dronacharya-gopal-krishna-of-21st-century

21ਵੀਂ ਸਦੀ ਦੇ ਦ੍ਰੋਣਾਚਾਰਿਆ ਗੋਪਾਲ ਕ੍ਰਿਸ਼ਨ dronacharya-gopal-krishna-of-21st-century

11 ਸਾਲਾਂ ਤੋਂ ਸਲੱਮ, ਗਰੀਬਾਂ ਦੇ ਬੱਚਿਆਂ ਨੂੰ ਦੇ ਰਹੇ ਹਨ ਸਿੱਖਿਆ

ਮੰਜ਼ਿਲ ਮਿਲ ਹੀ ਜਾਏਗੀ ਭਟਕਦੇ ਹੋਏ ਹੀ ਭਾਵੇਂ, ਗੁੰਮਰਾਹ ਤਾਂ ਉਹ ਹਨ ਜੋ ਘਰ ਤੋਂ ਨਿੱਕਲੇ ਹੀ ਨਹੀਂ… ਇਸ ਸੋਚ ਨਾਲ ਘਰ ਤੋਂ ਨਿੱਕਲੇ ਹਨ ਜੀਕੇ ਭਟਨਾਗਰ (ਗੋਪਾਲ ਕ੍ਰਿਸ਼ਨ ਭਟਨਾਗਰ) ਉਹ ਵਾਂਝੇ, ਸਲੱਮ ਖੇਤਰ ਦੇ ਬੱਚਿਆਂ ਨੂੰ ਸਿੱਖਿਆ ਦੇ ਕੇ ਜੀਵਨ ‘ਚ ਕਾਮਯਾਬੀ ਦੀ ਰਾਹਤ ‘ਤੇ ਦੌੜਾਉਣਾ ਚਾਹੁੰਦੇ ਹਨ ਸਿੱਖਿਆ, ਵਾਤਾਵਰਨ ਦੀ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਰਹਿੰਦੀ ਹੈ ਕਿਉਂਕਿ ਇਹ ਦੋਵੇਂ ਹੀ ਜੀਵਨ ‘ਚ ਮਹੱਤਵਪੂਰਨ ਹਨ ਉਮਰ ਭਾਵੇਂ 69 ਸਾਲ ਹੋ ਗਈ ਹੈ, ਪਰ ਨੌਜਵਾਨਾਂ ਵਰਗਾ ਜੋਸ਼ ਉਨ੍ਹਾਂ ‘ਚ ਹਮੇਸ਼ਾ ਹਿਲੋਰੇ ਲੈਂਦਾ ਹੈ ਅੱਜ ਵੀ ਉਹ ਸਮਾਜਸੇਵਾ ਦੇ ਖੇਤਰ ‘ਚ ਲਗਾਤਾਰ ਲੱਗੇ ਹਨ

