, ਪੜ੍ਹਨਾ ਆ ਜਾਵੇ ਅਤੇ ਥੋੜ੍ਹਾ ਡਰਾਉਣਾ ਵੀ ਆਉਂਦਾ ਹੋਵੇ ਤਾਂ ਕੰਮ ਆਪਣੇ ਆਪ ਹੋ ਜਾਂਦਾ ਹੈ ਦਿਨ-ਬ-ਦਿਨ ਸੰਤ, ਪੀਰ-ਫਕੀਰ ਵਧਦੇ ਜਾ ਰਹੇ ਹਨ ਅਤੇ ਮੰਨਣ ਵਾਲੇ ਘੱਟ ਹੁੰਦੇ ਜਾ ਰਹੇ ਹਨ ਸੱਚੇ ਫਕੀਰ ਦੀ ਪਹਿਚਾਣ ਕਿਵੇਂ ਕੀਤੀ ਜਾਵੇ? ਸੱਚਾ ਫਕੀਰ, ਰੂਹਾਨੀ ਸੰਤ ਓਹੀ ਹੈ ਜੋ ਮਾਲਕ ਨਾਲ ਪਿਆਰ ਮੁਹੱਬਤ ਕਰਦਾ ਹੈ, ਮਾਲਕ ਦੀ ਯਾਦ ਵਿੱਚ ਸਮਾਂ ਲਾਉਂਦਾ ਹੈ ਉਹ ਕਰਮ ਕਰਕੇ ਖਾਏਗਾ ਅਤੇ ਕਰਮ ਕਰਨ ਦੀ ਪ੍ਰੇਰਨਾ ਦੇਵੇਗਾ, ਮੰਗ ਕੇ ਨਹੀਂ ਖਾਏਗਾ

”ਮਾਂਗਨ ਮਰਨ ਸਮਾਨ ਹੈ,
ਮਤ ਕੋਈ ਮਾਂਗੋ ਭੀਖ
ਮਾਂਗਨ ਸੇ ਮਰਨਾ ਭਲਾ,
ਯੇ ਸਤਿਗੁਰ ਕੀ ਸੀਖ”

ਹੇ ਭਗਤੋ! ਹੇ ਸੰਤੋ! ਤੁਸੀਂ ਭਗਤ ਬਣੇ ਹੋ ਭਗਵਾਨ ਦੇ ਲਈ ਅਤੇ ਮੰਗਦੇ ਉਹਨਾਂ ਤੋਂ ਹੋ ਜਿਹਨਾਂ ਨੇ ਭਗਵਾਨ ਨੂੰ ਦੇਖਿਆ ਹੀ ਨਹੀਂ ਹੈ! ਤੁਸੀਂ ਕਿਸ ਤਰ੍ਹਾਂ ਦੇ ਭਗਤ ਹੋ? ਅਰੇ! ਜਦੋਂ ਉਸ ਦੇ ਲਈ ਭਗਤ ਬਣੇ ਹੋ ਤਾਂ ਉਸਦੀ ਯਾਦ ਵਿੱਚ ਤੜਫਣਾ, ਕਰਮ ਕਰਨਾ, ਪ੍ਰਾਣ ਤਿਆਗ ਦੇਣਾ ਪਰ ਮਾਲਕ ਦੇ ਬਿਨਾਂ ਹੱਥ ਨਾ ਫੈਲਾਉਣਾ ਇਤਿਹਾਸ ਗਵਾਹ ਹੈ, ਜੋ ਵੀ ਉਸ ਦੀ ਯਾਦ ਵਿੱਚ ਤੜਫੇ, ਪ੍ਰਹਿਲਾਦ ਭਗਤ, ਮੀਰਾਂ ਬਾਈ, ਕਬੀਰ ਜੀ, ਸ਼ੇਖ ਫਰੀਦ ਬਹੁਤ ਮਾਲਕ ਦੇ ਭਗਤ ਹੋਏ ਹਨ ਮੀਰਾਂ ਬਾਈ ਨੂੰ ਮਾਰਨ ਦੇ ਲਈ ਜ਼ਹਿਰ ਦਿੱਤਾ ਗਿਆ, ਜੋ ਜ਼ੁਬਾਨ ‘ਤੇ ਰੱਖਦੇ ਹੀ ਕੰਮ ਤਮਾਮ ਕਰ ਦੇਵੇ ਪਰ ਮਾਲਕ ਨੇ ਉਸ ਨੂੰ ਬਦਲ ਦਿੱਤਾ, ਉਸ ਨੂੰ ਉਹ ਅੰਮ੍ਰਿਤ, ਆਬੋਹਯਾਤ ਬਣਾ ਦਿੱਤਾ

