huge future prospects in mathematics -sachi shiksha punjabi

ਗਣਿਤ ਵਿਸ਼ੇ ’ਚ ਭਵਿੱਖ ਦੀਆਂ ਮਜ਼ਬੂਤ ਸੰਭਾਵਨਾਵਾਂ ਅਤੇ ਬਦਲ

ਕੋਈ ਵੀ ਦੇਸ਼ ਸਿਰਫ਼ ਉਦੋਂ ਤਰੱਕੀ ਕਰ ਸਕਦਾ ਹੈ , ਜਦੋਂ ਉਸ ਦੇਸ਼ ਦਾ ਨਾਗਰਿਕ ਪੜਿ੍ਹਆ-ਲਿਖਿਆ ਹੋਵੇਗਾ ਹਰੇਕ ਵਿਅਕਤੀ ਦਾ ਸਿੱਖਿਆ ਪ੍ਰਾਪਤ ਕਰਨ ਦਾ ਮੁੱਖ ਉਦੇਸ਼ ਦੇਸ਼ ਅਤੇ ਸਮਾਜ ਦਾ ਸਾਰੇ ਦੌਰ ਵਿਕਾਸ ਕਰਨ ਦੇ ਨਾਲ-ਨਾਲ ਖੁਦ ਦਾ ਵਿਅਕਤੀਗਤ ਵਿਕਾਸ ਕਰਨਾ ਵੀ ਹੁੰਦਾ ਹੈ ਵਿਅਕਤੀਗਤ ਵਿਕਾਸ ਲਈ ਚੰਗੇ ਰੁਜ਼ਗਾਰ ਦੀ ਜ਼ਰੂਰਤ ਹੈ

ਇਹ ਉਦੋਂ ਸੰਭਵ ਹੈ ਜਦੋਂ ਵਿਦਿਆਰਥੀ ਸਹੀ ਸਮੇਂ ’ਤੇ ਸਹੀ ਵਿਸ਼ਿਆਂ ਦੀ ਚੋਣ ਕਰਕੇ ਆਪਣੇ ਉਜਵੱਲ ਭਵਿੱਖ ਬਾਰੇ ਫੈਸਲਾ ਲਵੇ ਪਰ ਜ਼ਿਆਦਾਤਰ ਵਿਦਿਆਰਥੀ ਪੂਰੀ ਜਾਣਕਾਰੀ ਦੀ ਘਾਟ ਕਾਰਨ ਗਲਤ ਵਿਸ਼ਿਆਂ ਦੀ ਚੋਣ ਕਰ ਬੈਠਦੇ ਹਨ, ਇਸ ਲਈ ਇਹ ਬੇਹੱਦ ਮਹੱਤਵਪੂਰਨ ਹੋ ਜਾਂਦਾ ਹੈ ਕਿ ਹਰੇਕ ਵਿਦਿਆਰਥੀ ਆਪਣੀ ਸਿੱਖਿਆ ਦੇ ਖੇਤਰ ਦੀ ਚੋਣ ਬਹੁਤ ਸੋਚ-ਸਮਝਕੇ ਅਤੇ ਉਸ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਅਤੇ ਆਪਣੀ ਰੁਚੀ ਅਨੁਸਾਰ ਕਰੇ ਇਸ ਲਈ ਉਹ ਆਪਣੇ ਅਧਿਆਪਕ ਦੀ ਮੱਦਦ ਵੀ ਲੈ ਸਕਦਾ ਹੈ ਜਿਹੜੇ ਵਿਦਿਆਰਥੀਆਂ ’ਚ ਤਰਕ, ਮਾਨਸਿਕ, ਸਮੱਰਥਾ, ਇਕਾਗਰਤਾ, ਸ਼ੁੱਧਤਾ ਅਤੇ ਆਤਮਵਿਸ਼ਵਾਸ ਵਰਗੇ ਗੁਣ ਮੌਜ਼ੂਦ ਹੁੰਦੇ ਹਨ, ਉਨ੍ਹਾਂ ਨੂੰ ਗਣਿਤ ਵਿਸ਼ੇ ਨੂੰ ਆਪਣੇ ਕਰੀਅਰ ਲਈ ਚੁਣਨਾ ਚਾਹੀਦਾ ਇਸ ਲਈ ਉਨ੍ਹਾਂ ਨੂੰ ਇਸ ਵਿਸ਼ੇ ਦੇ ਵੱਖ-ਵੱਖ ਕੋਰਸਾਂ ਅਤੇ ਉਨ੍ਹਾਂ ਨਾਲ ਸਬੰਧਿਤ ਰੁਜ਼ਗਾਰ ਬਾਰੇ ਜਾਣਕਾਰੀ ਲੈਣਾ ਬਹੁਤ ਜ਼ਰੂਰੀ ਹੈ

