use-rain-water-properly

use-rain-water-properlyਵਰਖਾ ਦੇ ਪਾਣੀ ਦੀ ਕਰੋ ਸਹੀ ਵਰਤੋਂ! use-rain-water-properly

ਰੇਨ ਵਾਟਰ ਹਾਰਵੈਸਟਿੰਗ

ਕਲਪਨਾ ਕਰੋ ਕਿ ਤੇਜ਼ ਵਰਖਾ ਹੋ ਰਹੀ ਹੈ, ਏਨੀ ਕਿ ਪੰਜ ਮਿੰਟ ‘ਚ ਹੀ ਪਾਣੀ ਕਿਸੇ ਨੂੰ ਵੀ ਚੰਗੀ ਤਰ੍ਹਾਂ ਸਰਾਬੋਰ ਕੇ ਦੇਵੇ ਤੁਸੀਂ ਘਰ ਬੈਠੇ ਇਸ ਮੀਂਹ ਦਾ ਆਨੰਦ ਲੈ ਰਹੇ ਹੋ ਅਤੇ ਇਹ ਵੀ ਦੇਖ ਰਹੇ ਹੋ ਕਿ ਛੱਤ ‘ਤੇ ਬਣੇ ਨਾਲੇ ਤੋਂ ਪਾਣੀ ਦੀ ਮੋਟੀ ਧਾਰ ਹੇਠਾਂ ਡਿੱਗ ਕੇ ਬਾਹਰ ਵਹਿੰਦੇ ਨਾਲੇ ‘ਚ ਜਾ ਕੇ ਸੜਕ ਨੂੰ ਲਬਾਲਬ ਭਰ ਰਹੀ ਹੈ ਸੜਕਾਂ ਮੰਨੋਂ ਤਾਲਾਬ ਬਣ ਗਈਆਂ ਹਨ ਕੋਈ ਇੱਕ ਘੰਟੇ ਦੇ ਮੀਂਹ ਤੋਂ ਬਾਅਦ ਜਦੋਂ ਆਕਾਸ਼ ਸਾਫ਼ ਹੁੰਦਾ ਹੈ, ਉਸ ਦੇ ਕਈ ਘੰਟਿਆਂ ਬਾਅਦ ਵੀ ਸੜਕਾਂ ‘ਤੇ ਪਾਣੀ ਭਰਾਅ ਕਾਰਨ ਜਾਮ ਲੱਗਿਆ ਰਹਿੰਦਾ ਹੈ ਤਦ ਤੁਹਾਡੇ ਮਨ ‘ਚ ਸ਼ਾਇਦ ਇਹ ਖਿਆਲ ਆਉਂਦਾ ਹੋਵੇਗਾ ਕਿ ਕਾਸ਼ ਏਨਾ ਪਾਣੀ ਇੱਥੇ ਜਮ੍ਹਾ ਨਾ ਹੁੰਦਾ ਤਾਂ ਏਨੀ ਪ੍ਰੇਸ਼ਾਨੀ ਨਾ ਹੋ ਰਹੀ ਹੁੰਦੀ

ਪਰ ਇਸਦੇ ਨਾਲ ਹੀ ਤੁਹਾਨੂੰ ਇਹ ਖਿਆਲ ਵੀ ਆਉਂਦਾ ਹੋਵੇਗਾ ਕਿ ਪਾਣੀ ਦੀ ਪ੍ਰਵਿਰਤੀ ਹੈ ਵਹਿਣਾ, ਸੌ ਵਹਿ ਗਿਆ ਹੈ, ਅਸੀਂ ਕਰ ਹੀ ਕੀ ਸਕਦੇ ਹਾਂ! ਪਰ ਤੁਹਾਡੀ ਇਹ ਸੋਚ ਸਹੀ ਨਹੀਂ ਹੈ, ਕਿਉਂਕਿ ਅਸੀਂ ਚਾਹੀਏ ਤਾਂ ਇਸ ਪਾਣੀ ਨੂੰ ਵਿਅਰਥ ‘ਚ ਵਹਿਣ ਦੀ ਥਾਂ ‘ਤੇ, ਜਮ੍ਹਾ ਕਰਕੇ ਇਸ ਨੂੰ ਹੋਰ ਕਈ ਤਰੀਕਿਆਂ ਨਾਲ ਵਧੀਆ ਵਰਤੋਂ ‘ਚ ਲਿਆ ਸਕਦੇ ਹਾਂ ਜੀ ਹਾਂ, ਹੁਣ ਵਰਖਾ ਦੇ ਪਾਣੀ ਨੂੰ ਸਟੋਰੇਜ਼ ਕਰਕੇ ਉਸ ਨੂੰ ਕਈ ਤਰ੍ਹਾਂ ਆਪਣੇ ਵਰਤੋਂ ਲਈ ਇਸਤੇਮਾਲ ਕਰਨ ਦੇ ਸਾਧਨ ਸਾਡੇ ਕੋਲ ਉਪਲੱਬਧ ਹਨ, ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਹੁਣ ਤਾਂ ਵੱਡੇ ਪੈਮਾਨੇ ‘ਤੇ ਵਰਖਾ ਦੇ ਪਾਣੀ ਦਾ ਸਟੋਰੇਜ਼ ਕਰਕੇ ਉਸਨੂੰ ਕਈ ਤਰੀਕਿਆਂ ਨਾਲ ਵਰਤੋਂ ‘ਚ ਲਿਆਂਦਾ ਜਾ ਰਿਹਾ ਹੈ

