ਮੂੰਗ ਦਾਲ ਦਾ ਹਲਵਾ
ਸਮੱਗਰੀ:
- ਅੱਧਾ ਕੱਪ 5 ਤੋਂ 6 ਘੰਟੇ ਭਿੱਜੀ ਹੋਈ ਧੋਤੀ ਮੂੰਗੀ ਦਾਲ,
- 1/2 ਕੱਪ ਘਿਓ,
- ਅੱਧਾ ਕੱਪ (ਪਾਣੀ ਅਤੇ ਦੁੱਧ ਨਾਲ ਮਿਲੀ ਹੋਈ) ਚੀਨੀ,
- 1/2 ਕੱਪ ਦੁੱਧ,
- 1 ਕੱਪ ਪਾਣੀ,
- 1/4 ਟੀ ਸਪੂਨ ਇਲਾਇਚੀ,
- ਪਾਊਡਰ,
- 2 ਟੇਬਲ ਸਪੂਨ ਰੋਸਟੇਡ ਬਾਦਾਮ
ਮੂੰਗ ਦਾਲ ਦਾ ਹਲਵਾ ਬਣਾਉਣ ਦੀ ਵਿਧੀ:
ਮੂੰਗ ਦਾਲ ਦਾ ਹਲਵਾ ਬਣਾਉਣ ਲਈ ਦਾਲ ਨੂੰ ਧੋ ਕੇ ਉਸ ਨੂੰ ਦਰਦਰਾ ਪੀਸ ਲਓ ਹੁਣ ਦੁੱਧ ਵਾਲੇ ਮਿਸ਼ਰਣ ਨੂੰ ਗਰਮ ਕਰਕੇ ਚੀਨੀ ਘੁੱਲਣ ਦਿਓ, ਇਸ ’ਚ ਉਬਾਲ ਆਉਣ ਦਿਓ ਅਤੇ ਜਿੰਨੀ ਜ਼ਰੂਰਤ ਹੈ ਓਨਾ ਗਰਮ ਹੋਣ ਦਿਓ ਇੱਕ ਕੜਾਹੀ ’ਚ ਘਿਓ ਅਤੇ ਦਾਲ ਨੂੰ ਮਿਕਸ ਕਰੋ, ਇਸਨੂੰ ਹਲਕੇ ਸੇਕੇ ’ਤੇ ਲਗਾਤਾਰ ਚਲਾਉਂਦੇ ਹੋਏ
ਚੰਗੀ ਤਰ੍ਹਾਂ ਫਰਾਈ ਕਰੋ ਫਰਾਈ ਦਾਲ ’ਚ ਦੁੱਧ ਵਾਲਾ ਮਿਸ਼ਰਣ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਇਸਨੂੰ ਹਲਕੇ ਸੇਕੇ ’ਤੇ ਪਕਾਓ ਤਾਂ ਕਿ ਸਾਰਾ ਪਾਣੀ ਅਤੇ ਦੁੱਧ ਪੂਰੀ ਤਰ੍ਹਾਂ ਸੁੱਕ ਜਾਵੇ, ਘਿਓ ਵੱਖ ਹੋਣ ਤੱਕ ਦੁਬਾਰਾ ਚੰਗੀ ਤਰ੍ਹਾਂ ਫਰਾਈ ਕਰੋ ਇਸ ’ਚ ਇਲਾਇਚੀ ਪਾਊਡਰ ਅਤੇ ਅੱਧੇ ਬਾਦਾਮ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਹਲਵੇ ਨੂੰ ਸਰਵਿੰਗ ਡਿਸ਼ ’ਚ ਕੱਢ ਕੇ ਬਚੇ ਹੋਏ ਬਾਦਾਮ ਨਾਲ ਗਾਰਨਿਸ਼ ਕਰਕੇ ਗਰਮ-ਗਰਮ ਸਰਵ ਕਰੋ