Fruit Custard

ਫਰੂਟ ਕਸਟਰਡ

Fruit Custard ਸਮੱਗਰੀ:

  • 1 ਲੀਟਰ ਫੁੱਲ ਕ੍ਰੀਮ ਦੁੱਧ,
  • 3-4 ਵੱਡੇ ਚਮਚ ਕਸਟਰਡ ਪਾਊਡਰ (ਵਨੀਲਾ ਫਲੇਵਰ),
  • 4-5 ਵੱਡੇ ਚਮਚ ਖੰਡ,
  • ਕੱਟੇ ਹੋਏ ਫਲ: ਸੇਬ, ਕੇਲਾ,
  • ਅੰਗੂਰ (ਹਰੇ/ਕਾਲੇ),
  • ਅਨਾਰ,
  • ਅੰਬ (ਆਪਣੀ ਪਸੰਦ ਦੇ ਅਨੁਸਾਰ),
  • 1/4 ਛੋਟਾ ਚਮਚ ਇਲਾਇਚੀ ਪਾਊਡਰ

Fruit Custard ਬਣਾਉਣ ਦਾ ਤਰੀਕਾ:

ਇੱਕ ਭਾਰੀ ਥੱਲੇ ਵਾਲੇ ਭਾਂਡੇ ’ਚ ਦੁੱਧ ਗਰਮ ਕਰੋ ਜਦੋਂ ਦੁੱਧ ’ਚ ਉਬਾਲ ਆ ਜਾਵੇ ਤਾਂ ਉਸ ’ਚ ਖੰਡ ਪਾ ਕੇ ਮਿਲਾਓ ਅਤੇ 2-3 ਮਿੰਟਾਂ ਤੱਕ ਪਕਾਓ ਤਾਂ ਕਿ ਖੰਡ ਘੁਲ ਜਾਵੇ ਹੁਣ ਕਸਟਰਡ ਘੋਲ ਤਿਆਰ ਕਰਨ ਲਈ ਇੱਕ ਕੌਲੀ ’ਚ 3-4 ਵੱਡੇ ਚਮਚ ਕਸਟਰਡ ਪਾਊਡਰ ਲਓ ਇਸ ’ਚ ਅੱਧਾ ਕੱਪ ਠੰਢਾ ਜਾਂ ਆਮ ਤਾਪਮਾਨ ਦਾ ਦੁੱਧ ਮਿਲਾ ਕੇ ਬਿਨਾਂ ਗੰਢਾਂ ਵਾਲਾ ਚੀਕਨਾ ਘੋਲ ਬਣਾ ਲਓ ਹੁਣ ਉੱਬਲਦੇ ਹੋਏ ਦੁੱਧ ’ਚ ਕਸਟਰਡ ਦਾ ਘੋਲ ਹੌਲੀ-ਹੌਲੀ ਪਾਓ ਅਤੇ ਨਾਲ ਹੀ ਦੂਜੇ ਹੱਥ ਨਾਲ ਲਗਾਤਾਰ ਹਿਲਾਉਂਦੇ ਰਹੋ,

ਤਾਂ ਕਿ ਗੰਢਾਂ ਨਾ ਬਣਨ ਹਲਕੇ ਸੇਕੇ ’ਤੇ ਕਸਟਰਡ ਨੂੰ 5-6 ਮਿੰਟਾਂ ਤੱਕ ਪਕਾਓ, ਜਦੋਂ ਤੱਕ ਉਹ ਗਾੜ੍ਹਾ ਹੋ ਕੇ ਕਰੀਮ ਵਰਗਾ ਨਾ ਹੋ ਜਾਵੇ ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਕਸਟਰਡ ਨੂੰ ਪੂਰੀ ਤਰ੍ਹਾਂ ਠੰਢਾ ਹੋਣ ਦਿਓ ਠੰਢਾ ਹੋਣ ’ਤੇ ਇਹ ਹੋਰ ਗਾੜ੍ਹਾ ਹੋ ਜਾਵੇਗਾ ਠੰਢਾ ਹੋਣ ਤੋਂ ਬਾਅਦ ਇਸ ’ਚ ਕੱਟੇ ਹੋਏ ਫਲ ਅਤੇ ਇਲਾਇਚੀ ਪਾਊਡਰ ਪਾਓ ਕਸਟਰਡ ਨੂੰ ਫਰਿੱਜ਼ ’ਚ 1-2 ਘੰਟਿਆਂ ਲਈ ਠੰਢਾ ਹੋਣ ਲਈ ਰੱਖੋ ਇਸ ਨੂੰ ਠੰਢਾ-ਠੰਢਾ ਸਰਵ ਕਰੋ

Also Read:  Experiences of satsangis: ਬੇਟਾ, ਜਾ ਘਰ ਨੂੰ ਤੂੰ ਅਪਰੇਸ਼ਨ ਨਹੀਂ ਕਰਵਾਉਣਾ’’ -ਸਤਿਸੰਗੀਆਂ ਦੇ ਅਨੁਭਵ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