ਰੂਹਾਨੀ ਸਤਿਸੰਗ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ spiritual-satsang-dera-sacha-sauda-sirsa
ਲਾਰਾ ਲੱਪਾ ਲਾਰਾ ਮਨ ਲਾਈ ਰੱਖਦਾ, ਬੁਰਿਆਂ ਕੰਮਾਂ ‘ਚ ਫਸਾਈ ਰੱਖਦਾ ਦੇ ਕਰ ਝੂਠੇ ਲਾਰੇ, ਓ ਦੇਖੋ ਜੀ
ਜੋ ਮਾਲਕ ਦੀ ਚਰਚਾ ਤੁਹਾਡੀ ਸੇਵਾ ਵਿੱਚ ਅਰਜ਼ ਕਰਾਂਗੇ ਉਹ ਤੁਸੀਂ ਸੁਣ ਸਕੋਂ, ਇਸ ਦੇ ਲਈ ਆਪ ਨੂੰ ਗੁਜ਼ਾਰਿਸ਼ ਪ੍ਰਾਰਥਨਾ ਹੈ ਕਿ ਆਪ ਚੁੱਪ-ਚਾਪ ਬੈਠੋ ਅਤੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਆਰਾਮ ਨਾਲ ਬੈਠ ਕੇ ਉਸ ਮਾਲਕ ਦੀ ਚਰਚਾ ਸੁਣੋ ਜੋ ਤੁਹਾਡੀ ਸੇਵਾ ਵਿੱਚ ਅਰਜ਼ ਕਰਾਂਗੇ ਸਮਾਂ ਕੱਢ ਕੇ ਇੱਥੇ ਜੋ ਜੀਵ ਆਏ ਹਨ, ਆਪਣਾ ਕੰਮ-ਧੰਦਾ ਛੱਡਿਆ, ਗਰਮੀ ਦੀ ਪਰਵਾਹ ਨਾ ਕਰਦੇ ਹੋਏ, ਮਨ-ਨਫ਼ਜ਼ ਸ਼ੈਤਾਨ ਦਾ ਸਾਹਮਣਾ ਕਰਦੇ ਹੋਏ, ਇੱਥੇ ਰੰਗ-ਬਿਰੰਗੀ ਫੁਲਵਾੜੀ ਦੇ ਰੂਪ ਵਿੱਚ ਆਪ ਲੋਕ ਸਜੇ ਹੋ, ਬਹੁਤ ਹੀ ਭਾਗਸ਼ਾਲੀ ਹੋ, ਬਹੁਤ ਹੀ ਨਸੀਬਾਂ ਵਾਲੇ ਹੋ, ਕਿਉਂਕਿ ਰਾਮ-ਨਾਮ ਦੀ ਕਥਾ-ਕਹਾਣੀ ਅੱਜ ਕਲਿਯੁਗ ਵਿੱਚ ਸੁਣਨਾ ਬਹੁਤ ਮੁਸ਼ਕਲ ਹੈ ਆਪ ਸਭ ਦਾ ਸਤਿਸੰਗ ਵਿੱਚ, ਰੂਹਾਨੀ ਮਜ਼ਲਿਸ, ਆਸ਼ਰਮ ਵਿੱਚ ਪਧਾਰਨ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈਲਕਮ ਅੱਜ ਆਪ ਦੀ ਸੇਵਾ ਵਿੱਚ ਜਿਸ ਭਜਨ-ਸ਼ਬਦ ‘ਤੇ ਸਤਿਸੰਗ ਹੋਵੇਗਾ ਉਹ ਭਜਨ ਹੈ:-
ਲਾਰਾ ਲੱਪਾ ਲਾਰਾ ਮਨ ਲਾਈ ਰੱਖਦਾ, ਬੁਰਿਆਂ ਕੰਮਾਂ ‘ਚ ਫਸਾਈ ਰੱਖਦਾ
ਦੇ ਕਰ ਝੂਠੇ ਲਾਰੇ, ਓ ਦੇਖੋ ਜੀ
ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮਨ ਜਾਂ ਨਫ਼ਜ਼, ਸ਼ੈਤਾਨ ਕਿਸ ਨੂੰ ਕਹਿੰਦੇ ਹਨ? ਮਨ ਅਤੇ ਮਾਈਂਡ ਇੱਕ ਨਹੀਂ ਹੁੰਦੇ ਮਨ ਦਾ ਕੰਮ ਕੇਵਲ ਬੁਰੇ ਵਿਚਾਰ ਦੇਣਾ ਹੈ ਇਨਸਾਨ ਦੇ ਦਿਮਾਗ ਵਿੱਚ, ਇਨਸਾਨ ਦੇ ਵਿਚਾਰਾਂ ਵਿੱਚ ਜੋ ਗਲਤ, ਗੰਦੇ, ਬੁਰੇ ਵਿਚਾਰ ਆਉਂਦੇ ਹਨ, ਉਹਨਾਂ ਨੂੰ ਦੇਣ ਵਾਲੇ ਨੂੰ ਮਨ ਕਿਹਾ ਗਿਆ ਹੈ, ਅੱਛੇ ਨੇਕ-ਭਲੇ ਵਿਚਾਰ ਜੋ ਆਉਂਦੇ ਹਨ, ਉਹਨਾਂ ਨੂੰ ਜੋ ਦਿਮਾਗ ਨੂੰ ਦਿੰਦਾ ਹੈ, ਉਸ ਨੂੰ ਜੀਵ-ਆਤਮਾ, ਰੂਹ ਜਾਂ ਆਤਮਾ ਦੀ, ਜ਼ਮੀਰ ਦੀ ਆਵਾਜ਼ ਕਿਹਾ ਜਾਂਦਾ ਹੈ ਬੁਰੇ ਵਿਚਾਰਾਂ ਦਾ ਪ੍ਰਤੀਕ ਮਨ ਹੈ ਅਤੇ ਇਸ ਮਨ ਨੂੰ ਹਿੰਦੂ ਰੂਹਾਨੀ ਫਕੀਰਾਂ ਨੇ ਮਨ-ਰਾਮ ਦੀ ਉਪਾਧੀ ਦਿੱਤੀ ਹੈ
ਕਿ ਇਹ ਬੜਾ ਜ਼ਬਰਦਸਤ ਹੈ ਇਨਸਾਨ ਦੇ ਵਿਚਾਰਾਂ ਨੂੰ ਚੱਕਰੀ ਦੀ ਤਰ੍ਹਾਂ ਘੁੰਮਾਉਂਦਾ ਰਹਿੰਦਾ ਹੈ ਅਤੇ ਲਾਰੇ ਬਹੁਤ ਲਾਉਂਦਾ ਹੈ ਕਿ ਮੈਂ ਤੈਨੂੰ ਇਹ ਬਣਾ ਦੇਵਾਂਗਾ, ਉਹ ਬਣਾ ਦੇਵਾਂਗਾ ਅੰਦਰ ਹੀ ਅੰਦਰ ਵਿਚਾਰਾਂ ਦਾ ਅਜਿਹਾ ਜਾਲ ਬੁਣਦਾ ਹੈ ਕਿ ਇਨਸਾਨ ਉਸ ਜਾਲ ਵਿੱਚ ਫਸ ਕੇ ਤੜਫਦਾ ਰਹਿੰਦਾ ਹੈ, ਬੇਚੈਨ ਰਹਿੰਦਾ ਹੈ, ਨਿਕਲ ਨਹੀਂ ਸਕਦਾ ਮਨ ਵਰਗੀ ਤਾਕਤ ਕਾਲ ਦੇ ਅਨੁਸਾਰ ਕਾਲ ਮਹਾਂਕਾਲ ਦੇ ਇਲਾਵਾ ਕੋਈ ਦੂਜੀ ਨਹੀਂ ਹੈ ਬੜੀ ਹੀ ਜ਼ਬਰਦਸਤ ਤਾਕਤ ਹੈ ਤੁਹਾਡੇ ਵਿਚਾਰ ਕਿਤੇ ਹੋਰ ਘੁੰਮ ਰਹੇ ਹੋਣਗੇ, ਦੇਖਣ ਵਿੱਚ ਤੁਸੀਂ ਭਗਤ ਨਜ਼ਰ ਆਓਗੇ ਸਰੀਰ ਤੁਹਾਡਾ ਕਿਤੇ ਹੋਰ ਹੈ ਅਤੇ ਵਿਚਾਰ ਕਿਤੇ ਹੋਰ ਹਨ ਇਹ ਮਨ-ਜ਼ਾਲਮ ਵਿਚਾਰਾਂ ਦੁਆਰਾ ਤੁਹਾਨੂੰ ਕਿਤੋਂ ਦਾ ਕਿਤੇ ਲੈ ਜਾਂਦਾ ਹੈ
ਬੁਰੇ ਵਿਚਾਰ ਦੇਵੇਗਾ, ਅੱਛੇ ਵਿਚਾਰ ਤਾਂ ਆਉਣ ਨਹੀਂ ਦਿੰਦਾ ਜਿਵੇਂ ਕੋਈ ਰਾਮ-ਨਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਵੱਲ ਵਧਦਾ ਹੈ ਤਾਂ ਇਹ ਮਨ-ਜ਼ਾਲਮ ਤਰ੍ਹਾਂ-ਤਰ੍ਹਾਂ ਦੇ ਧੰਦੇ ਗਿਣਵਾ ਦਿੰਦਾ ਹੈ ਕਿ ਅੱਜ ਜੇਕਰ ਤੂੰ ਸਤਿਸੰਗ ਵਿੱਚ ਚੱਲਿਆ ਗਿਆ ਤਾਂ ਤੇਰੀ ਗੈਰ-ਹਾਜ਼ਰੀ ਲੱਗ ਜਾਵੇਗੀ, ਕੰਮ-ਧੰਦੇ ਦਾ ਨੁਕਸਾਨ ਹੋ ਜਾਵੇਗਾ, ਰਸਤੇ ਵਿੱਚ ਪ੍ਰੇਸ਼ਾਨੀਆਂ ਆਉਣਗੀਆਂ ਦੂਜੇ ਪਾਸੇ ਮੇਲਾ, ਸਰਕਸ, ਸਿਨੇਮਾ, ਮੁਜਰਾ ਹੈ ਉੱਥੇ ਜਾਣ ਤੋਂ ਮਨ ਕਦੇ ਨਹੀਂ ਰੋਕਦਾ ਕਹਿੰਦਾ, ਉਹ ਤਾਂ ਵਧੀਆ ਹਨ, ਚੱਲ ਦੌੜ ਕੇ, ਚੱਲ ਦੇਖ ਕੇ ਆਵਾਂਗੇ ਅਤੇ ਕੋਲੋਂ ਪੈਸਾ ਵੀ ਦਿੰਦਾ ਹੈ ਅਤੇ ਬੁੱਧੂ ਬਣ ਕੇ ਵਾਪਸ ਚਲਿਆ ਆਉਂਦਾ ਹੈ ਉੱਥੇ ਹਕੀਕਤ, ਸੱਚਾਈ ਨਾਂਹ ਦੇ ਬਰਾਬਰ ਹੁੰਦੀ ਹੈ, ਜ਼ਿਆਦਾਤਰ ਕਲਪਨਾ ਹੁੰਦੀ ਹੈ
