Dant Dard Ka Gharelu Upay

ਦੰਦ ਦਰਦ ‘ਚ ਅਜ਼ਮਾਓ ਇਹ ਨੁਸਖੇ, ਮਿਲੇਗਾ ਆਰਾਮ

Dant Dard Ka Gharelu Upay ਦੰਦਾਂ ‘ਚ ਦਰਦ ਹੋਣ ਦੀ ਪੀੜਾ ਕਿਸੇ ਵੀ ਇਨਸਾਨ ਨੂੰ ਹੋ ਸਕਦੀ ਹੈ ਅਤੇ ਇਸ ਲਈ ਇਨ੍ਹਾਂ ਦਾ ਸਹੀ ਤਰ੍ਹਾਂ ਨਾਲ ਖਿਆਲ ਰੱਖਣਾ ਕਾਫੀ ਜ਼ਰੂਰੀ ਹੁੰਦਾ ਹੈ, ਤਾਂ ਕਿ ਇਨ੍ਹਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ ਅਤੇ ਇਨ੍ਹਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ ਦੂਜੇ ਪਾਸੇ ਕਾਫ਼ੀ ਲੋਕਾਂ ਨੂੰ ਇਨ੍ਹਾਂ ‘ਚ ਦਰਦ ਦੀ ਸਮੱਸਿਆ ਰਹਿੰਦੀ ਹੈ ਅਤੇ ਉਹ ਇਸ ਦਰਦ ‘ਚ ਕਾਫ਼ੀ ਪ੍ਰੇਸ਼ਾਨ ਵੀ ਰਹਿੰਦੇ ਹਨ ਹਾਲਾਂਕਿ ਇਨ੍ਹਾਂ ‘ਚ ਹੋਣ ਵਾਲੇ ਦਰਦ ਨੂੰ ਘਰੇਲੂ ਇਲਾਜ ਦੀ ਮੱਦਦ ਨਾਲ ਠੀਕ ਕੀਤਾ ਜਾ ਸਕਦਾ ਹੈ

ਲੌਂਗ ਦਾ ਤੇਲ:

ਲੌਂਗ ਦਾ ਤੇਲ ਦੰਦਾਂ ਦੇ ਦਰਦ ਨੂੰ ਭਜਾਉਣ ‘ਚ ਪ੍ਰਭਾਵੀ ਹੁੰਦਾ ਹੈ ਅਤੇ ਇਸ ਲਈ ਹਰ ਕੋਈ ਦੰਦਾਂ ‘ਚ ਦਰਦ ਹੋਣ ਦੀ ਸਮੱਸਿਆ ‘ਤੇ ਇਸ ਤੇਲ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦਾ ਹੈ ਤੁਹਾਨੂੰ ਇਹ ਤੇਲ ਬਜ਼ਾਰੋਂ ਆਸਾਨੀ ਨਾਲ ਮਿਲ ਜਾਏਗਾ ਅਤੇ ਤੁਸੀਂ ਇਸ ਤੇਲ ਦੀਆਂ ਕੁਝ ਬੂੰਦਾਂ ਰੂੰ ‘ਚ ਪਾ ਕੇ, ਰੂੰ ਨੂੰ ਦਰਦ ਵਾਲੀ ਜਗ੍ਹਾ ‘ਤੇ ਕੁਝ ਦੇਰ ਤੱਕ ਰੱਖਣਾ ਹੋਵੇਗਾ ਅਤੇ ਅਜਿਹਾ ਕਰਦੇ ਹੀ ਕੁਝ ਸਮੇਂ ਬਾਅਦ ਤੁਹਾਡਾ ਇਹ ਦਰਦ ਸਹੀ ਹੋ ਜਾਏਗਾ

ਹਾਈਡ੍ਰੋਜਨ ਪਰਾਕਸਾਈਡ:

ਦੰਦਾਂ ‘ਚ ਦਰਦ ਹੋਣ ‘ਤੇ ਤੁਸੀਂ ਹਾਈਡ੍ਰੋਜਨ ਪਰਾਕਸਾਈਡ ਦਾ ਇਸਤੇਮਾਲ ਵੀ ਇਸ ਦਰਦ ਨੂੰ ਭਜਾਉਣ ਲਈ ਕਰ ਸਕਦੇ ਹਾਂ ਤੁਹਾਨੂੰ ਬਸ ਤਿੰਨ ਪ੍ਰਤੀਸ਼ਤ ਹਾਈਡ੍ਰੋਜਨ ਪਰਾਕਸਾਈਡ ਨੂੰ ਆਪਣੇ ਮੂੰਹ ‘ਚ ਕੁਝ ਦੇਰ ਲਈ ਰੱਖਣਾ ਹੋਵੇਗਾ ਥੋੜ੍ਹੀ ਦੇਰ ਬਾਅਦ ਇਸ ਨੂੰ ਮੂੰਹ ਤੋਂ ਕੱਢ ਦਿਓ ਅਤੇ ਸਾਫ਼ ਪਾਣੀ ਨਾਲ ਕੁਰਲੀ ਕਰ ਲਓ

