ਅਟੁੱਟ ਵਿਸ਼ਵਾਸ ਦਾ ਪ੍ਰਤੀਕ: ਰੱਖੜੀ ਦਾ ਤਿਉਹਾਰ

ਤਿਉਹਾਰ ਸਾਡੀ ਜ਼ਿੰਦਗੀ ’ਚ ਅਹਿਮ ਮਾਇਨੇ ਰੱਖਦੇ ਹਨ ਵਿਅਕਤੀ ਨੂੰ ਵਿਅਕਤੀ ਨਾਲ ਜੋੜਨ ਅਤੇ ਸੰਸਕਾਰਾਂ ਨਾਲ ਬੰਨ੍ਹਣ ਦਾ ਇਸ ਤੋਂ ਬਿਹਤਰ ਬਦਲ ਹੋਰ ਕੋਈ ਹੋ ਵੀ ਨਹੀਂ ਸਕਦਾ ਇਸ ਪ੍ਰਥਾ ਨੂੰ ਹੋਰ ਵੀ ਦ੍ਰਿੜ੍ਹ ਕਰਦਾ ਹੈ ਰੱਖੜੀ ਦਾ ਤਿਉਹਾਰ! ਇਹ ਸਾਡੇ ਭਾਰਤੀ ਸਮਾਜ ’ਚ ਪਰਿਵਾਰ ਦੇ ਮਹੱਤਵ ਨੂੰ ਦਰਸਾਉਂਦਾ ਹੈ ਉਂਜ ਤਾਂ ਭਾਰਤ ’ਚ ਹਰ ਦਿਨ ਭਰਾ-ਭੈਣ ਇਕੱਠੇ ਮਿਲਜੁੱਲ ਕੇ ਪ੍ਰੇਮਪੂਰਵਕ ਰਹਿੰਦੇ ਹਨ ਪਰ ਰੱਖੜੀ ਦਾ ਖਾਸ ਦਿਨ ਭਰਾ-ਭੈਣ ਦੇ ਰਿਸ਼ਤੇ ਦੇ ਮਰ੍ਹਮ ਅਤੇ ਫਰਜ ਨੂੰ ਦਰਸਾਉਂਦਾ ਹੈ

ਰੱਖੜੀ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ, ਜੋ ਧਰਮ ਅਤੇ ਵਰਗ ਦੇ ਭੇਦ ਤੋਂ ਪਰ੍ਹੇ ਭਰਾ-ਭੈਣ ਦੇ ਸਨੇਹ ਦੀ ਅਟੁੱਟ ਡੋਰ ਦਾ ਪ੍ਰਤੀਕ ਹੈ ਭੈਣ ਵੱਲੋਂ ਭਰਾ ਨੂੰ ਰੱਖੜੀ ਬੰਨ੍ਹਣ ਨਾਲ ਦੋਵਾਂ ਦੇ ਵਿਸ਼ਵਾਸ ਅਤੇ ਪ੍ਰੇਮ ਦਾ ਜੋ ਰਿਸ਼ਤਾ ਬਣਦਾ ਹੈ, ਉਸ ਨੂੰ ਸ਼ਬਦਾਂ ’ਚ ਜ਼ਾਹਿਰ ਨਹੀਂ ਕੀਤਾ ਜਾ ਸਕਦਾ ਹੈ ਰੱਖੜੀ ਦਾ ਤਿਉਹਾਰ ਸਭ ਤੋਂ ਖੂਬਸੂਰਤ ਪਹਿਲੂ ਇਹੀ ਹੈ ਕਿ ਇਹ ਤਿਉਹਾਰ ਧਰਮ ਅਤੇ ਜਾਤੀ ਦੇ ਬੰਧਨਾਂ ਨੂੰ ਨਹੀਂ ਮੰਨਦਾ ਆਪਣੇ ਇਸੇ ਗੁਣ ਦੇ ਕਾਰਨ ਅੱਜ ਇਸ ਤਿਉਹਾਰ ਦੀ ਸ਼ਲਾਘਾ ਪੂਰੀ ਦੁਨੀਆਂ ’ਚ ਕੀਤੀ ਜਾਂਦੀ ਹੈ ਰੱਖੜੀ ਦਾ ਤਿਉਹਾਰ, ਜਿਸ ਦਾ ਜੇਕਰ ਅਸੀਂ ਸ਼ਾਬਦਿਕ ਅਰਥ ਦੇਖੀਏ ਤਾਂ ਰੱਖੜੀ ਦਾ ਅਰਥ ਹੈ ‘ਸੁਰੱਖਿਆ’ ਤੇ ਬੰਧਨ ਹੈ ‘ਰਿਸ਼ਤਾ ਨਿਭਾਉਣ ਦਾ ਸੰਕਲਪ’ ਆਪਣੇ ਭਰਾ ਜਾਂ ਭੈਣ ਦੇ ਪ੍ਰਤੀ ਪੇ੍ਰਮ ਅਤੇ ਉਸ ਦਾ ਖਿਆਲ ਰੱਖਣਾ ਹੀ ਇਸ ਤਿਉਹਾਰ ਦਾ ਆਧਾਰ ਹੈ ਇਹ ਪੂਰੇ ਪਰਿਵਾਰ ਨੂੰ ਇੱਕ ਧਾਗੇ ’ਚ ਪਿਰੋਂਦਾ ਹੈ ਅਤੇ ਇਹੀ ਇੱਕਜੁਟਤਾ ਤਿਉਹਾਰ ਦੇ ਰੂਪ ’ਚ ਇਸ ਦਿਨ ਦਰਸਾਈ ਜਾਂਦੀ ਹੈ