ਜੇਕਰ ਤੁਸੀਂ ਕੁਝ ਕੁ ਮਿੰਟ ਬੈਠ ਕੇ ਗਣਨਾ ਕਰੋ ਤਾਂ ਤੁਸੀਂ ਦੇਖੋਗੇ ਕਿ 10 ਬਾਈ 10 ਫੁੱਟ ਦੀ ਛੱਤ ‘ਤੇ ਜੇਕਰ 1 ਸੈਂਮੀ. ਪਾਣੀ ਜਮ੍ਹਾ ਹੋਵੇ ਤਾਂ ਉਸ ਦੀ ਕੁੱਲ ਮਾਤਰਾ ਕਿੰਨੀ ਹੋਵੇਗੀ? ਉੱਤਰ ਹੈ 370 ਲੀਟਰ ਹੁਣ ਜੇਕਰ ਅਜਿਹੀਆਂ ਸੌ ਛੱਤਾਂ ਦਾ ਪਾਣੀ ਇਕੱਠਾ ਕੀਤਾ ਜਾਵੇ ਤਾਂ ਤੁਸੀਂ ਖੁਦ ਹੀ ਕਲਪਨਾ ਕਰ ਸਕਦੇ ਹੋ ਕਿ ਇਸ ਤਰ੍ਹਾਂ ਕਿੰਨਾ ਪਾਣੀ ਬਚਾਇਆ ਜਾ ਸਕਦਾ ਹੈ

ਜੇਕਰ ਇਸ ਨੂੰ ਸਹੀ ਤਰੀਕੇ ਨਾਲ ਟੈਂਕ ਅਤੇ ਹੌਜ਼ਾਂ ‘ਚ ਜਮ੍ਹਾ ਕਰਕੇ ਰੱਖਿਆ ਤਾਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨ ਵਰਗੀਆਂ ਸਮੱਸਿਆਵਾਂ ਵੀ ਨਹੀਂ ਝੱਲਣੀਆਂ ਪੈਣਗੀਆਂ ਵਰਖਾ ਦੇ ਪਾਣੀ ਦੇ ਸਟੋਰੇਜ਼ ਦੀ ਆਮ ਤਕਨੀਕ ‘ਚ ਛੱਤਾਂ ਤੋਂ ਵਹਿਣ ਵਾਲੇ ਵਰਖਾ ਦੇ ਪਾਣੀ ਨੂੰ ਪਾਈਪਾਂ ਜ਼ਰੀਏ ਇੱਕ ਸ਼ੁੱਧੀਕਰਨ ਟੈਂਕ ‘ਚ ਲਿਆਂਦਾ ਜਾਂਦਾ ਹੈ ਇਸ ‘ਚ ਬਾਲੂ ਤੇ ਮਿੱਟੀ ਦੀ ਮਿਲਾਵਟ ਹੁੰਦੀ ਹੈ ਜਿੱਥੋਂ ਪਾਣੀ ਸਾਫ਼ ਹੋ ਕੇ ਸਟੋਰੇਜ਼ ਟੈਂਕਾਂ ‘ਚ ਜਮ੍ਹਾ ਕੀਤਾ ਜਾਂਦਾ ਹੈ

