Why are vows sought from God?

ਕਿਉਂ ਮੰਗੀਆਂ ਜਾਂਦੀਆਂ ਹਨ ਈਸ਼ਵਰ ਤੋਂ ਮੰਨਤਾਂ? Why are vows sought from God?

‘ਹੇ ਈਸ਼ਵਰ! ਜੇਕਰ ਇਸ ਵਾਰ ਮੈਂ ਪਾਸ ਹੋ ਗਿਆ ਤਾਂ ਇੱਕ ਸੌ ਇੱਕ ਰੁਪਏ ਦਾ ਪ੍ਰਸ਼ਾਦ ਚੜ੍ਹਾਊਂਗਾ ਬੇਟੇ ਦੀ ਨੌਕਰੀ ਲੱਗ ਜਾਏਗੀ ਤਾਂ ਸੋਲ੍ਹਾ ਸੋਮਵਾਰ ਦਾ ਵਰਤ ਰੱਖਾਂਗੀ ਆਪ੍ਰੇਸ਼ਨ ਸਫਲ ਰਿਹਾ ਤਾਂ ਵੈਸ਼ਣੋ ਦੇਵੀ ਦਰਸ਼ਨ ਕਰਨ ਜ਼ਰੂਰ ਜਾਊਂਗੀ ਬੱਚਾ ਜਲਦ ਠੀਕ ਹੋ ਜਾਵੇ ਤਾਂ ਗੋਡਿਆਂ ਦੇ ਬਲ ਮੰਦਰ ਤੱਕ ਯਾਤਰਾ ਕਰਾਂਗੀ’ ਅਜਿਹੀਆਂ ਕਿੰਨੀਆਂ ਹੀ ਮੰਨਤਾਂ ਹਨ, ਜਿਸ ਨੂੰ ਲੋਕ ਹਰ ਰੋਜ਼ ਮੰਨਿਆ ਕਰਦੇ ਹਨ ਮੰਨਤਾਂ ਦਾ ਇੱਕ ਹੀ ਉਦੇਸ਼ ਹੁੰਦਾ ਹੈ- ‘ਕਿਸੇ ਕੰਮ ਦੇ ਸਫਲ ਰੂਪ ‘ਚ ਖ਼ਤਮ ਹੋ ਜਾਣ ‘ਤੇ ਆਪਣੀ ਜੇਬ ਹਲਕੀ ਕਰਨਾ

ਅੱਜ ਦੇ ਸਮੇਂ ‘ਚ ਬਹੁਤ ਹੀ ਘੱਟ ਲੋਕ ਅਜਿਹੇ ਹੋਣਗੇ ਜੋ ਸੰਕਟ ਸਮੇਂ ਹੌਂਸਲਾ ਰੱਖਦੇ ਹੋਏ ਮੰਨਤਾਂ ਨਾ ਮੰਗਦੇ ਹੋਣ ਮੰਨਤਾਂ ਜ਼ਰੀਏ ਉਹ ਆਪਣਾ ਕਮਜ਼ੋਰ ਆਤਮਵਿਸ਼ਵਾਸ ਅਤੇ ਬਿਮਾਰ ਮਾਨਸਿਕਤਾ ਨੂੰ ਹੀ ਪ੍ਰਦਰਸ਼ਿਤ ਕਰਦੇ ਹਨ ‘ਦੁੱਖ ਮੇਂ ਸਿਮਰਨ ਸਬ ਕਰੇ, ਸੁੱਖ ਮੇਂ ਕਰੇ ਨਾ ਕੋਇ’ ਵਾਲੀ ਕਹਾਵਤ ਨੂੰ ਬਿਆਨ ਕਰਦੇ ਹੋਏ ਲੋਕ ਸੰਗਟ ਸਮੇਂ ਕਈ ਤਰ੍ਹਾਂ ਦੀਆਂ ਮੰਨਤਾਂ ਦੀ ਮੰਗ ਕਰਦੇ ਹਨ ਪਰ ਠੀਕ ਸਥਿਤੀ ‘ਚ ਉਹ ਈਸ਼ਵਰ ਦਾ ਕਿੰਨਾ ਧਿਆਨ ਕਰਦੇ ਹਨ, ਇਹ ਜਾਣਨ ਦੀ ਜ਼ਰੂਰਤ ਹੈ