ਜੋ ਅਰਬਾਂ ਰੁਪਏ ਨਾਲ ਵੀ ਬਜ਼ਾਰ ਵਿੱਚੋਂ ਇੱਕ ਬੂੰਦ ਖਰੀਦਿਆ ਨਹੀਂ ਜਾ ਸਕਦਾ ਪਰ ਉਸ ਦੀ ਯਾਦ ਵਿੱਚ ਕੋਈ ਤੜਫਦਾ ਨਹੀਂ ਹੈ ਉਹੀ ਰੂਹਾਨੀ ਪੀਰ-ਫਕੀਰ ਹੁੰਦਾ ਹੈ ਜੋ ਉਸ ਦੀ ਯਾਦ ਵਿੱਚ ਸਮਾਂ ਲਾਵੇ ਅਤੇ ਹਰ ਕਿਸੇ ਨੂੰ ਮਾਲਕ ਨਾਲ ਜੋੜੇ ਦੂਜੀ ਨਿਸ਼ਾਨੀ, ਪੀਰ-ਫਕੀਰ ਜੋ ਹੁੰਦਾ ਹੈ ਉਹ ਕਿਸੇ ਨੂੰ ਧਰਮ ਜਾਤ-ਮਜ਼੍ਹਬ ਦੇ ਨਾਂਅ ‘ਤੇ ਲੜਾਉਂਦਾ ਨਹੀਂ ਹੈ ਆਪਣਾ ਤਾਂ ਇਹੀ ਧਰਮ ਸਹੀ ਹੈ ਬਾਕੀ ਸਾਰੇ ਖਰਾਬ ਹਨ ਇਨਸਾਨੀਅਤ ਮਾਨਵਤਾ ਨੂੰ ਮੰਨਦੇ ਹਾਂ, ਉਸ ਨੂੰ ਉੱਚਾ ਉਠਾਉਂਦੇ ਹਾਂ ਅਤੇ ਸਭ ਦੇ ਲਈ ਖੈਰ ਮੰਗਦੇ ਹਾਂ ਇਸ ਬਾਰੇ ਵਿੱਚ ਇੱਕ ਸ਼ੇਅਰ ਜੋ ਆਪਣੀ ਤਰਫੋਂ ਤੁਹਾਡੀ ਸੇਵਾ ਵਿੱਚ ਅਰਜ਼ ਕਰਦੇ ਹਾਂ:-

”ਸੰਤ ਜਹਾਂ ਭੀ ਹੋਤ ਹੈਂ, ਸਭ ਕੀ ਮਾਂਗਤ ਖੈਰ
ਕਿਤੇ ਵੀ ਰਹਿਣ ਸੰਤ, ਪੀਰ-ਫਕੀਰ ਸਭ ਦੇ ਲਈ ਖੈਰ ਮੰਗਦੇ ਹਨ ਮਾਲਕ ਤੋਂ ਦੁਆ-ਪ੍ਰਾਰਥਨਾ, ਅਰਦਾਸ ਕਰਦੇ ਹਨ
ਸੰਤ ਕਹੀਂ ਭੀ ਹੋਤ ਹੈਂ, ਸਭ ਕੀ ਮਾਂਗਤ ਖੈਰ
ਸਭਹੂੰ ਸੇ ਹਮਰੀ ਦੋਸਤੀ, ਨਹੀਂ ਕਿਸੇ ਸੇ ਵੈਰ

ਸਭ ਨਾਲ ਪ੍ਰੇਮ ਹੈ ਕਿਉਂਕਿ ਜੋ ਓਮ, ਹਰੀ, ਅੱਲ੍ਹਾ, ਰਾਮ ਨਾਲ ਪਿਆਰ ਕਰੇਗਾ, ਉਸ ਦੀ ਔਲਾਦ ਨਾਲ ਨਫ਼ਰਤ ਕਿਸ ਤਰ੍ਹਾਂ ਕਰ ਸਕਦਾ ਹੈ ਜੋ ਪ੍ਰਭੂ ਨਾਲ ਪਿਆਰ ਕਰਦਾ ਹੈ, ਉਸ ਦੀ ਔੌਲਾਦ ਨਾਲ ਵੀ ਬੇਗਰਜ਼ ਨਿਹਸੁਆਰਥ ਪ੍ਰੇਮ ਕਰੇਗਾ, ਉਸ ਵਿੱਚ ਕੋਈ ਸੁਆਰਥ ਨਹੀਂ ਹੋਵੇਗਾ, ਉਹੀ ਸੱਚਾ ਫਕੀਰ ਹੈ ਪਰ ਜੋ ਇਹ ਕਹਿੰਦਾ ਹੈ, ਆਪਣੇ ਵਾਲੇ ਵਧੀਆ ਹਨ, ਉਹ ਘਟੀਆ ਹਨ, ਇਹ ਸੰਤਾਂ ਦਾ ਕੰਮ ਨਹੀਂ ਸੰਤ ਤਾਂ ਸਭ ਦਾ ਭਲਾ ਮੰਗਦੇ ਹਨ ਕੋਈ ਰਾਮ-ਨਾਮ ਦੀ ਗੱਲ ਸੁਣੇ, ਅੱਲ੍ਹਾ, ਮਾਲਕ, ਵਾਹਿਗੁਰੂ ਦੀ ਗੱਲ ਸੁਣੇ ਤਾਂ ਭਲਾ, ਨਾ ਸੁਣੇ ਤਾਂ ਭਲਾ ਉਹਨਾਂ ਦਾ ਕੰਮ ਤਾਂ ਭਲਾ ਮੰਗਣਾ ਹੈ ਇਸੇ ਉਦੇਸ਼ ਨਾਲ ਉਹ ਇਸ ਸੰਸਾਰ ਵਿੱਚ ਆਉਂਦੇ ਹਨ ਕੋਈ ਉਹਨਾਂ ਨੂੰ ਬੁਰਾ ਕਹੇ, ਕਾਫਰ ਕਹੇ, ਕੁਝ ਵੀ ਕਹੇ, ਉਹ ਉਹਨਾਂ ਦੇ ਲਈ ਵੀ ਦੁਆਵਾਂ ਮੰਗਦੇ ਹਨ ਹੇ ਮਾਲਕ! ਸਭ ਦਾ ਭਲਾ ਕਰ, ਸਭ ਤੇਰੀ ਔਲਾਦ ਹੈ, ਸਭ ਤੇਰੇ ਜੀਵ ਹਨ ਸਭ ਦਾ ਭਲਾ ਕਰ ਇਹੀ ਪੀਰ-ਫਕੀਰ ਸਭ ਦੇ ਲਈ ਕਹਿੰਦੇ ਹਨ