ਇਹ ਮਨ ਇਸ ਤਰ੍ਹਾਂ ਦੇ ਹੀ ਕੰਮਾਂ ਵਿੱਚ ਜੀਵ ਨੂੰ ਉਲਝਾਉਂਦਾ ਹੈ ਮਨ ਕਾਲ ਦਾ ਵਕੀਲ, ਏਜੰਟ ਹੈ ਕਾਲ ਨੂੰ ਦੂਜੇ ਸ਼ਬਦਾਂ ਵਿੱਚ ਨੈਗੇਟਿਵ ਪਾਵਰ, ਬੁਰਾਈ ਦੀ ਤਾਕਤ ਕਿਹਾ ਜਾ ਸਕਦਾ ਹੈ ਇਨਸਾਨ ਨੂੰ ਕਾਲ ਦੇ ਦਾਇਰੇ ਵਿੱਚੋਂ ਬਾਹਰ ਨਹੀਂ ਜਾਣ ਦਿੰਦਾ ਕਿਸੇ ਦੁਕਾਨ ਵਿੱਚ ਕੋਈ ਏਜੰਟ ਰੱਖਿਆ ਜਾਂਦਾ ਹੈ ਤਾਂ ਉਹ ਉਸ ਦੁਕਾਨ ਦਾ ਗੁਣਗਾਨ ਗਾਉਂਦਾ ਹੈ ਕਿ ਫਲਾਂ ਦੁਕਾਨ ਵਿੱਚੋਂ ਇਹ ਸਮਾਨ ਵਧੀਆ ਮਿਲੇਗਾ, ਉਸ ਤੋਂ ਲਓ, ਉਹ ਸਹੀ ਸਮਾਨ ਦਿੰਦੇ ਹਨ ਲੋਕ ਕਹਿੰਦੇ ਹਨ ਉਸੇ ਕੰਪਨੀ ਦਾ ਮਾਲ ਅਸੀਂ ਕਿਤੋਂ ਹੋਰ ਲੈ ਲਵਾਂਗੇ ਕਹਿੰਦਾ, ਨਹੀਂ ਕਿਉਂਕਿ ਉਸ ਨੂੰ ਤਨਖਾਹ ਉਸੇ ਦੁਕਾਨ ਤੋਂ ਮਿਲਦੀ ਹੈ ਉੇਸੇ ਤਰ੍ਹਾਂ ਇਹ ਮਨ ਕਾਲ ਦਾ, ਬੁਰਾਈ ਦਾ ਏਜੰਟ ਹੈ ਇਹ ਬੁਰੇ ਵਿਚਾਰ ਦਿੰਦਾ ਹੈ,
ਬੁਰੀ ਸੋਚ ਦਿੰਦਾ ਹੈ ਬੁਰੇ ਵਿਚਾਰ ਇਨਸਾਨ ਦੇ ਉੱਪਰ ਹਮੇਸ਼ਾ ਛਾਏ ਰਹਿੰਦੇ ਹਨ ਮਨ ਸਵਾਦ ਦਾ ਆਸ਼ਕ ਹੈ, ਲੱਜ਼ਤ ਦਾ ਆਸ਼ਕ ਹੈ ਦੁਨਿਆਵੀ ਵਿਸ਼ੇ-ਵਿਕਾਰਾਂ, ਭੋਗ-ਵਿਲਾਸ, ਜੀਭ ਦੇ ਸਵਾਦ ਵਿੱਚ ਮਨ ਜੀਵ ਨੂੰ ਉਲਝਾਈ ਰੱਖਦਾ ਹੈ ਅੱਜ ਸੰਸਾਰ ਵਿੱਚ ਤੁਸੀਂ ਨਜ਼ਰ ਮਾਰ ਕੇ ਦੇਖੋ ਤਾਂ ਇਹਨਾਂ ਹੀ ਰਸਾਂ-ਕਸਾਂ ਵਿੱਚ ਸਭ ਲੋਕ ਫਸੇ ਹੋਏ ਹਨ ਲੋਕ ਜਾਂ ਤਾਂ ਲੋਭ-ਲਾਲਚ ਵਿੱਚ ਅਤੇ ਭੋਗ-ਵਿਲਾਸ ਵਿੱਚ ਉਲਝੇ ਹੋਏ ਹਨ ਪੈਸੇ, ਦੌਲਤ ਲਈ ਇਨਸਾਨ-ਇਨਸਾਨ ਦਾ ਵੈਰੀ ਬਣਿਆ ਹੋਇਆ ਹੈ ਕੋਈ ਜਾਣ-ਪਹਿਚਾਣ ਨਹੀਂ ਹੁੰਦੀ ਫਿਰ ਵੀ ਪੈਸੇ ਲਈ ਇੱਕ ਇਨਸਾਨ ਦੂਜੇ ਇਨਸਾਨ ਨੂੰ ਖ਼ਤਮ ਕਰ ਦਿੰਦਾ ਹੈ ਅਖ਼ੀਰ ਵਿੱਚ ਨਤੀਜਾ ਇਹ ਹੁੰਦਾ ਹੈ ਉਹੀ ਪੈਸਾ ਇੱਥੇ ਛੱਡ ਕੇ ਖਾਲੀ ਹੱਥ ਜਾਣਾ ਪੈਂਦਾ ਹੈ ਕਿਸੇ ਨੂੰ ਮਾਰ ਕੇ, ਜ਼ੁਲਮੋਂ-ਸਿਤਮ ਕਰਕੇ ਜੋ ਪੈਸਾ ਕਮਾਇਆ ਜਾਂਦਾ ਹੈ ਉਹ ਇਨਸਾਨ ਨੂੰ ਰੋਗਾਂ ਦਾ ਘਰ ਬਣਾ ਦਿੰਦਾ ਹੈ ਬੇਚੈਨੀ, ਪ੍ਰੇਸ਼ਾਨੀਆਂ ਨਾਲ ਹਮੇਸ਼ਾ ਉਲਝਿਆ ਰਹਿੰਦਾ ਹੈ
ਇਹੀ ਭਜਨ ਵਿੱਚ ਆਇਆ ਹੈ:-
ਲਾਰਾ ਲੱਪਾ ਲਾਰਾ ਮਨ ਲਾਈ ਰੱਖਦਾ
ਇਸ ਬਾਰੇ ਵਿੱਚ ਦੱਸਿਆ ਹੈ:-
ਦਾਰਾ ਸੁਤ ਸੰਪਤ ਪਰਵਾਰਾ
ਡਾਰੇ ਕਾਮ ਕਰੋਧ ਕੀ ਧਾਰਾ
ਇੰਦਰੀ ਭੋਗਵਾਸ ਭਰਮਾਵੇ,
ਭਗਤੀ ਵਿਵੇਕ ਨਾਸ਼ ਕਰਵਾਵੇ
ਸਤਿਗੁਰੁ ਪ੍ਰੀਤ ਮਿਲੇ ਨਾ ਜਬਤਕ,
ਕਭੀ ਨਾ ਛੂਟੇ ਮਨ ਕੇ ਕੌਤਕ
ਛਲ ਬਲ ਮਨ ਕੇ ਕਹਾ ਲਗ ਵਰਨੂੰ,
ਰਿਸ਼ੀ ਮੁਨੀ ਕੋਈ ਜਾਨੇ ਨਾ ਮਰਮੂੰ
ਤਾਤੇ ਸਤਿਗੁਰੁ ਖੋਜੋ ਨਿੱਜ ਕੇ,
ਬਿਨ ਸਤਿਗੁਰੁ ਕੋਈ ਚਲੇ ਨਾ ਬਚ ਕੇ
ਸਤਿਗੁਰੁ ਸਮ ਪ੍ਰੀਤਮ ਨਹੀਂ ਕੋਏ,
ਮਨ ਮਲੀਨ ਕੋ ਵੋਹੀ ਧੋਏ
Table of Contents
ਤਾਂ ਨਾਲ-ਨਾਲ ਸ਼ਬਦ-ਭਜਨ ਚੱਲੇਗਾ ਅਤੇ ਨਾਲ-ਨਾਲ ਤੁਹਾਨੂੰ ਦੱਸਦੇ ਚੱਲਾਂਗੇ ਹਾਂ ਜੀ, ਚੱਲੋ ਭਾਈ:-
ਟੇਕ:- ਲਾਰਾ ਲੱਪਾ ਲਾਰਾ ਮਨ ਲਾਈ ਰੱਖਦਾ,
ਬੁਰਿਆਂ ਕੰਮਾਂ ‘ਚ ਫਸਾਈ ਰਖਦਾ
ਦੇ ਕਰ ਝੂਠੇ ਲਾਰੇ, ਓ ਦੇਖੋ ਜੀ
1. ਕਾਲ ਨੇ ਮਨ ਵਕੀਲ ਬਨਾਇਆ,
ਸਾਰੇ ਜਗਤ ਕੋ ਹੈ ਭਰਮਾਇਆ
ਸਮਝ ਕਿਸੇ ਨ ਆਏ, ਓ ਦੇਖੋ ਜੀ
ਲਾਰਾ ਲੱਪਾ…….
2. ਡਿਊਟੀ ਮਨ ਕੀ ਕਾਲ ਲਗਾਈ,
ਕਾਲ ਕੇ ਦਾਇਰੇ ਸੇ ਬਾਹਰ ਨ ਜਾਈ
ਐਸਾ ਜਾਦੂ ਪਾਏ, ਓ ਦੇਖੋ ਜੀ,
ਸਮਝ ਨ ਆਏ ਰੇ ਲਾਰਾ ਲੱਪਾ……
3. ਮਾਇਆ ਕਾ ਹੈ ਜਾਲ ਬਿਛਾਇਆ,
ਚੋਗ ਵਿਸ਼ਿਓਂ ਕਾ ਹੈ ਪਾਇਆ
ਜੋ ਫੰਸ ਜਾਏ ਛੂਟ ਨ ਪਾਏ,
ਓ ਦੇਖੋ ਜੀ ਲਾਰਾ ਲੱਪਾ…….
4. ਕਰਮ ਕਾਂਡ ਮੇਂ ਜੀਵ ਫੰਸਾਏ,
ਲੋਹੇ ਸੋਨੇ ਕੀ ਬੇੜੀ ਪਾਏ
ਕਾਲ ਸੇ ਬਚ ਨ ਪਾਏ, ਵੋ ਫਿਰ ਭੀ
ਲਾਰਾ ਲੱਪਾ……
ਭਜਨ ਦੇ ਸ਼ੁਰੂ ਵਿੱਚ ਆਇਆ ਹੈ:-
ਕਾਲ ਨੇ ਮਨ ਵਕੀਲ ਬਨਾਇਆ,
ਸਾਰੇ ਜਗਤ ਕੋ ਹੈ ਭਰਮਾਇਆ
ਸਮਝ ਕਿਸੇ ਨ ਆਏ, ਓ ਦੇਖੋ ਜੀ
ਕਾਲ ਨੇ ਮਨ ਵਕੀਲ ਬਣਾ ਰੱਖਿਆ ਹੈ ਜੋ ਹਮੇਸ਼ਾ ਬੁਰਾਈ ਦੀ ਦਲੀਲ ਦਿੰਦਾ ਹੈ ਇੱਕ ਅੱਛੀ ਨਹੀਂ ਲੱਗੀ ਤਾਂ ਦੂਜੀ, ਦੂਜੀ ਨਹੀਂ ਤਾਂ ਤੀਜੀ, ਇਨਸਾਨ ਨੂੰ ਭਰਮਾਉਂਦਾ ਰਹਿੰਦਾ ਹੈ ਪੀਰ-ਫ਼ਕੀਰ ਦੇ ਬਚਨਾਂ ਨੂੰ ਵੀ ਪਲ ਵਿੱਚ ਕੱਟ ਦਿੰਦਾ ਹੈ ਇਹ ਮਨ ਦਾ ਨਸ਼ਾ ਹੀ ਅਜਿਹਾ ਹੈ ਜਦੋਂ ਇਹ ਹਾਵੀ ਹੋ ਜਾਂਦਾ ਹੈ ਤਾਂ ਇਸ ਨੂੰ ਆਪਣੀ ਗੱਲ ਸਹੀ ਸਾਬਤ ਹੁੰਦੀ ਹੈ ਸੰਤ-ਫ਼ਕੀਰ ਕਹਿਣ ਤਾਂ ਉਹ ਗਲਤ ਨਜ਼ਰ ਆਉਂਦੀ ਹੈ ਭਾਈ! ਇਹ ਮਨ ਦਾ ਕੰਮ ਹੈ ਕਿ ਹਰ ਗੱਲ ਵਿੱਚ ਵਾਲ ਦੀ ਖੱਲ ਕੱਢਦਾ ਹੈ ਅੱਛਾਈ, ਨੇਕੀ, ਚੰਗੀ ਗੱਲ ਵਿੱਚ ਇਹ ਚੱਲਣ ਨਹੀਂ ਦਿੰਦਾ ਮਨ ਵਕੀਲ ਹੈ ਇਸ ਨੇ ਸਾਰੇ ਜਗਤ ਨੂੰ ਭਰਮਾ ਰੱਖਿਆ ਹੈ
