if you want to become a boss then adopt these seven habits

ਬੌਸ ਬਣਨਾ ਹੈ ਤਾਂ ਅਪਣਾਓ ਇਹ ਸੱਤ ਆਦਤਾਂ

ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਬੌਸ ਦਾ ਕੰਮ ਹੁੰਦਾ ਹੈ ਆਪਣੀ ਟੀਮ ਨੂੰ ਮੈਨੇਜ਼ ਕਰਨਾ ਕੰਮ ਨੂੰ ਮੈਨੇਜ ਕਰਨ ਲਈ ਹਰ ਸੰਸਥਾਨ ਮੈਨੇਜਰ ਨਿਯੁਕਤ ਕਰਦੇ ਹਨ

ਜੇਕਰ ਤੁਸੀਂ ਵੀ ਆਪਣੇ ਸੰਸਥਾਨ ’ਚ ਮੈਨੇਜਰ ਦੀ ਭੂਮਿਕਾ ਨਿਭਾ ਰਹੇ, ਭਾਵ ਕਿਸੇ ਟੀਮ ਦੇ ਬੌਸ ਹੋ ਤੁਹਾਨੂੰ ਬੌਸ ਨਹੀਂ ਇੱਕ ਅਗਵਾਈਕਰਤਾ ਦੇ ਰੂਪ ’ਚ ਖੁਦ ਨੂੰ ਬਦਲਣਾ ਹੋਵੇਗਾ ਅਗਵਾਈ ਕਰਨ ਵਾਲਾ ਸਿਰਫ਼ ਬੌਸ ਨਹੀਂ ਹੁੰਦਾ, ਸਗੋਂ ਆਪਣੇ ਵਰਕਰਾਂ ਦਾ ਪਸੰਦੀਦਾ ਅਤੇ ਸੰਸਥਾਨ ਦਾ ਖਾਸ ਹੁੰਦਾ ਹੈ

Also Read :-

ਆਓ ਜਾਣੀਏ, ਇੱਕ ਚੰਗੀ ਅਗਵਾਈਕਰਤਾ ’ਚ ਕਿਹੜੇ ਗੁਣ ਹੋਣੇ ਚਾਹੀਦੇ ਹਨ

ਚੰਗਾ ਸਰੋਤਾ ਹੀ ਚੰਗਾ ਬੌਸ ਬਣ ਸਕਦਾ ਹੈ:

ਜਦੋਂ ਤੁਸੀਂ ਬੌਸ ਹੁੰਦੇ ਹੋ, ਤਾਂ ਤੁਹਾਨੂੰ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਹੁੰਦਾ ਹੈ ਅਜਿਹਾ ਉਦੋਂ ਸੰਭਵ ਹੋ ਸਕਦਾ ਹੈ, ਜਦੋਂ ਤੁਸੀਂ ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣੋਗੇ ਅਤੇ ਉਹ ਵੀ ਬਿਨਾਂ ਕਿਸੇ ਪੱਖਪਾਤ ਦੇ ਕਈ ਵਾਰ ਲੋਕ ਦੂਜਿਆਂ ਦੀਆਂ ਗੱਲਾਂ ਸੁਣਦੇ ਤਾਂ ਹਨ, ਪਰ ਸਾਹਮਣੇ ਵਾਲੇ ਦੇ ਨਜ਼ਰੀਏ ਨੂੰ ਸਮਝ ਨਹੀਂ ਪਾਉਂਦੇ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਉਹ ਚੀਜ਼ਾਂ ਨੂੰ ਸਿਰਫ਼ ਆਪਣੇ ਨਜ਼ਰੀਏ ਨਾਲ ਦੇਖਦੇ ਹਨ ਉਹ ਚੀਜ਼ਾਂ ਨੂੰ ਆਪਣੀਆਂ ਭਾਵਨਾਵਾਂ ਅਤੇ ਅਨੁਭਵਾਂ ਦੇ ਅਨੁਰੂਪ ਦੇਖਦੇ ਹਨ