ਇਹ ਕਿਸੇ ਵੀ ਤਰ੍ਹਾਂ ਦੇ ਰਸਾਇਣਕ ਪ੍ਰਦੂਸ਼ਣ ਅਤੇ ਮਿੱਟੀ ਆਦਿ ਤੋਂ ਮੁਕਤ ਇੱਕਦਮ ਸ਼ੁੱਧ ਪਾਣੀ ਹੁੰਦਾ ਹੈ ਛੋਟੇ ਘਰਾਂ ‘ਚ ਤਾਂ ਇਸ ਨੂੰ ਕਿਸੇ ਸਾਫ਼-ਸੁਥਰੀ ਥਾਂ ‘ਤੇ ਰੱਖੀ ਢਕੀ ਹੋਈ ਟੈਂਕੀ ‘ਚ ਰੱਖਿਆ ਜਾ ਸਕਦਾ ਹੈ ਵੱਡੀਆਂ ਇਮਾਰਤਾਂ ਅਤੇ ਬਹੁਮੰਜ਼ਿਲਾਂ ਕਲੋਨੀਆਂ ‘ਚ ਜ਼ਮੀਨ ਦੇ ਹੇਠਾਂ ਵੱਡੇ ਹੌਜ਼ ਬਣਦੇ ਹਨ ਛੋਟੇ ਘਰਾਂ ‘ਚ, ਇੱਕ ਮੰਜ਼ਿਲਾ ਜਾਂ ਦੋ ਮੰਜ਼ਿਲਾਂ ਨਿੱਜੀ ਘਰਾਂ ‘ਚ ਵਰਖਾ ਦੇ ਪਾਣੀ ਨੂੰ ਸਟੋਰੇਜ਼ ਕਰਨ ਲਈ ਛੋਟੇ ਟੈਂਕਾਂ ਨੂੰ ਘਰ ‘ਚ ਹੀ ਬਣਾਇਆ ਜਾ ਸਕਦਾ ਹੈ ਅਜਿਹੀ ਹੀ ਇੱਕ ਕਿਫਾਇਤੀ ਵਿਧੀ ਹੈ ‘ਫੈਰੋ ਸੀਮਿੰਂਟ ਟੈਂਕ ਦੀ’ ਵਰਖਾ ਦੇ ਪਾਣੀ ਦੀ ਸਟੋਰੇਜ਼ ਜਾਂ ਰੇਨਵਾਟਰ ਹਾਰਵੈਸਟਿੰਗ ਲਈ ਸਭ ਤੋਂ ਜ਼ਰੂਰੀ ਹੈ

ਅਜਿਹੇ ਯੰਤਰ ਦੀ ਜਿਨ੍ਹਾਂ ‘ਚ ਸਟੋਰੇਜ਼ ਪਾਣੀ ਨੂੰ ਸਾਫ਼ ਅਤੇ ਪ੍ਰਦੂਸ਼ਣ ਰਹਿਤ ਰੂਪ ‘ਚ ਸਟੋਰ ਕੀਤਾ ਜਾ ਸਕੇ ਉਨ੍ਹਾਂ ਖੇਤਰਾਂ ‘ਚ ਜਿੱਥੇ ਵਰਖਾ ਜ਼ਿਆਦਾ ਹੁੰਦੀ ਹੈ ਉੱਥੇ ਅਜਿਹੇ ਟੈਂਕ ਬਣਾਉਣਾ ਲਾਭਦਾਇਕ ਰਹਿੰਦਾ ਹੈ ਤਾਂ ਕਿ ਰੋਜ਼ਾਨਾ ਦੇ ਕੰਮਾਂ ‘ਚ ਇਸ ਪਾਣੀ ਦੀ ਵਰਤੋਂ ਕੀਤੀ ਜਾ ਸਕੇ ਇਸ ਦੇ ਲਈ ਆਰਸੀਸੀ ਜਾਂ ਸੀਮਿੰਟ ਦੇ ਟੈਂਕ ਬਣਾਉਣਾ ਕਾਫ਼ੀ ਮਹਿੰਗਾ ਹੁੰਦਾ ਹੈ ਅਤੇ ਬਦਲ ਦੇ ਤੌਰ ‘ਤੇ ਫੇਰੋ ਸੀਮਿੰਟ ਦੀ ਟੈਂਕੀ ਬਣਾਉਣਾ ਕਾਫ਼ੀ ਸਸਤੀ ਪੈਂਦੀ ਹੈ