ਸਾਡੇ ਦੇਸ਼ ’ਚ ਲਗਭਗ ਸਾਰੇ ਸੂਬਿਆਂ ’ਚ ਜਮਾਤ ਦਸਵੀਂ ਤੱਕ ਗਣਿਤ ਵਿਸ਼ਾ ਜ਼ਰੂਰੀ ਹੈ ਜਮਾਤ 11ਵੀਂ ’ਚ ਵਿਦਿਆਰਥੀ ਨੂੰ ਆਪਣੇ ਜੀਵਨ ਦਾ ਸਭ ਤੋਂ ਅਹਿਮ ਫੈਸਲਾ ਲੈਣਾ ਹੁੰਦਾ ਹੈ ਉਹ ਹੈ ਵਿਸ਼ਾ ਚੁਣਨਾ ਵਿਦਿਆਰਥੀਆਂ ਦਾ ਰੁਝਾਨ ਉਨ੍ਹਾਂ ਵਿਸ਼ਿਆਂ ਵੱਲ ਹੋਣਾ ਚਾਹੀਦਾ, ਜਿਨ੍ਹਾਂ ਨਾਲ ਉਨ੍ਹਾਂ ਦਾ ਕਰੀਅਰ ਬਣ ਸਕੇ ਵਿਦਿਆਰਥੀਆਂ ਲਈ ਗਣਿਤ ਵਿਸ਼ਾ ਇੱਕ ਬਿਹਤਰੀਨ ਬਦਲ ਹੈ ਜਮਾਤ 11ਵੀਂ ਅਤੇ 12ਵੀਂ ’ਚ ਗਣਿਤ ਵਿਸ਼ੇ ਦਾ ਬਦਲ ਵਿਗਿਆਨ, ਕਲਾ ਅਤੇ ਵਪਾਰਕ ਤਿੰਨਾਂ ਸਟਰੀਮਾਂ ( ਗਰੁੱਪਾਂ) ’ਚ ਮੁਹੱਹੀਆ ਹੈ ਵਿਦਿਆਰਥੀ ਵੱਲੋਂ ਉਸ ਸਟਰੀਮ (ਗਰੁੱਪ) ਨੂੰ ਚੁਣਨਾ ਹੁੰਦਾ ਹੈ, ਜਿਸ ਖੇਤਰ ’ਚ ਉਹ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ ਜਮਾਤ 12ਵੀਂ ਤੋਂ ਬਾਅਦ ਵਿਦਿਆਰਥੀ ਕੋਲ ਬਹੁਤ ਸਾਰੇ ਬਦਲ ਹੁੰਦੇ ਹਨ, ਜਿਸ ਨਾਲ ਉਸ ਦਾ ਭਵਿੱਖ ਤੈਅ ਹੁੰਦਾ ਹੈ ਇਸ ਸਮੇਂ ਸਹੀ ਵਿਸ਼ੇ ਨੂੰ ਨਾ ਚੁਣਨਾ ਵਿਦਿਆਰਥੀ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਕਿਸ ਦਿਸ਼ਾ ’ਚ ਜਾਇਆ ਜਾਵੇ, ਇਸ ਦਾ ਗਿਆਨ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਹੋਣਾ ਬਹੁਤ ਜ਼ਰੂਰੀ ਹੈ ਗਣਿਤ ਵਿਸ਼ੇ ਦੀ ਚੋਣ ਕਰਨ ਵਾਲੇ ਵਿਦਿਆਰਥੀ ਕਿਸ ਦਿਸ਼ਾ ’ਚ ਆਪਣਾ ਮਾਰਗ ਚੁਣਦੇ ਹਨ

Also Read :-

ਇਸ ਦੇ ਲਈ ਬਦਲਾਂ ਦੀ ਸੂਚੀ ਕਾਫ਼ੀ ਲੰਮੀ ਹੈ,ਜਿਨ੍ਹਾਂ ’ਚੋਂ ਕੁਝ ਇਸ ਤਰ੍ਹਾਂ ਹਨ:-

ਸਟੇਟਿਸਟਿਕਸ (ਸੰਖਿਅਕੀ)

