pak holy avatar day 25 january special

ਜ਼ਮੀਂ ਕਾ ਮਿਲਨ ਹੈ ਆਸਮਾਂ ਸੇ ਕਰਨੇ ਖੁਦਾ ਚੱਲ ਕੇ ਆਇਆ
103ਵਾਂ ਪਾਕ-ਪਵਿੱਤਰ ਅਵਤਾਰ ਦਿਹਾੜਾ 25 ਜਨਵਰੀ ’ਤੇ ਵਿਸ਼ੇਸ਼

ਮੋਸਟ ਵੈੱਲਕਮ ਯਾ ਖੁਦਾ! ਮੋਸਟ ਵੈੱਲਕਮ ਯਾ ਖੁਦਾ!

ਤੇਰੇ ਖੁਸ਼ ਕਦਮਾਂ ਨਾਲ ਇਹ ਜ਼ਮੀਂ ਇਹ ਆਸਮਾਂ ਨੂਰੋ-ਨੂਰ ਹੋ ਗਏ ਹਨ ਰੂਹਾਂ ਪਾਕ ਦੀਦਾਰ ਨਾਲ ਗਦਗਦ ਹਨ ਨੂਰੇ-ਪਾਕ ਨਾਲ ਕਾਇਨਾਤ ਅਸੀਮ ਸਰੂਰ ’ਚ ਹੈ ਹਰ ਦਿਸ਼ਾ ’ਚ ਖੁਸ਼ਨੁਮਾਈ ਹੈ ਅਥਾਹ ਖੁਸ਼ਗਵਾਰੀ ਹੈ ਸ੍ਰਿਸ਼ਟੀ ਦੇ ਕਣ-ਕਣ ’ਚ, ਹਰ ਜੀਵ-ਪ੍ਰਾਣੀ ’ਚ ਇੱਕ ਲਾਜਵਾਬ ਰੰਗਤ ਛਾ ਗਈ ਹੈ ਤੇਰੇ ਆਉਣ ਦਾ ਇੰਤਜ਼ਾਰ ਰੂਹਾਂ ਨੂੰ ਸੌਦਾਈ ਕਰ ਰਿਹਾ ਸੀ ਕੋਈ ਬਹੁਤ ਸਮੇਂ ਤੋਂ ਅਤੇ ਕੋਈ ਅੱਜ ਤੋਂ ਸੌਦਾਈ ਹੈ ਸਾਡੀ ਖੁਸ਼ਨਸੀਬੀ ਹੈ ਜੋ ਸਾਨੂੰ (ਰੂਹਾਂ ਨੂੰ) ਆਪ ਜੀ ਦੇ ਮੁਬਾਰਕ ਦੀਦ ਹੋਏ ਸਾਡੀਆਂ ਖੁਸ਼ੀਆਂ ਦਾ ਹੁਣ ਪਾਰਾਵਾਰ ਨਹੀਂ ਰਿਹਾ ਆਪਣੇ ਅਜੀਮ-ਤਰੀਨ ਖੁਦਾ-ਪਾਕ ਨੂੰ ਪਾ ਕੇ ਅਸੀਂ ਆਲਾ ਦਰਜੇ ਦੇ ਹੋ ਗਏ ਹਾਂ ਅਜੀਜ਼ ਹਸਤੀ ਨੂੰ ਨਿਹਾਰ-ਨਿਹਾਰ ਕੇ ਅਸੀਂ ਵੀ ਨਿੱਖਰ ਗਏ ਹਾਂ ਸਾਡਾ ਤਨ-ਮਨ ਖੁਦਾ-ਪ੍ਰਸਤੀ ’ਚ ਡੁੱਬ ਗਿਆ ਹੈ

Also Read :-

ਓ ਮੇਰੇ ਅਜ਼ੀਮਸ਼ਾਨ ਸ਼ਹਿਨਸ਼ਾਹ! ਸਾਡੀਆਂ ਆਰਜ਼ੂਆਂ ਨੂੰ ਅੱਜ ਮੁਕੰਮਲ ਮੁਕਾਂ ਮਿਲ ਗਿਆ ਹੈ ਸਾਡੀਆਂ ਰੰਗੀਨ ਆਰਜ਼ੂਆਂ ਨੂੰ ਆਪਣੇ ਕਰਮ ਨਾਲ ਪ੍ਰਵਾਨ ਕਰ ਲਿਆ ਹੈ ਨੂਰਾਨੀ ਦੀਦ ਦੀਆਂ ਹਸਰਤਾਂ ਗੁਲੋ-ਗੁਲਜਾਰ ਹੋ ਗਈਆਂ ਹਨ ਰੰਗੀਂ ਖਵਾਹਸ਼ਾਂ ਤਾਬ-ਓ-ਖਾਸ ਨਾਲ ਅੱਜ ਲਬਾਲਬ ਹਨ ਸਾਡੀਆਂ ਸ਼ੋਖ ਮੁਰਾਦਾਂ ਬਰਕਤਾਂ ਨਾਲ ਭਰ ਗਈਆਂ ਹਨ ਤੇਰੇ ਪਾਕ ਆਗਮਨ ਨਾਲ ਰੂਹਾਂ ਦਾ ਰੋਮ-ਰੋਮ ਪਾਕੀਜਗ਼ੀ ਨੂੰ ਪਾ ਗਿਆ ਹੈ ਖ਼ਲਕਤ ’ਚ ਤੇਰੇ ਸ਼ਬਾਬ ਦਾ ਨਸ਼ਾ ਛਾ ਗਿਆ ਹੈ ਹਰ ਪਾਸੇ ਅੱਜ ਵਸਲੇ-ਖੁਦਾ ਦਾ ਖੁਮਾਰ ਹੈ, ਜਨੂੰਨ ਹੈ ਐ ਖੁਦਾਵੰਦ, ਮੇਰੇ ਰਹਿਨੁਮਾ-ਸ਼ਾਹ ਸਤਿਨਾਮ ਜੀ ਦਾਤਾਰ! ਤੇਰੇ ਜਿਹਾ ਪ੍ਰੀਤਮ ਰਹਿਬਰ ਦੋ ਜੱਗ ’ਚ ਨਹੀਂ ਹੈ ਸਾਡੀ ਖੁਸ਼ਕਿਸਮਤੀ ਹੈ ਕਿ ਖੁਦਾ ਰੂਪ ’ਚ ਸਾਨੂੰ ਤੁਹਾਡਾ ਮਿਲਾਪ ਹੋਇਆ