ਸਮਝ ਨਹੀਂ ਆਉਣ ਦਿੰਦਾ ਗਲਤ ਵਿਚਾਰ ਦੇ ਦਿੱਤੇ, ਬੁਰੇ ਦੇ ਦਿੱਤੇ ਅਤੇ ਉਹਨਾਂ ਤੋਂ ਜੇਕਰ ਕੋਈ ਰੋਕੇ ਤਾਂ ਫਿਰ ਮਨ ਨੂੰ ਠੇਸ ਲੱਗਦੀ ਹੈ ਅਰੇ! ਮਨ ਨੂੰ ਤਾਂ ਠੇਸ ਲੱਗਣਾ ਚੰਗੀ ਗੱਲ ਹੈ ਤਾਂ ਕਿ ਆਤਮਾ ਨੂੰ ਤਾਕਤ ਮਿਲੇ ਰਾਮ-ਨਾਮ ਦੀ ਗੱਲ ਨਾਲ ਜਾਂ ਸੱਚਾਈ ਦੀ ਗੱਲ ਨਾਲ ਮਨ ਨੂੰ ਠੇਸ ਲੱਗਦੀ ਹੈ ਬੁਰਾਈ ਵੱਲ ਜਾਂਦੇ ਹੋਏ ਨੂੰ ਕੋਈ ਰੋਕ ਦੇਵੇ, ਗਲਤ ਗੱਲ ਤੋਂ ਜੇਕਰ ਕੋਈ ਟੋਕ ਦੇਵੇ ਤਾਂ ਵੀ ਮਨ ਜ਼ਾਲਮ ਭੜਕ ਉੱਠਦਾ ਹੈ ਅੰਦਰ ਹੀ ਅੰਦਰ ਯੋਜਨਾਵਾਂ ਸ਼ੁਰੂ ਹੋ ਜਾਂਦੀਆਂ ਹਨ ਹੁਣ ਇਹ ਕਰਾਂਗੇ, ਹੁਣ ਉਹ ਕਰਾਂਗੇ, ਹੁਣ ਫਲਾਂ ਕਰਾਂਗੇ ਭਾਈ! ਮਨ ਤੋਂ ਬਾਜ ਆ ਜਾਓ, ਇਸ ਦੇ ਪਿੱਛੇ ਨਾ ਚੱਲੋ ਇਸ ਨੇ ਕਿਸੇ ਨੂੰ ਨਹੀਂ ਛੱਡਿਆ ਜੋ ਤੈਨੂੰ ਛੱਡ ਦੇਵੇਗਾ ਛੱਡਦਾ ਉਸ ਨੂੰ ਹੈ ਜੋ ਰਾਮ-ਨਾਮ ਦੇ ਨਾਲ ਜੁੜ ਜਾਂਦਾ ਹੈ, ਵਰਨਾ ਅੰਦਰ ਹੀ ਅੰਦਰ ਬੁਰੇ ਵਿਚਾਰ ਦੇ-ਦੇ ਕੇ ਮਾਲਕ ਤੋਂ ਦੂਰ ਕਰਨ ਦੀ ਯੋਜਨਾ ਬਣਾਉਂਦਾ ਰਹਿੰਦਾ ਹੈ
ਇਸ ਬਾਰੇ ਵਿੱਚ ਲਿਖਿਆ ਹੈ:-
ਮਨ ਹੈ ਜਿਸਕੇ ਕਹੇ ਲਗ ਕਰ,
ਹਰ ਸਮੇਂ ਤੂ ਹੋਤਾ ਹੈ ਖਵਾਰ
ਸਾਰੀ ਦੁਨੀਆਂ ਆਪਣੀ ਸਮਝੇ,
ਕਰਤਾ ਹੈ ਝੂਠਾ ਅਹੰਕਾਰ
ਮਹਿਲ ਗਾੜੀਆਂ ਕੁਟੁੰਬ ਕਬੀਲਾ,
ਜਿਤਨੀ ਤੇਰੀ ਮਾਇਆ ਹੈ
ਜੋ ਕੁਛ ਦਿਖਾਈ ਦੇਤਾ ਸਭ ਕੁਛ ਝੂਠਾ
ਚਲਤੀ ਫਿਰਤੀ ਛਾਇਆ ਹੈ
ਜੋ ਨਜ਼ਰ ਆਉਂਦਾ ਹੈ ਉਹ ਸਭ ਕੁਝ ਝੂਠ ਹੈ ਇੱਕ ਦਿਨ ਛੱਡ ਜਾਣ ਵਾਲੇ ਸਾਰੇ ਪਦਾਰਥ ਹਨ ਇਹਨਾਂ ਦੇ ਲਈ ਮੋਹ ਨਾ ਵਧਾ, ਨਾ ਹੀ ਇਹਨਾਂ ਦੇ ਲਈ ਗੁੰਮਰਾਹ ਹੋ ਇਹਨਾਂ ਦੇ ਲਈ ਜੇਕਰ ਤੂੰ ਪ੍ਰਭੂ-ਪਰਮਾਤਮਾ ਤੋਂ ਦੂਰ ਹੋ ਗਿਆ ਤਾਂ ਖੁਸ਼ੀਆਂ ਦੇ ਲਈ ਤਰਸੇਂਗਾ, ਬੇਚੈਨੀਆਂ ਪੱਲੇ ਪੈ ਜਾਣਗੀਆਂ ਮਨ ਦੇ ਕਹੇ ਕੋਈ ਵੀ ਨਾ ਚੱਲੋ ਬੁਰੇ ਵਿਚਾਰ ਆਉਂਦੇ ਹਨ ਤਾਂ ਸਿਮਰਨ ਕਰਨ ਲੱਗ ਜਾਓ ਮਨ ਤੁਹਾਡੇ ‘ਤੇ ਹਾਵੀ ਹੁੰਦਾ ਹੈ, ਭਰਮਾਉਂਦਾ ਹੈ ਤਾਂ ਆਪਣੇ ਸਤਿਗੁਰ, ਮਾਲਕ, ਪਰਮਾਤਮਾ ਨੂੰ ਯਾਦ ਕਰੋ ਤਾਂ ਕਿ ਤੁਸੀਂ ਬੁਰੇ ਵਿਚਾਰਾਂ ਤੋਂ, ਮਨ ਦੇ ਜਾਲ ਤੋਂ ਬਾਹਰ ਆ ਸਕੋ
ਡਿਊਟੀ ਮਨ ਕੀ ਕਾਲ ਲਗਾਈ,
ਕਾਲ ਕੇ ਦਾਇਰੇ ਸੇ ਬਾਹਰ ਨਾ ਜਾਈ
ਐਸਾ ਜਾਦੂ ਪਾਏ, ਓ ਦੇਖੋ ਜੀ,
ਸਮਝ ਨਾ ਆਏ ਰੇ
ਕਾਲ ਨੇ ਇਹ ਡਿਊਟੀ ਲਾਈ ਹੈ ਜੀਵ ਨੂੰ ਭਰਮਾਉਂਦੇ ਰਹਿਣਾ ਤਾਂ ਕਿ ਕੋਈ ਆਤਮਾ ਕਾਲ ਦੇ ਦਾਇਰੇ ‘ਚੋਂ ਬਾਹਰ ਨਾ ਨਿਕਲੇ ਇਹ ਮਨ-ਜ਼ਾਲਮ ਹਰ ਤਰ੍ਹਾਂ ਨਾਲ ਭਰਮਾਉਂਦਾ ਹੈ, ਹਰ ਦਾਅ ਚਲਾਉਂਦਾ ਹੈ, ਕਿਸੇ ਤਰ੍ਹਾਂ ਨਾਲ ਕੋਈ ਫਸ ਜਾਵੇ ਮਨ ਕਿਸੇ ਨੂੰ ਕੋਈ ਲਾਲਚ ਜਿਸ ਤਰ੍ਹਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਸਭ ਕੁਝ ਦਿੰਦਾ ਰਹਿੰਦਾ ਹੈ ਇਹਨਾਂ ਵਿੱਚ ਕਿਤੇ ਨਾ ਕਿਤੇ ਇਨਸਾਨ ਫਸ ਹੀ ਜਾਂਦਾ ਹੈ ਅਤੇ ਜੋ ਫਸ ਗਿਆ ਤਾਂ ਉਹ ਮਨ ਦੇ ਹੱਥੇ ਚੜ੍ਹ ਗਿਆ ਫਿਰ ਮਨ ਗੁੰਮਰਾਹ ਕਰਦਾ ਹੈ
ਮਨ ਹੈ ਬਨਾ ਡਰਾਈਵਰ ਹਰ ਇਕ ਪ੍ਰਾਣੀ ਕਾ
ਮਨ ਡਰਾਈਵਰ ਬਣਿਆ ਅੰਦਰ ਬੈਠਾ ਹੈ ਜਿਸ ਤਰ੍ਹਾਂ ਗੱਡੀ ਵਿੱਚ ਡਰਾਈਵਰ ਬੈਠ ਕੇ ਕਿਤੇ ਵੀ ਲੈ ਜਾਵੇ, ਉਸੇ ਤਰ੍ਹਾਂ ਨਾਲ ਮਨ-ਜ਼ਾਲਮ ਹਰ ਇਨਸਾਨ ਦੇ ਅੰਦਰ ਹੈ ਅਤੇ ਬੁਰੇ ਵਿਚਾਰ ਦੇ ਕੇ ਇਸ ਨੂੰ ਕਿਤੇ ਵੀ ਲੈ ਜਾ ਸਕਦਾ ਹੈ ਜੀਵਨ ਦੀਆਂ ਖੁਸ਼ੀਆਂ ਖ਼ਤਮ ਕਰ ਸਕਦਾ ਹੈ
ਇਸ ਮਨ ਤੋਂ ਬਚੋ
ਐਸਾ ਜਾਦੂ ਪਾਏ ਓ ਦੇਖੋ ਜੀ, ਸਮਝ ਨਾ ਆਏ ਰੇ
ਇਸ ਬਾਰੇ ਵਿੱਚ ਲਿਖਿਆ ਹੈ:-
ਮਨ ਦਾ ਇਹ ਕੰਮ ਹੈ ਕਿਸੇ ਨੂੰ ਆਪਣੇ ਦਾਇਰੇ ਵਿੱਚੋਂ ਬਾਹਰ ਨਹੀਂ ਜਾਣ ਦਿੰਦਾ ਇਸ ਨੇ ਜੀਵਾਂ ਨੂੰ ਇੱਕ ਤਰ੍ਹਾਂ ਜਾਦੂ ਕਰਕੇ ਫਰੇਬ ਨਾਲ ਕਾਬੂ ਵਿੱਚ ਰੱਖਿਆ ਹੋਇਆ ਹੈ ਅਸੀਂ ਆਪਣੇ ਨਿੱਜਘਰ ਨੂੰ ਭੁੱਲੇ ਬੈਠੇ ਹਾਂ ਅਤੇ ਦਰ-ਬ-ਦਰੀ ਸਾਡੇ ਭਾਗਾਂ ਵਿੱਚ ਲਿਖੀ ਗਈ ਹੈ
ਆਪਣੇ ਨਿੱਜ-ਮੁਕਾਮ, ਨਿੱਜ-ਧਾਮ, ਸਤਲੋਕ, ਸੱਚਖੰਡ ਅਨਾਮੀ ਨੂੰ ਭੁੱਲ ਗਏ ਅਤੇ ਇਸ ਸੰਸਾਰ ਵਿੱਚ ਮੋਹ ਵਧਾ ਲਿਆ ਇਹ ਤਾਂ ਇੱਕ ਦਿਨ ਛੁੱਟ ਜਾਣ ਵਾਲੇ ਪਦਾਰਥ ਹਨ ਜੋ ਸੰਗੀ-ਸਾਥੀ ਹਨ, ਦੋਸਤ-ਮਿੱਤਰ ਹਨ, ਰਿਸ਼ਤੇ-ਨਾਤੇ ਹਨ ਜਦੋਂ ਉਹਨਾਂ ਦਾ ਸਮਾਂ ਆਵੇਗਾ ਸੰਸਾਰ ਛੱਡ ਕੇ ਚਲੇ ਜਾਣਗੇ ਤੁਸੀਂ ਉਹਨਾਂ ਨੂੰ ਸਾਥੀ ਸਮਝਿਆ, ਉਹਨਾਂ ਨਾਲ ਪਿਆਰ ਵਧਾਇਆ, ਤਾਂ ਤੁਹਾਨੂੰ ਤੜਫਣਾ ਪਵੇਗਾ, ਬੇਚੈਨ ਹੋਣਾ ਪਵੇਗਾ ਇਹ ਮਨ ਦਾ ਜਾਦੂ ਹੈ ਲੋਕ ਕਿਸੇ ਨੂੰ ਆਪਸ ਵਿੱਚ ਬੇ-ਗਰਜ਼ ਨਿਹਸੁਆਰਥ ਪ੍ਰੇਮ ਨਾਲ ਰਹਿੰਦਾ ਦੇਖ ਕੇ ਖੁਸ਼ ਨਹੀਂ ਰਹਿੰਦੇ ਕੋਈ ਨਾ ਕੋਈ ਉਂਗਲੀ ਲਾਉਂਦੇ ਹਨ, ਮਨਘੜਤ ਗੱਲਾਂ ਸੁਣਾਉਂਦੇ ਹਨ,
ਕਈ ਲੋਕ ਕੰਨਾਂ ਦੇ ਕੱਚੇ ਹੁੰਦੇ ਹਨ ਜ਼ਰਾ-ਜਿੰਨੀ ਗੱਲ ਸੁਣੀ ਨਹੀਂ ਕਿ ਤੈਨੂੰ ਫਲਾਂ ਆਦਮੀ ਇੰਜ ਕਹਿ ਰਿਹਾ ਹੈ, ਫਲਾਂ ਆਦਮੀ ਉਂਜ ਕਹਿ ਰਿਹਾ ਹੈ, ਭੜਕ ਉੱਠਦੇ ਹਨ ਅਸੀਂ ਕੀ ਕਿਸੇ ਤੋਂ ਘੱਟ ਹਾਂ! ਸਾਨੂੰ ਇੰਜ ਕਹਿ ਦਿੱਤਾ! ਬਸ! ਮਨ ਦਾ ਦਾਅ ਚੱਲ ਗਿਆ ਉਹ ਵਿਚਾਲੜਾ ਉਂਗਲ ਲਾ ਕੇ ਤੁਰਦਾ ਬਣਿਆ ਪੰਜਾਬੀ ਵਿੱਚ ਕਹਾਵਤ ਹੈ:- ‘ਅੱਗ ਲਾਈ ਡੱਬੂ ਕੁੱਤਾ ਕੰਧ ‘ਤੇ’ ਉਂਗਲ ਲਾਉਣ ਵਾਲਾ ਤਾਂ ਚਲਿਆ ਗਿਆ ਤਾਂ ਕਿ ਇਸ ਦਾ ਪ੍ਰੇਮ ਉਹਨਾਂ ਨਾਲ ਨਾ ਬਣ ਜਾਵੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਤਾਂ ਕਿ ਦੂਜੇ ਨਾਲ ਉਸ ਦਾ ਪ੍ਰੇਮ ਨਾ ਵਧੇ ਜਾਂ ਉਹ ਕਿਤੇ ਸਭ ਨਾਲ ਪ੍ਰੇਮ ਨਾ ਕਰਨ ਲੱਗ ਜਾਵੇ ਕਹਿੰਦਾ, ਮੇਰੇ ਤੱਕ ਹੀ ਸੀਮਤ ਰਹੇ ਤਰ੍ਹਾਂ-ਤਰ੍ਹਾਂ ਦੇ ਮਨ ਜਾਦੂ ਚਲਾਉਂਦਾ ਰਹਿੰਦਾ ਹੈ
