leh-ladakh -sachi shiksha punjabi

leh-ladakh ਲੇਹ-ਲੱਦਾਖ ਦੀ ਸੈਰ

ਵਿਭਿੰਨਤਾਵਾਂ ਨਾਲ ਭਰਿਆ ਭਾਰਤ ਦੇਸ਼ ਸਦਾ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਦਾ ਰਿਹਾ ਹੈ ਹੈਦਰਾਬਾਦ, ਮੁੰਬਈ, ਕਾਲੀਕਟ, ਲਖਨਊ, ਆਗਰਾ, ਜੈਪੁਰ ਵਰਗੇ ਮਹਾਂਨਗਰ, ਅਯੋਧਿਆ, ਮਥੁਰਾ, ਪੁਰੀ, ਦਵਾਰਕਾ, ਉਜੈਨ, ਨਾਸਿਕ, ਸ੍ਰੀ ਅਮ੍ਰਿਤਸਰ ਸਾਹਿਬ ਵਰਗੇ ਤੀਰਥ ਅਤੇ ਟਾਟਾਨਗਰ, ਝਾਂਸੀ, ਭਿਲਾਈ, ਭੋਪਾਲ, ਭੁਵਨੇਸ਼ਵਰ, ਮਦਰਾਸ ਵਰਗੇ ਉਦਯੋਗਿਕ ਅਤੇ ਵਪਾਰਕ ਕੇਂਦਰ ਤਾਂ ਆਪਣੀਆਂ ਵਿਸ਼ੇਸ਼ਤਾਵਾਂ ਨਾਲ ਦੇਸ਼ੀ-ਵਿਦੇਸ਼ੀ ਸੈਲਾਨੀਆਂ ਦਾ ਮਨ ਮੋਹ ਲੈਂਦੇ ਹਨ ਪਰ ਲੱਦਾਖ ਆਪਣੀ ਭੂਗੋਲਿਕ ਸਥਿਤੀ ਅਤੇ ਮੌਲਿਕ ਸੰਸਕ੍ਰਿਤੀ ਕਾਰਨ ਖਾਸ ਤੌਰ ’ਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਆਪਣੀ ਨਿੱਜ ਦੀ ਭਾਵਨਾ, ਪਹਿਨਾਵਾ, ਸਰਲਤਾ, ਇਮਾਨਦਾਰੀ, ਮਿਹਨਤ ਅਤੇ ਵੀਰਤਾ ਲਈ ਲੱਦਾਖ ਵਿਸ਼ਵ ਪ੍ਰਸਿੱਧ ਹੈ

ਸੱਭਿਅਤਾ ਦੇ ਦੌਰ ’ਚ ਜੇਕਰ ਇੱਥੋਂ ਦੇ ਨੌਜਵਾਨ-ਵਰਗ ਨੇ ਆਧੁਨਿਕ ਫੈਸ਼ਨ ਅਤੇ ਰਹਿਣ-ਸਹਿਣ ਨੂੰ ਅਪਣਾ ਲਿਆ ਹੈ, ਫਿਰ ਵੀ ਇਨ੍ਹਾਂ ਦੀ ਸਹਿਜਤਾ ਅਤੇ ਸਰਲਤਾ ’ਚ ਕਮੀ ਨਹੀਂ ਆਈ ਹੈ ਅਤੇ ਇਹੀ ਕਾਰਨ ਹੈ ਕਿ ਇੱਥੇ ਆਉਣ ਵਾਲਾ ਹਰ ਯਾਤਰੀ ਭਾਵੇਂ ਦੇਸੀ ਹੋਵੇ ਜਾਂ ਵਿਦੇਸ਼ੀ, ਇਨ੍ਹਾਂ ਭੋਲ਼ੇ-ਭਾਲ਼ੇ ਲੋਕਾਂ ’ਚ ਸ਼ਾਂਤੀ ਅਤੇ ਸੁੱਖ ਦੀ ਅਨੁਭਵ ਕਰਦਾ ਹੈ ਅਤੇ ਉਸ ਦਾ ਇਨ੍ਹਾਂ ਨਾਲ ਲਗਾਅ ਹੋ ਜਾਂਦਾ ਹੈ