ਹਿੰਦੂ ਸਾਉਣ ਮਹੀਨੇ (ਜੁਲਾਈ-ਅਗਸਤ) ਦੀ ਪੂਰਨਿਮਾ ਦੇ ਦਿਨ ਮਨਾਇਆ ਜਾਣ ਵਾਲੇ ਇਹ ਤਿਉਹਾਰ ਭਰਾ ਦਾ ਭੈਣ ਦੇ ਪ੍ਰਤੀ ਪਿਆਰ ਦਾ ਪ੍ਰਤੀਕ ਹੈ ਰੱਖੜੀ ’ਤੇ ਭੈਣਾਂ ਭਰਾਵਾਂ ਦੀ ਸੱਜੀ ਬਾਹ ’ਤੇ ਰੱਖੜੀਆਂ ਬੰਨਦੀਆਂ ਹਨ, ਉਨਾਂ ਦਾ ਤਿਲਕ ਕਰਦੀਆਂ ਹਨ ਅਤੇ ਉਨ੍ਹਾਂ ਤੋਂ ਆਪਣੀ ਰੱਖਿਆ ਦਾ ਸੰਕਲਪ ਲੈਂਦੀਆਂ ਹਨ ਹਾਲਾਂਕਿ ਰੱਖੜੀ ਦੇ ਤਿਉਹਾਰ ਦੀ ਵਿਆਪਕਤਾ ਇਸ ਤੋਂ ਵੀ ਕਿਤੇ ਜ਼ਿਆਦਾ ਹੈ ਰੱਖੜੀ ਬੰਨ੍ਹਣਾ ਸਿਰਫ਼ ਭਰਾ-ਭੈਣ ਦੇ ਵਿੱਚ ਦਾ ਕਾਰਜਕਲਾਪ ਨਹੀਂ ਰਹਿ ਗਿਆ ਹੈ ਰੱਖੜੀ ਦੇਸ਼ ਦੀ ਰੱਖਿਆ, ਵਾਤਾਵਰਨ ਦੀ ਰੱਖਿਆ, ਹਿੱਤਾਂ ਦੀ ਰੱਖਿਆ ਆਦਿ ਲਈ ਵੀ ਬੰਨ੍ਹੀ ਜਾਣ ਲੱਗੀ ਹੈ ਵਿਸ਼ਵਕਵੀ ਰਵਿੰਦਰਨਾਥ ਠਾਕੁਰ ਨੇ ਇਸ ਤਿਉਹਾਰ ’ਤੇ ਬੰਗ-ਭੰਗ ਦੇ ਵਿਰੁੱਧ ’ਚ ਜਨ-ਜਾਗਰਣ ਕੀਤਾ ਸੀ ਅਤੇ ਇਸ ਤਿਉਹਾਰ ਨੂੰ ਏਕਤਾ ਅਤੇ ਭਾਈਚਾਰੇ ਦਾ ਪ੍ਰਤੀਕ ਬਣਾਇਆ ਸੀ


ਭੈਣਾਂ ਥਾਲਾਂ ’ਚ ਫਲ, ਫੁੱਲ, ਮਠਿਆਈਆਂ, ਰੋਲੀ, ਚੌਲ ਅਤੇ ਰੱਖੜੀਆਂ ਰੱਖ ਕੇ ਭਰਾ ਦਾ ਸਵਾਗਤ ਕਰਦੀਆਂ ਹਨ, ਰੋਲੀ-ਚੌਲ ਨਾਲ ਭਰਾ ਦਾ ਤਿਲਕ ਕਰਦੀਆਂ ਹਨ ਅਤੇ ਉਸ ਦੇ ਸੱਜੇ ਹੱਥ (ਕਲਾਈ) ’ਚ ਰੱਖੜੀਆਂ ਬੰਨ੍ਹਦੀਆਂ ਹਨ ਰੱਖੜੀ ਭੈਣ ਦੇ ਪਵਿੱਤਰ ਪ੍ਰੇਮ ਅਤੇ ਰੱਖਿਆ ਦੀ ਡੋਰੀ ਹੈ ਭਰਾ ਰੱਖੜੀ ਬੰਨ੍ਹਵਾ ਕੇ ਭੈਣ ਨੂੰ ਇਹ ਕਸਮ ਦਿੰਦੇ ਹਨ ਕਿ ‘ਅਗਰ ਭੈਣ ’ਤੇ ਕੋਈ ਸੰਕਟ ਜਾਂ ਮੁਸੀਬਤ ਆਵੇ, ਉਹ ਇਸ ਸੰਕਟ ਨਾਲ ਲੜਨ ’ਚ ਭੈਣ ਦੀ ਮੱਦਦ ਲਈ ਆਪਣੀ ਜਾਨ ਦੀ ਵੀ ਬਾਜ਼ੀ ਲਾ ਦੇਣਗੇ’

