Exam Tips in Punjabi

ਬੋਰਡ ਪ੍ਰੀਖਿਆ ਦੀ ਤਿਆਰੀ ਅਪਣਾਓ ਇਹ ਟਿਪਸ, ਮਿਲਣਗੇ ਫੁੱਲ ਮਾਰਕਸ Exam Tips in Punjabi
ਕੋਰੋਨਾ ਕਾਲ ’ਚ ਸਭ ਤੋਂ ਜਿਆਦਾ ਸਿੱਖਿਆ ਅਤੇ ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪਿਆ ਹੈ

ਦੇਸ਼ ’ਚ ਕੋਰੋਨਾ ਕਾਰਨ ਮਹੀਨਿਆਂ ਤੱਕ ਸਕੂਲ-ਕਾਲਜ ਅਤੇ ਹੋਰ ਸਿੱਖਿਆ ਦੇ ਸੰਸਥਾਨਾਂ ਨੂੰ ਬੰਦ ਰੱਖਿਆ ਗਿਆ ਹਾਲਾਂਕਿ ਕਈ ਸੂਬਾ ਸਰਕਾਰਾਂ ਨੇ ਕੁਝ ਪਾਬੰਦੀਆਂ ਨਾਲ ਸਿੱਖਿਆ ਸੰਸਥਾਨਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ, ਦੂਜੇ ਪਾਸੇ ਸਕੂਲਾਂ ’ਚ ਇਸ ਬਾਰ ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੀ ਪੜ੍ਹਾਈ ਦਾ ਵੀ ਆੱਨ-ਲਾਈਨ ਅਤੇ ਆੱਫ-ਲਾਈਨ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਹੈ ਕੋਰੋਨਾ ਤੋਂ ਬਾਅਦ ਸੀਬੀਐੱਸਈ, ਰਾਜਸਥਾਨ, ਐੱਮਪੀ, ਹਰਿਆਣਾ, ਮੱਧ ਪ੍ਰਦੇਸ਼ ਅਤੇ ਬਿਹਾਰ ਬੋਰਡ ਸਮੇਤ ਸੂਬਾ ਬੋਰਡ ਪ੍ਰੀਖਿਆਵਾਂ-2021 ਸਿਰ ’ਤੇ ਹਨ ਜਮਾਤ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਭਵਿੱਖ ਦੀ ਨੀਂਹ ਹੁੰਦੀ ਹੈ

ਬੋਰਡ ਪ੍ਰੀਖਿਆਂ ਨੂੰ ਸਫਲਤਾ ਦੀ ਪਹਿਲੀ ਪੌੜੀ ਮੰਨਿਆ ਗਿਆ ਹੈ ਕੋਰੋਨਾ ਮਹਾਂਮਾਰੀ ਦੇ ਇਸ ਦੌਰ ’ਚ ਵਿਦਿਆਰਥੀ ਕਾਫ਼ੀ ਤਨਾਅ ਤੋਂ ਲੰਘ ਰਹੇ ਹਨ ਅਜਿਹੇ ’ਚ ਵਿਦਿਆਰਥੀਆਂ ਨੇ ਸੀਬੀਐੱਸਈ, ਐੱਚਬੀਐੱਸਈ, ਐੱਮਪੀ, ਸੀਜੀ ਅਤੇ ਬਿਹਾਰ ਬੋਰਡ ਸਮੇਤ ਵੱਖ-ਵੱਖ ਸੂਬਾ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਕਈ ਬੋਰਡਾਂ ਨੇ ਸਿਲੇਬਸ ਨੂੰ ਘੱਟ ਕਰ ਦਿੱਤਾ ਹੈ ਇਸ ਦੇ ਨਾਲ ਹੀ ਪ੍ਰੀਖਿਆ ਪੈਟਰਨ ਅਤੇ ਮੁੱਲਾਂਕਣ ਪ੍ਰਕਿਰਿਆ ਨੂੰ ਵੀ ਬਦਲ ਦਿੱਤਾ ਹੈ ਅਜਿਹੇ ’ਚ ਘਰ ’ਚ ਰਹਿੰਦੇ ਹੋਏ ਬੋਰਡ ਪ੍ਰੀਖਿਆ-2021 ਦੀ ਤਿਆਰੀ ਨੂੰ ਲੈ ਕੇ ਕਾਫ਼ੀ ਵਿਦਿਆਰਥੀ ਚਿੰਤਤ ਹਨ ਵਿਦਿਆਰਥੀਆਂ ਦੇ ਇਸ ਤਨਾਅ ਨੂੰ ਘੱਟ ਕਰਨ ਲਈ ਤੁਹਾਡੇ ਨਾਲ ਬੈਸਟ ਐਗਜਾਮ ਸ਼ੇਅਰ ਕਰਨ ਜਾ ਰਹੇ ਹਾਂ, ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਘਰ ’ਚ ਹੀ ਬੋਰਡ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹੋ

ਵਿਸ਼ਿਆਂ ਨੂੰ ਚੁਣਨ ਦੀ ਕੋਸ਼ਿਸ਼ ਕਰੋ:

ਆਪਣੇ ਦਿਮਾਗ ਨੂੰ ਐਕਟਿਵ ਤਰੀਕੇ ਨਾਲ ਸਿਖਲਾਈ ਦਿਓ ਅਤੇ ਇਸ ਨੂੰ ਬਹੁਤ ਸਾਰੇ ਵਿਚਾਰਾਂ ਨਾਲ ਲੋਡ ਨਾ ਕਰੋ ਆਪਣੇ ਦਿਮਾਗ ’ਚ ਸਪੱਸ਼ਟ ਰੱਖੋ ਅਤੇ ਆਪਣੀ ਪਹੁੰਚ ਤੋਂ ਬਾਹਰ ਦੀਆਂ ਚੀਜ਼ਾਂ ਨੂੰ ਢਕਣ ਲਈ ਖੁਦ ’ਤੇ ਜ਼ੋਰ ਨਾ ਦਿਓ ਇੱਕ ਦਿਨ ਲਈ ਜ਼ਿਕਰਯੋਗ ਟੀਚਾ ਬਣਾਓ ਇੱਕ ਹੀ ਦਿਨ ’ਚ ਸਾਰੇ ਅਧਿਐਨ ਕਰਨ ਦਾ ਯਤਨ ਨਾ ਕਰੋ ਸਾਰੇ ਵਿਸ਼ਿਆਂ ’ਚੋਂ 2 ਜਾਂ 3 ਵਿਸ਼ਿਆਂ ਨੂੰ ਚੁਣਨ ਦੀ ਕੋਸ਼ਿਸ਼ ਕਰੋ ਅਤੇ ਹਰੇਕ ਵਿਸ਼ੇ ’ਚੋਂ ਦੋ ਵਿਸ਼ਿਆਂ ਦੀ ਚੋਣ ਕਰੋ ਅਤੇ ਇਸੇ ਤਰ੍ਹਾਂ ਸਾਰੇ ਵਿਸ਼ਿਆਂ ਨੂੰ ਇੱਕ ਵਾਰ ’ਚ ਬਰਾਊਜ਼ ਕਰਨ ਦੀ ਬਜਾਇ ਵਿਸ਼ਿਆਂ ਦੀ ਗਹਿਰਾਈ ’ਚ ਜਾਓ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਤੋਂ ਆੱਨਲਾਈਨ ਜਾਂ ਆੱਫਲਾਈਨ ਕਲਾਸਾਂ ਤੋਂ ਬਾਅਦ ਟੱਚ ’ਚ ਰਹਿਣ ਦੀ ਜ਼ਰੂਰਤ ਹੈ ਤਾਂ ਕਿ ਸੈਲਫ ਸਟੱਡੀ ਦੇ ਸਮੇਂ ਜੇਕਰ ਕਿਸੇ ਟਾੱਪਿਕ ’ਚ ਮੁਸ਼ਕਲ ਨਜ਼ਰ ਆਏ ਤਾਂ ਆਪਣੇ ਅਧਿਆਪਕ ਤੋਂ ਇਸ ਦਾ ਹੱਲ ਮਿਲ ਸਕੇ

ਤੇਜ਼ ਸਿਖਲਾਈ ਰਣਨੀਤੀਆਂ ਨੂੰ ਲਾਗੂ ਕਰੋ:

ਕੋਈ ਫਰਕ ਨਹੀਂ ਪੈਂਦਾ ਕਿ ਸਿਲੇਬਸ ਦੀ ਰੂਪਰੇਖਾ ਕਿੰਨੀ ਘੱਟ ਹੈ, ਇਹ ਹਾਲੇ ਵੀ ਕਈ ਲੋਕਾਂ ਦੇ ਮਨ ’ਚ ਪੂਰੇ ਪਾਠ ਪੜ੍ਹਾਏ ਜਾਣ ਲਈ ਡਰ ਪੈਦਾ ਕਰਦਾ ਹੈ ਇਸ ਲਈ, ਉੱਨਤ ਸਿਖਲਾਈ ਦੀਆਂ ਤਕਨੀਕਾਂ ਤੋਂ ਸਿੱਖੋ ਜੋ ਵਿਦਿਆਰਥੀਆਂ ਨੂੰ ਕੀ-ਵਰਡ ਅਤੇ ਸਮਰੂਪਤਾ ਜ਼ਰੀਏ ਜਲਦੀ ਯਾਦ ਰੱਖਣ ’ਚ ਮੱਦਦ ਕਰਦੇ ਹਨ, ਬਹੁਤ ਸਮਾਂ ਬਚਾ ਸਕਦੇ ਹੋ ਤੇ ਵਿਦਿਆਰਥੀਆਂ ਨੂੰ ਤੇਜ਼ ਨਜ਼ਰ ’ਚ ਪੂਰੇ ਖੰਡ ਨੂੰ ਸੋਧ ਕਰਨ ’ਚ ਮੱਦਦ ਕਰਦੇ ਹਨ

ਇੱਕ ਸਥਿਰ ਅਤੇ ਸ਼ਾਂਤ ਅਧਿਐਨ ਵਾਤਾਵਰਨ ਬਣਾਓ:

ਇੱਕ ਸਥਿਰ ਅਧਿਐਨ ਸਥਾਨ ਤੈਅ ਕਰਨਾ ਨਿਸ਼ਚਿਤ ਰੂਪ ਨਾਲ ਮਹੱਤਵਪੂਰਨ ਹੈ, ਕਿਉਂਕਿ ਇਹ ਵਿਦਿਆਰਥੀ ਨੂੰ ਆਤਮ-ਪ੍ਰਾਪਤੀ ਕਰਨ ’ਚ ਮੱਦਦ ਕਰਦਾ ਹੈ ਟੀਵੀ/ਸੰਗੀਤ ਪ੍ਰਣਾਲੀ ਆਦਿ ਵਾਲੇ ਸੰਗੀਤ ਨਾਲ ਆਪਣਾ ਅਧਿਐਨ ਖੇਤਰ ਬਚਾਓ ਇੱਕ ਗੱਲ ਹੁਣ ਯਾਦ ਰੱਖੋ ਜਦੋਂ ਆੱਨਲਾਈਨ ਸਟੱਡੀ ਮਟੀਰੀਅਲ ਆੱਫਲਾਈਨ ਦੇ ਸਮਾਨ ਹੀ ਮੱਹਤਵਪੂਰਨ ਹਨ, ਤਾਂ ਤੁਹਾਡੇ ਵਾਈਫਾਈ ਕੁਨੈਕਸ਼ਨ ਦੇ ਕਰੀਬ ਇੱਕ ਅਧਿਐਨ ਖੇਤਰ ਸਭ ਤੋਂ ਚੰਗਾ ਬਦਲ ਹੈ ਉਤਸ਼ਾਹਜਨਕ ਉਦਾਹਰਨਾਂ ਦੇ ਪੋਸਟਰ, ਪ੍ਰੇਰਕ ਵਿਅਕਤੀਆਂ ਨੂੰ ਵੀ ਚਿਪਕਾਇਆ ਜਾ ਸਕਦਾ ਹੈ

ਮਹੱਤਵਪੂਰਨ ਵਿਸ਼ਿਆਂ ਤੋਂ ਜਾਣੂ ਹੋਣਾ:

ਪੂਰੇ ਅਧਿਆਏ ’ਚ ਵਾਪਸ ਜਾਣ ਦੀ ਸੋਚ ਵਿਦਿਆਰਥੀਆਂ ਲਈ ਚਿੰਤਾਜਨਕ ਹੋ ਸਕਦੀ ਹੈ ਇਸ ਲਈ ਪ੍ਰਮੁੱਖ ਮੁੱਦਿਆਂ ’ਤੇ ਚਾਨਣਾ ਪਾਉਣਾ ਸਿੱਖਣਾ ਅਤੇ ਮੁੜ ਵਿਚਾਰ ’ਚ ਸਹਾਇਕ ਹੋ ਸਕਦਾ ਹੈ ਪਰ ਇਹ ਕਿਵੇਂ ਜਾਣੀਏ ਕਿ ਕਿਹੜਾ ਵਿਸ਼ਾ ਮਹੱਤਵਪੂਰਨ ਹੈ? ਬਾਜਾਰ ’ਚ ਉਪਲੱਬਧ ਹੋਣ ਵਾਲੇ ਵਿੰਭਿੰਨ ਤਰ੍ਹਾਂ ਦੀਆਂ ਪੁਸਤਕਾਂ ਜਮਾਤ 10ਵੀਂ ਲਈ ‘ਵਨ ਫਾਰ ਆੱਲ’ ਦਾ ਸਬੂਤ ਦਿੰਦੀਆਂ ਹਨ ਤਾਂ ਕਿ ਬੋਰਡ ਪ੍ਰੀਖਿਆਵਾਂ ’ਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਗਹਿਰਾਈ ਨਾਲ ਜਾਣਕਾਰੀ ਮਿਲ ਸਕੇ ਤੁਸੀਂ ਮਹੱਤਵਪੂਰਨ ਧਾਰਨਾ ਦੀ ਗਹਿਣ ਸਮਝ ਰੱਖਣ ਲਈ ਇਨ੍ਹਾਂ ’ਚੋਂ ਕੋਈ ਵੀ ਇੱਕ ਪੁਸਤਕ ਖਰੀਦ ਸਕਦੇ ਹੋ

ਸੈਂਪਲ ਪੇਪਰ ਹੱਲ ਕਰੋ:

ਅਕਸਰ ਕਿਹਾ ਜਾਂਦਾ ਹੈ ਕਿ ਅਭਿਆਸ ਤੋਂ ਚੰਗਾ ਕੁਝ ਨਹੀਂ ਹੈ ਆਪਣੇ ਪ੍ਰੀਖਿਆ ਕੇਂਦਰਾਂ ’ਤੇ ਤੁਸੀਂ ਜੋ ਉਮੀਦ ਕਰਨ ਜਾ ਰਹੇ ਹੋ, ਉਸ ਦੇ ਕਰੀਬ ਦੇ ਮਾਹੌਲ ’ਚ ਸਵੇਰੇ 10 ਵਜੇ ਤੋਂ 1 ਵਜੇ ਤੱਕ ਹਰ ਦਿਨ ਇੱਕ ਸੀਬੀਐੱਸਈ ਨਮੂਨਾ ਪ੍ਰਸ਼ਨ ਪੱਤਰ ਹੱਲ ਕਰਨ ਦਾ ਯਤਨ ਕਰੋ ਪੰਜ/ਛੇ ਦਿਨਾਂ ’ਚੋਂ ਹਰੇਕ ਲਈ ਇੱਕ ਵੱਖਰੇ ਵਿਸ਼ੇ ਦੀ ਚੋਣ ਕਰੋ ਹਫ਼ਤੇ ਦੇ ਅੰਤ ’ਚ ਮੈਨਿਊਅਲ ਰੂਪ ਨਾਲ ਆਂਕਲਣ ਕਰੋ, ਆਪਣੇ ਮਜ਼ਬੂਤ ਅਤੇ ਕਮਜ਼ੋਰ ਖੇਤਰਾਂ ਨੂੰ ਦੇਖੋ ਅਤੇ ਪਾਲਣ ਕਰਨ ਲਈ ਉਨ੍ਹਾਂ ਨੂੰ ਹਫ਼ਤਿਆਂ ’ਚ ਹੱਲ ਕਰਨ ਦਾ ਯਤਨ ਕਰੋ

ਗਲਤੀਆਂ ’ਤੇ ਕੰਮ ਕਰੋ:

ਕਈ ਵਾਰ, ਵਿਦਿਆਰਥੀ ਸਾਰੇ ਉੱਤਰ ਜਾਣਨ ਦੇ ਬਾਵਜ਼ੂਦ ਆਪਣਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਹਨ ਵਿਦਿਆਰਥੀਆਂ ਵੱਲੋਂ ਕਈ ਵਿਆਕਣ ਜਾਂ ਲੇਖਨ ਤਰੁੱਟੀਆਂ ਕੀਤੀਆਂ ਜਾਂਦੀਆਂ ਹਨ ਇਸ ਲਈ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ, ਵਿਦਿਆਰਥੀਆਂ ਨੂੰ ਅਜਿਹੀਆਂ ਆਮ ਗਲਤੀਆਂ ਬਾਰੇ ਪਤਾ ਹੋਣਾ ਚਾਹੀਦਾ ਹੈ

ਸ਼ੈਡਿਊਲ ਦਾ ਪਾਲਣ ਕਰੋ:

ਜਲਦੀ ਸੌਂ ਜਾਓ, ਸਵੇਰੇ ਜਲਦੀ ਉੱਠੋ ਦਿਨ ਦੀ ਸ਼ੁਰੂਆਤ ਪ੍ਰਭੂ-ਪਰਮਾਤਮਾ ਦੇ ਨਾਂਅ ਨਾਲ ਕਰੋ ਫਿਰ ਪੜ੍ਹਾਈ ਕਰੋ ਕਿਸੇ ਵੀ ਕਾਊਂਟਰ-ਉਤਪਾਦਕ ਪਲਾਂ ਬਾਰੇ ਚਿੰਤਾ ਕਰਨ ਤੋਂ ਬਚੋ, ਧਿਆਨ ਕੇਂਦਰਿਤ ਕਰੋ ਅਤੇ ਮਹੱਤਵਪੂਰਨ ਦਿਨ ਦੀ ਤਿਆਰੀ ਰੱਖੋ ਆਰਾਮ ਕਰਨ ਅਤੇ ਪ੍ਰੀਖਿਆ ਦੀ ਚਿੰਤਾ ਨਾ ਕਰਨ ਲਈ ਇੱਕ ਜਾਂ ਦੋ ਘੰਟੇ ਦਾ ਸਮਾਂ ਲਓ ਸਿਲੇਬਸ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਆਪਣੇ ਸਿਲੇਬਸ ਨੂੰ ਐਗਜ਼ਾਮ ਲਈ ਬਚੇ ਦਿਨਾਂ ਦੇ ਹਿਸਾਬ ਨਾਲ ਵੰਡ ਲੈਣਾ ਚਾਹੀਦਾ ਹੈ ਤਾਂ ਕਿ ਟਾਈਮ ਮੈਨੇਜ਼ਮੈਂਟ ਨਾਲ ਸਿਲੇਬਸ ਨੂੰ ਪੂਰਾ ਕੀਤਾ ਜਾ ਸਕੇ

ਚੰਗੀ ਸਿਹਤ ਅਤੇ ਕਸਰਤ ਬਹੁਤ ਮਹੱਤਵਪੂਰਨ:

ਸਮਾਜਿਕ ਦਾਇਰੇ ਤੋਂ ਦੂਰ ਰਹਿਣਾ ਭਾਵਨਾਤਮਕ ਰੂਪ ਨਾਲ ਥਕਾਵਟ ਹੈ ਖੁਸ਼ ਰਹਿਣ ਅਤੇ ਸਥਿਰ ਮਾਨਸਿਕਤਾ ਰੱਖਣ ਲਈ ਉੱਚਿਤ ਕਸਰਤ ਮਹੱਤਵਪੂਰਨ ਹੈ ਕਸਰਤ ਸ਼ੁਰੂਆਤ ’ਚ ਥਕਾਊ ਲੱਗ ਸਕਦੀ ਹੈ, ਪਰ ਇਹ ਕਰਦੇ ਰਹਿਣਾ ਹੋਰ ਬਿਹਤਰ ਇਕਾਗਰਤਾ ਰੱਖਣ ’ਚ ਮੱਦਦ ਕਰਦੀ ਹੈ ਪੌਸ਼ਟਿਕ ਆਹਾਰ ਲੈਣਾ ਵੀ ਜ਼ਰੂਰੀ ਹੈ ਹਰੀਆਂ ਸਬਜ਼ੀਆਂ, ਫਲ, ਸੁੱਕੇ ਮੇਵੇ ਅਤੇ ਡੇਅਰੀ ਉਤਪਾਦ ਵੀ ਤੁਹਾਡੀ ਮੱਦਦ ਕਰ ਸਕਦੇ ਹਨ