Also Read :-

ਚਾਰੇ ਪਾਸੇ ਉੱਚੀਆਂ-ਉੱਚੀਆਂ ਪਰਬਤ ਮੇਖਲਾਵਾਂ ਨਾਲ ਘਿਰਿਆ ਅਤੇ ਸੁੰਦਰਤਾ ਨਾਲ ਭਰੇ ਪੂਰੇ ਭਾਰਤ ਦੇ ਉੱਤਰ ’ਚ ਫੈਲਿਆ ਪਰਬਤੀ ਖੇਤਰ ਹੈ ਲੱਦਾਖ, ਜਿੱਥੇ ਛੇ ਸੱਤ ਮਹੀਨਿਆਂ ਤੱਕ ਹਵਾਈ ਮਾਰਗ ਤੋਂ ਇਲਾਵਾ ਹੋਰ ਕਿਸੇ ਵੀ ਮਾਰਗ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ ਇੱਥੋਂ ਦੇ ਲੋਕ ਮੁਸਕਾਨ ਨਾਲ ਸੈਲਾਨੀਆਂ ਦਾ ਸਵਾਗਤ ਕਰਦੇ ਹਨ

ਲੱਦਾਖ ਦੇ ਵਿਚਕਾਰ ਸਥਿਤ ਹੈ ਲੇਹ ਸ਼ਹਿਰ ਜਿੱਥੇ ਪਹੁੰਚਦੇ ਹੀ, ਤੁਸੀਂ ਯਕੀਨ ਨਹੀਂ ਕਰੋਂਗੇ ਕਿ ਤੁਸੀਂ 15 ਹਜ਼ਾਰ ਫੁੱਟ ਦੀ ਉੱਚਾਈ ’ਤੇ ਹਿਮਾਲਿਆ ਖੇਤਰ ’ਚ ਹੋ ਦੁਨੀਆਂ ਭਰ ਦੀ ਹਰ ਚੀਜ਼ ਇੱਥੇ ਤੁਹਾਨੂੰ ਮਿਲ ਜਾਵੇਗੀ ਆਂਧਰਾ ਪ੍ਰਦੇਸ਼ ਦੀਆਂ ਤਾਂਬੇ ਦੀਆਂ ਮੂਰਤੀਆਂ, ਨੇਪਾਲ ਅਤੇ ਚੀਨ ਦੇ ਇਲੈਕਟ੍ਰਾਨਿਕ ਸਮਾਨ, ਸ੍ਰੀਨਗਰ ਦੇ ਕਸ਼ਮੀਰੀ ਸ਼ਾਲ, ਭੁਸਾਵਲ ਦੇ ਕੇਲੇ ਅਤੇ ਚੰਡੀਗੜ੍ਹ ਦਾ ਸਰ੍ਹੋਂ ਦਾ ਸਾਗ ਅਤੇ ਸ਼ਿਮਲਾ ਮਿਰਚ ਇੱਥੋਂ ਤੁਸੀਂ ਬੜੇ ਸ਼ੌਂਕ ਨਾਲ ਖਰੀਦ ਸਕਦੇ ਹੋ

