ਊਰਜਾਵਾਨ ਬਣੇ ਰਹਿਣ ਲਈ To stay energetic
ਹਰ ਕੋਈ ਊਰਜਾਵਾਨ ਬਣਿਆ ਰਹਿਣਾ ਚਾਹੁੰਦਾ ਹੈ ਊਰਜਾਵਾਨ ਬਣੇ ਰਹਿਣ ਨਾਲ ਹੀ ਆਧੁਨਿਕ ਭੱਜ-ਦੌੜ ਦਾ ਮੁਕਾਬਲਾ ਹੋ ਰਿਹਾ ਹੈ ਜੇਕਰ ਤੁਸੀਂ ਢਿੱਲੇ-ਮੱਠੇ ਰਹੋਗੇ ਤਾਂ ਆਧੁਨਿਕ ਦੌੜ ’ਚ ਪੱਛੜ ਜਾਓਗੇ ਪੱਛੜਣਾ ਕੋਈ ਵੀ ਨਹੀਂ ਚਾਹੁੰਦਾ ਆਓ ਵੇਖੀਏ, ਊਰਜਾਵਾਨ ਬਣੇ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ:
ਉਤਸ਼ਾਹੀ ਬਣੋ:
ਆਪਣੀ ਊਰਜਾ ਨੂੰ ਰੀਸਟੋਰ ਕਰੋ ਊਰਜਾ ਰੀਸਟੋਰ ਕਰਨ ਦੇ ਕਈ ਤਰੀਕੇ ਹਨ ਜਿਵੇਂ ਅਰੋਮਾਥੈਰੇਪੀ, ਰੋਜ਼ਾਨਾ ਤਾਜ਼ਾ ਸੰਤਰੇ ਦਾ ਜੂਸ, ਮਾਲਿਸ਼, ਪੌਸ਼ਟਿਕ ਆਹਾਰ, ਉੱਚਿਤ ਮਾਤਰਾ ’ਚ ਆਰਾਮ ਕਰਕੇ, ਲੰਮੇ ਸਾਹ ਲੈ ਕੇ, ਕੁਦਰਤ ਦਾ ਮਜ਼ਾ ਲੈ ਕੇ ਅਤੇ ਦਿਨ ’ਚ ਦੋ ਵਾਰ ਨਹਾ ਕੇ (ਮੌਸਮ ਅਨੁਸਾਰ) ਵੀ ਇਸ ’ਚ ਸਹਾਇਤਾ ਮਿਲਦੀ ਹੈ ਇਸ ਤਰ੍ਹਾਂ ਆਪਣੀ ਊਰਜਾ ਨੂੰ ਰੀਸਟੋਰ ਕਰਕੇ ਤੁਸੀਂ ਆਪਣੇ-ਆਪ ਨੂੰ ਉਤਸ਼ਾਹੀ ਬਣਾ ਸਕਦੇ ਹੋ ਤਾਂ ਕਿ ਊਰਜਾਵਾਨ ਬਣੇ ਰਹੋ
ਸੰਗੀਤ ਨਾਲ ਨੱਚੋ:
ਘਰ ’ਚ ਰਹਿ ਕੇ ਆਪਣੇ ਲਿਵਿੰਗ ਰੂਮ ’ਚ ਕਿਸੇ ਨੂੰ ਡਿਸਟਰਬ ਕੀਤੇ ਬਿਨਾਂ ਹਲਕੇ ਮਿਊਜ਼ਿਕ ਦੇ ਨਾਲ ਨੱਚੋ ਇਸ ਤਰ੍ਹਾਂ ਕਰਨ ਨਾਲ ਥਿਰਕਣ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ ਹੋ ਸਕੇ ਤਾਂ ਡਾਂਸ-ਕਲਾਸ ਜੁਆਇਨ ਕਰੋ ਅਤੇ ਚੰਗੀ ਤਰ੍ਹਾਂ ਡਾਂਸ ਸਿੱਖੋ
ਖੂਬ ਪਾਣੀ ਪੀਓ:
ਜੇਕਰ ਦਿਨ-ਭਰ ਖੂਬ ਪਾਣੀ ਨਹੀਂ ਪੀਓਗੇ, ਤਾਂ ਥੱਕੇ-ਥੱਕੇ ਮਹਿਸੂਸ ਕਰੋਗੇ ਅਤੇ ਥਕਾਨ ਨਾਲ ਹਲਕਾ ਸਿਰਦਰਦ ਵੀ ਮਹਿਸੂਸ ਕਰਦੇ ਰਹੋਗੇ ਜਦੋਂਕਿ ਪਾਣੀ ਪੀਂਦੇ ਰਹਿਣ ਨਾਲ ਤਾਜ਼ਾ ਮਹਿਸੂਸ ਕਰੋਗੇ ਅਤੇ ਕੰਮ ’ਚ ਦਿਲ ਵੀ ਲੱਗਿਆ ਰਹੇਗਾ ਇਸ ਲਈ ਖੂਬ ਪਾਣੀ ਪੀਓ ਅਤੇ ਤਾਜ਼ਗੀ ਮਹਿਸੂਸ ਕਰਕੇ ਊਰਜਾਵਾਨ ਬਣੇ ਰਹੋ