ਸਾਨੂੰ ਦੋ ਜਹਾਂ ਦੇ ਸਨਮ ਮਿਲ ਗਏ ਹਨ ਹੁਣ ਸਾਡਾ ਵਕਤੇ-ਮੁਬਾਰਕ ਸਨਮਪ੍ਰਸਤੀ ’ਚ ਸਮਾ ਗਿਆ ਹੈ ਦਿਲ ਦਾ ਕੋਨਾ-ਕੋਨਾ ਸ਼ੋਰੇ-ਸ਼ਗਲ ’ਚ ਗੁਆਚਿਆ ਹੋਇਆ ਹੈ ਵੈਰਾਗੀ ਨਜ਼ਰਾਂ ਹੁਸਨੇ ਅਲਮਸਤ ਦੀ ਦੀਦ-ਬਾਜ਼ੀ ’ਚ ਰਮੀਆਂ ਹੋਈਆਂ ਹਨ ਖੁਸ਼ਾਮਦਗੀ ਦੀ ਇਹ ਬੇਲਾ ਨੂਰਾਨੀ ਤਾਬ ’ਚ ਚੂਰ ਹੈ ਲਮ੍ਹਾ-ਲਮ੍ਹਾ ਪੁਰਨੂਰ ਹੈ

ਫਿਜ਼ਾ ਵੀ ਨੂਰੀ ਲੋਅ ਨਾਲ ਰੌਣਕਜ਼ਦਾ ਹੋ ਗਈ ਹੈ ਹਵਾਵਾਂ ’ਚ ਵੀ ਤੇਰੀ ਆਸ਼ਿਕੀ ਦੇ ਮਜ਼ਮੇ ਲੱਗੇ ਹਨ ਆਰਜ਼ੂਮੰਦ ਇਹ ਜ਼ਮੀਂ, ਇਹ ਆਸਮਾਂ ਨੂਰ ਦੀਆਂ ਫੁਹਾਰਾਂ ’ਚ ਖੁਸ਼-ਬ-ਤਰ ਹੈ ਬੰਦਾ ਆਪਣੇ ਖੁਦਾ ਦੀ ਬੰਦਗੀ ’ਚ ਮਸ਼ਗੂਲ ਹੈ ਹਰ ਜ਼ੁਬਾਂ ਉਸ ਦੀ ਸਿਫਤ ’ਚ ਤਰੀਨ ਹੈ ਬਸਤੀ-ਬਸਤੀ ’ਚ ਅਜ਼ੀਮੋ-ਜਸ਼ਨ ਦੇ ਅਫਸਾਨੇ ਹਨ ਮੁਕੱਦਸ, 25 ਜਨਵਰੀ ਦੀਆਂ ਨੂਰਾਨੀ ਬਹਾਰਾਂ ਹਨ ਆਬੋਹਿਆਤ ਦੇ ਸੁਰਮਈ ਚਸ਼ਮੇ ਵਹਿ ਰਹੇ ਹਨ ਹੇ ਮੇਰੀ ਰੂਹ ਦੇ ਸੌਦਾਗਰ! ਮੇਰੇ ਮੌਲਾ! ਸਾਡੀ ਮੁਬਾਰਕਬਾਦ ਕਬੂਲ ਫਰਮਾਓ ਜੀ ਪਾਕ ਚਰਨਾਂ ’ਚ ਖਾਲਸ ਸਜਦਾ ਪਰਵਾਨ ਹੋਵੇ ਸਦਸ਼ੁਕਰ! ਮੇਰੇ ਖੈਰਖਾਹ! ਸਦ ਸ਼ੁਕਰ ਪੀਰ-ਓ-ਮੁਰਸ਼ਿਦ ਅੱਜ 25 ਜਨਵਰੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਾਵਨ ਅਵਤਾਰ ਦਿਵਸ ਹੈ

ਪਵਿੱਤਰ ਜੀਵਨ ਦੀ ਸੰਖੇਪ ਝਲਕ:-

ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਖੁਦ ਕਰਨ-ਕਰਾਵਨਹਾਰ, ਪਰਮ ਪਿਤਾ ਪਰਮਾਤਮਾ ਸਰੂਪ ਨੇ ਧੁਰਧਾਮ ਤੋਂ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕੀਤਾ ਆਪ ਜੀ ਦੇ ਆਦਰਯੋਗ ਪਿਤਾ ਜੀ ਦਾ ਨਾਂਅ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਅਤੇ ਮਾਤਾ ਜੀ ਦਾ ਸ਼ੁੱਭ ਨਾਂਅ ਪੂਜਨੀਕ ਮਾਤਾ ਆਸ ਕੌਰ ਜੀ ਸੀ ਆਪ ਜੀ ਪਿੰਡ ਸ੍ਰੀ ਜਲਾਲਆਣਾ ਸਾਹਿਬ ਤਹਿ. ਕਾਲਾਂਵਾਲੀ ਜ਼ਿਲ੍ਹਾ ਸਰਸਾ (ਹਰਿਆਣਾ) ਦੇ ਰਹਿਣ ਵਾਲੇ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਇੱਕ ਬਹੁਤ ਵੱਡੇ ਜ਼ਿੰਮੀਂਦਾਰ ਸਨ ਆਪ ਜੀ ਦੇ ਦਾਦਾ ਸਰਦਾਰ ਹੀਰਾ ਸਿੰਘ ਜੀ ਸਿੱਧੂ ਇਲਾਕੇ ਦੇ ਮੰਨੇ-ਪ੍ਰਮੰਨੇ ਜੈਲਦਾਰ ਸਾਹਿਬ ਸਨ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਸਨ ਆਪਜੀ ਆਪਣੇ ਪੂਜਨੀਕ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਸ਼ੁੱਭ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਅਪਾਰ ਰਹਿਮੋ-ਕਰਮ ਨਾਲ ਆਪ ਜੀ ਨੂੰ ‘ਸਤਿਨਾਮ’ ਬਣਾ ਦਿੱਤਾ ਅਤੇ ਆਪ ਜੀ ਦਾ ਸ਼ੁੱਭ ਨਾਂਅ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ ਆਪ ਜੀ ਦੇ ਪੂਜਨੀਕ ਮਾਤਾ ਪਿਤਾ ਜੀ ਸਾਧੂ-ਫਕੀਰਾਂ ਦੀ ਬਹੁਤ ਸੇਵਾ ਕਰਦੇ ਅਤੇ ਪਰਮ ਪਿਤਾ ਪਰਮਾਤਮਾ ਦੀ ਭਗਤੀ ’ਚ ਲੀਨ ਰਹਿੰਦੇ ਸਨ ਇਸ ਸ਼ਹਿਨਸ਼ਾਹੀ ਪਰਿਵਾਰ ਦੇ ਕੋਲ ਦੁਨਿਆਵੀ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ, ਪਰ 18 ਸਾਲਾਂ ਤੋਂ ਸੰਤਾਨ-ਪ੍ਰਾਪਤੀ, ਇਤਨੇ ਵੱਡੇ ਖਾਨਦਾਨ ਦੇ ਵਾਰਸ ਦੀ ਪ੍ਰਾਪਤੀ ਦੀ ਇੱਛਾ ਪੂਜਨੀਕ ਮਾਤਾ-ਪਿਤਾ ਜੀ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਇੱਕ ਵਾਰ ਉਨ੍ਹਾਂ ਦਾ ਮਿਲਾਪ ਪ੍ਰਮਾਤਮਾ ਦੇ ਇੱਕ ਸੱਚੇ ਫਕੀਰ ਨਾਲ ਹੋਇਆ ਉਹ ਜਿੰਨੇ ਦਿਨ ਵੀ ਸ੍ਰੀ ਜਲਾਲਆਣਾ ਸਾਹਿਬ ਵਿੱਚ ਰਹੇ,