ਅਜਿਹੀਆਂ ਮੰਨਤਾਂ ਦੀਆਂ ਸ਼ਿਕਾਰ ਜ਼ਿਆਦਾਤਰ ਔਰਤਾਂ ਹੀ ਹੁੰਦੀਆਂ ਹਨ ਜੋ ਜ਼ਰਾ ਜਿਹੀ ਔਖੀ ਸਥਿਤੀ ਆਉਂਦੀ ਹੀ ਘਬਰਾ ਕੇ ਮੰਨਤਾਂ ਮੰਨਣ ਲੱਗ ਜਾਂਦੀਆਂ ਹਨ ਅਜਿਹੀਆਂ ਔਰਤਾਂ ਜਾਂ ਅਜਿਹੇ ਲੋਕ ਜੋ ਕਮਜ਼ੋਰ ਇੱਛਾਸ਼ਕਤੀ ਵਾਲੇ ਹੁੰਦੇ ਹਨ, ਗੱਲ-ਗੱਲ ‘ਤੇ ਮੰਨਤਾਂ ਮੰਨ ਲੈਂਦੇ ਹਨ ਫਿਰ ਭਲੇ ਹੀ ਉਸ ਨੂੰ ਪੂਰਾ ਕਰਨ ਜਾਂ ਨਾ ਕਰਨ ਕੰਮ ਪੂਰਾ ਹੋਣ ‘ਤੇ ਅਜਿਹੇ ਲੋਕ ਮੰਨਤਾਂ ਨੂੰ ਸਿਹਰਾ ਜ਼ਰੂਰ ਦਿੰਦੇ ਹਨ ਅਤੇ ਕੰਮ ਦੇ ਪੂਰਾ ਨਾ ਹੋਣ ‘ਤੇ ਕਿਸਮਤ ਨੂੰ ਦੋਸ਼ੀ ਠਹਿਰਾਉਂਦੇ ਹਨ ਗੀਤਾ ‘ਚ ਸ੍ਰੀ ਕ੍ਰਿਸ਼ਨ ਨੇ ਕਿਹਾ ਹੈ- ‘ਕਾਰਿਆ ਕਰੋ ਪਰੰਤੂ ਫਲ ਕੀ ਇੱਛਾ ਮਤ ਰੱਖੋ’ (ਕਰਮਨਯੇਵਾਧਿਕਾਰਸਤੇ ਮਾ ਫਲੇਸ਼ੂ ਕਦਾਚਨ) ਸਾਡੀ ਮਾਨਸਿਕਤਾ ਹੁੰਦੀ ਹੈ- ਫਲ ਪ੍ਰਾਪਤੀ ਤੋਂ ਬਾਅਦ ਹੀ ਮੰਨਤ ਰੂਪੀ ਕੰਮ ਕਰਨਗੇ

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੰਨਤ ਦੀ ਧਾਰਨਾ ਕਿਉਂ ਪੈਦਾ ਹੁੰਦੀ ਹੈ? ਦਰਅਸਲ ਹਰੇਕ ਕੰਮ ਦੇ ਦੋ ਪਹਿਲੂ ਹੁੰਦੇ ਹਨ, ਸਕਾਰਾਤਮਕ ਜਾਂ ਨਕਾਰਾਤਮਕ ਭਾਵ ਸਫਲਤਾ ਜਾਂ ਅਸਫਲਤਾ ਅਕਸਰ ਅੱਧੇ ਕੰਮ ਖੁਦ ਹੀ ਸਫਲ ਹੋ ਜਾਂਦੇ ਹਨ ਜਾਂ ਨਤੀਜੇ ਮਨ ਮੁਤਾਬਕ ਹੋਇਆ ਕਰਦੇ ਹਨ ਨਤੀਜਾ ਇਸ ਕੰਮ ਦਾ ਸਾਰਾ ਸਿਹਰਾ ਮੰਨਤ ਦੇ ਹਿੱਸੇ ‘ਚ ਚਲਿਆ ਜਾਂਦਾ ਹੈ ਅਸਫਲਤਾ ਦੀ ਸਥਿਤੀ ਨੂੰ ਵਿਧੀ ਦਾ ਵਿਧਾਨ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਾਰਜ ਕਰਨ ਲਲਕ ‘ਚ ਜੇਕਰ ਮਿਹਨਤ ਅਤੇ ਲਗਨ ਹੈ, ਤਾਂ ਉਸ ਨੇ ਸਫਲ ਹੋਣਾ ਹੀ ਹੈ ਫਿਰ ਮੰਨਤ ਦੀ ਜ਼ਰੂਰਤ ਕਿਉਂ?

