ਸਵੀਟਕਾੱਰਨ ਪਕੌੜੇ
Also Read :-
ਸਮੱਗਰੀ
2 ਕੱਪ ਸਵੀਟ ਕਾੱਰਨ ਕਰਨੇਲ (ਉੱਬਲਿਆ ਹੋਇਆ),
- ਅੱਧਾ ਗੰਢਾ (ਪਤਲਾ ਕੱਟਿਆ ਹੋਇਆ),
- ਅੱਧਾ ਕੱਪ ਵੇਸਣ,
- 2 ਟੇਬਲ ਸਪੂਨ ਚੌਲਾਂ ਦਾ ਆਟਾ,
- 1/2 ਟੀ-ਸਪੂਨ ਹਲਦੀ,
- ਟੀ ਸਪੂਨ ਕਸ਼ਮੀਰੀ ਲਾਲ ਮਿਰਚ ਪਾਊਡਰ,
- 1 ਟੀ ਸਪੂਨ ਅਦਰਕ ਲਸਣ ਦਾ ਪੇਸਟ
- 1/4 ਟੀ-ਸਪੂਨ ਚਾਟ ਮਸਾਲਾ,
- ਚੁਟਕੀ ਹਿੰਗ, ਕੁਝ ਕਰੀ ਪੱਤਾ (ਕੱਟਿਆ ਹੋਇਆ),
- 1/4 ਟੀ ਸਪੂਨ ਲੂਣ, ਤੇਲ (ਤਲਣ ਲਈ)
ਬਣਾਉਣ ਦੀ ਵਿਧੀ:
ਸਭ ਤੋਂ ਪਹਿਲਾਂ, ਇੱਕ ਵੱਡੇ ਮਿਸ਼ਰਨ ਦੇ ਕਟੋਰੇ ’ਚ 2 ਕੱਪ ਉੱਬਲੇ ਹੋਏ ਸਵੀਟ-ਕਾੱਰਨ ਲਓ ਅਤੇ 1/2 ਪਤਲਾ ਕੱਟਿਆ ਹੋਇਆ ਗੰਢਾ ਲਓ ਚੰਗੀ ਤਰ੍ਹਾਂ ਮਿਲਾਓ ਅਤੇ ਤੈਅ ਕਰੋ ਕਿ ਕਾੱਰਨ ਚੰਗੀ ਤਰ੍ਹਾਂ ਮਸਲਿਆ ਹੋਇਆ ਹੈ ਬਦਲਵੇਂ ਰੂਪ ਨਾਲ, ਮਿਕਸੀ ’ਚ ਪਲਸ ਕਰੋ ਹੁਣ ਇਸ ’ਚ ਵੇਸਣ, 2 ਟੇਬਲ ਸਪੂਨ ਚੌਲਾਂ ਦਾ ਆਟਾ, ਹਲਦੀ, ਮਿਰਚ ਪਾਊਡਰ, ਚਾਟ ਮਸਾਲਾ,
ਅਦਰਕ-ਲਸਣ ਦਾ ਪੇਸਟ, ਚੁਟਕੀ ਹਿੰਗ, ਕੁਝ ਕਰੀ ਪੱਤਾ ਅਤੇ ਲੂਣ ਪਾਓ ਬਿਨਾਂ ਪਾਣੀ ਪਾਏ ਚੰਗੀ ਤਰ੍ਹਾਂ ਮਿਲਾਓ ਜੇਕਰ ਜ਼ਰੂਰਤ ਹੋਵੇ ਤਾਂ ਹੋਰ ਵੇਸਣ ਪਾਓ ਅਤੇ ਇੱਕ ਆਟਾ ਬਣਾਓ ਹੁਣ ਕਾੱਰਨ ਪਕੌੜੇ ਦੇ ਮਿਸ਼ਰਨ ਨੂੰ ਖੁਰਦਰੀ ਬਾੱਲਸ ਬਣਾ ਕੇ ਗਰਮ ਤੇਲ ’ਚ ਛੱਡ ਦਿਓ ਕਦੇ-ਕਦੇ ਹਿਲਾਓ ਅਤੇ ਮੱਧਮ ਸੇਕੇ ’ਤੇ ਤਲੋ ਪਕੌੜਿਆਂ ਨੂੰ ਕੁਰਕੁਰਾ ਅਤੇ ਸੁਨਹਿਰਾ ਹੋਣ ਤੱਕ ਤਲੋ ਲਗਭਗ 10-15 ਮਿੰਟ ਲਗਦੇ ਹਨ ਅਖੀਰ ’ਚ ਕ੍ਰਿਸਪੀ ਕਾੱਰਨ ਪਕੌੜੇ ਨੂੰ ਚਟਨੀ ਜਾਂ ਟੋਮੇਟੋ ਸਾੱਸ ਨਾਲ ਸਰਵ ਕਰੋ