ਚੰਦਰ ਸ਼ੇਖਰ ਆਜ਼ਾਦ ਦਾ ਪ੍ਰਸੰਗ:-

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਕ੍ਰਾਂਤੀਕਾਰੀ ਚੰਦਰਸ਼ੇਖਰ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ ਫਿਰੰਗੀ ਉਨ੍ਹਾਂ ਦੇ ਪਿੱਛੇ ਲੱਗੇ ਹੋਏ ਸਨ ਫਿਰੰਗੀਆਂ ਤੋਂ ਬਚਣ ਲਈ ਸ਼ਰਨ ਲੈਣ ਲਈ ਆਜ਼ਾਦ ਇੱਕ ਤੂਫਾਨੀ ਰਾਤ ਨੂੰ ਇੱਕ ਘਰ ’ਚ ਜਾ ਪਹੁੰਚੇ ਜਿੱਥੇ ਇੱਕ ਵਿਧਵਾ ਆਪਣੀ ਬੇਟੀ ਨਾਲ ਰਹਿੰਦੀ ਸੀ ਹੱਟੇ-ਕੱਟੇ ਆਜ਼ਾਦ ਨੂੰ ਡਾਕੂ ਸਮਝ ਕੇ ਪਹਿਲਾਂ ਤਾਂ ਉਸ ਔਰਤ ਨੇ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਆਜਾਦ ਨੇ ਆਪਣੇ ਬਾਰੇ ਦੱਸਿਆ ਤਾਂ ਉਸਨੇ ਉਨ੍ਹਾਂ ਨੂੰ ਆਪਣੇ ਘਰ ’ਚ ਸ਼ਰਨ ਦੇ ਦਿੱਤੀ ਗੱਲਬਾਤ ਦੌਰਾਨ ਆਜਾਦ ਨੂੰ ਮਹਿਸੂਸ ਹੋਇਆ ਕਿ ਗਰੀਬੀ ਕਾਰਨ ਵਿਧਵਾ ਦੀ ਬੇਟੀ ਦੀ ਸ਼ਾਦੀ ’ਚ ਮੁਸ਼ਕਲ ਆ ਰਹੀ ਹੈ ਆਜ਼ਾਦ ਨੇ ਔਰਤ ਨੂੰ ਕਿਹਾ, ‘ਮੇਰੇ ਸਿਰ ’ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਹੈ, ਤੁਸੀਂ ਫਿਰੰਗੀਆਂ ਨੂੰ ਮੇਰੀ ਸੂਚਨਾ ਦੇ ਕੇ ਮੇਰੀ ਗ੍ਰਿਫ਼ਤਾਰੀ ’ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਪਾ ਸਕਦੇ ਹੋ ਅਤੇ ਤੁਸੀਂ ਆਪਣੀ ਬੇਟੀ ਦਾ ਵਿਆਹ ਕਰਵਾ ਸਕਦੇ ਹੋ’

ਇਹ ਸੁਣ ਕੇ ਵਿਧਵਾ ਰੋ ਪਈ ਉਸ ਨੇ ਕਿਹਾ-‘ਵੀਰੇ! ਤੁਸੀਂ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਹੱਥ ’ਚ ਲੈ ਕੇ ਘੁੰਮਦੇ ਹੋ ਅਤੇ ਪਤਾ ਨਹੀਂ ਕਿੰਨੀਆਂ ਬਹੂ-ਬੇਟੀਆਂ ਦੀਆਂ ਇੱਜ਼ਤਾਂ ਤੁਹਾਡੇ ਭਰੋਸੇ ਹੈ ਮੈਂ ਅਜਿਹਾ ਬਿਲਕੁਲ ਨਹੀਂ ਕਰ ਸਕਦੀ’ ਇਹ ਕਹਿੰਦੇ ਹੋਏ ਉਸ ਨੇ ਇੱਕ ਰੱਖੜੀ ਆਜ਼ਾਦ ਦੇ ਹੱਥਾਂ ’ਚ ਬੰਨ੍ਹ ਕੇ ਦੇਸ਼-ਸੇਵਾ ਦਾ ਵਚਨ ਲਿਆ ਸਵੇਰੇ ਜਦੋਂ ਵਿਧਵਾ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਆਜਾਦ ਜਾ ਚੁੱਕੇ ਸਨ ਅਤੇ ਸਿਰਹਾਣੇ ਦੇ ਹੇਠਾਂ 5000 ਰੁਪਏ ਪਏ ਸਨ ਉਸ ਦੇ ਨਾਲ ਇੱਕ ਪਰਚੀ ’ਤੇ ਲਿਖਿਆ ਸੀ- ‘ਆਪਣੀ ਪਿਆਰੀ ਭੈਣ ਲਈ ਇੱਕ ਛੋਟੀ ਜਿਹੀ ਭੇਂਟ!’ ਆਜ਼ਾਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!