ਸਫਾਈ ਲਈ ਉਡੀਕ ਨਾ ਕਰੋ ਵੀਕੈਂਡ ਦੀ
ਘਰ ਨੂੰ ਸਾਫ਼ ਸੁਥਰਾ ਰੱਖਣਾ ਇੱਕ ਵੱਡਾ ਚੈਲੰਜ ਹੁੰਦਾ ਹੈ ਐਨਾ ਆਸਾਨ ਨਹੀਂ ਹੈ ਘਰ ਦਾ ਸਹੀ ਪ੍ਰਬੰਧ ਅਤੇ ਸਾਫ਼ ਰੱਖਣਾ ਜੇਕਰ ਤੁਸੀਂ ਦੋਨੋਂ ਕੰਮਕਾਜ਼ੀ ਹੋ ਫਿਰ ਤਾਂ ਇਹ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਪਰ ਅਸੰਭਵ ਨਹੀਂ ਦੋਨੋਂ ਮਿਲਜੁੱਲ ਕੇ ਆਪਣੇ ਸਮਾਨ ਨੂੰ ਸਹੀ ਤਰੀਕੇ ਨਾਲ ਰੱਖੋ ਤਾਂ ਸਮੱਸਿਆ ਕੁਝ ਘੱਟ ਹੋ ਜਾਂਦੀ ਹੈ
Also Read :- ਵਰਖ਼ਾ ਦੇ ਮੌਸਮ ’ਚ ਫੰਗਸ ਤੋਂ ਛੁਟਕਾਰਾ ਤੇ ਰੱਖੋ ਸਿਹਤ ਦਾ ਧਿਆਨ
Table of Contents
ਆਓ ਜਾਣਦੇ ਹਾਂ ਕੁਝ ਅਜਿਹੇ ਟਿੱਪਸ ਕਿ ਵੀਕੈਂਡ ’ਤੇ ਹੀ ਸਫਾਈ ਲਈ ਨਾ ਨਿਰਭਰ ਹੋਣਾ ਪਵੇ
ਬੈੱਡ ਤੋਂ ਉੱਠਦੇ ਹੀ ਬਿਸਤਰ ਠੀਕ ਕਰੋ:-
ਬਿਸਤਰ ਚੋਂ ਬਾਹਰ ਆਉਣ ਤੋਂ ਬਾਅਦ ਆਪਣੀ ਰੂਟੀਨ ਦੀ ਕਿਰਿਆ ਤੋਂ ਫਰੀ ਹੋ ਕੇ ਪਹਿਲਾਂ ਆਪਣਾ ਬਿਸਤਰ ਸਾਫ ਕਰਕੇ ਸਹੀ ਤਰੀਕੇ ਨਾਲ ਲਗਾ ਦਿਓ ਕਮਰਾ ਸਾਫ਼ ਲੱਗਣ ਲੱਗੇਗਾ ਘਰ ’ਚ ਸਾਰੇ ਮੈਂਬਰ ਆਪਣੀ ਡਿਊਟੀ ਸੰਭਾਲ ਲੈਣ ਤਾਂ ਸ਼ਾਮ ਨੂੰ ਘਰ ਆਉਣ ’ਤੇ ਘਰ ਪਹਿਲਾਂ ਤੋਂ ਬਹੁਤ ਵਧੀਆ ਅਤੇ ਸਾਫ਼ ਲੱਗੇਗਾ ਰਾਤ ਨੂੰ ਸਾਫ਼ ਬੈੱਡ ’ਤੇ ਸੌਣਾ ਵਧੀਆ ਵੀ ਲੱਗਦਾ ਹੈ ਅਤੇ ਨੀਂਦ ਵੀ ਵਧੀਆ ਆਉਂਦੀ ਹੈ
ਘਰ ’ਚ ਸਮਾਨ ਘੱਟ ਰੱਖੋ, ਸਫਾਈ ਓਨੀ ਆਸਾਨ ਹੋਵੇਗੀ:
ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਘਰ ’ਚ ਬੇਕਾਰ ਦਾ ਸਮਾਨ ਵੀ ਸੰਭਾਲੀ ਰੱਖਣਗੇ ਇਸ ਨਾਲ ਘਰ ’ਚ ਸਮਾਨ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਸਫਾਈ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਫਾਲਤੂ ਸਮਾਨ ਕਿਸੇ ਜ਼ਰੂਰਤਮੰਦ ਨੂੰ ਦੇ ਦਿਓ, ਵੇਚ ਦਿਓ ਜਾਂ ਫਿਰ ਸੁੱਟ ਦਿਓ ਤੁਸੀਂ ਖੁਦ ਮਹਿਸੂਸ ਕਰੋਂਗੇ ਕਿ ਹੁਣ ਸਫਾਈ ਕਰਨਾ ਹੋਰ ਆਸਾਨ ਹੋ ਗਿਆ ਹੈ
ਕੰਮ ਟਾਲੋ ਨਾ, ਤੁਰੰਤ ਨਿਪਟਾਓ:-
ਜਦੋਂ ਕਦੇ ਸਿੰਕ ਗੰਦਾ ਦਿਖੇ, ਸੈਲਫ ’ਤੇ ਮਿੱਟੀ ਦਿਖੇ, ਕੱਪੜੇ ਖਿੰਡੇ ਦਿੱਖਣ ਤਾਂ ਇਹ ਨਾ ਸੋਚੋ ਕਿ ਬਾਅਦ ’ਚ ਕਰ ਲਵਾਂਗੇ ਤੁਰੰਤ ਕਰ ਦੇਣ ਨਾਲ ਘਰ ਵਧੀਆ ਅਤੇ ਸਾਫ ਲੱਗੇਗਾ ਥੋੜ੍ਹੀ ਜਿਹੀ ਮਿਹਨਤ ਹਰ ਰੋਜ਼ ਕਰਨ ’ਤੇ ਥੱਕਾਣ ਵੀ ਘੱਟ ਹੋਵੇਗੀ ਅਤੇ ਵੀਕੈਂਡ ਦੀ ਉਡੀਕ ਵੀ ਨਹੀਂ ਕਰਨੀ ਪਵੇਗੀ ਵੀਕੈਂਡ ’ਤੇ ਜੇਕਰ ਕੋਈ ਜ਼ਰੂਰੀ ਕੰਮ ਆ ਜਾਵੇ ਤਾਂ ਤੁਹਾਡਾ ਘਰ ’ਚ ਖਿਲਾਰਾ ਹੋਰ ਵੱਧ ਜਾਵੇਗਾ ਜਿਸਨੂੰ ਨਿਪਟਾਉਣਾ ਮੁਸ਼ਕਿਲ ਹੋਵੇਗਾ ਅਤੇ ਥੱਕਾਣ ਭਰਿਆ ਵੀ ਰੋਜ ਦਾ ਕੰਮ ਰੋਜ ਨਿਪਟਾਉਣ ਦੀ ਆਦਤ ਵਧੀਆ ਹੁੰਦੀ ਹੈ
ਹਰ ਵਾਰ ਖਾਣਾ ਬਣਾਉਣ ਤੋਂ ਬਾਅਦ ਰਸੋਈ ਸਾਫ ਕਰੋ:-