‘ਸ਼ਾਹ ਸਤਿਨਾਮ ਜੀ’ ਨੇ ਭੀ,
ਗੁਰੂ ਬਹੁਤ ਦੇਖੇ ਹੈਂ
ਪਰ ਮਿਲਤਾ ਸ਼ਾਹ ਮਸਤਾਨੇ ਜੈਸਾ,
ਗੁਰੂ ਹੈ ਕੋਈ ਕੋਈ

ਗੁ ਅਤੇ ਰੂ ਸ਼ਬਦ ਦਾ ਅਰਥ ਕੀ ਹੈ? ਗੁ ਦਾ ਮਤਲਬ ਅੰਧਕਾਰ ਹੈ ਅਤੇ ਰੂ ਦਾ ਮਤਲਬ ਪ੍ਰਕਾਸ਼ ਹੈ ਗੁਰੂ ਤੋਂ ਮਤਲਬ ਹੈ ਜੋ ਅਗਿਆਨਤਾ ਰੂਪੀ ਅੰਧਕਾਰ ਵਿੱਚ ਗਿਆਨ ਰੂਪੀ ਦੀਪਕ ਜਗ੍ਹਾ ਦੇਵੇ, ਉਹ ਹੀ ਸੱਚਾ ਗੁਰੂ ਹੈ ਜੋ ਰੀਤ ਦੱਸੇ ਅਤੇ ਕੁਰੀਤੀਆਂ ਤੋਂ ਪਿੱਛਾ ਛੁਡਾਵੇ ਸੱਚੀ ਗੱਲ ਦੱਸੇ ਅਤੇ ਬਦਲੇ ਵਿੱਚ ਸਭ ਦੇ ਸਾਹਮਣੇ ਜਾਂ ਚੁਪਕੇ-ਚੁਪਕੇ ਕਿਸੇ ਤੋਂ ਕੋਈ ਨਵਾਂ ਪੈਸਾ ਨਾ ਲਵੇ ਸਗੋਂ ਕਰਮ ਕਰਕੇ ਖਾਵੇ, ਉਹ ਹੀ ਸੱਚਾ ਗੁਰੂ ਹੈ ਪਰ ਅਜਿਹਾ ਅਸੀਂ ਸੰਸਾਰ ਵਿੱਚ ਬਹੁਤ ਘੁੰਮ ਕੇ ਦੇਖਿਆ, ਕਿਤੇ ਵੀ ਨਹੀਂ ਮਿਲਿਆ ਸਿਵਾਏ ਇੱਥੇ ਸੱਚੇ ਸੌਦੇ ਵਿੱਚ ਸ਼ਾਹ ਮਸਤਾਨਾ ਜੀ ਮਹਾਰਾਜ, ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵਰਗਾ ਪੂਰਾ ਠੋਕ ਵਜਾ ਕੇ ਦੇਖਿਆ,