ਭੋਜਨ-ਪਾਣੀ ਪੂਜਨੀਕ ਮਾਤਾ-ਪਿਤਾ ਜੀ ਦੇ ਕੋਲ ਉਹਨਾਂ ਦੇ ਘਰ ’ਚ ਆ ਕੇ ਹੀ ਕਰਿਆ ਕਰਦੇ ਸਨ ਇੱਕ ਦਿਨ ਉਸ ਫਕੀਰ ਬਾਬਾ ਨੇ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਸੇਵਾ-ਭਾਵਨਾ ਤੋਂ ਖੁਸ਼ ਹੋ ਕੇ ਕਿਹਾ ਕਿ ਭਾਈ ਭਗਤੋ! ਤੁਹਾਡੀ ਸੇਵਾ ਤੋਂ ਅਸੀਂ ਬਹੁਤ ਖੁਸ਼ ਹਾਂ ਤੁਹਾਡੀ ਸੇਵਾ ਪਰਮ ਪਿਤਾ ਪਰਮਾਤਮਾ ਨੂੰ ਮਨਜ਼ੂਰ ਹੋਈ ਹੈ ਉਹ ਤੁਹਾਡੀ ਦਿਲੀ ਇੱਛਾ ਜ਼ਰੂਰ ਪੂਰੀ ਕਰੇਗਾ ਤੁਹਾਡੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ ਇਸ ਤਰ੍ਹਾਂ ਉਸ ਸੱਚੇ ਫਕੀਰ ਬਾਬਾ ਦੀ ਦੁਆ ਨਾਲ ਮਾਲਕ ਸਰੂਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਅਵਤਾਰ ਧਾਰਨ ਕੀਤਾ ਪੂਜਨੀਕ ਮਾਤਾ-ਪਿਤਾ ਜੀ ਦੀਆਂ ਖੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਰਿਹਾ ਉਨ੍ਹਾਂ ਦੀ 18 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪੁੱਤਰ ਰਤਨ ਦੇ ਰੂਪ ’ਚ ਸੰਤਾਨ-ਪ੍ਰਾਪਤੀ ਦੀ ਪ੍ਰਬਲ ਇੱਛਾ ਪੂਰੀ ਹੋਈ

ਪੂਰੇ ਪਿੰਡ ਦੇ ਘਰ-ਘਰ ’ਚ ਥਾਲ ਭਰ-ਭਰ ਕੇ (ਸਮੇਂ ਦੇ ਅਨੁਸਾਰ) ਪਤਾਸੇ, ਸ਼ੱਕਰ ਵੰਡੀ ਗਈ ਸਾਰੇ ਇਲਾਕੇ ਵਿੱਚੋਂ ਜੋ ਵੀ ਕੋਈ ਜ਼ਰੂਰਤਮੰਦ, ਗਰੀਬ ਦਰਵਾਜੇ ’ਤੇ ਆਇਆ, ਸਭ ਦੀਆਂ ਝੋਲੀਆਂ ਅਨਾਜ, ਗੁੜ ਆਦਿ ਨਾਲ ਭਰ ਦਿੱਤੀਆਂ ਗਈਆਂ ਸਾਰਾ ਵਾਤਾਵਰਨ ਖੁਸ਼ੀ ਨਾਲ ਝੂਮ ਉੱਠਿਆ ਸੀ ਸ਼ਾਹੀ ਪਰਿਵਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਸਨ ਸੱਚੇ ਦਾਤਾਰ ਜੀ ਦੇ ਸ਼ੁੱਭ ਆਗਮਨ ’ਤੇ ਉਹੀ ਫਕੀਰ ਲੰਬੀ ਯਾਤਰਾ ਕਰਕੇ ਪੂਜਨੀਕ ਮਾਤਾ-ਪਿਤਾ ਜੀ ਨੂੰ ਵਧਾਈ ਦੇਣ ਪੁੱਜਿਆ ਉਸ ਨੇ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ, ਭਾਈ ਭਗਤੋ! ਤੁਹਾਡੇ ਘਰ ਖੁਦ ਰੱਬੀ ਜੋਤ ਪ੍ਰਗਟ ਹੋਈ ਹੈ ਇਨ੍ਹਾਂ ਨੂੰ ਪੂਰੇ ਪਿਆਰ ਨਾਲ ਰੱਖਣਾ ਹੈ ਇਹ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਰਹਿਣਗੇ 40 ਸਾਲ ਤੋਂ ਬਾਅਦ ਉਸ ਮਾਲਕ ਦੇ ਕੰਮ ਲਈ ਚਲੇ ਜਾਣਗੇ ਜਿੱਥੋਂ ਤੇ ਜਿਸ ਉਦੇਸ਼ ਲਈ (ਸ੍ਰਿਸ਼ਟੀ ਤੇ ਮਾਨਵਤਾ ਦੇ ਉੱਧਾਰ ਦੇ ਕੰਮ ਲਈ) ਇਹ ਆਏ ਹਨ