ਖਾਣਾ ਬਣਾਉਣ ਤੋਂ ਬਾਅਦ ਸਾਰੇ ਡੱਬੇ ਆਪਣੀ ਜਗ੍ਹਾ ਰੱਖੋ ਚਕਲਾ ਵੇਲਣਾ-ਤਵਾ ਵੀ ਜੇਕਰ ਧੋ ਕੇ ਰੱਖਣਾ ਹੈ ਤਾਂ ਧੋ ਦਿਓ ਨਹੀਂ ਤਾਂ ਪੂੰਝਕੇ ਸਹੀ ਜਗ੍ਹਾ ’ਤੇ ਰੱਖੋ ਕੜ੍ਹਾਹੀ, ਕੁੱਕਰ, ਚਾਹ ਦਾ ਬਰਤਨ ਖਾਲੀ ਕਰਕੇ ਸਿੰਕ ’ਚ ਰੱਖੋ ਗੈਸ ਚੁੱਲ੍ਹੇ ਅਤੇ ਸਲੈਬ ’ਤੇ ਸੁੱਕੇ ਡਸਟਰ ਨਾਲ ਸਫਾਈ ਕਰ ਦਿਓ ਤਾਂ ਕਿ ਜਦੋਂ ਦੁਬਾਰਾ ਰਸੋਈ ’ਚ ਜਾਓ ਤਾਂ ਖਾਣਾ ਬਣਾਉਣ ਦਾ ਮੂਡ ਖਰਾਬ ਨਾ ਹੋਵੇ ਜੇਕਰ ਚਾਹ ਕਾਫ਼ੀ ਬਣਾ ਰਹੇ ਹੋ ਜਾਂ ਦੁੱਧ ਬੱਚਿਆਂ ਲਈ ਗਰਮ ਕਰ ਰਹੇ ਹੋ ਤਾਂ ਨਾਲ ਦੀ ਨਾਲ ਪੈਨ ਖਾਲੀ ਕਰਕੇ ਸਿੰਕ ’ਚ ਸਾਫ਼ ਕਰਨ ਲਈ ਰੱਖ ਦਿਓ ਚਾਹ ਪੱਤੀ ਡਸਟਬਿਨ ’ਚ ਪਾਓ ਜੇਕਰ ਬਰਤਨ ਖੁਦ ਸਾਫ਼ ਕਰਦੇ ਹੋ ਤਾਂ ਨਾਲ-ਨਾਲ ਬਰਤਨ ਸਾਫ਼ ਕਰਦੇ ਜਾਓ ਤਾਂ ਕਿ ਸਿੰਕ ’ਚ ਪਿਆ ਢੇਰ ਮੂਡ ਖਰਾਬ ਨਾ ਕਰੇ ਚਾਕੂ, ਲਾਈਟਰ ਅਤੇ ਮਾਚਿਸ ਵੀ ਸਹੀ ਜਗ੍ਹਾ ਰੱਖੋ ਤੁਹਾਡਾ ਕੰਮ ਵੀ ਆਸਾਨ ਹੋਵੇਗਾ ਅਤੇ ਸਮਾਂ ਵੀ ਬਚੇਗਾ
ਸੰਗੀਤ ਵੀ ਨਾਲ-ਨਾਲ ਸੁਣੋ:-
ਜੇਕਰ ਤੁਸੀਂ ਘਰੇਲੂ ਔਰਤ ਹੋ ਤਾਂ ਸਭ ਦੇ ਜਾਣ ਤੋਂ ਬਾਅਦ ਆਪਣੀ ਪਸੰਦ ਦਾ ਸੰਗੀਤ ਲਗਾਕੇ ਕੰਮ ਕਰੋ ਕੰਮ ਕਰਨ ਦੀ ਸਮੱਰਥਾ ਵੀ ਵਧੇਗੀ ਅਤੇ ਕੰਮ ਦਾ ਤਨਾਅ ਵੀ ਨਹੀਂ ਹੋਵੇਗਾ ਡਸਟਿੰਗ ਸਫਾਈ ਆਦਿ ਕੰਮ ਮਿਊਜ਼ਿਕ ਨਾਲ ਕਦੋਂ ਨਿਪਟ ਜਾਵੇਗਾ ਪਤਾ ਵੀ ਨਹੀਂ ਚੱਲੇਗਾ
ਘਰ ’ਚ ਰੱਖੋ ਹਨ ਹੈਂਡ ਵੈਕਯੂਮ ਕਲੀਨਰ:-
