take care of health in rainy season

ਵਰਖ਼ਾ ਦੇ ਮੌਸਮ ’ਚ ਫੰਗਸ ਤੋਂ ਛੁਟਕਾਰਾ ਤੇ ਰੱਖੋ ਸਿਹਤ ਦਾ ਧਿਆਨ

ਤਪਦੀ ਧੁੱਪ ਦੀ ਰੁੱਤ ਗਰਮੀ ਦਾ ਅੰਤ ਹਵਾ, ਤੂਫਾਨ ਅਤੇ ਵਰਖ਼ਾ ਨਾਲ ਹੁੰਦਾ ਹੈ ਵੈਸੇ ਤਾਂ ਹਰ ਮੌਸਮ ’ਚ ਕੁਝ ਨਾ ਕੁਝ ਸਾਵਧਾਨੀਆਂ ਵਰਤਣੀਆਂ ਹੀ ਪੈਂਦੀਆਂ ਹਨ ਸਰਦ ਰੁੱਤ ’ਚ ਪਾਰਾ ਹੇਠਾਂ ਫਿਸਲ ਜਾਂਦਾ ਹੈ ਠੰਢ ਦੀ ਵਜ੍ਹਾ ਨਾਲ ਭੁੱਖ ਖੂਬ ਲਗਦੀ ਹੈ, ਥਕਾਣ ਘੱਟ ਹੁੰਦੀ ਹੈ ਜਦਕਿ ਗਰਮੀ ਦੀ ਰੁੱਤ ’ਚ ਭੁੱਖ ਘੱਟ ਲਗਦੀ ਹੈ ਅਤੇ ਥਕਾਣ ਜ਼ਿਆਦਾ ਹੁੰਦੀ ਹੈ ਪਿਆਸ ਬਹੁਤ ਲਗਦੀ ਹੈ

ਵਰਖਾ ਦੀ ਰੁੱਤ ਦਾ ਆਗਮਨ ਰਿਮਝਿਮ ਫੁਹਾਰ ਨਾਲ ਹੁੰਦਾ ਹੈ ਧਰਤੀ ਨੂੰ ਵੀ ਠੰਡਕ ਦਾ ਅਹਿਸਾਸ ਹੁੰਦਾ ਹੈ ਪਸ਼ੂ-ਪੰਛੀਆਂ ਨੂੰ ਵੀ ਸੁਖਦ ਅਨੁਭਵ ਹੁੰਦਾ ਹੈ ਸੁੱਕੇ ਦਰਖੱਤਾਂ ’ਤੇ ਵੀ ਰੌਣਕ ਆ ਜਾਂਦੀ ਹੈ ਹੌਲੀ-ਹੌਲੀ ਚਾਰੇ ਪਾਸਿਓਂ ਹਰਿਆਲੀ ਨਜ਼ਰ ਆਉਣ ਲਗਦੀ ਹੈ ਮੋਹਲੇਧਾਰ ਵਰਖ਼ਾ ਪੇ੍ਰਸ਼ਾਨੀਆਂ ਖੜ੍ਹੀਆਂ ਕਰ ਦਿੰਦੀ ਹੈ ਛੋਟੀਆਂ-ਛੋਟੀਆਂ ਨਦੀਆਂ ’ਚ ਵੀ ਊਫਾਨ ਸ਼ੁਰੂ ਹੋ ਜਾਂਦਾ ਹੈ ਨਾਲਿਆਂ ’ਚ ਹੜ੍ਹ ਆ ਜਾਂਦਾ ਹੈ ਅਤੇ ਹੇਠਲੀਆਂ ਬਸਤੀਆਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ

ਹੈਜਾ, ਪੀਲੀਆਂ, ਡੇਂਗੂ ਵਧਦਾ ਹੈ:

