while-working-in-the-office

ਦਫ਼ਤਰ ‘ਚ ਕੰਮ ਕਰਨ ਦੌਰਾਨ
ਇੱਕ ਨਿੱਜੀ ਸਕੂਲ ‘ਚ ਅਧਿਆਪਕਾਂ ਦਾ ਕੰਮ ਕਰਨ ਵਾਲੀ ਫਾਲਗੁਣੀ ਅਕਸਰ ਆਪਣੀ ਬੇਢੰਗੀ ਵੇਸਭੂਸ਼ਾ ਅਤੇ ਗੱਲਾਂ ਕਰਨ ਦੀ ਵਜ੍ਹਾ ਨਾਲ ਆਪਣੇ ਵਿਦਿਆਰਥੀਆਂ ਤੇ ਸਹਿਕਰਮੀਆਂ ‘ਚ ਮਜ਼ਾਕ ਦਾ ਵਿਸ਼ਾ ਬਣ ਜਾਂਦੀ ਹੈ ਜਦੋਂ ਉਸ ਨੂੰ ਉਸ ਦੀ ਸ਼ੁੱਭਚਿੰਤਕ ਪੜੋਸਨ ਨੀਤਾ ਇਸ ਵੱਲ ਧਿਆਨ ਦਿਵਾਉਂਦੀ ਹੈ ਤਾਂ ਉਹ ਉਸ ਦੀ ਗੱਲ ਅਣਸੁਣੀ ਕਰ ਦਿੰਦੀ ਹੈ ਜਿਸ ਦੇ ਨਤੀਜੇ ਵਜੋਂ ਸਕੂਲ ਦੀ ਅਧਿਆਪਕਾਂ ਦੀਆਂ ਨਜ਼ਰਾਂ ‘ਚ ਉਹ ਕਦੇ ਆ ਹੀ ਨਹੀਂ ਪਾਈ

ਇਸੇ ਤਰ੍ਹਾਂ ਇੱਕ ਨਿੱਜੀ ਦਫ਼ਤਰ ‘ਚ ਵਰਕਰ ਸ਼ਾਰਦਾ ਆਪਣੇ ਤੇਜ਼ ਰੰਗਦਾਰ ਕੱਪੜਿਆਂ ਤੇ ਤੜਕ-ਭੜਕ ਵਾਲੇ ਅੰਦਾਜ਼ ਦੀ ਵਜ੍ਹਾ ਨਾਲ ਸਹਿਕਰਮੀਆਂ ‘ਚ ਹਾਸੋਹੀਣ ਦਾ ਵਿਸ਼ਾ ਬਣ ਚੁੱਕੀ ਹੈ ਉਸ ਦੇ ਖੁੱਲ੍ਹੇ ਵਿਹਾਰ ਦਾ ਅਕਸਰ ਲੋਕ ਗਲਤ ਵੀ ਅਰਥ ਲਾ ਦਿੰਦੇ ਹਨ ਪਰ ਸ਼ਾਰਦਾ ਆਪਣੇ ‘ਚ ਹੀ ਮਸਤ ਰਹਿੰਦੀ ਹੈ

ਸਿਰਫ਼ ਫਾਲਗੁਣੀ ਜਾਂ ਸ਼ਾਰਦਾ ਹੀ ਨਹੀਂ, ਅੱਜ ਮੱਧਵਰਗੀ ਸਿੱਖਿਅਕ ਔਰਤਾਂ ‘ਚੋਂ ਬਹੁਤ ਅਜਿਹੀਆਂ ਔਰਤਾਂ ਹਨ ਜੋ ਆਪਣੀ ਲਾਪਰਵਾਹੀ ਦੀ ਵਜ੍ਹਾ ਨਾਲ ਆਪਣੇ ਕਾਰਜ ਵਾਲੇ ਸਥਾਨ ‘ਚ ਕੰਮ ਕਰਨ ਸਮੇਂ ਕੁਝ ਜ਼ਰੂਰੀ ਗੱਲਾਂ ਦਾ ਖਿਆਲ ਰੱਖਣਾ ਭੁੱਲ ਜਾਂਦੀਆਂ ਹਨ ਜਿਸ ਦੀ ਵਜ੍ਹਾ ਨਾਲ ਕਈ ਵਾਰ ਉਨ੍ਹਾਂ ਨੂੰ ਨੀਚਾ ਵੀ ਦੇਖਣਾ ਪੈ ਸਕਦਾ ਹੈ