ਬੱਚਿਆਂ ਵਾਲੇ ਘਰ ’ਚ ਟੀਵੀ ਦੇਖਦੇ ਸਮੇਂ ਸੋਫੇ ’ਤੇ, ਕਾਰਪੇਟ ’ਤੇ ਬੱਚਿਆਂ ਤੋਂ ਕੁਝ ਨਾ ਕੁਝ ਡਿੱਗਣਾ ਸੁਭਾਵਿਕ ਹੈ ਅਜਿਹੇ ’ਚ ਵੱਡਾ ਵੈਕਯੂਮ ਕਲੀਨਰ ਕੱਢਕੇ ਸਫਾਈ ਕਰਨਾ ਮੁਸ਼ਕਿਲ ਲੱਗਦਾ ਹੈ ਪਰ ਹੈਂਡ ਵੈਕਯੂਮ ਕਲੀਨਰ ਨਾਲ ਸਫਾਈ ਕਰਨਾ ਆਸਾਨ ਹੁੰਦਾ ਹੈ ਜੇਕਰ ਬੱਚੇ ਥੋੜ੍ਹੇ ਵੱਡੇ ਹਨ ਤਾਂ ਉਨ੍ਹਾਂ ਤੋਂ ਘਰ ਦੀ ਸਫਾਈ ’ਚ ਮੱਦਦ ਲੈ ਸਕਦੇ ਹੋ, ਬੱਚੇ ਇਸਨੂੰ ਖੁਸ਼ੀ ਨਾਲ ਕਰਨਗੇ ਇਸ ਨਾਲ ਤੁਹਾਡਾ ਕੰਮ ਵੀ ਆਸਾਨ ਹੋ ਜਾਵੇਗਾ
ਕੱਪੜੇ ਵੀ ਰੋਜ਼ ਦੀ ਰੋਜ਼ ਧੋ ਲਓ:-
ਕੰਮਕਾਜ਼ੀ ਮਹਿਲਾਵਾਂ ਜ਼ਿਆਦਾਤਰ ਵੀਕੈਂਡ ’ਤੇ ਇਕੱਠੇ ਕੱਪੜੇ ਧੋਂਦੀਆਂ ਹਨ ਜੋ ਥੱਕਾਣ ਵੀ ਵਧਾਉਂਦਾ ਹੈ ਅਤੇ ਸਮਾਂ ਵੀ ਖੂਬ ਲੈਂਦਾ ਹੈ ਅਜਿਹੇ ’ਚ ਛੋਟੇ ਰੂਟੀਨ ਕੱਪੜੇ ਸਵੇਰੇ ਬਾਲਟੀ ’ਚ ਭਿਓ ਦਿਓ ਅਤੇ ਨਹਾਉਂਦੇ ਸਮੇਂ ਉਨ੍ਹਾਂ ਨੂੰ ਧੋ ਦਿਓ ਰੋਜ਼ ਦੇ ਕੱਪੜੇ ਧੋਣ ਤੋਂ ਬਾਅਦ ਹਫ਼ਤੇ ਦੇ ਅਖੀਰ ’ਚ ਬਸ ਵੱਡੇ ਕੱਪੜੇ ਮਸ਼ੀਨ ’ਚ ਪਾ ਦਿਓ ਵੀਕੈਂਡ ’ਤੇ ਤੁਸੀਂ ਆਰਾਮ ਵੀ ਕਰ ਸਕਦੇ ਹੋ
ਬੱਚਿਆਂ ਅਤੇ ਪਤੀ ਨੂੰ ਵੀ ਆਪਣੇ-ਆਪਣੇ ਸਮਾਨ ਨੂੰ ਸੰਭਾਲਣ ਦੀ ਆਦਤ ਸ਼ੁਰੂ ਤੋਂ ਪਾਓ ਤਾਂ ਕਿ ਸਾਰੇ ਕੰਮ ਦਾ ਬੋਝ ਤੁਹਾਡੇ ’ਤੇ ਨਾ ਰਹੇ ਮਿਲਜੁੱਲ ਕੇ ਨਿਯਮਿਤ ਤੌਰ ’ਤੇ ਸਮਾਨ ਨੂੰ ਸਹੀ ਤਰ੍ਹਾਂ ਨਾਲ ਰੱਖਿਆ ਜਾਵੇ ਤਾਂ ਵੀਕੈਂਡ ਦੀ ਉਡੀਕ ਨਹੀਂ ਕਰਨੀ ਪਵੇਗੀ ਵੀਕੈਂਡ ’ਤੇ ਤੁਸੀਂ ਪਰਿਵਾਰ ਨਾਲ ਘੁੰਮਣ ਜਾ ਸਕਦੇ ਹੋ, ਸ਼ਾਪਿੰਗ ਲਈ ਜਾ ਸਕਦੇ ਹੋ ਅਤੇ ਆਰਾਮ ਵੀ ਕਰ ਸਕਦੇ ਹੋ -(ਉਰਵਸ਼ੀ)