spiritual-satsang-6

ਜਨਮ ਮਨੁੱਸ਼ ਕਾ ਲੀਆ, ਓ ਤੂਨੇ ਨਾਮ ਪ੍ਰਭੂ ਕਾ ਨਾ ਲੀਆ
ਐਸੇ ਜਨਮ ਕਾ ਕਦਰ ਨਾ ਪਾਏ, ਹਾਇ ਤੂਨੇ ਯੇ ਕਿਆ ਕੀਆ
ਰੂਹਾਨੀ ਸਤਿਸੰਗ: ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ

ਮਾਲਕ ਦੀ ਸਾਜੀ-ਨਵਾਜ਼ੀ ਪਿਆਰੀ ਸਾਧ-ਸੰਗਤ ਜੀਓ ਜੋ ਵੀ ਜੀਵ ਆਸ-ਪਾਸ ਤੋਂ, ਦੂਰ-ਦਰਾਜ ਤੋਂ ਰੂਹਾਨੀ ਮਜਲਿਸ, ਸਤਿਸੰਗ ’ਚ ਚੱਲ ਕੇ ਆਏ ਹਨ ਇੱਥੇ, ਡੇਰੇ ’ਚ ਸਤਿਸੰਗ ‘ਚ ਪਧਾਰਨ ’ਤੇ ਤੁਹਾਡਾ ਸਭਦਾ ਸਵਾਗਤ ਹੈ, ਜੀ ਆਇਆਂ ਨੂੰ, ਮੋਸਟ ਵੈੱਲਕਮ ਕਹਿੰਦੇ ਹਾਂ ਤੁਹਾਡੀ ਸੇਵਾ ’ਚ ਜੋ ਭਜਨ-ਸ਼ਬਦ ਬੋਲਿਆ ਜਾਏਗਾ, ਜਿਸ ’ਤੇ ਅੱਜ ਦਾ ਸਤਿਸੰਗ ਹੋਣਾ ਹੈ, ਭਜਨ ਹੈ-‘ਜਨਮ ਮਨੁੱਸ਼ ਕਾ ਲੀਆ, ਓ ਤੂਨੇ ਨਾਮ ਪ੍ਰਭੂ ਕਾ ਨਾ ਲੀਆ ਐਸੇ ਜਨਮ ਕਾ ਕਦਰ ਨਾ ਪਾਏ ਹਾਇ ਤੂਨੇ ਯੇ ਕਿਆ ਕੀਆ’ ਸਾਰੇ ਸੰਤ, ਮਹਾਂਪੁਰਸ਼ਾਂ ਨੇ ਇਨਸਾਨ ਦੇ ਸਰੀਰ ਦੀ ਖੁਦਮੁਖਤਿਆਰ, ਅਜ਼ਾਦ ਸਰਦਾਰ ਜੂਨ ਆਦਿ ਨਾਵਾਂ ਨਾਲ ਉਪਮਾ ਕੀਤੀ ਹੈ ਕਿਉਂਕਿ ਬਣਾਉਣ ਵਾਲੇ ਨੇ ਬਣਾਇਆ ਹੀ ਅਜਿਹਾ ਹੈ ਇਸ ਸਰੀਰ ’ਚ ਉਸ ਸੁਪਰੀਮ ਪਾਵਰ ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਦੇਖਿਆ ਜਾ ਸਕਦਾ ਹੈ

ਇਸ ਸਰੀਰ ’ਚ ਰਹਿੰਦੀ ਹੋਈ ਆਤਮਾ ਆਵਾਗਮਨ ਤੋਂ ਮੁਕਤੀ ਹਾਸਲ ਕਰ ਸਕਦੀ ਹੈ ਇਸ ਸਰੀਰ ’ਚ ਰਹਿੰਦੇ ਹੋਏ ਆਤਮਾ ਨੂੰ ਮ੍ਰਿਤਲੋਕ ’ਚ ਰਹਿੰਦੇ ਹੋਏ ਵੀ ਆਪਣੇ ਪਰਮ ਪਿਤਾ ਪਰਮਾਤਮਾ ਦੇ ਦਰਸ਼-ਦੀਦਾਰ ਹੋ ਸਕਦੇ ਹਨ ਅਤੇ ਦੋਵਾਂ ਜਹਾਨ ਦੀਆਂ ਖੁਸ਼ੀਆਂ ਇਸ ਜਹਾਨ ’ਚ ਰਹਿੰਦੇ ਹੋਏ ਆਤਮਾ ਅਨੁਭਵ ਕਰ ਸਕਦੀ ਹੈ ਤਾਂ ਮਾਲਕ ਨੇ ਏਨੇ ਅਧਿਕਾਰ, ਏਨੀ ਸ਼ਕਤੀ ਦਿੱਤੀ ਹੈ ਪਰ ਇਨਸਾਨ ਕਰਦਾ ਕੀ ਹੈ? ਦਿਨ-ਰਾਤ ਮਾਇਆ ਦਾ ਗੁਲਾਮ ਬਣਿਆ ਬੈਠਿਆ ਹੈ ਥੋੜ੍ਹੇ ਜਿਹੇ ਪੈਸਿਆਂ ਲਈ, ਚੰਦ ਰੁਪਇਆਂ ਲਈ ਆਪਣੇ ਜ਼ਮੀਰ ਨੂੰ ਵੇਚ ਦਿੰਦਾ ਹੈ ਕੁਝ ਪੈਸਿਆਂ ਲਈ ਇਨਸਾਨ ਰਿਸ਼ਤੇ-ਨਾਤੇ, ਭਾਵਨਾਵਾਂ ਸਭ ਕੁਝ ਛੱਡ ਕੇ ਮਾਇਆ ਦਾ ਗੁਲਾਮ ਬਣ ਕੇ, ਮਾਲਕ ਤੋਂ ਦੂਰ ਹੋ ਜਾਂਦਾ ਹੈ

ਇਸ ਲਈ ਚੰਗੇ ਕਰਮ ਕਰੋ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੂੰ ਯਾਦ ਕਰੋ ਜੋ ਕਿ ਇਨਸਾਨ ਦੇ ਕਰਨ ਵਾਲੇ ਕਰਮ ਹਨ ਪਰ ਇਨਸਾਨ ਉਨ੍ਹਾਂ ਨੂੰ ਭੁੱਲ ਗਿਆ ਅਤੇ ਮਨ ਮਾਇਆ ’ਚ, ਕਾਲ ਦੇ ਝੰਜਟਾਂ ’ਚ ਫਸ ਕੇ ਉਸ ਦਾ ਹੋ ਕੇ ਰਹਿ ਗਿਆ ਅੱਜ ਜਿਸ ਨੂੰ ਦੇਖੋ, ਪਾਗਲਾਂ ਦੀ ਤਰ੍ਹਾਂ ਦੁਨਿਆਵੀ ਕੰਮ-ਧੰਦਿਆਂ ’ਚ ਉਲਝਿਆ ਹੋਇਆ ਹੈ ਉਨ੍ਹਾਂ ਦੇ ਕੋਲ ਫੁਰਸਤ ਹੀ ਨਹੀਂ ਹੈ ਕਿ ਉਹ ਮਾਲਕ ਨੂੰ ਯਾਦ ਕਰੇ, ਪ੍ਰਭੂ ਦੀ ਭਗਤੀ ’ਚ ਸਮਾਂ ਲਗਾਏ ਆਪਣਾ ਸਾਰਾ ਸਮਾਂ ਦੁਨਿਆਵੀ ਧੰਦਿਆਂ ’ਚ ਲਾ ਦਿੰਦੇ ਹਨ ਉਸ ’ਚ ਕੋਈ ਗਿਲ੍ਹਾ-ਸ਼ਿਕਵਾ ਨਹੀਂ ਹੈ, ਪਰ ਮਾਲਕ ਦੀ ਯਾਦ ’ਚ ਸਮਾਂ ਲਾਉਣਾ ਹੋਵੇ ਤਾਂ ਕਹਿੰਦਾ ਹੈ ਕਿ ਮੇਰਾ ਕੰਮ-ਧੰਦਾ ਰੁਕਦਾ ਹੈ, ਵਿਅਰਥ ’ਚ ਦਿਨ ਚਲਿਆ ਜਾਏਗਾ ਤਾਂ ਭਾਈ! ਇਨਸਾਨ ਅਸਲੀਅਤ ਨੂੰ ਝੁਠਲਾਉਂਦਾ ਹੈ ਅਤੇ ਝੂਠ ਨੂੰ ਅਸਲ ਮੰਨਦਾ ਹੈ

ਵਾਸਤਵ ’ਚ ਦਿਨ ਤਾਂ ਉਹ ਬਰਬਾਦ ਹੁੰਦਾ ਹੈ ਜਦੋਂ ਤੁਸੀਂ ਭੌਤਿਕਵਾਦ ’ਚ, ਮਾਇਕ ਪਦਾਰਥਾਂ ’ਚ ਪਾਗਲ ਹੋ ਕੇ ਦੂਸਰਿਆਂ ’ਤੇ ਜ਼ੁਲਮੋਂ-ਸਿਤਮ ਕਰਦੇ ਹੋ ਉਸ ਦਿਨ ਦਾ ਕੋਈ ਮੁੱਲ ਨਹੀਂ ਪਿਆ ਨਾ ਇਸ ਜੀਵਨ ’ਚ ਅਤੇ ਨਾ ਹੀ ਆਉਣ ਵਾਲੇ ਸਮੇਂ ’ਚ ਮਿਹਨਤ ਕਰੋ, ਕਰਮ ਕਰੋ, ਪਰ ਨਾਲ-ਨਾਲ ਆਪਣੇ ਵਾਹਿਗੁਰੂ, ਅੱਲ੍ਹਾ, ਮਾਲਕ ਨੂੰ ਯਾਦ ਕਰੋ ਤਾਂ ਕਿ ਦੋਵੇਂ ਹੀ ਧਨ ਤੁਹਾਨੂੰ ਮਿਲ ਸਕਣ ਦੁਨਿਆਵੀ ਦੌਲਤ ਵੀ ਮਿਲੇਗੀ ਅਤੇ ਰਾਮ-ਨਾਮ ਦਾ ਧਨ, ਵਾਹਿਗੁਰੂ ਦੀ ਯਾਦ ਤੁਹਾਨੂੰ ਲੋਹੇ ਤੋਂ ਪਾਰਸ ਬਣਾ ਸਕਦੀ ਹੈ ਕੰਕਰ ਤੋਂ ਹੀਰੇ-ਜਵਾਹਰਾਤ ਬਣਾ ਸਕਦੀ ਹੈ ਉਸ ਦੀ ਭਗਤੀ ਇਬਾਦਤ ’ਚ ਇਹ ਸ਼ਕਤੀ ਸਮਾਈ ਹੈ ਇਸ ਲਈ ਮਨੁੱਖ ਸਰੀਰ ’ਚ ਮਾਲਕ ਨੂੰ ਯਾਦ ਕਰਨਾ ਅਤਿ ਜ਼ਰੂਰੀ ਹੈ ਜੋ ਪ੍ਰਭੂ-ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ ਦੁਨੀਆ ਤੋਂ ਖਾਲੀ ਹੱਥ ਚਲੇ ਜਾਂਦੇ ਹਨ

ਇਹ ਭਜਨ ’ਚ ਆਇਆ ਹੈ:

ਇਸ ਬਾਰੇ ’ਚ ਜੋ ਸੰਤ-ਫਕੀਰਾਂ ਦੀ ਲਿਖੀ ਹੋਈ ਬਾਣੀ ਆਏਗੀ ਉਹ ਸਾਧੂ ਸੇਵਾਦਾਰ ਤੁਹਾਨੂੰ ਪੜ੍ਹ ਕੇ ਸੁਣਾਉਣਗੇ ਇਸ ਬਾਰੇ ਲਿਖਿਆ ਦੱਸਿਆ ਹੈ:-

ਮਨੁੱਖਾ ਜਨਮ ਮਾਲਕ ਨੂੰ ਮਿਲਣ ਦਾ ਅਵਸਰ ਹੈ ਇਸ ਨੂੰ ਪਾ ਕੇ ਜਿਸ ਨੇ ਮਾਲਕ ਦੀ ਭਗਤੀ ਨਹੀਂ ਕੀਤੀ ਅਤੇ ਨਾਮ ਨਹੀਂ ਜਪਿਆ ਉਸ ਨੇ ਆਪਣੀ ਉਮਰ ਵਿਅਰਥ ਗਵਾ ਲਈ
‘ਰਤਨ ਜਨਮੁ ਅਪਨੋ ਤੈ ਹਾਰਿਓ,ਗੋਬਿੰਦ ਗਤਿ ਨਹੀ ਜਾਨੀ ਨਿਮਖ ਨ ਲੀਨ ਭਇਓ ਚਰਨਨ ਸਿੳਂੁ ਬਿਰਥਾ ਅਉਧ ਸਿਰਾਨੀ
ਭਜਨ ਹੈ:-

ਜਨਮ ਮਨੁੱਸ਼ ਕਾ ਲੀਆ, ਓ ਤੂਨੇ ਨਾਮ ਪ੍ਰਭੂ ਕਾ ਨਾ ਲੀਆ
ਐਸੇ ਜਨਮ ਕਾ ਕਦਰ ਨਾ ਪਾਏ, ਹਾਇ ਤੂਨੇ ਯੇ ਕਿਆ ਕੀਆ

ਭਜਨ ਦੇ ਸ਼ੁਰੂ ’ਚ ਆਇਆ ਜੀ:-

ਦੁਰਲੱਭ ਜਨਮ ਨਾ ਬਾਰ ਬਾਰ ਆਏ, ਖਾਨੇ ਸੋਨੇ ਮੇਂ ਕਿਉਂ ਹੈ ਗਵਾਏ
ਨਾਮ ਨਾ ਧਿਆਏ ਰੇ, ਲਾਭ ਨਾ ਉਠਾਏ ਰੇ, ਹਾਇ ਤੂਨੇ ਯੇ ਕਿਆ ਕੀਆ