ਨੌਕਰੀਪੇਸ਼ਾ ਔਰਤਾਂ ਨੂੰ ਕਈ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ

  • ਆਪਣੀ ਉਮਰ ਦੇ ਅਹੁਦੇ ਅਨੁਸਾਰ ਕੱਪੜਿਆਂ ਦੀ ਚੋਣ ਕਰੋ ਕੱਪੜੇ ਚੰਗੀ ਤਰ੍ਹਾਂ ਪ੍ਰੈੱਸ ਕੀਤੇ ਹੋਣ ਅਤੇ ਸਹੀ ਫਿੰਟਿਗ ਦੇ ਹੋਣ, ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ
  • ਆਪਣੀ ਕਮਜ਼ੋਰੀਆਂ ਅਤੇ ਮਜ਼ਬੂਰੀਆਂ ਨੂੰ ਆਪਣੇ ਬਾੱਸ ਜਾਂ ਸਹਿਕਰਮੀਆਂ ਸਾਹਮਣੇ ਜ਼ਿਕਰ ਕਰਨ ਤੋਂ ਬਚੋ ਕਿਉਂਕਿ ਬਾਅਦ ‘ਚ ਇਨ੍ਹਾਂ ‘ਚ ਕੋਈ ਤੁਹਾਡਾ ਨਜਾਇਜ਼ ਫਾਇਦਾ ਵੀ ਉਠਾ ਸਕਦਾ ਹੈ
  • ਕਿਸੇ ਸਹਿਕਰਮੀ ਜਾਂ ਬਾੱਸ ਦੀ ਖੁਸ਼ਾਮਦ ਕਰਨ ਦੀ ਗਲਤੀ ਨਾ ਕਰੋ
  • ਦਫਤਰ ‘ਚ ਸਮੇਂ ‘ਤੇ ਆਓ ਅਤੇ ਸਮੇਂ’ਤੇ ਜਾਓ
  • ਥੋੜ੍ਹੀ ਜਿਹੀ ਪ੍ਰੇਸ਼ਾਨੀ ਹੋਣ ‘ਤੇ ਸਭ ਸਾਹਮਣੇ ਹੰਝੂ ਨਾ ਬਹਾਓ ਕਿਉਂਕਿ ਇਸ ਨਾਲ ਤੁਹਾਡੀ ਹੀ ਛਵ੍ਹੀ ਹਲਕੀ ਹੋਵੇਗੀ
  • ਸਹਿਕਰਮੀਆਂ ਸਾਹਮਣੇ ਆਪਣੀਆਂ ਘਰੇਲੂ ਪ੍ਰੇਸ਼ਾਨੀਆਂ ਤੇ ਆਰਥਿਕ ਕਮਜ਼ੋਰੀ ਦੀ ਚਰਚਾ ਨਾ ਕਰੋ ਕਿਉਂਕਿ ਇਸ ਨਾਲ ਸਭ ਤੁਹਾਨੂੰ ਵਿਚਾਰੀ ਸਮਝਣ ਲੱਗਣਗੇ
  • ਗਲਮ ਸਮਝੌਤੇ ਜਾਂ ਦੋ ਅਰਥਾਂ ਵਾਲੀਆਂ ਗੱਲਾਂ ਨੂੰ ਹਜ਼ਮ ਨਾ ਕਰੋ
  • ਸਭ ਨਾਲ ਘੱਟ ਤੇ ਮਿੱਠਾ ਬੋਲੋ ਕਿਸੇ ਨੂੰ ਉਪਦੇਸ਼ ਦੇਣ ਦੀ ਗਲਤੀ ਨਾ ਕਰੋ
  • ਦਫਤਰ ‘ਚ ਅੱਧਾ-ਅਧੂਰਾ ਕੰਮ ਨਾ ਕਰੋ ਆਪਣਾ ਪੂਰਾ ਕੰਮ ਸਮੇਂ ‘ਤੇ ਕਰੋ ਉਸ ਦਾ ਲੇਖਾ-ਜੋਖਾ ਆਪਣੇ ਕੋਲ ਰੱਖੋ
  • ਮਹਿਲਾ ਹੋਣ ਦੀ ਵਜ੍ਹਾ ਨਾਲ ਪੁਰਸ਼ ਸਹਿਕਰਮੀਆਂ ਤੋਂ ਆਪਣਾ ਕੰਮ ਕਰਵਾਉਣ ਦੀ ਨੀਅਤ ਨਾ ਰੱਖੋ
  • ਆਪਣੀ ਥਕਾਨ, ਖਿੱਜ ਤੇ ਗੁੱਸਾ ਸਹਿਕਰਮੀਆਂ ਸਾਹਮਣੇ ਪ੍ਰਗਟ ਨਾ ਕਰੋ
    ਪੂਰਨਿਮਾ ਮਿੱਤਰ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!