ਗੁਰੂਗ੍ਰਾਮ ‘ਚ ਰਹਿ ਰਹੇ ਜੀਕੇ ਭਟਨਾਗਰ ਮੂਲ ਰੂਪ ਤੋਂ ਤਾਂ ਹਿਮਾਚਲ ਪ੍ਰਦੇਸ਼ ਦੇ ਹਨ ਪਰ ਸਾਲਾਂ ਤੋਂ ਦ੍ਰੋਣ ਨਗਰੀ ਗੁਰੂਗ੍ਰਾਮ ‘ਚ ਹੀ ਵਸੇ ਹਨ ਉਨ੍ਹਾਂ ਦਾ ਇੱਕ ਮੂਲ ਮੰਤਰ ਹੈ- ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ ਬਸ ਇਸੇ ਮੰਤਰ ਨੂੰ ਜੀਵਨ ‘ਚ ਧਾਰ ਕੇ ਉਹ ਸਮਾਜਸੇਵਾ ਰੂਪੀ ਸਮੁੰਦਰ ‘ਚ ਕੁਸ਼ਲ ਤੈਰਾਕ ਬਣ ਕੇ ਦੂਜਿਆਂ ਨੂੰ ਕਾਬਲ ਬਣਾ ਰਹੇ ਹਨ ਸਰੀਰਕ ਤੌਰ ‘ਤੇ ਕੱਦ ਭਲੇ ਹੀ ਉਨ੍ਹਾਂ ਦਾ ਛੋਟਾ ਹੈ, ਪਰ ਸ਼ਖਸੀਅਤ ਬਹੁਤ ਵੱਡਾ ਹੈ ਵੱਡੀਆਂ-ਵੱਡੀਆਂ ਨੌਕਰੀਆਂ, ਲੱਖਾਂ ਰੁਪਏ ਮਹੀਨੇ ਦੀ ਤਨਖਾਹ ਦਾ ਲਾਲਚ ਵੀ ਉਨ੍ਹਾਂ ਨੂੰ ਬੰਨ੍ਹ ਨਹੀਂ ਪਾਇਆ ਅਤੇ ਵੀਆਰਐੱਸ (ਸਵੈਇੱਛਕ ਸੇਵਾ ਮੁਕਤੀ) ਲੈ ਕੇ ਉਹ ਸਮਾਜ ਸੇਵਾ ‘ਚ ਹੀ ਜੁਟ ਗਏ ਗੁਰੂਗ੍ਰਾਮ ‘ਚ ਸਮਾਜ ਸੇਵਾ ਨੂੰ ਬਿਹਤਰ ਤਰੀਕੇ ਨਾਲ ਕਰਨ ਲਈ ਜੀਕੇ ਭਟਨਾਗਰ ਨੇ ਸੁਧਾ (ਸੁਸਾਇਟੀ ਫਾਰ ਅਪਲਿਫਟਮੈਂਟ ਐਂਡ ਡਵੈਲਪਮੈਂਟ ਆਫ਼ ਹਾਰਮੂਨ ਬੀਈਂਗਸ ਬਾਇ ਐਕਸ਼ਨ) ਸੁਸਾਇਟੀ ਬਣਾਈ ਇਸ ਦੇ ਬੈਨਰ ਹੇਠਾਂ ਸਮਾਜ ਸੇਵਾ ਨੂੰ ਪ੍ਰਭਾਵੀ ਤਰੀਕੇ ਨਾਲ ਸ਼ੁਰੂ ਕੀਤਾ ਸਿੱਖਿਆ ਅਤੇ ਵਾਤਾਵਰਨ ‘ਤੇ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਫੋਕਸ ਰਹਿੰਦਾ ਹੈ