ਪੂਰੀ ਨੀਂਦ ਲਓ:
ਸ਼ਾਂਤ ਅਤੇ ਪੂਰੀ ਨੀਂਦ ਆਪਣੇ-ਆਪ ’ਚ ਊਰਜਾ ਬੂਸਟਰ ਹੈ, ਜਿਸ ਦਾ ਕਿਸੇ ਵੀ ਹੋਰ ਚੀਜ਼ ਨਾਲ ਮੁਕਾਬਲਾ ਨਹੀਂ ਹੈ ਇਸ ਲਈ ਰਾਤ ਨੂੰ 10 ਵਜੇ ਤੱਕ ਬਿਸਤਰੇ ’ਚ ਚਲੇ ਜਾਓ ਤਾਂ ਕਿ ਸਵੇਰੇ ਤਾਜ਼ਗੀ ਸਹਿਤ ਉੱਠ ਸਕੋ
ਪੌਸ਼ਟਿਕ ਆਹਾਰ ਲਓ:
ਜੋ ਲੋਕ ਸਵੇਰੇ ਬਰੇਕ ਫਾਸਟ ਨਹੀਂ ਲੈਂਦੇ, ਉਨ੍ਹਾਂ ਦਾ ਊਰਜਾ ਲੈਵਲ ਦੁਪਹਿਰ ਹੋਣ ਤੋਂ ਪਹਿਲਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਬਰੇਕ ਫਾਸਟ ਜ਼ਰੂਰ ਅਤੇ ਪੌਸ਼ਟਿਕ ਲਓ ਤਾਂ ਕਿ ਸਰੀਰ ’ਚ ਊਰਜਾ ਦਾ ਲੈਵਲ ਬਣਿਆ ਰਹੇ ਉਂਜ ਤਾਂ ਦਿਨ-ਭਰ ਪੌਸ਼ਟਿਕ ਆਹਾਰ ਲੈਂਦੇ ਰਹੋ ਤਾਂ ਕਿ ਕੰਮ ਕਰਨ ਦੀ ਸ਼ਕਤੀ ਬਣੀ ਰਹੇ
ਮੁਦਰਾਵਾਂ ਤੋਂ ਸ਼ਕਤੀ ਲਓ:
ਹੱਥਾਂ ਦੀਆਂ ਵੱਖ-ਵੱਖ ਮੁਦਰਾਵਾਂ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ ਇਸ ਲਈ ਮਾਹਿਰ ਤੋਂ ਸਿੱਖੋ ਪੂਰਾ ਗਿਆਨ ਪ੍ਰਾਪਤ ਹੋਣ ’ਤੇ ਆਪਣੀ ਸ਼ਕਤੀ ਇਨ੍ਹਾਂ ਮੁਦਰਾਵਾਂ ਦੁਆਰਾ ਇਕੱਠੀ ਕਰੋ ਕਿਉਂਕਿ ਇਨ੍ਹਾਂ ਮੁਦਰਾਵਾਂ ਨਾਲ ਸਰੀਰ ’ਚ ਊਰਜਾ ਦਾ ਪ੍ਰਵਾਹ ਵਧਦਾ ਹੈ ਜੋ ਦਿਮਾਗ ਦੀ ਚੁਸਤੀ ਲਈ ਲਾਭਕਾਰੀ ਹੁੰਦਾ ਹੈ
ਵਿਅਕਤੀਤਵ ਨਿਖਾਰੋ:
ਚੰਗੇ ਕੱਪੜੇ ਪਹਿਨਣ ਨਾਲ ਇਨਸਾਨ ਚੰਗਾ ਮਹਿਸੂਸ ਕਰਦਾ ਹੈ ਅਤੇ ਮੈਲੇ ਕੱਪੜੇ ਪਹਿਨਣ ਨਾਲ ਸੁਸਤ ਤੇ ਆਲਸੀ ਇਸ ਲਈ ਫੈਸ਼ਨ, ਮੌਸਮ, ਅਤੇ ਮੌਕੇ ਅਨੁਸਾਰ ਕੱਪੜੇ ਪਹਿਨੋ ਤਾਂ ਕਿ ਤੁਸੀਂ ਚੰਗਾ ਮਹਿਸੂਸ ਕਰ ਸਕੋ ਬਹੁਤ ਫਿੱਕੇ ਕੱਪੜੇ ਨਾ ਪਾਓ ਗੂੜ੍ਹੇ ਰੰਗ ਦੇ ਕੱਪੜੇ ਤੁਹਾਨੂੰ ਚੁਸਤ, ਜਵਾਨ ਤੇ ਖੁਸ਼ ਰੱਖਦੇ ਹਨ