your-behavior-determines-your-image-in-the-office

ਤੁਹਾਡਾ ਵਿਹਾਰ ਤੈਅ ਕਰਦਾ ਹੈ ਆਫਿਸ ‘ਚ ਤੁਹਾਡੀ ਇਮੇਜ਼
ਆਫ਼ਿਸ ‘ਚ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਚੰਗੀ ਇਮੇਜ਼ ਹੋਵੇ ਅਤੇ ਇਸ ਇਮੇਜ਼ ਦੀ ਚਾਹਤ ‘ਚ ਵਿਅਕਤੀ ਬਹੁਤ ਯਤਨ ਕਰਦਾ ਹੈ ਚੰਗੀ ਇਮੇਜ਼ ਦਾ ਅਰਥ ਗਲਤ ਵੀ ਲਿਆ ਜਾਂਦਾ ਹੈ ਚੰਗੀ ਤਰ੍ਹਾਂ ਤਿਆਰ ਹੋ

ਕੇ ਸਜ-ਸੰਵਰ ਕੇ ਆਫ਼ਿਸ ਆਉਣਾ ਤੁਹਾਡੀ ਇਮੇਜ਼ ਤੈਅ ਨਹੀਂ ਕਰਦਾ ਸਗੋਂ ਤੁਹਾਡਾ ਵਿਹਾਰ ਤੁਹਾਡੀ ਇਮੇਜ਼ ਤੈਅ ਕਰਦਾ ਹੈ ਇੱਕ ਦਫ਼ਤਰ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਕੰਮ ਕਰਦੇ ਹਨ ਪਰ ਗਿਣੇ-ਚੁਣੇ ਲੋਕਾਂ ਦੀ ਇਮੇਜ਼ ਹੀ ਚੰਗੀ ਮੰਨੀ ਜਾਂਦੀ ਹੈ ਆਖਰ ਇਨ੍ਹਾਂ ਗਿਣੇ ਚੁਣੇ ਲੋਕਾਂ ਦੀ ਕੀ ਖਾਸੀਅਤ ਹੁੰਦੀ ਹੈ

ਆਓ ਜਾਣਦੇ ਹਾਂ ਇਸ ਵਿਸ਼ੇ ‘ਚ:-

  • ਮਹਿਲਾ ਹੋਵੇ ਜਾਂ ਪੁਰਸ਼, ਪਰਸਨਲ ਗਰੂਮਿੰਗ ਦੋਵਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਤੁਹਾਡੇ ਸ਼ਖਸੀਅਤ ਨੂੰ ਨਿਖਾਰਦੀ ਹੈ ਆਫ਼ਿਸ ਜਾਣ ਦੀ ਜਲਦੀ ਸਭ ਨੂੰ ਹੁੰਦੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਢੰਗ ਨਾਲ ਤਿਆਰ ਹੋਏ ਬਿਨ੍ਹਾਂ ਆਫ਼ਿਸ ਚੱਲ ਪਓ ਸ਼ਾਲੀਨਤਾ ਲਏ ਹੋਏ ਹੱਲ ਦੀ ਚੋਣ ਕਰੋ ਤੁਹਾਡੇ ਕੱਪੜੇ ਪ੍ਰੈੱਸ ਹੋਣੇ ਚਾਹੀਦੇ ਹਨ ਔਰਤਾਂ ਹਲਕਾ ਮੇਕਅੱਪ ਕਰਨ ਕਈ ਵਾਰ ਬੱਸਾਂ ‘ਚ ਭੀੜ-ਭਾੜ ਭਰੇ ਮਾਹੌਲ ਦਾ ਸਾਹਮਣਾ ਕਰਦੇ ਹੋਏ ਤੁਸੀਂ ਆਫ਼ਿਸ ਪਹੁੰਚਦੇ ਹੋ ਤਾਂ ਤੁਹਾਡੇ ਵਾਲ ਖਿੱਲਰੇ ਹੋਏ, ਮੇਕਅੱਪ ਖਰਾਬ ਹੋ ਗਿਆ ਹੁੰਦਾ ਹੈ ਇਸ ਲਈ ਆਫ਼ਿਸ ਪਹੁੰਚ ਕੇ ਆਪਣੇ ਆਪ ਨੂੰ ਠੀਕ ਕਰ ਲਓ ਪਰ ਅਜਿਹਾ ਵੀ ਨਾ ਹੋਵੇ ਕਿ ਤੁਸੀਂ ਆਫ਼ਿਸ ‘ਚ ਕੰਮ ਘੱਟ ਅਤੇ ਆਪਣੇ ਆਪ ਨੂੰ ਠੀਕ ਕਰਨ ‘ਚ ਜ਼ਿਆਦਾ ਸਮਾਂ ਬਤੀਤ ਕਰਦੇ ਰਹੋ