ਬਰਫ:

ਬਰਫ਼ ਦੀ ਮੱਦਦ ਨਾਲ ਵੀ ਇਸ ਦਰਦ ਤੋਂ ਨਿਜ਼ਾਤ ਪਾਇਆ ਜਾ ਸਕਦੀ ਹੈ ਤੁਹਾਨੂੰ ਬਸ ਇੱਕ ਬਰਫ਼ ਪਲਾਸਟਿਕ ਦੇ ਥੈਲੇ ‘ਚ ਪਾਉਣੀ ਹੋਵੇਗੀ ਅਤੇ ਇਸ ਥੈਲੇ ਨੂੰ ਕਿਸੇ ਸਾਫ਼ ਕੱਪੜੇ ਅੰਦਰ ਲਪੇਟ ਕੇ ਆਪਣੇ ਦੰਦਾਂ ‘ਤੇ ਰੱਖਣਾ ਹੋਵੇਗਾ ਕੋਸ਼ਿਸ਼ ਕਰੋ ਕਿ ਤੁਸੀਂ ਇਸ ਨੂੰ 15 ਮਿੰਟ ਤੱਕ ਆਪਣੇ ਦੰਦਾਂ ‘ਤੇ ਰੱਖ ਸਕੋ, ਜੇਕਰ ਤੁਸੀਂ ਬਰਫ ਨੂੰ ਦਰਦ ਵਾਲੇ ਦੰਦ ‘ਤੇ ਨਹੀਂ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਮੂੰਹ ਦੇ ਉਸ ਹਿੱਸੇ ‘ਤੇ ਰੱਖ ਦਿਓ, ਜਿਸ ਦੇ ਹੇਠਾਂ ਤੁਹਾਡਾ ਉਹ ਦੰਦ ਜਿਸ ‘ਚ ਦਰਦ ਹੋ ਰਿਹਾ ਹੈ

ਇਸ ਤੋਂ ਇਲਾਵਾ ਤੁਸੀਂ ਆਪਣੇ ਅੰਗੂਠੇ ਅਤੇ ਤਰਜਨੀ ਉਂਗਲੀ ‘ਚ ਬਰਫ ਨੂੰ ਰਗੜ ਕੇ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ ਕਿਹਾ ਜਾਂਦਾ ਹੈ ਕਿ ਹਥੇਲੀ ‘ਚ ਬਰਫ਼ ਰਗੜਣ ਨਾਲ ਉਂਗਲਾਂ ਦੀਆਂ ਨਾੜਾਂ ਦਿਮਾਗ ‘ਚ ਠੰਡਾ ਸੰਕੇਤ ਭੇਜਦੀਆਂ ਹਨ ਜਿਸ ਦੇ ਚੱਲਦਿਆਂ ਦਿਮਾਗ ਤੱਕ ਤੁਹਾਡੇ ਦੰਦ ਦੇ ਦਰਦ ਦੇ ਸੰਕੇਤ ਨਹੀਂ ਪਹੁੰਚ ਪਾਉਂਦੇ ਹਨ

ਲਸਣ:

ਲਸਣ ਦੀ ਵਰਤੋਂ ਵੀ ਕਈ ਲੋਕਾਂ ਵੱਲੋਂ ਇਸ ਪੀੜਾ ਨੂੰ ਭਜਾਉਣ ਲਈ ਕੀਤੀ ਜਾਂਦੀ ਹੈ, ਇਸ ਲਈ ਜੇਕਰ ਤੁਹਾਡੇ ਦੰਦ ‘ਚ ਦਰਦ ਹੈ ਤਾਂ ਤੁਸੀਂ ਲਸਣ ਨੂੰ ਚਬਾ ਲਓ ਕਿਉਂਕਿ ਇਸ ਦੇ ਅੰਦਰ ਐਲੀਸਿਨ ਹੁੰਦਾ ਹੈ ਜੋ ਕਿ ਕੁਦਰਤੀ ਜੀਵਾਣੂੰਰੋਧੀ ਏਜੰਟ ਹੈ ਅਤੇ ਇਹ ਦਰਦ ਨੂੰ ਖ਼ਤਮ ਕਰ ਦਿੰਦਾ ਹੈ

ਗੰਢਾ:

ਗੰਢੇ ਅੰਦਰ ਰੋਗਾਣੂੰਰੋਧੀ ਗੁਣ ਹੁੰਦੇ ਹਨ ਜੋ ਕਿ ਮੂੰਹ ‘ਚ ਮੌਜ਼ੂਦ ਜੀਵਾਣੂੰ ਨੂੰ ਖ਼ਤਮ ਕਰਦਾ ਹੈ ਅਤੇ ਦੰਦਾਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ, ਇਸ ਲਈ ਜਿਨ੍ਹਾਂ ਲੋਕਾਂ ਨੂੰ ਇਨ੍ਹਾਂ ‘ਚ ਦਰਦ ਦੀ ਪ੍ਰੇਸ਼ਾਨੀ ਰਹਿੰਦੀ ਹੈ ਉਹ ਕੱਚੇ ਗੰਢੇ ਦਾ ਸੇਵਨ ਕਰਕੇ ਇਸ ਦਰਦ ਨੂੰ ਖ਼ਤਮ ਕਰ ਸਕਦੇ ਹਨ ਗੰਢੇ ਦੇ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ

ਹਲਦੀ ਦਾ ਪਾਊਡਰ:

ਆਪਣੇ ਦਰਦ ਤੋਂ ਰਾਹਤ ਪਾਉਣ ਲਈ ਤੁਸੀ ਬਸ ਹਲਦੀ ਦਾ ਪੇਸਟ ਤਿਆਰ ਕਰਕੇ, ਆਪਣੇ ਦੰਦਾਂ ‘ਤੇ ਲਾਉਣਾ ਹੋਵੇਗਾ ਇਸ ਪੇਸਟ ਨੂੰ ਤਿਆਰ ਕਰਨ ਲਈ ਤੁਹਾਨੂੰ ਲਾਭਕਾਰੀ ਹਲਦੀ ਦੇ ਪਾਊਡਰ ‘ਚ ਪਾਣੀ ਜਾਂ ਫਿਰ ਸ਼ਹਿਦ ਨੂੰ ਮਿਲਾਉਣਾ ਹੋਵੇਗਾ, ਫਿਰ ਇਸ ਪੇਸਟ ਨੂੰ ਰੂੰ ਦੀ ਮੱਦਦ ਨਾਲ ਉਸ ਦੰਦ ‘ਤੇ ਲਾ ਲਓ ਜਿਸ ‘ਚ ਤੁਹਾਨੂੰ ਦਰਦ ਹੋ ਰਿਹਾ ਹੈ

ਨਮਕੀਨ ਪਾਣੀ:

ਨਮਕੀਨ ਪਾਣੀ ਨਾਲ ਕੁਰਲੀ ਕਰਨ ਨਾਲ ਵੀ ਇਸ ਦਰਦ ਤੋਂ ਆਰਾਮ ਪਾਇਆ ਜਾ ਸਕਦਾ ਹੈ, ਇਸ ਲਈ ਤੁਸੀਂ ਖਾਣਾ ਖਾਣ ਤੋਂ ਬਾਅਦ ਇਸ ਪਾਣੀ ਨਾਲ ਕੁਰਲੀ ਜ਼ਰੂਰ ਕਰੋ, ਤਾਂ ਕਿ ਮੂੰਹ ‘ਚ ਮੌਜ਼ੂਦ ਜੀਵਾਣੂੰ ਖ਼ਤਮ ਹੋ ਸਕਣ ਅਤੇ ਤੁਹਾਨੂੰ ਦੰਦਾਂ ਦੇ ਦਰਦ ਤੋਂ ਨਿਜ਼ਾਤ ਮਿਲ ਸਕੇ

ਪੁਦੀਨੇ ਦੀ ਚਾਹ:

ਪੁਦੀਨੇ ਦੀ ਚਾਹ ਵੀ ਇਸ ਦਰਦ ਨੂੰ ਸਹੀ ਕਰਨ ‘ਚ ਫਾਇਦੇਮੰਦ ਸਿੱਧ ਹੁੰਦੀ ਹੈ ਅਤੇ ਇਸ ਨੂੰ ਪੀਣ ਨਾਲ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਨੂੰ ਬਣਾਉਣ ਲਈ ਤੁਹਾਨੂੰ ਬਸ ਪੁਦੀਨੇ ਦੇ ਕੁਝ ਸੁੱਕੇ ਹੋਏ ਪੱਤੇ ਲੈਣੇ ਹੋਣਗੇ ਅਤੇ ਉਨ੍ਹਾਂ ਨੂੰ ਗਰਮ ਪਾਣੀ ‘ਚ 20 ਮਿੰਟ ਲਈ ਉਬਾਲਣਾ ਹੋਵੇਗਾ 20 ਮਿੰਟ ਤੱਕ ਇਸ ਨੂੰ ਉਬਾਲਣ ਤੋਂ ਬਾਅਦ ਗੈਸ ਬੰਦ ਕਰਕੇ ਇਸ ਪਾਣੀ ਨੂੰ ਠੰਡਾ ਕਰ ਲਓ ਦੂਜੇ ਪਾਸੇ ਜਦੋਂ ਪੁਦੀਨੇ ਦਾ ਪਾਣੀ ਠੰਡਾ ਹੋ ਜਾਵੇ, ਤਾਂ ਤੁਸੀਂ ਇਸ ਪਾਣੀ ਨੂੰ ਮੂੰਹ ‘ਚ ਹੀ ਰੱਖੋ ਕੁਝ ਸਮੇਂ ਬਾਅਦ ਤੁਸੀਂ ਇਸ ਪਾਣੀ ਨੂੰ ਮੂੰਹ ‘ਚੋਂ ਕੱਢ ਦਿਓ ਜਾਂ ਫਿਰ ਇਸ ਪਾਣੀ ਨੂੰ ਪੀ ਲਓ ਕੁਝ ਦਿਨਾਂ ਤੱਕ ਇਹ ਪ੍ਰਕਿਰਿਆ ਕਰਨ ਨਾਲ ਤੁਹਾਡਾ ਦਰਦ ਠੀਕ ਹੋ ਜਾਵੇਗਾ

ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ:

  • ਦੰਦਾਂ ‘ਚ ਦਰਦ ਹੋਣ ‘ਤੇ ਅਕਸਰ ਲੋਕ ਦਿਨ ‘ਚ ਜ਼ਿਆਦਾ ਵਾਰ ਬੁਰੱਸ਼ ਕਰਨ ਲੱਗਦੇ ਹਨ, ਜੋ ਕਿ ਗਲਤ ਹੁੰਦਾ ਹੈ, ਕਿਉਂਕਿ ਜ਼ਿਆਦਾ ਬੁਰੱਸ਼ ਕਰਨ ਨਾਲ ਇਨ੍ਹਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਨਾਲ ਹੀ ਇਨ੍ਹਾਂ ‘ਚ ਹੋਣ ਵਾਲਾ ਦਰਦ ਹੋਰ ਵਧ ਜਾਂਦਾ ਹੈ
  • ਕੈਵਿਟੀ ਹੋਣ ‘ਤੇ ਤੁਸੀਂ ਤੁਰੰਤ ਡਾਕਟਰ ਤੋਂ ਇਸ ਦਾ ਇਲਾਜ ਕਰਵਾ ਲਓ, ਕਿਉਂਕਿ ਜ਼ਿਆਦਾ ਵਾਰ ਕੈਵਿਟੀ ਕਾਰਨ ਹੀ ਇਨ੍ਹਾਂ ‘ਚ ਦਰਦ ਹੁੰਦਾ ਹੈ ਜੇਕਰ ਸਮਾਂ ਰਹਿੰਦੇ ਕੈਵਿਟੀ ਨੂੰ ਸਹੀ ਨਹੀਂ ਕਰਵਾਇਆ ਜਾਂਦਾ ਹੈ, ਤਾਂ ਦੰਦ ਕਢਵਾਉਣ ਦੀ ਨੌਬਤ ਵੀ ਆ ਜਾਂਦੀ ਹੈ
  • ਮਿੱਠੀ ਚੀਜ਼ ਦਾ ਸੇਵਨ ਜ਼ਿਆਦਾ ਕਰਨ ਨਾਲ ਵੀ ਦੰਦਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਨ੍ਹਾਂ ‘ਚ ਦਰਦ ਵੀ ਹੋਣ ਲਗਦਾ ਹੈ, ਇਸ ਲਈ ਜ਼ਿਆਦਾ ਮਿੱਠੀ ਚੀਜ਼ ਦਾ ਸੇਵਨ ਕਰਨ ਤੋਂ ਤੁਸੀਂ ਬਚੋ ਅਤੇ ਇਸ ‘ਚ ਦਰਦ ਹੋਣ ਦੌਰਾਨ ਮਿੱਠਾ ਬਿਲਕੁਲ ਨਾ ਖਾਓ ਸੋਢਾ ਵੀ ਦੰਦਾਂ ਲਈ ਹਾਨੀਕਾਰਕ ਹੁੰਦਾ ਹੈ, ਇਸ ਲਈ ਤੁਸੀਂ ਉਨ੍ਹਾਂ ਚੀਜ਼ਾਂ ਦਾ ਸੇਵਨ ਵੀ ਨਾ ਕਰੋ, ਜਿਨ੍ਹਾਂ ‘ਚ ਸੋਢਾ ਹੁੰਦਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!