ਦੁਰਲੱਭ ਯਾਨੀ ਕਿਸੇ ਵੀ ਮੁੱਲ ’ਤੇ ਬਾਜ਼ਾਰ ਦੇ ਕਿਸੇ ਵੀ ਕੋਨੇ ਤੋਂ ਜੋ ਨਾ ਖਰੀਦਿਆ ਜਾ ਸਕੇ, ਉਸ ਨੂੰ ਦੁਰਲੱਭ ਕਹਿੰਦੇ ਹਨ ਮਨੁੱਖ ਸਰੀਰ ਨੂੰ ਸੰਤ-ਮਹਾਂਪੁਰਸ਼ਾਂ ਨੇ ਦੁਰਲੱਭ ਸਰੀਰ ਕਿਹਾ ਹੈ ਵੈਸੇ ਤਾਂ ਜ਼ਿਆਦਾਤਰ ਸਰੀਰ ਅਜਿਹੇ ਹਨ ਜੋ ਦੁਬਾਰਾ ਨਹੀਂ ਮਿਲਦੇ, ਦੁਬਾਰਾ ਉਨ੍ਹਾਂ ਨੂੰ ਜਿੰਦਾ ਨਹੀਂ ਕੀਤਾ ਜਾ ਸਕਦਾ ਪਰ ਦੁਰਲੱਭ ਜਨਮ ਦੇ ਪਿੱਛੇ ਸੰਤਾਂ ਦਾ ਇੱਕ ਹੋਰ ਇਸ਼ਾਰਾ ਵੀ ਹੈ ਕਿ ਇਸ ਸਰੀਰ ’ਚ ਹੀ ਪ੍ਰਭੂ-ਪਰਮਾਤਮਾ ਨੂੰ ਪਾਉਣ ਦਾ ਅਵਸਰ ਹੈ ਜੇਕਰ ਇਸ ’ਚ ਭਗਤੀ-ਇਬਾਦਤ ਕਰੋ, ਉਸ ਦਾ ਸਿਮਰਨ ਕਰੋ ਤਾਂ ਉਸ ਸੁਪਰੀਮ ਪਾਵਰ, ਮਾਲਕ ਨੂੰ ਅਸੀਂ ਦੇਖ ਸਕਦੇ ਹਾਂ ਅਜਿਹੀ ਸ਼ਕਤੀ ਸਾਡੇ ਅੰਦਰ ਪੈਦਾ ਹੋ ਸਕਦੀ ਹੈ ਪਰ ਜੇਕਰ ਉਸ ਨੂੰ ਯਾਦ ਨਹੀਂ ਕਰਦੇ ਅਤੇ ਆਪਣਾ ਸਰੀਰ ਉਂਝ ਹੀ ਬਰਬਾਦ ਕਰ ਦਿੰਦੇ ਹੋ ਤਾਂ ਇਹ ਸਰੀਰ, ਉਸ ਮਾਲਕ ਨੂੰ ਪਾਉਣ ਦਾ ਅਵਸਰ ਵਾਰ-ਵਾਰ ਨਹੀਂ ਮਿਲਦਾ ਕਬੀਰ ਸਾਹਿਬ ਜੀ ਫਰਮਾਉਂਦੇ ਹਨ:-

ਕਬੀਰ ਮਾਨਸ ਜਨਮੁ ਦੁਲੰਭ ਹੈ ਹੋਇ ਨ ਬਾਰੈਬਾਰ
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ

ਕਿ ਜਿਵੇਂ ਰੁੱਖ ਦੀ ਟਹਿਣੀ ਨਾਲੋਂ ਫਲ ਪੱਕ ਕੇ ਹੇਠਾਂ ਡਿੱਗ ਜਾਵੇ ਤਾਂ ਪੱਕਿਆ ਹੋਇਆ ਫਲ ਦੁਬਾਰਾ ਉਸ ਟਹਿਣੀ ’ਤੇ ਨਹੀਂ ਲਗਦਾ ਇਸੇ ਤਰ੍ਹਾਂ ਹੇ ਜੀਵ ਆਤਮਾ! ਤੈਨੂੰ ਮਨੁੱਖ ਦਾ ਸਰੀਰ ਪੱਕਿਆ ਹੋਇਆ ਫਲ ਯਾਨੀ ਪ੍ਰਭੂ ਪਾਉਣ ਦਾ ਅਵਸਰ ਹੈ, ਜੇਕਰ ਇੱਕ ਵਾਰ ਤੇਰੇ ਹੱਥੋਂ ਚਲਿਆ ਗਿਆ ਤਾਂ ਵਾਰ-ਵਾਰ ਇਹ ਸਰੀਰ ਨਹੀਂ ਮਿਲੇਗਾ ਕਿਤੇ ਅਜਿਹਾ ਵੀ ਹੁੰਦਾ ਹੈ ਕਿ ਪੁਨਰਜਨਮ ਹੁੰਦਾ ਹੈ ਇਹ ਕਿਵੇਂ ਸੰਭਵ ਹੈ? ਕਈ ਥਾਵਾਂ ’ਤੇ ਅਜਿਹਾ ਹੋਇਆ ਹੈ ਤਾਂ ਇਸ ਦੇ ਪਿੱਛੇ ਦੋ ਹੀ ਕਾਰਨ ਹਨ, ਇੱਕ ਤਾਂ ਉਹ ਇਨਸਾਨ ਜਿਸ ਦੇ ਅੰਦਰ ਅੱਲ੍ਹਾ, ਰਾਮ ਨੂੰ ਪਾਉਣ ਦੀ ਤੜਫ ਜਾਗ ਉੱਠੇ ਪਰ ਉਸ ਨੂੰ ਪਾਉਣ ਲਈ ਸਮਾਂ ਨਹੀਂ ਮਿਲਿਆ ਅਤੇ ਉਹ ਇਸ ਦਰਮਿਆਨ ਸਰੀਰ ਛੱਡ ਗਿਆ ਤਾਂ ਅਜਿਹੀ ਜੀਵ-ਆਤਮਾ ਨੂੰ ਜੋ ਮਾਲਕ ਦੀ ਯਾਦ ’ਚ ਤੜਫਦੀ ਹੋਈ ਗਈ, ਮਾਲਕ ਜੋ ਦਇਆ ਦਾ ਸਾਗਰ, ਰਹਿਮਤ ਦਾ ਦਾਤਾ ਹੈ ਜਿਸ ਦੇ ਲਈ ਕੁਝ ਵੀ ਅਸੰਭਵ ਨਹੀਂ, ਉਹ ਆਪਣੇ ਮਿਲਣ ਦਾ ਇੱਕ ਹੋਰ ਅਵਸਰ ਦੇ ਦਿੰਦਾ ਹੈ ਜਾਂ ਅਜਿਹੇ ਫਕੀਰ ਦੇ ਦਰਸ਼-ਦੀਦਾਰ ਹੋਏ ਜੋ ਮਾਲਕ ਨਾਲ ਇੱਕ ਹੋ ਚੁੱਕਿਆ ਹੈ ਅਤੇ ਉਸ ਦੇ ਅੰਦਰ ਤੜਫ ਜਾਗ ਉੱਠੀ ਕਿ ਮੈਂ ਕਿਉਂ ਨਾ ਉਸ ਮਾਲਕ ਨੂੰ ਪਾਵਾਂ, ਮੈਨੂੰ ਵੀ ਮੇਰਾ ਮਾਲਕ ਮਿਲੇ, ਪਰ ਇਸ ਦਰਮਿਆਨ ਮੌਤ ਹੋ ਗਈ, ਹੋ ਸਕਦਾ ਹੈ ਮਾਲਕ ਦਇਆ-ਮਿਹਰ ਕਰੇ ਉਸ ਨੂੰ ਦੁਬਾਰਾ ਜਨਮ ਦੇ ਦੇਵੇ ਪਰ ਅਜਿਹਾ ਅਰਬਾਂ ’ਚੋਂ, ਕਰੋੜਾਂ ’ਚੋਂ ਕਿਸੇ ਇੱਕ ਜਗ੍ਹਾ ਹੋ ਸਕਦਾ ਹੈ, ਹਮੇਸ਼ਾ ਹਰ ਕਿਸੇ ਦੇ ਨਾਲ ਅਜਿਹਾ ਨਹੀਂ ਹੁੰਦਾ ਤਾਂ ਇਸ ਲਈ ਇਸ ਸਰੀਰ ਨੂੰ ਦੁਰਲੱਭ, ਬੇਸ਼ਕੀਮਤੀ ਦੱਸਿਆ

‘ਕਹਿਤੇ ਹੈਂ ਇਸਕੋ ਅਨਮੋਲ ਰਤਨ ਹੈ,
ਮਿਲਤਾ ਕਹੀਂ ਨਾ ਕਰੇ ਕਿਤਨੇ ਯਤਨ ਹੈ
ਮਿੱਟੀ ਮੇਂ ਕਿਉਂ ਰਹਾ ਰੋਲ, ਮਿਲੇ ਕਿਸੇ ਭੀ ਨਾ ਮੋਲ’

ਇਸ ਬਾਰੇ ਲਿਖਿਆ ਦੱਸਿਆ ਹੈ:-

ਅਜੇ ਸਮਾਂ ਤੂੰ ਅੱਖੀਆਂ ਖੋਲ੍ਹ ਗਾਫਿਲ
ਭਾਗਾਂ ਨਾਲ ਮਨੁੱਖ ਦਾ ਜਨਮ ਮਿਲਦਾ, ਬਿਨਾਂ ਬੰਦਗੀ ਖਾਕ ਮਿਲਾ ਨਾਹੀਂ
ਨਾਮ ਸਿਮਰ ਲੈ ਤੂ ਦਿਨ-ਰਾਤ ਬੰਦੇ ਇਹਨਾਂ ਸਵਾਸਾਂ ਦਾ ਕੋਈ ਵਿਸਾਹ ਨਾਹੀਂ
ਬਿਸ਼ਨ ਦਾਸ ਛੱਡ ਜਗਤ ਦਾ ਝੂਠ ਦਾਵਾ, ਸਮਾਂ ਮਰਨ ਦਾ ਮਨ ਤੋਂ ਭੁਲਾ ਨਾਹੀਂ

ਤਾਂ ਭਾਈ! ਆਮ ਤੌਰ ’ਤੇ ਦੁਨਿਆਵੀ ਦੌਲਤ ਨੂੰ ਦੇਖੋ, ਜੇਕਰ ਚਵੱਨੀ ਵੀ ਮਿੱਟੀ ’ਚ ਮਿਲ ਜਾਵੇ ਨਾ, ਉਸ ਨੂੰ ਲੱਭਣ ਲਈ ਲੋਕ ਕਾਫ਼ੀ ਟਾਈਮ ਲਾਉਂਦੇ ਹਨ ਰੁਪਇਆ ਕਿਤੇ ਡਿੱਗਿਆ ਮਿਲ ਜਾਵੇ ਤਾਂ ਇੱਧਰ-ਉੱਧਰ ਦੇਖ ਕੇ ਝਪੱਟਾ ਮਾਰ ਲੈਂਦੇ ਹਨ ਜਦਕਿ ਕੀਮਤੀ ਸਵਾਸ ਜੋ ਕਿ ਹੀਰੇ-ਲਾਲ, ਜਵਾਹਰਾਤ ਹਨ, ਰੋਜ਼ਾਨਾ ਮਿੱਟੀ ’ਚ ਮਿਲ ਰਹੇ ਹਨ, ਇਨ੍ਹਾਂ ਵੱਲ ਕੋਈ ਗੌਰ ਹੀ ਨਹੀਂ ਕਰਦਾ ਇਨ੍ਹਾਂ ਸਵਾਸਾਂ ਦਾ ਮੁੱਲ ਪਾਇਆ ਜਾ ਸਕਦਾ ਹੈ-ਜੇਕਰ ਤੁਸੀਂ ਖਿਆਲਾਂ ਨਾਲ, ਜ਼ੁਬਾਨ ਨਾਲ ਉਸ ਮਾਲਕ ਦੀ ਭਗਤੀ-ਇਬਾਦਤ ਕਰੋ ਜਿੰਨਾ ਸਮਾਂ ਤੁਸੀਂ ਉਸ ਦੀ ਯਾਦ ’ਚ ਲਾਇਆ ਉਹ ਤੁਹਾਡੇ ਬੇਸ਼ਕੀਮਤੀ ਸਵਾਸ ਬਣ ਗਏ ਦੋਵਾਂ ਜਹਾਨਾਂ ’ਚ ਉਸ ਦੀ ਕਦਰ ਪਏਗੀ ਤਾਂ ਇਨਸਾਨ ਆਪਣੇ ਹੀਰੇ, ਅਨਮੋਲ ਜਨਮ ਨੂੰ ਮਿੱਟੀ ’ਚ ਮਿਲਾ ਰਿਹਾ ਹੈ ਕੰਮ-ਧੰਦਿਆਂ ਲਈ ਇਨਸਾਨ ਕਿੰਨਾ ਸਮਾਂ ਲਾਉਂਦਾ ਹੈ, ਯੋਜਨਾਵਾਂ ਬਣਾਉਂਦਾ ਹੈ

ਕਾਫੀ ਸਮਾਂ ਇਨ੍ਹਾਂ ’ਚ ਹੀ ਲਾ ਦਿੰਦਾ ਹੈ ਪਰ ਆਪਣੇ ਅੱਲ੍ਹਾ, ਰਾਮ ਲਈ ਸੋਚਣਾ ਤਾਂ ਦੂਰ, ਉਸ ਦੇ ਵੱਲ ਧਿਆਨ ਹੀ ਨਹੀਂ ਦਿੰਦਾ ਧਿਆਨ ਉਦੋਂ ਦਿੰਦਾ ਹੈ ਜਦੋਂ ਉਸ ਦੀ ਜ਼ਰੂਰਤ ਪੈਂਦੀ ਹੈ ਪਰ ਫਿਰ ਵੀ ਉਹ ਦਇਆ ਦਾ ਸਾਗਰ ਜਦੋਂ ਜ਼ਰੂਰਤ ਪਈ ਜੇਕਰ ਉਦੋਂ ਵੀ ਧਿਆਨ ਦਿੱਤਾ, ਉਦੋਂ ਭਗਤੀ-ਇਬਾਦਤ ਕੀਤੀ ਤਾਂ ਵੀ ਉਹ ਸੁਣ ਲਿਆ ਕਰਦਾ ਹੈ ਪਰ ਹਮੇਸ਼ਾ ਅੰਦਰ ਯਾਦ ਕਰੋ ਤਾਂ ਕੋਈ ਗਮ-ਚਿੰਤਾ, ਟੈਨਸ਼ਨ ਆਵੇ ਨਾ, ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਨਾ ਪਏ ਇਹ ਤਾਂ ਇਨਸਾਨ ’ਤੇ ਨਿਰਭਰ ਹੈ ਕਿ ਇਨਸਾਨ ਕਿੰਨਾ ਅਮਲ ਕਰਦਾ ਹੈ, ਕਿੰਨਾ ਸਮਾਂ ਉਸ ਦੀ ਯਾਦ ’ਚ ਲਾਉਂਦਾ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਕੀਮਤੀ ਸਵਾਸਾਂ ਨੂੰ ਮਿੱਟੀ ’ਚ ਨਾ ਮਿਲਾਓ ਚੱਲਦੇ, ਬੈਠ ਕੇ , ਲੇਟ ਕੇ, ਕੰਮ-ਧੰਦਾ ਕਰਦੇ ਹੋਏ ਥੋੜ੍ਹਾ-ਥੋੜ੍ਹਾ ਸਮਾਂ ਮਾਲਕ ਦੀ ਯਾਦ ’ਚ ਲਾਉਂਦੇ ਰਹੋ ਉਹ ਥੋੜ੍ਹਾ ਸਮਾਂ ਹੀ ਤੁਹਾਡੇ ਲਈ ਸੁਖਦਾਇਕ ਹੋ ਜਾਏਗਾ ਕੰਮ-ਧੰਦੇ ਤੋਂ ਫਕੀਰ ਰੋਕਦੇ ਨਹੀਂ, ਉਹ ਕਰਦੇ ਰਹੋ ਪਰ ਨਾਲ-ਨਾਲ ਸਿਮਰਨ ਕਰੋ ਤੁਸੀਂ ਸੇਵਾ ਕਰਦੇ ਹੋ