ਲੇਹ ਅਤੇ ਲੱਦਾਖ ਉਂਜ ਤਾਂ ਇੱਕੋ ਹੀ ਥਾਂ ਦੇ ਨਾਂਅ ਹੈ ਲੱਦਾਖ ਖੇਤਰ ਨੂੰ ਕਿਹਾ ਜਾਂਦਾ ਹੈ ਜਦਕਿ ਲੇਹ ਇੱਕ ਸ਼ਹਿਰ ਹੈ ਲੱਭਣ ’ਤੇ ਤੁਸੀਂ ਪੁਰਾਣੇ ਲੱਦਾਖ ਦੇ ਰਾਜਮਹਿਲ ਤੱਕ ਪਹੁੰਚ ਸਕਦੇ ਹੋ ਜੋ ਲੇਹ ਤੋਂ 8 ਕਿਮੀ ਦੱਖਣ-ਪੱਛਮ ’ਚ ‘ਸਟਾਕ ਪੈਲੇਸ’ ਦੇ ਨਾਂਅ ਨਾਲ ਪ੍ਰਸਿੱਧ ਹੈ ਇੱਥੇ 15ਵੀਂ ਸਦੀ ਦੇ ਲੱਦਾਖੀ ਰਾਜਾ ਅਤੇ ਰਾਣੀ ਦੇ ਹਥਿਆਰ, ਕੱਪੜੇ, ਬਰਤਨ ਅਤੇ ਜੇਵਰ ਆਦਿ ਸੁਰੱਖਿਅਤ ਹਨ ਇੱਥੇ ਹਰ ਸਾਲ ਮੇਲਾ ਲੱਗਦਾ ਹੈ

ਲੇਹ ਤੋਂ ਕਾਰੂ ਜਾਂਦੇ ਹੋਏ ਤੁਹਾਨੂੰ ਦਿਖਾਈ ਦੇਵੇਗਾ ‘ਸ਼ੇ’ ਇੱਥੇ ਸ਼ੇ-ਪੈਲੇਸ ਹੈ ਜਿੱਥੇ ਭਗਵਾਨ ਬੁੱਧ ਦੀ ਵੱਡੀ ਬਹੁਤ ਸੁੰਦਰ ਮੂਰਤੀ ਹੈ ਇਹ ਤਾਂਬਾ ਧਾਤੂ ਦੀ ਹੈ ਅਤੇ ਮੂਰਤੀ ਧਿਆਨ ਅਵਸਥਾ ’ਚ ਹੈ ਪਰਿਕ੍ਰਮਾ ਵਾਲੇ ਰਸਤੇ ’ਚ ਬਹੁਤ ਹਨ੍ਹੇਰਾ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਰਾ ਸੰਸਾਰ ਅੰਧਕਾਰ ’ਚ ਹੈ ਅਤੇ ਬੁੱਧੀ ਦਾ ਸਾਧਕ ਬੁੱਧ ਦੇ ਦਿਮਾਗ ਵਾਂਗ ਪ੍ਰਕਾਸ਼ ’ਚ ਹੈ ਬੁਹਦਖਬੂ ਜਾਂਦੇ ਸਮੇਂ ਲੇਹ-ਝੀਲ ਦਾ ਲੁਤਫ ਲਿਆ ਜਾ ਸਕਦਾ ਹੈ ਉਸ ਤੋਂ ਪਹਿਲਾਂ ਹੀ ਪਵੇਗਾ ਲੇਹ ਏਅਰਪੋਰਟ ਰੋਡ ’ਤੇ ਠਹਿਰ ਕੇ ਜਾਂ ਚੱਲਦੇ-ਚੱਲਦੇ ਜਹਾਜ਼ ਦੇ ਚੜ੍ਹਨ ਉੱਤਰਨ ਦਾ ਆਨੰਦ ਲਿਆ ਜਾ ਸਕਦਾ ਹੈ

ਕਾਲੀ ਮੰਦਰ ਇਸੇ ਮਾਰਗ ’ਤੇ ਹੈ ਲੋਕਾਂ ਦੀ ਮਾਨਤਾ ਹੈ ਕਿ 13ਵੀਂ ਸਦੀ ’ਚ ਕਿਸੇ ਹਿੰਦੂ ਰਾਜਾ ਨੇ ਦੇਵੀ ਦੀ ਪੂਜਾ ਕਰਕੇ ਆਪਣੀ ਪ੍ਰਜਾ ਦੀ ਰੱਖਿਆ ਕੀਤੀ ਸੀ ਇਸ ਤੋਂ ਪਹਿਲਾਂ ਅਤੇ ਬਾਅਦ ਇੱਥੇ ਲੱਦਾਖ ਬੁੱਧ ਰਾਜਾ ਦਾ ਰਾਜ ਰਿਹਾ ਇਸੇ ਮਾਰਗ ’ਤੇ 20 ਕਿਮੀ ’ਤੇ ਸਥਿਤ ਹੈ ‘ਗੁਰਦੁਆਰਾ ਪੱਥਰ ਸਾਹਿਬ’ ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੇ ਸਬੰਧ ’ਚ ਤੱਥ ਹੈ-‘ਗੁਰੂ ਨਾਨਕ ਦੇਵ ਜੀ ਆਪਣੀ ਉੱਤਰ ਭਾਰਤ ਦੀ ਯਾਤਰਾ ਦੌਰਾਨ ਇੱਥੇ ਧਿਆਨ ਕਰ ਰਹੇ ਸਨ