ਅਜ਼ਮਾ ਕੇ ਦੇਖਿਆ, ਕੋਈ ਪੈਸਾ, ਕੋਈ ਚੜ੍ਹਾਵਾ ਨਹੀਂ ਸਗੋਂ ਖੁਦ ਮਿਹਨਤ ਕੀਤੀ ਜਾਂਦੀ ਹੈ ਜੇਕਰ ਕੋਈ ਸਾਧ-ਸੰਗਤ ਆ ਕੇ ਇੱਥੇ ਸੇਵਾ ਕਰਦੀ ਹੈ ਤਾਂ ਉਹਨਾਂ ਦੇ ਇਹ ਵੇਖਿਆ ਗਿਆ ਹੈ ਕਿ ਸਮੈਕ, ਚਰਸ ਜੈਸਾ ਨਸ਼ਾ ਜਿਸ ਦੇ ਲਈ ਦੋ ਮਹੀਨੇ ਦਾਖਲ ਰਹਿਣਾ ਪੈਂਦਾ ਹੈ, ਇੱਥੇ ਐਸੇ ਉਦਾਹਰਨ ਹਨ ਜੋ ਰਾਮ-ਨਾਮ ਅਤੇ ਮਾਨਵਤਾ ਦੀ ਸੇਵਾ ਵਿੱਚ ਲੱਗ ਕੇ ਸੱਤ ਦਿਨਾਂ ਵਿੱਚ ਉਹ ਨਸ਼ਾ ਛੱਡ ਕੇ ਚਲੇ ਗਏ ਗੱਲ ਵਿਸ਼ਵਾਸ ਦੀ ਹੈ ਰਾਮ-ਨਾਮ ‘ਤੇ ਵਿਸ਼ਵਾਸ ਰੱਖਿਆ ਅਤੇ ਮਾਨਵਤਾ ਦੀ ਸੇਵਾ ਵਿੱਚ ਸਮਾਂ ਲਾਇਆ ਤਾਂ ਭਾਈ! ਇਸ ਤਰ੍ਹਾਂ ਇਹ ਦੇਖਿਆ ਗਿਆ ਕਿ ਜੋ ਪਾਖੰਡ ਨਾ ਕਰੇ, ਕਿਸੇ ਨੂੰ ਲੁੱਟੇ ਨਾ, ਰਾਮ-ਨਾਮ ਦੀ ਚਰਚਾ ਕਰੇ ਅਤੇ ਸਭ ਦਾ ਭਲਾ ਮੰਗੇ ਉਹ ਹੀ ਸੱਚਾ ਗੁਰੂ ਹੈ
ਜਿਸ ਨਾਲ ਮਾਲਕ ਮਿਲੇ ਗੁਰੂ ਉਹ ਤਰੀਕਾ ਦੱਸਦਾ ਹੈ ਮਾਲਕ ਪੈਸੇ ਨਾਲ ਨਹੀਂ, ਚੜ੍ਹਾਵੇ ਨਾਲ ਨਹੀਂ, ਬਾਹਰੀ ਦਿਖਾਵੇ ਨਾਲ ਨਹੀਂ ਮਿਲਦਾ ਮਾਲਕ ਮਿਲਣ ਦਾ ਤਰੀਕਾ ਸਾਡੇ ਧਰਮਾਂ ਵਿੱਚ ਲਿਖਿਆ ਹੈ ਹਿੰਦੂ ਧਰਮ ਵਿੱਚ ਲਿਖਿਆ ਹੈ:-

”ਕਲਯੁਗ ਮੇਂ ਕੇਵਲ ਨਾਮ ਅਧਾਰਾ
ਸੁਮਿਰ-ਸੁਮਿਰ ਨਰ ਉਤਰੋ ਪਾਰਾ”
ਇਸ ਕਲਿਯੁਗ ਵਿੱਚ ਆਤਮਾ ਦਾ ਉੱਧਾਰ ਜਾਂ ਆਧਾਰ ਕੋਈ ਹੈ ਤਾਂ ਉਹ ਮਾਲਕ ਪ੍ਰਭੂ ਦੇ ਨਾਮ ਨਾਲ ਹੈ ਨਾ ਪੈਸਾ ਦਿਓ, ਨਾ ਚੜ੍ਹਾਵਾ ਹੇ ਪ੍ਰਾਣੀ! ਖਿਆਲਾਂ ਨਾਲ ਅਭਿਆਸ ਕਰੋ, ਜਾਪ ਕਰੋ ਤੇਰਾ ਪਾਰ-ਉਤਾਰਾ ਹੋ ਜਾਏਗਾ

ਸਿੱਖ ਧਰਮ ਵਿੱਚ ਵੀ ਇਹੀ ਆਉਂਦਾ ਹੈ:-

ਅਬ ਕਲੂ ਆਇਓ ਰੇ
ਇਕੁ ਨਾਮੁ ਬੋਵਹੁ ਬੋਵਹੁ
ਅਨ ਰੂਤਿ ਨਾਹੀ ਨਾਹੀ
ਮਤੁ ਭਰਮਿ ਭੂਲਹੁ ਭੂਲਹੁ

ਅਰਥ ਉਹ ਹੀ ਹਨ ਅਤੇ ਇਸਲਾਮ ਧਰਮ ਵਿੱਚ ਵੀ ਆਉਂਦਾ ਹੈ ਕਿ ‘ਹੇ ਅੱਲ੍ਹਾ ਦੇ ਰਹਿਮੋ-ਕਰਮ ਦੇ ਚਾਹਵਾਨ ਬੰਦੇ! ਜੇਕਰ ਉਸਦੇ ਰਹਿਮੋ-ਕਰਮ ਦਾ ਹੱਕਦਾਰ ਬਣਨਾ ਚਾਹੁੰਦਾ ਹੈਂ ਤਾਂ ਸੱਚੇ ਦਿਲ ਨਾਲ ਉਸ ਦੀ ਇਬਾਦਤ, ਕਲਮਾ ਅਦਾ ਕਰ ਰਹਿਮੋ-ਕਰਮ ਦਾ ਹੱਕਦਾਰ ਜ਼ਰੂਰ ਬਣੇਂਗਾ

