Mint

ਗਰਮੀ ਦੇ ਰੋਗਾਂ ਦੀ ਰਾਮਬਾਣ ਦਵਾਈ ‘ਪੁਦੀਨਾ’ Mint

ਪੁਦੀਨਾ ਗਰਮੀ ਦੇ ਮੌਸਮ ’ਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਨਾਲ ਪੇਟ ਦੀ ਗਰਮੀ ਤੋਂ ਰਾਹਤ ਮਿਲਦੀ ਹੈ। ਪੁਦੀਨੇ ਦੀ ਵਰਤੋਂ ਸਿਰਫ ਖੁਰਾਕ ਪਦਾਰਥ ਦੇ ਰੂਪ ’ਚ ਨਹੀਂ ਸਗੋਂ ਦਵਾਈ ਦੇ ਰੂਪ ’ਚ ਵੀ ਹੁੰਦੀ ਹੈ। ਇਸ ’ਚ ਮੌਜੂਦ ਵਿਟਾਮਿਨ ਅਤੇ ਖਣਿੱਜ ਤੱਤ ਇਸ ਦੇ ਔਸ਼ਧੀ ਗੁਣਾਂ ਨੂੰ ਹੋਰ ਵਧਾ ਦਿੰਦੇ ਹਨ।

  • ਪੁਦੀਨੇ ਦਾ ਸ਼ਰਬਤ ਜਾਂ ਸ਼ਿਕੰਜਵੀ ਪੀਣ ਨਾਲ ਗਰਮੀ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
  • ਪੁਦੀਨਾ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ ਅਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਜਿਵੇਂ ਰੁੱਖਾਪਣ, ਐਗਜ਼ੀਮਾ, ਮੁਹਾਂਸੇ, ਖੁਰਕ ਆਦਿ ’ਚ ਲਾਭਦਾਇਕ ਹੈ।  in-summer-nectar-is-like-peppermint
  • ਪੁਦੀਨੇ ਦੇ ਇੱਕ ਚਮਚ ਰਸ ਨੂੰ ਇੱਕ ਕੱਪ ਪਾਣੀ ਨਾਲ ਲੈਣ ਨਾਲ ਦਸਤ ਜਾਂ ਅਤਿਸਾਰ ਤੋਂ ਬਚ ਸਕਦੇ ਹੋ
  • ਪੁਦੀਨੇ ਦਾ ਰਸ ਇੱਕ ਚਮਚ, ਨਿੰਬੂ ਦਾ ਰਸ ਇੱਕ ਚਮਚ, 2 ਕਾਲੀਆਂ ਮਿਰਚਾਂ ਦਾ ਚੂਰਨ, ਚੂੰਢੀ ਭਰ ਸੇਂਧਾ ਨਮਕ, ਸਭ ਨੂੰ ਮਿਲਾ ਕੇ ਪੀਣ ਨਾਲ ਉਲਟੀ ਬੰਦ ਹੋ ਜਾਂਦੀ ਹੈ।
  • ਪੁਦੀਨੇ ਦੇ 20 ਹਰੇ ਪੱਤੇ, 5 ਗ੍ਰਾਮ ਜੀਰਾ, ਥੋੜ੍ਹੀ ਜਿਹੀ ਹਿੰਗ, ਕਾਲੀ ਮਿਰਚ ਦੇ 10 ਦਾਣੇ, ਚੂੰਢੀ ਭਰ ਨਮਕ, ਸਭ ਨੂੰ ਚੱਟਨੀ ਵਾਂਗ ਪੀਸ ਲਓ। ਫਿਰ ਇਸ ਨੂੰ ਇੱਕ ਗਲਾਸ ਪਾਣੀ ’ਚ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਪੁਣ ਕੇ ਪੀਓ। ਇਸ ਨਾਲ ਅਪੱਚ ਦੂਰ ਹੋਵੇਗੀ ਅਤੇ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਵੀ ਦੂਰ ਹੋਣਗੀਆਂ
  • ਬਿੱਛੂ ਜਾਂ ਮਧੂਮੱਖੀ ਆਦਿ ਜ਼ਹਿਰੀਲੇ ਜੀਵਾਂ ਨੇ ਜਿਸ ਥਾਂ ’ਤੇ ਡੰਗ ਮਾਰਿਆ ਹੋਵੇ, ਉੱਥੇ ਪੁਦੀਨਾ ਪੀਸ ਕੇ ਲਾਉਣ ਨਾਲ ਆਰਾਮ ਮਿਲਦਾ ਹੈ।
  • ਛੇ ਗ੍ਰਾਮ ਪੁਦੀਨੇ ਨੂੰ ਪੀਸ-ਪੁਣ ਕੇ 100 ਗ੍ਰਾਮ ਚੂਨੇ ਦੇ ਪਾਣੀ ਨਾਲ ਮਿਲਾਓ। ਕੁਝ ਦਿਨਾਂ ਤੱਕ ਪੈਰਾਂ ’ਤੇ ਮਲਣ ਨਾਲ ਪੈਰਾਂ ਦੀਆਂ ਨਾੜਾਂ ਦਾ ਫੁੱਲਣਾ ਘੱਟ ਹੋ ਜਾਂਦਾ ਹੈ।
    – ਉਮੇਸ਼ ਕੁਮਾਰ ਸਾਹੂ
Also Read:  ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਬਣਾਓ ਖਾਸ ਪਲਾਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