ਘਰ ’ਚ ਦਫ਼ਤਰ! ਥੋੜ੍ਹਾ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ…,
ਇਨੀਂ ਦਿਨੀਂ ਤਕਨੀਕ ਨੇ ਇਨਸਾਨ ਦੀ ਹਰ ਮੁਸ਼ਕਿਲ ਅਸਾਨ ਬਣਾ ਦਿੱਤੀ ਹੈ ਚਾਹੇ ਤੁਸੀਂ ਘਰ ਹੋਵੋ ਜਾਂ ਦਫ਼ਤਰ ’ਚ ਕੰਪਿਊਟਰ ਅਤੇ ਇੰਟਰਨੈੱਟ ਦੀ ਮੱਦਦ ਨਾਲ ਤੁਸੀਂ ਆਪਣੇ ਦਫ਼ਤਰ ਦੇ ਜ਼ਰੂਰੀ ਕੰਮ ਕਿਤੇ ਵੀ ਕਰ ਸਕਦੇ ਹੋ
ਇਸ ਲਈ ਹੁਣ ਘਰ ’ਚ ਹੀ ਦਫ਼ਤਰ ਦਾ ਰਿਵਾਜ਼ ਵਧਣ ਲੱਗਿਆ ਹੈ ਅੱਜ ਬਹੁਤ ਸਾਰੇ ਨੌਜਵਾਨ-ਉੱਦਮੀ ਘਰ ਤੋਂ ਹੀ ਆਪਣਾ ਬਿਜਨੈਸ ਸਫਲਤਾਪੂਰਵਕ ਚਲਾ ਰਹੇ ਹਨ ਅੱਜ-ਕੱਲ੍ਹ ਤਾਂ ਕਈ ਕੰਪਨੀਆਂ ਵੀ ਖਾਸ ਮੌਕਿਆਂ ’ਤੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਦੇ ਦਿੰਦੀਆਂ ਹਨ
Also Read :-
- ਦਫ਼ਤਰ ‘ਚ ਕੰਮ ਕਰਨ ਦੌਰਾਨ
- ਥਕਾਣ ਨਾਲ ਨਜਿੱਠੋ
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
- ਤੁਹਾਡਾ ਵਿਹਾਰ ਤੈਅ ਕਰਦਾ ਹੈ ਆਫਿਸ ‘ਚ ਤੁਹਾਡੀ ਇਮੇਜ਼
Table of Contents
ਜੇਕਰ ਤੁਹਾਡਾ ਵੀ ਦਫ਼ਤਰ ਤੁਹਾਡੇ ਘਰ ’ਚ ਹੈ ਤਾਂ ਇਸ ਦਫ਼ਤਰ ’ਚ ਹੇਠਾਂ ਲਿਖੇ ਅਨੁਸਾਰ ਕੁਝ ਖਾਸ ਪ੍ਰਬੰਧ ਜ਼ਰੂਰ ਰੱਖੋ
Keep these things in mindਰਸਨਲ ਰਹੋ:-
ਆਪਣੇ ਆਫੀਸ਼ੀਅਲ ਅਸਾਈਨਮੈਂਟ ਉਸ ਕਮਰੇ ’ਚ ਹੀ ਪੂਰੇ ਕਰੋ ਜਿੱਥੇ ਪਰਿਵਾਰ ਵਾਲਿਆਂ ਦੀ ਮੌਜ਼ੂਦਗੀ ਜ਼ਿਆਦਾ ਨਾ ਹੋਵੇ ਇਸ ਨਾਲ ਤੁਸੀਂ ਤੈਅ ਸਮੇਂ ’ਤੇ ਆਪਣੇ ਪ੍ਰੋਜੈਕਟ ਦਾ ਕੰਮ ਨਿਪਟਾ ਸਕੋਗੇ
ਪ੍ਰੈਕਟੀਕਲ ਬਣੋ:–