ਇਸ ਤਰ੍ਹਾਂ ਉਨ੍ਹਾਂ ਦਾ ਸੁਣਨਾ, ਨਾ ਸੁਣਨਾ ਇੱਕ ਬਰਾਬਰ ਹੋ ਜਾਂਦਾ ਹੈ ਸੁਣਨ ਦੀ ਯੋਗਤਾ ਦਾ ਸਹੀ ਅਰਥ ਇਹ ਹੈ ਕਿ ਸਾਹਮਣੇ ਵਾਲੀ ਦੀ ਗੱਲ ਸੁਣ ਕੇ ਸਥਿਤੀ ਅਤੇ ਸਮੱਸਿਆ ਦਾ ਸਹੀ ਆਂਕਲਣ ਜਾਂ ਅਨੁਮਾਨ ਲਾਉਣਾ ਸੁਣਨ ਦੀ ਯੋਗਤਾ ਨੂੰ ਵਧਾਉਣ ਲਈ ਵਿਅਕਤੀ ’ਚ ਏਨਾ ਹੌਸਲਾ ਚਾਹੀਦਾ ਹੈ ਕਿ ਉਹ ਦੂਜੇ ਦੇ ਵਿਚਾਰਾਂ ਨੂੰ ਪੂਰਨ ਰੂਪ ਨਾਲ ਸਮਝ ਸਕੇ ਜੇਕਰ ਮੈਨੇਜਰ ਬੇਚੈਨੀ ਜਾਂ ਜਲਦਬਾਜੀ ਨਾਲ ਕੰਮ ਕਰਦਾ ਹੈ ਤਾਂ ਬਹੁਤ ਸਾਰੀਆਂ ਜ਼ਰੂਰੀ ਸੂਚਨਾਵਾਂ ਉਸ ਤੋਂ ਛੁੱਟ ਜਾਂਦੀਆਂ ਹਨ ਮਾਮਲੇ ਦੀ ਪੂਰੀ ਜਾਣਕਾਰੀ ਦੀ ਕਮੀ ’ਚ ਉਸ ਦੇ ਯਤਨ ਬੇਅਸਰ ਹੋ ਜਾਣਗੇ

ਸਹਿਜ ਉਪਲੱਬਧਤਾ:

ਅਗਵਾਈ ਕਰਨ ਲਈ ਸਹਿਜ ਉਪਲੱਬਧਤਾ ਦਾ ਗੁਣ ਬਹੁਤ ਜ਼ਰੂਰੀ ਹੈ ਇੱਕ ਯੋਗ ਨੇਤਾ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਦੋਂ ਕਦੇ ਵੀ ਅਤੇ ਜਿੱਥੇ ਕਿਤੇ ਵੀ ਉਸ ਦੀ ਜ਼ਰੂਰਤ ਹੋਵੇ, ਉੱਥੇ ਬਗੈਰ ਲੇਟਲਤੀਫੀ ਹਾਜ਼ਰ ਹੋ ਜਾਵੇ ਇੱਥੇ ਹਾਜ਼ਰੀਨ ਜਾਂ ਉਪਲੱਬਧਤਾ ਦਾ ਅਰਥ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਹਾਜ਼ਰੀ ਤੋਂ ਹੈ ਜੇਕਰ ਅਗਵਾਈ ਕਰਨ ਵਾਲੇ ਕੋਲ ਦੂਜੀਆਂ ਜਿੰਮੇਵਾਰੀਆਂ ਹਨ, ਜਿਸ ਦੇ ਚੱਲਦਿਆਂ ਉਹ ਨਹੀਂ ਪਹੁੰਚ ਸਕਦਾ ਤਾਂ ਉਸ ਨੂੰ ਯੋਗ ਵਿਅਕਤੀ ਨੂੰ ਉੱਥੇ ਭੇਜਣਾ ਚਾਹੀਦਾ ਹੈ ਜਾਂ ਉਸ ਪ੍ਰੋਜੈਕਟ ’ਤੇ ਲਾਉਣਾ ਚਾਹੀਦਾ ਹੈ ਅਜਿਹਾ ਉਦੋਂ ਹੋਵੇਗਾ ਜਦੋਂ ਉਹ ਦੂਜੇ ਵਿਅਕਤੀਆਂ ਨੂੰ ਵੱਖ-ਵੱਖ ਜਿੰਮੇਵਾਰੀਆਂ ਨਿਭਾਉਣ ਦਾ ਅਧਿਕਾਰ ਦੇ ਦੇਵੇ ਜੇਕਰ ਆਗੂ ਆਪਣੀਆਂ ਸ਼ਕਤੀਆਂ ਦੂਜੇ ਯੋਗ ਵਿਅਕਤੀਆਂ ਨੂੰ ਨਹੀਂ ਦਿੰਦਾ ਤਾਂ ਹਰ ਕੰਮ ਉਸ ਨੂੰ ਖੁਦ ਨੂੰ ਕਰਨਾ ਪਵੇਗਾ