ਇਹ ਗੱਲ ਇੰਗਲਿਸ਼ ਰੂਹਾਨੀ ਸੇਂਟ ਵੀ ਲਿਖਦੇ ਹਨ:-

”ਇਫ ਯੂ ਸੀ ਦਾ ਗੌਡ, ਟਾੱਕ ਦਾ ਗੌਡ, ਦੈੱਨ ਰੀਪੀਟ ਦਾ ਗੌਡਸ ਵਰਡਸ ਟਰਾਈ ਐਂਡ ਟਰਾਈ ਅਗੇਨ, ਦੈੱਨ ਯੂ ਗੋਇੰਗ ਵੈਰੀ-ਵੈਰੀ ਡੀਪ ਸਲੀਪਸ ਪੁਇੰਟ ਦੈੱਨ ਯੂ ਸੀ ਦਾ ਗੌਡ, ਟਾੱਕ ਦਾ ਗੌਡ”
ਭਾਸ਼ਾ ਬਦਲ ਜਾਂਦੀ ਹੈ, ਗੱਲ ਇੱਕੋ ਹੀ ਹੈ (ਉਸ) ਉਹ ਤਰੀਕਾ ਜੁਗਤੀ ਨੂੰ ਹਿੰਦੂ ਅਤੇ ਸਿੱਖ ਧਰਮ ਵਿੱਚ ‘ਨਾਮ’ ਕਿਹਾ, ਮੁਸਲਮਾਨ ਫਕੀਰ ਉਸ ਨੂੰ ਕਲਮਾ ਕਹਿੰਦੇ ਹਨ ਅਤੇ ਇੰਗਲਿਸ਼ ਰੂਹਾਨੀ ਸੇਂਟ ਉਸ ਨੂੰ ਗੌਡਸ ਵਰਡਸ ਕਹਿੰਦੇ ਹਨ ਉਹ ਸ਼ਬਦ ਹੈ, ਉਹਨਾਂ ਨੂੰ ਰੂਹਾਨੀ ਪੀਰ-ਫਕੀਰ ਤੋਂ ਲੈ ਕੇ ਜਾਪ ਕਰ ਤਾਂ ਮਾਲਕ ਦੇ ਦਰਸ਼ਨ-ਦੀਦਾਰ ਕਰ ਸਕੇਂਗਾ, ਦਇਆ-ਮਿਹਰ ਦੇ ਕਾਬਲ ਜ਼ਰੂਰ ਬਣ ਸਕੇਂਗਾ ਉਹ ਈਸ਼ਵਰ ਤਾਂ ਕਣ-ਕਣ ਵਿੱਚ ਤੇਰੇ ਅੰਦਰ ਹੈ ਪਰ ਨਜ਼ਰ ਨਹੀਂ ਆਉਂਦਾ
ਤੁਲਸੀ ਜੀ ਨੇ ਲਿਖਿਆ ਹੈ:-

”ਹੈ ਘਟ ਮੇਂ ਸੂਝੇ ਨਹੀਂ,
ਲਾਹਨਤ ਐਸੀ ਜਿੰਦ
ਤੁਲਸੀ ਇਸ ਸੰਸਾਰ ਕੋ,
ਭਇਆ ਮੋਤੀਆ ਬਿੰਦ”

ਉਹ ਕਣ-ਕਣ ਵਿੱਚ ਅਤੇ ਸਾਡੇ ਸਰੀਰ ਵਿੱਚ ਹੈ, ਪਰ ਫਿਰ ਵੀ ਨਜ਼ਰ ਨਹੀਂ ਆਉਂਦਾ ਲਾਹਨਤ ਹੈ ਐਸੀ ਜਿੰਦ ‘ਤੇ ਇਸ ਮੋਤੀਆਬਿੰਦ ਦੀ ਦਵਾ ਵੀ ਇੱਕ ਹੀ ਹੈ ਅਤੇ ਕੋਈ ਅਪਰੇਸ਼ਨ ਨਹੀਂ ਹੈ ਅਤੇ ਉਹ ਦਵਾ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦੇ ਉਹ ਸ਼ਬਦ ਜਿਸ ਨੂੰ ਨਾਮ, ਗੁਰਮੰਤਰ, ਸ਼ਬਦ, ਗੌਡਸ ਵਰਡਸ, ਮੈਥਡ ਆਫ ਮੈਡੀਟੇਸ਼ਨ, ਉਹ ਤਰੀਕਾ ਜੋ ਅਨਮੋਲ ਹੁੰਦੇ ਹੋਏ ਵੀ ਫਕੀਰ ਜਿਸ ਦਾ ਕੋਈ ਦਾਮ ਨਹੀਂ ਲੈਂਦੇ