ਸੈਕਟਰ-47 ‘ਚ ਦਿੰਦੇ ਹਨ ਫ੍ਰੀ ਐਜੂਕੇਸ਼ਨ ਅੰਡਰ ਦ ਟ੍ਰੀ

ਇੱਥੇ ਸੈਕਟਰ-47 ‘ਚ ਸਾਊਥ ਸਿਟੀ-2 ਸਥਿਤ ਏ-1 ਬਲਾਕ ‘ਚ ਦਰੱਖਤਾਂ ਹੇਠ ਉਨ੍ਹਾਂ ਦਾ ਅਸਥਾਈ ਸਕੂਲ (ਫ੍ਰੀ ਐਜੂਕੇਸ਼ਨ ਅੰਡਰ ਦ ਟ੍ਰੀ) ਚੱਲਦਾ ਹੈ ਝੁੱਗੀ-ਝੌਂਪੜੀਆਂ ‘ਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਦੇ ਕੇ ਮੁੱਖ ਧਾਰਾ ‘ਚ ਲਿਆਉਣ ਦਾ ਉਨ੍ਹਾਂ ਨੇ ਪ੍ਰਣ ਲਿਆ ਹੈ ਅਤੇ ਉਸ ਨੂੰ ਪੂਰਾ ਕਰਨ ‘ਚ ਦਿਨ-ਰਾਤ ਲੱਗੇ ਰਹਿੰਦੇ ਹਨ ਬੱਚਿਆਂ ਨੂੰ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਚੰਗੇ ਸੰਸਕਾਰ ਵੀ ਦਿੰਦੇ ਹਨ ਦੇਸ਼ ਦਾ ਹਰ ਤੀਜ਼, ਤਿਉਹਾਰ, ਰਾਸ਼ਟਰੀ ਤਿਉਹਾਰ ਉਹ ਬੱਚਿਆਂ ਨਾਲ ਮਨਾਉਂਦੇ ਹਨ, ਤਾਂ ਕਿ ਉਨ੍ਹਾਂ ‘ਚ ਸੰਸਕ੍ਰਿਤੀ ਦੇ ਨਾਲ ਦੇਸ਼ਭਗਤੀ ਵੀ ਪੈਦਾ ਹੋਵੇ ਹਾਲ ਹੀ ਉਨ੍ਹਾਂ ਨੇ ਵਿਧਵਾ ਦਿਵਸ ਵੀ ਮਨਾਇਆ ਅਤੇ ਇੱਕ ਵਿਧਵਾ ਮਹਿਲਾ ਦੀ 51000 ਰੁਪਏ ਦੇ ਕੇ ਆਰਥਿਕ ਮੱਦਦ ਕੀਤੀ ਜੀਕੇ ਭਟਨਾਗਰ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਇਸ ਸਕੂਲ ਤੋਂ 500 ਤੋਂ ਜ਼ਿਆਦਾ ਬੱਚਿਆਂ ਨੂੰ ਸਿੱਖਿਆ ਦੀ ਬੇਸਿਕ ਨਾਲੇਜ ਦੇ ਕੇ ਪ੍ਰਾਈਵੇਟ, ਸਰਕਾਰੀ ਸਕੂਲਾਂ ‘ਚ ਦਾਖਲਾ ਦਿਵਾਇਆ ਹੈ

ਉੱਥੇ ਬੱਚੇ ਬਿਹਤਰੀਨ ਪੜ੍ਹਾਈ ਕਰ ਰਹੇ ਹਨ ਰੈਗੂਲਰ ਤੌਰ ‘ਤੇ ਉਹ 75 ਤੋਂ ਜ਼ਿਆਦਾ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ ਉਹ ਕਹਿੰਦੇ ਹਨ ਕਿ ਜੀਵਨ ਜਿਉਣ ਲਈ ਸਭ ਕੁਝ ਉਨ੍ਹਾਂ ਨੂੰ ਹਾਸਲ ਹੈ ਨਾ ਤਾਂ ਕਿਸੇ ਤੋਂ ਸ਼ਿਕਵਾ ਹੈ ਅਤੇ ਨਾ ਹੀ ਕਿਸੇ ਤੋਂ ਸ਼ਿਕਾਇਤ ਉਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ ਹੈ ਉਹ ਕਹਿੰਦੇ ਹਨ ਕਿ ਜੇਕਰ ਅਸੀਂ ਕਿਸੇ ਨੂੰ ਕੁਝ ਡੋਨੇਟ ਕਰਨਾ ਹੈ, ਕੁਝ ਦੇਣਾ ਹੈ ਤਾਂ ਸਿੱਖਿਆ ਦੇਈਏ ਕਿਸੇ ਦੀ ਮੱਦਦ ਕਰਕੇ ਅਸੀਂ ਉਸ ਨੂੰ ਕੁਝ ਸਮੇਂ ਲਈ ਰਾਹਤ ਦੇ ਸਕਦੇ ਹਾਂ, ਪਰ ਵਿਅਕਤੀ ਨੂੰ ਸਿੱਖਿਅਤ ਕਰਕੇ ਅਸੀਂ ਉਸ ਨੂੰ ਜੀਵਨ ‘ਚ ਕਾਮਯਾਬੀ ਦੀ ਰਾਹ ‘ਤੇ ਲੈ ਜਾਂਦੇ ਹਾਂ ਉਨ੍ਹਾਂ ਦੀ ਸਮਾਜ ਸੇਵਾ ਦੇ ਰਾਹ ‘ਚ ਦੋਵੇਂ ਬੇਟੀਆਂ ਯੂਐੱਸਏ ‘ਚ ਰਹਿ ਰਹੀਆਂ ਪਾਰੂਲ ਤੇ ਬੰਗਲੋਰ ‘ਚ ਰਹਿ ਰਹੀ ਵਿਜਿਤਾ ਅਤੇ ਪਤਨੀ ਸ਼ਸ਼ੀ ਕਿਰਨ ਦਾ ਸਦਾ ਸਾਥ ਮਿਲਦਾ ਹੈ ਬੇਟੀਆਂ ਬੇਸ਼ੱਕ ਦੂਰ ਬੈਠੀਆਂ ਹੋਣ, ਪਰ ਸਮਾਜ ਸੇਵਾ ਦੇ ਰੂਪ ‘ਚ ਉਹ ਹਰ ਮਹੀਨੇ ਆਰਥਿਕ ਸਹਿਯੋਗ ਵੀ ਉਨ੍ਹਾਂ ਨੂੰ ਦਿੰਦੀਆਂ ਹਨ