ਜਿਸ ਨਾਲ ਉਹ ਹਰ ਸਮੇਂ ਏਨਾ ਜ਼ਿਆਦਾ ਬਿਜ਼ੀ ਹੋ ਜਾਏਗਾ ਕਿ ਜ਼ਰੂਰਤ ਪੈਣ ’ਤੇ ਉਸ ਤੱਕ ਪਹੁੰਚ ਪਾਉਣਾ ਮੁਸ਼ਕਲ ਹੋ ਜਾਏਗਾ ਜਦਕਿ ਆਗੂ ਦੀ ਉਪਲੱਬਧਤਾ ਕਈ ਮਹੱਤਵਪੂਰਨ ਫੈਸਲੇ ਲੈਣ ਅਤੇ ਟੀਚਾ ਤੈਅ ਕਰਨ ਲਈ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਕੋਈ ਵਿਅਕਤੀ ਅਗਵਾਈ ਲਈ ਉਪਲੱਬਧ ਨਹੀਂ ਹੁੰਦਾ ਤਾਂ ਇਸ ਦੇ ਕਈ ਕਾਰਨ ਕਹੇ ਜਾ ਸਕਦੇ ਹਨ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਉਹ ਅਜਿਹੇ ਕੰਮ ਨਿਪਟਾਉਣ ’ਚ ਬਹੁਤ ਬਿਜ਼ੀ ਹੈ ਜੋ ਏਨੇ ਜ਼ਿਆਦਾ ਮਹੱਤਵਪੂਰਨ ਤਾਂ ਨਹੀਂ ਹਨ ਪਰ ਬਹੁਤ ਜ਼ਰੂਰੀ ਹੁੰਦੇ ਹਨ

ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਅਗਵਾਈ ਕਰਨ ਵਾਲਾ ਵਿਅਕਤੀ ਪੂਰਨ ਰੂਪ ਨਾਲ ਵਿਵਸਥਿਤ ਨਹੀਂ ਹੈ ਪਰ ਅਗਵਾਈ ਕਰਨ ਵਾਲੇ ਵਿਅਕਤੀ ’ਚ ਜੇਕਰ ਨਿਮਰਤਾ ਹੋਵੇਗੀ ਉਹ ਆਪਣੇ ਸਾਥੀਆਂ ਲਈ ਸਹਿਜ ਉਪਲੱਬਧ ਹੋ ਸਕੇਗਾ ਅਤੇ ਲੋਕਾਂ ਦਾ ਵਿਸ਼ਵਾਸ ਜਿੱਤ ਸਕੇਗਾ ਦੂਜਿਆਂ ਨੂੰ ਜ਼ਿੰਮੇਵਾਰੀਆਂ ਵੰਡ ਕੇ ਖੁਦ ਖੁਸ਼ ਰਹੇਗਾ ਅਤੇ ਦੂਜਿਆਂ ਨੂੰ ਮਹੱਤਵਪੂਰਨ ਹੋਣ ਦਾ ਅਹਿਸਾਸ ਕਰਾਏਗਾ