ਇਹ ਬਹੁਤ ਵੱਡੀ ਗੱਲ ਹੈ ਪਰ ਨਾਲ-ਨਾਲ ਭਗਤੀ-ਇਬਾਦਤ ਵੀ ਕਰੋ ਤਾਂ ਕਿ ਸੇਵਾ ਕਰਦੇ ਹੋਏ ਤੁਹਾਡਾ ਸਿਮਰਨ ਜਲਦੀ ਬਣ ਜਾਏਗਾ, ਜਲਦੀ ਮਾਲਕ ਨਾਲ ਤਾਰ ਜੁੜ ਸਕੇ ਦੁਨਿਆਵੀ ਕੰਮ-ਧੰਦਾ ਕਰਦੇ ਹੋ, ਉਹ ਤਾਂ ਕਰੋ ਕਿਉਂਕਿ ਇਹ ਤੁਹਾਡਾ ਕਰਤੱਵ ਹੈ ਪਰ ਜ਼ਿੰਦਗੀ ਦਾ ਲਕਸ਼ ਅੱਲ੍ਹਾ, ਮਾਲਕ ਨੂੰ ਪਾਉਣਾ ਹੈ, ਉਹ ਸੋਚੋ ਤਾਂ ਕਰਤੱਵ-ਫਰਜ਼ ਦਾ ਨਿਰਵਾਹ ਕਰਦੇ ਹੋ ਆਪਣੇ ਲਕਸ਼ ਵੱਲ ਧਿਆਨ ਰੱਖੋ ਉੱਧਰ ਆਪਣੇ ਖਿਆਲ ਨੂੰ ਹਟਣ ਨਾ ਦਿਓ ਅੰਦਰ ਤੋਂ ਖਿਆਲ ਆਪਣੇੇ ਮਾਲਕ ਨਾਲ ਜੋੜੇ ਰੱਖੋ ਜਿਵੇਂ ਆਮ ਇਹ ਗੱਲ ਹੁੰਦੀ ਹੈ ਕਿ ਮਾਂ ਦੀ ਮਮਤਾ ਬਹੁਤ ਉੱਚੀ ਹੁੰਦੀ ਹੈ ਬੱਚਾ ਸੌਂ ਰਿਹਾ ਹੈ, ਮਾਂ ਕੰਮ-ਧੰਦਾ ਕਰ ਰਹੀ ਹੈ ਪਰ ਅੰਦਰ ਦਾ ਜੋ ਖਿਆਲ ਹੈ ਉਹ ਆਪਣੇ ਬੱਚੇ ’ਚ, ਔਲਾਦ ’ਚ ਹੈ ਕਿ ਕਿਤੇ ਉਹ ਜਾਗ ਨਾ ਜਾਏ, ਭੁੱਖਾ ਸੁੱਤਾ ਹੈ, ਮੈਂ ਉਸ ਨੂੰ ਦੁੱਧ ਪਿਲਾਵਾਂ, ਸਾਰਾ ਧਿਆਨ ਉੱਧਰ ਹੁੰਦਾ ਹੈ

ਗਾਂ ਚਾਰ ਕੋਸ ਦੂਰ ਚਰਦੀ ਹੈ ਪਰ ਧਿਆਨ ਆਪਣੇ ਵੱਛੇ ’ਚ ਰੱਖਦੀ ਹੈ ਰੰਭਾਉਂਦੀ ਹੈ, ਆਵਾਜ਼ ਕਰਦੀ ਹੈ, ਬੋਲ ਕੇ ਆਪਣੇ ਬੱਚੇ ਨੂੰ ਯਾਦ ਕਰਦੀ ਹੈ ਪਰ ਆਪਣਾ ਕਰਤੱਵ ਵੀ ਨਿਰਵਾਹ ਕਰਦੀ ਹੈ, ਖਾ ਰਹੀ ਹੈ ਕਿਉਂਕਿ ਬਿਨ੍ਹਾਂ ਖਾਧੇ ਦੁੱਧ ਕਿੱਥੋਂ ਆਏਗਾ, ਉਹ ਕਿਵੇਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰੇਗੀ ਤਾਂ ਕਰਤੱਵ ਵੀ ਨਿਰਵਾਹ ਕਰ ਰਹੀ ਹੈ ਅਤੇ ਧਿਆਨ ਵੀ ਆਪਣੇ ਵੱਛੇ ’ਚ ਹੈ ਤਾਂ ਉਸੇ ਤਰ੍ਹਾਂ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਕਰਤੱਵ ਨਿਰਵਾਹ ਕਰੇ ਕੰਮ-ਧੰਦਾ ਕਰੇ ਪਰ ਆਪਣਾ ਧਿਆਨ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ’ਚ ਰੱਖੇ ਆਪਣੇ ਅਸਲੀ ਲਕਸ਼ ਤੋਂ ਆਪਣੇ ਆਪ ਨੂੰ ਭਟਕਣ ਨਾ ਦਿਓ ਇਸ ਸੰਸਾਰ ’ਚ, ਝੂਠੀ ਦੁਨੀਆਂ ’ਚ ਰਹਿੰਦੇ ਹੋਏ ਵੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਓਂਗੇ

‘ਇਸੀ ਹੀ ਜਨਮ ਮੇਂ ਨਾਮ ਧਿਆਨਾ,
ਨਈਆ ਭਵਸਾਗਰ ਸੇ ਪਾਰ ਲੰਘਾਨਾ
ਮਾਇਆ ਕੀ ਘੁੰਮਣਘੇਰੀ, ਪੇਸ਼ ਨਾ ਜਾਏ ਤੇਰੀ’

ਇਸੇ ਜਨਮ ’ਚ ਜੀਵ ਆਤਮਾ ਨੂੰ ਅਧਿਕਾਰ ਹੈ ਕਿ ਉਹ ਆਪਣੇ ਮਾਲਕ, ਪ੍ਰਭੂ-ਪਰਮਾਤਮਾ ਨੂੰ ਪਾ ਸਕਦੀ ਹੈ ਜਿਵੇਂ ਚੱਕਰਵਾਤ ਹੁੰਦਾ ਹੈ ਪਾਣੀ ’ਚ ਘੁੰਮਣਘੇਰੀ, ਚੱਕਰ ਚੱਲ ਪੈਂਦਾ ਹੈ ਅਤੇ ਜੋ ਵਸਤੂ ਉਸ ਦੀ ਗ੍ਰਿਫ਼ਤ ’ਚ ਆ ਜਾਂਦੀ ਹੈ ਉਹ ਘੁੰਮਦੀ-ਘੁੰਮਦੀ ਬਿਲਕੁਲ ਸੈਂਟਰ ’ਚ ਆ ਜਾਂਦੀ ਹੈ ਅਤੇ ਬਿਲਕੁਲ ਹੇਠਾਂ ਚਲੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਤੁਸੀਂ ਕਿਨਾਰੇ ’ਤੇ ਪਹੁੰਚੇ ਹੋਏ ਹੋ, ਹੋ ਸਕਦਾ ਹੈ ਕਿ ਤੁਸੀਂ ਉਸ ਚੱਕਰਵਾਤ ਨਾਲ, ਉਸਦੇ ਕਿਨਾਰੇ ਤੋਂ ਤੁਸੀਂ ਹਟ ਜਾਓ ਅਤੇ ਉਹ ਚੱਕਰਵਾਤ ਅੱਗੇ ਚਲਿਆ ਜਾਏ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਗਫਲਤ ਦੀ ਨੀਂਦ ਸੌਂਦੇ ਹੋਏ ਉੱਥੇ ਹੀ ਰਹੋ ਤਾਂ ਹੌਲੀ-ਹੌਲੀ ਤੁਸੀਂ ਸੈਂਟਰ ਵੱਲ ਆਓਂਗੇ ਅਤੇ ਬਿਲਕੁਲ ਗਹਿਰਾਈ ’ਚ ਚਲੇ ਜਾਓਂਗੇ ਕਹਿਣ ਦਾ ਮਤਲਬ ਹੈ ਕਿ ਮਨੁੱਖ ਸਰੀਰ ਚੱਕਰਵਾਤ ਯਾਨੀ ਜਨਮ-ਮਰਨ ਦਾ ਬਿਲਕੁਲ ਆਖਰੀ ਕਿਨਾਰਾ ਹੈ, ਆਖਰੀ ਸਿਰੇ ’ਤੇ ਤੁਸੀਂ ਘੁੰਮ ਰਹੇ ਹੋ ਜੇਕਰ ਇਸ ’ਚ ਅੱਲ੍ਹਾ, ਰਾਮ, ਪਰਮਾਤਮਾ ਦਾ ਨਾਂਅ ਲਿਆ ਜਾਵੇ ਤਾਂ ਚੱਕਰਵਾਤ ਨਾਲ ਤੁਹਾਡੀ ਨਈਆ ਨਿਕਲ ਸਕਦੀ ਹੈ

ਅਤੇ ਜੇਕਰ ਅੱਲ੍ਹਾ, ਰਾਮ ਨੂੰ ਯਾਦ ਨਹੀਂ ਕੀਤਾ, ਬੁਰੇ ਕਰਮ ਕਰਦੇ ਗਏ ਤਾਂ ਉਨ੍ਹਾਂ ਦੀ ਵਜ੍ਹਾ ਨਾਲ ਤੁਹਾਡੀ ਕਿਸ਼ਤੀ ਘੁੰਮਦੀ ਹੋਈ ਉੱਥੇ ਪਹੁੰਚੇਗੀ ਜਿਸ ਨੂੰ ਮੌਤ ਕਹਿੰਦੇ ਹਨ ਅਤੇ ਫਿਰ ਆਵਾਗਮਨ ’ਚ, ਜਨਮ-ਮਰਨ, ਨਰਕ-ਸਵਰਗ ’ਚ ਸਭ ਕੁਝ ਭੋਗਦੀ ਹੋਈ ਤੜਫਦੀ ਰਹੇਗੀ, ਠੋਕਰਾਂ ਖਾਂਦੀ ਰਹੇਗੀ ਹੁਣ ਹੀ ਅਵਸਰ ਹੈ ਕਿ ਤੁਸੀਂ ਸੰਭਾਲ ਕਰੋ ਮਾਇਆ ਨੇ ਅਜਿਹਾ ਚੱਕਰ ਚਲਾਇਆ ਹੈ ਉਹ ਵੀ ਇੱਕ ਚੱਕਰਵਾਤ ਦੀ ਤਰ੍ਹਾਂ ਹੈ ਮਾਇਆ ਦਾ ਹੀ ਸਭ ਰੋਣਾ-ਧੋਣਾ ਹੈ ਮਾਇਆ ਲਈ ਅੱਜ ਇਨਸਾਨ ਕੀ ਨਹੀਂ ਕਰ ਦਿੰਦਾ ਵੈਸੇ ਭਗਤਾਂ ਲਈ ਗ੍ਰੰਥਾਂ ’ਚ ਇਹ ਕਹਾਵਤ ਮਸ਼ਹੂਰ ਹੈ ਕਿ ਜੇਕਰ ਸੱਤਾਂ ਦੀਪਾਂ ਦੀ ਦੌਲਤ ਇਕੱਠੀ ਕਰ ਦਿੱਤੀ ਜਾਵੇ ਅਤੇ ਕੋਈ ਅੱਲ੍ਹਾ, ਰਾਮ, ਵਾਹਿਗੁਰੂ ਨੂੰ ਯਾਦ ਕਰਨ ਵਾਲਾ ਹੋਵੇ ਅਤੇ ਉਸ ਨੂੰ ਕਿਹਾ ਜਾਵੇ ਕਿ ਇਹ ਸਾਰੇ ਦੀਪਾਂ ਦੀ ਦੌਲਤ ਹੈ ਅਤੇ ਦੂਸਰੇ ਪਾਸੇ ਤੇਰਾ ਸਤਿਗੁਰੂ, ਮਾਲਕ ਪਰਮਾਤਮਾ ਹੈ, ਤੂੰ ਦੋਵਾਂ ’ਚ ਚੁਣ, ਕਿਸ ਨੂੰ ਚੁਣੇਗਾ? ਤਾਂ ਗ੍ਰੰਥਾਂ ’ਚ ਇਹ ਲਿਖਿਆ ਹੈ