ਆਪ ਜੀ ਦੇ ਅਤੀ ਪੂਜਨੀਕ ਮਾਤਾ ਆਸ ਕੌਰ ਜੀ ਬਹੁਤ ਹੀ ਦਿਆਲੂ ਤੇ ਧਾਰਮਿਕ ਵਿਚਾਰਾਂ ਦੇ ਧਨੀ ਸਨ ਉਹ ਇੱਕ ਬਹੁਤ ਸੁਹਿਰਦ, ਮਿਲਣਸਾਰ, ਕੋਮਲ ਸੁਭਾਅ ਤੇ ਮਨੁੱਖੀ ਗੁਣਾਂ ਨਾਲ ਭਰਪੂਰ ਸਨ

ਧੰਨ ਧੰਨ ਪੂਜਨੀਕ ਮਾਤਾ-ਪਿਤਾ ਜੀ ਦਾ ਰਿਣੀ ਹੈ ਸੰਸਾਰ ਜੀ, ਜੋਤ ਇਲਾਹੀ ਘਰ ਹੈ ਆਈ ਲਿਆ ਅਵਤਾਰ ਸਤਿਗੁਰੂ ਦਾਤਾਰ ਜੀ ਜਿਨ੍ਹਾਂ ਦੇ ਹਰ ਕੋਈ ਖੁਸ਼ੀਆਂ ਮਨਾਵੇ ਲੱਗੇ ਬਖਸ਼ਿਸ਼ਾਂ ਦੇ ਅੰਬਾਰ ਜੀ

ਨੂਰੀ ਬਚਪਨ:-

ਬਚਪਨ ਤੋਂ ਹੀ ਆਪ ਜੀ ਦਾ ਅਲੌਕਿਕ ਸਰੂਪ ਇੰਨਾ ਸੋਹਣਾ, ਮਨਮੋਹਣਾ ਸੀ ਕਿ ਜੋ ਵੀ ਦੇਖਦਾ ਬਸ ਦੇਖਦਾ ਹੀ ਰਹਿ ਜਾਂਦਾ ਪਿੰਡ ਦਾ ਹੀ ਇੱਕ ਸਖ਼ਸ਼ ਝਿਉਰ ਜੋ ਘਰ ’ਚ ਪਾਣੀ ਭਰਿਆ ਕਰਦਾ ਸੀ ਇੱਕ ਵਾਰ ਆਪ ਜੀ ਪਾਲ੍ਹਣੇ ਵਿਚ ਲੇਟੇ ਹੋਏ ਸਨ, ਆਪਜੀ ਨੂੰ ਖੜ੍ਹਾ ਇੱਕ ਟਕ ਨਿਹਾਰਨ ਲੱਗਿਆ ਅੱਖਾਂ ਹਟਾਉਣ ਨੂੰ ਦਿਲ ਹੀ ਨਹੀਂ ਕਰਦਾ ਸੀ ਇਸ ਤਰ੍ਹਾਂ ਕਾਫ਼ੀ ਦੇਰ ਤੋਂ ਖੜ੍ਹੇ ਉਸ ਸਖ਼ਸ਼ ਨੂੰ ਪੂਜਨੀਕ ਮਾਤਾ ਜੀ ਨੇ ਦੇਖ ਲਿਆ ਮਾਤਾ ਜੀ ਨੇ ਇੱਕ ਕਾਲਾ ਟਿੱਕਾ ਆਪ ਜੀ ਦੇ ਬਾਲ ਸਰੂਪ ਚਿਹਰੇ ’ਤੇ ਲਾ ਦਿੱਤਾ ਕਿ ਮੇਰੇ ਲਾਲ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਤਾਂ ਉਸ ਭਾਈ ਨੇ ਕਿਹਾ ਕਿ ਮਾਤਾ ਜੀ, ਮੈਂ ਕਿਸੇ ਗਲਤ ਭਾਵਨਾ ਨਾਲ ਨਹੀਂ ਨਿਹਾਰ ਰਿਹਾ ਸੀ ਆਪ ਜੀ ਦੇ ਲਾਲ ਦੇ ਸਵਰੂਪ ਵਿੱਚ ਮੈਨੂੰ ਸਾਡੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਸਨ

ਆਪ ਜੀ ਬਚਪਨ ਤੋਂ ਹੀ ਖਾਸ ਹਸਤੀ ਦੇ ਰੂਪ ’ਚ ਜਾਣੇ ਜਾਂਦੇ ਸਨ ਆਪ ਜੀ ਦਾ ਬਚਪਨ ਮਧੁਰਤਾ ਨਾਲ ਲਬਰੇਜ਼ ਸੀ ਆਪ ਜੀ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦਿਲਕਸ਼ੀ ਦਾ ਨਜ਼ਾਰਾ ਬਣ ਜਾਂਦੀਆਂ ਆਪ ਜੀ ਦਾ ਵਿਹਾਰਕ ਗਿਆਨ ਆਪਣੇ ਹਮ-ਉਮਰ ਸਾਥੀਆਂ ਨਾਲੋਂ ਹਟ ਕੇ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਸੀ

ਆਪ ਜੀ ਦਾ ਬਚਪਨ ਪੂਜਨੀਕ ਮਾਤਾ ਜੀ ਦੀ ਪਵਿੱਤਰ ਛਤਰ-ਛਾਇਆ ਤੇ ਨੇਕ ਸੰਸਕਾਰਾਂ ’ਚ ਹੀ ਵਧਿਆ-ਫੁੱਲਿਆ ਸੀ ਕਿਉਂਕਿ ਆਪ ਜੀ ਅਜੇ ਛੋਟੀ ਉਮਰ ’ਚ ਹੀ ਸਨ ਕਿ ਆਪ ਜੀ ਦੇ ਪਿਤਾ ਜੀ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ ਇਸ ਲਈ ਆਪ ਜੀ ਦਾ ਪਾਲਣ-ਪੋਸ਼ਣ ਪੂਜਨੀਕ ਮਾਤਾ ਜੀ ਤੇ ਆਪ ਜੀ ਦੇ ਪੂਜਨੀਕ ਮਾਮਾ ਸਰਦਾਰ ਵੀਰ ਸਿੰਘ ਜੀ (ਮਾਲਕ ਦੇ ਚਰਨਾਂ ’ਚ ਓੜ ਨਿਭਾ ਗਏ ਸਤਿਬ੍ਰਹਮਚਾਰੀ ਸੇਵਾਦਾਰ) ਵੱਲੋਂ ਕੀਤਾ ਗਿਆ ਸੀ