ਮੁਫ਼ਤ ਪੜ੍ਹਾਉਂਦੇ ਹਨ ਵੱਖ-ਵੱਖ ਫੀਲਡ ਦੇ 25 ਲੋਕ

ਉਨ੍ਹਾਂ ਦੇ ਅਸਥਾਈ ਸਕੂਲ ‘ਚ 25 ਅਧਿਆਪਕ ਵੀ ਬਿਨਾਂ ਕਿਸੇ ਫੀਸ ਦੇ ਆਪਣੀਆਂ ਸੇਵਾਵਾਂ ਦਿੰਦੇ ਹਨ ਇੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਡਾਕਟਰ, ਇੰਜੀਨੀਅਰ, ਫੌਜ ਅਧਿਕਾਰੀ ਦੀ ਪਤਨੀ, ਪੱਤਰਕਾਰ ਤੇ ਆਰਮੀ ਅਫਸਰ ਆਉਂਦੇ ਹਨ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਯੋਗਾ ਵੀ ਕਰਾਇਆ ਜਾਂਦਾ ਹੈ ਦੂਜੇ ਪਾਸੇ ਕਲਾ ‘ਚ ਵੀ ਬੱਚਿਆਂ ਨੂੰ ਨਿਪੁੰਨ ਬਣਾਇਆ ਜਾ ਰਿਹਾ ਹੈ ਮਤਲਬ ਸਾਫ਼ ਕਿ ਕਿਸੇ ਵੀ ਤਰ੍ਹਾਂ ਨਾਲ ਬੱਚਿਆਂ ਨੂੰ ਭਵਿੱਖ ‘ਚ ਸਫ਼ਲ ਵਿਅਕਤੀ ਬਣਾਉਣ ਲਈ ਉਹ ਕੰਮ ਕਰਦੇ ਹਨ

ਦੋ ਇੰਟਰਨੈਸ਼ਨਲ ਐਵਾਰਡ ਵੀ ਮਿਲੇ

ਜੀਕੇ ਭਟਨਾਗਰ ਨੂੰ ਵੈਸੇ ਤਾਂ ਰਾਸ਼ਟਰੀ, ਸਥਾਨਕ ਪੱਧਰ ‘ਤੇ ਕਈ ਐਵਾਰਡ ਮਿਲ ਚੁੱਕੇ ਹਨ, ਪਰ ਉਨ੍ਹਾਂ ਨੂੰ ਦੋ ਇੰਟਰਨੈਸ਼ਨਲ ਐਵਾਰਡ ਵੀ ਪ੍ਰਾਪਤ ਹੋਏ ਹਨ ਇਸ ‘ਚ ਇੱਕ ਸ਼ਾਈਨਿੰਗ ਵਰਲਡ ਕੰਮਪੈਸ਼ਨ ਐਵਾਰਡ ਤਾਈਵਾਨ ਦੀ ਸੰਸਥਾ ਦ ਸੁਪਰੀਮ ਮਾਸਟਰ ਸ਼ਿੰਗ ਹੇ ਇੰਟਰਨੈਸ਼ਨਲ ਐਸੋਸੀਏਸ਼ਨ ਵੱਲੋਂ 2019 ‘ਚ ਮਿਲਿਆ ਇਸ ‘ਚ 10 ਹਜ਼ਾਰ ਡਾਲਰ ਵੀ ਮਿਲੇ ਦੂਜੇ ਪਾਸੇ ਅਮਰੀਕਨ ਲੀਡਰਸ਼ਿਪ ਬੋਰਡ ਵੱਲੋਂ ਵੀ ਉਨ੍ਹਾਂ ਨੂੰ ਐਵਾਰਡ ਦਿੱਤਾ ਗਿਆ ਹੈ ਦੱਸ ਦਈਏ ਕਿ ਇਹ ਐਵਾਰਡ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਵੀ ਦਿੱਤਾ ਗਿਆ ਸੀ ਭਾਰਤ ‘ਚ ਇਹ ਐਵਾਰਡ ਪਾਉਣ ਵਾਲੇ ਦੋ ਹੀ ਮੈਂਬਰ ਹਨ