ਵਰਖ਼ਾ ਦੇ ਮੌਸਮ ’ਚ ਵੱਖ-ਵੱਖ ਤਰ੍ਹਾਂ ਦੇ ਰੋਗ ਵੀ ਹਮਲਾ ਕਰਨੇ ਸ਼ੁਰੂ ਕਰ ਦਿੰਦੇ ਹਨ ਗੰਦਗੀ ਅਤੇ ਚਿੱਕੜ ਨਾਲ ਮੱਛਰਾਂ ਅਤੇ ਮੱਖੀਆਂ ਦਾ ਹਮਲਾ ਸ਼ੁਰੂ ਹੋ ਜਾਂਦਾ ਹੈ ਹੈਜ਼ਾ, ਪੀਲੀਆ, ਡੇਂਗੂ ਅਤੇ ਮਲੇਰੀਆ ਤੋਂ ਪੀੜਤਾਂ ਦਾ ਇਲਾਜ ਡਾਕਟਰਾਂ ਲਈ ਮੁਸ਼ਕਲ ਚੁਣੌਤੀ ਬਣ ਜਾਂਦਾ ਹੈ ਡਾਕਟਰੀ ਸੇਵਾ ਬੌਣੀ ਨਜ਼ਰ ਆਉਣ ਲਗਦੀ ਹੈ ਬੱਚਿਆਂ ਦੀ ਸਿਹਤ ’ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ ਸਰਦੀ, ਖੰਘ, ਬੁਖਾਰ ਦੇ ਨਾਲ-ਨਾਲ ਡਾਇਰੀਆ ਵੀ ਕਹਿਰ ਢਾਉਣ ਲਗਦਾ ਹੈ ਮਲੇਰੀਆ ਅਤੇ ਪੀਲੀਆ ਤੋਂ ਸਾਡਾ ਸਮਾਜ ਹਾਲੇ ਵੀ ਮੁਕਤ ਕਿੱਥੋਂ ਹੋ ਸਕਿਆ ਹੈ ਪ੍ਰਸ਼ਾਸਨ ਦੀ ਪੋਲ ਤਾਂ ਵਰਖ਼ਾ ਹੋਣ ’ਤੇ ਹੀ ਖੱਲ੍ਹਦੀ ਹੈ ਸਬਜ਼ੀ ਅਤੇ ਫਲ ਬਜ਼ਾਰਾਂ ’ਚ ਚਿੱਕੜ ਦੀ ਵਜ੍ਹਾ ਨਾਲ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ ਸਬਜ਼ੀਆਂ ਸੜਦੀਆਂ ਵੀ ਜਲਦੀ ਹਨ ਅਤੇ ਫਲਾਂ ਅਤੇ ਸਬਜ਼ੀਆਂ ਦੀ ਸੜਨ ਹੀ ਕੂੜਾ-ਕਚਰਾ ਵਧਾਉਂਦੀਆਂ ਹਨ ਅਤੇ ਬਦਬੂ ਫੈਲਾਉਂਦੀਆਂ ਹਨ

ਅਸੀਂ ਖੁਦ ਦਿੰਦੇ ਹਾਂ ਬਿਮਾਰੀਆਂ ਨੂੰ ਸੱਦਾ:

ਸਫਾਈ ਕਰਮਚਾਰੀ ਜੇਕਰ ਗੰਦਗੀ ਨਾ ਫੈਲਣ ਦੇਣ ਤਾਂ ਹੈਜ਼ਾ ਟਾਲਿਆ ਜਾ ਸਕਦਾ ਹੈ ਵਰਖ਼ਾ ’ਚ ਵੀ ਫਲੂ ਵੀ ਕਹਿਰ ਢਾਉਂਦਾ ਹੈ ਵਾਇਰਲ ਫੀਵਰ ਤੋਂ ਲੋਕ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਬਦਕਿਸਮਤੀ ਇਹ ਹੈ ਕਿ ਸਾਡਾ ਰਵੱਈਆ ਨਹੀਂ ਬਦਲਦਾ ਆਪਣੇ-ਆਪਣੇ ਘਰ ਦੇ ਆਸ-ਪਾਸ ਛਿੜਕਾਅ ਕਰਕੇ ਅਸੀਂ ਮੱਛਰਾਂ ਨੂੰ ਕਹਿਰ ਢਾਉਣ ਤੋਂ ਰੋਕ ਸਕਦੇ ਹਾਂ ਦੂਸ਼ਿਤ ਪੀਣ ਵਾਲੇ ਪਾਣੀ, ਬਾਸੀ ਭੋਜਨ, ਖੁੱਲ੍ਹਿਆ ਹੋਇਆ ਆਹਾਰ, ਟਪਰੀਨੁੰਮਾ ਰੈਸਟੋਰੈਂਟ ਅਤੇ ਗੰਦਗੀ ਨਾਲ ਭਰੇ ਬਜ਼ਾਰਾਂ ’ਚ ਅਸੀਂ ਬਿਮਾਰੀਆਂ ਨੂੰ ਮੁਫ਼ਤ ’ਚ ਸੱਦਾ ਦਿੰਦੇ ਹਾਂ
ਵਰਖ਼ਾ ’ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜਿਸ ਦੇ ਕਾਰਨ ਪਾਣੀ ਵਾਲੇ ਫਲ ਅਤੇ ਸਬਜ਼ੀਆਂ ਬੇ-ਸਵਾਦ ਲੱਗਦੇ ਹਨ ਭਿੰਡੀ, ਕਰੇਲਾ, ਕੇਲਾ, ਪਪੀਤਾ ਸਿਹਤ ਦੀ ਦ੍ਰਿਸ਼ਟੀ ਤੋਂ ਲਾਭਦਾਇਕ ਹੁੰਦੇ ਹਨ ਪਾਣੀ ਉੱਬਾਲ ਕੇ ਪੀਓ ਸਾਫ਼-ਸਫ਼ਾਈ ’ਤੇ ਖਾਸ ਧਿਆਨ ਦਿਓ ਆਹਾਰ ਸਬੰਧਿਤ ਕੁਝ ਸਾਵਧਾਨੀਆਂ ਜ਼ਰੂਰ ਵਰਤੋ