ਪੂਜਨੀਕ ਮਾਤਾ ਜੀ ਦੇ ਨੇਕ ਪਵਿੱਤਰ ਸੰਸਕਾਰਾਂ ਦਾ ਅਸਰ ਸੀ ਕਿ ਆਪ ਜੀ ਦਾ ਧਿਆਨ ਦੁਨੀਆਂਦਾਰੀ ਦੀ ਬਜਾਇ ਪਰਮਾਰਥ ਤੇ ਧਰਮਾਰਥ ਵੱਲ ਜ਼ਿਆਦਾ ਸੀ ਬਚਪਨ ਤੋਂ ਹੀ ਆਪ ਜੀ ਆਪਣੇ ਦੋਸਤਾਂ, ਮਿੱਤਰਾਂ, ਹਮਜੋਲੀਆਂ, ਸਹਿਪਾਠੀਆਂ ਤੇ ਲਾਚਾਰ ਗਰੀਬਾਂ ਪ੍ਰਤੀ ਅਤਿ ਸ਼ੁੱਭਚਿੰਤਕ ਸਨ ਆਪ ਜੀ ਦੀ ਪੜ੍ਹਾਈ-ਲਿਖਾਈ ਮੰਡੀ ਕਾਲਿਆਂਵਾਲੀ ਦੇ ਸਰਕਾਰੀ ਸਕੂਲ ’ਚ ਪੂਰੀ ਹੋਈ ਆਪ ਜੀ ਆਪਣੇ ਜ਼ਰੂਰਤਮੰਦ ਸਹਿਯੋਗੀਆਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਦੇ ਆਪ ਜੀ ਦੀ ਅਜਿਹੀ ਪਰਉਪਕਾਰੀ ਭਾਵਨਾ ਨਾਲ ਉਹ ਸਹਿਪਾਠੀ ਹੀ ਨਹੀਂ, ਸਗੋਂ ਸਕੂਲ ਦਾ ਪੂਰਾ ਸਟਾਫ਼ ਵੀ ਪ੍ਰਭਾਵਿਤ ਸੀ ਪੂਜਨੀਕ ਮਾਤਾ ਜੀ ਦੇ ਸ਼ੁੱਭ ਧਾਰਮਿਕ ਵਿਚਾਰਾਂ ਸਦਕਾ ਆਪ ਜੀ ਦਾ ਰੁਝਾਨ ਬਚਪਨ ਤੋਂ ਹੀ ਗੁਰੂਆਂ, ਮਹਾਂਪੁਰਸ਼ਾਂ ਦੀ ਬਾਣੀ ਪੜ੍ਹਨ ਤੇ ਸੁਣਨ ਵੱਲ ਜ਼ਿਆਦਾ ਸੀ

ਬਚਪਨ ’ਚ ਹੀ ਲੋੜਵੰਦ ਪਰਿਵਾਰ ਦੀ ਮੱਦਦ ਕਰਨਾ, ਖੇਤ ’ਚ ਫਸਲ ਚਰਦੇ ਪਸ਼ੂ, ਪੰਛੀਆਂ ਨੂੰ ਨਾ ਹਟਾਉਣਾ ਆਦਿ, ਅਜਿਹੀਆਂ ਆਪ ਜੀ ਦੀਆਂ ਅਨੇਕਾਂ ਪਰਉਪਕਾਰੀ ਉਦਾਹਰਨਾਂ ਹਨ ਵੱਡੇ ਹੋਣ ’ਤੇ ਆਪ ਜੀ ਇੱਕ ਕੁਸ਼ਲ ਧਰਮ ਪ੍ਰਚਾਰਕ ਦੇ ਰੂਪ ’ਚ ਵੀ ਜਾਣੇ ਜਾਂਦੇ ਸਨ ਆਪ ਜੀ ਨੇ ਆਪਣੇ ਪਿੰਡ ’ਚ ਸ੍ਰੀ ਗੁਰਦੁਆਰਾ ਸਾਹਿਬ ਨੂੰ ਬਣਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ ਸੀ, ਪਿੰਡ ਸ੍ਰੀ ਜਲਾਲਆਣਾ ਸਾਹਿਬ ਦੇ ਮੌਜਿਜ਼ ਸ਼ਖਸੀਅਤ ਹੋਣ ਦੇ ਨਾਤੇ ਹਰ ਕੋਈ ਜਨਤਕ ਕਾਰਜ ਆਪ ਜੀ ਦੇ ਸਲਾਹ-ਮਸ਼ਵਰੇ ਨਾਲ ਹੀ ਕੀਤਾ ਜਾਂਦਾ ਸੀ

ਈਸ਼ਵਰ ਦੀ ਖੋਜ:-

ਆਪ ਜੀ ਸ਼ੁਰੂ ਤੋਂ ਹੀ ਈਸ਼ਵਰ ਦੇ ਮਿਲਾਪ ਪ੍ਰਤੀ ਬਹੁਤ ਯਤਨਸ਼ੀਲ ਸਨ ਜੋ ਕਿ ਆਪ ਜੀ ਦਾ ਪ੍ਰਮੁੱਖ ਉਦੇਸ਼ ਸੀ ਆਪ ਜੀ ਸਾਧੂ-ਮਹਾਤਮਾਵਾਂ ਨਾਲ ਅਕਸਰ ਚਰਚਾ ਵੀ ਕਰਿਆ ਕਰਦੇ ਸੱਚੇ ਗੁਰੂ ਨੂੰ ਮਿਲਣ ਦੀ ਤਾਂਘ ਆਪ ਜੀ ਨੂੰ ਹਰ ਸਮੇਂ ਲੱਗੀ ਰਹਿੰਦੀ ਜਿੱਥੇ ਵੀ ਕਿਸੇ ਮਹਾਤਮਾ ਬਾਰੇ ਆਪ ਜੀ ਨੂੰ ਪਤਾ ਚੱਲਦਾ, ਆਪ ਜੀ ਉੱਥੇ ਹੀ ਪਹੁੰਚ ਜਾਂਦੇ ਪਰ ਕਿਤੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਦਾ, ਅੰਦਰ ਦੀ ਸੰਤੁਸ਼ਟੀ ਨਾ ਹੁੰਦੀ

