honda-bike-b6-with-16-more-mileage

ਆਟੋ ਖੇਤਰ ਵਿੱਚ ਕਿ ਹੈ ਖਾਸ  16% ਜ਼ਿਆਦਾ ਮਾਈਲੇਜ਼ ਵਾਲੀ ਹੋਂਡਾ ਦੀ ਬਾਈਕ ਬੀ-6

ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚਐੱਮਐੱਸਆਈ) ਨੇ ਭਾਰਤ ਗੇੜ (ਛੇ) ਮਾਨਕਾਂ ਵਾਲੀ ਮੋਟਰਸਾਈਕਲ ਐੱਸਪੀ 125 ਲਾਂਚ ਕੀਤਾ ਹੈ ਦਿੱਲੀ ‘ਚ ਇਸ ਦੀ ਕੀਮਤ 72, 900 ਰੁਪਏ (ਐਕਸ-ਸ਼ੋਰੂਮ) ਹੈ ਨਵੀਂ ਮੋਟਰਸਾਈਕਲ ਕੰਪਨੀ ਦੀ 125 ਸੀਸੀ ਮਾਡਲ ਸੀਬੀ ਸਾਇਨ ਐੱਸਪੀ ਦਾ ਸਥਾਨ ਲਵੇਗੀ ਹਾਲਾਂਕਿ, ਦੋ ਪਹੀਆ ਵਾਹਨ ਬਣਾਉਣ ਵਾਲੀ ਜਪਾਨ ਦੀ ਕੰੰਪਨੀ ਬੀਐੱਸ ਚਾਰ ਮਾਨਕਾਂ ਵਾਲੀ ਸੀਬੀ ਸ਼ਾਇਨ ਨੂੰ ਵੇਚਣਾ ਜਾਰੀ ਰੱਖੇਗੀ ਐੱਚਐੱਮਐੱਸਆਈ ਦੇ ਪ੍ਰਧਾਨ, ਮੁੱਖ ਕਾਰਜਪਾਲਕ ਅਧਿਕਾਰੀ (ਸੀਈਓ) ਅਤੇ

ਪ੍ਰਬੰਧ ਡਾਇਰੈਕਟਰ ਮਿਨੋਰੂ ਕਾਤੋ ਨੇ ਕਿਹਾ ਕਿ ਨਵਾਂ ਮਾਡਲ 125 ਸੀਸੀ ਮੋਟਰਸਾਈਕਲ ‘ਚ ਤਕਨੀਕੀ, ਸਟਾਇਲ ਅਤੇ ਪ੍ਰਦਰਸ਼ਨ ਦੇ ਮਾਮਲੇ ‘ਚ ਅੱਗੇ ਹੈ ਨਵਾਂ ਮਾਡਲ ਵਰਤਮਾਨ ਮਾਡਲ ਦੇ ਮੁਕਾਬਲੇ ਕਰੀਬ 11 ਫੀਸਦੀ ਮਹਿੰਗਾ ਹੈ, ਪਰ ਈਂਧਣ ਸਮਰੱਥਾ ਦੇ ਮਾਮਲੇ ‘ਚ 16 ਫੀਸਦੀ ਬਿਹਤਰ ਹੈ ਐੱਚਐੱਮਐੱਸਆਈ ਦੇ ਸੀਨੀਅਰ ਉੱਪ ਪ੍ਰਧਾਨ (ਵਿਕਰੀ ਅਤੇ ਵਿਪਨਣ) ਯਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ਕੰਪਨੀ ਦੀ 12ਸੀਸੀ ਦੀ ਬਾਈਕ ਦੀ ਸ਼੍ਰੇਣੀ ‘ਚ ਬਜ਼ਾਰ ਹਿੱਸੇਦਾਰੀ 39 ਫੀਸਦੀ ਹੈ ਉਨ੍ਹਾਂ ਨੇ ਕਿਹਾ ਕਿ ਕੰਪਨੀ 125 ਸੀਸੀ ਦੀ 80 ਲੱਖ ਮੋਟਰਸਾਈਕਲ ਵੇਚ ਚੁੱਕੀ ਹੈ ਗੁਲੇਰੀਆ ਨੇ ਕਿਹਾ ਕਿ ਐੱਸਪੀ 125 ਦਾ ਉਤਪਾਦਨ ਸ਼ੁਰੂ ਹੋ ਗਿਆ ਹੈ ਅਤੇ ਮਾਡਲ ਜਲਦ ਹੀ ਡੀਲਰਾਂ ਤੱਕ ਪਹੁੰਚਣ ਲੱਗੇਗਾ