ਇੱਕ ਵਿਗਿਆਨ ਦਾ ਵਿਦਿਆਰਥੀ ਪ੍ਰੀਖਿਆ ਭਵਨ ‘ਚ ਜਾਣ ਤੋਂ ਪਹਿਲਾਂ ਮੰਦਰ ‘ਚ ਜਾਂਦਾ ਹੈ ਅਤੇ ਹੱਥ ਜੋੜ ਕੇ ਈਸ਼ਵਰ ਨੂੰ ਪ੍ਰਾਰਥਨਾ ਕਰਦਾ ਹੈ ਕਿ ਪੇਪਰ ਠੀਕ ਹੋ ਗਿਆ ਤਾਂ ਸਵਾ ਪੰਜ ਰੁਪਏ ਦਾ ਪ੍ਰਸ਼ਾਦ ਚੜ੍ਹਾਊਂਗਾ ਹੁਣ ਜੇਕਰ ਉਸ ਨੇ ਸਾਲ ਭਰ ਪੜ੍ਹਾਈ ਠੀਕ ਨਾਲ ਨਹੀਂ ਕੀਤੀ ਹੈ ਤਾਂ ਕੀ ਈਸ਼ਵਰ ਪ੍ਰੀਖਿਆ ‘ਚ ਉਸ ਦੀ ਥਾਂ ‘ਤੇ ਬੈਠ ਕੇ ਪ੍ਰੀਖਿਆ ਦੇ ਪ੍ਰਸ਼ਨਾਂ ਦਾ ਹੱਲ ਕਰ ਦੇਣਗੇ? ਈਸ਼ਵਰ ਪ੍ਰੇਰਨਾ-ਸ਼ਕਤੀ ਹੈ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਹੀ ਮਿਹਨਤ ਕਰਕੇ ਸਫਲਤਾ ਪ੍ਰਾਪਤ ਕਰਨਾ ਹੀ ਈਸ਼ਵਰ ਦੇ ਪ੍ਰਤੀ ਸੱਚੀ ਸ਼ਰਧਾ ਰੱਖਣਾ ਹੁੰਦਾ ਹੈ

ਮੰਨਤਾਂ ਦੇ ਪਿੱਛੇ ਮੁੱਖ ਵਜ੍ਹਾ ਹੈ-

  • ਆਤਮਵਿਸ਼ਵਾਸ ਦਾ ਕਮਜ਼ੋਰ ਹੋਣਾ,
  • ਇੱਛਾਸ਼ਕਤੀ ਦਾ ਕਮਜ਼ੋਰ ਹੋਣਾ,
  • ਸੰਘਰਸ਼ਾਂ ਨਾਲ ਜੂਝਣ ਤੋਂ ਡਰਨਾ,
  • ਸੰਕਲਪ ਸ਼ਕਤੀ ਦਾ ਘੱਟ ਹੋਣਾ,
  • ਸੰਕਟ ਤੋਂ ਘਬਰਾਉਣਾ
  • ਅਤੇ ਪਾਲਨਵਾਦੀ ਮਨੋਪ੍ਰਵ੍ਰਿਤੀ

    ਦਾ ਹੋਣਾ ਆਤਮਵਿਸ਼ਵਾਸ ਅਤੇ ਇੱਛਾਸ਼ਕਤੀ ਨੂੰ ਦ੍ਰਿੜ ਬਣਾ ਕੇ ਕੀਤਾ ਜਾਣ ਵਾਲਾ ਕੰਮ ਲਗਭਗ ਸਫਲ ਹੀ ਹੁੰਦਾ ਹੈ ਇਨ੍ਹਾਂ ਦੋਵਾਂ ਦੇ ਕਮਜ਼ੋਰ ਹੋਣ ‘ਤੇ ਕੋਈ ਵੀ ਈਸ਼ਵਰ ਸ਼ਕਤੀ ਮੰਨਤਾਂ ਜ਼ਰੀਏ ਕੰਮ ਪੂਰਾ ਨਹੀਂ ਕਰਾ ਸਕਦੀ