ਪਿਆਰੇ ਮੁਰਸ਼ਿਦ ਜੀ ਦਾ ਮਿਲਾਪ:-

ਆਪ ਜੀ ਦੀ ਈਸ਼ਵਰ ਪ੍ਰਤੀ ਸੱਚੀ ਲਗਨ ਤੇ ਅੰਦਰੂਨੀ ਤੜਫ ਦਾ ਹੀ ਨਤੀਜਾ ਸੀ ਕਿ ਆਪ ਜੀ ਦੀ ਮੁਲਾਕਾਤ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨਾਲ ਹੋਈ ਆਪ ਜੀ ਨੇ ਡੇਰਾ ਸੱਚਾ ਸੌਦਾ ਸਰਸਾ ਵਿਖੇ ਪੂਜਨੀਕ ਬੇਪਰਵਾਹ ਜੀ ਦੇ ਨੂਰੀ ਦਰਸ਼ਨ ਕੀਤੇ ਤੇ ਸੱਚੀ ਸਤਿਸੰਗ ਸੁਣੀ ਆਪ ਜੀ ਅਸੀਮ ਸਕੂਨ ਨਾਲ ਭਰ ਗਏ ਨੂਰ ਦਾ ਨੂਰ ਨਾਲ ਅਜਿਹਾ ਮਿਲਨ ਹੋਇਆ ਕਿ ਆਪ ਜੀ ਉਹਨਾਂ ’ਤੇ ਫਿਦਾ ਹੋ ਗਏ ਸ਼ਹਿਨਸ਼ਾਹ ਮਸਤਾਨਾ ਜੀ ਦੇ ਮਿਲਾਪ ਤੋਂ ਆਪ ਜੀ ਅੰਦਰ-ਬਾਹਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਏ ਕਿਸੇ ਵੀ ਸ਼ੰਕਾ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ ਸੀ ਆਪ ਜੀ ਉਸੇ ਦਿਨ ਤੋਂ ਹੀ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਹੋ ਗਏ

ਨਾਮ-ਦਾਨ:-

ਆਪ ਜੀ ਪੂਜਨੀਕ ਬੇਪਰਵਾਹ ਜੀ ਦੇ ਕਈ ਸਾਲਾਂ ਤੱਕ ਸਤਿਸੰਗ ਸੁਣਦੇ ਰਹੇ ਹਾਲਾਂਕਿ ਕਈ ਵਾਰ ਆਪ ਜੀ ਨੇ ਨਾਮ-ਸ਼ਬਦ ਲੈਣ ਦੀ ਵੀ ਕੋਸ਼ਿਸ਼ ਕੀਤੀ, ਪਰ ਪੂਜਨੀਕ ਸਾਈਂ ਜੀ ਆਪ ਜੀ ਨੂੰ ਹਰ ਵਾਰ ਇਹ ਕਹਿ ਕੇ ਨਾਮ ਲੈਣ ਵਾਲਿਆਂ ’ਚੋਂ ਉਠਾ ਦਿੰਦੇ ਕਿ ‘ਅਭੀ ਆਪਕੋ ਨਾਮ ਲੇਨੇ ਕਾ ਹੁਕਮ ਨਹੀਂ ਹੈ ਜਬ ਸਮਾਂ ਆਇਆ ਸਾਈਂ ਸਾਵਣ ਸ਼ਾਹ ਜੀ ਕੇ ਹੁਕਮ ਸੇ ਖੁਦ ਬੁਲਾ ਕੇ, ਆਵਾਜ਼ ਦੇਕਰ ਨਾਮ ਦੇਂਗੇ ਆਪ ਸਤਿਸੰਗ ਕਰਤੇ ਰਹੋ’ 14 ਮਾਰਚ 1954 ਨੂੰ ਘੂਕਿਆਂ ਵਾਲੀ ’ਚ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਸਤਿਸੰਗ ਤੋਂ ਬਾਅਦ ਆਵਾਜ਼ ਲਗਾਈ, ਬੁਲਾਇਆ ਕਿ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਆਪ ਜੀ ਚਲ ਕਰ ਅੰਦਰ ਹਮਾਰੇ ਮੂੜ੍ਹੇ ਕੇ ਪਾਸ ਬੈਠੋ ਆਜ ਰਾਤ ਆਪ ਕੋ ਦਾਤਾ ਸਾਵਣ ਸ਼ਾਹ ਜੀ ਕੇ ਹੁਕਮ ਸੇ ਨਾਮ ਕੀ ਦਾਤ ਮਿਲੇਗੀ’ ਮੂੜ੍ਹੇ ਦੇ ਕੋਲ ਜਗ੍ਹਾ ਨਾ ਹੋਣ ਕਾਰਨ ਆਪ ਜੀ ਪਿੱਛੇ ਹੀ ਨਾਮ ਅਭਿਲਾਸ਼ੀ ਹੋਰ ਜੀਵਾਂ ਕੋਲ ਬੈਠ ਗਏ ਪੂਜਨੀਕ ਸਾਈਂ ਜੀ ਜਦ ਅੰਦਰ ਆਏ ਤਾਂ ਆਪ ਜੀ ਨੂੰ ਆਵਾਜ਼ ਲਗਾਈ ਆਪ ਜੀ ਨੂੰ ਆਪਣੇ ਮੂੜ੍ਹੇ ਦੇ ਕੋਲ ਬਿਠਾ ਕੇ ਬਚਨ ਫਰਮਾਇਆ ਕਿ ‘ਆਜ ਤੁਮੇ੍ਹਂ ਸਪੈਸ਼ਲ ਨਾਮ ਦੇਂਗੇ’ ਬੇਪਰਵਾਹ ਜੀ ਨੇ ਬਚਨ ਫਰਮਾਇਆ ਕਿ ‘ਆਪ ਕੋ ਇਸ ਲੀਏ ਪਾਸ ਬਿਠਾ ਕਰ ਨਾਮ ਦੇਤੇ ਹੈਂ ਕਿ ਆਪਸੇ ਕੋਈ ਕਾਮ ਲੇਨਾ ਹੈ ਆਪ ਕੋ ਜ਼ਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆ ਕੋ ਨਾਮ ਜਪਾਏਗਾ’

