good arrival of saints good message to humanity editorial

ਸੰਤਾਂ ਦਾ ਸ਼ੁੱਭ ਆਗਮਨ ਮਾਨਵਤਾ ਪ੍ਰਤੀ ਸ਼ੁੱਭ ਸੰਦੇਸ਼ -ਸੰਪਾਦਕੀ
ਪੂਜਨੀਕ ਗੁਰੂ ਜੀ ਦਾ ਪੂਰਾ ਜੀਵਨ ਮਾਨਵਤਾ ਨੂੰ ਸਮਰਪਿਤ ਹੈ ਕਿਸਾਨ ਖੁਦਕੁਸ਼ੀ ਦਾ ਰਾਹ ਛੱਡ ਕੇ ਆਪਣੀ ਖੇਤੀ ਨੂੰ ਲਾਹੇਵੰਦ ਬਣਾਵੇ ਤੇ ਖੁਸ਼ਹਾਲ ਰਹੇ ਨੌਜਵਾਨ ਪੀੜ੍ਹੀ ਗਲਤ ਕੰਮਾਂ ’ਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰੇ, ਕੀ ਵਪਾਰੀ ਵਰਗ, ਕੀ ਗ੍ਰਹਿਸਥੀ ਜੀਵਨ ਜੀਅ ਰਹੇ ਲੋਕ, ਭਾਵ ਪੂਜਨੀਕ ਗੁਰੂ ਜੀ ਨੇ ਦੇਸ਼, ਦੁਨੀਆਂ ਦੇ ਹਰ ਵਰਗ ਲਈ ਕਰਮ ਕਮਾਇਆ ਹੈ ਕਿ ਸਾਰੀ ਦੁਨੀਆਂ ਖੁਸ਼ਹਾਲ ਰਹੇ, ਮਨੁੱਖੀ ਸਮਾਜ ਤੰਦਰੁਸਤ ਰਹੇ

ਯੁੱਗਾਂ, ਯੁੱਗਾਂ ਤੋਂ ਸੰਤ-ਸਤਿਗੁਰੂ ਇਸ ਸ੍ਰਿਸ਼ਟੀ ’ਤੇ ਅਵਤਾਰ ਲੈਂਦੇ ਰਹੇ ਹਨ, ਕਿਉਂਕਿ ਸੰਤ-ਮਹਾਂਪੁਰਸ਼ ਸ੍ਰਿਸ਼ਟੀ ਦਾ ਆਧਾਰ ਹੁੰਦੇ ਹਨ, ਉਹਨਾਂ ਤੋਂ ਬਗੈਰ ਸ੍ਰਿਸ਼ਟੀ ਦਾ ਆਧਾਰ ਹੀ ਨਹੀਂ ਹੈ ਸੰਤਾਂ ਦੀ ਪਵਿੱਤਰ ਹਜ਼ੂਰੀ ਵਿੱਚ ਹੀ ਮਨੁੱਖ ਆਪਣੇ ਜੀਵਨ ਦੀਆਂ ਸਮੱਸਿਆਵਾਂ ਵਿੱਚੋਂ ਨਿਕਲਣ ’ਚ ਸਫਲ ਹੋਇਆ ਹੈ ਉਹਨਾਂ ਦਾ ਆਸਰਾ ਲੈ ਕੇ ਹੀ ਮਨੁੱਖ ਮਹਾਂਮਨੁੱਖ ਬਣ ਸਕਿਆ ਹੈ ਇਤਿਹਾਸ ’ਚ ਨਜ਼ਰ ਮਾਰੀਏ ਤਾਂ ਅਜਿਹੇ ਕਿੰਨੇ ਹੀ ਸਰਵੋਤਮ ਉਦਾਹਰਨ ਮਿਲਦੇ ਹਨ ਕਿ ਪਾਪ-ਕਰਮਾਂ ਵਿੱਚ ਡੁੱਬਿਆ ਇਨਸਾਨ ਸੰਤਾਂ ਦੀ ਸ਼ਰਨ ਪ੍ਰਾਪਤ ਕਰਕੇ ਭਗਤਾਂ ਦਾ ਦਰਜਾ ਹਾਸਲ ਕਰ ਗਏ ਅਤੇ ਦੂਜੇ ਲੋਕਾਂ ਲਈ ਵੀ ਉਹ ਪ੍ਰੇਰਨਾ ਸਾਬਤ ਹੋਏ ਹਨ ਇਹ ਸਭ ਸੰਤਾਂ ਦੀ ਸ਼ਰਨ ਦਾ ਹੀ ਕਮਾਲ ਹੈ ਧਰਤੀ ’ਤੇ ਮਨੁੱਖੀ ਗੁਣਾਂ ਨੂੰ ਬਣਾਈ ਰੱਖਣ ਲਈ ਸੰਤ ਅਵਤਾਰ ਧਾਰਨ ਕਰਦੇ ਹਨ