ਕਿ ਭਾਈ! ਜੋ ਸੱਚੇ ਭਗਤ ਹਨ ਉਹ ਦੌਲਤ ਲੈਣੀ ਤਾਂ ਦੂਰ, ਉਸ ਦੇ ਵੱਲ ਧਿਆਨ ਵੀ ਨਹੀਂ ਦਿੰਦੇ, ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਦੇ ਦਰਸ਼-ਦੀਦਾਰ ’ਚ ਮਸਤ ਰਹਿੰਦੇ ਹਨ ਪਰ ਅੱਜ ਕਲਿਯੁਗ ਹੈ ਇੱਥੇ ਸੱਤਾਂ ਦੀਪਾਂ ਨੂੰ ਛੱਡੋ, ਜੇਕਰ ਕੁਝ ਲੱਖ ਰੁਪਏ ਵੀ ਰੱਖ ਦਿਓ ਨਾ ਤਾਂ ਕਹਿੰਦੇ ਹਨ ਕਿ ਗੁਰੂ ਜੀ ਨੂੰ ਤਾਂ ਬਾਅਦ ’ਚ ਮਨ੍ਹਾ ਲਵਾਂਗੇ ਪਹਿਲਾਂ ਇਸ ’ਤੇ ਝਪੱਟਾ ਮਾਰ ਲੈ ਕਹਿੰਦਾ ਹੈ ਕਿ ਕੀ ਫਰਕ ਪੈਂਦਾ ਹੈ ਅੱਲ੍ਹਾ, ਵਾਹਿਗੁਰੂ ਦਾ ਕੀ ਹੈ ਉਸ ਨੂੰ ਤਾਂ ਜਦੋਂ ਮਰਜ਼ੀ ਮਨਾ ਲਵਾਂਗੇ ਪਰ ਮਾਇਆ ਨਹੀਂ ਜਾਣੀ ਚਾਹੀਦੀ ਉਸ ਦੇ ਬਿਨ੍ਹਾਂ ਤਾਂ ਕੰਮ ਹੀ ਨਹੀਂ ਚੱਲਦਾ ਹਾਲਾਂਕਿ ਸਭ ਕੁਝ ਚੱਲ ਰਿਹਾ ਹੈ ਖਾ ਰਿਹਾ ਹੈ, ਪੀ ਰਿਹਾ ਹੈ, ਪਹਿਨ ਰਿਹਾ ਹੈ ਪਰ ਫਿਰ ਵੀ ਕਹਿੰਦਾ ਹੈ ਕਿ ਨਹੀਂ, ਉਹ ਗੱਲ ਨਹੀਂ ਬਣਦੀ ਦੌਲਤ ਲਈ ਲੋਕ ਆਪਣਾ ਜ਼ਮੀਰ ਵੇਚ ਦਿੰਦੇ ਹਨ ਅੱਲ੍ਹਾ, ਰਾਮ ਤਾਂ ਚੀਜ਼ ਹੀ ਕੀ ਹੈ

ਜੇਕਰ ਉਹ ਸਾਹਮਣੇ ਹੁੰਦਾ ਨਾ, ਤਾਂ ਉਸ ਦੀ ਵੀ ਬਲੈਕ ਹੋ ਜਾਂਦੀ ਕਹਿੰਦੇ ਕਿ ਮੇਰੇ ਕੋਲ ਪਰਮਾਤਮਾ ਹੈ ਮੈਂ ਬਲੈਕ ’ਚ ਦੇਵਾਂਗਾ ਜਾਂ ਹੋ ਸਕਦਾ ਸੀ ਕਿ ਉਸ ਦੇ ਲਈ ਟਿਕਟ ਲੱਗ ਜਾਂਦੀ ਉਹ ਕਿਸੇ ਦਾ ਗੁਲਾਮ ਨਹੀਂ, ਨਹੀਂ ਤਾਂ ਲੋਕ ਉਸ ਨੂੰ ਵੀ ਵੇਚ ਦਿੰਦੇ, ਇਸ ’ਚ ਕੋਈ ਸ਼ੱਕ ਨਹੀਂ ਕਿੰਨਾ ਵੀ ਸੰਤ-ਫਕੀਰ ਲਿਖ ਦੇਣ ਕਿ ਮਾਇਆ ਜ਼ਾਲਮ ਹੈ ਪਰ ਜਦੋਂ ਤੱਕ ਤਿਗੜੀ ਨਾਚ ਨਾ ਨਚਾ ਦੇਵੇ, ਉਦੋਂ ਤੱਕ ਇਨਸਾਨ ਮੰਨਦਾ ਹੀ ਨਹੀਂ ਕਈ ਇਨਸਾਨ ਤਾਂ ਨੱਚ ਵੀ ਲੈਣ ਤਾਂ ਵੀ ਨਹੀਂ ਮੰਨਦੇ ਉਨ੍ਹਾਂ ਦੀ ਆਪਣੀ-ਆਪਣੀ ਭਾਵਨਾ ਹੁੰਦੀ ਹੈ ਇਸ ਲਈ ਭਾਈ, ਮਾਇਆ ਦੇ ਦਾਇਰੇ ਤੋਂ ਬਾਹਰ ਆਓ ਮਿਹਨਤ ਕਰੋ, ਲਗਨ ਨਾਲ ਸਿਮਰਨ ਕਰੋ ਤਾਂ ਕਿ ਆਤਮਬਲ ਮਿਲੇ, ਕਿਉਂਕਿ ਆਤਮਬਲ ਹੋਵੇਗਾ ਤਾਂ ਤੁਹਾਡੀ ਮਿਹਨਤ ਦੀ ਕਮਾਈ ’ਚ ਬਰਕਤ ਜ਼ਰੂਰ ਪਏਗੀ ਅਤੇ ਜੇਕਰ ਤੁਹਾਡੇ ਅੰਦਰ ਆਤਮਬਲ ਨਹੀਂ ਹੈ ਤਾਂ ਤੁਸੀਂ ਕਿੰਨੀ ਵੀ ਕਮਾਈ ਕਰਦੇ ਜਾਓ, ਤੁਹਾਨੂੰ ਘੱਟ ਲੱਗੇਗੀ

ਜਨਮ-ਮਰਨ ਕਾ ਚੱਕਰ ਮੁਕਾਨਾ, ਆਤਮਾ ਬੇਚਾਰੀ ਕੋ ਜੇਲ੍ਹ
ਸੇ ਛੁਡਾਨਾ, ਕਿਉਂ ਨਾ ਛੁਡਾਏ ਰੇ, ਤਰਸ ਨਾ ਆਏ ਰੇ

ਇਸ ਬਾਰੇ ’ਚ ਲਿਖਿਆ ਹੈ:-
ਇੱਕ ਜੇਲ੍ਹਖਾਨਾ ਹੈ ਜਿਸ ਦੀਆਂ ਚੁਰਾਸੀ ਲੱਖ ਕੋਠੜੀਆਂ, ਵੱਖ-ਵੱਖ ਕਲਾਸਾਂ ਦੇ ਕੈਦੀਆਂ ਦੇ ਰਹਿਣ ਲਈ ਹੈ ਉਸ ’ਚੋਂ ਨਿਕਲਣ ਦਾ ਇੱਕ ਦਰਵਾਜ਼ਾ ਹੈ ਇੱਕ ਗੰਜਾ ਆਦਮੀ ਜਿਸ ਦੀਆਂ ਅੱਖਾਂ ਬੰਦ ਹਨ ਉਸ ਕੈਦਖਾਨੇ ਦੇ ਅੰਦਰ ਚੱਕਰ ਲਾਉਂਦਾ ਹੈ ਜਦੋਂ ਨਿਕਲਣ ਦਾ ਦਰਵਾਜਾ ਆਉਂਦਾ ਹੈ ਤਾਂ ਉਹ ਗੰਜ ਨੂੰ ਖੁਜਲਾਉਣ ਲਗਦਾ ਹੈ ਅਤੇ ਫਿਰ ਚੁਰਾਸੀ ਲੱਖ ਕੋਠੜੀਆਂ ਦਾ ਚੱਕਰ ਖਾਣ ਲੱਗ ਜਾਂਦਾ ਹੈ
ਤਾਂ ਭਾਈ! ਜਨਮ-ਮਰਨ ’ਚ ਆਤਮਾ ਬੁਰੀ ਤਰ੍ਹਾਂ ਫਸੀ ਹੋਈ ਹੈ ਹਿੰਦੂ ਧਰਮ ’ਚ ਲਿਖਿਆ ਹੈ- ਆਤਮਾ ਇੱਕ ਸਰੀਰ ਨੂੰ ਛੱਡਦੀ ਹੈ ਤਾਂ ਦੂਸਰੇ ’ਚ ਚਲੀ ਜਾਂਦੀ ਹੈ ਉਸ ਨੂੰ ਛੱਡਦੀ ਹੈ ਤਾਂ ਉਸ ਤੋਂ ਅਗਲੇ ਵਾਲੇ ’ਚ ਚਲੀ ਜਾਂਦੀ ਹੈ ਇਸ ਤਰ੍ਹਾਂ ਆਤਮਾ ਨੂੰ ਪ੍ਰੇਸ਼ਾਨੀ, ਗ਼ਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਨਮ-ਮਰਨ ’ਚ ਚੱਕਰ ਲਗਾਉਂਦੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ ਉਦੋਂ ਤੱਕ ਛੁਟਕਾਰਾ ਨਹੀਂ ਹੁੰਦਾ ਜਦੋਂ ਤੱਕ ਆਤਮਾ ਸਰੀਰ ’ਚ ਰਹਿੰਦੇ ਹੋਏ, ਮਨੁੱਖ ਸਰੀਰ ’ਚ ਈਸ਼ਵਰ, ਪਰਮਾਤਮਾ ਨੂੰ ਯਾਦ ਨਹੀਂ ਕਰਦੀ ਆਪਣੇ ਮਾਲਕ, ਸਤਿਗੁਰੂ ਦੀ ਭਗਤੀ ਕਰਕੇ ਛੁਟਕਾਰਾ ਸੰਭਵ ਹੈ, ਨਹੀਂ ਤਾਂ ਜਨਮ-ਮਰਨ ’ਚ ਜਾਣਾ ਹੀ ਪੈਂਦਾ ਹੈ ਤਾਂ ਇਸੇ ਤਰ੍ਹਾਂ ਸਿੱਖ ਧਰਮ ’ਚ ਆਇਆ ਹੈ:-

‘ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ

ਮਤਲਬ ਉਹ ਹੀ ਹੈ ਕਿ ਪਤਾ ਨਹੀਂ ਕਿ ਕਿੰਨਾ ਸਮਾਂ ਹੋ ਗਿਆ ਆਤਮਾ ਨੂੰ ਈਸ਼ਵਰ ਤੋਂ ਵਿੱਛੜੇ ਹੋਏ ਸਦੀਆਂ ਬੀਤ ਗਈ, ਯੁੱਗ ਬੀਤ ਗਏ ਹੁਣ ਅਵਸਰ ਹੈ ਮਨੁੱਖ ਸਰੀਰ ’ਚ ਅੱਲ੍ਹਾ, ਰਾਮ ਨੂੰ ਯਾਦ ਕਰੋ ਨਹੀਂ ਤਾਂ ਤੇਰੀ ਆਖਰੀ ਤਬਦੀਲੀ ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ ਜੇਕਰ ਨਾਮ ਨਾਲ ਸਰੀਰ ਦੀ ਸੰਭਾਲ ਕੀਤੀ, ਮਾਲਕ ਨੂੰ ਯਾਦ ਕੀਤਾ ਤਾਂ ਆਵਾਗਮਨ ਤੋਂ ਛੁਟਕਾਰਾ ਹੋ ਜਾਏਗਾ ਨਹੀਂ ਤਾਂ ਜਨਮ-ਮਰਨ ਦਾ ਚੱਕਰ ਇੰਜ ਹੀ ਚੱਲਦਾ ਰਹੇਗਾ
ਆਤਮਾ ਜੇਲ੍ਹ ’ਚ ਫਸੀ ਹੋਈ ਹੈ ਉਸ ਨੂੰ ਕੱਢਣ ਲਈ ਸਿਮਰਨ ਭਗਤੀ-ਇਬਾਦਤ ਕਰੋ, ਉਹ ਹੀ ਇੱਕ ਜੇਲ੍ਹਖਾਨੇ ਦੀ ਚਾਬੀ ਹੈ, ਉਹ ਹੀ ਇੱਕ ਤਰੀਕਾ ਹੈ ਜੋ ਤੁਹਾਨੂੰ ਜੇਲ੍ਹਖਾਨੇ ਤੋਂ ਆਜ਼ਾਦ ਕਰਵਾ ਸਕਦਾ ਹੈ ਇਸ ਲਈ ਸਿਮਰਨ ਕਰਕੇ ਤੁਸੀਂ ਜਿਉਂਦੇ ਜੀਅ ਆਪਣੇ ਗ਼ਮ-ਚਿੰਤਾ, ਪ੍ਰੇਸ਼ਾਨੀਆਂ ਰੂਪੀ ਜੇਲ੍ਹਖਾਨੇ ਤੋਂ ਵੀ ਆਜ਼ਾਦ ਹੋ ਸਕਦੇ ਹੋ, ਡਰ-ਮੁਕਤ ਹੋ ਸਕਦੇ ਹੋ

ਜ਼ਰਾ-ਜ਼ਰਾ ਜਿਹੀ ਪ੍ਰੇਸ਼ਾਨੀ, ਬਿਨਾਂ ਵਜ੍ਹਾ ਦੀ ਟੈਨਸ਼ਨ ਇਨਸਾਨ ਨੂੰ ਜ਼ਿਆਦਾ ਮਾਰਦੀ ਹੈ ਮਰਨਾ ਤਾਂ ਇੱਕ ਵਾਰ ਹੀ ਹੁੰਦਾ ਹੈ ਪਰ ਗ਼ਮ-ਚਿੰਤਾ, ਪ੍ਰੇਸ਼ਾਨੀ ਵਾਰ-ਵਾਰ ਮਾਰਦੀ ਹੈ ਪਰ ਇਹ ਵਾਰ-ਵਾਰ ਦਾ ਜਿਉਣਾ-ਮਰਨਾ ਵੀ ਅੱਲ੍ਹਾ, ਰਾਮ ਦੀ ਭਗਤੀ-ਇਬਾਦਤ ਨਾਲ ਖ਼ਤਮ ਹੋ ਜਾਂਦਾ ਹੈ ਤਾਂ ਅਜਿਹੀ ਦਵਾਈ, ਅਜਿਹੀ ਤਾਕਤ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਨਾਂਅ ’ਚ ਲਗਨ ਨਾਲ ਸਿਮਰਨ ਕਰੋ, ਆਪਣਾ ਕੰਮ-ਧੰਦਾ ਨਾ ਛੱਡੋ, ਉਹ ਕਰਦੇ ਰਹੋ ਪਰ ਕੰਮ-ਧੰਦਾ ਹੱਥਾਂ ਨਾਲ, ਪੈਰਾਂ ਨਾਲ ਕਰਦੇ ਰਹੋ ਪਰ ਜੀਭਾ ਨਾਲ ਵਾਹਿਗੁਰੂ, ਰਾਮ ਨੂੰ ਯਾਦ ਕਰੋ ਤੁਹਾਡਾ ਇਸ ’ਚ ਕੀ ਮੁੱਲ ਲਗਦਾ ਹੈ? ਤੁਸੀਂ ਫਿਰ ਵੀ ਯਾਦ ਨਹੀਂ ਕਰਦੇ ਤਾਂ ਕਮੀ ਤੁਹਾਡੇ ’ਚ ਹੈ ਅਤੇ ਉਨ੍ਹਾਂ ਕਮੀਆਂ ਦੀ ਵਜ੍ਹਾ ਨਾਲ ਦੁੱਖ-ਪ੍ਰੇਸ਼ਾਨੀਆਂ ਦੇ ਜ਼ਿੰਮੇਵਾਰ ਵੀ ਤੁਸੀਂ ਖੁਦ ਬਣ ਜਾਂਦੇ ਹੋ ਤਾਂ ਭਾਈ! ਜੇਕਰ ਤੁਸੀਂ ਜੀਵਨ ਸੁੱਖ-ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਖਾਂਦੇ-ਪੀਂਦੇ, ਹੱਸਦੇ, ਬੋਲਦੇ ਤੁਸੀਂ ਖਿਆਲਾਂ ਨਾਲ ਮਾਲਕ ਨੂੰ ਯਾਦ ਕਰੋ ਉਹ ਈਸ਼ਵਰ ਸਰਵ ਸ਼ਕਤੀਸ਼ਾਲੀ ਹੈ, ਅਜਿਹੀ ਭਗਤੀ ਉਹ ਮਨਜ਼ੂਰ ਕਰਦੇ ਹਨ ਕਿ ਮੌਕਸ਼-ਮੁਕਤੀ ਦੇ ਦਿੰਦੇ ਹਨ ਤੁਸੀਂ ਸਿਮਰਨ ਕਰੋ ਤਾਂ ਸਹੀ ਸਰੀਰਕ ਅਵਸਥਾ ਕਿਵੇਂ ਦੀ ਹੈ, ਤੁਸੀਂ ਇਸ ਵੱਲ ਧਿਆਨ ਨਾ ਦਿਓ ਜਿੰਨਾ ਵੀ ਸਿਮਰਨ ਤੁਸੀਂ ਕਰੋਂਗੇ ਉਸ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ

‘ਨਾਮ ਜਪਨ ਕੋ ਮਿਲਾ ਯੇ ਜਨਮ ਹੈ,
ਲਾਖ ਚੌਰਾਸੀ ਜੀਵ ਆਇਆ-ਭਰਮ ਹੈ,
ਤੁਝਕੋ ਖਬਰ ਨਾ, ਪਾਏਂ ਕਦਰ ਨਾ’

ਇਸ ਬਾਰੇ ’ਚ ਦੱਸਿਆ ਹੈ:-
ਮਨੁੱਸ਼ ਜਨਮ ਦੁਰਲੱਭ ਹੈ ਅਤੇ ਮਾਲਕ ਦੇ ਮਿਲਣ ਦਾ ਸਮਾਂ ਹੈ ਜੋ ਕੰਮ ਅਸੀਂ ਕਰਦੇ ਹਾਂ ਉਹ ਸਭ ਸਰੀਰ ਦੇ ਨਾਲ ਸਬੰਧ ਰੱਖਦੇ ਹਨ ਇਨ੍ਹਾਂ ’ਚੋਂ ਸਾਡੀ ਆਤਮਾ ਦੇ ਕੰਮ ਆਉਣ ਵਾਲਾ ਕੋਈ ਵੀ ਨਹੀਂ ਇਸ ਦੇ ਕੰਮ ਆਉਣ ਵਾਲੀ ਚੀਜ਼ ਸਿਰਫ਼ ਸਾਧ-ਸੰਗਤ ਹੈ ਜਿਸ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਇਸ ਲਈ ਮਨੁੱਖ ਜਨਮ ਨੂੰ ਮਾਲਕ ਦੀ ਭਗਤੀ ’ਚ ਲਾ ਕੇ ਇਸ ਤੋਂ ਲਾਭ ਉਠਾਓ

ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
ਅਵਰਿ ਕਾਜ ਤੇਰੈ ਕਿਤੈ ਨ ਕਾਮ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ

ਕਿ ਭਾਈ ਤੂੰ ਕਦਰ ਨਹੀਂ ਪਾ ਰਿਹਾ ਮਾਲਕ ਨੇ ਜੋ ਮਨੁੱਸ਼ ਸਰੀਰ ਦੇ ਕੇ ਦਇਆ-ਮਿਹਰ, ਰਹਿਮਤ ਕੀਤੀ ਉਸ ਦੀ ਕਦਰ-ਕੀਮਤ ਉਦੋਂ ਪਵੇਗੀ ਜਦੋਂ ਇਨਸਾਨ ਸਿਮਰਨ ਕਰੇ ਅੱਜ ਇਨਸਾਨ ਅਸਲ ’ਚ ਬੇਕਦਰਾ ਹੋ ਗਿਆ ਹੈ ਕਿੰਨਾ ਵੀ ਮਾਲਕ ਦੀ ਦਇਆ-ਮਿਹਰ, ਰਹਿਮਤ ਦਾ ਖਜ਼ਾਨਾ ਮਿਲੇ ਪਰ ਜਿਨ੍ਹਾਂ ਦੇ ਕੰਨਾਂ ’ਤੇ ਕਾਲ ਦੀਆਂ ਮੋਹਰਾਂ ਲੱਗ ਜਾਇਆ ਕਰਦੀਆਂ ਹਨ, ਜੋ ਮਨ-ਮਾਇਆ ਦੇ ਝਾਂਸੇ ’ਚ ਆ ਜਾਂਦੇ ਹਨ ਉਹ ਫਿਰ ਆਪਣਾ ਰੰਗ-ਰੂਪ ਨਹੀਂ ਬਦਲਿਆ ਕਰਦੇ ਜਿਵੇਂ ਸੱਪ ਹੁੰਦਾ ਹੈ ਉਸ ਨੂੰ ਕਿੰਨਾ ਵੀ ਦੁੱਧ ਪਿਲਾਓ, ਕੀ ਉਹ ਆਪਣਾ ਜ਼ਹਿਰ ਤਿਆਗ ਦੇਵੇਗਾ? ਇੱਕ ਸੱਪ ਹਮੇਸ਼ਾ ਚੰਦਨ ਦੇ ਪੇੜ ਨਾਲ ਲਿਪਟਿਆ ਰਹਿੰਦਾ ਹੈ ਉਹ ਸੱਪ ਉਸ ਚੰਦਨ ਦੀ ਖੁਸ਼ਬੂ ਨਾਲ ਮੋਹਿਤ ਤਾਂ ਹੋ ਜਾਂਦਾ ਹੈ

ਪਰ ਕੀ ਉਸ ਨੂੰ ਫੜੋਗੇ ਤਾਂ ਉਹ ਡੰਗ ਨਹੀਂ ਚਲਾਏਗਾ, ਡੱਸੇਗਾ ਨਹੀਂ? ਜਿਵੇਂ ਖਾਰਾ ਖੂਹ ਹੈ ਉਸ ’ਚ ਚੀਨੀ ਪਾ ਦਿਓ ਜਦੋਂ ਤੱਕ ਚੀਨੀ ਦਾ ਅਸਰ ਹੈ ਥੋੜ੍ਹਾ-ਥੋੜ੍ਹਾ ਮਿੱਠਾ ਪਾਣੀ ਆਉਂਦਾ ਰਹੇਗਾ ਪਰ ਕੀ ਉਹ ਆਪਣਾ ਖਾਰਾਪਨ ਤਿਆਗ ਦੇਵੇਗਾ? ਐਵੇਂ ਹੀ ਕਾਂ ਹੈ, ਉਸ ਦੇ ਉੱਪਰ ਸਫੈਦ ਰੰਗ ਲਾ ਦਿਓ, ਕੀ ਉਹ ਆਪਣੀ ਕਰਕਸ਼ ਆਵਾਜ਼ ਤਿਆਗ ਦੇਵੇਗਾ? ਸਵਾਲ ਹੀ ਪੈਦਾ ਨਹੀਂ ਹੁੰਦਾ ਵੈਸੇ ਦੇਖਣ ’ਚ ਤਾਂ ਲੱਗੇਗਾ ਕਿ ਬਗੁਲਾ ਜਾਂ ਹੰਸ ਹੈ ਪਰ ਜਦੋਂ ਆਵਾਜ਼ ਕੱਢੇਗਾ ਤਾਂ ਪਹਿਚਾਣਿਆ ਜਾਏਗਾ ਤਾਂ ਇੰਜ ਹੀ ਕਲਿਯੁਗ ’ਚ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ’ਤੇ ਅਸਰ ਨਾ-ਮਾਤਰ ਹੁੰਦਾ ਹੈ ਅੱਲ੍ਹਾ, ਰਾਮ ਦੀ ਚਰਚਾ ਕਰੋ, ਸੰਤ-ਫਕੀਰ ਚਾਹੇ ਕਿੰਨਾ ਵੀ ਜੋਰ ਲਗਾਉਣ ਉਨ੍ਹਾਂ ਦੀ ਸੂਈ ਆਪਣੀ ਜਗ੍ਹਾ ’ਤੇ ਹੀ ਕਾਇਮ ਰਹਿੰਦੀ ਹੈ ਜੋ ਉਨ੍ਹਾਂ ਦੇ ਅੰਦਰ ਖਾਣ-ਪੀਣ ’ਚ ਬੁਰਾਈ ਫਸ ਗਈ, ਬੁਰੇ ਖਿਆਲਾਤ ਫਸ ਗਏ ਤਾਂ ਉਹ ਨਿਕਲਣੇ ਬੜੇ ਹੀ ਮੁਸ਼ਕਲ ਹੁੰਦੇ ਹਨ ਫਕੀਰ ਆਪਣੇ ਵੱਲੋਂ ਕਮੀ ਨਹੀਂ ਛੱਡਦੇ, ਦਇਆ-ਮਿਹਰ, ਰਹਿਮਤ ਦੇਣ ’ਚ ਕੋਈ ਕਸਰ ਨਹੀਂ ਛੱਡਦੇ ਹਰ ਤਰ੍ਹਾਂ ਦੇ ਪਾਪ-ਗੁਨਾਹ ਨੂੰ ਬਖ਼ਸ਼ਦੇ ਚਲੇ ਜਾਂਦੇ ਹਨ

ਪਰ ਕਈ ਇਨਸਾਨਾਂ ਦੀ ਫਿਤਰਤ ਹੁੰਦੀ ਹੈ ਕਿ ਉਹ ਅੱਲ੍ਹਾ, ਰਾਮ ਮਾਲਕ, ਪ੍ਰਭੂ, ਪਰਮਾਤਮਾ ਦੀ ਭਗਤੀ ’ਚ ਫਿਰ ਵੀ ਸਮਾਂ ਨਹੀਂ ਲਾਉਂਦੇ, ਫਿਰ ਵੀ ਉਸ ਦੀ ਯਾਦ ਨੂੰ ਭੁਲਾ ਦਿੰਦੇ ਹਨ ਅਤੇ ਗ਼ਮ, ਦੁੱਖ-ਦਰਦ ਦੇ ਕਰੀਬ ਪਹੁੰਚ ਜਾਂਦੇ ਹਨ ਤਾਂ ਭਾਈ! ਅੱਲ੍ਹਾ, ਰਾਮ, ਵਾਹਿਗੁਰੂ ਦੇ ਨਾਂਅ ਦੀ, ਉਸ ਦੀ ਭਗਤੀ-ਇਬਾਦਤ ਦੀ ਕਦਰ ਨਹੀਂ ਕਰਦੇ ਜੇਕਰ ਕਦਰ ਕਰੋ ਤਾਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਇਸ ਜਹਾਨ ’ਚ ਰਹਿੰਦੇ ਹੋਏ ਜ਼ਰੂਰ ਬਣ ਸਕਦੇ ਹੋ, ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਜ਼ਰੂਰ ਬਣ ਸਕਦੇ ਹੋ

ਭਜਨ ਦੇ ਆਖਰ ’ਚ ਆਇਆ:-

ਕਾਮ ਅਪਨੇ ਕੋ ਕਿਉਂ ਗਿਆ ਭੂਲ, ਹੀਰੇ-ਮੋਤੀਓਂ ਕੇ ਬਦਲੇ
ਇਕੱਠੀ ਕਰੇ ਧੂਲ ਚੌਬੀਸ ਹਜ਼ਾਰ ਸਵਾਸ ਜਾ ਰਹੇ ਦਿਨ-ਰਾਤ’

ਆਪਣਾ ਕੰਮ ਸੰਤਾਂ ਨੇ ਓਮ, ਹਰੀ, ਅੱਲ੍ਹਾ, ਮਾਲਕ ਦੀ ਭਗਤੀ ਨੂੰ ਦੱਸਿਆ ਹੈ ਕਿ ਮਨੁੱਸ਼ ਸਰੀਰ ’ਚ ਸਭ ਤੋਂ ਹਟ ਕੇ ਜੋ ਕੰਮ ਹੋ ਸਕਦਾ ਹੈ ਤਾਂ ਉਹ ਵਾਹਿਗੁਰੂ ਦੀ ਪ੍ਰਾਪਤੀ ਹੈ, ਓਮ, ਹਰੀ, ਅੱਲ੍ਹਾ ਦੇ ਦਰਸ਼-ਦੀਦਾਰ ਹਨ ਜੋ ਕਿ ਹੋਰ ਕੋਈ ਵੀ ਸਰੀਰ ਨਹੀਂ ਕਰ ਸਕਦਾ ਬਾਕੀ ਇਨਸਾਨ ਜੋ ਕਰਦਾ ਹੈ ਉਹ ਲਗਭਗ ਅਜਿਹੇ ਕਰਮ ਦੂਸਰੇ ਸਰੀਰਾਂ ’ਚ ਹੋ ਸਕਦੇ ਹਨ ਇਨਸਾਨ ਖਾਂਦਾ ਹੈ, ਖਾਂਦੇ ਪਸ਼ੂ ਵੀ ਹਨ ਇਨਸਾਨ ਘਰ ਬਣਾਉਂਦਾ ਹੈ ਤਾਂ ਪਸ਼ੂ-ਪੰਛੀ ਵੀ ਆਪਣਾ ਘਰ, ਆਲ੍ਹਣਾ (ਘੌਂਸਲਾ) ਬਣਾਉਂਦੇ ਹਨ ਬਾਲ ਬੱਚੇ ਇਨਸਾਨ ਦੇ ਹਨ, ਬਾਲ ਬੱਚੇ ਪਸ਼ੂਆਂ ਦੇ ਵੀ ਹਨ ਪਰ ਜੋ ਪਸ਼ੂਆਂ ਦੇ ਜਿਉਂਦੇ ਜੀਅ ਉਨ੍ਹਾਂ ਦਾ ਗੋਬਰ ਹੈ ਉਹ ਖਾਦ ਦੇ ਕੰਮ ਆਉਂਦਾ ਹੈ, ਮਰਨ ਤੋਂ ਬਾਅਦ ਹੱਡੀਆਂ, ਚਮੜਾ ਸਭ ਕੰਮ ’ਚ ਆ ਜਾਂਦਾ ਹੈ, ਜਦਕਿ ਮਨੁੱਖ ਦਾ ਇਨ੍ਹਾਂ ’ਚੋਂ ਕੁਝ ਕੰਮ ’ਚ ਨਹੀਂ ਆਉਂਦਾ ਇਸ ਤਰੀਕੇ ਨਾਲ ਦੇਖੀਏ ਤਾਂ ਜਾਨਵਰ ਕੁਝ ਅੱਗੇ ਵਧਦਾ ਜਾ ਰਿਹਾ ਹੈ ਪਰ ਸ਼ਾਇਦ ਕੋਈ ਕਹੇ ਕਿ ਸਾਇੰਸ ’ਚ ਇਨਸਾਨ ਨੇ ਬਹੁਤ ਕੁਝ ਬਣਾ ਲਿਆ ਹੈ,