ਸਾਵਧਾਨੀਆਂ

 • ਬਾਸੀ ਭੋਜਨ ਨਾ ਕਰੋ
 • ਕੱਟੇ ਫਲ, ਸਬਜ਼ੀਆਂ ਅਤੇ ਖੁੱਲ੍ਹੇ ’ਚ ਰੱਖੇ ਖਾਧ ਪਦਾਰਥ ਬਿਲਕੁਲ ਨਾ ਖਾਓ
 • ਫਰਿੱਜ਼ ’ਚ ਰੱਖੀਆਂ ਵਸਤੂਆਂ ਨੂੰ ਗਰਮ ਕਰਕੇ ਖਾਓ ਬਿਹਤਰ ਹੋਵੇਗਾ ਕਿ ਖਾਧ ਵਸਤੂਆਂ ਫਰਿੱਜ਼ ’ਚ ਨਾ ਰੱਖੋ
 • ਸਾਫ਼-ਸੁਥਰੇ ਬਰਤਨ ’ਚ ਖਾਣਾ ਪਕਾਓ
 • ਫਲਾਂ ਨੂੰ ਧੋ ਕੇ ਖਾਓ ਅਤੇ ਸਬਜ਼ੀਆਂ ਨੂੰ ਪਕਾਉਣ ਤੋਂ ਪਹਿਲਾਂ ਠੀਕ ਤਰ੍ਹਾਂ ਧੋਵੋ
 • ਫਾਸਟ ਫੂਡ ਅਤੇ ਠੰਡੇ ਪਾਣੀ ਤੋਂ ਦੂਰੀ ਬਣਾਏ ਰੱਖੋ
 • ਬੱਚਿਆਂ ਨੂੰ ਵਸਾਯੁਕਤ ਆਹਾਰ ਦਿਓ
 • ਪੱਤਾਗੋਭੀ ਤੇ ਫੁੱਲਗੋਭੀ ਦੀ ਸਬਜ਼ੀ ਨਾ ਖਾਓ
 • ਚਟਪਟਾ ਖਾਣ ਦਾ ਮਨ ਕਰੇ ਤਾਂ ਵਿਅੰਜਨ ਘਰੇ ਹੀ ਬਣਾਓ ਅਤੇ ਖਾਓ
 • ਸੰਤੁਲਿਤ ਆਹਾਰ ਹਰ ਮੌਸਮ ’ਚ ਫਾਇਦਾ ਕਰਦਾ ਹੈ
 • ਚਮੜੀ ਦੀ ਠੀਕ ਢੰਗ ਨਾਲ ਦੇਖਭਾਲ ਕਰੋ ਪੈਰਾਂ ਦੀ, ਨਾਖੂਨਾਂ ਦੀ ਸਫਾਈ ’ਤੇ ਧਿਆਨ ਦਿਓ
 • ਗਿੱਲੇ ਕੱਪੜੇ ਨਾ ਪਹਿਨੋ ਵਰਖ਼ਾ ’ਚ ਭਿੱਜਣ ’ਤੇ ਘਰ ਆਉਂਦੇ ਹੀ ਇਸ਼ਨਾਨ ਕਰੋ ਤੁਲਸੀ ਦੀ ਕਾਲੀ ਚਾਹ ਫਾਇਦੇਮੰਦ ਮੰਨੀ ਗਈ ਹੈ
 • ਪੇਟ ਦੇ ਰੋਗੀ ਖਾਣ-ਪੀਣ ਸਬੰਧਿਤ ਸਾਵਧਾਨੀਆਂ ਵਰਤਣ
 • ਦਸਤ ਲੱਗਣ ’ਤੇ ਲੂਣ-ਸ਼ੱਕਰ ਘੋਲ ਦਾ ਸੇਵਨ ਕਰੋ
 • ਡਾਕਟਰ ਦੀ ਸਲਾਹ ਦੇ ਬਗੈਰ ਦਵਾਈ ਨਾ ਖਾਓ ਭੁੱਲ ਕੇ ਵੀ ਆਪਣੇ ਡਾਕਟਰ ਖੁਦ ਨਾ ਬਣੋ
 • ਸਰਦੀ-ਖੰਘ ਨੂੰ ਗੰਭੀਰਤਾ ਨਾਲ ਲਓ ਅਤੇ ਆਯੂਰਵੈਦਿਕ ਦਵਾਈਆਂ ਪਸੰਦ ਕਰੋ
 • ਚਵਨਪ੍ਰਾਸ਼ ਸੇਵਨ ਫਾਇਦੇਮੰਦ ਹੈ ਕਿਉਂਕਿ ਇਹ ਸਰੀਰ ’ਚ ਰੋਗ ਪ੍ਰਤੀਕਾਰਕ ਸ਼ਕਤੀ ਵਿਕਸਤ ਕਰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!