ਉਦੋਂ ਸ਼ੈਤਾਨ ਨੇ ਵੱਡਾ ਜਿਹਾ ਪੱਥਰ ਪਹਾੜੀ ਦੇ ਉੱਪਰੋਂ ਉਨ੍ਹਾਂ ਉੱਪਰ ਸੁੱਟਿਆ ਤੇ ਗੁਰੂ ਦੀ ਭਗਤੀ ਨਾਲ ਉਹ ਪੱੱਥਰ ਉੱਥੇ ਰੁਕ ਗਿਆ ਅਤੇ ਬਾਅਦ ’ਚ ਉਸੇ ਥਾਂ ’ਤੇ ਪੱਥਰ ਸਾਹਿਬ ਗੁਰਦੁਆਰਾ ਬਣਾਇਆ ਗਿਆ ਲੱਦਾਖੀ ਉਨ੍ਹਾਂ ਨੂੰ ‘ਲਾਮਾ-ਗੁਰੂ ਨਾਨਕ’ ਕਹਿੰਦੇ ਹਨ ਸ਼ਹਿਰ ਦੇ ਉੱਤਰ-ਪੱਛਮ ’ਚ ਸ਼ਾਂਤੀ ਅਸਵਥਾ (ਸ਼ਾਂਤੀ ਸਤੂਪ) ਹੈ ਜਿੱਥੇ ਕਦੇ ਭਗਵਾਨ ਬੁੱਧ ਨੇ ਸਾਧਨਾ ਕੀਤੀ ਸੀ ਅਤੇ ਭਗਤਾਂ ਨੂੰ ਦਿਕਸ਼ਾ ਦਿੱਤੀ ਸੀ ਇਹ ਸਤੂਪ ਜਪਾਨ ਦੇ ਸਹਿਯੋਗ ਨਾਲ ਬਣਿਆ ਹੈ ਇਹ ਲੱਦਾਖੀਆਂ ਸਮੇਤ ਚੀਨੀਆਂ, ਨੇਪਾਲੀਆਂ ਅਤੇ ਜਪਾਨੀਆਂ ਦੀ ਸ਼ਰਧਾ ਦਾ ਕੇਂਦਰ ਵੀ ਹੈ

ਲੇਹ ਸ਼ਹਿਰ ’ਚ ਪਹੁੰਚਣਾ ਹੋਵੇ ਤਾਂ ਗਰਮੀ ਦੇ ਮੌਸਮ ’ਚ ਅਪਰੈਲ ਤੋਂ ਅਕਤੂਬਰ ਤੱਕ ਸੋਨਾਮਾਰਗ, ਗੁਮਰੀ ਦਰਾਸ, ਕਾਰਗਿਲ ਮਾਰਗ ਅਤੇ ਦੂਜਾ ਕੁੱਲੂ-ਮਨਾਲੀ ਹੋ ਕੇ ਬੱਸ ਅਤੇ ਜੀਪ ਜਾਂ ਕਾਰ ਰਾਹੀਂ ਆ ਸਕਦੇ ਹਾਂ ਖਰਾਬ ਮੌਸਮ ਨੂੰ ਛੱਡ ਕੇ ਹਵਾਈ ਮਾਰਗ ਬਾਰ੍ਹਾਂ ਮਹੀਨੇ ਖੁੱਲ੍ਹਿਆ ਰਹਿੰਦਾ ਹੈ ਸ੍ਰੀਨਗਰ, ਚੰਡੀਗੜ੍ਹ ਅਤੇ ਦਿੱਲੀ ਤੋਂ ਜਹਾਜ਼ ਰਾਹੀਂ ਇੱਕ-ਸਵਾ ਘੰਟੇ ਦੇ ਸਫਰ ਨਾਲ ਲੇਹ ਪਹੁੰਚਿਆ ਜਾ ਸਕਦਾ ਹੈ ਗਰਮੀਆਂ ’ਚ ਇੱਥੇ ਬਸੰਤ ਹੁੰਦੀ ਹੈ