‘ਈਸ਼ਵਰ ਨਾਮ ਅਮੋਲ ਹੈ,
ਬਿਨੁ ਦਾਮ ਬਿਕਾਏ
ਤੁਲਸੀ ਯੇ ਅਸਚਰਜ ਹੈ,
ਗ੍ਰਾਹਕ ਕਮ ਹੀ ਆਏ’

ਈਸ਼ਵਰ ਦਾ ਨਾਮ ਅਨਮੋਲ ਹੈ, ਉਹ ਬਿਨਾਂ ਦਾਮ ਦੇ ਪੀਰ-ਫਕੀਰ ਦਿੰਦੇ ਹਨ ਪਰ ਹੈਰਾਨੀਜਨਕ ਗੱਲ ਹੁੰਦੀ ਹੈ ਕਿ ਮਾਲਕ ਦਾ ਨਾਮ ਲੈਣ ਵਾਲਾ ਗਾਹਕ ਘੱਟ ਹੀ ਆਉਂਦਾ ਹੈ
ਇਸ ਬਾਰੇ ਵਿੱਚ ਲਿਖਿਆ ਹੈ:-

”ਗੁਰ ਸ਼ਿਸ਼ਿਓਂ ਸੇ ਮੈਂ ਬਲਿਹਾਰੀ,
ਜਿਨਹੋਂ ਨੇ ਪ੍ਰੀਤ ਨਿਭਾਈ ਹੈ
ਗੁਰ ਸ਼ਿਸ਼ਿਓਂ ਸੇ ਮੈਂ ਬਲਿਹਾਰੀ,
ਜਿਨਹੋਂ ਨੇ ਖੁਦੀ ਮਿਟਾਈ ਹੈ
ਬਲਿਹਾਰੀ ਗੁਰ ਸ਼ਿਸ਼ਿਓਂ ਸੇ ਮੈਂ
ਜੋ ਤਨ ਮਨ ਅਰਪਣ ਕਰਤੇ ਹੈਂ
ਬਲਿਹਾਰੀ ਗੁਰ ਸ਼ਿਸ਼ਿਓਂ ਸੇ ਮੈਂ
ਜੋ ਭਵਜਲ ਤਰਤੇ ਹੈਂ”
ਭਜਨ ਦੇ ਆਖਰ ਵਿੱਚ ਇਹੀ ਆਇਆ ਹੈ:-
‘ਸ਼ਾਹ ਸਤਿਨਾਮ ਜੀ’ ਨੇ ਭੀ,
ਗੁਰੂ ਬਹੁਤ ਦੇਖੇ ਹੈਂ
ਪਰ ਮਿਲਤਾ ਸ਼ਾਹ ਮਸਤਾਨੇ ਜੈਸਾ,
ਗੁਰੂ ਹੈ ਕੋਈ ਕੋਈ

ਭਾਈ! ਐਸੇ ਮੁਰੀਦ ਜੋ ਤਨ-ਮਨ-ਧਨ ਉਸ ਪਰਮਾਤਮਾ ਦੀ ਯਾਦ ਵਿੱਚ ਲਾਉਂਦੇ ਹਨ ਕਈ ਵਾਰ ਇਸ ਦੀ ਵਿਆਖਿਆ ਸਮਝ ਨਹੀਂ ਆਉਂਦੀ ਲੋਕ ਇਸ ਦਾ ਗਲਤ ਅਰਥ ਕੱਢਦੇ ਹਨ ਤਾਂ ਇਸ ਦਾ ਅਰਥ ਸਹੀ ਕੀ ਹੈ?
ਤਨ ਦੀ ਸੇਵਾ ਤੋਂ ਮਤਲਬ ਤੁਹਾਡਾ ਜੋ ਸਰੀਰ ਹੈ ਉਹ ਬੁਰੇ ਕੰੰਮਾਂ ਦੇ ਲਈ ਨਹੀਂ, ਇਸ ਨਾਲ ਚੰਗੇ ਕੰਮ ਕਰੋ ਕਿਸੇ ਜੀਵ ਨੂੰ ਚਾਹੇ ਉਹ ਆਦਮੀ ਹੈ ਜਾਂ ਜੀਵ-ਜੰਤੂ ਹੈ, ਉਸ ਨੂੰ ਤੜਫਦਾ ਦੇਖ ਕੇ ਉਸ ਦੇ ਦੁੱਖ-ਦਰਦ ਵਿੱਚ ਸ਼ਰੀਕ ਹੋ ਜਾਓ ਅਤੇ ਜਿੰਨਾ ਹੋ ਸਕੇ ਉਸ ਨੂੰ ਆਪਣੀਆਂ ਗੱਲਾਂ ਨਾਲ, ਆਪਣੇ ਖਿਆਲਾਂ ਨਾਲ, ਉਸ ਦੇ ਦੁੱਖ-ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਇਹ ਇਨਸਾਨੀਅਤ ਹੈ ਇਸ ਨੂੰ ਸੇਵਾ ਵਿੱਚ ਲਾਉਣਾ, ਪਰਮਾਰਥ ਵਿੱਚ ਲਾਉਣਾ ਯਾਨੀ ਦੂਜਿਆਂ ਦੇ ਭਲੇ ਦੇ ਲਈ ਨੇਕ ਕੰਮ ਕਰਨਾ, ਇਸ ਨੂੰ ਤਨ ਦੀ ਸੇਵਾ ਕਿਹਾ ਗਿਆ ਹੈ ਇਹੀ ਤਨ ਦੀ ਸੱਚੀ ਸੇਵਾ ਹੈ