ਜਮਾਤ 12ਵੀਂ ਤੋਂ ਬਾਅਦ ਗਣਿਤ ਦੇ ਵਿਦਿਆਰਥੀਆਂ ਲਈ ਸਟੇਟਿਸਟਿਕਸ ਭਾਵ ਸੰਖਿਅਕੀ ਦਾ ਖੇਤਰ ਇੱਕ ਵਧੀਆ ਬਦਲ ਹੈ ਇਸ ਖੇਤਰ ’ਚ ਆਧੁਨਿਕ ਵਰਗ ’ਚ ਬਿਹਤਰੀਨ ਬਦਲ ਹਨ ਜਿਹੜੇ ਵਿਦਿਆਰਥੀਆਂ ਦਾ ਮਾਤਰਾਤਮਕ ਤਰਕ ਕੌਸ਼ਲ ਵਧੀਆ ਹੈ ਅਤੇ ਗਣਿਤਕ ਸਮਝ ਮਜ਼ਬੂਤ ਹੈ, ਉਹ ਇਸ ਖੇਤਰ ਨੂੰ ਆਪਣੇ ਕਰੀਅਰ ਦੇ ਰੂਪ ’ਚ ਚੁਣ ਸਕਦੇ ਹਨ ਸਟੇਟਿਸਟਿਕਸ ਨਾਲ ਸਬੰਧਿਤ ਬਹੁਤ ਸਾਰੇ ਕੋਰਸਾਂ ’ਚ ਕੁਝ ਇਸ ਤਰ੍ਹਾਂ ਹਨ:-

 • BSc and MSc Statistics
 • BA Behavioral Statistics
 • BSc Statistics and Data Science
 • MA Mathematics and Statistics
 • BSc Computer Science, Mathematics and Statistics (BSc CMS)

ਸਟੇਟਿਸਟਿਕਸ ਦੇ ਵੱਖ-ਵੱਖ ਕੋਰਸਾਂ ਲਈ ਚੰਗੇ ਇੰਸਟੀਚਿਊਟਾਂ ’ਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਜਮਾਤ 12ਵੀਂ ’ਚ ਚੰਗੇ ਅੰਕ ਲੈਣ ਦੇ ਨਾਲ-ਨਾਲ ਦਾਖਲਾ ਪ੍ਰੀਖਿਆ ’ਚੋਂ ਵੀ ਲੰਘਣਾ ਪੈਂਦਾ ਹੈ ਇਨ੍ਹਾਂ ਕੋਰਸਾਂ ਨੂੰ ਕਰਨ ਵਾਲੇ ਵਿਦਿਆਰਥੀਆਂ ਲਈ ਸਰਕਾਰੀ ਅਤੇ ਪ੍ਰਾਈਵੇਟ ਇੰਸਟੀਚਿਊਟਾਂ ’ਚ ਕੰਮ ਕਰਨ ਦੀਆਂ ਮਜ਼ਬੂਤ ਸੰਭਾਵਨਾਵਾਂ ਹਨ

ਇੰਜੀਨੀਅਰਿੰਗ

ਜਮਾਤ 11ਵੀਂ ਅਤੇ 12ਵੀਂ ’ਚ ਗਣਿਤ ਵਿਸ਼ੇ ਨਾਲ ਸਾਇੰਸ ਗਰੁੱਪ ’ਚ ਸਿੱਖਿਆ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦਾ ਸੁਫਨਾ ਹੁੰਦਾ ਹੈ ਇੰਜੀਨੀਅਰਿੰਗ ਦਾ ਖੇਤਰ ਜਮਾਤ 12ਵੀਂ ਤੋਂ ਬਾਅਦ jee Mains ਤ Jee Advance ਦੀ ਪ੍ਰੀਖਿਆ ’ਚ ਪ੍ਰਾਪਤ ਅੰਕਾਂ ਦੇ ਦਰਜੇ ਅਨੁਸਾਰ ਇੰਜੀਨੀਅਰਿੰਗ ਦੇ ਵੱਖ-ਵੱਖ ਇੰਸਟੀਚਿਊਟਾਂ ’ਚ ਵਿਦਿਆਰਥੀਆਂ ਦਾ ਦਾਖਲਾ ਹੁੰਦਾ ਹੈ ਇਸ ਖੇਤਰ ’ਚ ਜਾਣ ਤੋਂ ਪਹਿਲਾਂ ਵਿਦਿਆਰਥੀ ਨੂੰ ਇਸਦੀ ਪੂਰੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਇੰਜੀਨੀਅਰਿੰਗ ਲਈ ਵਧੀਆ ਇੰਸਟੀਚਿਊਟ ਕਿਹੜੇ-ਕਿਹੜੇ ਹਨ ਅਤੇ ਕਿਸ ਕੋਰਸ ਦੀ ਡਿਮਾਂਡ ਜ਼ਿਆਦਾ ਹੈ ਅੱਜ ਦਾ ਯੁੱਗ ਕੰਪਿਊਟਰ ਦਾ ਹੈ ਇਸ ਲਈ ਕੰਪਿਊਟਰ ਇੰਜੀਨੀਅਰਿੰਗ ਅਤੇ ਇਨਫਾਰਮੇਸ਼ਨ ਟੈਕਨਾਲੌਜੀ ਵਧੀਆ ਬਦਲ ਹਨ ਜੇਕਰ ਵਿਦਿਆਰਥੀ ਗਣਿਤ ਵਿਸ਼ਾ ਵੀ ਨਾਲ ਰੱਖਣਾ ਚਾਹੁੰਦਾ ਹੈ ਤਾਂ ਉਹ mathematics and computing ਦੇ ਖੇਤਰ ’ਚ ਵੀ ਇੰਜੀਨੀਅਰਿੰਗ ਕਰ ਸਕਦਾ ਹੈ ਇੰਜਨੀਅਰਿੰਗ ਲਈ iits ਤ nits  ਬੇਹਰਤੀਨ ਇੰਸਟੀਚਿਊਟ ਹੈ