ਪਵਿੱਤਰ ਗੱਦੀਨਸ਼ੀਨੀ:-

ਆਪ ਜੀ ਦੇ ਰੂਪ ’ਚ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੂੰ ਆਪਣਾ ਸੱਚਾ ਵਾਰਸ ਮਿਲ ਗਿਆ ਸੀ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਦੀ ਸਖ਼ਤ ਤੋਂ ਸਖ਼ਤ ਪ੍ਰੀਖਿਆ ਲਈ ਆਪ ਜੀ ਦੇ ਦੁਆਰਾ ਆਪਣੇ ਹਵੇਲੀਨੁਮਾ ਮਕਾਨ ਨੂੰ ਤੁੜਵਾਇਆ ਅਤੇ ਹੋਰ ਵੀ ਕਈ ਸਖ਼ਤ ਪ੍ਰੀਖਿਆਵਾਂ ਲਈਆਂ ਪੂਜਨੀਕ ਸਾਈਂ ਜੀ ਦੀ ਦਇਆ-ਦ੍ਰਿਸ਼ਟੀ ’ਚ ਆਪ ਜੀ ਨੇ ਆਪਣੇ ਮੁਰਸ਼ਿਦ ਦੇ ਹਰ ਹੁਕਮ ਨੂੰ ਖਿੜ੍ਹੇ ਮੱਥੇ ਸਤਿਬਚਨ ਕਹਿ ਕੇ ਮੰਨਿਆ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਉਂਦੇ ਹੋਏ 28 ਫਰਵਰੀ 1960 ਨੂੰ ਡੇਰਾ ਸੱਚਾ ਸੌਦਾ ਦਾ ਵਾਰਸ ਬਣਾਇਆ ਇਸ ਮੁਬਾਰਕ ਵਕਤ ’ਤੇ ਪੂਰੇ ਸਰਸਾ ਸ਼ਹਿਰ ’ਚ ਆਪ ਜੀ ਦਾ ਜਲਸਾ ਕੱਢਿਆ ਅਤੇ ਪੂਰੇ ਧੂਮ-ਧਾਮ ਨਾਲ ਗੁਰਗੱਦੀਨਸ਼ੀਨੀ ਦੀ ਪਾਕ-ਪਵਿੱਤਰ ਰਸਮ ਅਦਾਇਗੀ ਮੁਕੰਮਲ ਕੀਤੀ ਇਸ ਸ਼ੁੱਭ ਮੌਕੇ ’ਤੇ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਬਾਰੇ ਸਾਧ-ਸੰਗਤ ਨੂੰ ਮੁਖਾਤਬ ਹੁੰਦੇ ਹੋਏ ਫਰਮਾਇਆ, ‘‘ਖੰਡੋਂ ਬ੍ਰਹਿਮੰਡੋਂ ਕੇ ਜਿਸ ਸਤਿਨਾਮ ਕੋ ਦੁਨੀਆ ਜਪਤੀ-ਜਪਤੀ ਮਰ ਗਈ ਹੈ, ਵੋ ਤਾਕਤ ਆਜ ਹਮਨੇ ਜ਼ਾਹਿਰ ਕਰ ਦੀ ਹੈ

ਯੇ (ਪੂਜਨੀਕ ਸ਼ਾਹ ਸਤਿਨਾਮ ਜੀ ਮਹਾਰਾਜ) ਵੋ ਹੀ ਤਾਕਤ ਹੈ ਜਿਸ ਕੇ ਸਹਾਰੇ ਸਭੀ ਖੰਡ-ਬ੍ਰਹਿਮੰਡ ਖੜ੍ਹੇ ਹੈਂ ਦਾਤਾ ਸਾਵਣ ਸ਼ਾਹ ਜੀ ਕੇ ਹੁਕਮ ਸੇ ਹਮਨੇ ਇਨ੍ਹੇਂ ਅਰਸ਼ੋਂ ਸੇ ਲਾ ਕੇ ਤੁਮ੍ਹਾਰੇ ਸਾਹਮਨੇ ਬਿਠਾ ਦੀਆ ਹੈ ਕੋਈ ਇਨਕੇ ਪੀਠ ਪੀਛੇ ਸੇ ਭੀ ਦਰਸ਼ਨ ਕਰ ਲੇਗਾ, ਮੌਜ ਉਸੇ ਭੀ ਨਰਕੋਂ ਮੇਂ ਨਹੀਂ ਜਾਨੇ ਦੇਗੀ’ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ 28 ਫਰਵਰੀ 1960 ਦੇ ਦਿਨ ਆਪ ਜੀ ਨੂੰ ਆਪਣੀ ਅਥਾਹ ਇਲਾਹੀ ਤਾਕਤ ਦੇ ਰੂਪ ਵਿੱਚ ਪ੍ਰਗਟ ਕਰਕੇ ਕਰੀਬ ਦੋ ਮਹੀਨਿਆਂ ਬਾਅਦ ਭਾਵ 18 ਅਪਰੈਲ 1960 ਨੂੰ ਖੁਦ ਜੋਤੀ-ਜੋਤ ਸਮਾ ਗਏ

ਆਪ ਜੀ ਨੇ ਆਪਣੇ ਮੁਰਸ਼ਿਦੇ-ਕਾਮਿਲ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਾਵਨ ਹਜ਼ੂਰੀ ’ਚ ਉਨ੍ਹਾਂ ਦੇ ਹੁਕਮ ਅਨੁਸਾਰ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਤੌਰ ਦੂਸਰੀ ਪਾਤਸ਼ਾਹੀ ਬਿਰਾਜਮਾਨ ਹੋਏ ਅਤੇ ਦਿਨ-ਰਾਤ ਰੂਹਾਂ ਦੇ ਕਲਿਆਣ ਲਈ ਜੁਟ ਗਏ ਆਪ ਜੀ ਨੇ ਪਹਿਲਾ ਸਤਿਸੰਗ 10 ਜੂਨ 1962 ਨੂੰ ਪੰਜਾਬ ਦੇ ਪਿੰਡ ਝੁੰਬਾ ਭਾਈ ਕਾ ’ਚ ਕੀਤਾ ਅਤੇ ਇਸ ਤਰ੍ਹਾਂ ਜਗ੍ਹਾ-ਜਗ੍ਹਾ, ਪਿੰਡ-ਪਿੰਡ ਜਾ ਕੇ ਸਤਿਸੰਗਾਂ ਲਾਉਂਦੇ ਰਹੇ ਪਰ ਗੱਦੀਨਸ਼ੀਨੀ ਦੇ ਤਿੰਨ ਸਾਲ ਬਾਅਦ ਰੂਹਾਂ ਦੀ ਪ੍ਰਬਲ ਤੜਫ, ਜੀਵਾਂ ਦੀ ਸੱਚੀ ਪੁਕਾਰ ਨੂੰ ਮਨਜ਼ੂਰ ਕਰਦੇ ਹੋਏ ਆਪ ਜੀ ਨੇ 18 ਅਪਰੈਲ 1963 ਤੋਂ ਨਾਮ-ਸ਼ਬਦ ਦੇਣਾ ਸ਼ੁਰੂ ਕੀਤਾ