ਕੀ ਜਾਨਵਰ ਬਣਾ ਸਕਦਾ ਹੈ? ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਜਾਨਵਰ ਅਜਿਹਾ ਕਰ ਸਕੇ ਪਰ ਜਿੰਨਾ ਤਬਾਹੀ ਦਾ ਪ੍ਰਲਯਕਾਰੀ ਸਾਧਨ ਮਨੁੱਖ ਨੇ ਵਿਗਿਆਨ ਦੁਆਰਾ ਬਣਾ ਰੱਖਿਆ ਹੈ ਕਿ ਅਜਿਹਾ ਖ਼ਤਰਾ ਜੋ ਅੱਜ ਦੇ ਇਨਸਾਨ ਤੋਂ ਹੋਇਆ ਪਿਆ ਹੈ ਕੀ ਜਾਨਵਰ ਤੋਂ ਹੋ ਸਕਦਾ ਹੈ? ਕੀ ਜਾਨਵਰ ਪਰਮਾਣੂ ਬੰਬ ਬਣਾ ਸਕਦਾ ਹੈ? ਬਣਾ ਨਹੀਂ ਸਕਦਾ, ਪਰ ਇਨਸਾਨ ਉਸ ਤੋਂ ਕੰਮ ਜ਼ਰੂਰ ਲੈ ਸਕਦਾ ਹੈ ਲੋਕਾਂ ਦੀ ਤਬਾਹੀ ਲਈ, ਇਸ ’ਚ ਕੋਈ ਸ਼ੱਕ ਨਹੀਂ ਹੈ ਤਾਂ ਭਾਈ! ਇਸ ਨਜ਼ਰੀਏ ਨਾਲ ਦੇਖੀਏ ਤਾਂ ਜੀਵ-ਜੰਤੂ ਜ਼ਿਆਦਾ ਬਿਹਤਰ ਹਨ ਅਰੇ! ਘੱਟ ਤੋਂ ਘੱਟ ਇੱਕ ਨਸਲ ਦੇ ਜੀਵ-ਜੰਤੂ ਤਾਂ ਆਪਸ ’ਚ ਪਿਆਰ ਕਰਦੇ ਹਨ ਕੀ ਹੋਇਆ ਕਦੇ ਲੜਾਈ ਹੋ ਜਾਵੇ ਮੋਟੇ ਦਿਮਾਗ ਦੀ ਵਜ੍ਹਾ ਨਾਲ, ਕਿਸੇ ਰੁੱਤ ’ਚ ਪਰ ਇਹ ਨਹੀਂ ਕਿ ਉਹ ਹਮੇਸ਼ਾ ਹੀ ਲੜਦੇ ਰਹਿੰਦੇ ਹਨ ਜੇਕਰ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਸੰਕਟ ਆਉਂਦਾ ਹੈ

ਕਿਸੇ ਦੂਸਰੇ ਦੀ ਵਜ੍ਹਾ ਨਾਲ ਤਾਂ ਉਹ ਪੂਰਾ ਸਾਥ ਦਿੰਦੇ ਹਨ ਪਰ ਮਨੁੱਖ ਆਪਣੇ ਬੱਚਿਆਂ ਨੂੰ ਤਲ-ਤਲ ਕੇ ਖਾ ਰਿਹਾ ਹੈ ਇੱਕ ਤਾਈਵਾਨੀ ਪੱਤ੍ਰਿਕਾ ਦੀ ਖਬਰ ਅਨੁਸਾਰ ਕਿ ਜਦੋਂ ਬੱਚਾ ਗਰਭ ’ਚ ਹੁੰਦਾ ਹੈ, ਉਸ ਨੂੰ ਡਾਕਟਰੀ ਢੰਗ ਨਾਲ ਕੱਢਿਆ ਜਾਂਦਾ ਹੈ ਅਤੇ ਫਿਰ ਜਿਵੇਂ ਮੁਰਗੇ ਨੂੰ ਭੁੰਨਦੇ ਹਨ ਉਵੇਂ ਤੰਦੂਰ ’ਚ ਭੁੰਨ ਕੇ ਡੱਬਿਆਂ ’ਚ ਬੰਦ ਕਰ ਦਿੱਤਾ ਜਾਂਦਾ ਹੈ ਫਿਰ ਉਨ੍ਹਾਂ ਨੂੰ ਔਰਤਾਂ ਖਾ ਰਹੀਆਂ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਸੀ ਇਸ ਤੋਂ ਭਿਆਨਕ ਹੋਰ ਕੀ ਅਪਰਾਧ ਹੋਵੇਗਾ, ਇਸ ਦੀ ਕੋਈ ਕਲਪਨਾ ਕਰ ਸਕਦਾ ਹੈ? ਸੱਪ ਬਾਰੇ ਸੁਣਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਾਰ ਕੇ ਖਾ ਜਾਂਦਾ ਹੈ ਪਰ ਉਹ ਵੀ ਏੇਨਾ ਨਹੀਂ ਖਾਂਦਾ, ਨਹੀਂ ਤਾਂ ਉਨ੍ਹਾਂ ਦੇ ਵੰਸ਼ ਖ਼ਤਮ ਹੋ ਜਾਂਦੇ ਪਰ ਇਨਸਾਨ ਤਾਂ ਬਿਨਾਂ ਸ਼ੱਕ ਖਾਏ ਜਾ ਰਿਹਾ ਹੈ ਅਤੇ ਕਦੋਂ ਵੰਸ਼ ਖ਼ਤਮ ਕਰ ਦੇਵੇ, ਇਸ ਦਾ ਵੀ ਕੋਈ ਪਤਾ ਨਹੀਂ

ਇਹ ਮਾਲਕ ਦੀ ਰਹਿਮਤ ਹੈ ਕਿ ਉਹ ਰੁਕੇ ਹੋਏ ਹਨ, ਨਹੀਂ ਤਾਂ ਇਨਸਾਨ ਦੇ ਘਮੰਡ ’ਚ ਕੋਈ ਕਮੀ ਨਹੀਂ ਹੈ ਏਨੀ ਖੁਦੀ, ਏਨੇ ਹੰਕਾਰ ’ਚ ਆ ਜਾਂਦਾ ਹੈ ਕਿ ਆਪਣੇ ਰਿਜ਼ਲਟ ਬਾਰੇ ਨਹੀਂ ਸੋਚਦਾ ਕਿ ਜੇਕਰ ਤੂੰ ਦੁਨੀਆਂ ਨੂੰ ਤਬਾਹੋ-ਬਰਬਾਦ ਕਰੇਂਗਾ, ਫਿਰ ਸਾਰੀ ਦੁਨੀਆਂ ਦਾ ਬਾਦਸ਼ਾਹ ਬਣਂੇਗਾ ਤਾਂ ਜਦੋਂ ਪ੍ਰਜਾ ਹੀ ਨਹੀਂ ਰਹੇਗੀ ਤਾਂ ਬਾਦਸ਼ਾਹ ਬਣਨ ਦਾ ਕੀ ਫਾਇਦਾ ਜੇਕਰ ਉਨ੍ਹਾਂ ਨੂੰ ਹੀ ਪਰਮਾਣੂ ਨਾਲ ਤਬਾਹੋ-ਬਰਬਾਦ ਕਰ ਦੇਵੇਗਾ ਤਾਂ ਜਦੋਂ ਪ੍ਰਜਾ ਹੀ ਨਹੀਂ ਤਾਂ ਰਾਜਾ ਦਾ ਕੀ ਫਾਇਦਾ ਆਪਣੇ ਵੰਸ਼ ਨੂੰ ਖ਼ਤਮ ਕਰਨ ਵੱਲ ਇਨਸਾਨ ਵਧਦਾ ਜਾ ਰਿਹਾ ਹੈ, ਕੋਈ ਪਰਵਾਹ ਨਹੀਂ ਕਰਦਾ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਘਰ ’ਚ ਲੜਾਈ ਪੈਦਾ ਕਰਵਾ ਦਿੰਦੇ ਹਨ, ਫਿਰ ਪਿੰਡ ਦਾ ਝਗੜਾ ਵਧ ਜਾਂਦਾ ਹੈ, ਫਿਰ ਸ਼ਹਿਰਾਂ ’ਚ, ਫਿਰ ਦੇਸ਼ਾਂ ’ਚ, ਫਿਰ ਸਾਰੇ ਦੇਸ਼ਾਂ ਦਾ ਝਗੜਾ ਹੁੰਦਾ ਹੈ ਅਤੇ ਫਿਰ ਤਬਾਹੀ-ਬਰਬਾਦੀ ਦੇ ਅਵਸਰ ਪੈਦਾ ਹੋ ਜਾਂਦੇ ਹਨ ਤਾਂ ਭਾਈ! ਇਨਸਾਨ ਆਪਣੀ ਬੁੱਧੀ-ਅਕਲ ਤੋਂ ਕੰਮ ਕਿਉਂ ਨਹੀਂ ਲੈਂਦਾ ਕਿ ਜਦੋਂ ਸਭ ਨੂੰ ਖ਼ਤਮ ਕਰ ਦੇਵੇਗਾ ਤਾਂ ਤੁਸੀਂ ਕਿੱਥੇ ਰਹੋਗੇ? ਕਿਉਂ ਬੁਰੀ ਸੋਚ ਕੇ ਪਰਮਾਣੂ ਬੰਬ ਬਣਾਏ ਜਾ ਰਹੇ ਹਨ

ਇਨ੍ਹਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ, ਇਨ੍ਹਾਂ ਨੂੰ ਬਰਬਾਦ ਕਿਉਂ ਨਹੀਂ ਕਰਦਾ ਕੀ ਸਿਰਫ਼ ਇਸ ਲਈ ਕਿ ਮੇਰਾ ਵਿਸ਼ਵ ’ਤੇ ਦਬਦਬਾ ਰਹੇ? ਸਭ ਲੋਕ ਮੇਰੇ ਅੱਗੇ ਝੁੱਕੇ ਰਹਿਣ? ਅਰੇ ਭਾਈ! ਜਿੰਨਾ ਤਨੇਗਾ ਓਨਾ ਟੁੱਟ ਜਾਏਗਾ, ਓਨਾ ਹੀ ਅੰਦਰ ਤੋਂ ਗਮ-ਪ੍ਰੇਸ਼ਾਨੀਆਂ ਨੂੰ ਮਹਿਸੂਸ ਕਰੇਗਾ ਇਸ ਲਈ ਅੱਜ ਦੇ ਇਨਸਾਨ ਨੂੰ ਬੁਰੀ ਸੋਚ ਤਿਆਗਣੀ ਚਾਹੀਦੀ ਹੈ ਆਪਣੇ ਪਰਿਣਾਮ ਬਾਰੇ ਸੋਚਣਾ ਚਾਹੀਦਾ ਹੈ ਕਿ ਜਦੋਂ ਕੋਈ ਬਚੇਗਾ ਨਹੀਂ ਤਾਂ ਰਾਜਾ ਦਾ ਕੀ ਫਾਇਦਾ ਹੋਵੇਗਾ ਬੁਰੇ ਵਿਚਾਰ ਛੱਡੋ, ਗਲਤ ਵਿਚਾਰ ਛੱਡੋ, ਆਪਣਾ ਜੋ ਫਰਜ਼ ਹੈ ਕਿ ਸਭ ਨਾਲ ਬੇਗਰਜ਼-ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ, ਸੱਚੀ ਤੜਫ-ਲਗਨ ਨਾਲ ਆਪਣੇ ਅੱਲ੍ਹਾ, ਵਾਹਿਗੁਰੂ, ਮਾਲਕ ਨੂੰ ਯਾਦ ਕਰੋ ਤਾਂ ਕਿ ਉਹ ਤੁਹਾਨੂੰ ਸਦਬੁੱਧੀ ਦੇਵੇ, ਸਾਰੇ ਸਮਾਜ ਨੂੰ ਸਦਬੁੱਧੀ ਦੇਵੇ, ਅਜਿਹੇ ਘਾਤਕ ਹਥਿਆਰ ਬਣਾਉਣ ਵਾਲਿਆਂ ਦੀ ਸੋਚ ’ਚ ਪਰਿਵਰਤਨ ਆਏ ਅਤੇ ਇਹ ਕਰਨਾ ਛੱਡ ਕੇ ਤਰੱਕੀ ਵਾਲੇ ਪਾਸੇ ਵਧਣ ਜੇਕਰ ਇਨ੍ਹਾਂ ਤਬਾਹਕਾਰੀ, ਵਿਨਾਸ਼ਕਾਰੀ, ਹਥਿਆਰ ਜਿਨ੍ਹਾਂ ਤੋਂ ਬਣਦੇ ਹਨ