  • ਤੁਹਾਡਾ ਕੰਮ ਤੁਹਾਡੀ ਇਮੇਜ਼ ਬਣਾਉਂਦਾ ਹੈ ਕਿਉਂਕਿ ਤੁਸੀਂ ਆਫ਼ਿਸ ‘ਚ ਜਾਂਦੇ ਹੀ ਕੰਮ ਕਰਨ ਲਈ ਹੋ ਆਪਣੇ ਕੰਮ ਨੂੰ ਅਧੂਰਾ ਨਾ ਛੱਡੋ ਉਸ ਨੂੰ ਜਿੰਨਾ ਸੰਭਵ ਹੋਵੇ ਪੂਰਾ ਕਰ ਲਓ ਤਾਂ ਕਿ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ ਤੁਹਾਡੀ ਚੰਗੀ ਪਰਫਾਰਮੈਂਸ ਤੁਹਾਡੇ ਅਧਿਕਾਰੀਆਂ ਦੇ ਸਾਹਮਣੇ ਤੁਹਾਡੀ ਚੰਗੀ ਇਮੇਜ਼ ਦਾ ਨਿਰਧਾਰਨ ਕਰੇਗੀ ਜੇਕਰ ਕਾਰਨਵੱਸ ਤੁਸੀਂ ਲੰਮੀ ਛੁੱਟੀ ‘ਤੇ ਜਾ ਰਹੇ ਹੋ ਤਾਂ ਆਪਣਾ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੇ ਜਾਣ ਤੋਂ ਬਾਅਦ ਕਿਸੇ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ
  • ਤੁਹਾਡਾ ਵਿਹਾਰ ਹੀ ਤੁਹਾਡੀ ਇਮੇਜ਼ ਨੂੰ ਪ੍ਰਭਾਵਿਤ ਕਰਦਾ ਹੈ ਮਧੁਰ ਵਿਹਾਰ, ਮਿੱਠੀ ਬੋਲੀ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ ਆਫ਼ਿਸ ਮੈਨਰਸ ਹੋਣਾ ਵੀ ਜ਼ਰੂਰੀ ਹੈ ਕਿਸੇ ਨਾਲ ਆਦਰ ਨਾਲ ਕਿਵੇਂ ਪੇਸ਼ ਆਉਣਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਸੀਂ ਕਿੰਨੇ ਵੀ ਸੀਨੀਅਰ ਕਿਉਂ ਨਾ ਹੋਵੋ ਪਰ ਆਪਣੇ ਹੇਠਾਂ ਕੰਮ ਕਰਨ ਵਾਲਿਆਂ ਨਾਲ ਪਿਆਰ ਨਾਲ ਪੇਸ਼ ਆਓ ਹਰ ਵਿਅਕਤੀ ਨੂੰ ਸਨਮਾਨ ਦੇਣਾ ਚਾਹੀਦਾ ਹੈ ਉਸ ਦੇ ਅਹੁਦੇ ਨੂੰ ਸਨਮਾਨ ਦੇਣ ਤੋਂ ਪਹਿਲਾਂ ਉਸ ਨੂੰ ਸਨਮਾਨ ਦਿਓ ਆਫ਼ਿਸ ‘ਚ ਸਭ ਨਾਲ ਗੱਲ ਕਰਨਾ ਚੰਗੀ ਗੱਲ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣਾ ਜ਼ਿਆਦਾ ਸਮਾਂ ਫਜ਼ੂਲ ਦੀਆਂ ਗੱਲਾਂ ‘ਚ ਗਵਾਓ ਵਿਅਰਥ ਗੱਪਾਂ ਕਰਨਾ, ਆਪਣੇ ਸੁੱਖ-ਦੁੱਖ ਦੇ ਕਿੱਸੇ ਲੈ ਕੇ ਬੈਠਣਾ ਤੁਹਾਡੀ ਇਮੇਜ਼ ‘ਤੇ ਬੁਰਾ ਪ੍ਰਭਾਵ ਪਾਉਂਦਾ ਹੈ ਇਸ ਤੋਂ ਬਚੋ ਸਭ ਨਾਲ ਸੀਮਤ ਗੱਲ ਕਰੋ
  • ਤੁਹਾਡੀ ਅਨੁਸ਼ਾਸਨ ਪਸੰਦ ਛਵੀ ਵੀ ਤੁਹਾਨੂੰ ਸਭ ਤੋਂ ਵੱਖਰਾ ਕਰਦੀ ਹੈ ਤੁਹਾਡਾ ਇਹ ਗੁਣ ਤੁਹਾਡੀ ਚੰਗੀ ਇਮੇਜ਼ ਬਣਾਉਂਦਾ ਹੈ ਸਮੇਂ ‘ਤੇ ਆਫ਼ਿਸ ਆਉਣਾ, ਆਪਣਾ ਕੰਮ ਠੀਕ ਸਮੇਂ ‘ਤੇ ਕਰਨਾ ਅਜਿਹੀਆਂ ਆਦਤਾਂ ਹਨ ਜੋ ਹਰ ਵਿਅਕਤੀ ‘ਚ ਹੋਣੀਆਂ ਜ਼ਰੂਰੀ ਹਨ
