ਤਣਾਅ ਇੱਕ ਅਜਿਹਾ ਘੁਣ ਹੈ ਜੋ ਬੱਚਿਆਂ ਨੂੰ ਵੀ ਨਹੀਂ ਛੱਡਦਾ ਉਹ ਵੀ ਉਸਦੀ ਚਪੇਟ ’ਚ ਅਣਜਾਣੇ ’ਚ ਆ ਜਾਂਦੇ ਹਨ ਪਹਿਲਾਂ ਤਾਂ 10 ਸਾਲ ਤੱਕ ਦੇ ਬੱਚੇ ਮਸਤ ਖੇਡਦੇ-ਕੁੱਦਦੇ ਰਹਿੰਦੇ ਸਨ, ਆਪਣੇ ਬਚਪਨ ਦਾ ਪੂਰਾ ਅਨੰਦ ਲੈਂਦੇ ਸਨ ਪਰ ਅੱਜ ਦੇ ਯੁੱਗ ’ਚ ਬੱਚਾ ਦੋ ਸਾਲ ਦਾ ਹੁੰਦਾ ਹੈ ਤਾਂ ਮਾਪੇ ਉਨ੍ਹਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ’ਚ ਰੋਜ਼ਾਨਾ ਵਰਤੇ ਜਾਣ ਵਾਲੇ ਸ਼ਬਦਾਂ ਦਾ ਉੱਚਾਰਨ ਸਿਖਾਉਣਾ ਸ਼ੁਰੂ ਕਰ ਦਿੰਦੇ ਹਨ ਬੱਚਾ ਉਸੇ ਉਮਰ ਤੋਂ ਹੀ ਤਣਾਅ ’ਚ ਆਉਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਸਕੂਲ ਜਾਣਾ, ਉੱਥੇ ਅਨੁਸ਼ਾਸਨ ’ਚ ਰਹਿਣਾ, ਕਈ ਮਿੱਤਰਾਂ ਨਾਲ ਉੱਠਣਾ-ਬੈਠਣਾ ਅਤੇ ਰੰਗਾਂ ਦੀ ਪਹਿਚਾਣ ਸਿੱਖਣਾ ਸ਼ੁਰੂ ਕਰ ਦਿੰਦਾ ਹੈ।

ਨਾ ਆਉਣ ’ਤੇ ਉਸਨੂੰ ਇਹ ਡਰ ਸਤਾਉਂਦਾ ਹੈ ਕਿ ਮੈਨੂੰ ਮਾਰ ਜਾਂ ਡਾਂਟ ਨਾ ਪੈ ਜਾਵੇ ਉਸ ਤਣਾਅ ਨਾਲ ਬਹੁਤ ਵਾਰ ਬੱਚਾ ਕਨਫਿਊਜ਼ ਹੋ ਜਾਂਦਾ ਹੈ ਅਤੇ ਭੁੱਲ ਜਾਂਦਾ ਹੈ। ਮਾਪਿਆਂ ਨੂੰ ਚਾਹੀਦੈ ਕਿ ਬੱਚਾ ਜੇਕਰ ਥੱਕਿਆ-ਥੱਕਿਆ, ਸਹਿਮਿਆ ਰਹੇ ਜਾਂ ਵਾਰ-ਵਾਰ ਸਿਰਦਰਦ, ਪੇਟ ਦਰਦ ਦੀ ਸ਼ਿਕਾਇਤ ਕਰੇ ਤਾਂ ਉਸ ਨੂੰ ਜ਼ਰੂਰਤ ਹੈ

ਪਿਆਰ ਦੀ ਅਤੇ ਉਸਦੇ ਨਾਲ ਚੰਗਾ ਸਮਾਂ ਬਿਤਾਉਣ ਦੀ ਬੱਚੇ ’ਚ ਕੁਝ ਅਜਿਹੇ ਲੱਛਣ ਦਿਖਾਈ ਦੇਣ ਤਾਂ ਮਾਪਿਆਂ ਨੂੰ ਉਨ੍ਹਾਂ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਅਤੇ ਵਾਤਾਵਰਨ ਨੂੰ ਬੋਝਿਲ ਨਾ ਬਣਾ ਕੇ ਹਲਕਾ ਅਤੇ ਖੁਸ਼ਨੁਮਾ ਬਣਾਉਣ ਦਾ ਯਤਨ ਕਰਨਾ ਚਾਹੀਦੈ ਧਿਆਨ ਰੱਖੋ ਕਿ ਜਦੋਂ ਕਦੇ ਹੇਠ ਲਿਖੇ ਲੱਛਣਾਂ ’ਚੋਂ ਕੋਈ ਲੱਛਣ ਛੋਟੇ ਬੱਚਿਆਂ ’ਚ ਦਿਖਾਈ ਦੇਣ ਤਾਂ ਹੋ ਸਕਦੈ ਕਿ ਬੱਚਾ ਕੁਝ ਕਾਰਨਾਂ ਕਾਰਨ ਤਣਾਅਗਸ੍ਰਤ ਹੋਵੇ।