ਇਨ੍ਹਾਂ ਤੱਤਾਂ ’ਤੇ, ਪਦਾਰਥਾਂ ’ਤੇ ਰਿਸਰਚ ਪੂਰੇ ਤਰੀਕੇ ਨਾਲ ਕੀਤਾ ਜਾਵੇ ਤਾਂ ਇਨ੍ਹਾਂ ਤੋਂ ਸੁੱਖ-ਸੁਵਿਧਾ ਦੇ ਸਾਧਨ ਵੀ ਬਣਾਏ ਜਾ ਸਕਦੇ ਹਨ ਪਰ ਇਨਸਾਨ ਉੱਧਰ ਤਾਂ ਵਧਦਾ ਨਹੀਂ, ਆਪਣੇ ਖਾਤਮੇ ਵੱਲ ਵਧਦਾ ਜਾ ਰਿਹਾ ਹੈ ਜੋ ਬਹੁਤ ਹੀ ਖ਼ਤਰਨਾਕ, ਪ੍ਰਲਯ ਦੀ ਨਿਸ਼ਾਨੀ ਹੈ ਅਜਿਹਾ ਨਾ ਹੋਵੇ ਮਾਲਕ ਤੋਂ ਦੁਹਾਈ ਮੰਗੋ ਪਰ ਹੁੰਦਾ ਉਹ ਹੈ ਜੋ ਮਾਲਕ ਨੂੰ ਮਨਜ਼ੂਰ ਹੁੰਦਾ ਹੈ ਦਿਨ-ਬ-ਦਿਨ ਇਨਸਾਨ ਆਪਣੀਆਂ ਭਾਵਨਾਵਾਂ, ਆਪਣੇ ਵਿਚਾਰਾਂ ਤੋਂ ਦੁਖੀ ਹੁੰਦਾ ਜਾ ਰਿਹਾ ਹੈ ਹੇ ਇਨਸਾਨ! ਆਪਣੇ ਅੰਦਰ ਹੰਕਾਰ ਨੂੰ ਨਾ ਆਉਣ ਦਿਓ, ਹੰਕਾਰ ’ਚ ਪੈ ਕੇ ਆਪਣੇ ਆਪ ਨੂੰ ਬਰਬਾਦ ਨਾ ਕਰੋ ਸਗੋਂ ਬੇਗਰਜ਼ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ ਪ੍ਰੇਮ ਕਰੋਗੇ ਤਾਂ ਪ੍ਰੇਮ ਪਾਓਗੇ ਅਤੇ ਪ੍ਰੇਮ ਨਾਲ ਮਾਲਾਮਾਲ ਹੋ ਜਾਓਂਗੇ

‘ਮੋਹ-ਮਾਇਆ ਨੇ ਐਸਾ ਫਸਾਇਆ, ਆਪਣਾ ਪਰਾਇਆ ਕੁਛ ਸਮਝ ਨਾ ਆਇਆ
ਕਿਉਂ ਕਰੇ ਮੇਰਾ-ਮੇਰਾ, ਕੁਛ ਭੀ ਨਹੀਂ ਹੈ ਤੇਰਾ’

ਇਸ ਬਾਰੇ ਲਿਖਿਆ ਹੈ:-
ਸਾਰਾ ਜਗਤ ਮੋਹ-ਮਾਇਆ ’ਚ ਆਪਣੇ ਆਪ ਤੋਂ ਬੇਸੋਚ ਅਤੇ ਬੇਕਦਰ ਹੈ ਅਤੇ ਰੱਸੋਕਸ਼ੀ ’ਚ ਫਸਿਆ ਹੋਇਆ ਹੈ ਇਹ ਸਭ ਕੁਛ ਜੋ ਨਜ਼ਰ ਆ ਰਿਹਾ ਹੈ ਇੱਥੇ ਛੱਡ ਜਾਣਾ ਹੈ ਜੋ ਛੱਡ ਜਾਣ ਵਾਲੇ ਪਦਾਰਥ ਝੂਠੇ ਹਨ ਉਹ ਸਾਨੂੰ ਸੱਚ ਅਤੇ ਸਦਾ ਕਾਇਮ ਰਹਿਣ ਵਾਲੇ ਲਗਦੇ ਹਨ ਜੋ ਸੱਚ ਹੈ ਉਨ੍ਹਾਂ ਵੱਲ ਅਸੀਂ ਮੂੰਹ ਨਹੀਂ ਕਰਦੇ ਮੋਹ-ਮਾਇਆ ਨੇ ਐਸਾ ਫਸਾਇਆ ਹੈ ਕਿ ਛੁੱਟਣ ਦੀ ਮਜਾਲ ਹੀ ਨਹੀਂ

ਮਾਇਆ ਦੀ ਜੰਜੀਰ ਬਾਹਰ ਨਜ਼ਰ ਨਹੀਂ ਆਉਂਦੀ ਅੱਜ ਜ਼ਿਆਦਾਤਰ ਲੋਕਾਂ ਦਾ ਇਹੀ ਲਕਸ਼ ਹੈ ਕਿ ਦੌਲਤ ਇਕੱਠੀ ਕਰੋ ਸਾਹਮਣੇ ਵਾਲਾ ਮਰੇ, ਖਪੇ, ਤੜਫੇ ਉਸ ਤੋਂ ਕੀ ਲੈਣਾ ਆਪਣੀ ਖੁਦ ਦੀ ਸੁੱਖ-ਸੁਵਿਧਾ ਹੋਵੇ, ਪੈਸਾ ਹੋਵੇ, ਮੋਟਰ-ਗੱਡੀਆਂ ਹੋਣ ਅਤੇ ਇਹ ਤਮੰਨਾਵਾਂ ਨਹੀਂ ਭਰਦੀਆਂ, ਸੰਤੁਸ਼ਟ ਨਹੀਂ ਹੁੰਦੇ ਬਲਕਿ ਉਹ ਸੰਤੁਸ਼ਟ ਹੁੰਦੇ ਹਨ ਜਿਨ੍ਹਾਂ ਦੇ ਕੋਲ ਅੱਲ੍ਹਾ, ਵਾਹਿਗੁਰੂ ਦਾ ਨਾਮ ਹੈ ਚਾਹੇ ਉਹ ਗਰੀਬ ਹੈ, ਫਟੇਹਾਲ ਹੈ ਉਨ੍ਹਾਂ ਦਾ ਅਜਿਹਾ ਕਹਿਣਾ ਹੈ ਕਿ ਖਾਣ ਨੂੰ ਮਿਲ ਜਾਂਦਾ ਹੈ, ਪਹਿਨਣ ਨੂੰ ਮਿਲ ਜਾਂਦਾ ਹੈ, ਰਾਮ ਦਾ ਨਾਮ ਲੈਂਦੇ ਹਾਂ, ਅਸੀਂ ਕੀ ਲੈਣਾ ਹੈ ਝਮੇਲਿਆਂ ’ਚ ਪੈ ਕੇ ਵਧੀਆ ਆਰਾਮ ਨਾਲ ਮਜ਼ੇ ਦੀ ਜ਼ਿੰਦਗੀ ਜਿਉਂਦੇ ਹਾਂ ਪ੍ਰਭੂ ਨੇ ਦਇਆ-ਮਿਹਰ ਕਰ ਰੱਖੀ ਹੈ ਅਤੇ ਕਿੱਥੇ ਉਹ ਲੋਕ ਜਿਨ੍ਹਾਂ ਦੇ ਕੋਲ ਅਰਬਾਂ ਹਨ ਉਹ ਚੀਖ ਰਹੇ ਹਨ ਕਿ ਮੇਰੇ ਕੋਲ ਹੋਰ ਕਿਉਂ ਨਹੀਂ ਵਧ ਰਿਹਾ ਸਾਰੀ ਉਮਰ ਕੋਹਲੂ ਦੇ ਬੈਲ ਦੀ ਤਰ੍ਹਾਂ ਘੁੰਮਦੇ-ਘੁੰਮਦੇ ਆਖਰ ’ਚ ਤੜਫ ਕੇ, ਬੈਚੇਨ ਹੋ ਕੇ ਮਰ ਜਾਂਦੇ ਹਨ ਪਰ ਛੁਟਕਾਰਾ ਨਹੀਂ ਮਿਲਦਾ ਅਜਿਹੀ ਹੀ ਮੋਹ-ਮਮਤਾ ਹੈ ਮੋਹ ਦੇ ਅਜਿਹੇ ਅੰਨ੍ਹੇ ਹੁੰਦੇ ਹਨ ਕਿ ਮੋਹ ’ਚ ਪੈ ਗਏ ਤਾਂ ਉਨ੍ਹਾਂ ਲਈ ਕੁਝ ਵੀ ਸਹੀ ਨਹੀਂ ਹੈ

ਜਿਵੇਂ ਧ੍ਰਿਤਰਾਸ਼ਟਰ ਮੋਹ ’ਚ ਅੰਨ੍ਹਾ ਹੋ ਗਿਆ ਸੀ ਕਹਿੰਦੇ ਹਨ ਉਨ੍ਹਾਂ ਦੀਆਂ ਅੱਖਾਂ ਨਹੀਂ ਸਨ ਉਨ੍ਹਾਂ ਨੂੰ ਇੰਜ ਲਗਦਾ ਸੀ ਕਿ ਮੇਰੀ ਔਲਾਦ ਵਰਗੀ ਤਾਂ ਕੋਈ ਹੈ ਹੀ ਨਹੀਂ ਪਰ ਅੱਜ ਵਾਲਿਆਂ ਦੀਆਂ ਤਾਂ ਅੱਖਾਂ ਵੀ ਹਨ ਫਿਰ ਵੀ ਮੋਹ ’ਚ ਪਾਗਲ ਹੋਏ ਘੁੰਮਦੇ ਹਨ ਪਰਮ ਪਿਤਾ ਬੇਪਰਵਾਹ ਜੀ ਬਚਨ ਫਰਮਾਇਆ ਕਰਦੇ, ‘ਭਾਈ! ਜੋ ਦਿਨ ਗੁਜ਼ਰ ਰਿਹਾ ਹੈ ਵਧੀਆ ਹੈ, ਆਉਣ ਵਾਲਾ ਕਲਿਯੁਗ ਦਾ ਸਮਾਂ ਹੋਰ ਵੀ ਯੌਵਨ ’ਤੇ ਹੋਵੇਗਾ’ ਇਸ ’ਚ ਕੋਈ ਸ਼ੱਕ ਨਹੀਂ ਅੱਜ ਕਲਿਯੁਗ ’ਚ ਅਜਿਹੇ-ਅਜਿਹੇ ਲੋਕ ਜਿਨ੍ਹਾਂ ’ਤੇ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ ਉਹ ਅੱਲ੍ਹਾ, ਮਾਲਕ ਦਾ ਭਗਤ ਬਣਨ ਦੀ ਬਜਾਇ ਮੋਹ-ਮਮਤਾ ਦੇ ਗੁਲਾਮ ਹਨ,

ਉਹ ਜ਼ਰਾ ਸੋਚ ਕੇ ਦੇਖਣ ਕਿ ਕੀ ਕਦੇ ਮੋਹ-ਮਮਤਾ ਦੇ ਬਿਨਾਂ ਕੋਈ ਹੋਰ ਗੱਲਾਂ ਵੀ ਉਨ੍ਹਾਂ ਦੇ ਦਿਮਾਗ ’ਚ ਆਉਂਦੀਆਂ ਹਨ? ਇਸ ਤਰ੍ਹਾਂ ਨਾਲ ਲੋਕ ਮੋਹ-ਮਾਇਆ ਦੇ ਜਾਲ ’ਚ ਫਸੇ ਹੋਏ ਹਨ ਪਰ ਕਿੰਨਾ ਵੀ ਕੋਈ ਸਮਝਾਏ, ਉਹ ਨਹੀਂ ਸਮਝਦੇ ਅਤੇ ਜੋ ਨਹੀਂ ਸਮਝਦੇ ਉਨ੍ਹਾਂ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਅਜਿਹੇ ’ਚ ਕਿਸੇ ਹੋਰ ਨੂੰ ਦੋਸ਼ ਦੇਣਾ ਗਲਤ ਗੱਲ ਹੈ ਦੋਸ਼ ਦੂਸਰਿਆਂ ਨੂੰ ਨਾ ਦਿਓ ਬਲਕਿ ਦੋਸ਼ ਆਪਣੇ ਕਰਮਾਂ ਨੂੰ ਦਿਓ ਅੱਜ ਕਲਿਯੁਗ ਦਾ ਤੂਫਾਨੀ ਦੌਰ ਚੱਲ ਰਿਹਾ ਹੈ ਲੋਕ ਪਾਗਲਾਂ ਦੀ ਤਰ੍ਹਾਂ ਇਸ ’ਚ ਫਸੇ ਹੋਏ ਹਨ ਜੇਕਰ ਆਪਣੇ ਮਾਲਕ, ਸਤਿਗੁਰੂ, ਪਰਮਾਤਮਾ ਨੂੰ ਯਾਦ ਕਰੋ, ਉਸ ਦੀ ਭਗਤੀ-ਇਬਾਦਤ ਕਰੋ ਤਾਂ ਇਸ ’ਚੋਂ ਨਿਕਲ ਸਕਦੇ ਹੋ, ਛੁਟਕਾਰਾ ਹੋ ਸਕਦਾ ਹੈ ਇਨਸਾਨ ਕਿਸੇ ਦੇ ਕਰਮਾਂ ਦਾ ਬੋਝ ਆਪਣੇ ਉੱਪਰ ਨਹੀਂ ਲੈ ਸਕਦਾ ਜਿਸ ਦੇ ਜੈਸੇ ਕਰਮ ਹਨ,