ਪੂਰਵੀ ਏਸ਼ੀਆ ਦੇ ਕੁਝ ਦੇਸ਼ਾਂ ‘ਚ ਇਨ੍ਹਾਂ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾਂਦੀ ਹੈ ਮਜ਼ਬੂਤ ਹੋਣ ਦੇ ਨਾਲ-ਨਾਲ ਇਸ ਨੂੰ ਮਨਚਾਹੀ ਸਮਰੱਥਾ ਦੇ ਅਨੁਸਾਰ ਵੀ ਢਾਲਿਆ ਜਾ ਸਕਦਾ ਹੈ ਅਤੇ ਅਸਾਨੀ ਨਾਲ ਕਿਤੇ ਵੀ ਲੱਦ ਕੇ ਲਿਜਾਇਆ ਜਾ ਸਕਦਾ ਹੈ ਇਸ ਨੂੰ ਬਣਾਉਣਾ ਔਖਾ ਕੰਮ ਨਹੀਂ ਹੈ ਇੱਕ ਚੰਗਾ ਮਿਸਤਰੀ ਇਸ ਨੂੰ ਕੁਝ ਘੰਟਿਆਂ ਦੀ ਮਿਹਨਤ ਨਾਲ ਤਿਆਰ ਕਰ ਸਕਦਾ ਹੈ

ਮੋਟੇ ਤੌਰ ‘ਤੇ ਇਸ ਨੂੰ ਅਜਿਹਾ ਸਮਝਿਆ ਜਾ ਸਕਦਾ ਹੈ- ਜਿਸ ਆਕਾਰ ਦੀ ਟੈਂਕੀ ਬਣਾਉਣੀ ਹੋਵੇ ਉਸ ਆਕਾਰ ਦਾ ਇੱਕ ਬੋਰਾ ਲੈ ਕੇ ਉਸ ‘ਚ ਪੈਰਾਂ ਜਾਂ ਪੱਤੀਆਂ ਆਦਿ ਠੂਸ-ਠੂਸ ਕੇ ਭਰ ਦਿੱਤੀਆਂ ਜਾਂਦੀਆਂ ਹਨ ਫਿਰ ਇਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਸਿਲੰਡਰ ਦਾ ਆਕਾਰ ਦਿੱਤਾ ਜਾਂਦਾ ਹੈ ਇੱਕ ਵਾਰ ਜਦੋਂ ਇਹ ਸਹੀ ਰੂਪ ਨਾਲ ਢਲ ਜਾਂਦੀ ਹੈ ਉਦੋਂ ਇਸ ਦੇ ਚਾਰੇ ਪਾਸੇ ਸਟੀਲ ਦੀ ਮਜ਼ਬੂਤ ਜਾਲੀ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਜਾਂਦਾ ਹੈ ਜਾਲੀ ‘ਚ ਪਾਣੀ ਦੀ ਆਵਾਜਾਈ, ਨਿਕਾਸੀ ਅਤੇ ਓਵਰਫਲੋ ਲਈ ਜ਼ਿਆਦਾ ਛਿੱਦਰ ਬਣੇ ਰਹਿੰਦੇ ਹਨ ਇੱਕ ਵਾਰ ਜਾਲੀ ਦੀ ਫੀਟਿੰਗ ਹੋ ਜਾਣ ਤੋਂ ਬਾਅਦ ਉਸ ਦੇ ਚਾਰੇ ਪਾਸੇ ਲਗਭਗ 3 ਸੂਤ ਦੇ ਲੋਹੇ ਦੇ ਸਰੀਏ ਲੈ ਕੇ ਉਨ੍ਹਾਂ ਨੂੰ ਲੰਬਾਈ ਤੇ ਚੌੜਾਈ ਨਾਲ ਜਾਲੀ ‘ਚ ਚਾਰੇ ਪਾਸੇ ਤਾਰਾਂ ਨਾਲ ਬੰਨ੍ਹ ਕੇ ਇਸ ਨੂੰ ਮਜ਼ਬੂਤੀ ਦਿੱਤੀ ਜਾਂਦੀ ਹੈ