ਇਸੇ ਜਾਦੂ ਵਿੱਚ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਤੋਂ ਦੂਰ ਕਰਦਾ ਰਹਿੰਦਾ ਹੈ ਗੁੰਮਰਾਹ ਕਰਦਾ ਰਹਿੰਦਾ ਹੈ ਭਾਈ! ਮਨ ਦੇ ਜਾਦੂ ਦਾ ਕੀ ਕਹਿਣਾ! ਬਹੁਤ ਤਰ੍ਹਾਂ ਦਾ ਜਾਦੂ ਕਰਦਾ ਹੈ ਬਹੁਤ ਤਰ੍ਹਾਂ ਇਨਸਾਨ ਨੂੰ ਭਰਮਾਉਂਦਾ ਹੈ, ਭਟਕਾਉਂਦਾ ਹੈ ਇਸ ਤੋਂ ਬਚਣ ਦਾ ਬਸ ਇੱਕ ਹੀ ਤਰੀਕਾ ਹੈ ਰਾਮ ਦਾ ਨਾਮ, ਵਾਹਿਗੁਰੂ ਦੀ ਯਾਦ, ਅੱਲ੍ਹਾ ਦੀ ਇਬਾਦਤ, ਗੌਡਸ ਪਰੇਅਰ ਅਤੇ ਇਸ ਦੇ ਬਿਨਾਂ ਹੋਰ ਕੋਈ ਤਰੀਕਾ ਨਹੀਂ, ਜਿਸ ਨਾਲ ਮਨ ਦੇ ਜਾਦੂ ਤੋਂ ਬਚਿਆ ਜਾ ਸਕੇ ਮਨ ਬੜਾ ਹੀ ਜਾਦੂਗਰ ਹੈ, ਬਹੁਤ ਭਰਮਾਉਂਦਾ ਹੈ ਭਾਈ! ਇਸ ਤੋਂ ਬਚਣ ਲਈ ਸਤਿਸੰਗ ਵਿੱਚ ਆ ਕੇ ਮਾਲਕ ਦੇ ਨਾਮ ਦੀ ਜੁਗਤੀ ਪਾ ਕੇ ਉਸ ਦਾ ਅਭਿਆਸ ਕਰੋ ਤਾਂ ਇਸ ਦਾ ਜੋ ਜੋਸ਼ ਹੈ ਠੰਡਾ ਪੈਂਦਾ ਹੈ ਅਤੇ ਆਤਮਾ ਦਾ ਬਲ ਵਧਦਾ ਹੈ ਤਾਂ ਹੀ ਆਤਮਿਕ ਸ਼ਾਂਤੀ ਜਾਂ ਸੰਤੋਖ ਆਉਂਦਾ ਹੈ
ਮਾਇਆ ਕਾ ਹੈ ਜਾਲ ਬਿਛਾਇਆ, ਚੋਗ
ਵਿਸ਼ਿਓਂ ਕਾ ਹੈ ਪਾਇਆ
ਜੋ ਫੰਸ ਜਾਏ ਛੂਟ ਨਾ ਪਾਏ, ਓ ਦੇਖੋ ਜੀ
ਮਾਇਆ ਦਾ ਜਾਲ ਵਿਛਾ ਰੱਖਿਆ ਹੈ, ਵਿਸ਼ੇ-ਵਿਕਾਰਾਂ ਦਾ ਚੋਗਾ ਪਾ ਰੱਖਿਆ ਹੈ ਜਿਸ ਤਰ੍ਹਾਂ ਸ਼ਿਕਾਰੀ ਪੰਛੀਆਂ ਨੂੰ ਫੜਦੇ ਹਨ, ਜਾਲ ਵਿਛਾ ਦਿੰਦੇ ਹਨ ਅਤੇ ਉਸ ਵਿੱਚ ਚੋਗਾ, ਦਾਣੇ ਆਦਿ ਸੁੱਟ ਦਿੱਤੇ ਹਨ ਤਾਂ ਕਿ ਉਸ ਚੋਗੇ ਨੂੰ ਦੇਖ ਕੇ ਪੰਛੀ ਉੱਡਦਾ ਹੋਇਆ ਉੱਥੇ ਆਵੇ, ਉਹਨਾਂ ਨੂੰ ਚੁਗਣ ਲੱਗੇ ਤਾਂ ਉਹਨਾਂ ਦੇ ਜਾਲ ਵਿੱਚ ਫਸ ਜਾਵੇ ਉਸੇ ਤਰ੍ਹਾਂ ਮਨ-ਜ਼ਾਲਮ ਨੇ ਵਿਸ਼ੇ-ਵਿਕਾਰਾਂ, ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਚੋਗਾ ਪਾ ਰੱਖਿਆ ਹੈ ਜੋ ਕੋਈ ਇਹਨਾਂ ਵਿੱਚ ਫਸੇਗਾ ਤਾਂ ਉਹ ਮਨ ਦੇ ਜਾਲ ਵਿੱਚ ਫਸ ਕੇ ਰਹਿ ਜਾਂਦਾ ਹੈ ਮਨ ਅਜਿਹੀ ਲੱਜ਼ਤ, ਸਵਾਦ, ਖੁਸ਼ੀ ਮਹਿਸੂਸ ਕਰਵਾਏਗਾ ਕਿ ਇਨਸਾਨ ਸੋਚਦਾ ਹੈ, ਇਹੀ ਉਸ ਦੀ ਜ਼ਿੰਦਗੀ ਹੈ ਅਤੇ ਰਾਮ, ਅੱਲ੍ਹਾ, ਪਰਮਾਤਮਾ ਨੂੰ ਭੁਲਾ ਦਿੰਦਾ ਹੈ
ਮਾਇਆ ਕਾ ਹੈ ਜਾਲ ਬਿਛਾਇਆ,
ਚੋਗ ਵਿਸ਼ਿਓਂ ਕਾ ਹੈ ਪਾਇਆ
ਜੋ ਫੰਸ ਜਾਏ ਛੂਟ ਨਾ ਪਾਏ, ਓ ਦੇਖੋ ਜੀ
ਇਸ ਬਾਰੇ ਵਿੱਚ ਲਿਖਿਆ ਹੈ:-
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ
ਚਲਤੁ ਰਚਿਓ ਜਗਦੀਸ
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ
ਅੰਕਸੁ ਸਹਿਓ ਸੀਸ
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ
ਗਹਿਓ ਨ ਰਾਮ ਜਹਾਜੁ
ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਹਾਥੀ ਨੂੰ ਫੜਣ ਲਈ ਕਾਗਜ਼ ਦੀ ਹਥਨੀ ਬਣਾ ਲੈਂਦੇ ਸਨ ਬਹੁਤ ਵੱਡਾ ਖੱਡਾ ਖੋਦ ਕੇ ਉਸ ਦੇ ਉੱਪਰ ਘਾਹ-ਫੂਸ ਦੀ ਛੱਤ ਪਾ ਦਿੰਦੇ ਅਤੇ ਉੱਪਰ ਕਾਗਜ਼ ਦੀ ਹਥਨੀ ਖੜ੍ਹੀ ਕਰ ਦਿੱਤੀ ਜਾਂਦੀ ਉਸ ਨੂੰ ਦੇਖ ਕੇ ਹਾਥੀ ਦੂਰੋਂ ਹੀ ਦੌੜਿਆ ਆਉਂਦਾ ਹੈ ਹਾਥੀ ਮਸਤੀ ਨਾਲ ਇੱਕਦਮ ਖੱਡੇ ਵਿੱਚ ਡਿੱਗ ਪੈਂਦਾ ਕਈ ਦਿਨ ਉਸ ਨੂੰ ਭੁੱਖਾ ਰੱਖਿਆ ਜਾਂਦਾ ਫਿਰ ਇੱਕ ਆਦਮੀ ਉਸ ਨੂੰ ਹੌਲੀ-ਹੌਲੀ ਥੋੜ੍ਹਾ-ਥੋੜ੍ਹਾ ਖਾਣਾ ਦਿੰਦਾ ਆਖਰ ਵਿੱਚ ਉਸ ਦੀ ਮਸਤੀ ਉੱਤਰ ਜਾਂਦੀ ਅਤੇ ਉਹ ਉਸ ਆਦਮੀ ਦਾ ਗੁਲਾਮ ਬਣ ਜਾਂਦਾ ਜੇਕਰ ਹਾਥੀ ਹਿਲਦਾ ਤਾਂ ਉੱਪਰੋਂ ਅੰਕੁਸ਼ ਸਹਿਣਾ ਪੈਂਦਾ ਹੈ ਇਸ ਤਰ੍ਹਾਂ ਐਨਾ ਤਾਕਤਵਰ, ਪ੍ਰਾਣੀ ਗੁਲਾਮ ਬਣ ਜਾਂਦਾ ਹੈ,
ਉਸੇ ਤਰ੍ਹਾਂ ਹੇ ਇਨਸਾਨ! ਹੇ ਜੀਵ ਆਤਮਾ-ਰੂਹ! ਤੈਨੂੰ ਫਸਾਉਣ ਲਈ ਕਾਲ ਨੇ ਮਨ ਰੂਪੀ ਹਥਨੀ ਬਣਾਈ ਹੈ ਉਹ ਮਨ ਦੇ ਦੁਆਰਾ ਕਦੇ ਕਾਮ-ਵਾਸਨਾ, ਵਿਸ਼ੇ-ਵਿਕਾਰ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਚਾਰਾ ਤੈਨੂੰ ਦਿੰਦਾ ਰਹਿੰਦਾ ਹੈ ਅਤੇ ਉੱਪਰੋਂ ਅੰਕੁਸ਼ ਵੀ ਦਿੰਦਾ ਹੈ ਭਾਈ ਮਨ ਦਾ ਅੰਕੁਸ਼ ਹੈ ਉੱਪਰੋਂ ਹਿੱਲਣ ਨਹੀਂ ਦਿੰਦਾ ਅਰੇ! ਜਿੰਨਾ ਤੁਸੀਂ ਦੌਲਤ ਲਈ, ਕਾਮ-ਵਾਸਨਾ ਵਿੱਚ, ਮੋਹ-ਮਮਤਾ ਵਿੱਚ ਤੜਫਦੇ ਹੋ ਅਤੇ ਜੇਕਰ ਉਸ ਵਿੱਚੋਂ ਦਸ ਪ੍ਰਤੀਸ਼ਤ ਭਗਵਾਨ ਦੀ ਯਾਦ ਵਿੱਚ ਤੜਫੋਂ ਤਾਂ ਵਾਹਿਗੁਰੂ, ਅੱਲ੍ਹਾ, ਰਾਮ ਦੀ ਦਇਆ-ਮਿਹਰ ਜ਼ਰੂਰ ਹੋਵੇਗੀ ਪਰ ਉਸ ਮਾਲਕ ਦੀ ਯਾਦ ਵਿੱਚ ਤੜਫਦਾ ਕੋਈ-ਕੋਈ ਹੀ ਹੈ ਜੋ ਉਸ ਦੀ ਯਾਦ ਵਿੱਚ ਤੜਫਦਾ ਹੈ, ਉਸ ਦਾ ਦਾਮਨ, ਝੋਲੀਆਂ, ਉਸ ਦੀ ਦਇਆ-ਮਿਹਰ ਨਾਲ ਮਾਲਾਮਾਲ, ਲਬਾ-ਲਬ ਰਹਿੰਦੀਆਂ ਹਨ
