ਨੰਨ੍ਹਾ ਚਿੱਤਰਕਾਰ -ਬਾਲ ਕਹਾਣੀ Children’s story
ਬੰਟੀ ਨੂੰ ਚਿੱਤਰਕਾਰੀ ਦਾ ਬਹੁਤ ਸ਼ੌਂਕ ਸੀ ਉਸਨੂੰ ਨਦੀ, ਪਹਾੜ, ਝਰਨੇ ਆਦਿ ਕੁਦਰਤੀ ਦ੍ਰਿਸ਼ਾਂ ਦਾ ਚਿੱਤਰ ਬਣਾਉਣਾ ਬਹੁਤ ਪਸੰਦ ਸੀ ਉਸਦੇ ਮਾਮਾ ਜੀ ਦਾ ਘਰ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਇੱਕ ਪਿੰਡ ’ਚ ਸੀ ਜਦੋਂ ਵੀ ਉਸਨੂੰ ਛੁੱਟੀ ਮਿਲਦੀ, ਉਹ ਚਿੱਤਰਕਾਰੀ ਦਾ ਸਾਮਾਨ ਲੈ ਕੇ ਆਪਣੇ ਮਾਮਾ ਜੀ ਦੇ ਪਿੰਡ ਪਹੁੰਚ ਜਾਂਦਾ ਅਤੇ ਖੂਬ ਚਿੱਤਰ ਬਣਾਉਂਦਾ ਇਸ ਵਾਰ ਵੀ ਜਦੋਂ ਗਰਮੀ ਦੀਆਂ ਛੁੱਟੀਆਂ ਹੋਈਆਂ ਤਾਂ ਉਹ ਆਪਣੇ ਮਾਮਾ ਜੀ ਦੇ ਪਿੰਡ ਪਹੁੰਚ ਗਿਆ ਮਾਮਾ ਜੀ ਉਸਨੂੰ ਦੇਖ ਕੇ ਬਹੁਤ ਖੁਸ਼ ਹੋਏ ਉਨ੍ਹਾਂ ਨੇ ਹੱਸਦੇ ਹੋਏ ਪੁੱਛਿਆ, ‘‘ਚਿੱਤਰਕਾਰੀ ਦਾ ਸਾਮਾਨ ਨਾਲ ਲੈ ਕੇ ਆਏ ਹੋ ਨਾ ਬੇਟਾ?’’।
‘‘ਹਾਂ-ਹਾਂ, ਮਾਮਾ ਜੀ’’ ਉਸਨੇ ਝੱਟ ਕਿਹਾ ‘‘ਸ਼ਾਬਾਸ਼, ਇਸ ਵਾਰ ਮੈਂ ਤੁਹਾਨੂੰ ਇੱਕ ਅਜਿਹੀ ਥਾਂ ਦਾ ਪਤਾ ਦੱਸਾਂਗਾ ਜਿੱਥੇ ਬੈਠ ਕੇ ਤੁਹਾਨੂੰ ਚਿੱਤਰਕਾਰੀ ਕਰਨ ’ਚ ਬਹੁਤ ਮਜ਼ਾ ਆਵੇਗਾ’’ ਮਾਮਾ ਜੀ ਬੋਲੇ ‘‘ਸਿਰਫ ਪਤਾ ਦੱਸਣ ਨਾਲ ਕੰਮ ਨਹੀਂ ਚੱਲੇਗਾ ਤੁਹਾਨੂੰ ਮੇਰੇ ਨਾਲ ਉਸ ਥਾਂ ’ਤੇ ਜਾਣਾ ਪਵੇਗਾ’’ ‘‘ਠੀਕ ਹੈ, ਮੈਂ ਚੱਲਾਂਗਾ’’। ਅਗਲੀ ਸਵੇਰੇ ਬੰਟੀ ਛੇਤੀ-ਛੇਤੀ ਤਿਆਰ ਹੋ ਗਿਆ ਅਤੇ ਮਾਮਾ ਜੀ ਨੂੰ ਕਹਿੰਦਾ, ‘‘ਮਾਮਾ ਜੀ ਚੱਲੋ, ਮੈਂ ਤਿਆਰ ਹੋ ਗਿਆ ਹਾਂ’’।