  • ਥੱਕਿਆ-ਥੱਕਿਆ ਰਹਿਣਾ।
  • ਜ਼ਲਦੀ-ਜ਼ਲਦੀ ਬਿਮਾਰ ਹੋਣਾ।
  • ਚਿੜਚਿੜਾ ਬਣ ਕੇ ਛੋਟੀ-ਛੋਟੀ ਗੱਲ ’ਤੇ ਰੋਂਦੇ ਰਹਿਣਾ।
  • ਅਕਸਰ ਸਿਰਦਰਦ ਅਤੇ ਪੇਟ ਦਰਦ ਦੀ ਸ਼ਿਕਾਇਤ ਕਰਨਾ।
  • ਘੱਟ ਨੀਂਦ ਲੈਣਾ।
  • ਭੁੱਖ ਜ਼ਿਆਦਾ ਜਾਂ ਘੱਟ ਲੱਗਣਾ।
  • ਬੇਚੈਨ ਰਹਿਣਾ, ਧਿਆਨ ਨਾ ਲੱਗਣਾ।
  • ਸਕੂਲ ਜਾਣ ’ਚ ਨਾਂਹ-ਨੁਕਰ ਕਰਨਾ।
  • ਖਾਣੇ ’ਚ ਨਖਰੇ ਕਰਨਾ ਅਤੇ ਖਾਣ ਤੋਂ ਬਾਅਦ ਉਲਟੀ ਕਰ ਦੇਣਾ।
  • ਨਹੁੰ ਚਬਾਉਣਾ, ਗੱਲ-ਗੱਲ ’ਤੇ ਖਿਝਣਾ।
  • ਦੂਜੇ ਬੱਚਿਆਂ ਤੇ ਪਰਿਵਾਰ ਵਾਲਿਆਂ ਨਾਲ ਮਿਕਸਅੱਪ ਨਾ ਹੋਣਾ।
  • ਆਪਣੇ ਖਿਡੌਣਿਆਂ ਨੂੰ ਦੂਜੇ ਨਾਲ ਮਿਲ ਕੇ ਨਾ ਖੇਡਣਾ ਜਾਂ ਖੁਦ ਵੀ ਉਨ੍ਹਾਂ ਨਾਲ ਨਾ ਖੇਡਣਾ।
  • ਦੂਜਿਆਂ ਸਾਹਮਣੇ ਜ਼ਿਆਦਾ ਤੰਗ ਕਰਨਾ ਜਾਂ ਦੂਜਿਆਂ ਨਾਲ ਗੱਲ ਨਾ ਕਰਨ ਦੇਣਾ।
  • ਬਹੁਤ ਛੋਟਾ ਬੱਚਾ ਬਣ ਕੇ ਵਿਹਾਰ ਕਰਨਾ।

ਅਜਿਹਾ ਮਹਿਸੂਸ ਹੋਣ ’ਤੇ ਬੱਚੇ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਬਾਲ ਰੋਗ ਮਾਹਿਰ ਨੂੰ ਮਿਲ ਕੇ ਸਲਾਹ ਲਓ ਮਾਤਾ-ਪਿਤਾ ਨੂੰ ਅਜਿਹੇ ’ਚ ਘਰ ਦੇ ਮਾਹੌਲ ਨੂੰ ਖ਼ੁਸ਼ਨੁਮਾ ਬਣਾਉਣਾ ਚਾਹੀਦਾ ਹੈ ਅਤੇ ਬੱਚੇ ਨਾਲ ਬੈਠ ਕੇ ਖੇਡ-ਖੇਡ ’ਚ ਉਸਦੇ ਤਣਾਅ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਜੇਕਰ ਕਿਸੇ ਤਰ੍ਹਾਂ ਦਾ ਡਰ ਬੱਚੇ ’ਚ ਹੋਵੇ ਤਾਂ ਉਸ ਨੂੰ ਦੂਰ ਕਰਨ ਦਾ ਪੂਰਾ ਯਤਨ ਕਰਨਾ ਚਾਹੀਦੈ ਮਾਪਿਆਂ ਨੂੰ ਆਪਣਾ ਤਣਾਅ ਬੱਚਿਆਂ ਦੇ ਸਾਹਮਣੇ ਪ੍ਰਦਰਸ਼ਿਤ ਨਹੀਂ ਕਰਨਾ ਚਾਹੀਦਾ ਬੱਚੇ ਨੂੰ ਸਹੀ ਆਹਾਰ ਦਿਓ ਅਤੇ ਸਹੀ ਆਰਾਮ ਦਾ ਧਿਆਨ ਰੱਖੋ ਕੁਝ ਸਮਾਂ ਬੱਚਿਆਂ ਨਾਲ ਬੱਚੇ ਬਣ ਕੇ ਖੇਡੋ ਹੋਰ ਬੱਚਿਆਂ ਨੂੰ ਬੁਲਾ ਕੇ ਉਨ੍ਹਾਂ ਦੀ ਦੋਸਤੀ ਕਰਵਾਓ ਤੇ ਖਾਣੇ।