ਸਹਿਣ ਕਰਨ ਦੀ ਸ਼ਕਤੀ

ਇੱਕ ਅਗਵਾਈਕਰਤਾ ਦੀ ਰਾਹ ’ਚ ਕਈ ਤਰ੍ਹਾਂ ਦੇ ਅਸਿਥਰਤਾ, ਜਟਿਲਤਾਵਾਂ ਅਤੇ ਵਿਰੋਧ ਹੁੰਦੇ ਹਨ ਇਨ੍ਹਾਂ ਦਬਾਅ ਦਰਮਿਆਨ ਰਹਿੰਦੇ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਜ਼ਿਆਦਾ ਸਹਿਨਸ਼ਕਤੀ ਦੀ ਜ਼ਰੂਰਤ ਹੁੰਦੀ ਹੈ ਅਗਵਾਈ ਕਰਨ ਵਾਲੇ ਵਿਅਕਤੀ ’ਚ ਸ਼ਹਿਨਸ਼ੀਲਤਾ ਦਾ ਗੁਣ ਹੁੰਦਾ ਹੈ ਸਹਿਣ ਦੇ ਨਾਲ ਸ਼ਕਤੀ ਸ਼ਬਦ ਲੱਗਿਆ ਹੋਇਆ ਹੈ, ਇਸ ਦਾ ਅਰਥ ਇਹ ਹੈ ਕਿ ਵਿਅਕਤੀ ਅੰਤਰਿਕ ਸ਼ਕਤੀ, ਸਹਿਨਸ਼ਕਤੀ ਰਾਹੀਂ ਹੀ ਖਰਾਬ ਹਲਾਤਾਂ ਅਤੇ ਜ਼ਿਆਦਾ ਦਬਾਅ ਨੂੰ ਝੱਲਣ ਦੇ ਯੋਗ ਬਣਦਾ ਹੈ ਅਗਵਾਈ ਕਰਨ ਵਾਲੇ ਵਿਅਕਤੀ ਨੂੰ ਬਹੁਤ ਸਾਰੇ ਵੱਖ-ਵੱਖ ਹਲਾਤਾਂ ਨੂੰ ਇੱਕਸਾਰ ਸੰਭਾਲਣਾ ਪੈਂਦਾ ਹੈ

ਇਸ ਦੇ ਲਈ ਕਈ ਮਹੱਤਵਪੂਰਨ ਫੈਸਲੇ ਲੈਣੇ ਪੈਂਦੇ ਹਨ ਜਿਨ੍ਹ੍ਹਾਂ ਲਈ ਉਹ ਖੁਦ ਪੂਰਨ ਰੂਪ ਨਾਲ ਜ਼ਿੰਮੇਵਾਰ ਹੁੰਦਾ ਹੈ ਉਹ ਬਿਨਾਂ ਆਹਤ ਹੋਏ ਆਪਣੀ ਆਲੋਚਨਾ ਸਵੀਕਾਰ ਕਰਦਾ ਹੈ ਅਤੇ ਆਲੋਚਨਾ ਸੁਣ ਕੇ ਭਾਰੀ ਮਹਿਸੂਸ ਨਹੀਂ ਕਰਦਾ ਪਰ ਜਿਵੇਂ ਹੀ ਅਗਵਾਈ ਕਰਨ ਵਾਲਾ ਵਿਅਕਤੀ ਆਪਣੀ ਸਹਿਨਸ਼ਕਤੀ ਛੱਡ ਦਿੰਦਾ ਹੈ ਉਵੇਂ ਹੀ ਸਾਖ ਡਿੱਗ ਜਾਂਦੀ ਹੈ ਅਜਿਹੀ ਸਥਿਤੀ ’ਚ ਦੂਜੇ ਵਿਅਕਤੀ ਉਸ ਦੇ ਪਿੱਛੇ ਚੱਲਣਾ ਛੱਡ ਦਿੰਦੇ ਹਨ ਇਸ ਲਈ ਚੰਗੇ ਅਗਵਾਈਕਰਤਾ ਲਈ ਸਹਿਨਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ

ਲਚੀਲਾਪਨ ਜਾਂ ਅਨੁਕੂਲਨ ਸਮਰੱਥਾ:

ਅਗਵਾਈ ਕਰਨ ਵਾਲਾ ਆਪਣੇ ਲਚੀਲੇ ਦ੍ਰਿਸ਼ਟੀਕੋਣ ਅਤੇ ਖੁਦ ਦਾ ਸਮਾਂ ਅਤੇ ਹਾਲਾਤ ਦੇ ਅਨੁਕੂਲ ਕਰ ਲੈਣ ਦੀ ਸ਼ਕਤੀ ਦੇ ਬਲ ’ਤੇ ਹੀ ਆਪਣੇ ਟੀਚੇ ਤੱਕ ਪਹੁੰਚ ਪਾਉਂਦਾ ਹੈ ਜਿਸ ਤਰ੍ਹਾਂ ਇੱਕ ਨਦੀ ਕਈ ਰੁਕਾਵਟਾਂ ਹੁੰਦੇ ਹੋਏ ਵੀ ਆਪਣਾ ਰਸਤਾ ਖੁਦ ਲੱਭ ਕੇ ਅਖੀਰ ’ਚ ਸਮੁੰਦਰ ’ਚ ਸਮਾ ਜਾਂਦੀ ਹੈ ਇਸੇ ਤਰ੍ਹਾਂ ਇੱਕ ਪ੍ਰਭਾਵੀ ਨੇਤਾ ’ਚ ਖੁਦ ਨੂੰ ਦੂਜਿਆਂ ਦੇ ਅਨੁਕੂਲ ਕਰਨ ਦੀ ਯੋਗਤਾ ਹੁੰਦੀ ਹੈ