ਉਹਨਾਂ ਦਾ ਹਰ ਕਾਰਜ ਮਨੁੱਖ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਣ ਵਾਲਾ ਹੁੰਦਾ ਹੈ ਜਿਵੇਂ ਪੇੜ-ਪੌਦੇ ਆਪਣਾ ਫਲ ਖੁਦ ਨਹੀਂ ਖਾਂਦੇ ਦੂਜਿਆਂ ਲਈ ਪੈਦਾ ਕਰਦੇ ਹਨ, ਸਰੋਵਰ, ਸਮੁੰਦਰ ਵੀ ਪਾਣੀ ਖੁਦ ਨਹੀਂ ਪੀਂਦੇ ਦੂਜਿਆਂ ਨੂੰ ਹੀ ਵੰਡਦੇ ਹਨ, ਫੁੱਲ ਵੀ ਆਪਣੀ ਖੁਸ਼ਬੂ ਦੂਜਿਆਂ ਨੂੰ ਵੰਡਦੇ ਹਨ, ਇਸੇ ਤਰ੍ਹਾਂ ਸੰਤਾਂ ਦਾ ਜੀਵਨ ਵੀ ਪਰਉਪਕਾਰਾਂ ਦੀ ਮਿਸਾਲ ਹੁੰਦਾ ਹੈ ਸੰਤ ਪਰਮ ਪਿਤਾ ਪਰਮਾਤਮਾ ਦਾ ਹੁਕਮ ਪਾ ਕੇ ਜੀਵ ਸ੍ਰਿਸ਼ਟੀ ਦੇ ਉੱਧਾਰ ਦਾ ਉਦੇਸ਼ ਲੈ ਕੇ ਅਵਤਾਰ ਧਾਰਨ ਕਰਦੇ ਹਨ ‘ਨਾ ਕੋ ਵੈਰੀ ਨਹੀਂ ਬੇਗ਼ਾਨਾ ਸਗਲ ਸਿਉਂ ਹਮ ਕੋ ਬਨਆਈ’ ਸੰਤ ਕਦੇ ਕਿਸੇ ਨਾਲ ਵੀ ਵੈਰ-ਵਿਰੋਧ ਦਾ ਭਾਵ ਨਹੀਂ ਰੱਖਦੇ, ਕਦੇ ਕਿਸੇ ਨਾਲ ਭੇਦਭਾਵ ਦੀ ਭਾਵਨਾ ਉਹਨਾਂ ਅੰਦਰ ਨਹੀਂ ਹੁੰਦੀ ਹੈ ਉਹਨਾਂ ਦਾ ਸੱਚਾ-ਸੁੱਚਾ ਵਿਹਾਰ ਸਭਨਾਂ ਲਈ ਪਰਮਾਰਥ, ਦੂਜਿਆਂ ਭਾਵ ਸਾਰੀ ਖਲਕਤ ਦੀ ਖੁਸ਼ੀ ਲਈ ਹੁੰਦਾ ਹੈ ਸੰਤ ਸਭ ਦੇ ਭਲੇ ਲਈ ਹਮੇਸ਼ਾ ਦੁਆ ਕਰਦੇ ਹਨ, ਉਹ ਕਦੇ ਵੀ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਬੁਰਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰਿਸ਼ਟੀ ’ਤੇ ਅਵਤਾਰ ਧਾਰ ਕੇ ਸ੍ਰਿਸ਼ਟੀ ਦੀ ਭਲਾਈ ਦਾ ਬੀੜਾ ਚੁੱਕਿਆ ਹੈ ਉਨ੍ਹਾਂ ਨੇ 15 ਅਗਸਤ 1967 ਨੂੰ ਸੰਸਾਰ ’ਤੇ ਅਵਤਾਰ ਧਾਰਿਆ ਹੈ