ਜਲ ਤੇ ਸਰੀਏ ਦੀ ਆਕ੍ਰਿਤੀ ਬਣ ਕੇ ਤਿਆਰ ਹੋ ਜਾਣ ਤੋਂ ਬਾਅਦ ਇਸ ‘ਤੇ ਬਾਹਰੋਂ ਟੈਂਕੀ ਦੀ ਸਮਰੱਥਾ ਅਨੁਸਾਰ ਸੀਮਿੰਟ ਤੇ ਬਾਲੂ ਦਾ ਪਲਾਸਟਰ ਦਿੱਤਾ ਜਾਂਦਾ ਹੈ ਪਲਾਸਟਰ ਦੀ ਮੋਟਾਈ ਅੱਧੀ ਇੰਚ ਤੋਂ ਲੈ ਕੇ ਲਗਭਗ ਪੌਣੇ ਇੰਚੀ ਹੁੰਦੀ ਹੈ ਤਾਂ ਕਿ ਅੰਦਰ ਭਰੇ ਜਾਣ ਵਾਲੇ ਪਾਣੀ ਦੇ ਵਜ਼ਨ ਨਾਲ ਪਲਾਸਟਰ ਪਾਟੇ ਨਾ ਅਤੇ ਟੁੱਟੇ ਨਾ ਇੱਕ ਵਾਰ ਪਲਾਸਟਰ ਹੋ ਜਾਣ ਤੋਂ ਬਾਅਦ ਉਸ ਨੂੰ ਚੌਵੀ ਘੰਟਿਆਂ ਲਈ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਵੀਹ ਘੰਟਿਆਂ ਤੋਂ ਬਾਅਦ ਇਸ ‘ਤੇ ਦੁਬਾਰ ਸੀਮਿੰਟ ਦਾ ਪਲਾਸਟਰ ਕੀਤਾ ਜਾਂਦਾ ਹੈ ਇਸ ਦੌਰਾਨ ਇਸ ‘ਤੇ ਬਰਾਬਰ ਪਾਣੀ ਨਾਲ ਤਰਾਈ ਕੀਤੀ ਜਾਂਦੀ ਹੈ ਤਾਂ ਕਿ ਸੁੱਕਦੇ ਸਮੇਂ ਸੀਮਿੰਟ ‘ਚ ਕਿਸੇ ਤਰ੍ਹਾਂ ਦੀਆਂ ਦਰਾਰਾਂ ਨਾ ਪੈ ਜਾਣ ਅਜਿਹਾ ਉਦੋਂ ਹੁੰਦਾ ਹੈ ਜਦੋਂ ਸੀਮਿੰਟ ਸੁੱਕਦੇ ਸਮੇਂ ਉਸ ਦੇ ਅੰਦਰੂਨੀ ਹਿੱਸਿਆਂ ‘ਚ ਹਵਾ ਦੇ ਬੁਲਬੁਲੇ ਜਮ੍ਹਾ ਹੋ ਜਾਂਦੇ ਹਨ

ਜਦੋਂ ਸੀਮਿੰਟ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ ਤਾਂ ਅੰਦਰ ਭਰਿਆ ਬੋਰਾ ਅਤੇ ਪੈਰਾ ਅਤੇ ਪੱਤੀਆਂ ਵਗੈਰ੍ਹਾ ਕੱਢ ਦਿੱਤੇ ਜਾਂਦੇ ਹਨ ਅਤੇ ਅੰਦਰੂਨੀ ਦੀਵਾਰਾਂ ‘ਤੇ ਵੀ ਪਲਾਸਟਰ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪਾਣੀ ਦਾ ਟੈਂਕ ਤਿਆਰ ਹੋ ਜਾਂਦਾ ਹੈ ਇਸ ਨੂੰ ਸੁਵਿਧਾ ਅਨੁਸਾਰ ਕਿਤੇ ਵੀ ਰੱਖਿਆ ਜਾ ਸਕਦਾ ਹੈ ਬਸ, ਇਸ ‘ਚ ਬਣੇ ਹੋਏ ਨਿਕਾਸੀ ਸਰੋਤਾਂ ‘ਤੇ ਸਹੀ ਆਕਾਰ ਦੀ ਪਾਈਪ ਫਿੱਟ ਕਰਨੇ ਹੁੰਦੇ ਹਨ ਇਨ੍ਹਾਂ ‘ਚ ਰੱਖਿਆ ਪਾਣੀ ਦੂਸ਼ਿਤ ਨਾ ਹੋ ਸਕੇ, ਇਸ ਦੇ ਲਈ ਇਸ ‘ਤੇ ਇਸੇ ਮਟੀਰੀਅਲ ਦਾ ਢੱਕਣ ਲਾ ਦੇਣਾ ਠੀਕ ਰਹਿੰਦਾ ਹੈ