ਕੰਪਨੀ ਨੇ ਨਵੀਂ 25 ਸੀਸੀ ਬੀਐੱਸ-6 ਦੇ ਨਾ ਸਿਰਫ਼ ਇੰਜਣ ਨੂੰ ਅਪਡੇਟ ਕੀਤਾ ਹੈ, ਸਗੋਂ ਇਸ ਦੇ ਡਿਜ਼ਾਇਨ ਤੇ ਆਕਾਰ ‘ਚ ਵੀ ਬਦਲਾਅ ਕੀਤਾ ਹੈ ਇਹ ਬਾਈਕ ਪਿਛਲੇ ਮਾਡਲ ਤੋਂ ਆਕਾਰ ‘ਚ ਵੱਡੀ ਹੈ ਇਸ ਬਾਈਕ ‘ਚ ਕੰਪਨੀ ਨੇ ਨਵੇਂ ਫਰੇਮ ਦੀ ਵਰਤੋਂ ਕੀਤੀ ਹੈ ਇਸ ਤੋਂ ਇਲਾਵਾ ਨਵੀਂ ਐੱਲਈਡੀ ਲਾਈਟਿੰਗ ਅਤੇ ਹੈਡਲੈਂਪ ਇਸ ਬਾਈਕ ਦੀ ਖੂਬਸੂਰਤੀ ਵੱਲ ਵੀ ਵਧਾਉਂਦੇ ਹਨ ਇਸ ‘ਚ ਤੁਹਾਨੂੰ ਕੰਪਲੀਟ ਡਿਜ਼ੀਟਲ ਇੰਸਟੂਮੈਂਟ ਕਲੱਸਟਰ ਮਿਲਦਾ ਹੈ ਇਸ ਬਾਈਕ ‘ਚ ਕੰਪਨੀ ਨੇ ਫਿਊਲ ਇੰਜੈਕਸ਼ਨ ਤਕਨੀਕ ਦੀ ਵੀ ਵਰਤੋਂ ਕੀਤੀ ਹੈ ਜੋ ਕਿ ਇਸ ਦੇ ਪਰਫਾਰਮੈਂਸ ਤੇ ਮਾਈਲੇਜ਼ ਨੂੰ ਬਿਹਤਰ ਬਣਾਉਂਦਾ ਹੈ

ਇਸ ਨੂੰ ਕੰਪਨੀ ਨੇ ਦੋ ਵੱਖ-ਵੱਖ ਵੈਰੀਐਂਟ ‘ਚ ਲਾਂਚ ਕੀਤਾ ਹੈ ਇੱਕ ਵੈਰੀਐਂਟ ‘ਚ ਕੰਪਨੀ ਨੇ ਦੋਵਾਂ ਪਹੀਆਂ ‘ਚ ਡਰੱਮ ਬਰੇਕ ਨੂੰ ਬਤੌਰ ਸਟੈਂਡਰਡ ਸ਼ਾਮਲ ਹੈ ਨਾਲ ਹੀ ਦੂਜੇ ਵੈਰੀਐਂਟ ‘ਚ ਕੰਪਨੀ ਨੇ ਅਗਲੇ ਪਹੀਏ ‘ਚ ਡਿਸਕ ਬ੍ਰੇਕ ਨੂੰ ਸ਼ਾਮਲ ਕੀਤਾ ਹੈ ਬ੍ਰੇਕਾਂ ਨੂੰ ਬਿਹਤਰ ਬਣਾਉਣ ਲਈ ਇਸ ‘ਚ ਕਾਮਬੀ ਬ੍ਰੇਕਿੰਗ ਸਿਸਟਮ ਨੂੰ ਵੀ ਸ਼ਾਮਲ ਕੀਤਾ ਹੈ ਨਵੇਂ ਹੋਂਡਾ ਬਾਈਕ ‘ਚ ਇਲੈਕਟ੍ਰਿਕ ਸਟਾਰਟ ਦੇ ਨਾਲ ਹੀ 18 ਇੰਚ ਦਾ ਏਲਾਇ ਵਹੀਲ ਵੀ ਦਿੱਤਾ ਗਿਆ ਹੈ ਮੌਜ਼ੂਦਾ ਸਮੇਂ ‘ਚ ਇਸ ਸੈਗਮੈਂਟ ‘ਚ ਸਿਰਫ਼ ਗਲੇਮਰ ਦੀ ਇੱਕ ਅਜਿਹੀ ਬਾਈਕ ਹੈ ਜਿਸ ‘ਚ ਤੁਹਾਨੂੰ ਫਿਊਲ ਇੰਜੈਕਟਰ ਤਕਨੀਕੀ ਮਿਲਦੀ ਹੈ, ਜਿਸ ਦੀ ਕੀਮਤ 70,000 ਰੁਪਏ ਹੈ ਦੂਜੇ ਪਾਸੇ 125 ਸੀਸੀ ਸੈਗਮੈਂਟ ‘ਚ ਪਲਸਰ ਅਤੇ ਕੇਟੀਐੱਮ ਵਰਗੀਆਂ ਬਾਈਕਾਂ ਵੀ ਹਨ ਜਿਨ੍ਹਾਂ ਦੀ ਕੀਮਤ ਹੋਰ ਵੀ ਜ਼ਿਆਦਾ ਹੈ