ਤੁਸੀਂ ਘਰ ’ਚ ਦਫ਼ਤਰ ਆਪਣੇ ਖਰਚੇ ਘੱਟ ਕਰਨ ਲਈ ਖੋਲ੍ਹਿਆ ਹੈ, ਤਾਂ ਕਿ ਤੁਹਾਡਾ ਲਾਭ ਵਧ ਸਕੇ ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਆਫਿਸ, ਘਰ ਦੇ ਕਿਸੇ ਵੀ ਕਮਰੇ ਤੋਂ ਚਲਾਓਗੇ ਆਫਿਸ ਲਈ ਇੱਕ ਨਿਸ਼ਚਿਤ ਜਗ੍ਹਾ ਹੋਣੀ ਚਾਹੀਦੀ ਹੈ, ਜਿੱਥੇ ਤੁਸੀਂ ਦਫ਼ਤਰ ਨਾਲ ਸਬੰਧਤ ਫਾਈਲਾਂ ਅਤੇ ਦੂਜਾ ਜ਼ਰੂਰੀ ਸਮਾਨ ਰੱਖ ਸਕੋ ਇਸ ਕਮਰੇ ਦਾ ਲੁਕ ਪੂਰੀ ਤਰ੍ਹਾਂ ਆਫੀਸ਼ੀਅਲ ਰੱਖੋ, ਜੋ ਤੁਹਾਨੂੰ ਦਫ਼ਤਰ ਦੀ ਫੀÇਲੰਗ ਦੇਵੇ
ਬਣੀ ਰਹੇ ਮੋਟੀਵੇਸ਼ਨ:-
ਉਸ ਚੀਜ਼ ’ਤੇ ਧਿਆਨ ਦਿਓ, ਜੋ ਤੁਹਾਡਾ ਧਿਆਨ ਤੁਹਾਡੇ ਟੀਚੇ ’ਤੇ ਲੈ ਜਾਂਦੀ ਹੈ ਇਸ ਨਾਲ ਤੁਹਾਡੇ ਅੰਦਰ ਕੰਮ ਕਰਨ ਦਾ ਜਨੂੰਨ ਵਧਦਾ ਹੈ ਇਹ ਕੋਈ ਖਾਸ ਰੰਗ, ਤਸਵੀਰ ਜਾਂ ਕੋਈ ਹੋਰ ਵਸਤੂ ਵੀ ਹੋ ਸਕਦੀ ਹੈ ਇਸ ਨੂੰ ਤੁਸੀਂ ਆਪਣੇ ਡੈਸਕ ’ਤੇ ਜਾਂ ਕਿਸੇ ਅਜਿਹੀ ਜਗ੍ਹਾ ’ਤੇ ਲਗਾਓ, ਜਿਸ ’ਤੇ ਤੁਹਾਡੀ ਨਜ਼ਰ ਬਰਾਬਰ ਪੈਂਦੀ ਰਹੇ ਇਹ ਤੁਹਾਡੀ ਊਰਜਾ ਨੂੰ ਸਕਾਰਾਤਮਕ ਰੱਖੇਗਾ
ਕੰਮ ਚਲਾਊ ਨੂੰ ਨਾ ਕਹੋ:-
ਕਦੇ-ਕਦੇ ਘਰ ’ਚ ਅਜਿਹਾ ਬਹੁਤ ਸਾਰਾ ਸਮਾਨ ਹੁੰਦਾ ਹੈ, ਜੋ ਘਰ ਦੇ ਕੰਮ ਦਾ ਨਹੀਂ, ਪਰ ਉਸ ਦਾ ਇਸਤੇਮਾਲ ਕਿਤੇ ਹੋਰ ਹੋ ਸਕਦਾ ਹੈ ਜਿਵੇਂ ਕੋਈ ਪੁਰਾਣਾ ਮੇਜ, ਸੋਫਾ, ਕੁਰਸੀ ਆਦਿ ਪੈਸੇ ਬਚਾਉਣ ਦੇ ਲਾਲਚ ’ਚ ਕੁਝ ਲੋਕ ਉਸ ਨੂੰ ਆਪਣੇ ਦਫ਼ਤਰ ਦਾ ਸਮਾਨ ਬਣਾ ਲੈਂਦੇ ਹਨ ਪਰ ਐਕਸਪਰਟ ਇਸ ਨੂੰ ਗਲਤ ਮੰਨਦੇ ਹਨ ਇਸ ਨਾਲ ਤੁਹਾਡੇ ਕੰਮ ’ਤੇ ਪ੍ਰਤੀਕੂਲ ਪ੍ਰਭਾਵ ਪੈ ਸਕਦਾ ਹੈ
ਆਫੀਸ਼ੀਅਲ ਮੀਟਿੰਗ ਰੱਖੋ ਬਾਹਰ:-