ਬੈਂਕਰ ਦੇ ਰੂਪ ‘ਚ ਸ਼ੁਰੂ ਕੀਤੀ ਸੀ ਜਾੱਬ

ਜੀਕੇ ਭਟਨਾਗਰ ਨੂੰ ਸ਼ੁਰੂ ‘ਚ ਬੈਂਕਰ ਦੀ ਜਾੱਬ ਮਿਲੀ ਸੀ ਸਿੰਡੀਕੇਟ ਬੈਂਕ ‘ਚ ਉਹ ਬਿਹਤਰ ਕੰਮ ਕਰਦੇ ਹੋਏ ਰੂਰਲ ਡਿਵੈਲਪਮੈਂਟ ਮੈਨੇਜਰ ਬਣੇ ਉੱਥੇ ਸੀਨੀਅਰ ਮੈਨੇਜਰ ਬਣਨ ਤੋਂ ਬਾਅਦ ਉਨ੍ਹਾਂ ਨੇ ਵੀਆਰਐੱਸ ਲੈ ਲਈ ਇਸ ਤੋਂ ਬਾਅਦ 1999-2001 ਦੇ ਵਿੱਚ ਉਹ ਰੂਡਸੈੱਟ ਸੰਸਥਾ ਦੇ ਡਾਇਰੈਕਟਰ ਰਹੇ 2001 ‘ਚ ਰੂਡਸੈੱਟ ਤੋਂ ਵੀ ਵੀਆਰਐੱਸ ਲਈ 2003 ਤੋਂ 2006 ਤੱਕ ਉਹ ਮਿਨੀਸਟਰੀ ਆਫ ਐੱਚਆਰਡੀ ‘ਚ ਵਰਲਡ ਬੈਂਕ ਪ੍ਰੋਜੈਕਟ ‘ਚ ਮੁੱਖ ਸਲਾਹਕਾਰ ਬਣੇ,

ਇਸ ਤੋਂ ਬਾਅਦ ਸਾਲ 2009 ‘ਚ ਉਨ੍ਹਾਂ ਨੇ ਸੁਧਾ ਸੁਸਾਇਟੀ ਬਣਾਈ ਅਤੇ ਆਜ਼ਾਦ ਪੰਛੀ ਵਾਂਗ ਕੰਮ ਕਰਦੇ ਹੋਏ ਸਮਾਜ ਸੇਵਾ ਨੂੰ ਜੀਵਨ ਸਮਰਪਿਤ ਕਰ ਦਿੱਤਾ ਸਾਲ 2012 ‘ਚ ਸਪਾਇਨ ‘ਚ ਬੈਕਟੀਰੀਆ ਹੋ ਜਾਣ ਦੀ ਵਜ੍ਹਾ ਨਾਲ ਉਨ੍ਹਾਂ ਦੀ ਮੇਜਰ ਸਰਜਰੀ ਹੋਈ, ਪਰ ਜ਼ਹਿਨ ‘ਚ ਸਮਾਜ ਸੇਵਾ ਹੀ ਰਹੀ ਕਰੀਬ ਇੱਕ ਸਾਲ ‘ਚ ਉਨ੍ਹਾਂ ਨੇ ਇਲਾਜ ਦੇ ਨਾਲ ਯੋਗਾ ਆਦਿ ਕਰਕੇ ਖੁਦ ਨੂੰ ਚੱਲਣ ਲਈ ਤਿਆਰ ਕਰ ਲਿਆ 2013 ‘ਚ ਉੱਤਰਾਖੰਡ ‘ਚ ਆਈ ਆਫ਼ਤ ‘ਚ ਵੀ ਉਨ੍ਹਾਂ ਨੇ 1001 ਕੰਬਲਾਂ ਦੀ ਖੇਪ ਭੇਜੀ