ਖੇਡਣ ਦੀਆਂ ਚੀਜ਼ਾਂ ਨੂੰ ਵੰਡ ਕੇ ਖਾਣਾ ਅਤੇ ਖੇਡਣਾ ਸਿਖਾਓ। ਬੱਚਿਆਂ ਦੀ ਜਿਗਿਆਸਾ ਨੂੰ ਸ਼ਾਂਤ ਕਰਨ ਦਾ ਯਤਨ ਕਰੋ ਉਨ੍ਹਾਂ ਨੂੰ ਇੱਕਦਮ ਟੋਕ ਕੇ ਚੁੱਪ ਨਾ ਕਰਵਾਓ ਬੱਚਿਆਂ ਨੂੰ ਖਾਲੀ ਸਮੇਂ ’ਚ ਆਪਣੀ ਇੱਛਾ ਨਾਲ ਖੇਡਣ ਦਿਓ ਜਾਂ ਇੱਕ-ਅੱਧਾ ਟੀ.ਵੀ. ਸੀਰੀਅਲ ਦੇਖਣ ਦਿਓ ਪਰ ਧਿਆਨ ਰੱਖਦੇ ਰਹੋ ਕਿ ਖਾਲੀ ਸਮੇਂ ’ਚ ਬੱਚਾ ਕੋਈ ਗਲਤ ਆਦਤ ਤਾਂ ਨਹੀਂ ਸਿੱਖ ਰਿਹਾ ਸਿਰਫ਼ ਨਜ਼ਰ ਰੱਖੋ, ਬੱਚਿਆਂ ’ਤੇ ਹਾਵੀ ਨਾ ਹੋਵੋ ਅਸਫਲਤਾ ਦਾ ਡਰ ਬੱਚਿਆਂ ਦੇ ਮਨ ’ਚ ਨਾ ਪੈਦਾ ਹੋਣ ਦਿਓ ਬੱਚਿਆਂ ਨੂੰ ਸਕਾਰਾਤਮਕ ਸੋਚ ਦਿਓ ਤਾਂ ਕਿ ਬੱਚੇ ਦੇ ਮਾਨਸਿਕ ਵਿਕਾਸ ’ਤੇ ਕੋਈ ਬੁਰਾ ਅਸਰ ਨਾ ਪਵੇ।

ਛੋਟੇ ਭੈਣ-ਭਰਾਵਾਂ ਪ੍ਰਤੀ ਉਨ੍ਹਾਂ ’ਚ ਪਿਆਰ ਪੈਦਾ ਕਰਵਾਓ ਅਤੇ ਜਿੰਮੇਵਾਰੀ ਦੀ ਭਾਵਨਾ ਜਗਾਓ ਵੱਡੇ ਭੈਣ-ਭਰਾਵਾਂ ਪ੍ਰਤੀ ਸਨਮਾਨ ਕਰਨਾ ਸਿਖਾਓ ਬੱਚਿਆਂ ’ਤੇ ਜ਼ਿਆਦਾ ਦਬਾਅ ਨਾ ਪਾਓ, ਨਾ ਹੀ ਸਮਾਂਬੱਧ ਪ੍ਰੋਗਰਾਮ ’ਚ ਉਨ੍ਹਾਂ ਨੂੰ ਬੰਨ੍ਹੋ ਖਾਲੀ ਸਮੇਂ ’ਚ ਆਊਟਡੋਰ ਗੇਮਾਂ ਪ੍ਰਤੀ ਬੱਚਿਆਂ ਨੂੰ ਉਤਸ਼ਾਹਿਤ ਕਰੋ ਟੀ.ਵੀ., ਕੰਪਿਊਟਰ ’ਤੇ ਕੰਟਰੋਲ ਰੱਖੋ ਨਹੀਂ ਤਾਂ ਬੱਚੇ ਘਰ ਹੀ ਵੜੇ ਰਹਿਣ ਵਾਲੇ ਬਣ ਜਾਂਦੇ ਹਨ ਦੂਜਿਆਂ ਨਾਲ ਤਾਲਮੇਲ ਬਣਾਉਣਾ ਸਿਖਾਓ ਇਸੇ ਤਰ੍ਹਾਂ ਮਾਪੇ ਬੱਚਿਆਂ ਦੇ ਤਣਾਅ ਨੂੰ ਦੂਰ ਕਰਨ ’ਚ ਮੱਦਦ ਕਰ ਸਕਦੇ ਹਨ।

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!