ਮਨ ਦੀ ਸੇਵਾ ਦਾ ਮਤਲਬ, ਮਨ ਤਾਂ ਅੱਲ੍ਹਾ, ਰਾਮ ਦੇ ਨਾਮ ਵਿੱਚ ਬੈਠਣ ਨਹੀਂ ਦਿੰਦਾ, ਫਿਰ ਵੀ ਤੁਸੀਂ ਸਤਿਸੰਗ ਵਿੱਚ ਬੈਠੇ ਹੋ, ਮਾਲਕ ਦੀ ਯਾਦ ਵਿੱਚ ਬੈਠੇ ਹੋ ਜਿਉਂ-ਤਿਉਂ, ਚਾਹੇ ਕਿਵੇਂ ਵੀ ਬੈਠੇ ਹੋ ਕਈ ਤਾਂ ਪ੍ਰੇਮ ਨਾਲ ਬੈਠੇ ਹਨ, ਸੁਣ ਰਹੇ ਹਨ, ਕੋਈ-ਕੋਈ ਭਾਈ ਅਜਿਹਾ ਵੀ ਹੁੰਦਾ ਹੈ ਕਿ ਫਲਾਂ ਆਦਮੀ ਨੇ ਲਿਆ ਕੇ ਮੈਨੂੰ ਫਸਾ ਦਿੱਤਾ ਚਲੋ! ਜੈਸੇ ਤੈਸੇ ਬੈਠਾ ਹਾਂ, ਬੈਠਾ ਹਾਂ ਹੁਣ ਕੀ ਕਰਾਂ? ਉੱਠ ਕੇ ਜਾਵਾਂਗਾ ਤਾਂ ਚੰਗਾ ਨਹੀਂ ਲੱਗੇਗਾ ਹਾਲਾਂਕਿ ਇੱਥੇ ਸੱਚ ਬੋਲਿਆ ਜਾ ਰਿਹਾ ਹੈ, ਪਰ ਸੱਚ ਕੌੜਾ ਹੁੰਦਾ ਹੈ, ਪਸੀਨੇ ਜ਼ਿਆਦਾ ਛੁੱਟਦੇ ਹਨ, ਪ੍ਰੇਸ਼ਾਨੀ ਵੱਧ ਆਉਂਦੀ ਹੈ ਨਿਕਲਣ ਦੀ ਸੋਚਦਾ ਹੈ, ਬੜੀ ਪਿਆਸ ਲੱਗੀ ਹੈ, ਗਲਾ ਸੁੱਕ ਗਿਆ, ਬਿਲਕੁਲ ਹੀ ਸੁੱਕ ਗਿਆ ਆਦਿ ਇਹ ਹੋ ਗਿਆ, ਉਹ ਹੋ ਗਿਆ, ਭੱਜਣ ਦੀ ਸੋਚਦਾ ਹੈ, ਪਰ ਫਿਰ ਵੀ ਬੈਠਾ ਹੈ, ਇਹ ਮਨ ਦੀ ਸੇਵਾ ਹੈ, ਨਾ ਚਾਹੁੰਦੇ ਹੋਏ ਵੀ ਤੁਸੀਂ ਉਸ ਤੋਂ ਸੇਵਾ ਲੈ ਰਹੇ ਹੋ ਯਾਨੀ ਅੱਲ੍ਹਾ, ਰਾਮ ਦੀ ਗੱਲ ਉਸ ਨੂੰ ਸੁਣਵਾ ਰਹੇ ਹੋ ਅੱਛੇ ਕੰਮ ਕਰਦੇ ਹੋ, ਭਲੇ ਕੰਮ ਕਰਦੇ ਹੋ, ਨੇਕ ਕੰਮ ਕਰਦੇ ਹੋ ਕਿਉਂਕਿ ਮਨ ਕਦੇ ਨਹੀਂ ਚਾਹੁੰਦਾ ਕਿਸੇ ਦਾ ਭਲਾ ਕਰਨਾ ਇਹ ਤਾਂ ਬੁਰਾਈ ਦੇ ਖਿਆਲ ਦਿੰਦਾ ਹੈ