ਆਮ ਤੌਰ ‘ਤੇ ਘਰਾਂ ਦੀਆਂ ਛੱਤਾਂ ਤੋਂ ਹੇਠਾਂ ਵਹਿ ਕੇ ਆ ਰਿਹਾ ਵਰਖਾ ਦਾ ਪਾਣੀ ਪਾਇਪਾਂ ਜ਼ਰੀਏ ਇੱਕ ਫਿਲਟਰ ਟੈਂਕ ‘ਚ ਆਉਂਦਾ ਹੈ ਜਿੱਥੇ ਉਹ ਇਨ੍ਹਾਂ ਫੇਰੋ ਸੀਮਿੰਟ ਦੀਆਂ ਟੈਂਕੀਆਂ ‘ਚ ਜਮ੍ਹਾ ਹੁੰਦਾ ਹੈ ਫਿਲਟਰ ਟੈਂਕ ‘ਚ ਬਾਲੂ ਅਤੇ ਛੋਟੀਆਂ-ਛੋਟੀਆਂ ਇੱਟਾਂ ਦਾ ਚੂਰਾ ਭਰਿਆ ਰਹਿੰਦਾ ਹੈ ਜੋ ਪਾਣੀ ਦੇ ਨਾਲ ਵਹਿ ਕੇ ਆਈ ਗੰਦਗੀ ਨੂੰ ਸੋਕ ਲੈਂਦਾ ਹੈ ਇਸ ਤੋਂ ਬਾਅਦ ਪਾਣੀ ਇਨ੍ਹਾਂ ਫੇਰੋ ਟੈਂਕਾਂ ‘ਚ ਆਉਂਦਾ ਹੈ ਅਤੇ ਇਸ ਨੂੰ ਆਪਣੀ ਸੁਵਿਧਾ ਅਨੁਸਾਰ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ

ਜੇਕਰ ਇਸ ਪਾਣੀ ਦਾ ਪੀਣ ਅਤੇ ਖਾਣਾ ਬਣਾਉਣ ਵਗੈਰ੍ਹਾ ਲਈ ਵਰਤੋਂ ਕਰਨਾ ਹੋਵੇ ਤਾਂ ਇਸ ਪਾਣੀ ਨੂੰ ਪਹਿਲਾਂ ਇੱਕ ਅਜਿਹੇ ਵਾਟਰ ਪਿਊਰੀਫਾਇਰ, ਜਿਸ ‘ਚ ਆਰਓ ਸਿਸਟਮ ਲੱਗਿਆ ਹੋਵੇ, ਰਾਹੀਂ ਸਾਫ਼ ਕਰਨ ਤੋਂ ਬਾਅਦ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਨਾਲ ਜਿੱਥੇ ਸਿਹਤ ਸਹੀ ਰਹਿੰਦੀ ਹੈ, ਦੂਜੇ ਪਾਸੇ ਪਾਣੀ ਦੀ ਵੀ ਭਰਪੂਰ ਬੱਚਤ ਹੁੰਦੀ ਹੈ ਵਰਖਾ ਰੁੱਤ ਦਾ ਪਾਣੀ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ ਇਸ ‘ਚ ਕਿਸੇ ਤਰ੍ਹਾਂ ਦੇ ਰਸਾਇਣਾਂ ਦੀ ਕਮੀ ਰਹਿੰਦੀ ਹੈ ਇਸ ਨੂੰ ਜਮ੍ਹਾ ਕਰਨਾ ਅਸਾਨ ਵੀ ਹੈ ਅਤੇ ਫਾਇਦੇਮੰਦ ਵੀ, ਸਾਡੇ ਲਈ ਵੀ ਅਤੇ ਕੁਦਰਤ ਲਈ ਵੀ
-ਅਸਿਤ ਕੁਮਾਰ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!