ਸਮਰਥਨ ਲੈਣ ਤੋਂ ਡਰੋ ਨਾ:

ਵਰਤਮਾਨ ਸਥਿਤੀ ਸਾਰਿਆਂ ਲਈ ਮੁਸ਼ਕਲ ਹਨ, ਸਾਰੇ ਨਵੀਂ ਸਥਿਤੀ ’ਚ ਫਿੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਨੌਜਵਾਨ ਵਿਦਿਆਰਥੀਆਂ ਲਈ ਅਨੁਮਾਨਾਂ ਨੂੰ ਖ਼ਤਮ ਕਰਨਾ ਅਤੇ ਖੁਦ ’ਤੇ ਸ਼ੱਕ ਕਰਨਾ ਆਮ ਹੈ ਅਜਿਹੀਆਂ ਚਰਮ ਸਥਿਤੀਆਂ ’ਚ, ਇੱਕ ਦੋਸਤ ਦਾ ਸਮਰੱਥਨ ਪ੍ਰਾਪਤ ਕਰਨਾ ਮਹੱਤਵਪੂਰਨ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਮਨ ਦੀ ਸਥਿਤੀ ਬਾਰੇ ਖੁੱਲ੍ਹ ਕੇ ਗੱਲ ਕਰੋ ਅਜਿਹੇ ਸਮੇਂ ’ਚ ਭਾਵਨਾਤਮਕ ਸਮਰੱਥਨ ਪਾਉਣ ਲਈ ਮਾਪੇ ਤੇ ਦੋਸਤ ਸਭ ਤੋਂ ਚੰਗਾ ਬਦਲ ਹੈ

ਰਿਵੀਜ਼ਨ ਨੂੰ ਕਦੇ ਨਾ ਛੱਡੋ:

ਪ੍ਰੀਖਿਆ ਤੋਂ ਬਾਅਦ ਦੀ ਚਿੰਤਾ ਨੂੰ ਦੂਰ ਕਰਨ ’ਚ ਵੀ ਮੱਦਦ ਮਿਲਦੀ ਹੈ ਵਿਦਿਆਰਥੀ ਨੂੰ ਹਮੇਸ਼ਾ ਪੂਰੀ ਉੱਤਰ ਪੁਸਤਿਕਾ ਜ਼ਰੀਏ ਪੜ੍ਹਨ ਲਈ 10 ਮਿੰਟ ਦਾ ਅੰਤਰ ਰੱਖਣਾ ਚਾਹੀਦਾ ਹੈ ਇਹ ਉਸ ਦੇ ਪ੍ਰਦਰਸ਼ਨ ਪ੍ਰਤੀ ਉਸ ਦੇ ਆਤਮਵਿਸ਼ਵਾਸ ਨੂੰ ਵਧਾਏਗਾ ਅਤੇ ਜੇਕਰ ਕੋਈ ਪ੍ਰਸ਼ਨ ਰਹਿ ਗਿਆ ਤਾਂ ਉਹ ਦੋਹਰੀ ਜਾਂਚ ਦੇ ਰੂਪ ’ਚ ਵੀ ਕੰਮ ਕਰੇਗਾ ਇਹ ਅਭਿਆਸ ਸਿਰਫ਼ ਮਾੱਕ ਟੈਸਟ ਦੇ ਦਿਨਾਂ ਤੋਂ ਕੀਤਾ ਜਾਣਾ ਚਾਹੀਦਾ ਹੈ ਇਸ ਲਈ ਤਿਆਰੀ ਦੌਰਾਨ ਆੱਨਲਾਈਨ ਪੇਪਰ ਜਮ੍ਹਾ ਕਰਨ ਤੋਂ ਪਹਿਲਾਂ, ਵਿਦਿਆਰਥੀਆਂ ਨੂੰ ਇਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਹੁਣ ਤੱਕ ਜਿੰਨਾ ਵੀ ਪੜਿ੍ਹਆ ਹੈ, ਵਿਦਿਆਰਥੀਆਂ ਨੂੰ ਨਾਲ ਹੀ ਉਸ ਦਾ ਰਿਵਾਇਜ਼ ਵੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਪਹਿਲਾਂ ਤੋਂ ਪੜ੍ਹੇ ਟਾਪਿਕ ਭੁੱਲ ਨਾ ਜਾਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!