ਜਿਸ ਦੇ ਆਧਾਰ ’ਚ ਉਹ ਵੱਖ-ਵੱਖ ਵਿਅਕਤੀਆਂ ਅਤੇ ਹਲਾਤਾਂ ਕਾਰਨ ਪੈਦਾ ਹੋਣ ਵਾਲੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੋਇਆ ਆਪਣੇ ਟੀਚੇ ਤੱਕ ਪਹੁੰਚ ਜਾਂਦਾ ਹੈ ਦੂਜਿਆਂ ਲਈ ਰਸਤਾ ਛੱਡਣ, ਝੁਕਣ ਅਤੇ ਸਹਿਣ ਕਰਨ ਲਈ ਉਸ ਨੂੰ ਸਮਝਦਾਰੀ ਤੋਂ ਕੰਮ ਲੈਣਾ ਹੁੰਦਾ ਹੈ ਜ਼ਿਆਦਾ ਵਿਅਕਤੀਆਂ ’ਚ ਅਨੁਕੂਲਨ ਸਮਰੱਥਾ ਹੁੰਦੀ ਹੈ, ਓਨਾ ਹੀ ਜ਼ਿਆਦਾ ਦਬਾਅ ਉਹ ਝੱਲ ਸਕਦਾ ਹੈ

ਪਰਖਣ ਦੀ ਸ਼ਕਤੀ:

ਸਹੀ-ਗਲਤ, ਸੱਚ-ਝੂਠ, ਲਾਭ ਅਤੇ ਹਾਨੀ ਦੀ ਪਰਖ ਕਰਨ ਦੀ ਸ਼ਕਤੀ ਜਾਂ ਯੋਗਤਾ ਦਾ ਹੋਣਾ ਇੱਕ ਚੰਗੇ ਬੌਸ ਜਾਂ ਅਗਵਾਈਕਰਤਾ ’ਚ ਬਹੁਤ ਹੀ ਜ਼ਰੂਰੀ ਹੈ ਪਰਖ ਸ਼ਕਤੀ ਦਾ ਹੋਣਾ ਏਨਾ ਜ਼ਰੂਰੀ ਇਸ ਲਈ ਵੀ ਹੈ ਕਿਉਂਕਿ ਜੋ ਫੈਸਲਾ ਅਗਵਾਈਕਰਤਾ ਨੂੰ ਲੈਣਾ ਹੈ ਉਸ ਨਾਲ ਕਈ ਵਿਅਕਤੀ ਪ੍ਰਭਾਵਿਤ ਹੁੰਦੇ ਹਨ ਜੇਕਰ ਉਸ ’ਚ ਪਰਖ-ਸ਼ਕਤੀ ਦੀ ਕਮੀ ਹੋਵੇ ਅਤੇ ਸਹੀ ਪਰਖ ਨਾ ਕਰ ਸਕਣ ਕਾਰਨ

ਉਹ ਗਲਤ ਮਾਰਗ ਚੁਣ ਲੈਣ ਤਾਂ ਇਸ ਦੇ ਨਤੀੇਜੇ ਬਹੁਤ ਹੀ ਭਿਆਨਕ ਹੁੰਦੇ ਹਨ ਸਹੀ ਪਰਖ-ਸ਼ਕਤੀ ਲਈ ਇੱਕ ਸ਼ਕਤੀਸ਼ਾਲੀ ਸੂਚਨਾ ਪ੍ਰਣਾਲੀ ਦੀ ਵਿਵਸਥਾ ਬਹੁਤ ਜ਼ਰੂਰੀ ਹੈ, ਜਿਸ ਦਾ ਕੰਮ ਸੂਚਨਾਵਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਚੋਣ, ਵਿਸ਼ਲੇਸ਼ਣ, ਸਸਲੇਸ਼ਣ (ਮਿਲਾਉਣਾ), ਪਹਿਲਤਾ ਦੇ ਅਧਾਰ ’ਤੇ ਨਿਰਧਾਰਨ ਅਤੇ ਮੁਲਾਂਕਣ ਕਰਨਾ ਹੁੰਦਾ ਹੈ ਪਰਖਣ ਦੀ ਸ਼ਕਤੀ ਨਾਲ ਵਿਅਕਤੀ ਇੱਕ ਬਹੁਤ ਚੰਗੀ ਮੁਲਾਂਕਣ ਪ੍ਰਣਾਲੀ ਵਿਕਸਤ ਕਰਦਾ ਹੈ