ਵਾਤਾਵਰਨ ਨੂੰ ਵੀ ਦਿੰਦੇ ਹਨ ਅਹਿਮੀਅਤ

ਜੀਕੇ ਭਟਨਾਗਰ ਸਿੱਖਿਆ ਦੇ ਨਾਲ ਵਾਤਾਵਰਨ ਨੂੰ ਵੀ ਅਹਿਮੀਅਤ ਦਿੰਦੇ ਹਨ ਹਰ ਸਾਲ ‘ਚ ਸੈਂਕੜੇ ਪੇੜ-ਪੌਦੇ ਲਾਉਂਦੇ ਹਨ ਅਤੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਖੁਦ ਵੀ ਲੈਂਦੇ ਹਨ ਅਤੇ ਦੂਜਿਆਂ ਨੂੰ ਵੀ ਦਿੰਦੇ ਹਨ ਇੱਕ ਪਰਿਵਾਰ ਵੱਲੋਂ ਦੋ ਪੌਦਿਆਂ ਨੂੰ ਗੋਦ ਲਿਆ ਜਾਂਦਾ ਹੈ ਕਿਸੇ ਵੀ ਪ੍ਰੋਗਰਾਮ ‘ਚ ਤੋਹਫ਼ੇ ਦੇ ਰੂਪ ‘ਚ ਵੀ ਉਹ ਪੌਦਿਆਂ ਨੂੰ ਪਹਿਲ ਦਿੰਦੇ ਹਨ ਸਾਰਿਆਂ ਨੂੰ ਪ੍ਰੇਰਨਾ ਦਿੰਦੇ ਹਨ

ਕਿ ਆਪਣੇ ਬੱਚਿਆਂ ਵਾਂਗ ਪੇੜ-ਪੌਦਿਆਂ ਦੀ ਸੁਰੱਖਿਆ ਕਰਨ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਨਵਾਂ ਪ੍ਰਯੋਗ ਕੀਤਾ ਸੀ ਗਮਲੇ ਆਦਿ ਖਰੀਦਣ ‘ਤੇ ਪੈਸਾ ਬਰਬਾਦ ਕਰਨ ਦੀ ਬਜਾਇ ਉਨ੍ਹਾਂ ਨੇ ਸ਼ਹਿਰ ‘ਚ ਥਾਂ-ਥਾਂ ‘ਤੇ ਨਾਰੀਅਲ ਪਾਣੀ ਵੇਚਣ ਵਾਲਿਆਂ ਕੋਲੋਂ ਖਾਲੀ ਨਾਰੀਅਲ ਦੇ ਖੋਲ ਉਠਾਉਣੇ ਸ਼ੁਰੂ ਕੀਤੇ ਉਨ੍ਹਾਂ ‘ਚ ਪੌਦੇ ਲਾ ਕੇ ਲੋਕਾਂ ਨੂੰ ਤੋਹਫ਼ੇ ‘ਚ ਵੰਡੇ ਇਸ ਤੋਂ ਇਲਾਵਾ ਵੀ ਕਈ ਨਵੇਂ ਪ੍ਰਯੋਗ ਕਰਕੇ ਜੀਕੇ ਭਟਨਾਗਰ ਲੋਕਾਂ ਨੂੰ ਸਿੱਖਿਆ, ਕੁਦਰਤ ਵੱਲ ਖਿੱਚਦੇ ਹਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!