ਲੋਕਾਂ ਨੂੰ ਦੁਨਿਆਵੀ ਪਦਾਰਥਾਂ ਦੇ ਲਈ ਤੜਫਦੇ ਦੇਖਿਆ ਹੈ, ਸਾਰਾ ਦਿਨ ਯੋਜਨਾਵਾਂ ਬਣਾਉਂਦੇ ਦੇਖਿਆ ਹੈ, ਕਾਂਟ-ਛਾਂਟ ਕਰਦੇ ਦੇਖਿਆ ਹੈ, ਇਹ ਕਰੋ, ਉਹ ਕਰੋ, ਫਲਾਂ ਕਰੋ, ਮਨ ਦੇ ਪਿੱਛੇ ਚੱਲਣਾ ਹੈ, ਪਰ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਪਾਉਣ ਲਈ ਕਦੇ ਕੁਝ ਨਹੀਂ ਕਰਦਾ ਅਜਿਹਾ ਮਨ ਕਰਨ ਹੀ ਨਹੀਂ ਦਿੰਦਾ ਭਾਈ! ਇਸ ਦੇ ਹੱਥੇ ਨਾ ਚੜ੍ਹੋ, ਇਹ ਤੁਹਾਨੂੰ ਗੁੰਮਰਾਹ ਕਰ ਰਿਹਾ ਹੈ, ਇਸ ਦੇ ਨਸ਼ੇ ‘ਚੋਂ ਬਾਹਰ ਆਓ ਮਾਲਕ ਨੂੰ ਯਾਦ ਕਰੋ, ਉਸ ਦੀ ਯਾਦ ਵਿੱਚ ਤੜਫੋ ਕਿਉਂਕਿ ਮਾਲਕ ਦੀ ਯਾਦ ਵਿੱਚ ਜੋ ਸਮਾਂ ਲਗਾਓਗੇ, ਆਉਣ ਵਾਲਾ ਸਮਾਂ ਅਤੇ ਅੱਗੇ ਦਾ ਉਹ ਸਮਾਂ ਜਦੋਂ ਇਕੱਲੇ ਜਾਣਾ ਹੋਵੇਗਾ ਤਦ ਵੀ ਮਾਲਕ ਤੁਹਾਡਾ ਸਾਥ ਜ਼ਰੂਰ ਦੇਣਗੇ ਭਾਈ, ਮਾਇਆ ਦੇ ਜਾਲ ‘ਚੋਂ ਬਾਹਰ ਆ ਜਾਓ
ਅੱਗੇ ਆਇਆ ਹੈ:-
ਕਰਮ ਕਾਂਡ ਮੇਂ ਜੀਵ ਫੰਸਾਏ,
ਲੋਹੇ ਸੋਨੇ ਕੀ ਬੇੜੀ ਪਾਏ
ਕਾਲ ਸੇ ਬਚ ਨ ਪਾਏ, ਵੋ ਫਿਰ ਭੀ
ਇਹ ਮਨ ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡ ਕਰਵਾਉਂਦਾ ਹੈ
ਕਦੇ ਕਹਿੰਦਾ ਹੈ ਐਨਾ ਦਾਨ ਕਰ ਦੇ, ਕਦੇ ਕਹਿੰਦਾ ਹੈ ਮਾਲਕ ਨੂੰ ਚੜ੍ਹਾਵਾ ਚੜ੍ਹਾ ਦੇ, ਮਾਲਕ ਖੁਸ਼ ਹੋ ਜਾਵੇਗਾ ਕਦੇ ਕਹਿੰਦਾ ਹੈ, ਖੜ੍ਹਾ ਰਹਿਣ ਨਾਲ ਮਾਲਕ ਖੁਸ਼ ਹੋ ਜਾਵੇਗਾ ਕਿਉਂ ਬੈਠਣ ਵਾਲਿਆਂ ‘ਤੇ ਕੀ ਮਾਲਕ ਖੁਸ਼ ਨਹੀਂ ਹੁੰਦਾ? ਕਦੇ ਕਹਿੰਦਾ ਹੈ ਸੂਰਜ ਵੱਲ ਵੇਖਦਾ ਰਹਿ, ਹਠ-ਯੋਗੀ ਬਣ ਜਾਂਦੇ ਹਨ ਕਈ ਲੋਕ ਹੱਥ ਉਲਟਾ ਕਰਕੇ ਖੜ੍ਹੇ ਰਹਿੰਦੇ ਹਨ ਅਤੇ ਉਹ ਉੱਥੇ ਹੀ ਜੁੜ ਜਾਂਦਾ ਹੈ, ਸਿੱਧਾ ਨਹੀਂ ਹੁੰਦਾ ਬੜੀ ਅਜੀਬੋ-ਗਰੀਬ ਹਾਲਤ ਹੈ ਕਈ ਨੰਗੇ ਹੀ ਘੁੰਮਦੇ ਰਹਿੰਦੇ ਹਨ ਕਿ ਮਾਲਕ ਮਿਲ ਜਾਵੇਗਾ ਫਿਰ ਤਾਂ ਸਾਰੇ ਪਸ਼ੂ ਮਾਲਕ ਨੂੰ ਪਾ ਲੈਣ ਕਿਉਂਕਿ ਉਹਨਾਂ ਦੇ ਕਿਹੜੀ ਪੈਂਟ–ਸ਼ਰਟ ਪਾਈ ਹੁੰਦੀ ਹੈ! ਅਜਿਹਾ ਹੁੰਦਾ ਕਦੇ ਨਹੀਂ ਦੇਖਿਆ,
ਫਿਰ ਤਾਂ ਸਾਰੇ ਜਾਨਵਰ ਪਰਮਾਤਮਾ ਕੋਲ ਹੁੰਦੇ ਕੋਈ ਕਹਿੰਦਾ ਨਹੀਂ, ਤੁਸੀਂ ਜਟਾਵਾਂ ਰੱਖੋ, ਕੰਘਾ ਨਾ ਕਰੋ, ਅਜਿਹਾ ਹੁੰਦਾ ਤਾਂ ਰਿੱਛ ਮਹੋਦਿਆ ਮਾਲਕ ਦੇ ਕੋਲ ਹੁੰਦੇ ਕੋਈ ਕਹਿੰਦਾ ਨਹੀਂ ਆਲੂ ਦੀ ਤਰ੍ਹਾਂ ਉੱਪਰੋਂ ਥੱਲੇ ਤੱਕ ਸਫਾਚੱਟ ਕਰਵਾ ਦਿਓ ਤਾਂ ਮਾਲਕ ਮਿਲ ਜਾਵੇਗਾ ਤੁਹਾਡੀ ਇੱਛਾ, ਤੁਹਾਡਾ ਧਰਮ ਜਿਸ ਤਰ੍ਹਾਂ ਕਹਿੰਦਾ ਠੀਕ ਹੈ ਜੇਕਰ ਆਲੂ ਦੀ ਤਰ੍ਹਾਂ ਬਿਲਕੁਲ ਸਰੀਰ ਛਿਲਵਾਉਣ ਯਾਨੀ ਵਾਲ ਉਡਾ ਦੇਣ ਨਾਲ ਜੇਕਰ ਮਾਲਕ ਮਿਲਦਾ ਤਾਂ ਕਬੀਰ ਜੀ ਨੇ ਲਿਖਿਆ ਹੈ:-
‘ਮੂੰਡ ਮੁੰਡਾਏ ਹਰਿ ਮਿਲੇ, ਤੋ ਹਰ ਕੋਈ ਲੇਤ ਮੁੰਡਾਏ
ਬਾਰ-ਬਾਰ ਕੇ ਮੂੰਡਤੇ, ਭੇੜ ਨਾ ਬੈਕੁੰਠ ਜਾਏ
ਕਬੀਰ ਜੀ ਕਹਿੰਦੇ ਹਨ ਕਿ ਭੇਡ-ਬੱਕਰੀਆਂ ਨੂੰ ਛੇ-ਛੇ ਮਹੀਨੇ ਵਿੱਚ ਬਿਲਕੁਲ ਸਾਫ਼ ਕਰ ਦਿੰਦੇ ਹਨ, ਊਨ ਉਤਾਰ ਲੈਂਦੇ ਹਨ ਤਾਂ ਕਦੇ ਉਹ ਬੈਕੁੰਠ ਨਹੀਂ ਗਈਆਂ ਤਾਂ ਮੈਂ ਕਿਸ ਤਰ੍ਹਾਂ ਚਲਾ ਜਾਵਾਂਗਾ? ਐਸੇ ਬਹੁਤ ਸਾਰੇ ਕਰਮ-ਕਾਂਡ ਹਨ ਕੋਈ ਕਹਿੰਦਾ ਹੈ ਕਿ ਫਲਾਂ ਰੰਗ ਦੇ ਕੱਪੜੇ ਪਹਿਨੋ, ਸਰੀਰ ‘ਤੇ ਰਾਖ ਮਲ ਲਓ ਇੱਕ ਜੀਵ ਰਾਖ ਲਾਉਂਦਾ ਹੈ ਤੇ ਉਹ ਰਾਖ ਵਿੱਚ ਹੀ ਲੋਟਣੀ ਲਾਉਂਦਾ ਰਹਿੰਦਾ ਹੈ, ਜੈਸਾ ਮਿਲ ਗਿਆ, ਇਧਰ-ਓਧਰ ਤੋਂ ਖਾ ਲਿਆ ਅਤੇ ਫਿਰ ਉਸ ਦੀ ਅਵਾਜ਼ ਬੜੀ ਕਰਕਸ਼ ਹੁੰਦੀ ਹੈ ਜੇਕਰ ਐਸਾ ਕਰਨ ਨਾਲ ਮਾਲਕ ਮਿਲਦਾ ਤਾਂ ਸਭ ਤੋਂ ਪਹਿਲਾਂ ਉਹ ਮਹਾਸ਼ਿਆ ਮਾਲਕ ਦੇ ਕੋਲ ਹੁੰਦੇ ਜਿਸ ਦੇ ਬਾਰੇ ਹੁਣੇ ਤੁਹਾਨੂੰ ਦੱਸਿਆ ਕੋਈ ਕਹਿੰਦਾ ਹੈ
ਉਜਾੜਾਂ ਵਿੱਚ ਚਲੇ ਜਾਓ ਹੁਣ ਉਜਾੜਾਂ ਵਿੱਚ ਜਾਣ ਨਾਲ ਭਗਵਾਨ ਮਿਲਦੇ ਤਾਂ ਉੱਲੂ ਮਹੋਦਿਆ ਤਾਂ ਰਹਿੰਦੇ ਹੀ ਉਜਾੜਾਂ ਵਿੱਚ ਹਨ ਇਹ ਕਰਮ-ਕਾਂਡ ਮਨ ਦਾ ਧੋਖਾ ਹੈ ਕਿ ਚਲੋ ਸਾਰੀ ਉਮਰ ਇਸ ਵਿੱਚ ਲੱਗਿਆ ਰਹੇਗਾ ਹੱਥ ਵਿੱਚ ਟੱਲੀ ਹੈ, ਉਸ ਨੂੰ ਵਜਾ ਰਿਹਾ ਹੈ ਅਤੇ ਅੰਦਰ ਮਨ ਦੀ ਘੰਟੀ ਵੱਜ ਰਹੀ ਹੈ ਉਪਰੋਂ ਰਾਮ-ਰਾਮ ਅੰਦਰੋਂ ਆਪਣਾ ਕੰਮ ਹੁੰਦਾ ਹੈ ਕਹਿੰਦਾ ਮੇਰੇ ਬੇਟੇ ਨੂੰ ਇਹ ਮਿਲੇ, ਮੇਰੇ ਦਫ਼ਤਰ ਵਿੱਚ ਇਹ ਆ ਜਾਵੇ, ਉਸ ਦੀ ਫੱਟੀ ਸਾਫ਼ ਹੋ ਜਾਵੇ ਮੈਨੂੰ ਤਰੱਕੀ ਮਿਲੇ, ਉਸ ਦੀ ਦੁਕਾਨ ਵਿੱਚ ਅੱਗ ਲੱਗ ਜਾਵੇ, ਏਧਰ ਟੱਲੀ ਟਣ-ਟਣ, ਟਣ-ਟਣ ਤਾਂ ਇਹ ਭਗਤੀ ਕੈਸੀ ਚੱਲ ਰਹੀ ਹੈ?