ਆਪ ਜੀ ਨੇ ਸਾਧ-ਸੰਗਤ ਤੇ ਸਮਾਜ ਦੀ ਭਲਾਈ ਲਈ ਅਣਥੱਕ ਯਤਨ ਕੀਤੇ ਆਪ ਜੀ ਦੇ ਅਣਥੱਕ ਯਤਨਾਂ ਸਦਕਾ ਲੱਖਾਂ ਰੂਹਾਂ ਦਾ ਕਲਿਆਣ ਹੋਇਆ ਆਪ ਜੀ ਨੇ 18 ਅਪਰੈਲ 1963 ਤੋਂ 26 ਅਗਸਤ 1990 ਤੱਕ 11 ਲੱਖ ਤੋਂ ਵੱਧ ਜੀਵਾਂ ਨੂੰ ਨਾਮ-ਸ਼ਬਦ ਦੇ ਕੇ ਭਵਸਾਗਰ ਤੋਂ ਪਾਰ ਕੀਤਾ ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਕੇ ਡੇਰਾ ਸੱਚਾ ਸੌਦਾ ਨੂੰ ਮਹਾਨ ਗੁਰੂ ਦੀ ਬਖਸ਼ਿਸ਼ ਕੀਤੀ ਆਪ ਜੀ ਲਗਭਗ 15 ਮਹੀਨੇ ਪੂਜਨੀਕ ਗੁਰੂ ਜੀ ਦੇ ਨਾਲ ਸਾਧ-ਸੰਗਤ ਵਿੱਚ ਮੌਜ਼ੂਦ ਰਹੇ ਉਪਰੰਤ ਆਪ ਜੀ 13 ਦਸੰਬਰ 1991 ਨੂੰ ਕੁੱਲ ਮਾਲਕ ਦੀ ਅਖੰਡ ਜੋਤੀ ਵਿੱਚ ਜੋਤੀ-ਜੋਤ ਸਮਾ ਗਏ

ਡੇਰਾ ਸੱਚਾ ਸੌਦਾ ਬਣਿਆ ਇੱਕ ਮਿਸਾਲ:-

ਡੇਰਾ ਸੱਚਾ ਸੌਦਾ ਰੂਪੀ ਉਹ ਨੰਨ੍ਹਾ ਜਿਹਾ ਪੌਦਾ ਜੋ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਲਗਾਇਆ ਸੀ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਿਸ ਨੂੰ ਆਪਣੇ 30-31 ਸਾਲ ਦੇ ਅਣਥੱਕ ਯਤਨਾਂ ਨਾਲ ਸਿੰਜਿਆ, ਸੁੰਦਰ ਬਾਗ ਸਜਾਇਆ, ਅੱਜ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਪੂਰੇ ਵਿਸ਼ਵ ਨੂੰ ਆਪਣੀ ਸੱਚਾਈ, ਆਪਣੇ ਇਲਾਹੀ ਤੇ ਅਲੌਕਿਕਤਾ ਰੂਪੀ ਅੰਮ੍ਰਿਤਮਈ ਮਿੱਠੇ ਫਲ, ਠੰਡੀ-ਮਿੱਠੀ ਛਾਂ (ਆਪਣੇ ਅਦੁੱਤੀ ਪਿਆਰ) ਨਾਲ ਖੂਬ ਸਰਾਬੋਰ ਕਰ ਰਿਹਾ ਹੈ ਡੇਰਾ ਸੱਚਾ ਸੌਦਾ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ’ਚ ਰੂਹਾਨੀਅਤ ਤੇ ਮਾਨਵਤਾ ਦਾ ਵਿਸ਼ਵ-ਪ੍ਰਸਿੱਧ ਪ੍ਰਤੀਕ ਬਣ ਚੁੱਕਿਆ ਹੈ ਵਿਸ਼ਵ ਭਰ ’ਚ ਛੇ ਕਰੋੜ ਤੋਂ ਵੱਧ ਸਾਧ-ਸੰਗਤ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਰਹੀ ਹੈ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਅੱਜ ਵਿਸ਼ਵ ਭਰ ’ਚ ਧੂਮ ਮੱਚੀ ਹੋਈ ਹੈ ਸਾਧ-ਸੰਗਤ ਡੇਰਾ ਸੱਚਾ ਸੌਦਾ ਦੇ 135 ਮਾਨਵਤਾ ਭਲਾਈ ਦੇ ਕਾਰਜ ਦਿਨ ਰਾਤ ਕਰ ਰਹੀ ਹੈ

ਪਵਿੱਤਰ ਜਨਵਰੀ ਦਾ ਪੂਰਾ ਮਹੀਨਾ ਡੇਰਾ ਸੱਚਾ ਸੌਦਾ ’ਚ ਭੰਡਾਰੇ ਵਾਂਗ ਚਹਿਲ-ਪਹਿਲ ਰਹਿੰਦੀ ਹੈ ਜੋ 25 ਜਨਵਰੀ ਦੇ ਸ਼ੁੱਭ ਅਵਤਾਰ ਦਿਵਸ ਦੇ ਪਾਵਨ ਭੰਡਾਰੇ ’ਤੇ ਹੋਰ ਵੀ ਰੌਣਕ ਨਾਲ ਲਬਰੇਜ਼ ਹੋ ਜਾਂਦੀ ਹੈ ਖੁਸ਼ੀਆਂ ਦਾ ਮੇਲਾ ਰੂਹਾਂ ਨੂੰ ਅਲੌਕਿਕ ਪਿਆਰ ਨਾਲ ਮਸਤ ਬਣਾ ਦਿੰਦਾ ਹੈ ਹਰ ਕੋਈ ਨਵੀਂ ਉਮੰਗ ਜਵਾਂ ਤਰੰਗ ’ਚ ਮਦਹੋੋਸ਼ ਹੋਇਆ ਇਸ ਦੀ ਮਹਿਕ ’ਚ ਡੁੱਬ ਜਾਂਦਾ ਹੈ ਬੇਹੱਦ ਖੁਸ਼ੀਆਂ ਮੌਜਾਂ ਦੀ ਇਹ ਸਰਸ ਬੇਲਾ ਮੁਬਾਰਕ ਹੋਵੇ ਸ਼ੁੱਭ 25 ਜਨਵਰੀ ਮੁਬਾਰਕ ਹੋਵੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!