ਕੁਝ ਸਾਲ ਪਹਿਲਾਂ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਇੱਥੇ ਸਿੰਧੂ ਨਦੀ ਦੇ ਕੰਢੇ ’ਤੇ ‘ਸਿੰਧ-ਦਰਸ਼ਨ’ ਮਹਾਂਉਤਸਵ ਕੀਤਾ ਗਿਆ ਸੀ ਉਦੋਂ ਤੋਂ ਦੇਸ਼-ਵਿਦੇਸ਼ ਦੇ ਲੋਕ ਇੱਥੇ ਭਾਰੀ ਗਿਣਤੀ ’ਚ ਆਉਣ ਲੱਗੇ ਹਨ ਜਦਕਿ ਇਹ ਜੰਮੂ-ਕਸ਼ਮੀਰ ਦਾ ਹੀ ਇੱਕ ਹਿੱਸਾ ਹੈ ਫਿਰ ਵੀ ਇਸ ਦੀ ਸੰਸਕ੍ਰਿਤੀ ਪੂਰੇ ਦੇਸ਼ ਤੋਂ ਇਸ ਨੂੰ ਵੱਖਰੀ ਪਛਾਣ ਦਿੰਦੀ ਹੈ ਆਕਾਸ਼ਵਾਣੀ ਲੇਹ, ਕਲਾ ਸੰਸਥਾਨ ਲੇਹ ਅਤੇ ਲੱਦਾਖੀ ਭਾਸ਼ਾ ਸੰਸਕ੍ਰਿਤੀ ਅਤੇ ਬੁੱਧ ਧਰਮ ਸੰਸਥਾਨ ਅਤੇ ਥਾਂ-ਥਾਂ ’ਤੇ ਬਣੇ ਬਹੁਤ ਹੀ ਸੁੰਦਰ ਕਲਾਤਮਕ ‘ਮਾਨੋ’ (ਪੂਜਾ ਅਸਥਾਨ) ਸਭ ਨੂੰ ਆਕਰਸ਼ਿਤ ਕਰਦੇ ਹਨ ਸਰਕਾਰ ਅਤੇ ਫੌਜੀਆਂ ਵੱਲੋਂ ਇਸ ਨੂੰ ਸੁਰੱਖਿਆ ਅਤੇ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ

ਸਕੂਲ, ਹਸਪਤਾਲ, ਕੈਨਟੀਨ, ਹਵਾਈ ਜਹਾਜ਼ ਅਤੇ ਖਾਦ ਸਮੱਗਰੀ ਦੀ ਸੁਵਿਧਾ ਦੇ ਕੇ ਭਗਵਾਨ ਸ਼ਿਵ ਅਤੇ ਭਗਵਾਨ ਬੁੱਧ ਦੀ ਪ੍ਰਜਾ ਨੂੰ ਸੁਖੀ ਅਤੇ ਤਰੱਕੀਵਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਗੈਰ ਸ਼ੱਕ ਲੇਹ-ਲੱਦਾਖ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦਾ ਸੁਰੱਖਿਅਕ ਅਤੇ ਮਾਣ ਹੈ ਲੇਹ-ਲੱਦਾਖ ਦੀ ਯਾਤਰਾ ਬਿਨਾਂ ਭਾਰਤ ਦੀ ਯਾਤਰਾ ਪੂਰੀ ਨਹੀਂ ਹੁੰਦੀ
ਜੀਪੀ ਸਾਹੂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!