ਫੈਸਲਾ ਕਰਨ ਦੀ ਸ਼ਕਤੀ:

ਅਗਵਾਈ ਕਰਨ ਵਾਲੇ ਵਿਅਕਤੀ ਦਾ ਇੱਕ ਹੋਰ ਬਹੁਤ ਮਹੱਤਵਪੂਰਨ ਕੰਮ ਫੈਸਲਾ ਲੈਣ ਦਾ ਹੁੰਦਾ ਹੈ ਉਹ ਸਦਾ ਅਜਿਹੀ ਹਲਾਤਾਂ ’ਚ ਰਹਿੰਦਾ ਹੈ ਜਿੱਥੇ ਉਸ ਨੂੰ ਅੱਗੇ ਵਧਣ ਦਾ ਫੈਸਲਾ ਕਰਨਾ ਪੈਂਦਾ ਹੈ ਫੈਸਲੇ ਦੀ ਸ਼ਕਤੀ ਨਾਲ ਉਮੀਦ ਸਿਰਫ਼ ਸਹੀ ਅਤੇ ਗਲਤ ਨੂੰ ਪਰਖਣਾ ਹੀ ਨਹੀਂ ਹੈ ਸਗੋਂ ਆਪਣੇ ਸਾਹਮਣੇ ਮੌਜ਼ੂਦ ਕਈ ਬਦਲਾਂ ’ਚੋਂ ਸਰਵੋਤਮ ਨੂੰ ਚੁਣਨ ਦਾ ਫੈਸਲਾ ਲੈਣਾ ਹੁੰਦਾ ਹੈ ਫੈਸਲਾ ਲੈਂਦੇ ਸਮੇਂ ਉਹ ਆਪਣੀ ਕਲਪਨਾ, ਦੂਰ-ਦ੍ਰਿਸ਼ਟੀ ਅਤੇ ਰਚਨਾਤਮਕਤਾ ਦੀ ਵਰਤੋਂ ਕਰਕੇ ਭਵਿੱਖ ਲਈ ਇੱਕ ਸ਼ਕਤੀਸ਼ਾਲੀ ਕੰਮ ਦੀ ਯੋਜਨਾ ਦਾ ਫੈਸਲਾ ਕਰਦਾ ਹੈ ਕਈ ਉਪਲੱਬਧ ਬਦਲਾਂ ’ਚੋਂ ਕਿਸੇ ਇੱਕ ਨੂੰ ਚੁਣਨਾ ਫੈਸਲਾ ਸ਼ਕਤੀ ਦੁਆਰਾ ਹੀ ਸੰਭਵ ਹੁੰਦਾ ਹੈ

ਵਿਅਕਤੀ ਆਪਣੇ ਪਹਿਲਾਂ ਦੇ ਅਨੁਭਵਾਂ ਦੇ ਆਧਾਰ ’ਤੇ ਭਵਿੱਖ ਲਈ ਇੱਕ ਕੰਮ ਦੀ ਯੋਜਨਾ ਬਣਾਉਂਦਾ ਹੈ ਅਤੇ ਉਸ ਨੂੰ ਲਾਗੂ ਵੀ ਕਰਦਾ ਹੈ ਅਗਵਾਈ ਕਰਨ ਵਾਲੇ ਵਿਅਕਤੀ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਗੱਲ ਦੀ ਤਹਿ ਤੱਕ ਪਹੁੰਚਣ ਲਈ ਉਸ ਦੀ ਖੋਜਬੀਣ, ਵਿਸ਼ਲੇਸ਼ਣ, ਸਸਲੇਸ਼ਣ ਅਤੇ ਸਮਝਣਾ ਜ਼ਰੂਰੀ ਹੈ ਇਸ ਲਈ ਕਿਸੇ ਵੀ ਮਾਮਲੇ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਫੈਸਲਾ ਲੈਣਾ ਚਾਹੀਦਾ ਹੈ ਇਹੀ ਨਹੀਂ ਹੋਣਾ ਚਾਹੀਦਾ ਹੈ ਕਿ ਕੁਝ ਕਰਨ ਤੋਂ ਬਾਅਦ ਵਿਅਕਤੀ ਸੋਚੇ, ਕਿਉਂਕਿ ਵੱਡੇ ਅਤੇ ਮਹੱਤਵਪੂਰਨ ਫੈਸਲੇ ਲੈਣ ਲਈ ਮਨ ਦੀ ਸਪੱਸ਼ਟਤਾ ਬਹੁਤ ਜ਼ਰੂਰੀ ਹੈ