ਆਰਕੀਟੈਕਚਰ

ਗਣਿਤ ਵਿਸ਼ੇ ਨਾਲ ਜਮਾਤ 12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਇੰਜੀਨੀਅਰਿੰਗ ਤੋਂ ਇਲਾਵਾ ਇੱਕ ਹੋਰ ਵਧੀਆ ਬਦਲ ਹੈ ਆਰਕੀਟੈਕਚਰ ਇਸ ਖੇਤਰ ਦੇ ਬਿਹਤਰੀਨ ਇੰਸਟੀਚਿਊਟਾਂ iit ਤ nit’ਚ ਦਾਖਲੇ ਲਈ ਵਿਦਿਆਰਥੀ ਨੂੰJee mains ਤ Jee Advance ਦੀ ਪ੍ਰੀਖਿਆ ਦੇਣੀ ਚਾਹੀਦੀ ਹੁੰਦੀ ਹੈ ਇਸ ਤੋਂ ਇਲਾਵਾ ਨੈਸ਼ਨਲ ਐਪਟੀਚਿਊਟਡ ਟੈਸਟ ਇਨ ਆਰਕੀਟੈਕਚਰ (nata) ਵੱਲੋਂ ਦੇਸ਼ ਦੀਆਂ ਸਰਕਾਰੀ ਅਤੇ ਡੀਮਡ ਯੂਨੀਵਰਸਿਟੀਆਂ ’ਚ ਦਾਖਲਾ ਲਿਆ ਜਾ ਸਕਦਾ ਹੈ ਇੱਕ ਆਰਕੀਟੈਕਟ ਦਾ ਕੰਮ ਘਰਾਂ, ਹਸਪਤਾਲਾਂ, ਸਰਕਾਰੀ ਇਮਾਰਤਾਂ ਸਮੇਤ ਕਈ ਤਰ੍ਹਾਂ ਦੀਆਂ ਇਮਾਰਤਾਂ ਦੀਆਂ ਸੰਰਚਨਾਵਾਂ ਨੂੰ ਡਿਜ਼ਾਇਨ ਕਰਨਾ ਹੈ ਇਸ ਖੇਤਰ ਨੂੰ ਚੁਣਨ ਵਾਲੇ ਵਿਦਿਆਰਥੀਆਂ ਲਈ ਸਰਕਾਰੀ ਅਤੇ ਪ੍ਰਾਈਵੇਟ ਇੰਸਟੀਚਿਊਟਾਂ ਦੀਆਂ ਭਰਪੂਰ ਸੰਭਾਵਨਾਵਾਂ ਹਨ

