ਕੰਨਿਆ ਦੀ ਸ਼ਾਦੀ ’ਚ ਕੀਤਾ ਆਰਥਿਕ ਸਹਿਯੋਗ
ਬਲਾਕ ਬਿਆਨਾ (ਕਰਨਾਲ) ਦੇ ਸੇਵਾਦਾਰਾਂ ਨੇ ਲੋੜਵੰਦ ਪਰਿਵਾਰ ਦੀਆਂ ਦੋ ਲੜਕੀਆਂ ਦੀ ਸ਼ਾਦੀ ’ਚ ਆਰਥਿਕ ਸਹਿਯੋਗ ਕਰਦੇ ਹੋਏ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ
Table of Contents
ਇਸ ਦੌਰਾਨ ਸੇਵਾਦਾਰਾਂ ਨੇ ਕਰੀਬ ਇੱਕ ਲੱਖ ਰੁਪਏ ਦਾ ਘਰੇਲੂ ਸਮਾਨ ਦਿੱਤਾ,
ਜਿਸ ’ਚ ਡਬਲ ਬੈੱਡ, ਬਿਸਤਰ, ਪੱਖਾ, ਪ੍ਰੈੱਸ, ਕੂਕਰ, ਗੱਦੇ, ਬਰਤਨ, ਪਾਇਲ, ਸੋਨੇ ਦਾ ਕੋਕਾ ਅਤੇ 5100 ਰੁਪਏ ਨਗਦ ਸ਼ਾਮਲ ਹਨ ਜਿਕਰਯੋਗ ਹੈ ਕਿ ਇਹ ਬਲਾਕ 7 ਅਨਾਥ ਭਾਈ ਭੈਣਾਂ ਦਾ ਪਾਲਣ-ਪੋਸ਼ਣ ਕਰ ਰਿਹਾ ਹੈ ਇਨ੍ਹਾਂ ਦੇ ਪਿਤਾ ਦੀ ਸਾਲ 2014 ’ਚ ਸੜਕ ਹਾਦਸੇ ’ਚ ਮੌਤ ਹੋ ਗਈ ਸੀ, ਜਦਕਿ 2016 ’ਚ ਇਨ੍ਹਾਂ ਦੀ ਮਾਤਾ ਦੀ ਵੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ
ਜਦੋਂ ਕਿਸੇ ਵੀ ਰਿਸ਼ਤੇਦਾਰ ਅਤੇ ਸਗੇ-ਸੰਬੰਧੀਆਂ ਨੇ ਇਨ੍ਹਾਂ ਭੈਣ-ਭਾਈਆਂ ਦਾ ਹੱਥ ਨਹੀਂ ਫੜਿਆ ਤਾਂ ਬਲਾਕ ਬਿਆਨਾ ਦੇ ਸੇਵਾਦਾਰ ਇਨ੍ਹਾਂ ਦਾ ਸਹਾਰਾ ਬਣੇ ਅਤੇ ਬੀਤੇ 8 ਸਾਲਾਂ ’ਚ ਮਕਾਨ ਬਣਾ ਕੇ ਦੇਣ ਤੋਂ ਲੈ ਕੇ ਬੱਚਿਆਂ ਦੀ ਸਿੱਖਿਆ, ਰਾਸ਼ਨ ਅਤੇ ਲੜਕੀਆਂ ਦੀ ਸ਼ਾਦੀ ’ਚ ਸਹਿਯੋਗ ਕਰ ਰਹੇ ਹਨ ਬਲਾਕ ਵਾਲੇ ਦੋ ਲੜਕੀਆਂ ਦੀ ਸ਼ਾਦੀ ਪਹਿਲਾਂ ਵੀ ਕਰਵਾ ਚੁੱਕੇ ਹਨ
ਸੇਵਾ ਦੇ ਕਾਰਜ ’ਚ
45 ਮੈਂਬਰ ਅਸ਼ਵਰੀ ਇੰਸਾਂ, ਸੋਮਨਾਥ ਵਰਮਾ, ਡਾ. ਚਰਨ ਸਿੰਘ, ਜੈ ਸਿੰਘ, ਸੁਲੇਖ ਚੰਦ, ਸਤਬੀਰ, ਤਨੁਜ, ਸੁੱਖਵਿੰਦਰ, ਰਾਮਚੰਦਰ ਜਰਨੈਲ, ਭਾਰਤ ਇੰਸਾਂ, ਪ੍ਰੇਮ, ਸੰਜੀਵ, ਜਗੀਰ ਅਤੇ ਭੈਣ ਸਿਲਪੀ, ਸ਼ੀਲਾ, ਸਰੋਜ਼, ਕਮਲੇਸ਼ ਡਾ. ਰਾਧਾ, 45 ਮੈਂਬਰ ਰੇਨੂੰ ਇੰਸਾਂ, ਮੀਨਾ ਇੰਸਾਂ, ਮਮਤਾ ਇੰਸਾਂ ਸਮੇਤ ਸਾਰੀ ਸਾਧ-ਸੰਗਤ ਨੇ ਸਹਿਯੋਗ ਦਿੱਤਾ