malai kofta recipe -sachi shiksha punjabi

ਮਲਾਈ ਕੋਫਤਾ

ਸਮੱਗਰੀ:

  • 1 ਕੱਪ ਪਨੀਰ ਕੱਦੂਕਸ਼ ਕੀਤਾ ਹੋਇਆ,
  • 2 ਆਲੂ ਉੱਬਲੇ ਹੋਏ,
  • 1 ਟੀ ਸਪੂਨ ਕਾਜੂ,
  • 1 ਸਪੂਨ ਕਿਸ਼ਮਿਸ਼,
  • 3 ਟੀ ਸਪੂਨ ਮੱਕੀ ਦਾ ਆਟਾ,
  • 1/4 ਟੀ ਸਪੂਨ ਗਰਮ ਮਸਾਲਾ,
  • 1/2 ਟੀ ਸਪੂਨ ਲਾਲ ਮਿਰਚ,
  • 2 ਟੀ ਸਪੂਨ ਤੇਲ,
  • 2 ਪਿਆਜ,
  • 2 ਟਮਾਟਰ,
  • 1 ਟੀ ਸਪੂਨ ਅਦਰਕ ਲੱਸਣ ਦਾ ਪੇਸਟ,
  • 1/2 ਟੀ ਸਪੂਨ ਹਲਦੀ,
  • 1/2 ਕੱਪ ਕਾਜੂ ਦਾ ਪੇਸਟ,
  • 1 ਤੇਜ਼ ਪੱਤਾ,
  • 1 ਟੁਕੜਾ ਦਾਲ ਚੀਨੀ,
  • 2 ਇਲਾਇਚੀ,
  • 2 ਲੌਂਗ,
  • 1 ਟੀ ਸਪੂਨ ਕਸੂਰੀ ਮੈਥੀ,
  • 2 ਟੀ ਸਪੂਨ ਧਨੀਆ ਪੱਤਾ,
  • 2 ਟੀ ਸਪੂਨ ਕਰੀਮ,
  • ਨਮਕ ਸਵਾਦ ਅਨੁਸਾਰ

Also Read :-

ਮਲਾਈ ਕੋਫਤਾ ਬਣਾਉਣ ਦੀ ਵਿਧੀ:

ਮਲਾਈ ਕੋਫਤਾ ਬਣਾਉਣ ਲਈ ਸਭ ਤੋਂ ਪਹਿਲਾਂ ਉੱਬਲੇ ਹੋਏ ਆਲੂ ਨੂੰ ਛਿੱਲ ਕੇ ਮੈਸ਼ ਕਰਲੋ ਹੁਣ ਇੱਕ ਬਾਊਲ ’ਚ ਮੈਸ਼ ਕੀਤਾ ਹੋਇਆ ਆਲੂ, ਮੱਕੀ ਦਾ ਆਟਾ, ਕੱਦੂਕਸ਼ ਕੀਤਾ ਹੋਇਆ ਪਨੀਰ, ਨਮਕ, ਮਿਰਚ, ਗਰਮ ਮਸਾਲਾ, ਕਾਜੂ, ਕਿਸ਼ਮਿਸ਼ ਆਦਿ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਇਨ੍ਹਾਂ ਸਭ ਨੂੰ ਮਿਲਾ ਕੇ ਇੱਕ ਮਿਸ਼ਰਣ ਬਣਾ ਲਓ

ਇਸ ਮਿਸ਼ਰਣ ਨੂੰ ਗੋਲ ਕਰਕੇ ਕੋਫ਼ਤੇ ਬਣਾ ਲਓ ਹੁਣ ਇੱਕ ਕੜਾਹੀ ਲਓ ਇਸ ’ਚ ਤੇਲ ਗਰਮ ਕਰ ਲਓ ਹੁਣ ਬਣਾਏ ਹੋਏ ਕੋਫਤੇ ਉਸ ’ਚ ਪਾ ਕੇ ਤਲ ਲਓ ਸਾਰੇ ਕੋਫਤਿਆਂ ਨੂੰ ਇੰਜ ਹੀ ਤਲੋ ਤੇ ਇੱਕ ਪਲੇਟ ’ਚ ਕੱਢਕੇ ਰੱਖ ਲਓ ਪਿਆਜ ਤੇ ਟਮਾਟਰ ਨੂੰ ਕੱਟਕੇ ਬਾਰੀਕ ਪੀਸ ਲਓ ਕੜਾਹੀ ਨੂੰ ਗੈਸ ’ਤੇ ਰੱਖਕੇ ਤੇਲ ਗਰਮ ਕਰ ਲਓ ਹੁਣ ਉਸ ’ਚ ਜ਼ੀਰਾ ਪਾਓ ਜ਼ੀਰਾ ਗਰਮ ਹੋਣ ’ਤੇ ਉਸ ’ਚ ਦਾਲ ਚੀਨੀ, ਇਲਾਇਚੀ, ਲੌਂਗ, ਤੇਜ਼ ਪੱਤਾ ਪਾ ਕੇ ਭੁੰਨੇ ਨਾਲ ਹੀ ਉਸ ’ਚ ਪਿਆਜ਼ ਟਮਾਟਰ ਦਾ ਬਣਿਆ ਹੋਇਆ

ਮਿਸ਼ਰਣ ਵੀ ਪਾ ਦਿਓ ਹੁਣ ਪੂਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ ਹੁਣ ਇਸ ’ਚ ਹਲਦੀ, ਮਿਰਚ, ਅਦਰਕ ਲੱਸਣ ਦਾ ਪੇਸਟ, ਗਰਮ ਮਸਾਲਾ ਆਦਿ ਪਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਤੇਲ ਵੱਖ ਨਾ ਹੋਣ ਲੱਗੇ ਐਨਾ ਕਰਨ ਤੋਂ ਬਾਅਦ 2-3 ਕੱਪ ਪਾਣੀ ਪਾ ਦਿਓ ਤੇ ਕੁਝ ਦੇਰ ਗੈਸ ’ਤੇ ਪੱਕਣ ਲਈ ਛੱਡ ਦਿਓ ਜਦੋਂ ਐਨਾ ਮਿਸ਼ਰਣ ਪੱਕ ਜਾਏ ਤਾਂ ਉਸ ’ਚ ਬਣਾਏ ਹੋਏ ਕੋਫ਼ਤੇ ਪਾ ਦਿਓ ਕੁਝ ਦੇਰ ਪਕਾਉਣ ਲਈ ਹਲਕੇ ਸੇਕੇ ’ਤੇ ਛੱਡ ਦਿਓ ਕੁਝ ਹੀ ਦੇਰ ’ਚ ਤੁਹਾਡਾ ਗਰਮ- ਗਰਮ ਮਲਾਈ ਕੋਫ਼ਤਾ ਤਿਆਰ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