ਉਹ ਉਸ ਨੂੰ ਖੁਦ ਨੂੰ ਹੀ ਭੁਗਤਣੇ ਹੋਣਗੇ ਇਨਸਾਨ ਦੂਸਰੇ ਦੇ ਕਰਮਾਂ ਦਾ ਬੋਝ ਨਹੀਂ ਉਠਾ ਸਕਦਾ ਹਾਂ, ਉਸ ਨੂੰ ਸਮਝਾ ਕੇ, ਅੱਲ੍ਹਾ, ਵਾਹਿਗੁਰੂ, ਰਾਮ ਨਾਲ ਜੋੜ ਕੇ, ਭਗਤੀ-ਇਬਾਦਤ ਨਾਲ ਜੋੜ ਕੇ ਤੁਸੀਂ ਉਸ ਦੇ ਕਰਮਾਂ ਦਾ ਬੋਝ ਜ਼ਰੂਰ ਹਲਕਾ ਕਰਵਾ ਸਕਦੇ ਹੋ, ਕਿਉਂਕਿ ਵਾਹਿਗੁਰੂ, ਰਾਮ ਦੇ ਨਾਮ ’ਚ ਉਹ ਤਾਕਤ ਹੈ ਜੋ ਪਾਪਾਂ ਦੇ ਲੱਖਾਂ ਮਣ ਢੇਰ ਵੀ ਹੋਣ ਤਾਂ ਉਨ੍ਹਾਂ ਨੂੰ ਵੀ ਸਾੜ ਕੇ ਪਲ ’ਚ ਰਾਖ ਕਰ ਦਿੰਦਾ ਹੈ ਇਸ ਲਈ ਤੁਸੀਂ ਖੁਦ ਨੂੰ ਮੋਹ-ਮਮਤਾ, ਮਨ-ਮਾਇਆ ਤੋਂ ਬਚਾ ਕੇ ਰੱਖੋ, ਪਾਗਲ ਨਾ ਬਣੋ ਤੁਹਾਡਾ ਜੋ ਲਕਸ਼ ਅੱਲ੍ਹਾ, ਰਾਮ ਨੂੰ ਪਾਉਣ ਦਾ ਹੈ ਉਸ ਵੱਲ ਧਿਆਨ ਦਿਓ ਆਪਣੇ ਬੱਚਿਆਂ ਨਾਲ ਪਿਆਰ-ਮੁਹੱਬਤ ਕਰੋ ਪਰ ਹੱਦ ’ਚ ਰਹਿ ਕੇ ਜੇਕਰ ਉਹ ਗਲਤੀ ਕਰਦੇ ਹਨ, ਬੁਰਾਈ ਵੱਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੋਕੋ ਉਨ੍ਹਾਂ ਦਾ ਬੁਰਾਈ ’ਚ ਸਾਥ ਨਾ ਦਿਓ ਜੇਕਰ ਸਾਥ ਦੇ ਰਹੇ ਹੋ ਤਾਂ ਤੁਸੀਂ ਵੀ ਗੁਨਾਹਾਂ ਦੇ ਭਾਗੀਦਾਰ ਹੋ ਅਤੇ ਆਪਣੇ ਬੱਚੇ ਨੂੰ ਗੁਨਾਹਗਾਰ ਬਣਾਉਣ ’ਚ ਤੁਹਾਡਾ ਬਹੁਤ ਵੱਡਾ ਹੱਥ ਹੈ ਜੇਕਰ ਤੁਹਾਡੇ ’ਚ ਹਿੰਮਤ ਹੈ, ਜੇਕਰ ਤੁਸੀਂ ਉਸ ਨਾਲ ਪ੍ਰੇਮ ਕਰਦੇ ਹੋ ਤਾਂ ਉਨ੍ਹਾਂ ਦੇ ਅੰਦਰ ਜੋ ਬੁਰਾਈਆਂ ਹਨ ਉਹ ਉਨ੍ਹਾਂ ਦੇ ਮੂੰਹ ’ਤੇ ਕਹਿ ਕੇ ਉਨ੍ਹਾਂ ਨੂੰ ਰੋਕੋ ਇਸ ਲਈ ਮੋਹ-ਮਮਤਾ ਦੀ ਇੱਕ ਹੱਦ ਰੱਖੋ ਜੇਕਰ ਅੱਵਲ ਪਿਆਰ, ਸਭ ਤੋਂ ਉੱਚਾ ਦਰਜਾ ਕਿਸੇ ਨੂੰ ਦੇਣਾ ਹੈ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਪ੍ਰੇਮ ਨੂੰ ਦਿਓ ਜਿੰਨਾ ਬੇਗਰਜ਼-ਨਿਹਸਵਾਰਥ ਪ੍ਰਭੂ ਨਾਲ ਪ੍ਰੇਮ ਕਰੋਗੇ ਓਨਾ ਹੀ ਉਹ ਆਪਣੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਕਰ ਦੇਵੇਗਾ ਭਜਨ ਦੇ ਆਖਰ ’ਚ ਆਇਆ ਹੈ:-

‘ਬਾਕੀ ਜੋ ਸਮੇਂ ਹੈ ਲਾਭ ਉਠਾਲੇ, ਨਾਮ ਜਪਕਰ ਜੀਵਨ
ਸਫਲ ਬਣਾ ਲੇ
ਕਹੇਂ ‘ਸ਼ਾਹ ਸਤਿਨਾਮ ਜੀ’, ਕਰੇ ਨਾ ਯੇ ਕਾਮ ਜੀ,
ਹਾਇ ਤੂਨੇ ਯੇ ਕਿਆ ਕੀਆ’

ਇਸ ਬਾਰੇ ’ਚ ਲਿਖਿਆ ਦੱਸਿਆ ਹੈ:-
ਸਫਲ ਬਣਾ ਲੇ ਜਨਮ ਮਨੁੱਸ਼ ਕਾ, ਹਰੀ ਕਾ ਨਾਮ ਧਿਆਲੇ ਤੂ
ਸੰਤੋਂ ਕੇ ਚਰਨੋਂ ਮੇਂ ਅਪਣਾ ਪ੍ਰੇਮ-ਪਿਆਰ ਲਗਾ ਲੇ ਤੂ
ਕਰ ਅਰਜੋਈ ਮਾਲਿਕ ਕੇ ਆਗੇ, ਮਾਫ ਕਸੂਰ ਕਰਾ ਲੇ ਤੂ
ਸਤਿਸੰਗ ਕਰ ਸੰਤੋਂ ਕਾ ਭਾਈ, ਨਾਮ ਪਦਾਰਥ ਪਾ ਲੇ ਤੂ
ਬਾਕੀ ਜੋ ਸਮੇਂ ਹੈ ਲਾਭ ਉਠਾਲੇ,
ਨਾਮ ਜਪਕਰ ਜੀਵਨ ਸਫਲ ਬਣਾ ਲੇ
ਕਹੇਂ ‘ਸ਼ਾਹ ਸਤਿਨਾਮ ਜੀ’, ਕਰੇ ਨਾ ਯੇ ਕਾਮ ਜੀ,
ਹਾਇ ਤੂਨੇ ਯੇ ਕਿਆ ਕੀਆ

ਕਿ ਸਮਾਂ ਜੋ ਇਹ ਬਾਕੀ ਹੈ ਉਸ ਨੂੰ ਬਰਬਾਦ ਨਾ ਕਰੋ ਉਸ ’ਚ ਆਪਣੇ ਵਾਹਿਗੁਰੂ, ਅੱਲ੍ਹਾ, ਰਾਮ ਨੂੰ ਯਾਦ ਕਰੋ ਗੁਜ਼ਰ ਗਿਆ ਸੋ ਗੁਜ਼ਰ ਗਿਆ, ਉਸ ਦਾ ਫਿਕਰ ਕਰਨ ਨਾਲ ਉਹ ਵਾਪਸ ਤਾਂ ਆਉਣ ਤੋਂ ਰਿਹਾ ਪਰ ਜੋ ਸਮਾਂ ਤੁਹਾਡੇ ਕੋਲ ਹੈ ਉਸ ’ਚ ਮਾਲਕ ਨੂੰ ਯਾਦ ਕਰੋ ਰੂਹਾਨੀਅਤ ’ਚ ਇੱਕ ਕਹਾਵਤ ਮਸ਼ਹੂਰ ਹੈ-‘ਜਬ ਜਾਗੋ ਤਭੀ ਸਵੇਰਾ’ ਕਿ ਜੋ ਗੁਜ਼ਰ ਗਿਆ ਉਸ ਦੇ ਲਈ ਰੋਵੋ ਨਾ ਅੱਜ ਜੋ ਸਮਾਂ ਹੈ ਹੁਣ ਤੋਂ ਜਾਗ ਜਾਓ ਅਤੇ ਆਪਣੇ ਵਾਹਿਗੁਰੂ, ਅੱਲ੍ਹਾ, ਰਾਮ ਨੂੰ ਯਾਦ ਕਰੋ ਤਾਂ ਅਜਿਹੀਆਂ ਖੁਸ਼ੀਆਂ ਮਿਲਣਗੀਆਂ ਜੋ ਪਹਿਲਾਂ ਕਦੇ ਤੁਸੀ ਸੋਚੀਆਂ ਵੀ ਨਹੀਂ ਹੋਣਗੀਆਂ

ਵਾਹਿਗੁਰੂ ਦੇ ਪਿਆਰ-ਮੁਹੱਬਤ ’ਚ, ਅੱਲ੍ਹਾ, ਰਾਮ ਦੀ ਭਗਤੀ-ਇਬਾਦਤ ’ਚ ਬੇਅੰਤ, ਬੇਮਿਸਾਲ ਰਹਿਮਤਾਂ ਛੁਪੀਆਂ ਹੋਈਆਂ ਹਨ ਪਰ ਕੋਈ ਉਨ੍ਹਾਂ ਨੂੰ ਪਾਉਣ ਵਾਲਾ ਚਾਹੀਦਾ ਹੈ ਅਤੇ ਉਹ ਅਧਿਕਾਰ ਤੁਹਾਨੂੰ ਹੈ ਬਸ, ਸਿਮਰਨ ਕਰੋ, ਨੇਕ ਕਮਾਈ ਕਰੋ, ਸਭ ਨਾਲ ਨਿਹਸਵਾਰਥ ਪ੍ਰੇਮ ਕਰੋ, ਕਿਸੇ ਨੂੰ ਬੁਰਾ ਨਾ ਕਹੋ, ਨਾ ਸੁਣੋ ਮਾਲਕ ਦਾ ਸਿਮਰਨ ਕਰਦੇ ਹੋਏ, ਭਗਤੀ-ਇਬਾਦਤ ਕਰਦੇ ਹੋਏ ਉਸ ਦੀ ਦਇਆ-ਮਿਹਰ ਨਾਲ ਮਾਲਾਮਾਲ ਤੁਸੀਂ ਹੋ ਸਕਦੇ ਹੋ ਜਦੋਂ ਇਨਸਾਨ ਮਾਲਕ ਦਾ ਨਾਮ ਨਹੀਂ ਲੈਂਦਾ, ਸਿਮਰਨ ਨਹੀਂ ਕਰਦਾ ਤਾਂ ਦਇਆ-ਮਿਹਰ, ਰਹਿਮਤ ਨਾਲ ਝੋਲੀਆਂ ਕਿਵੇਂ ਭਰਨਗੀਆਂ ਇਸ ਲਈ ਸਿਮਰਨ ਜ਼ਰੂਰ ਕਰੋ, ਸੱਚੀ ਲਗਨ, ਤੜਫ ਨਾਲ ਸਿਮਰਨ ਕਰੋਗੇ ਤਾਂ ਤੁਹਾਡਾ ਮਨ ਵੀ ਕਾਬੂ ’ਚ ਆ ਜਾਏਗਾ ਅਤੇ ਸਿਮਰਨ ਕਰਨ ’ਚ ਵੀ ਮਜ਼ਾ ਆਏਗਾ ਪ੍ਰਭੂ-ਪਰਮਾਤਮਾ ਦੀ ਯਾਦ ’ਚ ਕਿਤੇ ਵੈਰਾਗ ਪੈਦਾ ਹੋ ਜਾਵੇ ਤਾਂ ਤਰੀ ਦੇ ਰਸਤੇ ਜਿੰਨਾ ਜਲਦੀ ਪਹੁੰਚਿਆ ਜਾਂਦਾ ਹੈ, ਖੁਸ਼ਕ ਨਵਾਜਾਂ, ਖੁਸ਼ਕ ਭਗਤੀ ਕਿਤੇ ਦੂਰ ਰਹਿ ਜਾਂਦੀ ਹੈ

ਪ੍ਰੇਮ, ਵੈਰਾਗ ਰੂਪੀ ਘੋੜੇ ’ਤੇ ਸਵਾਰ ਹੋ ਕੇ ਇਨਸਾਨ ਜਲਦ ਤੋਂ ਜਲਦ ਅੱਲ੍ਹਾ, ਮਾਲਕ ਦੇ ਪਿਆਰ-ਮੁਹੱਬਤ ਨੂੰ ਪਾ ਜਾਇਆ ਕਰਦੇ ਹਨ ਪਰ ਵੈਰਾਗ ਆਉਣਾ ਉਸ ਮਾਲਕ ਦੀ ਰਹਿਮਤ ਅਤੇ ਇਨਸਾਨ ਦੀ ਤੜਫ਼ ’ਤੇ ਨਿਰਭਰ ਕਰਦਾ ਹੈ ਜੇਕਰ ਤੜਫ਼ ਨਾਲ ਉਸ ਨੂੰ ਬੁਲਾਉਂਦਾ ਹੈ ਤਾਂ ਇਹ ਹੋ ਨਹੀਂ ਸਕਦਾ ਕਿ ਉਹ ਵਾਹਿਗੁਰੂ, ਸਤਿਗੁਰੂ ਨਾ ਆਏ ਪਰ ਉਸ ਦੀ ਯਾਦ ’ਚ ਕੋਈ ਤੜਫੇ ਤਾਂ ਸਹੀ ਪਰ ਕੋਈ ਨਹੀਂ ਤੜਫਦਾ ਬਲਕਿ ਉਸ ਤੋਂ ਤਾਂ ਕੰਮ ਲੈਂਦਾ ਹੈ ਕਹਿੰਦਾ ਹੈ

ਕਿ ਹੇ ਰਾਮ! ਲੱਖ ਲਗਾਇਆ ਹੈ ਚਾਰ ਲੱਖ ਕਰ ਦੇਣਾ ਤੈਨੂੰ ਸਵਾ ਸੌ ਦੇ ਦੇਵਾਂਗਾ ਕਿੰਨੇ ਝਾਂਸੇ ਦੇ ਰਿਹਾ ਹੈ ਇਨਸਾਨ ਮਾਲਕ ਨੂੰ ਤਾਂ ਭਾਈ! ਅਜਿਹਾ ਨਾ ਕਰੋ ਬਲਕਿ ਆਪਣੇ ਪਰਮ ਪਿਤਾ ਪਰਮਾਤਮਾ ਤੋਂ ਉਸੇ ਨੂੰ ਮੰਗੋ, ਮਾਲਕ ਤੋਂ ਮਾਲਕ ਨੂੰ ਮੰਗੋਗੇ ਤਾਂ ਉਹ ਮਿਲੇਗਾ ਅਤੇ ਜੇਕਰ ਉਹ ਮਿਲੇਗਾ ਤਾਂ ਦੁਨਿਆਵੀ ਚੀਜ਼ਾਂ ਦੀ ਕਮੀ ਨਹੀਂ ਰਹੇਗੀ ਇਸ ਲਈ ਈਸ਼ਵਰ ਤੋਂ, ਅੱਲ੍ਹਾ, ਵਾਹਿਗੁਰੂ, ਰਾਮ ਤੋਂ ਉਸੇ ਨੂੰ ਮੰਗਣਾ ਸੱਚੀ ਭਗਤੀ ਹੈ ਅਤੇ ਇਸੇ ਕਾਰਨ ਉਸ ਦੀ ਦਇਆ-ਮਿਹਰ ਨਾਲ ਝੋਲੀਆਂ ਲਬਾਲਬ ਭਰ ਜਾਇਆ ਕਰਦੀਆਂ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!