‘‘ਬੇਟਾ, ਮੈ ਹਾਲੇ ਪਸ਼ੂਆਂ ਲਈ ਟੋਕੇ ’ਤੇ ਪੱਠੇ ਕੁਤਰਨੇ ਹਨ ਥੋੜ੍ਹੀ ਦੇਰ ਬਾਅਦ ਚੱਲਾਂਗੇ ਤੁਸੀਂ ਉਦੋਂ ਤੱਕ ਖੇਡੋ’’ ਮਾਮਾ ਜੀ ਨੇ ਕਿਹਾ ਕਹਿ ਕੇ ਉਹ ਪੱਠੇ ਕੁਤਰਨ ਵਾਲੇ ਟੋਕੇ ’ਤੇ ਪੱਠੇ ਕੁਤਰਨ ਲੱਗੇ। ‘‘ਮਾਮਾ ਜੀ, ਮੈਂ ਤੁਹਾਡੀ ਮੱਦਦ ਕਰਾਂ, ਕੰਮ ਜਲਦੀ ਪੂਰਾ ਹੋ ਜਾਵੇਗਾ’’ ਐਨਾ ਕਹਿ ਕੇ ਉਹ ਪੱਠੇ ਚੁੱਕ ਕੇ ਟੋਕੇ ’ਚ ਰੁੱਗ ਲਾਉਣ ਲੱਗਾ। ‘‘ਨਹੀਂ ਬੇਟਾ, ਤੁਸੀਂ ਰਹਿਣ ਦਿਓ ਤੁਹਾਡੇ ਤੋਂ ਨਹੀਂ ਹੋਵੇਗਾ ਇਹ ਬਹੁਤ ਸਾਵਧਾਨੀ ਦਾ ਕੰਮ ਹੈ ਤੁਹਾਡਾ ਹੱਥ ਟੋਕੇ ’ਚ ਆ ਜਾਵੇਗਾ’’ ਮਾਮਾ ਜੀ ਉਸਨੂੰ ਸਮਝਾਉਂਦੇ ਹੋਏ ਬੋਲੇ ਪਰ ਬੰਟੀ ਮਾਮਾ ਜੀ ਦੀ ਗੱਲ ਅਣਸੁਣੀ ਕਰਕੇ ਟੋਕੇ ’ਚ ਜਲਦੀ-ਜਲਦੀ ਰੁੱਗ ਲਾਉਣ ਲੱਗਾ ਉਦੋਂ ਅਚਾਨਕ ਉਸਦਾ ਸੱਜਾ ਹੱਥ ਟੋਕੇ ’ਚ ਫਸ ਗਿਆ। Children’s story
ਉਸਦੀਆਂ ਪੰਜੇ ਉਂਗਲਾਂ ਵੱਢੀਆਂ ਗਈਆਂ ਉਹ ਖੂਬ ਜ਼ੋਰ ਨਾਲ ਚੀਕਿਆ ਤੇ ਬੇਹੋਸ਼ ਹੋ ਗਿਆ ਚਾਰੇ ਪਾਸੇ ਖੂਨ ਹੀ ਖੂਨ ਫੈਲ ਗਿਆ
ਇਹ ਦੇਖ ਕੇ ਮਾਮਾ ਜੀ ਬੁਰੀ ਤਰ੍ਹਾਂ ਘਬਰਾ ਗਏ ਬੰਟੀ ਨੂੰ ਤੁਰੰਤ ਚੁੱਕ ਕੇ ਪਿੰਡ ਦੇ ਹੀ ਇੱਕ ਡਾਕਟਰ ਕੋਲ ਲੈ ਗਏ। ਡਾਕਟਰ ਨੇ ਮੱਲ੍ਹਮ-ਪੱਟੀ ਕਰ ਦਿੱਤੀ ਅਤੇ ਸੁਝਾਅ ਦਿੰਦੇ ਹੋਏ ਕਿਹਾ, ‘‘ਮੇਰੇ ਵਿਚਾਰ ਨਾਲ ਇਸਨੂੰ ਤੁਰੰਤ ਸ਼ਹਿਰ ਲੈ ਜਾਓ, ਕਿਉਂਕਿ ਖੂਨ ਵਗਣਾ ਪੂਰੀ ਤਰ੍ਹਾਂ ਬੰਦ ਨਹੀਂ ਹੋ ਰਿਹਾ ਹੈ’’। ਮਾਮਾ ਜੀ ਨੇ ਆਪਣੀ ਜੀਪ ਕੱਢੀ ਅਤੇ ਆਪਣੇ ਇੱਕ ਦੋਸਤ ਨਾਲ ਬੰਟੀ ਨੂੰ ਲੈ ਕੇ ਤੁਰੰਤ ਸ਼ਹਿਰ ਰਵਾਨਾ ਹੋ ਗਏ