ਕਿੰਨਿਆਂ ਦਾ ਬੇੜਾ ਗਰਕ ਕਰ ਰਿਹਾ ਹੈ ਭਾਈ!
ਆਪਣਾ ਬੁਰਾ ਕਰ ਰਿਹਾ ਹੈ, ਕਿਸੇ ਹੋਰ ਦਾ ਨਹੀਂ
”ਜੈਸੀ ਜਿਸਕੀ ਭਾਵਨਾ, ਤੈਸਾ ਹੀ ਫਲ ਲੇ”
ਜਿਸ ਤਰ੍ਹਾਂ ਦੇ ਵਿਚਾਰ ਹਨ ਉਸ ਦਾ ਫਲ ਤੈਨੂੰ ਮਿਲੇਗਾ ਇਸ ਲਈ ਬੁਰੇ ਵਿਚਾਰਾਂ ਵਿੱਚ ਨਾ ਪਵੋ ਅੱਲ੍ਹਾ, ਰਾਮ ਤੋਂ ਇਹੀ ਮੰਗੋ ਕਿ ਮੈਨੂੰ ਵੀ ਦੋ ਸਮੇਂ ਦਾ ਭੋਜਨ ਦੇ ਦੇ, ਸਭ ਨੂੰ ਦੇ ਦੇ ਤੇਰੇ ਵਾਲੇ ਵਿੱਚੋਂ ਖੋਹ ਕੇ ਤਾਂ ਦੇਣਾ ਨਹੀਂ ਉਹ ਤਾਂ ਦਇਆ ਦਾ ਸਾਗਰ ਹੈ, ਰਹਿਮਤ ਦਾ ਦਾਤਾ ਹੈ ਉਸ ਨੇ ਤਾਂ ਦੇਣਾ ਹੀ ਦੇਣਾ ਹੈ ਪਰ ਤੇਰੀ ਭਾਵਨਾ ਸ਼ੁੱਧ ਹੋਵੇ ਤਾਂ ਤੈਨੂੰ ਜ਼ਰੂਰ ਮਿਲੂੰਗਾ, ਉਸ ਦੀ ਦਇਆ ਮਿਹਰ ਦੇ ਕਾਬਲ ਤੂੰ ਬਣ ਜਾਵਂੇਗਾ ਭਾਈ! ਕਰਮ-ਕਾਂਡ ਜੀਵ ਨੂੰ ਫਸਾਈ ਰੱਖਦੇ ਹਨ ਚਾਹੇ ਪੁੰਨ ਕਰਦੇ ਹੋ, ਚਾਹੇ ਪਾਪ ਕਰਦੇ ਹੋ ਤਾਂ ਇਹ ਦੋਵੇਂ ਨਰਕ-ਸਵਰਗ ਦੀਆਂ ਬੇੜੀਆਂ ਹਨ ਬੇੜੀ ਚਾਹੇ ਲੋਹੇ ਦੀ ਹੈ ਜਾਂ ਸੋਨੇ ਦੀ ਹੈ ਹੁਣ ਜਦੋਂ ਬੇੜੀ ਲੱਗ ਗਈ, ਕੈਦ ਤਾਂ ਹੋ ਗਿਆ ਤਾਂ ਨਿਕਲ ਨਹੀਂ ਪਾਏਂਗਾ ਉਸੇ ਤਰ੍ਹਾਂ ਕਰਮ-ਕਾਂਡ ਦੀ ਬੇੜੀ ਮਨ ਲਗਵਾ ਦਿੰਦਾ ਹੈ ਅਤੇ ਜੀਵ ਨੂੰ ਨਿੱਕਲਣ ਨਹੀਂ ਦਿੰਦਾ
ਇਸ ਬਾਰੇ ਲਿਖਿਆ ਹੈ:-
ਅਸਲ ਵਿੱਚ ਹਊਮੇਂ ਵਿੱਚ ਅੱਛੇ ਜਾਂ ਬੁਰੇ ਦੋਵੇਂ ਤਰ੍ਹਾਂ ਦੇ ਕਰਮ ਹੀ ਜੀਵ ਨੂੰ ਬੰਨ੍ਹਣ ਲਈ ਇੱਕ ਜੈਸੇ ਹਨ ਪਵਿੱਤਰ ਗੀਤਾ ਦੇ ਅੰਦਰ ਸ੍ਰੀ ਕ੍ਰਿਸ਼ਨ ਜੀ ਫਰਮਾਉਂਦੇ ਹਨ ਕਿ ਚੰਗੇ ਅਤੇ ਬੁਰੇ ਕਰਮ ਜੀਵ ਦੇ ਬੰਨ੍ਹਣ ਲਈ ਇੱਕ ਜੈਸੇ ਹਨ ਜਿਵੇਂ ਲੋਹੇ ਦੀ ਬੇੜੀ ਹੋਵੇ ਜਾਂ ਸੋਨੇ ਦੀ, ਬੰਨ੍ਹਣ ਲਈ ਇੱਕ ਜੈਸੀ ਹੈ ਉਹਨਾਂ ਦਾ ਫਲ ਨਰਕ ਜਾਂ ਸਵਰਗ ਦੇ ਹੇਰ-ਫੇਰ ਅਤੇ ਜਨਮ-ਮਰਨ ਦੇ ਚੱਕਰ ਵਿੱਚ ਫਿਰਨਾ ਹੈ ਜੀਵ ਜਦੋਂ ਤੱਕ ਆਪਣੇ ਆਪ ਨੂੰ ਕਰਤਾ ਸਮਝਦਾ ਹੈ ਤਦ ਤੱਕ ਕਰਮਾਂ ਦਾ ਬੰਧਨ ਉਸ ਦੇ ਸਿਰ ਉੱਪਰ ਹੈ
ਜਦੋਂ ਤੱਕ ਇਨਸਾਨ ਇਹ ਸਮਝਦਾ ਰਹਿੰਦਾ ਹੈ ਕਿ ਮੈਂ ਹੀ ਸਭ ਕੁਝ ਹਾਂ, ਮੈਂ ਹੀ ਕਰ ਸਕਦਾ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ, ਤਦ ਤੱਕ ਉਸ ਮਾਲਕ ਦੀ ਦਇਆ-ਮਿਹਰ ਰਹਿਮਤ ਨਹੀਂ ਹੁੰਦੀ ਜਿੱਥੇ ਹੰਕਾਰ ਹੈ, ਉੱਥੇ ਮਾਲਕ ਦਾ ਪਿਆਰ ਨਹੀਂ ਅਤੇ ਜਿੱਥੇ ਮਾਲਕ ਦਾ ਪਿਆਰ ਹੈ, ਉੱਥੇ ਹੰਕਾਰ, ਖੁਦੀ ਨਹੀਂ ਰਹਿੰਦੀ
ਚਾਖਾ ਚਾਹੇ ਪ੍ਰੇਮ ਰਸ, ਰਾਖਾ ਚਾਹੇ ਮਾਨ
ਏਕ ਮਿਆਨ ਦੇ ਦੋ ਖੜਗ, ਦੇਖਾ ਸੁਨਾ ਨਾ ਕਾਨ
ਕਬੀਰ ਜੀ ਕਹਿੰਦੇ ਹਨ ਜਿਸ ਤਰ੍ਹਾਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਆਉਂਦੀਆਂ ਉਸੇ ਤਰ੍ਹਾਂ ਇੱਕ ਸਰੀਰ ਵਿੱਚ ਹੰਕਾਰ ਅਤੇ ਪ੍ਰਭੂ ਦਾ ਪਿਆਰ ਇਕੱਠੇ ਨਹੀਂ ਰਹਿੰਦੇ ਜਿੱਥੇ ਹੰਕਾਰ, ਖੁਦੀ ਹੈ, ਉੱਥੇ ਮਾਲਕ ਦਾ ਪਿਆਰ ਨਹੀਂ ਅਤੇ ਜਿੱਥੇ ਮਾਲਕ ਦਾ ਪਿਆਰ-ਮੁਹੱਬਤ ਹੈ, ਉੱਥੇ ਹੰਕਾਰ-ਖੁਦੀ ਨਹੀਂ ਰਹਿੰਦੀ ਭਾਈ! ਹੰਕਾਰ, ਕਰਮ-ਕਾਡਾਂ ਤੋਂ ਬਚਣ ਲਈ ਮਾਲਕ ਦਾ ਨਾਮ ਹੀ ਤਰੀਕਾ ਹੈ ਜੋ ਤੁਹਾਡੀ ਸੇਵਾ ਵਿੱਚ ਅਰਜ਼ ਕਰ ਰਹੇ ਹਾਂ ਤਾਂ ਥੋੜ੍ਹਾ ਭਜਨ ਹੋਰ ਹੈ:-
5. ਮਾਨਸ ਜਨਮ ਹੈ ਮਿਲਿਆ ਜੈਸਾ,
ਬਾਰ-ਬਾਰ ਨਾ ਮਿਲਣਾ ਐਸਾ
ਮਾਟੀ ਮੇਂ ਮਨ ਹੈ ਮਿਲਾਏ,
ਓ ਦੇਖੋ ਜੀ ਲਾਰਾ ਲੱਪਾ…..
6. ਮੀਤ ਨਾ ਜਾਣੋ ਹੈ ਯੇ ਦੁਸ਼ਮਣ,
ਸੁਣਨੇ ਨਾ ਦੇਤਾ ਨਾਮ ਕੀ ਯੇ ਧੁਨ
ਇਧਰ-ਉਧਰ ਲੈ ਜਾਏ, ਸੁਰਤ ਕੋ
ਲਾਰਾ ਲੱਪਾ…..
7. ਵਸ਼ਿਸ਼ਟ ਜੀ ਹੈਂ ਯੇ ਫਰਮਾਤੇ,
ਪੀ ਲੇ ਸਮੁੰਦਰ, ਪਹਾੜ ਉਠਾਤੇ
ਮਨ ਕਾਬੂ ਨਾ ਆਏ, ਓ ਫਿਰ ਭੀ
ਲਾਰਾ ਲੱਪਾ…..
8. ਮਨ ਜੀਤਾ ਜਿਸ ਜਗ ਹੈ ਜੀਤਾ,
ਮਾਨਸ ਜਨਮ ਹੈ ਸਫਲਾ ਕੀਤਾ
‘ਸ਼ਾਹ ਸਤਿਨਾਮ ਜੀ’ ਹੈਂ ਸਮਝਾਏਂ,
ਓ ਫਿਰ ਭੀ, ਸਮਝ ਨਾ ਆਏ ਰੇ
ਲਾਰਾ ਲੱਪਾ…..