ਮੰਨਿਆ ਕਿ ਤੁਸੀਂ ਆਪਣੇ ਕੰਮ ਨਾਲ ਸਬੰਧਤ ਸਾਰੇ ਕੰਮ ਘਰ ’ਚ ਕਰਦੇ ਹੋ ਪਰ ਇਹ ਜ਼ਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਮੀਟਿੰਗ, ਜਿਸ ਵਿੱਚ 5-7 ਲੋਕਾਂ ਦਾ ਗਰੁੱਪ ਹੋਵੇ, ਉਸ ਦਾ ਆਯੋਜਨ ਬਾਹਰ ਕਿਸੇ ਹੋਟਲ ਵਗੈਰਾ ’ਚ ਕਰੋ ਇਸ ਨਾਲ ਇਹ ਹੋਵੇਗਾ ਕਿ ਜੋ ਲੋਕ ਤੁਹਾਡੇ ਨਾਲ ਮੀਟਿੰਗ ਕਰਨ ਆਏ ਹਨ, ਉਨ੍ਹਾਂ ਨੂੰ ਇਹ ਨਹੀਂ ਲੱਗੇਗਾ ਕਿ ਤੁਸੀਂ ਕੰਜੂਸ ਹੋ ਅਤੇ ਇਸ ਨਾਲ ਤੁਹਾਡਾ ਚੰਗਾ ਪ੍ਰਭਾਵ ਉਨ੍ਹਾਂ ’ਤੇ ਪਵੇਗਾ ਤੁਹਾਨੂੰ ਲਾਜ਼ਮੀ ਫਾਇਦਾ ਹੀ ਹੋਵੇਗਾ
ਸਮੇਂ ਦਾ ਨਿਰਧਾਰਨ:-
ਤੁਸੀਂ ਘਰ ’ਚ ਦਫ਼ਤਰ ਬਣਾਇਆ ਹੈ, ਤਾਂ ਤੁਸੀਂ ਇਹ ਜ਼ਰੂਰ ਤੈਅ ਕਰੋ ਕਿ ਤੁਸੀਂ ਕਿੰਨਾ ਸਮਾਂ ਉਸ ਦਫ਼ਤਰ ਦੇ ਕਮਰੇ ’ਚ ਬਿਤਾਉਣਾ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਲੱਗੇ ਕਿ ਹੁਣ ਤਾਂ ਆਫਿਸ ਘਰ ’ਚ ਹੀ ਹੈ, ਜਦੋਂ ਮਰਜ਼ੀ ਕੰਮ ਕਰ ਲਵਾਂਗਾ ਆਫਿਸ ਸਮੇਂ ਅਤੇ ਪਰਿਵਾਰਕ ਸਮਾਂ ਵੱਖ-ਵੱਖ ਹੈ, ਇਸ ਦਾ ਜ਼ਰੂਰ ਧਿਆਨ ਰੱਖੋ
ਆਫਿਸ ਰੂਮ ਲੋਕੇਸ਼ਨ:-
ਤੁਹਾਡਾ ਆਫਿਸ- ਰੂਮ ਘਰ ਦੇ ਅਜਿਹੇ ਸਥਾਨ ’ਤੇ ਹੋਵੇ ਜਿੱਥੋਂ ਬਾਹਰ ਦਾ ਸਿੱਧਾ ਰਸਤਾ ਖੁੱਲ੍ਹਦਾ ਹੋਵੇ ਅਜਿਹਾ ਨਾ ਹੋਵੇ ਕਿ ਕੋਈ ਕਲਾਇੰਟ ਤੁਹਾਡੇ ਕੋਲ ਆਵੇ ਤਾਂ ਉਸ ਨੂੰ ਤੁਹਾਡੇ ਘਰ ਵਿੱਚੋਂ ਹੋ ਕੇ ਜਾਣਾ ਪਵੇ ਬਿਹਤਰ ਹੈ ਕਿ ਉਹ ਸਿੱਧੇ ਤੁਹਾਡੇ ਆਫਿਸ-ਰੂਮ ’ਚ ਆਵੇ ਅਤੇ ਉੱਥੋਂ ਬਾਹਰ ਚਲਾ ਜਾਵੇ ਇਸ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਤੁਸੀਂ ਆਪਣਾ ਕੰਮ ਵੀ ਬਿਹਤਰ ਢੰਗ ਨਾਲ ਕਰ ਸਕੋਗੇ
-ਮਨੋਜ ਕੁਮਾਰ