ਬੰਟੀ ਦੀ ਹਾਲਤ ਦੇਖ ਕੇ ਪਾਪਾ ਬਹੁਤ ਘਬਰਾ ਗਏ ਮਾਂ ਤਾਂ ਜ਼ੋਰ-ਜ਼ੋਰ ਦੀ ਰੋਣ ਹੀ ਲੱਗੀ।
ਉਹ ਬੰਟੀ ਨੂੰ ਇੱਕ ਡਾਕਟਰ ਕੋਲ ਲੈ ਗਏ ਡਾਕਟਰ ਨੇ ਚੰਗੀ ਤਰ੍ਹਾਂ ਮੱਲ੍ਹਮ-ਪੱਟੀ ਕੀਤੀ ਅਤੇ ਦਵਾਈਆਂ ਦਿੱਤੀਆਂ ਜਿਸ ਨਾਲ ਖੂਨ ਵਗਣਾ ਬੰਦ ਹੋ ਗਿਆ। ਡਾਕਟਰ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਇਹ ਆਪਣੇ ਸੱਜੇ ਹੱਥ ਨਾਲ ਕੋਈ ਵੀ ਕੰਮ ਨਹੀਂ ਕਰ ਸਕੇਗਾ
ਸਭ ਨੂੰ ਇਸ ਹਾਦਸੇ ’ਤੇ ਬਹੁਤ ਦੁੱਖ ਹੋਇਆ ਹੌਲੀ-ਹੌਲੀ ਬੰਟੀ ਦੇ ਹੱਥ ਦਾ ਜ਼ਖਮ ਠੀਕ ਹੋ ਗਿਆ ਪਰ ਉਹ ਆਪਣੇ ਹੱਥ ਨੂੰ ਲੈ ਕੇ ਹਮੇਸ਼ਾ ਦੁਖੀ ਰਹਿੰਦਾ ਸੀ ਉਹ ਸੋਚਦਾ, ‘‘ਮੈਂ ਅਪਾਹਿਜ਼ ਹੋ ਗਿਆ ਹਾਂ ਹੁਣ ਮੈਂ ਹੱਥ ਨਾਲ ਕਦੇ ਲਿਖ ਨਹੀਂ ਸਕਾਂਗਾ ਪੇਂਟਿੰਗ ਵੀ ਨਹੀਂ ਕਰ ਸਕਾਂਗਾ’’।
ਕਦੇ-ਕਦੇ ਉਹ ਹੁਭਕੀਂ ਭਰ ਕੇ ਰੋ ਪੈਂਦਾ ਸੀ ਮਾਂ ਉਸਨੂੰ ਹਮੇਸ਼ਾ ਸਮਝਾਉਂਦੀ ਰਹਿੰਦੀ ਸੀ ਅਤੇ ਉਸਦੇ ਮਨ ’ਚੋਂ ਨਿਰਾਸ਼ਾ ਕੱਢਣ ਦੇ ਯਤਨ ’ਚ ਲੱਗੀ ਰਹਿੰਦੀ ਸੀ ਇੱਕ ਦਿਨ ਮਾਂ ਨੇ ਉਸਨੂੰ ਕਿਹਾ, ‘‘ਬੇਟਾ, ਤੁਸੀਂ ਖੱਬੇ ਹੱਥ ਨਾਲ ਲਿਖਣ ਦਾ ਅਭਿਆਸ ਕਰੋ ਦੇਖਣਾ, ਕੁਝ ਹੀ ਦਿਨਾਂ ’ਚ ਤੁਸੀਂ ਉਸੇ ਤਰ੍ਹਾਂ ਲਿਖਣਾ ਸਿੱਖ ਜਾਓਗੇ ਜਿਵੇਂ ਸੱਜੇ ਨਾਲ ਲਿਖਦੇ ਸੀ’’। ਖੱਬੇ ਹੱਥ ਨਾਲ ਤਾਂ ਉਹ ਆਪਣਾ ਕੰਮ ਕਰ ਹੀ ਲੈਂਦਾ ਸੀ ਸ਼ਰਟ ਪਹਿਨ ਲੈਂਦਾ ਸੀ, ਬਟਨ ਵੀ ਬੰਦ ਕਰ ਲੈਂਦਾ ਸੀ ਖਾਣਾ ਵੀ ਖਾ ਲੈਂਦਾ ਸੀ ਉਸਨੇ ਲਿਖਣ ਦਾ ਵੀ ਅਭਿਆਸ ਸ਼ੁਰੂ ਕਰ ਦਿੱਤਾ।