ਗਾਏ ਮਾਰਟਿਨ ਨੇ ਬਣਾਇਆ ਵਿਸ਼ਵ ਰਿਕਾਰਡ

ਬ੍ਰਿਟੇਨ ਦੇ ਗਾਏ ਮਾਰਟਿਨ ਨੇ ਟ੍ਰੈਕਟਰ ਨੂੰ 217 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਾ ਕੇ ਵਰਲਡ ਰਿਕਾਰਡ ਬਣਾ ਦਿੱਤਾ ਇਸ ਨੂੰ ਗਿੰਨੀਜ਼ ਬੁੱਕ ‘ਚ ਦਰਜ ਕੀਤਾ ਗਿਆ ਹੈ ਉਪਲੱਬਧੀ ਹਾਸਲ ਕਰਨ ‘ਤੇ ਮਾਰਟਿਨ ਨੇ ਕਿਹਾ- ‘ਜਦੋਂ ਮੇਰੇ ਕੋਲ ਟ੍ਰੈਕਟਰ ਆਇਆ ਤਾਂ ਮੈਂ ਕਾਫੀ ਉਤਸ਼ਾਹਿਤ ਸੀ ਮੋੜ ਆਉਣ ‘ਤੇ ਮੈਂ ਇਸ ਨੂੰ ਤੇਜ਼ੀ ਨਾਲ ਘੁੰਮਾ ਨਹੀਂ ਸਕਦਾ ਸੀ, ਕਿਉਂਕਿ ਇਸ ਦੇ ਪਿੱਛੇ ਦਾ ਐਕਸੇਲ ਥੋੜ੍ਹਾ ਵੱਖਰਾ ਹੈ ਇਸ ਲਈ ਮੈਂ ਸਿਰਫ਼ ਗੇਅਰ ਬਦਲਣ ਤੇ ਗਤੀ ਵਧਾਉਣ ‘ਤੇ ਧਿਆਨ ਦਿੱਤਾ’ ਆਮ ਤੌਰ ‘ਤੇ ਭਾਰੀ ਇੰਜਣ ਵਾਲੇ ਵਾਹਨ ਘੱਟ ਗਤੀ ਨਾਲ ਚੱਲਦੇ ਹਨ ਪਰ ਇਸ ਨੂੰ ‘ਜੇਸੀਬੀ ਫਾਸਟ ਟ੍ਰੇਕ ਟੂ’ ਟ੍ਰੈਕਟਰ ਨੂੰ ਦੋ ਨੌਜਵਾਨ ਇੰਜੀਨੀਅਰਾਂ ਨੇ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਹੈ ਇਸ ਕਾਰਨ ਇਹ ਤੇਜ਼ ਭੱਜਣ ‘ਚ ਸਫਲ ਰਿਹਾ

ਟੀਵੀਐੱਸ ਦੇ ਦੋ ਬੀਐੱਸ-6 ਅਪਾਚੇ

ਟੀਵੀਐੱਸ ਕੰਪਨੀ ਨੇ 26 ਨਵੰਬਰ ਨੂੰ ਦੋ ਟੀਵੀਐੱਸ ਮੋਟਰਸਾਈਕਲ ਅਪਾਚੇ 200 4ਵੀ ਅਤੇ ਟੀਵੀਐੱਸ ਅਪਾਚੇ ਆਰਟੀਆਰ 160 4ਵੀ ਲਾਂਚ ਕੀਤਾ ਦੋਵੇਂ ਮੋਟਰਸਾਈਕਲ ਬੀਐੱਸ-6 ਐਮੀਸ਼ਨ ਨਾਰਮਸ ਵਾਲੀ ਮੋਟਰਸਾਈਕਲ ਹੈ ਕੰਪਨੀ ਨੇ ਇਸ ਮੋਟਰਸਾਈਕਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ

ਕੀਮਤ:

ਲਟੀਵੀਐੱਸ ਅਪਾਚੇ ਆਰਟੀਆਰ 200-4ਵੀ- 124,000 ਰੁਪਏੇ
ਲਟੀਵੀਐੱਸ ਅਪਾਚੇ ਆਰਟੀਆਰ 160-4ਵੀ (ਡਿਸਕ)-103,000 ਰੁਪਏ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!