  • ਆਫ਼ਿਸ ਦੇ ਟੈਲੀਫੋਨ ਦੀ ਨਿੱਜੀ ਵਰਤੋਂ ਅੱਜ-ਕੱਲ੍ਹ ਕਰਮਚਾਰੀਆਂ ਦੀ ਆਦਤ ਬਣਦੀ ਜਾ ਰਹੀ ਹੈ ਮਹਿਲਾਵਾਂ ਤਾਂ ਇਸ ਕੰਮ ‘ਚ ਅੱਗੇ ਹਨ ਆਫ਼ਿਸ ‘ਚ ਅੱਧਾ ਸਮਾਂ ਤਾਂ ਸ਼ਾਇਦ ਉਨ੍ਹਾਂ ਦਾ ਫੋਨ ‘ਤੇ ਹੀ ਬੀਤਦਾ ਹੈ ਏਨੀ ਦੇਰ ਤੱਕ ਆਫ਼ਿਸ ਦੇ ਟੈਲੀਫੋਨ ਦੀ ਦੁਰਵਰਤੋਂ ਤੁਹਾਡੀ ਅਸ਼ਿਸਟਤਾ ਝਲਕਾਉਂਦਾ ਹੈ ਫੋਨ ਦੀ ਸੁਵਿਧਾ ਦੀ ਵਰਤੋਂ ਉਦੋਂ ਕਰੋ ਜਦੋਂ ਅਤਿ ਜ਼ਰੂਰੀ ਹੋਵੇ, ਜਿਵੇਂ ਕੋਈ ਮਹੱਤਵਪੂਰਨ ਸੂਚਨਾ ਦੇਣ ਲਈ ਗੱਪਾਂ ਮਾਰਨ ਲਈ ਇਸ ਦੀ ਵਰਤੋਂ ਨਾ ਕਰੋ ਇਸ ਨਾਲ ਤੁਸੀਂ ਆਫ਼ਿਸ ਦੇ ਸਮੇਂ ‘ਤੇ ਸੁਵਿਧਾ ਦੀ ਦੁਰਵਰਤੋਂ ਕਰ ਰਹੇ ਹੋ
  • ਇਹੀ ਨਹੀਂ, ਤੁਹਾਡੇ ਇਸ ਵਿਹਾਰ ਨੂੰ ਤੁਹਾਡੇ ਨਾਲ ਕੰਮ ਕਰਨ ਵਾਲੇ ਨੋਟ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਤੁਸੀਂ ਆਪਣੇ ਕੰਮ ਪ੍ਰਤੀ ਕਿੰਨੇ ਗੈਰ-ਜ਼ਿੰਮੇਵਾਰ ਹੋ
  • ਦਿਮਾਗ ਦੀ ਖਿੜਕੀ ਖੁੱਲ੍ਹੀ ਰੱਖੋ ਆਪਣੇ ਆਪ ਨੂੰ ਆਪਣੀ ਸੀਟ ਦੇ ਕੰਮ ਤੱਕ ਸੀਮਤ ਨਾ ਰੱਖੋ ਤੁਹਾਨੂੰ ਆਫ਼ਿਸ ‘ਚ ਹੋਣ ਵਾਲੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਆਫ਼ਿਸ ਤੋਂ ਇਲਾਵਾ ਬਾਹਰੀ ਦੁਨੀਆ ਬਾਰੇ ਵੀ ਗਿਆਨ ਰੱਖੋ ਅਖਬਾਰ ਰੋਜ਼ਾਨਾ ਪੜ੍ਹੋ, ਚੰਗੀਆਂ ਗਿਆਨ ਵਾਲੀਆਂ ਪੁਸਤਕਾਂ ਪੜ੍ਹ ਕੇ ਆਪਣੇ ਗਿਆਨ ਦਾ ਵਾਧਾ ਕਰੋ ਟੀ.ਵੀ., ਇੰਟਰਨੈੱਟ ਰਾਹੀਂ ਆਪਣੀ ਜਾਣਕਾਰੀ ਵਧਾਓ ਇਸ ਨਾਲ ਤੁਸੀਂ ਹਰ ਵਿਸ਼ੇ ‘ਚ ਗੱਲ ਕਰਨ ‘ਚ ਸਮਰੱਥ ਹੋਵੋਗੇ ਅਤੇ ਤੁਹਾਡਾ ਆਤਮ-ਵਿਸ਼ਵਾਸ ਵਧੇਗਾ ਤੁਹਾਡੀ ਇੰਟੈਲੀਜੈਂਸ ਤੁਹਾਨੂੰ ਪ੍ਰਮੋਸ਼ਨ ਵੀ ਦਿਵਾ ਸਕਦੀ ਹੈ
    ਅਪਣਾਓ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਅਤੇ ਆਪਣੀ ਚੰਗੀ ਇਮੇਜ਼ ਬਣਾਓ  – ਸੋਨੀ ਮਲਹੋਤਰਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!