ਸ਼ੁਰੂ ’ਚ ਉਸਨੂੰ ਬੜੀ ਮੁਸ਼ਕਿਲ ਹੋਈ ਉਸਦੀ ਲਿਖਾਈ ਅਜਿਹੀ ਹੋ ਜਾਂਦੀ ਜਿਵੇਂ ਕੋਈ ਛੋਟਾ ਬੱਚਾ ਲਿਖਣਾ ਸਿੱਖ ਰਿਹਾ ਹੋਵੇ ਪਰ ਹੌਲੀ-ਹੌਲੀ ਸਭ ਠੀਕ ਹੁੰਦਾ ਗਿਆ ਉਸਦੇ ਮਨ ’ਚੋਂ ਨਿਰਾਸ਼ਾ ਦੇ ਬੱਦਲ ਵੀ ਦੂਰ ਹੋਣ ਲੱਗੇ। ਫਿਰ ਇੱਕ ਦਿਨ ਉਸਨੇ ਆਪਣੀ ਮਾਂ ਨੂੰ ਕਿਹਾ, ‘‘ਮਾਂ ਮੈਂ ਫਿਰ ਤੋਂ ਪੇਂਟਿੰਗ ਸ਼ੁਰੂ ਕਰਨਾ ਚਾਹੁੰਦਾ ਹਾਂ ਕੀ ਮੈਂ ਖੱਬੇ ਹੱਥ ਨਾਲ ਬੁਰਸ਼ ਫੜ ਕੇ ਪੇਂਟਿੰਗ ਨਹੀਂ ਬਣਾ ਸਕਦਾ?’’। ‘‘ਹਾਂ ਬੇਟਾ! ਤੁਸੀਂ ਖੱਬੇ ਹੱਥ ਨਾਲ ਚਿੱਤਰ ਬਣਾ ਸਕਦੇ ਹੋ ਜੇਕਰ ਮਨ ’ਚ ਉਤਸ਼ਾਹ ਹੋਵੇ ਅਤੇ ਕੁਝ ਕਰਨ ਦੀ ਇੱਛਾ ਹੋਵੇ ਤਾਂ ਵਿਅਕਤੀ ਕੀ ਕੁਝ ਨਹੀਂ ਕਰ ਸਕਦਾ’’ ਮਾਂ ਉਸਦਾ ਹੌਂਸਲਾ ਵਧਾਉਂਦੀ ਹੋਈ ਬੋਲੀ।
ਉਹ ਖੱਬੇ ਹੱਥ ਨਾਲ ਪੇਂਟਿੰਗ ਬਣਾਉਣ ਦਾ ਅਭਿਆਸ ਕਰਨ ਲੱਗਾ ਸ਼ੁਰੂ ਵਿਚ ਉਸ ਤੋਂ ਪੇਂਟਿੰਗ ਠੀਕ ਤਰ੍ਹਾਂ ਨਹੀਂ ਬਣਦੀ ਸੀ ਫਿਰ ਵੀ ਉਹ ਲੱਗਿਆ ਹੀ ਰਹਿੰਦਾ ਸੀ। ਆਖਿਰ ਉਸਦੀ ਮਿਹਨਤ ਰੰਗ ਲਿਆਉਣ ਲੱਗੀ ਜੋ ਵੀ ਉਸਦੀ ਬਣਾਈ ਪੇਂਟਿੰਗ ਨੂੰ ਦੇਖਦਾ, ਖੂਬ ਪ੍ਰਸੰਸਾ ਕਰਦਾ। ਇੱਕ ਵਾਰ ਸਕੂਲ ’ਚ ਜ਼ਿਲ੍ਹਾ ਪੱਧਰੀ ਦਸਤਕਾਰੀ ਮੁਕਾਬਲਾ ਹੋਇਆ ਜਿਸ ’ਚ ਉਸਨੇ ਆਪਣੇ ਖੱਬੇ ਹੱਥ ਨਾਲ ਬਣਾਈ ਗਈ ਪੇਂਟਿੰਗ ਦਾ ਪ੍ਰਦਰਸ਼ਨ ਕੀਤਾ। ਉਸਦੀ ਪੇਂਟਿੰਗ ਨੂੰ ਖੂਬ ਸਲਾਹਿਆ ਗਿਆ ਅਤੇ ਐਵਾਰਡ ਲਈ ਚੁਣਿਆ ਗਿਆ ਜਦੋਂ ਉਸਨੇ ਐਵਾਰਡ ਪ੍ਰਾਪਤ ਕੀਤਾ ਤਾਂ ਵਾਤਾਵਰਨ ਤਾੜੀਆਂ ਨਾਲ ਗੂੰਜ ਉੱਠਿਆ।
-ਹੇਮੰਤ ਯਾਦਵ