ਨੈਸ਼ਨਲ ਡਿਫੈਂਸ ਅਕੈਡਮੀ

ਦੇਸ਼ ਦੀ ਫੌਜ ਅਕੈਡਮੀ ਦੇ ਰੂਪ ’ਚ ਐੱਨਡੀਏ ਨੂੰ ਜਾਣਿਆ ਜਾਂਦਾ ਹੈ ਭਾਰਤੀ ਫੌਜ ਦਾ ਹਿੱਸਾ ਹੋਣਾ ਕਿਸੇ ਵੀ ਭਾਰਤੀ ਨਾਗਰਿਕ ਲਈ ਮਾਣ ਦੀ ਗੱਲ ਹੈ ਨੈਸ਼ਨਲ ਡਿਫੈਂਸ ਅਕੈਡਮੀ ’ਚ ਜਾਣ ਲਈ ਜਮਾਤ ’ਚ 12ਵੀਂ ਗਣਿਤ, ਭੌਤਿਕੀ ਅਤੇ ਰਸਾਇਣ ਵਿਗਿਆਨ ਵਿਸ਼ਿਆਂ ਦਾ ਹੋਣਾ ਜ਼ਰੂਰੀ ਹੈ

ਵਪਾਰਕ ਖੇਤਰ ’ਚ ਗਣਿਤ

ਕਾਮਰਸ ਸਟਰੀਮ ( ਗਰੁੱਪ)’ਚ ਗਣਿਤ ਵਿਸ਼ੇ ਨਾਲ ਜਮਾਤ 12ਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਬਦਲ ਦੀ ਕੋਈ ਕਮੀ ਨਹੀਂ , ਜਿਨ੍ਹਾਂ ’ਚ ਕੁਝ ਮੁੱਖ ਕੋਰਸ ਇਸ ਤਰ੍ਹਾਂ ਹਨ:-

 • Chartered Accountancy
 • Company Secretary
 • Chartered Financial Analyst (CFA)
 • B.Com Honors From Top Most University Like DU

ਵਿੱਦਿਅਕ ਖੇਤਰ ’ਚ ਗਣਿਤਕ ਬਦਲ

ਵਿਦਿਅਕ ਖੇਤਰ ’ਚ ਗਣਿਤ ਦੇ ਮਜ਼ਬੂਤ ਬਦਲ ਉਪਲੱਬਧ ਹਨ, ਜੋ ਕਿ ਇਸ ਤਰ੍ਹਾਂ ਹਨ:

 • B.Sc Non- Medical
 • BSc Maths Honours
 • BCA
 • Integrated MSc Maths
 • BCA/MCA
 • B.Sc Maths and Computing
 • B.Sc Computer Science
 • MSc Maths
 • P.Hd Maths

ਜਿਨ੍ਹਾਂ ਵਿਦਿਆਰਥੀਆਂ ਦੀ ਰੁਚੀ ਗਣਿਤ ਵਿਸ਼ੇ ’ਚ ਹੈ , ਉਹ ਇਨ੍ਹਾਂ ਕੋਰਸਾਂ ’ਚੋਂ ਕਿਸੇ ਇੱਕ ਨੂੰ ਅਪਣਾ ਕੇ ਗਣਿਤ ਵਿਸ਼ੇ ’ਚ ਆਪਣਾ ਭਵਿੱਖ ਬਣਾ ਸਕਦੇ ਹਨ
ਇਨ੍ਹਾਂ ਸਾਰੇ ਬਦਲਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖੇਤਰ ਹਨ ਜਿੱਥੇ ਗਣਿਤ ਵਿਸ਼ੇ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਗ੍ਰਾਫਿਕ ਡਿਜ਼ਾਈਨਿੰਗ, ਗੇਮ ਡਿਜਾਈਨਿੰਗ, ਵੈਬ ਡਿਜ਼ਾਈਨਿੰਗ, ਬੈਂਕਿੰਗ ਐਂਡ ਫਾਈਨੈਂਸਿੰਗ, ਐਵੀਏਸ਼ਨ ਆਦਿ ਆਦਿ… ਗਣਿਤ ਵਿਸ਼ੇ ਨੂੰ ਚੁਣ ਕੇ ਵਧੀਆ ਭਵਿੱਖ ਦੇ ਨਿਰਮਾਣ ਦੀਆਂ ਠੋਸ ਸੰਭਾਵਨਾਵਾਂ ਹਨ ਪਰ ਰਾਹ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਦਿਆਰਥੀ ਦ੍ਰਿੜ੍ਹ ਨਿਸ਼ਚੈ, ਸੱਚੀ ਲਗਨ ਅਤੇ ਨਿਸ਼ਠਾ ਨਾਲ ਇਸ ਖੇਤਰ ’ਚ ਸਖ਼ਤ ਮਿਹਨਤ ਕਰਕੇ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਕੇ ਸਫਲਤਾ ਹਾਸਲ ਕਰ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!