ਭਜਨ ਦੇ ਆਖਰ ਵਿੱਚ ਆਇਆ ਹੈ:-
ਮਾਨਸ ਜਨਮ ਹੈ ਮਿਲਿਆ ਜੈਸਾ,
ਬਾਰ-ਬਾਰ ਨਾ ਮਿਲਣਾ ਐਸਾ
ਮਾਟੀ ਮੇਂ ਮਨ ਹੈ ਮਿਲਾਏ, ਓ ਦੇਖੋ ਜੀ
ਇਨਸਾਨ ਦਾ ਸਰੀਰ ਸਰਵ-ਉੱਤਮ, ਅਤੀ ਉੱਤਮ ਹੈ, ਯਾਨੀ ਸਰਦਾਰ ਜੂਨ ਹੈ ਅਤੇ ਇਹ ਵਾਰ-ਵਾਰ ਨਹੀਂ ਮਿਲਦਾ
ਕਬੀਰ ਮਾਨਸ ਜਨਮੁ ਦੁਲੰਭ ਹੈ
ਹੋਇ ਨ ਬਾਰੈਬਾਰ
ਜਿਉ ਬਨ ਫਲ ਪਾਕੇ ਭੋਇ ਗਿਰਹਿ
ਬਹੁਰਿ ਨ ਲਾਗਹਿ ਡਾਰ
ਜਿਵੇਂ ਦਰਖੱਤ ਦੀ ਟਾਹਣੀ ਨਾਲੋਂ ਫਲ ਪੱਕ ਕੇ ਧਰਤੀ ‘ਤੇ ਡਿੱਗ ਪੈਂਦਾ ਹੈ ਉਹ ਪੱਕਿਆ ਹੋਇਆ ਫਲ ਦੁਬਾਰਾ ਉਸ ਟਾਹਣੀ ‘ਤੇ ਨਹੀਂ ਲੱਗਦਾ ਉਸੇ ਤਰ੍ਹਾਂ ਮਾਲਕ ਨੂੰ ਮਿਲਣ ਲਈ ਆਤਮਾ ਨੂੰ ਇਨਸਾਨ ਦਾ ਸਰੀਰ ਪੱਕਿਆ ਹੋਇਆ ਫਲ ਮਿਲਿਆ ਹੈ ਇੱਕ ਵਾਰ ਜੇਕਰ ਹੱਥ ‘ਚੋਂ ਚਲਿਆ ਗਿਆ ਤਾਂ ਵਾਰ-ਵਾਰ ਇਹ ਸਰੀਰ ਨਹੀਂ ਮਿਲੇਗਾ
ਫਾਇਦਾ ਉਠਾਇਆ ਜਾ ਸਕਦਾ ਹੈ ਜੇਕਰ ਇਸ ਵਿੱਚ ਸਿਮਰਨ, ਨਾਮ ਦਾ ਅਭਿਆਸ ਕੀਤਾ ਜਾਵੇ, ਆਵਾਗਮਨ ਤੋਂ ਮੁਕਤੀ ਮਿਲੇ, ਸੁੱਖ-ਸ਼ਾਂਤੀ ਮਿਲੇ, ਆਨੰਦ-ਪਰਮਾਨੰਦ ਦੀ ਪ੍ਰਾਪਤੀ ਹੋਵੇ, ਪਰ ਮਨ ਮਿੱਟੀ ਵਿਚ ਮਿਲਾ ਰਿਹਾ ਹੈ ਇਹ ਤਾਂ ਆਪਣੀ ਹੀ ਉਧੇੜ-ਬੁਣ ਵਿੱਚ ਇਨਸਾਨ ਨੂੰ ਫਸਾ ਦਿੰਦਾ ਹੈ, ਅਤੇ ਮਨ ਜੋ ਕੰਮ ਕਰਵਾਉਂਦਾ ਹੈ, ਉਹ ਸਮਝ ਨਹੀਂ ਆਉਣ ਦਿੰਦਾ ਮਨ ਕਹਿੰਦਾ ਹੈ ਕਿ ਇਸ ਵਿੱਚ ਐਨਾ ਲਾਭ, ਫਾਇਦਾ ਹੋਵੇਗਾ, ਇਹ ਕੰਮ ਕਰ, ਉਹ ਕੰਮ ਕਰ ਅੱਲ੍ਹਾ, ਰਾਮ ਦਾ ਤਾਂ ਨਾਮ ਹੀ ਨਹੀਂ ਲੈਣ ਦਿੰਦਾ ਭਾਈ! ਇਹ ਮਨ ਬੜਾ ਹੀ ਜ਼ਾਲਮ ਹੈ
ਮੀਤ ਨਾ ਜਾਣੋ ਹੈ ਯੇ ਦੁਸ਼ਮਣ,
ਸੁਣਨੇ ਨਾ ਦੇਤਾ ਨਾਮ ਕੀ ਯੇ ਧੁਨ
ਇਧਰ-ਉਧਰ ਲੇ ਜਾਏ ਸੁਰਤ ਕੋ
ਜਿਵੇਂ ਮਾਲਕ ਦੀ ਯਾਦ ਵਿੱਚ ਕੋਈ ਬੈਠਦਾ ਹੈ ਅਤੇ ਦਸ ਮਿੰਟ ਨਹੀਂ ਹੋਣ ਦਿੰਦਾ ਕਿ ਇਹ ਮਨ ਦੌੜਨਾ ਸ਼ੁਰੂ ਕਰ ਦਿੰਦਾ ਹੈ ਕਦੇ ਕਿਤੇ, ਕਦੇ ਕਿਤੇ ਫਿਰ ਵੀ ਉਹ ਬਹਾਦਰ ਹਨ ਜੋ ਮਾਲਕ ਦੀ ਯਾਦ ਵਿੱਚ ਬੈਠੇ ਰਹਿੰਦੇ ਹਨ ਮਨ ਐਸੇ-ਐਸੇ ਕੰਮ ਗਿਣਵਾਉਂਦਾ ਹੈ, ਐਸੇ-ਐਸੇ ਧੰਦੇ ਜੋ ਪਹਿਲਾਂ ਕਦੇ ਖਿਆਲ ਵਿੱਚ ਹੀ ਨਹੀਂ ਹੁੰਦੇ ਭਾਈ! ਇਹ ਮਨ ਇਧਰ-ਓਧਰ ਭਜਾਉਂਦਾ ਰਹਿੰਦਾ ਹੈ
ਹੁਣ ਨਾਮ ਦੀ ਧੁਨ ਵਿੱਚ ਜੇਕਰ ਕੋਈ ਸਭ ਤੋਂ ਵੱਡੀ ਰੁਕਾਵਟ ਹੈ ਉਹ ਮਨ ਹੈ ਜੋ ਧੁਨ ਨੂੰ ਸੁਣਨ ਨਹੀਂ ਦਿੰਦਾ, ਆਵਾਜ਼ ਨੂੰ ਅੰਦਰ ਆਉਣ ਨਹੀਂ ਦਿੰਦਾ ਵਿਚਾਰਾਂ ਵਿੱਚ ਹੋਰ ਹੀ ਹੋਰ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਪਰ ਪਰਮਾਤਮਾ ਦਾ ਨਾਮ ਇਹ ਲੈਣ ਨਹੀਂ ਦਿੰਦਾ
ਇਸ ਬਾਰੇ ਵਿੱਚ ਲਿਖਿਆ ਹੈ:-
ਸਤਿਗੁਰੁ ਕਹੇ ਕਰੋ ਤੁਮ ਸੋਈ,
ਮਨ ਕੇ ਕਹੇ ਚਲੋ ਮਤ ਕੋਈ
ਯੇ ਭਵ ਮੇਂ ਗੋਤੇ ਦਿਲਵਾਵੇ,
ਸਤਿਗੁਰੁ ਸੇ ਬੇਮੁਖ ਕਰਵਾਵੇ
ਕਾਲ ਚੱਕਰ ਮੇਂ ਡਾਲ ਘੁਮਾਵੇ,
ਮੋਹ ਜਾਲ ਮੇਂ ਵੋ ਫੰਸਾਵੇ
ਮਿੱਤਰ ਨਾ ਜਾਣੋ ਵੈਰੀ ਪੂਰਾ,
ਗੁਰ ਭਗਤੀ ਸੇ ਡਾਰੇ ਦੂਰਾ
ਵਸ਼ਿਸ਼ਟ ਜੀ ਹੈਂ ਯੇ ਫਰਮਾਤੇ,
ਪੀ ਲੇ ਸਮੁੰਦਰ, ਪਹਾੜ ਉਠਾਤੇ
ਮਨ ਕਾਬੂ ਨਾ ਆਏ, ਓ ਫਿਰ ਭੀ
ਵਸ਼ਿਸ਼ਟ ਜੀ ਜੋ ਸ੍ਰੀ ਰਾਮ ਚੰਦਰ ਜੀ ਦੇ ਗੁਰੂ ਹੋਏ ਹਨ, ਉਹ ਉਹਨਾਂ ਨੂੰ ਬਚਪਨ ਵਿੱਚ ਸਮਝਾਉਂਦੇ ਹੋਏ ਫਰਮਾਉਂਦੇ ਹਨ ਜੇਕਰ ਕੋਈ ਕਹਿੰਦਾ ਹੈ, ਉਸ ਨੇ ਸਾਰੀ ਹਿਮਾਲਿਆ ਪਰਬਤਮਾਲਾ ਨੂੰ ਚੁੱਕ ਲਿਆ ਹੈ, ਇਹ ਗੱਲ ਅਸੰਭਵ ਹੈ ਕਹਿਣ ਲੱਗੇ, ਫਿਰ ਵੀ ਮੈਂ ਇੱਕ ਪਲ ਲਈ ਮੰਨ ਲਵਾਂਗਾ, ਸ਼ਾਇਦ ਕਿਸੇ ਨੇ ਅਜਿਹਾ ਕਰ ਲਿਆ ਹੋਵੇਗਾ ਫਿਰ ਵਸ਼ਿਸ਼ਟ ਜੀ ਕਹਿਣ ਲੱਗੇ, ਜੇਕਰ ਕੋਈ ਕਹਿੰਦਾ ਹੈ ਕਿ ਮੈਂ ਸਾਰੇ ਸਮੁੰਦਰਾਂ ਦਾ ਪਾਣੀ ਪੀ ਲਿਆ ਇਹ ਵੀ ਅਸੰਭਵ ਹੈ ਕਹਿੰਦੇ, ਇੱਕ ਪਲ ਦੇ ਲਈ ਮੈਂ ਮੰਨ ਲਵਾਂਗਾ, ਕਿਸੇ ਨੇ ਇਸ ਤਰ੍ਹਾਂ ਕਰ ਲਿਆ ਹੋਵੇਗਾ ਪਰ ਜੇਕਰ ਕੋਈ ਕਹਿੰਦਾ ਹੈ ਕਿ ਉਸ ਨੇ ਮਨ ਨੂੰ ਜਿੱਤ ਲਿਆ ਹੈ,
ਇਹ ਗੱਲ ਮੈਂ ਕਦੇ ਨਹੀਂ ਮੰਨਾਂਗਾ ਐਨੀਆਂ ਵੱਡੀਆਂ-ਵੱਡੀਆਂ ਗੱਲਾਂ ਜੋ ਅਸੰਭਵ ਹਨ, ਜੋ ਦੇਖਣ ਵਿੱਚ ਆਉਂਦਾ ਹੈ ਸਾਰੇ ਸਮੁੰਦਰਾਂ ਦਾ ਪਾਣੀ ਪੀਣਾ ਕੋਈ ਆਸਾਨ ਕੰਮ ਨਹੀਂ ਸਾਰੀ ਹਿਮਾਲਿਆ ਪਰਬਤਮਾਲਾ ਨੂੰ ਚੁੱਕਣਾ ਆਸਾਨ ਨਹੀਂ ਹੈ ਯਾਨੀ ਬਹੁਤ ਅਸੰਭਵ ਹੈ, ਕਹਿੰਦੇ ਫਿਰ ਵੀ ਮੈਂ ਮੰਨ ਲਵਾਂਗਾ ਕੋਈ ਅਜਿਹਾ ਕਰ ਲਵੇਗਾ ਪਰ ਮਨ ਨੂੰ ਜਿੱਤਣਾ ਕਦੇ ਨਹੀਂ ਮੰਨਾਂਗਾ ਕਿਉਂਕਿ ਮਨ ਬੁੱਧੀ ਨੂੰ ਕਾਬੂ ਕਰ ਲੈਂਦਾ ਹੈ ਇਨਸਾਨ ਨੂੰ ਹੰਕਾਰੀ ਬਣਾ ਦਿੰਦਾ ਹੈ, ਅੰਦਰ ਚਿੜਚਿੜਾਪਣ ਭਰ ਦਿੰਦਾ ਹੈ, ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਲਾ ਦਿੰਦਾ ਹੈ ਅਤੇ ਆਪਣੇ-ਆਪ ਨੂੰ ਵੱਡਾ ਬਣਾਈ ਰੱਖਦਾ ਹੈ ਕਿ ਤੂੰ ਤਾਂ ਬਹੁਤ ਵੱਡਾ ਹੈ ਤੇਰੇ ਵਰਗਾ ਕੋਈ ਦੂਜਾ ਹੈ
ਹੀ ਨਹੀਂ ਇਹ ਹੰਕਾਰ ਇਹ ਖੁਦੀ ਜੋ ਮਨ ਦੀ ਦੇਣ ਹੈ ਇਨਸਾਨ ਨੂੰ ਕਿਸੇ ਖੇਤਰ ਵਿੱਚ ਸਫ਼ਲ ਨਹੀਂ ਹੋਣ ਦਿੰਦੀ ਭਾਈ! ਮਨ ਨੂੰ ਰੋਕਣ ਲਈ ਰਾਮ ਦਾ ਨਾਮ ਹੀ ਤਰੀਕਾ ਹੈ ਕਿਉਂਕਿ ਮਨ ਸਵਾਦ, ਲੱਜ਼ਤ ਦਾ ਆਸ਼ਕ ਹੈ ਅਤੇ ਵਾਹਿਗੁਰੂ, ਹਰੀ, ਓਮ, ਅੱਲ੍ਹਾ ਦੇ ਨਾਮ ਵਿੱਚ ਜੋ ਰਸ, ਆਨੰਦ ਹੈ, ਉਹ ਕਿਸੇ ਹੋਰ ਚੀਜ਼ ਵਿੱਚ ਨਹੀਂ ਹੈ ਤਾਂ ਜਦੋਂ ਉਸ ਨੂੰ ਚੱਖੇਗਾ ਤਦ ਮਨ ਇਧਰ-ਓਧਰ ਨਹੀਂ ਦੌੜੇਗਾ ਕਿਉਂਕਿ ਉਹ ਸਵਾਦ ਲੱਜ਼ਤ ਦਾ ਆਸ਼ਕ ਹੈ ਐਸਾ ਸਵਾਦ ਉਸ ਨੂੰ ਦੁਨੀਆਂ ਵਿੱਚ ਨਹੀਂ ਮਿਲੇਗਾ ਤਾਂ ਫਿਰ ਉਹ ਸਹਿਯੋਗ ਦੇਣ ਲੱਗਦਾ ਹੈ, ਸਗੋਂ ਇਹੀ ਕਹਿੰਦਾ ਹੈ ਕਿ ਮੈਨੂੰ ਉਹ ਸਵਾਦ ਫਿਰ ਚਖਾ