ਇਹੀ ਮਨ ਦੀ ਸੇਵਾ ਹੈ ਕਿ ਇਸ ਨੂੰ ਅੱਛਾਈ, ਭਲਾਈ ਮਾਲਕ ਦੇ ਨਾਮ ਵਿੱਚ ਲਾਓ ਧਨ ਦੀ ਸੇਵਾ ਤੋਂ ਮਤਲਬ ਕਿਸੇ ਨੂੰ ਵਿੱਦਿਆ ਦਾਨ ਦੇਣਾ, ਭੁੱਖੇ ਨੂੰ ਖਾਣਾ ਖਵਾਉਣਾ, ਫਟੇ-ਹਾਲ ਨੂੰ ਕੱਪੜਾ ਪਹਿਨਾ ਦੇਣਾ, ਲਾਚਾਰ ਨੂੰ ਉਸ ਦਾ ਸਹਾਰਾ ਬਣਾ ਦੇਣਾ, ਨਸ਼ੇ ਤੇ ਬੁਰਾਈਆਂ ਦੀ ਦਲਦਲ ਵਿੱਚ ਫਸੇ ਹੋਏ ਇਨਸਾਨ ਨੂੰ ਨਸ਼ੇ ਤੋਂ ਜਾਂ ਬੁਰੇ ਕਰਮਾਂ ਤੋਂ ਛੁਡਵਾ ਦੇਣਾ, ਧਨ ਦੀ ਸੇਵਾ ਹੈ ਇਸ ਤਰ੍ਹਾਂ ਤਨ-ਮਨ-ਧਨ ਦੇ ਗਲਤ ਅਰਥ ਕੱਢਣਾ ਮਨਮਤੇ ਲੋਕਾਂ ਦਾ ਕੰਮ ਹੈ ਇਹ ਅਰਥ ਇਸ ਦਾ ਰੂਹਾਨੀ ਸੰਤ ਆਦਿ ਕਾਲ ਤੋਂ ਕਹਿੰਦੇ ਆਏ ਹਨ ਕਿ ਤਨ-ਮਨ-ਧਨ ਉਸ ਮਾਲਕ ਦੀ ਯਾਦ ਵਿੱਚ ਲਾਓ ਤਨ ਨਾਲ ਅੱਛੇ ਨੇਕ ਭਲੇ ਕਰਮ ਕਰੋ, ਬੁਰੇ ਕਰਮ ਨਾ ਕਰੋ, ਕਿਸੇ ਨੂੰ ਸਤਾਓ ਨਾ ਨੇਕੀ ਕਰੋ ਅਤੇ ਮਨ ਮਾਲਕ ਦੀ ਯਾਦ ਵਿੱਚ ਲਾਓ ਤਾਂ ਕਿ ਇਹ ਬੁਰਾਈ ਤੋਂ ਰੁਕ ਸਕੇ ਅਤੇ ਧਨ ਆਪਣੀ ਔਲਾਦ ਦੇ ਲਈ ਕਮਾਉਂਦੇ ਹੋ,

ਉਸ ਵਿੱਚ ਵੀ ਲਾਓ ਪਰ ਕੁਝ ਹਿੱਸਾ ਪਰਮਾਰਥ, ਭਲੇ ਕੰਮਾਂ ਵਿੱਚ ਪ੍ਰਭੂ ਦੀ ਪ੍ਰਕਿਰਤੀ ਦੀ ਸੇਵਾ ਵਿੱਚ ਆਪਣੇ ਹੱਥਾਂ ਨਾਲ ਲਾਇਆ ਗਿਆ ਧਨ ਸੱੱਚਾ ਦਾਨ ਹੈ ਉਸ ਦੇ ਬਦਲੇ ਵਿੱਚ ਆਤਮਿਕ ਸ਼ਾਂਤੀ ਜ਼ਰੂਰ ਮਿਲਦੀ ਹੈ ਤਾਂ ਭਾਈ! ਐਸੇ ਮੁਰੀਦ ਜੋ ਤਨ-ਮਨ-ਧਨ ਉਸ ਮਾਲਕ ਪਰਮਾਤਮਾ ਦੀ ਯਾਦ ਵਿੱਚ ਲਾਉਂਦੇ ਹਨ, ਆਤਮਿਕ ਸ਼ਾਂਤੀ, ਦੋਹਾਂ ਜਹਾਨਾਂ ਦੀਆਂ ਖੁਸ਼ੀਆਂ ਅਤੇ ਮਾਲਕ ਦੀ ਰਹਿਮਤ ਨਾਲ ਝੋਲੀ ਵੀ ਉਹੀ ਇਨਸਾਨ ਲਬਾਲਬ ਕਰਦਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!