ਜ਼ਿਆਦਾਤਰ ਔਰਤਾਂ ‘ਚ ਮੰਨਤਾਂ ਦੀ ਪ੍ਰਵ੍ਰਿਤੀ ਪਾਈ ਜਾਂਦੀ ਹੈ ਆਤਮਵਿਸ਼ਵਾਸ ਅਤੇ ਇੱਛਾਸ਼ਕਤੀ ਦੀ ਕਮੀ ‘ਚ ਉਹ ਈਸ਼ਵਰ ਨੂੰ ਆਪਣੇ ਅਨੁਸਾਰ ਲਾਲਚ ਦੇ ਕੇ ਕਿਸੇ ਕੰਮ ਵਿਸ਼ੇਸ਼ ਨੂੰ ਕਰਾਉਣਾ ਚਾਹੁੰਦੀ ਹੈ ਅਜਿਹਾ ਨਹੀਂ ਹੈ ਕਿ ਪੁਰਸ਼ ਅਜਿਹੀਆਂ ਧਾਰਨਾਵਾਂ ਤੋਂ ਵਾਂਝਾ ਹੈ ਉਹ ਵੀ ਆਪਣਾ ਲਾਲਚ ਮੰਨ ਕੇ ਆਪਣੇ ਡੀ-ਐਕਟੀਵੇਟ ਪ੍ਰਦਰਸ਼ਨ ਤੋਂ ਪਿੱਛੇ ਨਹੀਂ ਰਹਿੰਦੇ ਹਨ ਇਹ ਜਾਨ ਲੈਣਾ ਜ਼ਰੂਰੀ ਹੈ ਕਿ ਈਸ਼ਵਰ ਵੀ ਉਸ ਦੀ ਮੱਦਦ ਕਰਦਾ ਹੈ, ਜੋ ਖੁਦ ਆਪਣੀ ਮੱਦਦ ਕਰਨ ਲਾਇਕ ਹੁੰਦਾ ਹੈ ਮਨ ਮਰਜ਼ੀ ਮੰਨ ਕੇ ਨਿਸ਼ਚਿਤ ਹੋ ਜਾਣਾ ਆਤਮਵਿਸ਼ਵਾਸ ਦੀ ਕਮੀ ਨੂੰ ਪੈਦਾ ਕਰਦੀ ਹੈ

ਇਸ ਲਈ ਇਹ ਬਿਹਤਰ ਹੈ ਕਿ ਜੋ ਆਪਣੇ ਦਿਲ ਅਨੁਸਾਰ ਮੰਨ ਕੇ ਈਸ਼ਵਰ ਦੀ ਪ੍ਰੀਖਿਆ ਲੈਣ ਜਾਂ ਉਸ ਨੂੰ ਛਲਣ ਦੀ ਬਜਾਇ ਦ੍ਰਿੜ ਇੱਛਾਸ਼ਕਤੀ ਨਾਲ ਕੰਮ ਦੇ ਯਤਨਾਂ ‘ਚ ਲੱਗਿਆ ਜਾਵੇ ਆਪਣੇ ਦਿਲ ਅਨੁਸਾਰ ਮੰਨ ਕੇ ਉਸ ਨੂੰ ਪੂਰਾ ਨਾ ਕਰਨਾ ਈਸ਼ਵਰ ਨੂੰ ਛਲਣ ਦੇ ਸਮਾਨ ਹੀ ਹੁੰਦਾ ਹੈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈਕਿ ਅਸੀਂ ਮੰਗੀਏ ਜਾਂ ਨਾ ਮੰਗੀਏ, ਈਸ਼ਵਰ ਸਾਨੂੰ ਓਨਾ ਦੇਵੇਗਾ ਹੀ ਜਿੰਨੇ ਅਸੀਂ ਕਰਮ ਕੀਤੇ ਹਨ

ਆਨੰਦ ਕੁਮਾਰ ਅਨੰਤ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!