ਇਸ ਬਾਰੇ ਲਿਖਿਆ ਹੈ:-
ਮਨ ਕਰੋੜਾਂ ਯਤਨਾਂ ਨਾਲ ਕਾਬੂ ਨਹੀਂ ਆਉਂਦਾ ਇਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੈ ਬਾਹਰ ਵਾਲੇ ਸਾਧਨਾਂ ਜਪ-ਤਪ, ਕਰਮ-ਧਰਮ, ਸੁੱਚ-ਸੰਜਮ, ਤੀਰਥ-ਵਰਤ, ਪੁੰਨ-ਦਾਨ ਆਦਿ ਕਿਸੇ ਨਾਲ ਇਹ ਵੱਸ ਵਿੱਚ ਨਹੀਂ ਆ ਸਕਦਾ ਇਸ ਨੂੰ ਜਿੱਤਣਾ ਬਹੁਤ ਮੁਸ਼ਕਲ ਹੈ
ਭਜਨ ਦੇ ਆਖਰ ਵਿੱਚ ਆਇਆ:-
ਮਨ ਜੀਤਾ ਜਿਸ ਜਗ ਹੈ ਜੀਤਾ,
ਮਾਨਸ ਜਨਮ ਹੈ ਸਫਲਾ ਕੀਤਾ
‘ਸ਼ਾਹ ਸਤਿਨਾਮ ਜੀ’ ਹੈਂ ਸਮਝਾਏਂ,
ਓ ਫਿਰ ਭੀ, ਸਮਝ ਨਾ ਆਏ ਰੇ
ਸੱਚੇ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਫਰਮਾਉਂਦੇ ਹਨ ਕਿ ਮਨ ਜੀਤੇ ਜਗ ਜੀਤ ਮਨ ਜਿਸ ਨੇ ਜਿੱਤ ਲਿਆ ਸਮਝੋ ਉਸ ਨੇ ਸੰਸਾਰ ਨੂੰ ਜਿੱਤ ਲਿਆ ਯਾਨੀ ਜਿਸ ਦੇ ਅੰਦਰ ਬੁਰੇ ਵਿਚਾਰ ਨਹੀਂ ਚੱਲਦੇ, ਬੁਰੇ ਵਿਚਾਰਾਂ ‘ਤੇ ਕਾਬੂ ਪਾਉਣਾ ਸਿੱਖ ਲਿਆ ਹੈ, ਉਸ ਵਰਗਾ ਕੋਈ ਦੂਜਾ ਨਹੀਂ ਹੋਵੇਗਾ ਉਸ ਦੇ ਅੰਦਰ ਤਾਂ ਸ਼ਾਂਤੀ, ਆਨੰਦ ਲੱਜ਼ਤ ਖੁਸ਼ੀ ਹੈ ਮਨ ਨੂੰ ਜਿੱਤਣਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਉਸ ਲਈ ਤੁਸੀਂ ਸਿਮਰਨ ‘ਤੇ ਜ਼ੋਰ ਦਿਓ ਸੰਤ, ਪੀਰ-ਫਕੀਰ ਜੋ ਬਚਨ ਕਹਿਣ ਉਸ ਨੂੰ ਸੁਣਿਆ ਕਰੋ, ਸਮਝਿਆ ਕਰੋ ਅਤੇ ਅਮਲ ਕਰਿਆ ਕਰੋ ਇਹ ਨਾ ਸੋਚਿਆ ਕਰੋ ਕਿ ਤੁਹਾਨੂੰ ਕੋਈ ਸੱਚੀ ਗੱਲ ਕਹਿ ਦਿੱਤੀ ਗਈ ਤਾਂ ਬੁਰਾ ਮੰਨਦੇ ਹੋ ਫਿਰ ਮਨ ਤੁਹਾਡਾ ਬਾਜੀ ਲਿਜਾ ਰਿਹਾ ਹੈ ਕਹਿ ਦਿੱਤਾ ਹੈ ਤੁਹਾਡੇ ਵਿੱਚ ਕਮੀ ਹੈ ਤਾਂ ਉਸ ਨੂੰ ਦੂਰ ਕਰੋ, ਤਿਲਮਿਲਾਓ ਨਾ ਮਨ ਤਾਂ ਹੀ ਕਾਬੂ ਵਿੱਚ ਆਵੇਗਾ
ਮਨ ਜੀਤਾ ਜਿਸ ਜਗ ਹੈ ਜੀਤਾ,
ਮਾਨਸ ਜਨਮ ਹੈ ਸਫਲਾ ਕੀਤਾ
ਇਸ ਬਾਰੇ ਲਿਖਿਆ ਹੈ:-
ਨਾਮ ਦੇ ਜਪਣ ਨਾਲ ਸਾਰੇ ਸੰਸਾਰੀ ਬੰਧਨ ਅਤੇ ਬਾਹਰ ਵਾਲੀਆਂ ਖਿੱਚਾਂ ਹਟ ਜਾਂਦੀਆਂ ਹਨ ਮਨ ਨੀਚ ਗਤੀਆਂ ਨੂੰ ਛੱਡ ਦਿੰਦਾ ਹੈ ਅਤੇ ਇਨਸਾਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਪੰਜ ਵੈਰੀਆਂ ਨੂੰ ਜਿੱਤ ਲੈਂਦਾ ਹੈ ਜਦੋਂ ਸੁਰਤ ਇਹਨਾਂ ਤੋਂ ਅਜ਼ਾਦ ਹੋ ਜਾਂਦੀ ਹੈ ਤਾਂ ਉਹ ਆਤਮਿਕ ਮੰਡਲਾਂ ਵੱਲ ਉਡਾਰੀ ਮਾਰਦੀ ਹੈ ਅਤੇ ਆਪਣੇ ਨਿੱਜਘਰ ਪਹੁੰਚ ਕੇ ਸਦਾ ਸੁੱਖ ਪਾਉਂਦੀ ਹੈ
ਭਜਨ ਦੇ ਆਖਰ ਵਿੱਚ ਮੁਰਸ਼ਿਦੇ-ਕਾਮਲ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਇਹੀ ਫਰਮਾਇਆ ਹੈ:-
ਮਨ ਜੀਤਾ ਜਿਸ ਜਗ ਹੈ ਜੀਤਾ,
ਮਾਨਸ ਜਨਮ ਹੈ ਸਫਲਾ ਕੀਤਾ
‘ਸ਼ਾਹ ਸਤਿਨਾਮ ਜੀ’ ਹੈਂ ਸਮਝਾਏਂ,
ਓ ਫਿਰ ਭੀ ਸਮਝ ਨਾ ਆਏ ਰੇ
ਫਕੀਰਾਂ ਦਾ ਕੰਮ, ਸੰਤ-ਮਹਾਂਪੁਰਸ਼ਾਂ ਦਾ ਕੰਮ ਜੀਵਾਂ ਨੂੰ ਸਮਝਾਉਣਾ ਹੁੰਦਾ ਹੈ ਜੋ ਬੇਪਰਵਾਹ ਜੀ ਨੇ ਆਪਣੇ ਭਜਨ ਦੁਆਰਾ ਸਮਝਾਇਆ ਕਿ ਮਾਲਕ ਦੇ ਨਾਮ ਦੇ ਬਿਨਾ ਛੁਟਕਾਰਾ ਨਹੀਂ ਹੈ ਅਤੇ ਨਾਮ ‘ਤੇ ਦਾਮ ਨਹੀਂ ਲੱਗਦੇ, ਕੰਮ ਨਹੀਂ ਛੱਡਣਾ, ਹੱਥਾਂ-ਪੈਰਾਂ ਨਾਲ ਕਰਮ ਕਰਦੇ ਰਹੋ ਅਤੇ ਵਿਚਾਰਾਂ ਨਾਲ ਉਸ ਮਾਲਕ ਦਾ ਨਾਮ ਲੈਂਦੇ ਰਹੋ ਕੰਮ-ਧੰਦਾ ਵੀ ਕਰਦੇ ਰਹੋਗੇ ਸਗੋਂ ਚੰਗੇ-ਨੇਕ ਕਰਮ ਕਰਦੇ ਹੋਏ ਤੁਹਾਨੂੰ ਹਿੰਮਤ ਆਵੇਗੀ, ਸਫਲਤਾ ਮਿਲੇਗੀ ਕਿਉਂਕਿ ਵਿਗਿਆਨਕ ਲੋਕ ਮੰਨ ਚੁੱਕੇ ਹਨ ਕਿ ‘ਆਤਮਬਲ ਸਫਲਤਾ ਦੀ ਕੁੰਜੀ ਹੈ’
ਅਤੇ ਆਤਮ ਬਲ ਨੂੰ ਵਧਾਉਣ ਦੇ ਲਈ ਕੋਈ ਟਾਨਿਕ, ਦਵਾ, ਐਲੋਪੈਥਿਕ, ਹੋਮਿਓਪੈਥਿਕ, ਆਯੂਰਵੈਦਿਕ ਕਿਸੇ ਦੇ ਕੋਲ ਨਹੀਂ ਹੈ ਬੱਚਿਆਂ ਨੂੰ ਵੀ ਪੜ੍ਹਾਉਂਦੇ ਹਨ ਪਰ ਆਤਮ-ਬਲ ਆਤਮਿਕ ਚਿੰਤਨ ਨਾਲ ਵਧਦਾ ਹੈ ਅਤੇ ਆਤਮਿਕ ਚਿੰਤਨ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਵਾਹਿਗੁਰੂ ਦੇ ਨਾਮ ਨਾਲ ਹੁੰਦਾ ਹੈ ਤੁਸੀਂ ਮਾਲਕ ਦਾ ਨਾਮ ਜਪੋਗੇ, ਆਤਮਿਕ ਸ਼ਕਤੀਆਂ ਜਾਗ੍ਰਿਤ ਹੋਣਗੀਆਂ, ਆਤਮ-ਬਲ ਵਧੇਗਾ ਅਤੇ ਉਸ ਆਤਮ-ਬਲ ਦੇ ਸਹਾਰੇ, ਉਸ ਆਤਮ-ਬਲ ਦੇ ਨਾਲ ਤੁਸੀਂ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਓਗੇ, ਚੰਗੇ-ਨੇਕ ਕਰਮਾਂ ਵਿੱਚ ਤੁਸੀਂ ਅੱਗੇ ਵਧੋਗੇ ਅਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਵੀ ਜ਼ਰੂਰ ਬਣ ਜਾਓਗੇ ਉਹ ਜੋ ਆਤਮ-ਬਲ ਨੂੰ ਵਧਾ ਦੇਵੇ, ਜੋ ਮਾਲਕ ਦੀ ਦਇਆ-ਮਿਹਰ ਰਹਿਮਤ ਦੇ ਪਰਿਚੈ ਕਰਵਾ ਦੇਵੇ, ਉਸਦੇ ਨਾਲ ਰੂ-ਬ-ਰੂ ਕਰਵਾ ਦੇਵੇ ਉਹ ਤਰੀਕਾ, ਜੁਗਤੀ, ਪਰਮਾਤਮਾ ਦਾ ਨਾਮ ਬਿਨਾਂ ਧਰਮ ਛੱਡੇ, ਬਿਨਾਂ ਪਹਿਨਾਵਾ ਬਦਲੇ, ਬਿਨਾਂ ਬੋਲੀ ਬਦਲੇ, ਬਿਨਾਂ ਢੌਂਗ-ਪਾਖੰਡ ਦੇ ਤੁਸੀਂ ਲੈ ਸਕਦੇ ਹੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.