ਪੂਜਨੀਕ ਗੁਰੂ ਜੀ ਦਾ ਪੂਰਾ ਜੀਵਨ ਮਾਨਵਤਾ ਨੂੰ ਸਮਰਪਿਤ ਹੈ ਕਿਸਾਨ ਖੁਦਕੁਸ਼ੀ ਦਾ ਰਾਹ ਛੱਡ ਕੇ ਆਪਣੀ ਖੇਤੀ ਨੂੰ ਲਾਹੇਵੰਦ ਬਣਾਵੇ ਤੇ ਖੁਸ਼ਹਾਲ ਰਹੇ ਨੌਜਵਾਨ ਪੀੜ੍ਹੀ ਗਲਤ ਕੰਮਾਂ ’ਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰੇ, ਕੀ ਵਪਾਰੀ ਵਰਗ, ਕੀ ਗ੍ਰਹਿਸਥੀ ਜੀਵਨ ਜੀਅ ਰਹੇ ਲੋਕ, ਭਾਵ ਪੂਜਨੀਕ ਗੁਰੂ ਜੀ ਨੇ ਦੇਸ਼, ਦੁਨੀਆਂ ਦੇ ਹਰ ਵਰਗ ਲਈ ਕਰਮ ਕਮਾਇਆ ਹੈ ਕਿ ਸਾਰੀ ਦੁਨੀਆਂ ਖੁਸ਼ਹਾਲ ਰਹੇ, ਮਨੁੱਖੀ ਸਮਾਜ ਤੰਦਰੁਸਤ ਰਹੇ ਇਨਸਾਨੀਅਤ ਦਾ ਵੱਧ ਤੋਂ ਵੱਧ ਭਲਾ ਹੋਵੇ ਵੱਧ ਤੋਂ ਵੱਧ ਲੋਕ ਪਰਮ ਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਲੋਕ-ਪ੍ਰਲੋਕ ਵਿੱਚ ਸੁਖੀ ਬਣਾਉਣ

ਸੰਤਾਂ ਦਾ ਹਰ ਪਲ ਮਾਨਵਤਾ ਤੇ ਸਮਾਜ ਦੇ ਭਲੇ ਲਈ ਗੁਜ਼ਰਦਾ ਹੈ ਅਤੇ ਇਸ ਤਰ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਮਨ, ਬਚਨ ਅਤੇ ਕਰਮ ਨਾਲ ਹਰ ਪਲ ਮਾਨਵਤਾ ਤੇ ਸਮਾਜ ਦੇ ਉੱਧਾਰ ਵਿੱਚ ਲੱਗੇ ਹੋਏ ਹਨ ਪੂਜਨੀਕ ਗੁਰੂ ਜੀ ਦੀ ਹਰ ਚਿੱਠੀ ਵਿੱਚ ਵੀ ਸੰਗਤ ਲਈ ਇਹੀ ਸੰਦੇਸ਼ ਹੁੰਦਾ ਹੈ ਜੇਕਰ ਹਰ ਇਨਸਾਨ ਪੂਜਨੀਕ ਗੁਰੂ ਜੀ ਵੱਲੋਂ ਦਿਖਾਏ ਗਏ ਮਾਨਵਤਾ ਭਲਾਈ ਦੇ ਮਾਰਗਦਰਸ਼ਨ ਨੂੰ ਫਾਲੋ ਕਰੇ ਅਤੇ ਆਪਣੇ ਜੀਵਨ ਨੂੰ ਉਹਨਾਂ ਅਨੁਸਾਰ ਢਾਲ ਲਵੇ ਤਾਂ ਹਰ ਕੋਈ ਸੁੱਖ, ਚੈਨ ਤੇ ਆਤਮਿਕ ਸਕੂਨ ਨਾਲ ਭਰ ਜਾਵੇ ਅਤੇ ਹਰ ਪਾਸੇ ਸਮਾਜ, ਦੇਸ਼ ਤੇ ਪੂਰੇ ਜਗਤ ਵਿੱਚ ਖੁਸ਼ਹਾਲੀ ਤੇ ਖੁਸ਼ੀ ਦੀਆਂ ਲਹਿਰਾਂ ਹੋਣ ਜ਼ਰੂਰਤ ਹੈ ਸਾਧ-ਸੰਗਤ ਲਈ ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ’ਤੇ ਅਮਲ ਕਰਨ ਦੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ 15 ਅਗਸਤ ਦੀਆਂ ਮੁਬਾਰਕਾਂ ਹੋਣ ਜੀ
-ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!