ਟੀਮ ਭਾਵਨਾ:

ਟੀਮ-ਭਾਵਨਾ ਉਹ ਸ਼ਕਤੀ ਪੈਦਾ ਹੁੰਦੀ ਹੈ ਜੋ ਵੱਡੇ ਤੋਂ ਵੱਡੇ ਕੰਮ ਨੂੰ ਵੀ ਸਹਿਜ ਤੇ ਖੇਡ ਸਮਾਨ ਬਣਾ ਦਿੰਦੀ ਹੈ ਇੱਕ ਚੰਗੇ ਬੌਸ ਲਈ ਟੀਮ ਭਾਵਨਾ ਪੈਦਾ ਕਰਨਾ ਅਤੇ ਸਹਿਯੋਗ ਕਰਨ ਦੀ ਸ਼ਕਤੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਇੱਕ ਬੌਸ ਦੂਜਿਆਂ ਨੂੰ ਸਹਿਯੋਗ ਦੇਣ ਲਈ ਉਦੋਂ ਪ੍ਰੇਰਿਤ ਕਰ ਸਕਦਾ ਹੈ ਜਦੋਂ ਖੁਦ ਉਹ ਦੂਜਿਆਂ ਨੂੰ ਸਦਾ ਸਹਿਯੋਗ ਦਿੰਦਾ ਹੋਵੇ ਜਿੱਥੇ ਸਮਾਂ, ਧੰਨ ਅਤੇ ਸ਼ਕਤੀ ਲਗਦੀ ਹੈ ਉੱਥੇ ਵਿਅਕਤੀਆਂ ’ਚ ਤਾਲਮੇਲ ਸਹਿਯੋਗ ਦੇਣ ਦੀ ਭਾਵਨਾ ਜ਼ਰੂਰੀ ਹੈ ਸਹਿਯੋਗ ਭਾਵਨਾ ਉਦੋਂ ਆਉਂਦੀ ਹੈ

ਜਦੋਂ ਸਭ ਦੇ ਸਾਹਮਣੇ ਇੱਕ ਹੀ ਟੀਚਾ ਅਤੇ ਉਦੇਸ਼ ਹੋਵੇ ਅਤੇ ਹਰੇਕ ਵਿਅਕਤੀ ਦੂਜੇ ਦੇ ਗੁਣ ਹੀ ਦੇਖਦਾ ਹੋਵੇ ਇਸ ਦੇ ਉਲਟ ਜੇਕਰ ਕਿਸੇ ਵਿਅਕਤੀ ’ਚ ਕੋਈ ਵਿਸ਼ੇਸ਼ ਯੋਗਤਾ ਹੋਵੇ ਤਾਂ ਉਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਟੀਮ ਭਾਵਨਾ ਪੈਦਾ ਕਰਨ ਦਾ ਮਤਲਬ ਇਹ ਹੈ ਕਿ ਕਿਸੇ ਵੀ ਜ਼ਿੰਮੇਵਾਰੀ ਨੂੰ ਸਮੂਹਿਕ ਰੂਪ ਨਾਲ ਪੂਰਨ ਪ੍ਰਤੀਬੱਧਤਾ ਨਾਲ ਲਿਆ ਜਾਵੇੇ ਜੇਕਰ ਬੌਸ ’ਚ ਟੀਮ ਨੂੰ ਨਾਲ ਲੈ ਕੇ ਚੱਲਣ ਦਾ ਗੁਣਾ ਹੋਵੇਗਾ ਤਾਂ ਉਹ ਇੱਕ ਬਿਹਤਰੀਨ ਬੱਾਸ ਹੀ ਨਹੀਂ, ਸ਼ਾਨਦਾਰ ਵਿਅਕਤੀ ਦੇ ਰੂਪ ’ਚ ਯਾਦ ਰੱਖਿਆ ਜਾਏਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!